India and China agree to end border tensions | Latest Business News
Connect with us [email protected]

Uncategorized

ਭਾਰਤ ਤੇ ਚੀਨ ਸਰਹੱਦੀ ਤਣਾਅ ਖ਼ਤਮ ਕਰਨ ਲਈ ਸਹਿਮਤ

Published

on

china and india

ਨਵੀਂ ਦਿੱਲੀ, 12 ਨਵੰਬਰ – ਭਾਰਤ ਤੇ ਚੀਨ ਪੂਰਬੀ ਲੱਦਾਖ ‘ਚ ਬੀਤੇ 6 ਮਹੀਨਿਆਂ ਤੋਂ ਜਾਰੀ ਤਣਾਅ ਨੂੰ ਸੁਲਝਾਉਣ ਲਈ ਸਮਝੌਤੇ ‘ਤੇ ਪੁੱਜਣ ਵਾਲੇ ਹਨ। ਅਧਿਕਾਰਤ ਸੂਤਰਾਂ ਅਨੁਸਾਰ ਦੋਵੇਂ ਧਿਰਾਂ ਤਿੰਨ ਪੜਾਵਾਂ ਹੇਠ ਸਮਾਂ-ਬੱਧ ਤਰੀਕੇ ਨਾਲ ਸਾਰੇ ਮੁੱਖ ਵਿਵਾਦਾਂ ਵਾਲੇ ਮੋਰਚਿਆਂ ਤੋਂ ਸੈਨਿਕਾਂ ਨੂੰ ਪਿੱਛੇ ਹਟਾਉਣ ਤੇ ਹਥਿਆਰਾਂ ਨੂੰ ਵਾਪਸ ਲਿਜਾਣ ਲਈ ਵਿਆਪਕ ਤੌਰ ‘ਤੇ ਸਹਿਮਤ ਹੋ ਗਈਆਂ ਹਨ।
ਇਸ ਸੋਚ ਦੇ ਵਿਆਪਕ ਪ੍ਰਸੰਗ ‘ਚ ਸਮਝੌਤੇ ‘ਤੇ ਦਸਤਖਤ ਕਰਨ ਦੇ ਇੱਕ ਦਿਨ ਦੇ ਅੰਦਰ ਅੰਦਰ ਬਖਤਰਬੰਦ ਦਸਤਿਆਂ ਦੇ ਵਾਹਨਾਂ ਨੂੰ ਹਟਾਉਣਾ, ਪੂਰਬੀ ਲੱਦਾਖ ‘ਚ ਪੈਂਗੌਂਗ ਝੀਲ ਦੇ ਉਤਰੀ ਤੇ ਦੱਖਣੀ ਕਿਨਾਰਿਆਂ ਦੇ ਖ਼ਾਸ ਖੇਤਰਾਂ ਤੋਂ ਸੈਨਿਕਾਂ ਦੀ ਵਾਪਸੀ ਅਤੇ ਦੋਵੇਂ ਧਿਰਾਂ ਵੱਲੋਂ ਵਾਪਸੀ ਦੇ ਅਮਲ ਦੀ ਤਸਦੀਕ ਕਰਨਾ ਸ਼ਾਮਿਲ ਹੈ। ਅਸਲ ਕੰਟਰੋਲ ਰੇਖਾ ‘ਤੇ ਭਾਰਤੀ ਪਾਸੇ 6 ਨਵੰਬਰ ਨੂੰ ਚੁਸ਼ੂਲ ਵਿਖੇ ਭਾਰਤ ਤੇ ਚੀਨ ਫ਼ੌਜਾਂ ਵਿਚਕਾਰ ਹੋਈ 8ਵੇਂ ਗੇੜ ਦੀ ਉਚ ਪੱਧਰੀ ਸੈਨਿਕ ਗੱਲਬਾਤ ਦੌਰਾਨ ਸੈਨਿਕਾਂ ਦੀ ਵਾਪਸੀ ਅਤੇ ਐਲ ਏ ਸੀ ਉੱਤੇ ਅਪ੍ਰੈਲ ਦੀ ਤਾਇਨਾਤੀ ਵਾਲੀ ਸਥਿਤੀ ਬਹਾਲ ਕਰਨ ਲਈ ਵਿਸ਼ੇਸ਼ ਤਜਵੀਜ਼ਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਜਾਣਕਾਰ ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੇ ਕੋਰ ਕਮਾਂਡਰ ਪੱਧਰ ਦੀ ਅਗਲੇ ਦੌਰ ਦੀ ਗੱਲਬਾਤ ‘ਚ ਸਮਝੌਤੇ ‘ਤੇ ਮੋਹਰ ਲੱਗ ਸਕਦੀ ਹੈ, ਕਿਉਂਕਿ ਦੋਵਾਂ ਧਿਰਾਂ ਵੱਲੋਂ ਤਜਵੀਜ਼ਾਂ ‘ਤੇ ਸਹਿਮਤੀ ਪ੍ਰਗਟ ਕਰ ਦਿੱਤੀ ਗਈ ਹੈ। 9ਵੇਂ ਗੇੜ ਦੀ ਸੈਨਿਕ ਗੱਲਬਾਤ ਅਗਲੇ ਕੁਝ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ।
ਵਰਨਣ ਯੋਗ ਹੈ ਕਿ ਪੂਰਬੀ ਲੱਦਾਖ ‘ਚ ਇਸ ਸਮੇਂ 50 ਹਜ਼ਾਰ ਭਾਰਤੀ ਸੈਨਿਕ ਹਨ। ਉਧਰ ਚੀਨ ਨੇ ਵੀ ਏਨੇ ਹੀ ਸੈਨਿਕਾਂ ਦੀ ਤਾਇਨਾਤੀ ਕੀਤੀ ਹੈ। ਪਹਿਲੇ ਪੜਾਅ ਹੇਠ ਦੋਵੇਂ ਧਿਰਾਂ ਸਮਝੌਤੇ ‘ਤੇ ਦਸਤਖਤ ਹੋਣ ਦੇ ਤਿੰਨ ਦਿਨਾਂ ਅੰਦਰ ਵਿਵਾਦਿਤ ਮੋਰਚਿਆਂ ਤੋਂ ਆਪਣੇ ਟੈਂਕ, ਤੋਪਾਂ, ਬਖਤਰਬੰਦ ਵਾਹਨ ਤੇ ਵੱਡੇ ਉਪਕਰਨ ਹਟਾਉਣਗੀਆਂ। ਦੂਸਰੇ ਪੜਾਅ ਹੇਠ ਚੀਨੀ ਸੈਨਿਕ ਪੈਂਗੌਂਗ ਝੀਲ ਦੇ ਉਤਰੀ ਕਿਨਾਰੇ ਦੇ ਫਿੰਗਰ 4 ਦੀ ਆਪਣੀ ਮੌਜੂਦਾ ਸਥਿਤੀ ਤੋਂ ਫਿੰਗਰ 8 ‘ਚ ਵਾਪਸ ਚਲੇ ਜਾਣਗੇ ਅਤੇ ਭਾਰਤੀ ਸੈਨਿਕ ਧਨ ਸਿੰਘ ਥਾਪਾ ਚੌਕੀ ਕੋਲ ਪੁਜੀਸ਼ਨ ਸੰਭਾਲਣਗੇ। ਮੋਟੇ ਤੌਰ ‘ਤੇ ਤਿੰਨ ਦਿਨਾਂ ‘ਚ ਹਰ ਦਿਨ ਲੱਗਭਗ 30 ਫ਼ੀਸਦੀ ਸੈਨਿਕਾਂ ਦੀ ਵਾਪਸੀ ‘ਤੇ ਸਹਿਮਤੀ ਬਣੀ ਹੈ। ਤੀਸਰੇ ਪੜਾਅ ਹੇਠ ਪੈਂਗੌਂਗ ਝੀਲ ਦੇ ਦੱਖਣੀ ਕਿਨਾਰਿਆਂ ਰੇਜ਼ਾਂਗ ਲਾ, ਮੁਖਪਾਰੀ ਤੇ ਮਾਗਰ ਪਹਾੜੀ ਤੋਂ ਵਾਪਸੀ ਪ੍ਰਕਿਰਿਆ ਨੂੰ ਮੁਕੰਮਲ ਕਰਨ ‘ਤੇ ਸਹਿਮਤੀ ਬਣੀ ਹੈ।
ਬੀਤੀ 29 ਤੇ 30 ਅਗਸਤ ਦੀ ਰਾਤ ਨੂੰ ਚੀਨੀ ਸੈਨਿਕਾਂ ਵੱਲੋਂ ਭਾਰਤੀ ਸੈਨਿਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਭਾਰਤੀ ਸੈਨਿਕਾਂ ਨੇ ਮੁਖਪਾਰੀ, ਰੇਂਜ਼ਾਂਗ ਲਾ ਅਤੇ ਮਾਗਰ ਪਹਾੜੀ ਉਪਰ ਰਣਨੀਤਕ ਤੌਰ ‘ਤੇ ਅਹਿਮ ਇਲਾਕਿਆਂ ‘ਤੇ ਕਬਜ਼ਾ ਕੀਤਾ ਹੈ। ਇੱਕ ਉਚ ਪੱਧਰੀ ਸੂਤਰ ਨੇ ਦੱਸਿਆ ਕਿ ਇਹ ਸਭ ਤਜਵੀਜ਼ਾਂ ਹਨ। ਅਜੇ ਸਮਝੌਤੇ ‘ਤੇ ਦਸਤਖ਼ਤ ਨਹੀਂ ਹੋਏ। ਵਾਪਸੀ ਅਮਲ ਦੇ ਆਖਰੀ ਪੜਾਅ ‘ਚ ਦੋਵੇਂ ਧਿਰਾਂ ਇੱਕ ਵਿਸਥਾਰਤ ਤਸਦੀਕ ਪ੍ਰਕਿਰਿਆ ਉੱਤੇ ਅਮਲ ਦੇ ਲਈ ਸਹਿਮਤ ਹਨ, ਜਿਸ ਤੋਂ ਬਾਅਦ ਆਮ ਗਸ਼ਤ ਸ਼ੁਰੂ ਹੋਣ ਦੀ ਉਮੀਦ ਹੈ। ਇਹ ਵੀ ਪਤਾ ਲੱਗਾ ਹੈ ਕਿ ਸੈਨਾ ਦੇ ਉਚ ਅਧਿਕਾਰੀਆਂ ਨੇ ਉਕਤ ਤਜਵੀਜ਼ਾਂ ‘ਤੇ ਵਿਚਾਰ ਵਟਾਂਦਰਾ ਕੀਤਾ ਹੈ। ਫਿੰਗਰ ਇਲਾਕਿਆਂ ‘ਚੋਂ ਸੈਨਿਕਾਂ ਦੀ ਵਾਪਸੀ ਦੀ ਤਜਵੀਜ਼ ਦਾ ਅਰਥ ਹੋਵੇਗਾ ਕਿ ਜਦ ਤਕ ਤਣਾਅ ਦਾ ਕੋਈ ਹੱਲ ਨਹੀਂ ਹੁੰਦਾ ਤਦ ਤੱਕ ਫਿੰਗਰ 4 ਤੇ 8 ਇਲਾਕਿਆਂ ਦੇ ਵਿਚਕਾਰ ਕੋਈ ਗਸ਼ਤ ਨਹੀਂ ਹੋਵੇਗੀ। ਭਾਰਤ ਫਿੰਗਰ 8 ਤੱਕ ਗਸ਼ਤ ਕਰਦਾ ਸੀ।

Click Here Exclusive Punjabi Breaking News

Uncategorized

ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਮੇਘਾਲਿਆ ਵਿੱਚ ਫਿਰ ਰਾਜ ਪੱਧਰੀ ਮੁਜ਼ਾਹਰੇ ਸ਼ੁਰੂ

Published

on

CAA protest
  • ਆਈ ਐੱਲ ਪੀ ਲਾਗੂ ਕਰਨ ਦੀ ਮੰਗ ਤੇਜ਼
    ਸ਼ਿਲਾਂਗ, 29 ਨਵੰਬਰ, – ਪਿਛਲੇ ਸਾਲ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਮੁਜ਼ਾਹਿਰਆਂ ਦੇ ਬਾਅਦ ਕਈ ਮਹੀਨੇ ਚੁੱਪ ਰਹਿਣ ਪਿੱਛੋਂ 17 ਸੰਗਠਨਾਂ ਨੇ ਮੇਘਾਲਿਆ ਨੂੰ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ ਏ ਏ) ਦੇ ਘੇਰੇ ਤੋਂ ਬਾਹਰ ਰੱਖਣ ਲਈ ਅੱਜ ਫਿਰ ਸਾਰੇ ਪੱਧਰ ਦੀ ਇਨਰ ਲਾਈਨ ਪਰਮਿਟ (ਆਈ ਐੱਲ ਪੀ) ਲਾਗੂ ਕਰਨ ਲਈ ਅੰਦੋਲਨ ਤੇਜ਼ ਕਰ ਦਿੱਤਾ ਹੈ। ਇਸ ਅੰਦੋਲਨ ਦੀ ਅਗਵਾਈ ਮੇਘਾਲਿਆ ਸਿਵਲ ਸੋਸਾਈਟੀ ਕਰ ਰਹੀ ਹੈ। ਇਹ ਅੰਦੋਲਨ ਪਿਛਲੇ ਸਾਲ ਸ਼ੁਰੂ ਹੋਇਆ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।
    ਵਰਨਣ ਯੋਗ ਹੈ ਕਿ ਆਈ ਐੱਲ ਪੀ ਦੇ ਲਾਗੂ ਹੋਣ ਨਾਲ ਭਾਰਤ ਦੇ ਦੂਸਰੇ ਰਾਜਾਂ ਦੇ ਨਾਗਰਿਕਾਂ ਸਮੇਤ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਸਬੰਧਤ ਰਾਜ ਵਿੱਚ ਆਉਣ ਲਈ ਇਜਾਜ਼ਤ ਲੈਣੀ ਪੈਂਦੀ ਹੈ। ਇਸ ਕਾਨੂੰਨ ਵਿਚ ਸਥਾਨਕ ਲੋਕਾਂ ਦੇ ਲਈ ਜ਼ਮੀਨ,ਨੌਕਰੀਆਂ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਇਸ ਵੇਲੇ ਏਹੋ ਜਿਹਾ ਆਈ ਐੱਲ ਪੀ ਅਰੁਣਾਚਲ ਪ੍ਰਦੇਸ਼,ਮਿਜ਼ੋਰਮ ਅਤੇ ਨਾਗਾਲੈਂਡ ਵਿੱਚ ਲਾਗੂ ਹੈ। ਨਾਗਾਲੈਂਡ ਦੀ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਦੀਮਾਪੁਰ ਜ਼ਿਲ੍ਹੇ ਨੂੰ ਆਈ ਐੱਲ ਪੀ ਵਿੱਚ ਸ਼ਾਮਲ ਕਰਨ ਲਈ ਇਸ ਕਾਨੂੰਨ ਵਿੱਚ ਸੋਧ ਵੀ ਕੀਤੀ ਹੈ,ਜਿਸ ਤੋਂ ਬਾਅਦ ਉਹ ਪੂਰਾ ਰਾਜ ਇਸ ਦੇ ਅਧੀਨ ਆ ਗਿਆ ਹੈ। ਇਸ ਦੇ ਬਾਅਦ ਮੇਘਾਲਿਆ ਵਿੱਚ ਇਹ ਅੰਦੋਲਨ ਨਵੇਂ ਸਿਰੇ ਤੋਂ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ।

Click HerePunjabi Latest News on National

Continue Reading

Uncategorized

ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਗਾਜ਼ੀਪੁਰ ਦੇ ਬਾਰਡਰ ਦਾ ਬੈਰੀਕੇਡ ਤੋੜ ਕੇ ਦਿੱਲੀ ਆਣ ਪਹੁੰਚੇ

Published

on

up kisan

ਨਵੀਂ ਦਿੱਲੀ, 29 ਨਵੰਬਰ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨਕਾਰੀ ਕਿਸਾਨ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਉੱਤੇ ਡਟੇ ਹੋਏ ਹਨ। ਪਹਿਲਾਂ ਇਕ ਪਾਸੇ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ਉੱਤੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਡਟੇ ਹੋਏ ਸਨ, ਅੱਜ ਉੱਤਰ ਪ੍ਰਦੇਸ਼ ਬਾਰਡਰ ਉੱਤੇਓਧਰਲੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨ ਆਣ ਡਟੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ’ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਦੇ ਬਾਵਜੂਦ ਕਿਸਾਨ ਪਿੱਛੇ ਹਟਣ ਨੂੰ ਤਿਆਰ ਨਹੀਂ। ਅੱਜ ਗਾਜ਼ੀਪੁਰ ਬਾਰਡਰ ਉੱਤੇ ਕਿਸਾਨ ਏਨੇ ਰੋਹ ਵਿੱਚ ਆ ਗਏ ਕਿ ਉਨ੍ਹਾਂ ਨੇ ਪੁਲਸ ਦੇ ਬੈਰੀਕੇਡਸ ਤੋੜ ਦਿੱਤੇ ਅਤੇ ਅੱਗੇ ਲੰਘ ਆਏ।
ਵਰਨਣ ਯੋਗ ਹੈ ਕਿ ਅੱਜ ਐਤਵਾਰ ਦੁਪਹਿਰ ਯੂ ਪੀ ਬਾਰਡਰ ਉੱਤੇ ਕਿਸਾਨਾਂ ਦੇ ਜ਼ੋਰਦਾਰ ਇਕੱਠ ਮੌਕੇ ਕਿਸਾਨਾਂ ਨੇ ਦਿੱਲੀ-ਪੁਲਸ ਦੇ ਬੈਰੀਕੇਡਸ ਤੋੜ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਇਸ ਜੋਸ਼ੀਲੇ ਪ੍ਰਦਰਸ਼ਨ ਨੂੰ ਵੇਖਣ ਮਗਰੋਂ ਪੁਲਸ ਨੇ ਕੁਝ ਸ਼ਰਤ ਨਾਲ ਕਿਸਾਨਾਂ ਨੂੰ ਦਿੱਲੀ ਵਿਚ ਐਂਟਰੀ ਕਰਨ ਦੀ ਖੁੱਲ੍ਹ ਦੇ ਦਿੱਤੀ। ਪੁਲਸ ਨੇ ਉਨ੍ਹਾਂ ਨੂੰ ਟਰੈਕਟਰਾਂ ਤੋਂ ਬਿਨਾਂ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਵਿਚ ਐਂਟਰੀ ਦੀ ਇਜਾਜ਼ਤ ਦਿੱਤੀ, ਪਰ ਕਿਸਾਨ ਇਸ ਗੱਲ ਉੱਤੇਨਹੀਂਮੰਨੇ। ਉਹ ਅਗਲੀ ਰਣਨੀਤੀ ਤੈਅ ਹੋਣ ਤੱਕ ਗਾਜ਼ੀਪੁਰ ਬਾਰਡਰ ਉੱਤੇ ਡਟੇ ਹੋਏ ਹਨ।

Click Here Punjabi Breaking News Portal

Continue Reading

Uncategorized

ਹਵਾਈ ਟਾਪੂ ਵਿੱਚ ਟੂਰਿਸਟਾਂ ਦੀ ਵਾਪਸੀ ਨਾਲ ਚਿੰਤਾ ਵਧੀ

Published

on

the-island-of-Hawaii

ਹੋਨੋਲੂਲੂ, 29 ਨਵੰਬਰ – ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਦੋਬਾਰਾ ਤੇਜ਼ੀ ਨਾਲ ਫੈਲਣ ਦਰਮਿਆਨ ਟੂਰਿਜ਼ਮ ਸਥਾਨ ਹਵਾਈ ਨੂੰ ਫਿਰ ਖੋਲ੍ਹਣ ‘ਤੇ ਸਥਾਨਕ ਲੋਕ ਚਿੰਤਾ ਵਿੱਚ ਹਨ। ਕੁਝ ਲੋਕ ਟੂਰਿਸਟਾਂ ਦੀ ਵਾਪਸੀ ਨੂੰ ਟਾਪੂ ਲਈ ਚੰਗਾ ਮੰਨਦੇ ਹਨ। ਸੂਬੇ ਦੀ ਅਰਥਵਿਵਸਥਾ ਲਈ ਟੂਰਿਜ਼ਮ ਨਿੱਜੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਹੈ। ਪਿਛਲੇ ਸਾਲ ਟੂਰਿਜ਼ਮ ਤੋਂ ਹਵਾਈ ਨੂੰ 1.31 ਲੱਖ ਕਰੋੜ ਰੁਪਏ ਦੀ ਆਮਦਨ ਹੋਈ ਸੀ ਤੇ 2019 ਵਿੱਚ ਕਿਸੇ ਵੀ ਦਿਨ ਹਵਾਈ ਵਿੱਚ ਔਸਤਨ 15 ਫੀਸਦੀ ਵਿਅਕਤੀ ਬਾਹਰਲੇ ਸਨ।
ਇਸ ਸਾਲ ਕੋਰੋਨਾ ਦੀ ਮਹਾਂਮਾਰੀ ਦੇ ਬਾਅਦ ਅਗਸਤ ਤੱਕ 6 ਮੁਲਾਜ਼ਮਾਂ ਵਿੱਚੋਂ ਇੱਕ ਦੀ ਨੌਕਰੀ ਖਤਮ ਹੋ ਚੁੱਕੀ ਸੀ। ਟੂਰਿਜ਼ਮ ‘ਤੇ ਨਿਰਭਰ ਅਮਰੀਕਾ ਦੇ ਨੇਵਾਦਾ ਵਰਗੇ ਰਾਜਾਂ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਸੁਧਰ ਚੁੱਕੀ ਹੈ। ਉਥੇ ਮਨੋਰੰਜਨ ਤੇ ਟੂਰਿਜ਼ਮ ਨਾਲ ਜੁੜੀਆਂ ਨੌਕਰੀਆਂ ਵੱਡੀ ਗਿਣਤੀ ਵਿੱਚ ਬਹਾਲ ਹੋਈਆਂ ਹਨ, ਪਰ ਹਵਾਈ ਇਸ ਮਾਮਲੇ ਵਿੱਚ ਪਿੱਛੇ ਹੈ।ਟੂਰਿਜ਼ਮ ਨੂੰ ਹੱਲਾਸ਼ੇਰੀ ਦੇਣ ਲਈ ਕੋਵਿਡ 19 ਦੇ ਨੈਗੇਟਿਵ ਟੈਸਟ ਵਾਲੇ ਲੋਕਾਂ ਨੂੰ ਕੁਆਰੰਟਾਈਨ ਵਿੱਚ ਰੱਖਣ ਦਾ ਨਿਯਮ ਖਤਮ ਕਰ ਦਿੱਤਾ ਗਿਆ ਹੈ। ਚਾਰ ਨਵੰਬਰ ਤੋਂ ਜਪਾਨੀ ਟੂਰਿਸਟਾਂ ਦੇ ਲਈ ਸ਼ੁਰੂ ਕੀਤੇ ਪ੍ਰੋਗਰਾਮ ਨਾਲ ਹਵਾਈ ਨੂੰ ਸੰਭਲਣ ਦਾ ਮੌਕਾ ਮਿਲੇਗਾ। ਹੋਨੋਲੂਲੂ ਦੇ ਅਲਾ ਮੋਨਾ ਬੀਚ ਪਾਰਕ ਵਿੱਚ ਲਾਈਫ ਗਾਰਡ ਮੋ ਫ੍ਰੇਟਾਸ ਕਹਿੰਦੇ ਹਨ, ਲੋਕਾਂ ਦੇ ਮੁੜਨ ਨਾਲ ਸਾਡਾ ਕੰਮ-ਧੰਦਾ ਬਿਹਤਰ ਹੋਵੇਗਾ। ਫ੍ਰੇਟਾਸ ਤੋਂ ਕੁਝ ਦੂਰ ਬੈਠੇ ਰੂਡੀ ਪੇਰੁਚੋ ਸਮੁੰਦਰ ਤੋਂ ਸਫਰਿੰਗ ਕਰਕੇ ਮੁੜੇ ਸਨ। ਆਪਣੀ ਕਾਰ ਵਿੱਚ ਸਫਰ ਬੋਰਡ ਰੱਖਦੇ ਹੋਏ ਉਹ ਕਹਿੰਦੇ ਹਨ, ਬਾਹਰ ਤੋਂ ਆਉਣ ਵਾਲੇ ਕੁਝ ਲੋਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ। ਉਹ ਇਸ ਤੱਥ ਨੂੰ ਵੀ ਸਵੀਕਾਰ ਨਹੀਂ ਕਰਦੇ ਕਿ ਇਹ ਉਨ੍ਹਾਂ ਦਾ ਦੇਸ਼ ਜਾਂ ਉਨ੍ਹਾਂ ਦੀ ਜ਼ਮੀਨ ਨਹੀਂ ਹੈ।ਹਵਾਈ ਦੇ ਕੁਝ ਅਧਿਕਾਰੀ ਟੂਰਿਸਟਾਂ ਦੀ ਗਿਣਤੀ ਵਧਣ ‘ਤੇ ਲੋਕਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਚਿੰਤਤ ਹਨ। ਮਹਾਂਮਾਰੀ ਦੇ ਸ਼ੁਰੂ ਦੇ ਦਿਨਾਂ ਵਿੱਚ ਸਥਾਨਕ ਲੋਕਾਂ ਅਤੇ ਟੂਰਿਸਟਾਂ ਦੇ ਵਿੱਚ ਵਿਵਾਦ ਹੋਏ ਸਨ। ਸਾਰੇ ਅਧਿਕਾਰੀ ਟੈਸਟਿੰਗ ਦੀ ਨਵੀਂ ਵਿਵਸਥਾ ਨਾਲ ਸਹਿਮਤ ਨਹੀਂ ਹਨ। ਟਾਪੂ ਦੇ ਤਿੰਨ ਮੇਅਰਾਂ ਦਾ ਕਹਿਣਾ ਹੈ, ਉਹ ਚਾਹੁੰਦੇ ਹਨ ਕਿ ਇਥੇ ਪਹੁੰਚਣ ਦੇ ਬਾਅਦ ਸੈਲਾਨੀਆਂ ਦਾ ਦੂਸਰਾ ਨੈਗੇਟਿਵ ਟੈਸਟ ਆਉਣਾ ਚਾਹੀਦਾ ਹੈ। ਜੇ ਕੁਝ ਟੂਰਿਸਟ ਇਨਫੈਕਟਿਡ ਨਿਕਲਣ ਤਾਂ ਇਨਫੈਕਸ਼ਨ ਫੈਲ ਸਕਦਾ ਹੈ।

Continue Reading

ਰੁਝਾਨ