India urges Britain to arrest lawyer Kirit Joshi's assassin
Connect with us apnews@iksoch.com

Uncategorized

ਭਾਰਤ ਨੇ ਬ੍ਰਿਟੇਨ ਨੂੰ ਕਿਹਾ :ਵਕੀਲ ਕੀਰੀਟ ਜ਼ੋਸ਼ੀ ਦੀ ਹੱਤਿਆ ਕਰਾਉਣ ਵਾਲੇ ਨੂੰ ਗ਼੍ਰਿਫ਼ਤਾਰ ਕਰੋ

Published

on

India UK

ਨਵੀਂ ਦਿੱਲੀ, 8 ਜਨਵਰੀ – ਭਾਰਤ ਨੇ ਬ੍ਰਿਟੇਨ ਨੂੰ ਅਪ੍ਰੈਲ 2018 ਵਿੱਚ ਸੁਪਾਰੀ ਦੇ ਕੇ ਜਾਮਨਗਰ ਦੇ ਇੱਕ ਵਕੀਲ ਕੀਰੀਟ ਜ਼ੋਸ਼ੀ ਦੀ ਹੱਤਿਆ ਕਰਵਾਉਣ ਪਿੱਛੋਂ ਦੇਸ਼ ਛੱਡ ਕੇ ਦੁਬਈ ਭੱਜੇ ਗੁਜਰਾਤ ਦੇ ਗੈਂਗਸਟਰ ਜੈਸੁਖ ਮੁਲਜੀ ਭਰਾ ਰਣਪ੍ਰਿਆ ਉਰਫ ਜਯੇਸ਼ ਪਟੇਲ ਨੂੰ ਲੱਭਣ ਅਤੇ ਗ਼੍ਰਿਫ਼ਤਾਰ ਕਰਨ ਲਈ ਕਿਹਾ ਹੈ।
ਇਸ ਗੈਂਗਸਟਰ ਨੇ ਪਿਛਲੇ ਦਿਨੀਂ ਪੈਸਾ ਵਸੂਲੀ ਲਈ ਕਿਸੇ ਨੂੰ ਫ਼ੋਨ ਕੀਤਾ ਸੀ ਜਿਸ ਤੋਂ ਪਤਾ ਚਲਿਆ ਕਿ ਉਹ ਅੱਜਕੱਲ੍ਹ ਬ੍ਰਿਟੇਨ ਵਿੱਚ ਹੈ। ਜੈਸੁਖ ਰਣਪ੍ਰਿਆ ਦੇ ਖ਼ਿਲਾਫ਼ ਗੁਜਰਾਤ ਪੁਲਸ ਨੇ ਹੱਤਿਆ, ਪੈਸਾ ਵਸੂਲੀ, ਧੋਖਾਧੜੀ, ਜਾਲਸਾਜੀ ਅਤੇ ਹਵਾਲਾ ਆਦਿ ਦੇ 42 ਕੇਸ ਦਰਜ ਕੀਤੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਇਨਫੋਰਸਮੈਂਟ ਡਾਇਰੈਕਟੋਰੇਟ(ਈ ਡੀ) ਨੇ 2018 ਵਿੱਚ ਉਸਦੀ 3.97 ਕਰੋੜ ਦੀ ਜਾਇਦਾਦ ਵੀ ਜ਼ਬਤ ਕੀਤੀ ਸੀ। ਇੰਟਰਪੋਲ ਨੇ ਗੁਜਰਾਤ ਪੁਲਸ ਦੀ ਸੂਚਨਾ ਦੇ ਬਾਅਦ ਜੈਸੁਖ ਦੇ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ।ਜੈਸੁਖ ਰਣਪਿਆ ਪਿਛਲੇ ਸਾਲਾਂ ਵਿੱਚ ਜਾਮਨਗਰ ਵਿੱਚ ਸ਼ਰੇਆਮ ਘੁੰਮਦਾ ਫਿਰਦਾ ਰਿਹਾ ਅਤੇ ਰੀਅਲ ਐਸਟੇਟ ਡਿਵੈਲਪਰਾਂ ਅਤੇ ਜਮੀਨ ਮਾਲਕਾਂ ਤੋਂ ਉਸ ਸਮੇਂ ਪੈਸੇ ਵਸੂਲਦਾ ਸੀ, ਜਦੋਂ ਉਹ ਕੋਈ ਕੰਮ ਸ਼ੁਰੂ ਕਰਨ ਲੱਗਦੇ ਸਨ। ਉਹ ਪਲਾਟ ਜਾਂ ਇਮਾਰਤਾਂ ਦੇ ਫਰਜ਼ੀ ਕਾਗਜ ਬਣਾਕੇ ਉਨ੍ਹਾਂ ਤੇ ਆਪਣਾ ਦਾਅਵਾ ਜਤਾਉਂਦਾ ਸੀ, ਜਿਸ ਨਾਲ ਜਾਇਦਾਦ ਦੇ ਮਾਲਕਾਂ ਲਈ ਉਸ ਨੂੰ ਵੇਚਣਾ ਮੁਸ਼ਕਲ ਹੋ ਜਾਂਦਾ ਸੀ। ਉਹ ਉਦੋ ਪਿੱਛੇ ਹਟਦਾ ਸੀ, ਜਦੋਂ ਉਸ ਨੂੰ ਕਰੋੜਾਂ ਵਿੱਚ ਪੈਸਾ ਮਿਲ ਜਾਂਦਾ ਸੀ। ਜੈਸੁਖ ਰਣਪ੍ਰਿਆ ਉਦੋਂ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਸ ਨੇ ਵਕੀਲ ਕੀਰੀਟ ਜੋਸ਼ੀ ਦੀ ਹੱਤਿਆ ਕਰਵਾ ਦਿੱਤੀ ਸੀ। ਜੋਸ਼ੀ ਆਪਣੇ ਮੁਵਕਿਲਾਂ ਵੱਲੋਂ ਉਸਦੇ ਖ਼ਿਲਾਫ਼ ਨਾਜਾਇਜਪੈਸਾ ਵਸੂਲੀ ਦੇ ਕੇਸ ਲੜਦੇ ਸੀ। ਕੀਰੀਟ ਜੋਸ਼ੀ ਜਦੋਂ ਆਪਣੀ ਕਾਰ ਵਿੱਚ ਬੈਠਣ ਵਾਲਾ ਸੀ ਤਾਂ 2 ਜਣਿਆਂ ਨੇ ਉਸਤੇ ਚਾਕੂਆਂ ਨਾਲ ਹਮਲਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਪੁਲਸ ਨੇ ਦੋੋਹਾਂ ਕਾਤਲਾਂ ਨੂੰ ਫੜ ਲਿਆ ਸੀ ਅਤੇ ਪੁੱਛਗਿੱਛ ਵਿੱਚ ਦੋਹਾਂ ਨੇ ਕਬੂਲਿਆ ਸੀ ਕਿ ਗੈਂਗਸਟਰ ਜੈਸੁਖ ਰਣਪ੍ਰਿਆ ਨੇ ਹੱਤਿਆ ਕਰਨ ਦੇ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਸੀ।

Uncategorized

ਲਾਕਡਾਊਨ ਦੌਰਾਨ ਭਾਰਤੀ ਪਰਵਾਰਾਂ ਵੱਲੋਂ 14.67 ਲੱਖ ਕਰੋੜ ਰੁਪਏ ਤੋਂ ਵੱਧ ਦੀ ਬੱਚਤ

Published

on

money

ਨਵੀਂ ਦਿੱਲੀ, 23 ਜਨਵਰੀ – ਜਦੋਂ ਦੁਨੀਆ ਵਿੱਚ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਨੇ ਲੋਕਾਂ ਦੇ ਜੀਵਨ ਅਤੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਸੀ, ਓਦੋਂਕਈ ਲੋਕਾਂ ਨੇ ਆਪਣੇ ਖਰਚ ਵਿੱਚ ਕਟੌਤੀ ਕਰ ਕੇ ਬੱਚਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੋਇਆ ਸੀ। ਲਾਕਡਾਊਨ ਦੌਰਾਨ ਭਾਰਤੀ ਪਰਵਾਰਾਂ ਨੇ ਕਰੀਬ ਵੀਹ ਹਜ਼ਾਰ ਕਰੋੜ ਡਾਲਰ (ਕਰੀਬ 1,467,586,83 ਕਰੋੜ ਰੁਪਏ) ਦੀ ਵਾਧੂ ਬੱਚਤ ਕਰ ਲਈ ਸੀ।
ਯੂ ਬੀ ਐਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਘਰੇਲੂ ਬੱਚਤ 2014 ਅਤੇ ਮੱਧ 2019 ਵਿਚਾਲੇ ਲਗਾਤਾਰ ਡਿਗਦੀ ਰਹੀ, ਪਰ ਇਸ ਤੋਂ ਬਾਅਦ 200 ਬਿਲੀਅਨ ਡਾਲਰ ਤੱਕ ਦੀ ਵਾਧੂ ਬੱਚਤ ਹੋ ਗਈ। ਇਹ ਲਾਕਡਾਊਨ ਵਿੱਚ ਮੰਦੀ ਵੇਲੇ ਖਰਚੇ ਵਿੱਚ ਕਟੌਤੀ ਕਾਰਨ ਸੀ। ਇੰਫ੍ਰਾਸਟ੍ਰਕਚਰ ਲੀਜਿੰਗ ਐਂਡ ਫਾਇਨਾਂਸ਼ੀਅਲ ਸਰਵਿਸ (ਆਈ ਐਲ ਐਫ ਐਸ) ਸੰਕਟ ਦੇ ਬਾਅਦ ਤੋਂ ਘਰੇਲੂ ਉਧਾਰ ਵਿੱਚ ਲਗਾਤਾਰ ਗਿਰਾਵਟ ਦਾ ਮਤਲਬ ਹੈ ਕਿ ਉਨ੍ਹਾਂ ਦੀ ਸ਼ੁੱਧ ਵਿੱਤੀ ਬੱਚਤ ਚੋਖੀ ਹੈ। ਯੂ ਬੀ ਐਸ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸਭ ਅਰਥਵਿਵਸਥਾ ਦੇ ਨਾਰਮਲ ਹੋਣ ਅਤੇ ਖਪਤਕਾਰ ਦੇ ਆਤਮ ਵਿਸ਼ਵਾਸ ਵਿੱਚ ਸੁਧਾਰ ਦੇ ਰੂਪ ਵਿੱਚ ਉਭਰ ਸਕਦਾ ਹੈ।
ਲਾਕਡਾਊਨ ਦਾ ਅਸਰ ਸਿਰਫ ਬੱਚਤ ਨਹੀਂ, ਅਪਾਰਟਮੈਂਟ ਦੇ ਸਾਈਜ਼ ਉੱਤੇ ਵੀ ਪਿਆ ਹੈ। ਭਾਰਤ ਦੇ ਸੱਤ ਵੱਡੇ ਸ਼ਹਿਰਾਂ ਵਿੱਚ ਪਿਛਲੇ ਨਾਲ ਸ਼ੁਰੂ ਹੋਈਆਂ ਰਿਹਾਇਸ਼ੀ ਯੋਜਨਾਵਾਂ ਵਿੱਚ ਔਸਤ ਅਪਾਰਟਮੈਂਟ ਦਾ ਸਾਈਜ਼ 10 ਫ਼ੀਸਦੀ ਵਧ ਕੇ 1,150 ਵਰਗ ਫੁੱਟ ਹੋ ਗਿਆ ਹੈ। ਰੀਅਲ ਅਸਟੇਟ ਐਡਵਾਈਜ਼ਰਾਂ ਦੇ ਮੁਤਾਬਕ ਮਹਾਮਾਰੀ ਤੋਂ ਬਾਅਦ ਵੱਡੇ ਫਲੈਟਾਂ ਦੀ ਮੰਗ ਵਧੀ ਹੈ। ਘੱਟ ਸਾਂਭ-ਸੰਭਾਲ ਵਾਲੇ ਘਰਾਂ ਦੀ ਮੰਗ ਕਾਰਨ 2016 ਦੇ ਬਾਅਦ ਤੋਂ ਔਂਸਤ ਅਪਾਰਟਮੈਂਟ ਦਾ ਸਾਈਜ਼ ਘੱਟ ਹੁੰਦਾ ਜਾ ਰਿਹਾ ਸੀ। ਉਂਝ ਵਰਕ ਫ੍ਰਾਮ ਹੋਮ ਅਤੇ ਲਰਨ ਐਟ ਹੋਮ ਕਲਚਰ ਨੂੰ ਐਡਜਸਟ ਕਰਨ ਨਾਲ ਪਿਛਲੇ ਸਾਲ ਘਰ ਖਰੀਦਦਾਰਾਂ ਦੀ ਪਸੰਦ ਅਚਾਨਕ ਬਦਲ ਗਈ।

Continue Reading

English News

ਸੋਨੂੰ ਸੂਦ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ

Published

on

sonu sood

ਨਵੀਂ ਦਿੱਲੀ, 22 ਜਨਵਰੀ – ਬੰਬੇ ਹਾਈ ਕੋਰਟ ਨੇ ਜੁਹੂ ਵਿੱਚ ਬਣਾਈ ਰਿਹਾਇਸ਼ੀ ਇਮਾਰਤ ਵਿੱਚ ਨਾਜਾਇਜ਼ ਉਸਾਰੀ ਬਾਰੇ ਬ੍ਰਿਹਨ ਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀ ਐਮ ਸੀ) ਨੋਟਿਸ ਨੂੰ ਚੁਣੌਤੀ ਦੇਣ ਵਾਲੀ ਸੋਨੂੰ ਸੂਦ ਦੀ ਅਪੀਲ ਅਤੇ ਅੰਤਿ੍ਰਮ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਜਸਟਿਸ ਪ੍ਰਿਥਵੀ ਰਾਜ ਚਵਾਨ ਨੇ ਕਿਹਾ ਕਿ ਅਦਾਲਤ ਅਪੀਲ ਅਤੇ ਪਟੀਸ਼ਨ ਨੂੰ ਰੱਦ ਕਰ ਰਹੀ ਹੈ। ਸੋਨੂੰ ਸੂਦ ਦੇ ਵਕੀਲ ਅਮੋਘ ਸਿੰਘ ਨੇ ਬੀ ਐਮ ਸੀ ਵੱਲੋਂ ਜਾਰੀ ਕੀਤੇ ਨੋਟਿਸ ਦੀ ਪਾਲਣਾ ਲਈ 10 ਹਫਤੇ ਦਾ ਸਮਾਂ ਮੰਗ ਕੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਲੋਕਲ ਬਾਡੀ ਨੂੰ ਇਮਾਰਤ ਢਾਹੁਣ ਦੇ ਕਦਮ ਨਾ ਚੁੱਕਣ ਦੇ ਹੁਕਮ ਦੇਣ। ਅਦਾਲਤ ਨੇ ਬੇਨਤੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਦਾਕਾਰ ਕੋਲ ਅਜਿਹਾ ਕਰਨ ਲਈ ਪਹਿਲਾਂ ਕਾਫੀ ਸਮਾਂ ਸੀ। ਬੀ ਐਮ ਸੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਸੋਨੂੰ ਸੂਦ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ।

Latest Entertainment News

Continue Reading

Uncategorized

ਠੱਗ ਅੱਜਕੱਲ੍ਹ ਕਿਰਾਏ ਉੱਤੇ ਬੈਂਕ ਖਾਤਾ ਅਤੇ ਏ ਟੀ ਐਮ ਲੈਣ ਲੱਗੇ

Published

on

World Bank Credit Cards

ਧਨਬਾਦ, 21 ਜਨਵਰੀ – ਜਾਮਤਾਰਾ, ਗਿਰੀਡੀਹ, ਦੇਵਘਰ ਤੇ ਧਨਬਾਦ ਤੱਕ ਫੈਲੇ ਸਾਈਬਰ ਅਪਰਾਧੀ ਠੱਗੀ ਲਈ ਨਿੱਤ ਨਵੇਂ ਹਥਕੰਡੇ ਅਪਣਾਉਂਦੇ ਹਨ। ਲੋਕਾਂ ਤੋਂ ਪੈਸਾ ਠੱਗ ਕੇ ਬੈਂਕ ਖਾਤੇ ਵਿੱਚ ਰੱਖਣ ਅਤੇ ਉਸ ਨੂੰ ਕੱਢਣ ਵਿੱਚ ਉਹ ਆਮ ਲੋਕਾਂ ਦੀ ਵਰਤੋਂ ਕਰਦੇ ਹਨ। 15 ਤੋਂ 20 ਹਜ਼ਾਰ ਰੁਪਏ ਮਹੀਨਾ ਕਿਰਾਇਆ ਦੇ ਕੇ ਉਹ ਲੋੜਵੰਦ ਅਤੇ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦੇ ਹਨ। ਪੁਲਸ ਨੇ ਅਜਿਹੇ ਕਈ ਕੇਸਾਂ ਦਾ ਪਰਦਾ ਫਾਸ਼ ਕੀਤਾ ਹੈ।
ਪਤਾ ਲੱਗਾ ਹੈ ਕਿ ਜਾਮਤਾਰਾ ਦੇ ਮਹਿਤਾਬ ਨੇ ਕੇਂਦੁਆ, ਧਨਬਾਦ ਦੇ ਰਿਜਵਾਨ ਦਾ ਬੈਂਕ ਖਾਤਾ 10 ਹਜ਼ਾਰ ਰੁਪਏ ਮਹੀਨਾ ਕਿਰਾਏ ਤੇ ਲਿਆ ਸੀ। ਸਿਰਫ ਬੈਂਕ ਖਾਤੇ ਦੀ ਵਰਤੋਂ ਦੀ ਖੁੱਲ੍ਹ ਦੇਣਤੇ ਹਰ ਮਹੀਨੇ 10 ਹਜ਼ਾਰ ਰੁਪਏ ਦੀ ਕਮਾਈ ਹੋਣ ਲੱਗੀ ਤਾਂ ਰਿਜਵਾਨ ਨੇ ਸਹੁਰੇ ਪਰਵਾਰ ਦੇ ਲੋਕਾਂ ਦੇ ਬੈਂਕ ਖਾਤੇ ਵੀ ਕਿਰਾਏ ਉਤੇ ਦੇ ਦਿੱਤੇ। 13 ਜਨਵਰੀ ਨੂੰ ਜਾਮਤਾਰਾ ਵਿੱਚ ਮਹਿਤਾਬ ਫੜਿਆ ਗਿਆ ਤਾਂ ਪੋਲ ਖੁੱਲ੍ਹ ਗਈ। ਕੇਂਦੁਆਡੀਹ ਚਾਰ ਨੰਬਰ ਵਿੱਚ ਰਿਜਵਨ ਦੇ ਸਹੁਰੇ ਘਰ ਵੀ ਛਾਪਾ ਪੈ ਗਿਆ। ਰਿਜਵਾਨ ਸਹੁਰੇ ਘਰ ਰਹਿੰਦਾ ਸੀ। ਬੈਂਕ ਖਾਤਾ ਅਤੇ ਏ ਟੀ ਐਮ ਕਿਰਾਏ ਉੱਤੇ ਦੇਣ ਦੇ ਕਾਰਨ ਰਿਜਵਾਨ ਫਰਾਰ ਹੋ ਗਿਆ ਹੈ।ਇਹ ਸਿਰਫ ਰਿਜਵਾਨ ਦੀ ਕਹਾਣੀ ਨਹੀਂ, ਧਨਬਾਦ ਦੇ ਬਰਵਾਅੱਡਾ, ਚਿਰਕੁੰਡਾ, ਟੁੰਡੀ ਤੋਂ ਝਰੀਆ ਤੱਕ ਹੋ ਰਿਹਾ ਹੈ। ਇੱਕ ਹਫਤਾ ਪਹਿਲਾਂ ਚਿਰਕੁੰਡਾ ਵਿੱਚ ਤਿੰਨਤੇ ਬਰਵਾਅੱਡਾ ਵਿੱਚ ਦੋ ਸਾਈਬਰ ਅਪਰਾਧੀ ਫੜੇ ਗਏ ਹਨ। ਉਨ੍ਹਾਂ ਕੋਲੋਂ ਅੱਧਾ ਦਰਜਨ ਤੋਂ ਵੱਧ ਦੂਸਰੇ ਲੋਕਾਂ ਦੇ ਏ ਟੀ ਐਮ ਕਾਰਡ ਮਿਲੇ ਹਨ।ਸਾਈਬਰ ਅਪਰਾਧੀ ਜਿਸ ਇਲਾਕੇ ਵਿੱਚ ਰਹਿੰਦੇ ਹਨ, ਉਥੋਂ ਦੇ ਲੋਕ ਆਪਣੇ ਏ ਟੀ ਐਮ ਵਰਤਣ ਦੀ ਖੁੱਲ੍ਹ ਦੇਣ ਤਾਂ ਉਸ ਦਾ ਕਿਰਾਇਆ ਚੋਖਾ ਹੁੰਦਾ ਹੈ। ਸਥਾਨਕ ਵਿਅਕਤੀ ਦਾ ਏ ਟੀ ਐਮ ਹੋਣ ਨਾਲ ਠੱਗਾਂ ਨੂੰ ਪੈਸਾ ਇਧਰ-ਉਧਰ ਕਰਨ ਦੀ ਸੌਖ ਹੁੰਦੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca