India warns of strained relations with Canada over Trudeau's stand on agri
Connect with us [email protected]

ਰਾਜਨੀਤੀ

ਭਾਰਤ ਵੱਲੋਂ ਖੇਤੀ ਕਾਨੂੰਨਾਂ ਬਾਰੇ ਟਰੂਡੋ ਦੇ ਸਟੈਂਡ ਉੱਤੇ ਕੈਨੇਡਾ ਨਾਲ ਰਿਸ਼ਤੇ ਖ਼ਰਾਬ ਹੋਣ ਦੀ ਚੇਤਾਵਨੀ

Published

on

ਨਵੀਂ ਦਿੱਲੀ, 5 ਫਰਵਰੀ, – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਭਾਰਤ ਦੀ ਸਰਕਾਰ ਨੇ ਅੱਜ ਰਾਜ ਸਭਾਵਿੱਚਦੱਸਿਆ ਕਿ ਉਸ ਨੇ ਕੈਨੇਡਾ ਸਰਕਾਰ ਨੂੰ ਸਾਫ ਕਹਿਦਿੱਤਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਤੋਂ ਉਸ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਨਾਲ ਦੁਵੱਲੇ ਸਬੰਧ ਵਿਗੜ ਸਕਦੇ ਹਨ।
ਪਾਰਲੀਮੈਂਟ ਦੇ ਉੱਪਰਲੇ ਹਾਊਸ ਰਾਜ ਸਭਾਵਿੱਚ ਸ਼ਿਵ ਸੈਨਾ ਮੈਂਬਰ ਅਨਿਲ ਦੇਸਾਈ ਵੱਲੋਂ ਪੁੱਛੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਅੱਜ ਇਹ ਕਿਹਾ ਹੈ। ਅਨਿਲ ਦੇਸਾਈ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੂੰ ਇਹ ਜਾਣਕਾਰੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਭਾਰਤ ਦੇ ਅੰਦਰੂਨੀ ਮਾਮਲੇ ਵਿੱਚ ਦਖ਼ਲ ਹਨ? ਕੀ ਭਾਰਤ ਸਰਕਾਰ ਇਸ ਨੂੰ ਗ਼ੈਰ ਵਾਜਬ ਤੇ ਬੇਲੋੜਾ ਮੰਨਦੀ ਹੈ। ਜੇ ਹਾਂ, ਤਾਂ ਕੈਨੇਡਾ ਸਰਕਾਰ ਕੋਲ ਉਸ ਨੇ ਆਪਣਾ ਕੋਈ ਵਿਰੋਧ ਦਰਜ ਕਰਵਾਇਆ ਹੈ ਜਾਂ ਨਹੀਂ? ਜੇ ਹਾਂ, ਤਾਂ ਕੈਨੇਡਾ ਸਰਕਾਰ ਨੇ ਇਸ ਬਾਰੇ ਕੀ ਜਵਾਬ ਦਿੱਤਾ ਹੈ?ਇਨ੍ਹਾਂ ਸਵਾਲਾਂ ਦੇ ਜੁਆਬ ਦਿੰਦਿਆਂ ਮੰਤਰੀ ਮੁਰਲੀਧਰਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਜਸਟਿਨਟਰੂਡੋ ਦੀਆਂ ਖੇਤੀ ਕਾਨੂੰਨਾਂ ਬਾਰੇ ਟਿੱਪਣੀਆਂ ਦੀ ਪੂਰੀ ਜਾਣਕਾਰੀ ਹੈ ਅਤੇ ਇਹ ਮਾਮਲਾ ਕੈਨੇਡਾ ਦੇ ਸਬੰਧਤ ਅਧਿਕਾਰੀਆਂ ਕੋਲ ਔਟਵਾ ਅਤੇ ਨਵੀਂ ਦਿੱਲੀ ਦੋਵੇਂ ਥਾਂ ਉਠਾਇਆ ਗਿਆ ਹੈ। ਭਾਰਤ ਸਰਕਾਰ ਨੇ ਸਪੱਸ਼ਟ ਕਹਿਦਿੱਤਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਏਦਾਂ ਦੀਆਂ ਟਿੱਪਣੀਆਂ ਗ਼ੈਰ ਵਾਜਬ ਹਨ ਤੇ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ।
ਵਰਨਣ ਯੋਗ ਹੈ ਕਿ ਪਹਿਲੀ ਦਸੰਬਰ ਨੂੰ ਜਸਟਿਨ ਟਰੂਡੋ ਨੇ 26 ਨਵੰਬਰ 2020 ਤੋਂ ਭਾਰਤ ਵਿੱਚ ਚੱਲ ਰਹੇ ਕਿਸਾਨਾਂਦੇ ਅੰਦੋਲਨ ਬਾਰੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਤੋਂ ਸ਼ਾਂਤੀ ਪੂਰਨ ਰੋਸ ਮੁਜ਼ਾਹਰੇ ਕਰਨ ਦੇ ਅਧਿਕਾਰਾਂ ਦੀ ਰਾਖੀ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ, ਭਾਵੇਂ ਉਹ ਮੁਜ਼ਾਹਰੇ ਤੇ ਧਰਨੇ ਕਿਤੇ ਵੀ ਹੋ ਰਹੇ ਹੋਣ।

Click Here To Read More Punjabi Samachar

ਰਾਜਨੀਤੀ

ਨੇਪਾਲੀ ਪਾਰਲੀਮੈਂਟ ਨੂੰ ਭੰਗ ਕਰਨ ਦਾ ਫ਼ੈਸਲਾ ਸੁਪਰੀਮ ਕੋਰਟ ਵੱਲੋਂ ਰੱਦ

Published

on

kp sharma oli

ਕਾਠਮੰਡੂ, 24 ਫਰਵਰੀ – ਨੇਪਾਲ ਦੇ ਮੌਜੂਦਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲਗਿਆ ਹੈ। ਸੁਪਰੀਮ ਕੋਰਟ ਨੇ 20 ਦਸੰਬਰ ਨੰੁ ਨੇਪਾਲੀ ਪਾਰਲੀਮੈਂਟ ਦੀ ਪ੍ਰਤੀਨਿਧੀ ਸਭਾ ਭੰਗ ਕਰ ਦੇਣ ਦੇ ਫ਼ੈਸਲੇ ਨੂੰ ਰੱਦ ਕਰ ਕੇ13 ਦਿਨਾਂ ਦੇ ਅੰਦਰ ਸਦਨ ਦੀ ਬੈਠਕ ਸੱਦਣ ਦਾ ਹੁਕਮ ਦਿੱਤਾ ਹੈ।
ਜਸਟਿਸ ਚੋਲੇਂਦਰ ਸ਼ਮਸ਼ੇਰ ਰਾਣਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਸਾਰੇ ਪੱਖਾਂ ਵੱਲੋਂ ਪੇਸ਼ ਕੀਤੇ ਤੱਥਾਂ ਦਾ ਅਧਿਐਨ ਕਰਨ ਦੇ ਬਾਅਦ ਫ਼ੈਸਲਾ ਦਿੱਤਾ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਵਿੱਚ ਬਹਿਸ ਦੌਰਾਨ ਨਿਆਂ ਮਿੱਤਰ ਵੱਜੋਂ ਪੇਸ਼ ਵਕੀਲਾਂ ਨੇ ਕਿਹਾ ਸੀ ਕਿ ਸਦਨ ਨੂੰ ਭੰਗ ਕਰਨ ਦਾ ਪ੍ਰਧਾਨ ਮੰਤਰੀ ਓਲਾ ਦਾ ਫ਼ੈਸਲਾ ਗੈਰ ਸੰਵਿਧਾਨਕ ਸੀ। ਨਿਆਂ ਮਿੱਤਰ ਵੱਲੋਂ ਪੰਜ ਸੀਨੀਅਰ ਵਕੀਲਾਂ ਨੇ ਅਦਾਲਤ ਵਿੱਚ ਪੱਖ ਰਖਿਆ ਸੀ। ਸੁਣਵਾਈ ਦੌਰਾਨ ਇੱਕ ਸੀਨੀਅਰ ਵਕੀਲ ਪੂਰਨਮਾਨ ਸ਼ਾਕਯ ਨੇ ਕਿਹਾ ਕਿ ਨੇਪਾਲ ਦੇ ਸੰਵਿਧਾਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਨੂੰ ਭੰਗ ਕਰਨ ਦਾ ਅਧਿਕਾਰ ਨਹੀਂ ਹੈ, ਇਹ ਰਾਜਨੀਤੀ ਨਹੀਂ, ਸੰਵਿਧਾਨਕ ਮੁੱਦਾ ਹੈ, ਇਸ ਲਈ ਅਦਾਲਤ ਨੂੰ ਇਸ ਵਿੱਚ ਦਖ਼ਲ ਦੇਣਾ ਚਾਹੀਦਾ ਹੈ। ਇੱਕ ਜੱਜ ਨੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਨੂੰ ਸੰਵਿਧਾਨਕ ਦਸਿਆ ਤੇ ਇੱਕ ਨੇ ਕਿਹਾ ਕਿ ਸਦਨ ਨੂੰ ਗ਼ਲਤ ਨੀਤ ਨਾਲ ਭੰਗ ਕੀਤਾ ਗਿਆ। ਇੱਕ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਭੰਗ ਕਰਨ ਦਾ ਅਧਿਕਾਰ ਹੈ।

Continue Reading

ਅੰਤਰਰਾਸ਼ਟਰੀ

ਇਮਰਾਨ ਖਾਨ ਭਾਰਤ ਦਾ ਏਅਰ ਸਪੇਸ ਵਰਤ ਕੇ ਸ਼੍ਰੀਲੰਕਾ ਪੁੱਜੇ

Published

on

imran khan

ਕੋਲੰਬੋ, 24 ਫਰਵਰੀ – ਭਾਰਤ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਹਾਜ਼ ਨੂੰ ਆਪਣੇ ਏਅਰਸਪੇਸ ਦੀ ਵਰਤੋਂ ਦੀ ਮਨਜ਼ੂਰੀ ਦੇਣ ਪਿੱਛੋਂ ਉਹ ਕੱਲ੍ਹ ਭਾਰਤੀ ਏਅਰਸਪੇਸ ਰਾਹੀਂ ਸ਼੍ਰੀਲੰਕਾ ਪੁੱਜੇ। ਜੇਕਰ ਭਾਰਤ ਇਜਾਜ਼ਤ ਨਾ ਦਿੰਦਾ ਤਾਂ ਇਮਰਾਨ ਖਾਨ ਦੇ ਜਹਾਜ਼ ਨੂੰ ਕਾਫੀ ਘੁੰਮ ਕੇ ਲੰਬੇ ਰਸਤੇ ਤੋਂ ਸ਼੍ਰੀਲੰਕਾ ਜਾਣਾ ਪੈਂਦਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਇਹ ਸ਼੍ਰੀਲੰਕਾ ਦੀ ਪਹਿਲੀ ਯਾਤਰਾ ਹੈ।ਉਹ ਵਪਾਰ, ਰੱਖਿਆ ਅਤੇ ਟੈਕਨਾਲੋਜੀ ਵਰਗੇ ਵੱਖ-ਵੱਖ ਮੁੱਦਿਆਂ ਉੱਤੇ ਸ਼੍ਰੀਲੰਕਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। 2019 ਵਿੱਚ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਡਾਣਾਂ ਲਈ ਆਪਣਾ ਏਅਰਸਪੇਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਓਦੋਂ ਨਰਿੰਦਰ ਮੋਦੀ ਨੇ ਅਮਰੀਕਾ ਅਤੇ ਸਾਊਦੀ ਅਰਬ ਜਾਣਾ ਸੀ ਤੇ ਪਾਕਿਸਤਾਨ ਨੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰ ਉਲੰਘਣਾ ਦਾ ਕਾਰਨ ਦੱਸਿਆ ਸੀ। ਆਮ ਤੌਰ ਉੱਤੇ ਵੀ ਵੀ ਆਈ ਪੀ ਏਅਰਕ੍ਰਾਫਟਾਂ ਨੂੰ ਇਜਾਜ਼ਤ ਦੇ ਦਿੱਤੀ ਜਾਂਦੀ ਹੈ।ਭਾਰਤ ਨੇ ਇਸ ਦੀ ਸ਼ਿਕਾਇਤ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਵਿੱਚ ਕੀਤੀ ਸੀ।

Continue Reading

ਰਾਜਨੀਤੀ

ਮਮਤਾ ਬੈਨਰਜੀ ਦੀ ਭਤੀਜ ਨੂੰਹ ਪਹਿਲਾਂ ਵੀ ਕਈ ਵਾਰ ਚਰਚਾ ਵਿਚ ਰਹੀ

Published

on

ਕੋਲਕਾਤਾ, 24 ਫਰਵਰੀ – ਬੰਗਾਲ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਬੈਨਰਜੀ ਫਿਰ ਸੁਰਖੀਆਂ ਵਿੱਚ ਹੈ। ਇਸ ਤੋਂ ਪਹਿਲਾਂ ਵੀ ਉਹ ਕਦੇ ਜ਼ਿਆਦਾ ਸੋਨਾ ਲਿਆਉਣ ਅਤੇ ਕਦੇ ਪੀ ਆਈ ਓ ਕਾਰਡ ਵਿੱਚ ਗੜਬੜੀਬਾਰੇ ਚਰਚਾ ਵਿੱਚ ਰਹੀ ਹੈ।
ਰੁਜਿਰਾ ਅਤੇ ਅਭਿਸ਼ੇਕ ਦੀ ਮੁਲਾਕਾਤ ਕਾਲਜ ਦੇ ਦਿਨੀਂ ਕੋਲਕਾਤਾ ਵਿੱਚ ਹੋਈ ਸੀ। ਫਿਰ 24 ਫਰਵਰੀ 2012 ਨੂੰ ਉਨ੍ਹਾਂ ਨੇ ਵਿਆਹ ਕਰ ਲਿਆ। ਰੁਜਿਰਾ ਬੈਨਰਜੀ ਦਾ ਨਾਂਅ ਸਭ ਤੋਂ ਪਹਿਲਾਂ ਸੁਰਖੀਆਂ ਵਿੱਚ ਆਇਆ, ਜਦ ਉਹ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 15 ਮਾਰਚ 2019 ਦੀ ਰਾਤ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੀ। ਕਸਟਮ ਵਿਭਾਗ ਦਾ ਕਹਿਣਾ ਸੀ ਕਿ ਜਦ ਉਹ ਬੈਂਕਾਕ ਦੀ ਫਲਾਈਟ ਤੋਂ ਕੋਲਕਾਤਾ ਆਈ ਤਾਂ ਉਸ ਦੇ ਬੈਗ ਵਿੱਚ ਤੈਅ ਸੀਮਾ ਤੋਂ ਵੱਧ ਸੋਨਾ ਸੀ, ਪਰ ਉਹ ਬੰਗਾਲ ਪੁਲਸ ਦੀ ਮਦਦ ਨਾਲ ਏਅਰਪੋਰਟ ਤੋਂ ਨਿਕਲ ਗਈ। ਇਸ ਪਿੱਛੋਂ ਕਸਟਮ ਵਿਭਾਗ ਨੇ ਉਸ ਦੇ ਖਿਲਾਫ ਕੇਸ ਦਰਜ ਕਰ ਕੇ ਕਸਟਮ ਐਕਟ 1962 ਦੀ ਧਾਰਾ 108 ਦਾ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਦੇ ਪਤੀ ਅਭਿਸ਼ੇਕ ਬੈਨਰਜੀ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਤ ਦੱਸ ਕੇ ਕਲਕੱਤਾ ਹਾਈ ਕੋਰਟ ਵਿੱਚ ਨੋਟਿਸ ਦੇ ਖਿਲਾਫ ਅਰਜ਼ੀ ਦਿੱਤੀ ਸੀ। ਅੱਠ ਅਪ੍ਰੈਲ 2019 ਨੂੰ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਰੁਜਿਰਾ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਬਾਅਦ ਵਿੱਚ ਕਸਟਮ ਵੱਲੋਂ ਕੇਸ ਦਰਜ ਕਰਨ ਵਿੱਚ ਦੇਰ ਹੋਣ ਦੀ ਗੱਲ ਕਹਿ ਕੇ ਨੋਟਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਫਿਰ ਪਰਸਨ ਆਨ ਇੰਡੀਅਨ ਓਰੀਜਨ (ਪੀ ਆਈ ਓ) ਕਾਰਡ ਅਤੇ ਵਿਆਹ ਦੇ ਸਰਟੀਫਿਕੇਟ ‘ਚ ਤਰੁੱਟੀਆਂ ਦੇ ਕਾਰਨ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ 29 ਮਾਰਚ ਨੂੰ ਰੁਜਿਰਾ ਨੂੰ ਨੋਟਿਸ ਦਿੱਤਾ ਸੀ। ਉਸ ਨੋਟਿਸ ਦੇ ਮੁਤਾਬਕ ਰੁਜਿਰਾ ਨਰੂਲਾ ਇੱਕ ਥਾਈ ਨਾਗਰਿਕ ਹੈ ਅਤੇ ਉਸ ਨੇ ਬੈਂਕਾਕ ਵਿੱਚ ਭਾਰਤੀ ਰਾਜਦੂਤ ਵੱਲੋਂ ਪੀ ਆਈ ਓ ਕਾਰਡ ਨੰਬਰ ਪੀ 234979 ਜਾਰੀ ਕਰਵਾਇਆ ਹੈ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca