In the war against Corona, instead of trusting the governments
Connect with us [email protected]

ਪੰਜਾਬੀ ਖ਼ਬਰਾਂ

ਕੋਰੋਨਾ ਖਿਲਾਫ ਜੰਗ ਵਿੱਚ ਸਰਕਾਰਾਂ ਉੱਤੇ ਯਕੀਨ ਦੀ ਥਾਂ ਲੋਕਾਂ ਵਿੱਚ ਅੰਧ-ਵਿਸ਼ਵਾਸਹਾਵੀ

Published

on

corona

ਕਿਤੇ ਹਵਨ, ਕਿਤੇ ਧੂਣੀ ਤੇ ਪੂਜਾ ਨਾਲ ਕੋਰੋਨਾ ਭਜਾਉਣ ਦੇ ਯਤਨ
ਨਵੀਂ ਦਿੱਲੀ, 13 ਮਈ, – ਭਾਰਤ ਜਦੋਂ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਨਾਲ ਜੂਝ ਰਿਹਾ ਹੈ, ਵੱਡੀ ਗਿਣਤੀ ਵਿੱਚ ਲੋਕ ਬੀਮਾਰ ਪੈ ਰਹੇ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ, ਉਸ ਵਕਤ ਇਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਦੇਸ਼ ਦੇ ਡਾਕਟਰ ਭਾਵੇਂ ਦਿਨ-ਰਾਤ ਇਕ ਕਰ ਰਹੇ ਹਨ ਅਤੇ ਟੀਕਾਕਰਨ ਦਾ ਕੰਮ ਵੀ ਜਾਰੀ ਹੈ, ਪਰ ਕੋਰੋਨਾ ਦੇ ਖ਼ਿਲਾਫ਼ ਇਸ ਜੰਗ ਲਈ ਆਮ ਲੋਕਾਂ ਵਿਚ ਅੰਧਵਿਸ਼ਵਾਸ ਭਾਰੂ ਹੁੰਦਾ ਨਜ਼ਰ ਆਉਂਦਾ ਹੈ।ਆਮ ਲੋਕ ਕਿਤੇ ਹਵਨ ਕਰ ਰਹੇ ਹਨ, ਕਿਤੇ ਧੂਣੀ ਬਾਲ ਕੇ ਕੋਰੋਨਾ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੁਝ ਲੋਕ ਗਊ-ਮੂਤਰ ਅਤੇ ਗੋਹੇ ਨਾਲ ਨਹਾਉਣ ਦੇ ਫਾਰਮੂਲੇ ਵਰਤ ਰਹੇ ਹਨ।
ਵਰਨਣ ਯੋਗ ਹੈ ਕਿ ਕੋਰੋਨਾ ਵਾਇਰਸ ਨੇ ਮਈ ਦੌਰਾਨ ਪੇਂਡੂ ਖੇਤਰਾਂ ਵੱਲ ਵੀ ਰੁਖ਼ ਕਰ ਲਿਆ ਹੈ ਤੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਹਰ ਰਾਜ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਸਿਹਤ ਵਿਭਾਗ ਦੇ ਸਰਗਰਮ ਹੋਣ ਤੋਂ ਪਹਿਲਾਂ ਲੋਕ ਧਾਰਮਿਕ ਮਾਨਤਾਵਾਂ ਅਤੇ ਅੰਧ ਵਿਸ਼ਵਾਸ ਵਿੱਚ ਫਸਣ ਲੱਗ ਪਏ ਹਨ।
ਮੱਧ ਪ੍ਰਦੇਸ਼ ਦੀ ਖਬਰ ਹੈ ਕਿ ਓਥੇ ਰਾਜਗੜ੍ਹ ਜਿ਼ਲੇ ਵਿੱਚ ਇਕ ਟਰਾਲੀ ਵਿਚ ਹਵਨ ਕੁੰਡ ਬਣਾਇਆ ਗਿਆ ਅਤੇ ਫਿਰ ਇੱਕ ਸਾਧੂ ਦੇ ਕਹਿਣ ਉੱਤੇ ਉਸ ਨੂੰ ਆਹੂਤੀ ਪਾ ਕੇ ਪੂਰੇ ਇਲਾਕੇ ਵਿਚ ਘੁੰਮਾਇਆ ਗਿਆ।ਏਦਾਂ ਕਰਨ ਦਾ ਤਰਕ ਹੈ ਕਿ ਹਵਨ ਦੇ ਧੂੰਏਂ ਨਾਲ ਵਾਯੂਮੰਡਲ ਸ਼ੁੱਧ ਹੋਵੇਗਾ ਅਤੇ ਕੋਰੋਨਾ ਵਾਇਰਸ ਕਮਜ਼ੋਰ ਹੋ ਜਾਵੇਗਾ।
ਅੱਜ ਵੀਰਵਾਰ ਹਰਿਆਣਾ ਦੇ ਝੱਜਰ ਜਿ਼ਲੇ ਵਿੱਚ ਪੇਂਡੂ ਲੋਕਾਂ ਨੇ ਹਵਨ ਕੀਤਾ ਅਤੇ ਫਿਰ ਧੂਣੀ ਬਾਲ ਕੇ ਸ਼ਹਿਰ ਵਿੱਚ ਸੰਦੇਸ਼ ਯਾਤਰਾ ਕੱਢੀ ਗਈ। ਪਿੰਡ ਵਾਸੀਆਂ ਨੇ ਟਰੈਕਟਰ-ਟਰਾਲੀ ਵਿੱਚ ਹਵਨ ਕੁੰਡ ਰੱਖਿਆ ਅਤੇ ਉਸ ਦਾ ਪਿੰਡ ਵਿੱਚ ਚੱਕਰ ਲਗਵਾ ਕੇ ਫਿਰ ਸ਼ਹਿਰ ਵਿੱਚ ਵੀ ਲੋਕਾਂ ਨੂੰ ਘਰ-ਘਰ ਹਵਨ ਕਰਾਉਣ ਦੀ ਅਪੀਲ ਕੀਤੀ।
ਇਸ ਤੋਂ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਗੌਨਰੀਆ ਪਿੰਡ ਵਿੱਚ ਲੋਕਾਂ ਨੇ ਕੋਰੋਨਾ ਨੂੰ ਭਜਾਉਣ ਲਈ ਪੂਜਾ ਕੀਤੀ। ਪਿੰਡ ਦੇ ਸਾਰੇ ਔਰਤਾਂ-ਮਰਦ ਪਿੰਡ ਦੇ ਬਾਹਰ ਖੇਤਾਂ ਵਿਚ ਚੜ੍ਹਦੇ ਸੂਰਜ ਅਤੇ ਡੁੱਬਦੇ ਸੂਰਜ ਨੂੰ ਅਰਘ ਚੜ੍ਹਾ ਕੇ ਕੋਰੋਨਾ ਦੀ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਰੋਜ਼ਾਨਾ ਪ੍ਰਾਰਥਨਾ ਕਰਨ ਲੱਗ ਪਏ ਹਨ।
ਗੁਜਰਾਤ ਵਿਚ ਕੁਝ ਲੋਕ ਗਊਸ਼ਾਲਾ ਵਿੱਚ ਜਾ ਕੇ ਆਪਣੇ ਸਰੀਰ ਉੱਤੇ ਗਾਂ ਦਾ ਗੋਹਾ ਮਲਣ ਲੱਗ ਪਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਹ ਖ਼ੁਦ ਨੂੰ ਵਾਇਰਸ ਤੋਂ ਬਚਾਅ ਸਕਦੇ ਹਨ।
ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਮਿਲਦੀਆਂ ਇਹ ਤਸਵੀਰਾਂ ਲੋਕਾਂ ਵਿਚ ਸਿਹਤ ਵਿਵਸਥਾ ਉੱਤੇ ਵਿਸ਼ਵਾਸ ਘਟਣ ਅਤੇ ਅੰਧ-ਵਿਸ਼ਵਾਸ ਵਧਣ ਦਾ ਸਬੂਤ ਹਨ। ਲੋਕ ਅੱਕੀਂ-ਪਲਾਹੀਂ ਹੱਥ ਮਾਰਦੇ ਨਜ਼ਰ ਆ ਰਹੇ ਹਨ।

Read More Punjabi News Today

ਪੰਜਾਬੀ ਖ਼ਬਰਾਂ

ਕੋਟਕਪੂਰਾ ਗੋਲੀ ਕਾਂਡ ਕੇਸ:ਸੈਣੀ, ਉਮਰਾਨੰਗਲ ਤੇ ਚਰਨਜੀਤ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ

Published

on

sumedh-umra

ਫ਼ਰੀਦਕੋਟ, 12 ਜੂਨ – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਦੀਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਸਸਪੈਂਡਿਡ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ।
ਇਸ ਬਾਰੇ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਹ ਪੁਲਸ ਅਫ਼ਸਰ ਸੱਚ ਛੁਪਾ ਰਹੇ ਹੋਣ ਕਰ ਕੇ ਇਨ੍ਹਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਲੋੜ ਹੈ। ਅਦਾਲਤ ਨੇ ਜਾਂਚ ਟੀਮ ਦੀ ਅਰਜ਼ੀ ਲੈਣ ਪਿੱਛੋਂ ਦੋਸ਼ੀਆਂ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ।ਇਸੇ ਤਰ੍ਹਾਂ ਜਾਂਚ ਟੀਮ ਨੇ ਕੱਲ੍ਹ ਉਨ੍ਹਾਂ ਲੋਕਾਂ ਦੇ ਬਿਆਨ ਦਰਜ ਕੀਤੇ, ਜਿਹੜੇ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਜ਼ਖ਼ਮੀ ਹੋਏ ਸਨ। ਮਿਲੀ ਸੂਚਨਾ ਅਨੁਸਾਰ ਬੂਟਾ ਸਿੰਘ ਵਾਸੀ ਰੋੜੀਕਪੂਰਾ ਦੇ ਇਸ ਗੋਲੀ ਕਾਂਡ ਦੌਰਾਨ ਗੋਲੀ ਵੱਜੀ ਸੀ ਅਤੇ ਰਣਜੀਤ ਸਿੰਘ ਵਾਸੀ ਵਾੜਾ ਦਰਾਕਾ ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਜਾਂਚ ਟੀਮ ਨੇ ਇਨ੍ਹਾਂ ਦੋਵਾਂ ਤੋਂ ਇਲਾਵਾ ਥਾਣਾ ਸਿਟੀ ਕੋਟਕਪੂਰਾ ਦੇ ਓਦੋਂ ਦੇ ਮੁੱਖ ਮੁਨਸੀ ਬਿੰਦਰ ਸਿੰਘ ਅਤੇ ਪੁਲਸ ਦੇ ਵਾਇਰਲੈਸ ਅਪਰੇਟਰ ਰਾਜੇਸ਼ ਕੁਮਾਰ ਦੇ ਵੀ ਬਿਆਨ ਲਏ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਐਡੀਸ਼ਨਲ ਡੀ ਜੀ ਪੀ, ਐਲਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਇਸ ਤੋਂ ਪਹਿਲਾਂ ਸਾਬਕਾ ਡੀ ਜੀ ਪੀ ਸਮੁੇਧ ਸੈਣੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਓ ਐਸ ਡੀ ਗੁਰਚਰਨ ਸਿੰਘ ਸਮੇਤ 70 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

328 ਸਰੂਪਾਂ ਦੇ ਗ਼ਾਇਬ ਹੋਣ ਦਾ ਮਾਮਲਾ:ਅੰਮ੍ਰਿਤਸਰ ਅਕਾਲੀ ਦਲ ਨੇ ਕੋਹਲੀ ਐਸੋਸੀਏਟਸ ਨੂੰ ਸੱਤ ਕਰੋੜ ਤੋਂ ਵੱਧ ਲੁਟਾਉਣ ਦਾ ਦੋਸ਼ ਲਾਇਆ

Published

on

guru granth sahib

ਪਿਛਲੇ 11 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਉੱਤੇ ਠੇਕੇ ਵਧਾਉਣ ਦਾ ਦੋਸ਼
ਚੰਡੀਗ਼ੜ੍ਹ, 12 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਪ੍ਰਧਾਨ ਦੇ ਨਾਲ ਅੰਤਰਿਮ ਕਮੇਟੀ ਅਤੇ ਇਸ ਦੇ ਕਰੋੜਾਂ ਰੁਪਏ ਦੇ ਸਾਲਾਨਾ ਹਿਸਾਬ ਦਾ ਆਡਿਟ ਕਰਨ ਵਾਲੀ ਕੰਪਨੀ ਕੋਹਲੀ ਐਸੋਸੀਏਟਸ ਫਿਰ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ 328 ਸਰੂਪਾਂ ਦੇ ਗ਼ਾਇਬ ਹੋਣ ਦੇ ਮੁੱਦੇ ਉੱਤੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਉੱਤੇ ਦੋਸ਼ ਲੱਗਾ ਹੈ ਕਿ ਪਿਛਲੇ 11 ਸਾਲਾਂ ਤੋਂ ਆਡਿਟ ਕਰਦੀ ਇਸ ਕੰਪਨੀ ਨੇ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾਈ ਅਤੇ ਫ਼ੀਸ ਸੱਤ ਕਰੋੜ ਰੁਪਏ ਤੋਂ ਵੱਧ ਲੈ ਲਈ ਸੀ।
ਕੱਲ੍ਹ ਇੱਥੇ ਸੈਕਟਰ 34 ਦੇ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫ਼ਰੰਸਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਬਾਰੇ ਜੋ ਅਣਗਹਿਲੀ ਵਿਖਾਈ ਹੈ, ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪਿਛਲੇ 11 ਸਾਲਾਂ ਤੋਂ ਸਿਰਫ਼ ਇੱਕੋ ਕੰਪਨੀ ਤੋਂ ਆਡਿਟ ਕਰਾਇਆ, ਫ਼ੀਸ ਵੀ ਹਰ ਸਾਲ ਵਧਾਈ, ਸੱਤ ਕਰੋੜ ਰੁਪਏ ਤੋਂ ਵੱਧ ਗੁਰੂ ਕੀ ਗੋਲਕ ਵਿੱਚੋਂ ਗ਼ਲਤ ਅਦਾਇਗੀ ਕੀਤੀ, ਪਰ ਕੰਪਨੀ ਨੇ ਲਿਖੇ ਸਮਝੌਤੇ ਮੁਤਾਬਕ ਸਟੋਰੇਜ਼ ਵਿੱਚ ਪਏ ਸਰੂਪਾਂ ਦੀ ਠੀਕ ਰਿਪੋਰਟ ਨਹੀਂ ਸੀ ਦਿੱਤੀ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਸ ਦੇ ਉਮੀਦਵਾਰਾਂ ਨੇ ਦੂਜੀ ਵੱਡੀ ਪਾਰਟੀ ਵਜੋਂ ਸ਼੍ਰੋਮਣੀ ਕਮੇਟੀ ਦੀਆਂ 2011 ਚੋਣਾਂ ਵਿੱਚ 6 ਲੱਖ ਸਿੱਖ ਵੋਟ ਪ੍ਰਾਪਤ ਕੀਤੀ ਸੀ, ਨੇ ਇਹ ਵੀ ਸਖ਼ਤ ਇਤਰਾਜ਼ ਕੀਤਾ ਕਿ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਹੁੰਦਿਆਂ 15 ਸਤੰਬਰ 2020 ਨੂੰ ਐਗਜ਼ੈਕਟਿਵ ਕਮੇਟੀ ਨੇ ਇਸ ਆਡਿਟ ਕੰਪਨੀ ਦੀ ਵੱਡੀ ਕੁਤਾਹੀ ਨੂੰ ‘ਕ੍ਰਿਮੀਨਲ ਕਾਰਾ’ ਕਰਾਰ ਦੇਣ ਦੀ ਥਾਂ ਮਤਾ ਪਾਸ ਕਰ ਕੇ ਕੇਵਲ ‘ਵਿਭਾਗੀ ਕਾਰਵਾਈ’ ਕਰਨ ਦਾ ਇਸ਼ਾਰਾ ਕਰ ਦਿੱਤਾ ਸੀ। ਪ੍ਰੈਸ ਕਾਨਫ਼ਰੰਸ ਵਿੱਚਕੁਸ਼ਲਪਾਲ ਸਿੰਘ ਮਾਨ ਅਤੇ ਐਡਵੋਕੇਟ ਸਿਮਰਨ ਸਿੰਘ ਨੇ ਦੱਸਿਆ ਕਿ ਆਡਿਟ ਕੰਪਨੀ ਕੋਹਲੀ ਐਸੋਸੀਏਟਸ ਨਾਲ 2010 ਵਿੱਚ ਲਿਖਤੀ ਸਮਝੌਤਾ 3.5 ਲੱਖ ਰੁਪਏ ਪ੍ਰਤੀ ਮਹੀਨਾ ਕਰ ਕੇ ਕੁਝ ਮਹੀਨੇ ਬਾਅਦ 75,000 ਰੁਪਏ ਫ਼ੀਸ ਵਧਾ ਦਿੱਤੀ ਗਈ, ਫਿਰ 2011 ਵਿੱਚ 20,000 ਰੁਪਏ ਮਾਸਿਕ ਵਾਧਾ ਕੀਤਾ, ਜੂਨ 2012 ਵਿੱਚ 4.65 ਲੱਖ ਰੁਪਏ ਫੀਸ ਕੀਤੀ ਅਤੇ ਇਸ ਕੰਪਨੀ ਕੋਲ 2021 ਤੱਕ ਦਾ ਠੇਕਾ ਚੱਲ ਰਿਹਾ ਹੈ। ਇਸ ਦਲ ਦੇ ਵਕੀਲ ਸਿਮਰਨ ਸਿੰਘ ਨੇ 15 ਦਿਨ ਦਾ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਜੋ ਇਸ ਆਡਿਟ ਕੰਪਨੀ ਦਾ ਸਮਝੌਤਾ ਰੱਦ ਨਾ ਕੀਤਾ ਤਾਂ ਇੰਸਟੀਚਿਊਟ ਆਫ਼ ਆਡਿਟ ਨੂੰ ਇਸ ਕੰਪਨੀ ਦੀ ਮਾਨਤਾ ਰੱਦ ਕਰਨ ਦੇ ਲਈ ਲਿਖਿਆ ਜਾਵੇਗਾ, ਕਿਉਂਕਿ ਇਸ ਕੰਪਨੀ ਨੇ ਆਪਣੇ ਪਵਿੱਤਰ ਕਿੱਤੇ ਦੇ ਨੈਤਿਕ ਮਾਪਦੰਡਾਂ ਨੂੰ ਤੋੜਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪੰਜਾਬ ਦੇ ਮੰਤਰੀ ਵੱਲੋਂ ਪਲਟ-ਵਾਰ:ਦਿੱਲੀ ਸਰਕਾਰ ਨੇ ਸਾਡੇ ਨਾਲੋਂ ਮਹਿੰਗੇ ਮੁੱਲ ਦੇ ਆਕਸੀਮੀਟਰ ਖ਼ਰੀਦੇ ਸਨ: ਬਲਬੀਰ ਸਿੱਧੂ

Published

on

Punjab Health Minister Balbir Singh Sidhu

ਚੰਡੀਗੜ੍ਹ, 11 ਜੂਨ, – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਸਰਕਾਰ ਦੀਆਂ ‘ਕੋਰੋਨਾ ਫਤਿਹ ਕਿੱਟਾਂ’ ਬਾਰੇ ਸੌੜੀ ਸਿਆਸਤ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਣ ਪਿੱਛੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਕਿ ਦਿੱਲੀ ਵਿੱਚ ਖੁਦ ਉਨ੍ਹਾਂ ਦੀ ਕੇਜਰੀਵਾਲ ਸਰਕਾਰ ਨੇ 5 ਮਈ 2020 ਨੂੰ ਬਹੁਤ ਉੱਚੇ ਮੁੱਲ ਉੱਤੇ‘ਪਲਸ ਆਕਸੀਮੀਟਰ’ ਦੀ ਖਰੀਦ ਕੀਤੀ ਸੀ।
ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕੋਸਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉੱਤੇ ਸਵਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਖੁਦ ਉਨ੍ਹਾਂ ਕੀ ਕੀਤਾ ਹੈ, ਜਿਥੇ ਹਜ਼ਾਰਾਂ ਲੋਕਾਂ ਦੀ ਇਲਾਜ ਨਾ ਮਿਲਣ ਕਾਰਨ ਸੜਕਾਂ ਉੱਤੇ ਮੌਤ ਹੋ ਗਈ ਅਤੇ ਲੋਕ ਹਸਪਤਾਲਾਂ ਵਿੱਚ ਆਕਸੀਜਨ ਤੇ ਬੈੱਡਾਂ ਦੀ ਮੰਗ ਲਈ ਚੀਕਦੇ ਰਹੇ ਸਨ।
ਬਲਬੀਰ ਸਿੰਘ ਸਿਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰਨੇ 5 ਮਈ 2021 ਨੂੰ ਮੈਸਰਜ਼ ਵੀਐਂਡਐਮ ਗਲੈਕਸੀ ਨੂੰ 1300 ਰੁਪਏ ਪ੍ਰਤੀ ਆਕਸੀਮੀਟਰ ਦੇ ਹਿਸਾਬ 20,000 ਆਕਸੀਮੀਟਰਾਂ ਦੀ ਸਪਲਾਈਦਾ ਆਰਡਰ ਦਿੱਤਾ ਸੀ, ਮੈਸਰਜ਼ ਦਿਵੇਸ਼ ਚੌਧਰੀ ਨੂੰ 1290 ਰੁਪਏ ਦੇ ਹਿਸਾਬ 2000 ਆਕਸੀਮੀਟਰ, ਐਡੀਫ ਮੈਡੀਕਲ ਸਿਸਟਮਜ਼ ਨੂੰ 1250 ਰੁਪਏ ਦੇ ਹਿਸਾਬ 5000 ਆਕਸੀਮੀਟਰ ਅਤੇ ਅਭਿਲਾਸ਼ਾ ਕਮਰਸ਼ੀਅਲ ਪ੍ਰਾਈਵੇਟ ਨੂੰ 1300 ਰੁਪਏ ਨਾਲ 13000 ਆਕਸੀਮਟਰ ਦਾ ਆਰਡਰ ਭੇਜਿਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਖ-ਵੱਖ ਫਰਮਾਂ ਤੋਂ ਇੱਕੋ ਜਿਹੇ ਆਕਸੀਮੀਟਰ ਵੱਖ-ਵੱਖ ਉੱਚੇ ਦਰਾਂ `ਤੇ ਕਿਵੇਂ ਖਰੀਦਦੀ ਰਹੀ, ਜਦੋਂ ਦੂਸਰੇ ਪਾਸੇ ਪੰਜਾਬ ਸਰਕਾਰ ਮਰੀਜ਼ਾਂ ਨੂੰ ਸਿਰਫ 883 ਰੁਪਏ ਦੀ ਬਹੁਤ ਘੱਟ ਕੀਮਤ ਉੱਤੇ ਲੈ ਕੇ ਕੋਰੋਨਾ ਦੀ ਪੂਰੀ ‘ਫਤਿਹ ਕਿੱਟ’ ਵੰਡ ਰਹੀ ਹੈ, ਜਿਸ ਵਿੱਚ 19 ਵਸਤਾਂ ਵਿੱਚ ਡਿਜੀਟਲ ਥਰਮਾਮੀਟਰ, ਸਟੀਮਰ, ਪਲਸ ਆਕਸੀਮੀਟਰ, ਹੈਂਡ ਸੈਨੇਟਾਈਜ਼ਰ (500 ਐਮ ਐਲ), ਤੀਹਰੀ ਪਰਤ ਵਾਲੇ ਫੇਸ-ਮਾਸਕ ਅਤੇ ਸਾਰੀਆਂ ਜ਼ਰੂਰੀ ਦਵਾਈਆਂ ਸ਼ਾਮਲਹਨ। ਦਿੱਲੀ ਸਰਕਾਰ ਨੇ ਜਿਸ ਮੁੱਲ ਉੱਤੇ ਆਕਸੀਮੀਟਰ ਲਿਆ, ਉਸ ਤੋਂ ਘੱਟ ਮੁੱਲ ਵਿੱਚ ਆਕਸੀਮੀਟਰ ਸਣੇ ਸਭ ਚੀਜ਼ਾਂ ਦੀ ਪੂਰੀ ਕਿੱਟ ਪੰਜਾਬ ਸਰਕਾਰ ਨੇ ਖਰੀਦੀ ਹੈ।
ਮੰਤਰੀ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਕੇਸ ਵਧਦੇ ਵੇਖ ਕੇ ਪੰਜਾਬ ਸਰਕਾਰ ਨੇ ਓਦੋਂ 1195 ਰੁਪਏ ਦੀ ਵੱਧ ਤੋਂ ਵੱਧ ਕੀਮਤ ਉੱਤੇ ਕੋਰੋਨਾ ਫਤਿਹ ਕਿੱਟਾਂ ਲਈਆਂ ਸਨ, ਜਦੋਂ ਸੰਸਾਰ ਪੱਧਰ ਉਤੇ ਇਸਦੀ ਘਾਟ ਸੀ। ਉਨ੍ਹਾਂ ਕਿਹਾ ਕਿ ਮੰਗ ਦੀ ਪੂਰਤੀ ਲਈ ਸਾਰੀ ਖਰੀਦ ਪਾਰਦਰਸ਼ੀ ਤੇ ਨਿਰਪੱਖ ਕੀਤੀ ਗਈ। ਉਨ੍ਹਾਂ ਕਿਹਾ: ਪੰਜਾਬ ਇਸ ਦੇਸ਼ ਦਾ ਇਕੱਲਾ ਰਾਜ ਹੈ, ਜਿਸ ਨੇ ਇਹ ਇਲਾਜ ਕਿੱਟਾਂ ਕੋਵਿਡ ਮਰੀਜ਼ਾਂ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਰ ਚੀਜ਼ ਦੀ ਵੱਡੀ ਖਰੀਦ ਹਮੇਸ਼ਾਂ ਥੋਕ ਕੀਮਤਾਂ ਉੱਤੇ ਹੁੰਦੀ ਹੈ,ਦਿੱਲੀ ਸਰਕਾਰ ਨੇ ਵੱਡੇ ਸਪਲਾਇਰਾਂ ਨਾਲ ਮਿਲ ਕੇ ਇਨ੍ਹਾਂ ਫ਼ਰਮਾਂ ਨੂੰ ਮੁਨਾਫ਼ਾ ਦੇਣ ਲਈ ਗਲਤ ਢੰਗ ਨਾਲ ਆਪਣੀ ਰਾਜ ਸਰਕਾਰ ਦਾ ਖਜ਼ਾਨਾ ਲੁਟਵਾਇਆ ਹੈ।
ਇਸ ਮੌਕੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਮਾਡਲ ਨੂੰ ਹਵਾਈ ਕਿਲ੍ਹਾ ਦੱਸ ਕੇ ਮੰਤਰੀ ਸਿੱਧੂ ਨੇ ਇਸ ਪਾਰਟੀ ਦੇ ਆਗੂਆਂ ਨੂੰ ਕਿਹਾ,‘ਸਾਨੂੰ ਦਿੱਲੀ ਦਾ ਸਿਹਤ ਮਾਡਲ ਅਪਣਾਉਣ ਲਈ ਨਾ ਕਹੋ, ਜਿਸ ਦਾ ਆਧਾਰ ਸਿਰਫ਼ ਸੋਸ਼ਲ ਮੀਡੀਆ ਹੈ।’ ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣ-ਬੁੱਝ ਕੇ ਦਿੱਲੀ ਵਿੱਚ ਲਾਕਡਾਊਨ ਲਾ ਦਿੱਤਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਉਹ ਮਜ਼ਦੂਰਾਂਤੇ ਹੋਰ ਗਰੀਬਾਂਨੂੰ ਸਿਹਤ ਸਹੂਲਤਾਂ ਤੇ ਭੋਜਨ ਦੇਣ ਜੋਗੇ ਨਹੀਂ ਸਨ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀਦਿੱਲੀ ਸਰਕਾਰ ਆਪਣੇ ਨਾਗਰਿਕਾਂ ਦਾ ਇਲਾਜ ਕਰਾਉਣ ਤੋਂ ਪਿੱਛੇ ਹਟ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਵੈਂਟੀਲੇਟਰ ਵਾਲੇ ਬੈੱਡਾਂ ਦੀ ਘਾਟ ਹੈ ਤਾਂ ਦਿੱਲੀ ਦੇ ਲੋਕ ਸਿਹਤ ਸੇਵਾਵਾਂ ਲਈ ਏਥੇ ਕਿਉਂ ਆ ਰਹੇ ਹਨ?
ਦੂਸਰੇ ਪਾਸੇ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਦੀਆਂ ਗੈਰ-ਪ੍ਰਵਾਨਿਤ ਕੋਰੋਨਿਲ ਕਿੱਟਾਂ ਖਰੀਦਣ ਲਈ ਭਾਜਪਾ ਬਾਰੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰਿਆਣੇ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਕੋਰੋਨਾ ਇਲਾਜ ਲਈ ਵਿਵਾਦਤ ਕਿੱਟਾਂ ਦੀ ਖਰੀਦਣ ਦਾ ਫੈਸਲਾ ਲਿਆ ਹੈ।ਸਿੱਧੂ ਨੇ ਦੱਸਿਆ ਕਿ ਖੱਟਰ ਸਰਕਾਰ ਨੇ ਮੈਸਰਜ਼ ਲੋਵਾਨੀ ਇੰਪੈਕਸ ਪ੍ਰਾਈਵੇਟ ਲਿਮਟਿਡ ਤੋਂ 825 ਰੁਪਏ ਦੇ ਉੱਚੇ ਭਾਅ ਦਾ ਆਕਸੀਮੀਟਰ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਵੱਲੋਂ ਖਰੀਦੀਆਂ ਜਾ ਰਹੀਆਂ ਬਾਬਾ ਰਾਮਦੇਵ ਦੀਆਂ ਕਿੱਟਾਂ ਵਿੱਚ ਆਕਸੀਮੀਟਰ ਤੇ ਐਲੋਪੈਥਿਕ ਦਵਾਈਆਂ ਨਹੀਂ ਹਨ ਅਤੇ ਆਈ ਐਮ ਏ ਨੇ ਇਸ ਨੂੰ ਕੋਵਿਡ ਦੇ ਇਲਾਜ ਲਈ ਨਿਰਾਰਥਕ ਅਤੇ ਗੈਰ-ਵਿਗਿਆਨਕ ਕਰਾਰ ਦਿੱਤਾ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca