In two villages, Kalyugi sons killed mothers | Crime News
Connect with us [email protected]

ਅਪਰਾਧ

ਦੋ ਪਿੰਡਾਂ ਵਿੱਚ ਕਲਯੁੱਗੀ ਪੁੱਤਰਾਂ ਨੇ ਮਾਵਾਂ ਮਾਰ ਦਿੱਤੀਆਂ

Published

on

Murder

ਬਠਿੰਡਾ, 13 ਮਾਰਚ – ਇਸ ਜਿ਼ਲੇ ਦੇ ਥਾਣਾ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਵਿਖੇ ਇੱਕ ਪੁੱਤਰ ਨੇ ਆਪਣੀ ਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ ਅਤੇ ਇਸ ਵਿੱਚ ਨੂੰਹ ਦਾ ਵੀ ਹੱਥ ਦੱਸਿਆ ਗਿਆ ਹੈ।
ਪਤਾ ਲੱਗਾ ਹੈ ਕਿ ਪਿੰਡ ਕਲਿਆਣ ਸੁੱਖਾ ਦੇ ਸੁਰਜੀਤ ਸਿੰਘ (45) ਪੁੱਤਰ ਕਰਨੈਲ ਸਿੰਘ ਰੁਲਦੂ ਨੇ ਆਪਣੀ ਮਾਂ ਹਰਭਜਨ ਕੌਰ (68) ਦਾ ਕਤਲ ਕਰ ਦਿੱਤਾ ਹੈ। ਇਸ ਵਿੱਚ ਉਸਦੀ ਪਤਨੀ ਸੁਰਜੀਤ ਕੌਰ ਨੇ ਸਾਥ ਦਿੱਤਾ ਹੈ। ਮਾਂ-ਪੁੱਤ ਅਤੇ ਨੂੰਹ ਦਾ ਲੜਾਈ-ਝਗੜਾ ਰਹਿੰਦਾ ਸੀ।ਕੱਲ੍ਹ ਹਰਭਜਨ ਕੌਰ ਕਿਸੇ ਰਿਸ਼ਤੇਦਾਰੀ ਵਿੱਚੋਂ ਆਪਣੇ ਪਿੰਡ ਕਲਿਆਣ ਸੁੱਖਾ ਵਾਪਸ ਆਈ ਤਾਂ ਕਿਸੇ ਘਟਨਾ ਬਾਰੇ ਮਾਂ-ਪੁੱਤ ਦਾ ਫਿਰ ਝਗੜਾ ਹੋ ਗਿਆ। ਪੁੱਤ ਨੇ ਆਪਣੀ ਮਾਂ ਨੂੰ ਪੇਟੀਆਂ ਵਾਲੇ ਕਮਰੇ ਵਿੱਚ ਲਿਜਾ ਕੇ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਸ ਦੌਰਾਨ ਨੂੰਹ ਨੇ ਵੀ ਉਸ ਦਾ ਸਾਥ ਦਿੱਤਾ। ਹਰਭਜਨ ਕੌਰ ਦੇ ਨਾਂ ਦੋ ਏਕੜ ਜ਼ਮੀਨ, ਕਰਨੈਲ ਸਿੰਘ ਰੁਲਦੂ ਦੇ ਨਾਂ ਚਾਰ ਏਕੜ ਤੇ ਸੁਰਜੀਤ ਸਿੰਘ ਦੇ ਨਾਂ ਦੋ ਏਕੜ ਜ਼ਮੀਨ ਹੈ। ਹਰਭਜਨ ਕੌਰ ਘਰ ਦੇ ਇੱਕ ਕੋਨੇ ਵਿੱਚ ਬਣੇ ਕਮਰੇ ਵਿੱਚ ਰਹਿੰਦੀ ਸੀ।ਦੱਸਿਆ ਗਿਆ ਹੈ ਕਿ ਹਰਭਜਨ ਕੌਰ ਨੇ ਆਪਣੇ ਪੋਤਰੇ ਜਸਪ੍ਰੀਤ ਸਿੰਘ ਦੇ ਨਾਂ ਜ਼ਮੀਨ ਦੀ ਵਸੀਅਤ ਕਰਵਾਈ ਸੀ, ਜਿਸ ਕਰਕੇ ਲੜਾਈ-ਝਗੜਾ ਹੁੰਦਾ ਸੀ। ਹਰਭਜਨ ਕੌਰ ਦੇ ਦੋ ਲੜਕੇ ਸਨ, ਜਿਨ੍ਹਾਂ ਵਿੱਚੋਂ ਇੱਕ ਲੜਕੇ ਦੀ ਪਹਿਲਾ ਮੌਤ ਹੋ ਚੁੱਕੀ ਹੈ ਅਤੇ ਦੋ ਲੜਕੀਆਂ ਵਿਆਹੀਆਂ ਹਨ।ਪੁਲਸ ਨੇ ਮੌਕੇ ਉੱਤੇ ਪੁੱਜ ਕੇ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦ ਕਿ ਸੁਰਜੀਤ ਕੌਰ ਪੁਲਸ ਦੀ ਪਕੜ ਤੋਂ ਬਾਹਰ ਹੈ। ਥਾਣਾ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਹਰਭਜਨ ਕੌਰ ਦੇ ਭਰਾ ਪਿਆਰਾ ਸਿੰਘ ਦੇ ਬਿਆਨਾਂ ਉੱਤੇਕੇਸ ਦਰਜ ਕਰ ਕੇ ਪੁਲਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਦੂਸਰੇ ਪਾਸੇ ਹਠੂਰ ਨੇੜਲੇ ਪਿੰਡ ਲੱਖਾ ਵਿਖੇ ਇੱਕ ਪੁੱਤ ਨੇ ਆਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਲੀ ਪਰਮਜੀਤ ਕੌਰ (45) ਪਤਨੀ ਜਗਰੂਪ ਸਿੰਘ ਵਾਸੀ ਲੱਖਾ ਨੂੰ ਉਸ ਦੇ ਛੋਟੇ ਪੁੱਤਰ ਕਰਮ ਸਿੰਘ (24) ਨੇ ਘਰੇਲੂ ਝਗੜੇ ਕਾਰਨ ਗਲਾ ਘੁੱਟ ਕੇ ਮਾਰਿਆ ਹੈ। ਪਰਮਜੀਤ ਕੌਰ ਦੀਆਂ ਪੰਜ ਧੀਆਂ ਅਤੇ ਦੋ ਪੁੁੱਤਰਾਂ ਵਿੱਚੋਂ ਕਰਮ ਸਿੰਘ ਸਭ ਤੋਂ ਛੋਟਾ ਹੈ।ਬਲਵਿੰਦਰ ਸਿੰਘ ਐਸ ਪੀ (ਡੀ) ਅਤੇ ਪੁਲਸ ਪਾਰਟੀ ਨੇ ਪੁੱਜ ਕੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More Latest Crime News

ਅਪਰਾਧ

ਨੌਜਵਾਨ ਦਾ ਬੇਰਹਿਮੀ ਨਾਲ ਕਤਲ

Published

on

murder

ਬਠਿੰਡਾ, 17 ਅਪ੍ਰੈਲ – ਪਿੰਡ ਘੁੱਦਾ ਵਿਖੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਸੱਤ ਵਜੇ ਦੇ ਕਰੀਬ ਉਸ ਦਾ ਲੜਕਾ ਘਰੋਂ ਕਿਸੇ ਕੰਮ ਗਿਆ ਸੀ। ਇੱਕ ਘੰਟਾ ਬੀਤਣ ਦੇ ਬਾਅਦ ਜਦ ਉਹ ਵਾਪਸ ਨਾ ਆਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਉਹ ਅਤੇ ਉਸਦਾ ਛੋਟਾ ਲੜਕਾ ਬਲਜਿੰਦਰ ਸਿੰਘ ਜਦ ਗੁਰਪ੍ਰੀਤ ਨੂੰ ਲੱਭਦੇ ਹੋਏ ਘਰੋਂ ਤੋਂ ਥੋੜ੍ਹੀ ਦੂਰ ਪਹੁੰਚੇ ਤਾਂ ਉਹ ਗੰਭੀਰ ਹਾਲਤ ਵਿੱਚ ਡਿੱਗਾ ਪਿਆ ਸੀ। ਉਸ ਦੇ ਮੂੰਹ ਤੇ ਸਿਰ ਉੱਤੇ ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਵਾਰਦਾਤ ਦਾ ਪਤਾ ਲੱਗਦੇ ਸਾਰ ਥਾਣਾ ਨੰਦਗੜ੍ਹ ਦੇ ਐਸ ਐਚ ਓ ਰਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ। ਐਸ ਐਚ ਓ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਅਣਪਛਾਤੇ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਅਪਰਾਧ

ਮਾਂ, ਪੁੱਤ ਅਤੇ ਧੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

Published

on

suicide

ਸਿੱਧਵਾ ਬੇਟ, 17 ਅਪ੍ਰੈਲ – ਜਗਰਾਉਂ ਨੇੜੇ ਪਿੰਡ ਸੋਢੀਵਾਲ ਦੇ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ।
ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਗੁਰਪ੍ਰੀਤ ਸਿੰਘ ਸੋਨੀ (37) ਪੁੱਤਰ ਨਾਜ਼ਰ ਸਿੰਘ ਵਾਸੀ ਸੋਢੀਵਾਲ ਕਰੀਬ ਸੱਤ ਸਾਲ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਪਿਆ ਤਾਂ ਡਾਕਟਰਾਂ ਵੱਲੋਂ ਇਲਾਜ ਤੋਂ ਜਵਾਬ ਦੇਣ ਕਾਰਨ ਉਹ ਘਰ ਵਿੱਚ ਬੇਹੋਸ਼ੀ (ਕੌਮਾ) ਦੀ ਹਾਲਾਤ ਵਿੱਚ ਸੀ। ਇਸ ਕਰ ਕੇ ਸਾਰਾ ਪਰਵਾਰ ਪ੍ਰੇਸ਼ਾਨ ਰਹਿੰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਦੀ ਮੌਤ ਹੋਣ ਪਿੱਛੋਂ ਘਰ ਵਿੱਚ ਮਾਂ ਅਤੇ ਧੀ ਹੋਰ ਵੀ ਸਦਮੇ ਵਿੱਚ ਰਹਿਣ ਲੱਗੀਆਂ।ਕੁਝ ਦਿਨ ਪਹਿਲਾਂ ਮਾਂ ਜਸਵੀਰ ਕੌਰ (58) ਦੇ ਸੱਟ ਲੱਗਣ ਪਿੱਛੋਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਧੀ ਮਨਦੀਪ ਕੌਰ (27) ਨੇ 12 ਅਪ੍ਰੈਲ ਨੂੰ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਨੂੰ ਆਪਣੀ ਮਾਂ ਤੇ ਭਰਾ ਨੂੰ ਦੇਣ ਪਿੱਛੋਂ ਖ਼ੁਦ ਵੀ ਖਾ ਲਿਆ। ਘਟਨਾ ਦਾ ਪਤਾ ਲੱਗਣ ਉੱਤੇ ਤਿੰਨਾਂ ਨੂੰ ਗੰਭੀਰ ਹਾਲਾਤ ਵਿੱਚ ਜਗਰਾਉਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਮਾਂ ਦੀ 13 ਅਪ੍ਰੈਲ, ਪੁੱਤ ਦੀ 14 ਅਪ੍ਰੈਲ ਨੂੰ ਅਤੇ ਧੀ ਦੀ ਕੱਲ੍ਹ ਮੌਤ ਹੋ ਗਈ। ਚੌਕੀ ਗਿੱਦੜਵਿੰਡੀ ਦੇ ਏ ਐਸ ਆਈ ਤੀਰਥ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ।

Click Here Read More Latest Punjabi News

Continue Reading

ਅਪਰਾਧ

ਸਾਬਕਾ ਕੌਂਸਲਰ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ

Published

on

ਮੋਗਾ, 17 ਅਪ੍ਰੈਲ – ਏਥੋਂ ਦੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਅਕਾਲੀ ਨੇਤਾ ਦਵਿੰਦਰ ਤਿਵਾੜੀ ਨੂੰ ਥਾਣਾ ਸਾਊਥ ਸਿਟੀ ਪੁਲਸ ਨੇ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਹੈ। ਦਵਿੰਦਰ ਦੇ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੀ ਮਹਿਲਾ ਉਸਦੀ ਦੋਸਤ ਦੱਸੀ ਜਾਂਦੀ ਹੈ।
ਜਾਂਚ ਅਧਿਕਾਰੀ ਵੀਰਪਾਲ ਕੌਰ ਨੇ ਦੱਸਿਆ ਕਿ ਪੀੜਤਾ ਦੇ ਦੱਸਣ ਅਨੁਸਾਰ 14 ਸਾਲ ਪਹਿਲਾਂ ਉਸਦੀ ਸ਼ਾਦੀ ਲੁਧਿਆਣਾ ਵਿੱਚ ਹੋਈ ਸੀ। ਛੇ ਸਾਲ ਪਹਿਲਾਂ ਉਸ ਨੇ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਣੀ 11 ਸਾਲ ਦੀ ਬੇਟੀ ਦੇ ਨਾਲ ਮੋਗੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਹ ਇੱਥੇ ਪ੍ਰੋਗਰਾਮਾਂ ਵਿੱਚ ਡਾਂਸ ਕਰ ਕੇ ਪਰਵਾਰ ਚਲਾ ਰਹੀ ਸੀ। ਕਰੀਬ ਪੰਜ ਸਾਲ ਪਹਿਲਾਂ ਆਪਣਾ ਪਾਸਪੋਰਟ ਰਿਨਿਊ ਕਰਾਉਣ ਲਈ ਉਹ ਓਦੋਂ ਦੇ ਕੌਂਸਲਰ ਦਵਿੰਦਰ ਕੋਲ ਗਈ ਸੀ। ਇਸ ਦੌਰਾਨ ਦੋਵਾਂ ਵਿੱਚ ਨਜ਼ਦੀਕੀਆਂ ਵਧ ਗਈਆਂ। ਪੀੜਤਾ ਨੇ ਦੱਸਿਆ ਕਿ ਦਵਿੰਦਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਮਰ ਚੁੱਕੀ ਹੈ ਅਤੇ ਉਹ ਆਪਣੇ ਬੱਚੇ ਵਿਦੇਸ਼ ਭੇਜਣ ਦੇ ਬਾਅਦ ਉਸ ਨੂੰ ਪਤਨੀ ਵਾਂਗ ਆਪਣੇ ਨਾਲ ਰੱਖੇਗਾ। ਇਸ ਪਿੱਛੋਂ ਪੰਜ ਸਾਲਾਂ ਵਿੱਚ ਉਸ ਨੇ ਸ਼ਾਦੀ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸੰਬੰਧ ਬਣਾਏ। ਦੋ ਮਹੀਨੇ ਪਹਿਲਾਂ ਜਦੋਂ ਨਿਗਮ ਦੀ ਨਵੀਂ ਚੋਣ ਹੋਈ ਤਾਂ ਉਸ ਨੂੰ ਪਤਾ ਚਲਿਆ ਕਿ ਦਵਿੰਦਰ ਤਿਵਾੜੀ ਦੀ ਪਤਨੀ ਕੌਂਸਲਰ ਬਣੀ ਹੈ।

Click here read more Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca