India summons Canadian High Commissioner over Justin Trudeau's remar
Connect with us apnews@iksoch.com

Uncategorized

ਜਸਟਿਨ ਟਰੂਡੋ ਦੀ ਟਿਪਣੀ ਤੋਂ ਖਿਝੇ ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨਰ ਤਲਬ ਕੀਤਾ

Published

on

justin trudeau
  • ਅੰਦਰੂਨੀ ਮਾਮਲਿਆਂ ਵਿੱਚ ਦਖਲ ਵਿਰੁੱਧ ਨਾਰਾਜ਼ਗੀ
    ਨਵੀਂ ਦਿੱਲੀ, 4 ਦਸੰਬਰ, – ਭਾਰਤ ਵਿੱਚ ਚੱਲਦੇ ਸਰਕਾਰ ਵਿਰੋਧੀ ਕਿਸਾਨ ਪ੍ਰਦਰਸ਼ਨ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹੋਰ ਨੇਤਾਵਾਂ ਦੀਆਂ ਟਿਪਣੀਆਂ ਉੱਤੇ ਭਾਰਤ ਸਰਕਾਰ ਨੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਇਸ ਬਾਰੇ ਕੈਨੇਡਾ ਦੇ ਦਿੱਲੀ ਵਿਚਲੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ।
    ਇਸ ਸੰਬੰਧ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ “ਕਿਸਾਨਾਂ ਦੇ ਮੁੱਦਿਆਂ ਉੱਤੇ ਕੈਨੇਡੀਅਨ ਨੇਤਾਵਾਂ ਦੀ ਟਿੱਪਣੀ ਸਾਡੇ ਅੰਦਰੂਨੀ ਮਾਮਲਿਆਂ ਵਿੱਚ ‘ਨਾ ਸਹਿਣਯੋਗ ਦਖਲ’ ਹੈ। ਜੇ ਇਹ ਜਾਰੀ ਰਿਹਾ ਤਾਂ ਦੁਵੱਲੇ ਸੰਬੰਧ ਲਈ ਬੁਰੀ ਤਰ੍ਹਾਂ ਨੁਕਸਾਨਦੇਹ ਹੋਵੇਗਾ। ਕੈਨੇਡੀਅਨ ਨੇਤਾਵਾਂ ਵੱਲੋਂ ਕਿਸਾਨ ਮੁੱਦੇ ਉੱਤੇ ਕੀਤੀਆਂ ਟਿਪਣੀਆਂ ਨੇ ਕੈਨੇਡਾ ਵਿਚਲੇ ਸਾਡੇ ਮਿਸ਼ਨ ਸਾਹਮਣੇ ਭੀੜ ਇਕੱਠੀ ਕਰਨ ਲਈ ਉਤਸ਼ਾਹਤ ਕੀਤਾ ਹੈ, ਜੋ ਸੁਰੱਖਿਆ ਦਾ ਮੁੱਦਾ ਬਣਦਾ ਹੈ।”
    ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇਪਿਛਲੇ ਮੰਗਲਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹੋਰ ਨੇਤਾਵਾਂ ਵੱਲੋਂ ਕੀਤੀਆਂ ਟਿੱਪਣੀਆਂ ਉੱਤੇਭਾਰਤ ਨੇ ਸਖਤ ਪ੍ਰਤੀਕ੍ਰਿਆ ਗਈ ਤੇ ਉਨ੍ਹਾਂ ਨੂੰ ‘ਗੁੰਮਰਾਹਕੁੰਨ ਸੂਚਨਾ’ ਅਤੇ ‘ਅਣ-ਉਚਿਤ’ ਅਧਾਰ ਵਾਲੀਆਂਕਿਹਾ ਹੈ,ਕਿਉਂਕਿ ਕਿਸੇ ਲੋਕਤੰਤਰੀ ਦੇਸ਼ ਦਾ ਕੇਸ ਅੰਦਰੂਨੀ ਮਾਮਲਿਆਂ ਦੇ ਨਾਲ ਸੰਬੰਧ ਰੱਖਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ‘ਭਾਰਤ ਦੇ ਕਿਸਾਨਾਂ ਨਾਲ ਸਬੰਧਤ ਕੈਨੇਡੀਅਨ ਨੇਤਾਵਾਂ ਦੀਆਂ ਕੁਝ ਅਜਿਹੀਆਂ ਟਿੱਪਣੀਆਂ ਅਸੀਂਵੇਖੀਆਂ ਹਨ, ਜੋ ਗੁੰਮਰਾਹਕੁੰਨ ਜਾਣਕਾਰੀ ਉੱਤੇ ਅਧਾਰਤ ਹਨ। ਇਹ ਟਿੱਪਣੀਆਂ ਗਲਤ ਹਨ, ਖ਼ਾਸਕਰ ਜਦੋਂ ਉਹ ਲੋਕਤੰਤਰੀ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹਨ।’
    ਵਰਨਣ ਯੋਗ ਹੈ ਕਿ ਜਸਟਿਨ ਟਰੂਡੋ ਨੇ ਭਾਰਤ ਵਿੱਚ ਅੰਦੋਲਨ ਕਰਨ ਵਾਲੇ ਕਿਸਾਨਾਂ ਦੀ ਹਮਾਇਤ ਵਿੱਚ ਪਿਛਲੇ ਸੋਮਵਾਰ ਨੂੰ ਕਿਹਾ ਸੀ ਕਿ ਕੈਨੇਡਾ ਹਮੇਸ਼ਾਂ ਸ਼ਾਂਤਮਈ ਪ੍ਰਦਰਸ਼ਨਾਂ ਦੇ ਅਧਿਕਾਰ ਦੀ ਰੱਖਿਆ ਕਰੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ 551ਵੀਂ ਜਯੰਤੀ ਮੌਕੇ ਉੱਤੇ ਇਕ ਆਨਲਾਈਨ ਪ੍ਰੋਗਰਾਮ ਵਿੱਚ ਟਰੂਡੋ ਨੇ ਆਖਿਆ ਸੀ ਕਿ ‘ਸਥਿਤੀ ਬੜੀ ਚਿੰਤਾ ਜਨਕ ਹੈ ਤੇ ਅਸੀਂ ਪਰਿਵਾਰ ਤੇ ਦੋਸਤਾਂ ਬਾਰੇ ਚਿੰਤਤ ਹਾਂ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਲਈ ਇਹ ਸੱਚਾਈ ਹੈ। ਮੈਂ ਤੁਹਾਨੂੰ ਯਾਦ ਦਿਵਾਉਂਦਾ ਹਾਂ, ਕਨੈਡਾ ਹਮੇਸ਼ਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਹੱਕ ਦੀ ਰਾਖੀ ਲਈ ਖੜਾ ਰਹੇਗਾ।’

Exclusive Punjabi Breaking News

Uncategorized

ਹਾਈ ਕੋਰਟ ਨੇ ਕਿਹਾ:ਮੀਡੀਆ ਟਰਾਇਲ ਨਾਲ ਨਿਆਂ ਦੀ ਪ੍ਰਕਿਰਿਆ ਵਿੱਚ ਵਿਘਨ ਪੈਂਦੈ

Published

on

law case

ਮੁੰਬਈ, 19 ਜਨਵਰੀ – ਬੰਬੇ ਹਾਈ ਕੋਰਟ ਨੇ ਖੁਦਕੁਸ਼ੀ ਦੇ ਕੇਸਾਂ ਦੀ ਰਿਪੋਰਟਿੰਗ ਕਰਨ ਵੇਲੇ ਮੀਡੀਆ ਘਰਾਣਿਆਂ ਨੂੰ ਸੰਜਮ ਰੱਖਣ ਲਈ ਆਖਦਿਆਂ ਕਿਹਾ ਕਿ ਮੀਡੀਆ ਟਰਾਇਲ ਦਾ ਦਖਲ ਵਧ ਰਿਹਾ ਹੈ ਜਿਸ ਨਾਲਨਿਆਂ ਦੇਣ ਦੀ ਪ੍ਰਕਿਰਿਆ ਵਿੱਚ ਅੜਿੱਕੇ ਖੜ੍ਹੇ ਹੁੰਦੇ ਹਨ।
ਚੀਫ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਜੀ ਐਸ ਕੁਲਕਰਨੀ ਦੇ ਬੈਂਚ ਨੇ ਕਿਹਾ ਕਿ ਰਿਪਬਲਿਕ ਟੀ ਵੀ ਤੇ ਟਾਈਮਜ਼ ਨਾਓ ਵੱਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੀਤੀ ਕੁਝ ਰਿਪੋਰਟਿੰਗ ‘ਇੱਜ਼ਤ ਹੱਤਕਵਾਲੀ ਸੀ। ਅਦਾਲਤ ਨੇ ਕਿਹਾ ਕਿ ਉਹ ਕਿਸੇ ਚੈਨਲ ਖਿਲਾਫ ਕਾਰਵਾਈ ਨਹੀਂ ਕਰੇਗਾ। ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਮੀਡੀਆ ਅਦਾਰੇ ਵੱਲੋਂ ਕੀਤੀ ਜਾਂਦੀ ਅਜਿਹੀ ਰਿਪੋਰਟਿੰਗ ਅਦਾਲਤੀ ਮਾਣਹਾਨੀ ਦੇ ਘੇਰੇ ਵਿੱਚ ਆਉਂਦੀ ਹੈ।ਉਨ੍ਹਾਂ ਨੇ ਕਿਹਾ ਕਿ ਕੋਈ ਵੀ ਰਿਪੋਰਟ ਪੱਤਰਕਾਰੀ ਅਸੂਲਾਂ ਅਤੇ ਮਾਪਦੰਡਾਂ ਮੁਤਾਬਕ ਚਾਹੀਦੀ ਹੈ,ਵਰਨਾ ਮੀਡੀਆ ਘਰਾਣਿਆਂ ਨੂੰ ਮਾਣਹਾਨੀ ਦੀ ਕਾਰਵਾਈ ਝੱਲਣੀ ਪਵੇਗੀ। ਹਾਈ ਕੋਰਟ ਨੇ ਖੁਦਕੁਸ਼ੀ ਦੇ ਕੇਸਾਂ ਦੀ ਰਿਪੋਰਟਿੰਗ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਵਰਨਣ ਯੋਗ ਹੈ ਕਿ ਕੁਝ ਜਨਹਿਤ ਪਟੀਸ਼ਨਾਂ ਚ ਮੰਗ ਕੀਤੀ ਗਈ ਸੀ ਕਿ ਪ੍ਰੈਸ ਖਾਸ ਤੌਰ ਉੱਤੇ ਟੀ ਵੀ ਨਿਊਜ਼ ਚੈਨਲਾਂ ਨੂੰ ਸੁਸ਼ਾਂਤ ਦੀ ਮੌਤ ਤੋਂ ਬਾਅਦ ਰਿਪੋਰਟਿੰਗ ਤੋਂ ਰੋਕਿਆ ਜਾਵੇ, ਜਿਸ ਉੱਤੇ ਪਿਛਲੇ ਸਾਲ ਛੇ ਨਵੰਬਰ ਨੂੰ ਬੈਂਚ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ।

Continue Reading

Uncategorized

ਬੱਸ ਦੇ ਬਿਜਲੀ ਦੀ ਤਾਰ ਵਿੱਚ ਫਸਣ ਨਾਲ 6 ਲੋਕ ਜਿੰਦਾ ਸੜੇ

Published

on

death

ਜੈਪੁਰ, 18 ਜਨਵਰੀ – ਰਾਜਸਥਾਨ ਦੇ ਜ਼ਿਲ੍ਹਾ ਜਾਲੌਰ ਵਿੱਚ ਬਿਜਲੀ ਦੀ ਤਾਰ ਨਾਲ ਲੱਗਣ ਕਾਰਨ ਇੱਕ ਬੱਸ ਨੂੰ ਅੱਗ ਲੱਗ ਗਈ ਅਤੇ ਛੇ ਯਾਤਰੀ ਜਿਊਂਦੇ ਸੜ ਗਏ, ਜਦੋਂ ਕਿ ਤੀਹ ਹੋਰ ਜ਼ਖਮੀ ਹੋ ਗਏ।
ਡੀ ਐਸ ਪੀ ਹਿੰਮਤਸਿੰਘ ਨੇ ਦੱਸਿਆ ਕਿ ਇਹ ਹਾਦਸਾ ਮਹੇਸ਼ਪੁਰਾ ਪਿੰਡ ਵਿੱਚ ਸ਼ਨੀਵਾਰ ਰਾਤ ਨੂੰ ਓਦੋਂ ਹੋਇਆ ਜਦੋਂ ਬੱਸ ਡਰਾਈਵਰ ਰਸਤਾ ਭਟਕ ਕੇ ਪੇਂਡੂ ਖੇਤਰ ਵਿੱਚ ਵੜ ਗਿਆ, ਜਿੱਥੇ ਬਿਜਲੀ ਦੀ ਇੱਕ ਲਟਕਦੀ ਹੋਈ ਤਾਰ ਦੀ ਲਪੇਟ ਵਿੱਚ ਆਉਣ ਨਾਲ ਬੱਸ ਨੂੰ ਅੱਗ ਲੱਗ ਗਈ। ਇਸ ਨਿੱਜੀ ਬੱਸ ਵਿੱਚ ਚਾਲੀ ਲੋਕ ਸਵਾਰ ਸਨ ਅਤੇ ਇਹ ਬਾੜਮੇਰ ਵਿੱਚ ਪੈਂਦੇ ਨਾਕੋੜਾ ਤੋਂ ਅਜਮੇਰ ਵਿਚਲੇ ਬਿਆਵਰ ਜਾ ਰਹੀ ਸੀ। ਪੀੜਤ ਲੋਕ ਨਾਕੋੜਾ ਦੇ ਜੈਨ ਮੰਦਰ ਤੋਂ ਬਿਆਵਰ ਮੁੜ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਛੇ ਯਾਤਰੀਆਂ ਦੀ ਸੜ ਕੇ ਮੌਤ ਹੋ ਗਈ ਅਤੇ ਤੀਹ ਤੋਂ ਵੱਧ ਜ਼ਖਮੀ ਹੋ ਗਏ। ਛੇ ਗੰਭੀਰ ਜ਼ਖਮੀ ਯਾਤਰੀਆਂ ਨੂੰ ਜੋਧਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਬਾਕੀਆਂ ਦਾ ਜਾਲੌਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Continue Reading

Uncategorized

ਅਨਿਲ ਅੰਬਾਨੀ ਉੱਤੇ ਧੋਖਾਧੜੀ ਦਾ ਵੱਡਾ ਦੋਸ਼

Published

on

anil ambani
  • ਵਿਜੇ ਮਾਲਿਆ ਤੋਂ 10 ਗੁਣਾਂ ਵੱਧ ਕਰਜ਼ਾ ਬੈਂਕਾਂ ਤੋਂ ਲਿਆ
    ਭੋਪਾਲ, 16 ਜਨਵਰੀ – ਭਾਰਤ ਦੀ ਸਭ ਤੋਂ ਵੱਡੀ ਨਿੱਜੀ ਖੇਤਰ ਦੀ ਕੰਪਨੀ, ਰਿਲਾਇੰਸ ਗਰੁੱਪ ਦੀ ਸਥਾਪਨਾ ਧੀਰੂਭਾਈ ਅੰਬਾਨੀ ਨੇ ਕੀਤੀ ਸੀ, ਪਰ ਅੱਜਕੱਲ੍ਹ ਇਹ ਕੰਪਨੀ ਵਿਵਾਦਾਂ ਵਿੱਚ ਫਸਣ ਲੱਗੀ ਹੈ।
    ਧੀਰੂਭਾਈ ਅੰਬਾਨੀ ਦੀ ਮੌਤ ਪਿੱਛੋਂ ਉਸਦੇ ਦੋਵਾਂ ਪੁੱਤਰਾਂ (ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਨੇ ਰਿਲਾਇੰਸ ਦੀ ਵਾਗਡੋਰ ਸੰਭਾਲੀ ਸੀ, ਪਰ ਕੁਝ ਸਾਲਾਂ ਵਿੱਚ ਹੀ ਇਹ ਕੰਪਨੀ ਦੋ ਥਾਂਈਂ ਪਾਟ ਗਈ। ਵੰਡ ਪਿੱਛੋਂ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਪਛਾੜ ਦਿੱਤਾ, ਪਰ ਅੱਜ ਦੀ ਸਥਿਤੀ ਇਹ ਹੈ ਕਿ ਵੱਡੇ ਭਰਾ ਮੁਕੇਸ਼ ਨੂੰ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਛੋਟਾ ਭਰਾ ਅਨਿਲ ਪਹਿਲਾਂ ਹੀ ਆਪਣੇ ਆਪ ਨੂੰ ਦੀਵਾਲੀਆਂ ਕਰਾਰ ਦੇ ਚੁੱਕਾ ਹੈ। ਅੱਜਕੱਲ੍ਹ ਅਨਿਲ ਅੰਬਾਨੀ ਫਿਰ ਸੁਰਖੀਆਂ ਵਿੱਚ ਹਨ ਅਤੇ ਉਹ ਕਰਜੇ ਦੇ ਕਾਰਨ ਹਨ। ਇੰਗਲਿਸ ਵੈਬਸਾਈਟ ਬਿਜਨਸ ਇਨਸਾਈਡਰ ਦੀ ਰਿਪੋਰਟ ਅਨੁਸਾਰ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਉੱਤੇ ਬੈਂਕਾਂ ਨਾਲ ਠੱਗੀ ਮਾਰਨ ਦਾ ਦੋਸ਼ ਲੱਗਾ ਹੈ। ਇਸ ਦੇ ਨਾਲ ਕਰਜੇ ਦੀ ਰਕਮ ਮਾਲਿਆ ਵੱਲੋਂ ਲਏ ਗਏ ਕਰਜੇ ਤੋਂ ਵੀ ਦਸ ਗੁਣਾ ਵਧੇਰੇ ਅਤੇ ਕਰੀਬ 86,188 ਕਰੋੜ ਰੁਪਏ ਦੱਸੀ ਗਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਨੇ ਕ੍ਰਮਵਾਰ ਸਟੇਟ ਬੈਂਕ ਆਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਇੰਡੀਆ ਓਵਰਸੀਜ ਬੈਂਕ ਤੋਂ ਕਰਜਾ ਲਿਆ ਹੈ ਅਤੇ ਇਸ ਨੂੰ ਵਾਪਸ ਨਹੀਂ ਕੀਤਾ। ਇਸ ਲਈ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁੱਪ ਇਕਾਈਆਂ ਉੱਤੇ ਕਾਰਵਾਈ ਕਰਨ ਲਈ ਬੈਂਕ ਤਿਆਰੀ ਕਰ ਰਹੇ ਹਨ, ਜਿਸ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼, ਰਿਲਾਇੰਸ ਇਨਫ਼ਰਾ ਤੇ ਰਿਲਾਇੰਸ ਟੈਲੀਕਾਮ ਸ਼ਾਮਲ ਹਨ। ਸ਼ੋਸ਼ਲ ਮੀਡੀਆ ਉੱਤੇ ਸੁਚੇਤਾ ਦਲਾਲ, ਜਿਸ ਨੇ ਹਰਸ਼ਦ ਮਹਿਤਾ ਘੁਟਾਲੇ ਦਾ ਖੁਲਾਸਾ ਕੀਤਾ ਸੀ, ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਸਵਾਲ ਲਿਖਿਆ ਹੈ ਕਿ ਕੋਈ ਅੰਦਾਜਾ ਲਾ ਸਕਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਕਾਰਪੋਰੇਟ ਡਿਫ਼ਾਲਟਰ ਕੌਣ ਹੈ ਅਤੇ ਸਰਕਾਰ ਵੱਲੋਂ ਉਸ ਵਿਰੁਧ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ?

Business News in Punjabi

Continue Reading

ਰੁਝਾਨ


Copyright by IK Soch News powered by InstantWebsites.ca