India tightens its grip on Pakistan after the Nagrota terror incident
Connect with us [email protected]

ਪੰਜਾਬੀ ਖ਼ਬਰਾਂ

ਨਗਰੋਟਾ ਅੱਤਵਾਦੀ ਘਟਨਾ ਦੇ ਬਾਅਦ ਪਾਕਿ ਬਾਰੇ ਭਾਰਤ ਸਖਤ

Published

on

Nagrota terrorist incident

ਨਵੀਂ ਦਿੱਲੀ, 22 ਨਵੰਬਰ – ਨਗਰੋਟਾ ਅੱਤਵਾਦੀ ਪਿੱਛੋਂ ਭਾਰਤ ਨੇ ਸਖਤ ਰੁਖ਼ ਅਪਣਾ ਕੇ ਪਾਕਿਸਤਾਨ ਹਾਈ ਕਮਿਸ਼ਨ ਦੇ ਇੰਚਾਰਜ (ਡਿਪਲੋਮੇਟ) ਨੂੰ ਤਲਬ ਕੀਤਾ ਅਤੇ ਤਿੱਖੀ ਝਾੜ ਪਾਈ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ ਮੁਹੰਮਦ ਵੱਲੋਂ ਜੰਮੂ-ਕਸ਼ਮੀਰ ਵਿੱਚ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਤੋਂ ਪਹਿਲਾਂ ਹਮਲੇ ਦੇ ਯਤਨਾਂ ਨੂੰ ਲੈ ਕੇ ਤਿੱਖਾ ਵਿਰੋਧ ਪ੍ਰਗਟਾਇਆ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਨਗਰੋਟਾ ਵਿੱਚ ਹਥਿਆਰਾਂ, ਗੋਲੀ-ਸਿੱਕਾ ਤੇ ਵਿਸਫੋਟਕ ਸਮੱਗਰੀ ਦਾ ਵੱਡਾ ਭੰਡਾਰ ਬਰਾਮਦ ਹੋਣਾ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਤੇ ਸੁਰੱਖਿਆ ਦੇ ਮਾਹੌਲ ਨੂੰ ਵਿਗਾੜਨ ਲਈ ਵੱਡੇ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ।ਬੁਲਾਰੇ ਨੇ ਕਿਹਾ ਕਿ ਇਹ ਮੰਗ ਕੀਤੀ ਜਾਂਦੀ ਹੈ ਕਿ ਪਾਕਿਸਤਾਨ ਆਪਣੀ ਧਰਤੀ ਤੋਂ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਨੂੰ ਹਮਾਇਤ ਦੇਣ ਦੀ ਆਪਣੀ ਨੀਤੀ ਛੱਡੇ ਅਤੇ ਹੋਰ ਦੇਸ਼ਾਂ ਵਿੱਚ ਹਮਲੇ ਕਰਨ ਲਈ ਅੱਤਵਾਦੀ ਸੰਗਠਨਾਂ ਵੱਲੋਂ ਚਲਾਏ ਜਾਂਦੇ ਬੁਨਿਆਦੀ ਢਾਂਚਿਆਂ ਨੂੰ ਖਤਮ ਕਰੇ।
ਇਸ ਦੌਰਾਨ ਪਤਾ ਲੱਗਾ ਕਿ ਜੰਮੂ-ਕਸ਼ਮੀਰ ਦੇ ਨਗਰੋਟਾ ਟੋਲ ਪਲਾਜ਼ਾ ਉਤੇ ਵੀਰਵਾਰ ਸਵੇਰੇ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਮਾਰੇ ਗਏ ਚਾਰੇ ਅੱਤਵਾਦੀ ਆਪਣੇ ਗਰੁੱਪ ਦੇ ਸਰਗਣਾ ਮੌਲਾਨਾ ਮਸੂਦ ਅਜ਼ਹਰ ਦੇ ਭਰਾ ਮੁਫਤੀ ਰਾਊਫ ਅਸਗਰ ਕੋਲੋਂ ਭਾਰਤ ਵਿੱਚ ਵੱਡੇ ਹਮਲੇ ਦਾ ਹੁਕਮ ਲੈ ਕੇ ਆਏ ਸਨ। ਸੁਰੱਖਿਆ ਫੋਰਸਾਂ ਦੀ ਰਾਏ ਹੈ ਕਿ ਸਰਹੱਦ ਪਾਰ ਤੋਂ ਆਏ ਅੱਤਵਾਦੀ ਇੱਕ ਵੱਡਾ ਹਮਲਾ ਕਰਨ ਵਾਲੇ ਸਨ।
ਕੱਲ੍ਹ ਹੀ ਜੰਮੂ ਦੇ ਨਗਰੋਟਾ ਵਿੱਚ ਪਾਕਿਸਤਾਨ ਦੇ ਜੈਸ਼ ਏ ਮੁਹੰਮਦ ਦੇ ਚਾਰ ਅੱਤਵਾਦੀਆਂ ਨੂੰ ਮਾਰੇ ਜਾਣ ਤੋਂ ਖਿਝੇ ਹੋਏ ਪਾਕਿਸਤਾਨ ਦੀ ਫੌਜੇ ਨੇ ਨੌਸ਼ਹਿਰਾ ਸੈਕਟਰ ਦੇ ਲਾਮ ਖੇਤਰ ਵਿੱਚ ਗੋਲਾਬਾਰੀ ਕਰ ਕੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਭਾਰਤੀ ਫੌਜ ਨੇ ਠੱਲ੍ਹ ਦਿੱਤਾ ਹੈ। ਕੱਲ੍ਹ ਰਾਤ ਪਾਕਿਸਤਾਨ ਗੋਲਾਬਾਰੀ ਵਿੱਚ ਭਾਰਤੀ ਫੌਜ ਦੇ ਜਵਾਨ (ਹੌਲਦਾਰ) ਪਾਟਿਲ ਸੰਗਰਾਮ ਸ਼ਿਵਾਜੀ ਮਾਰੇ ਗਏ। ਸ਼ਿਵਾਜੀ ਮਹਾਰਾਸ਼ਟਰ ਦੇ ਕੋਲ੍ਹਾਪੁਰ ਦੇ ਨਿਗਾਵੇ ਪਿੰਡ ਦੇ ਵਾਸੀ ਸਨ। ਇੱਕ ਹੋਰ ਜਵਾਨ ਜ਼ਖਮੀ ਹੋਇਆ ਹੈ। ਦੂਜੇ ਪਾਸੇ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ ਫੌਜ ਦੀਆਂ ਛੇ ਚੌਕੀਆਂ ਤਬਾਹ ਹੋ ਗਈਆਂ ਅਤੇ ਚਾਰ ਫੌਜੀ ਮਾਰੇ ਗਏ, ਜਦੋਂ ਕਿ ਛੇ ਜ਼ਖਮੀ ਦੱਸੇ ਜਾ ਰਹੇ ਹਨ।

Click Here To Read Latest punjabi news online

ਪੰਜਾਬੀ ਖ਼ਬਰਾਂ

ਸੀ ਬੀ ਆਈ ਦਾ ਦਾਅਵਾ : ਮੁਇਨ ਕੁਰੈਸ਼ੀ ਦੀ ਜਾਂਚ ਵਿੱਚ ਜੱਜ ਦਖਲ ਅੰਦਾਜ਼ੀ ਕਰ ਰਹੇ ਨੇ

Published

on

CBI

ਨਵੀਂ ਦਿੱਲੀ, 25 ਨਵੰਬਰ – ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਦੋਸ਼ ਲਾਇਆ ਹੈ ਕਿ ਵਿਵਾਦ ਵਿੱਚ ਫਸੇ ਮਾਸ ਕਾਰੋਬਾਰੀ ਤੇ ਐਕਸਪੋਰਟਰ ਮੁਇਨ ਅਖਤਰ ਕੁਰੈਸ਼ੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਟ੍ਰਾਇਲ ਕੋਰਟ ਦੇ ਜੱਜ ਇਸ ਦੀ ਜਾਂਚ ਵਿੱਚ ਦਖ਼ਲ ਅੰਦਾਜ਼ੀ ਕਰ ਰਹੇ ਹਨ, ਜਿਸ ਵਿੱਚ ਸਾਬਕਾ ਸੀ ਬੀ ਆਈ ਡਾਇਰੈਕਟਰ ਰਣਜੀਤ ਸਿਨਹਾ ਅਤੇ ਏ ਪੀ ਸਿਨਹਾ ਵੀ ਜਾਂਚ ਦੇ ਘੇਰੇ ਵਿੱਚ ਹਨ।
ਇਸ ਬਾਰੇ 17 ਨਵੰਬਰ ਨੂੰ ਜਾਂਚ ਏਜੰਸੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਟ੍ਰਾਇਲ ਕੋਰਟ ਦੇ ਜੱਜ ਵੱਲੋਂ ਦਿੱਤੇ ਹੁਕਮਾਂ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ, ਜੋ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ। ਸੀ ਬੀ ਆਈ ਨੇ ਸ਼ਿਕਾਇਤ ਕੀਤੀ ਕਿ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚਜੱਜ ਦਖਲ ਦੇ ਰਹੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੌਜੂਦਾ ਅਧਿਕਾਰੀਆਂ ਨੂੰ ਅਦਾਲਤ ਦੇ ਸਵਾਲਾਂ ਦਾ ਜਵਾਬ ਦੇਣ ਲਈ ਸੱਦਿਆ ਨਹੀਂ ਜਾਣਾ ਚਾਹੀਦਾ। ਜੱਜ ਯੋਗੇਸ਼ ਖੰਨਾ ਨੇ ਸੀ ਬੀ ਆਈ ਵੱਲੋਂ ਦਿਤੀ ਗਈ ਸਮੱਗਰੀ ਦੇ ਪੱਖ ਵਿੱਚ 27 ਅਕਤੂਬਰ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ ਹੈ ਅਤੇ ਮਾਮਲੇ ਨੂੰ 22 ਦਸੰਬਰ ਦੇ ਲਈ ਸੂਚੀ-ਬੱਧ ਕਰ ਦਿੱਤਾ ਹੈ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਦੇਸ਼ ਧ੍ਰੋਹ ਕੇਸ : ਕੰਗਨਾ ਰਣੌਤ ਤੇ ਰੰਗੋਲੀ ਦੀ ਗ੍ਰਿਫਤਾਰੀ ‘ਤੇ ਅੰਤ੍ਰਿਮ ਰੋਕ

Published

on

Kangana Ranaut and Rangoli

ਮੁੰਬਈ, 25 ਨਵੰਬਰ – ਫਿਲਮ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀ ਦੇਸ਼ ਧ੍ਰੋਹ ਅਤੇ ਹੋਰ ਕੇਸਾਂ ਵਿੱਚ ਗ੍ਰਿਫਤਾਰੀ ‘ਤੇ ਬੰਬੇ ਹਾਈ ਕੋਰਟ ਨੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਦੋਵਾਂ ਨੂੰ 8 ਜਨਵਰੀ ਨੂੰ ਮੁੰਬਈ ਪੁਲਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਰਨਣ ਯੋਗ ਹੈ ਕਿ ਕੰਗਨਾ ਅਤੇ ਰੰਗੋਲੀ ਦੇ ਖਿਲਾਫ ਦਰਜ ਕੀਤੀ ਸ਼ਿਕਾਇਤਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ‘ਨਫਰਤ ਤੇ ਫਿਰਕੂ ਤਣਾਅ’ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਅਤੇ ਸ਼ਿਕਾਇਤ ਰੱਦ ਕਰਨ ਦੀ ਮੰਗ ਕੀਤੀ ਸੀ। ਕੰਗਨਾਅਤੇ ਰੰਗੋਲੀ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਦੋਵੇਂ ਬਾਂਦਰਾ ਪੁਲਸ ਅੱਗੇ 8 ਜਨਵਰੀ ਨੂੰ ਪੇਸ਼ ਹੋ ਜਾਣਗੀਆਂ। ਹਾਈ ਕੋਰਟ ਨੇ ਵਕੀਲ ਦੀ ਅਪੀਲ ਮੰਨ ਲਈ। ਅਦਾਲਤ ਨੇ ਇਹ ਵੀ ਪੁੱਛਿਆ ਕਿ ਦੋਵਾਂ ਉੱਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਕਿਉਂ ਲਾਈਆਂ ਗਈਆਂ ਹਨ? ਕੇਸ ਉਤੇ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਦੇਹ ਵਪਾਰ ਤੇ ਕੁੱਟ-ਮਾਰ ਵਿਰੁੱਧ ਹੋਟਲ ਦੇ ਖ਼ਿਲਾਫ਼ ਧਰਨਾ

Published

on

dharnaa

ਜਲੰਧਰ, 25 ਨਵੰਬਰ – ਨਿਊ ਰੇਲਵੇ ਰੋਡ ਦੀ ਵਸਨੀਕ ਨਿਸ਼ਚਿੰਤ ਕੌਰ ਤੇ ਉਸ ਦੇ ਲੜਕੇ ਗਗਨਦੀਪ ਸਿੰਘ ਨੇ ਗੁਆਂਢ ‘ਚ ਚੱਲਦੇ ਹੋਟਲ ਬਲੈਸਿੰਗ ਇਨ ‘ਚ ਦੇਹ ਵਪਾਰ ਦਾ ਧੰਦਾ ਚੱਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਇਸ ਬਾਰੇ ਉਹ ਪੁਲਸ ਨੂੰ ਸ਼ਿਕਾਇਤ ਦਿੰਦੇ ਹਨ ਤਾਂ ਪੁਲਸ ਹੋਟਲ ਮਾਲਕਾਂ ਦੇ ਖ਼ਿਲਾਫ਼ ਕੋਈ ਕਾਰਵਾਈਨਹੀਂ ਕਰਦੀ। ਕੱਲ੍ਹ ਇਸ ਬਾਰੇ ਖੂਬ ਹੰਗਾਮਾ ਵੀ ਹੋਇਆ ਹੈ।
ਨਿਸ਼ਚਿੰਤ ਕੌਰ ਨੇ ਦੋਸ਼ ਲਾਇਆ ਕਿ ਇਸ ਗੱਲ ਦੀ ਰੰਜਸ਼ ਕਾਰਨਕੱਲ੍ਹ ਹੋਟਲ ਮਾਲਕ ਰਾਜੇਸ਼ ਖੰਨਾ ਅਤੇ ਉਸ ਦੇ ਸਮਰਥੱਕਾਂ ਨੇ ਮਿਲ ਕੇ ਉਸ ਦੀ ਤੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਹੈ। ਔਰਤ ਨਾਲ ਕੁੱਟਮਾਰ ਹੁੰਦੀ ਦੇਖ ਕੇ ਇਲਾਕੇ ਦੇ ਲੋਕਾਂ ਨੇ ਹੋਟਲ ਮਾਲਕ ਦਾ ਵਿਰੋਧ ਕੀਤਾ ਅਤੇ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਓਥੇ ਪਹੁੰਚੇ ਏ ਸੀ ਪੀ (ਨਾਰਥ) ਸੁਖਜਿੰਦਰ ਸਿੰਘ ਨੂੰ ਪੀੜਤ ਔਰਤ ਨੇ ਦੱਸਿਆ ਕਿ ਕੱਲ੍ਹ ਉਸ ਨੇ ਹੋਟਲ ‘ਚ ਆਏ ਕੁਝ ਸ਼ੱਕੀ ਜੋੜਿਆਂ ਦੀਆਂ ਤਸਵੀਰਾਂ ਖਿੱਚੀਆਂ ਸਨ, ਜਿਸ ਤੋਂ ਬਾਅਦ ਹੋਟਲ ਮਾਲਕ ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਗੱਲਬਾਤ ਲਈ ਹੋਟਲ ‘ਚ ਬੁਲਾਇਆ, ਜਿਥੇ ਰਾਜੇਸ਼ ਖੰਨਾ ਨੇ ਆਪਣੇ ਸਮਰੱਥਕਾਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆ ਕੇ ਹਮਲਾਵਰਾਂ ਤੋਂ ਬਚਾਇਆ।
ਦੂਸਰੇ ਪਾਸੇ ਹੋਟਲ ਮਾਲਕ ਰਾਜੇਸ਼ ਖੰਨਾ ਵੱਲੋਂ ਆਪਣੇ ‘ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਕਤ ਮਾਂ-ਪੁੱਤਰ ਵੱਲੋਂ ਰੋਜ਼ ਹੋਟਲ ਦੇ ਬਾਹਰ ਖੜੇ ਵਾਹਨਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਕੀਤੀ ਜਾਂਦੀ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਉਹ ਆਪ ਵਾਹਨਾਂ ਦੀ ਪਾਰਕਿੰਗ ਦਾ ਧਿਆਨ ਰੱਖਣਗੇ। ਰਾਜੇਸ਼ ਖੰਨਾ ਨੇ ਦੱਸਿਆ ਕਿ ਕੱਲ੍ਹ ਉਹ ਹੋਟਲ ਦੇ ਨਾਲ ਲਗਦੀ ਆਪਣੀ ਦੁਕਾਨ ‘ਤੇ ਬੈਠਾ ਸੀ ਤਾਂ ਮਾਂ-ਪੁੱਤਰ ਨੇ ਆ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਵੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ।

Click Here To Read Punjabi newspaper

Continue Reading

ਰੁਝਾਨ