In the Saini case, the court also mentioned the political rift
Connect with us [email protected]

ਪੰਜਾਬੀ ਖ਼ਬਰਾਂ

ਸੈਣੀ ਕੇਸ ਵਿੱਚ ਕੋਰਟ ਨੇ ਕੈਪਟਨ ਅਤੇ ਬਾਦਲ ਪਰਵਾਰ ਦੀ ਸਿਆਸੀ ਕਿੜ ਦਾ ਜ਼ਿਕਰ ਵੀ ਕੀਤਾ

Published

on

sumedh saini

ਚੰਡੀਗ਼ੜ੍ਹ, 21 ਅਗਸਤ – ਪੰਜਾਬ ਹਰਿਆਣਾ ਹਾਈਕੋਰਟ ਨੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੀ ਗ਼੍ਰਿਫ਼ਤਾਰੀ ਨੂੰ ਗ਼ੈਰ ਕਾਨੂੰਨੀ ਦੱਸ ਕੇ ਰਿਹਾਅ ਕਰਨ ਦੇ ਹੁਕਮ ਦੇਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਵਾਰਾਂ ਵਿਚਾਲੇ ਪਹਿਲਾਂ ਅਤੇ ਅੱਜਕੱਲ੍ਹ ਸਿਆਸੀ ਅਤੇ ਨਿੱਜੀ ਦੁਸ਼ਮਣੀ ਦਾ ਵੀ ਜ਼ਿਕਰ ਕੀਤਾ ਹੈ, ਜਿਸ ਦੇ ਹਵਾਲੇ ਅੱਗੋਂ ਵੀ ਦਿੱਤੇ ਜਾ ਸਕਦੇ ਹਨ।
ਜਸਟਿਸ ਅਰੁਣ ਕੁਮਾਰ ਤਿਆਗੀ ਨੇ ਕਿਹਾ ਕਿ ਇਹ ਟਕਰਾਅ 90 ਦੇ ਦਹਾਕੇ ਤੋਂ ਇਹ ਸ਼ੁਰੂ ਹੋਇਆ ਸੀ ਅਤੇ ਸਿਆਸੀ ਬਦਲੇ ਦੇ ਨਿਚੋੜ ਨੂੰ ਕਈ ਆਦੇਸ਼ਾਂ ਵਿੱਚ ਰਿਕਾਰਡ ਕੀਤਾ ਗਿਆ ਹੈ। ਬੈਂਚ ਦੀ ਇਹ ਟਿੱਪਣੀ ਉਦੋਂ ਅਹਿਮ ਹੋ ਜਾਂਦੀ ਹੈ, ਜਦੋਂ ਸੁਮੇਧ ਸਿੰਘ ਸੈਣੀ ਨੇ ਉਨ੍ਹਾਂ ਖ਼ਿਲਾਫ਼ ਦਰਜ ਕੇਸਾਂ ਦੀ ਜਾਂਚ ਸੀ ਬੀ ਆਈ ਜਾਂ ਕਿਸੇ ਹੋਰ ਸੁਤੰਤਰ ਏਜੰਸੀ ਤੋਂ ਪੰਜਾਬ ਤੋਂ ਬਾਹਰ ਕਰਵਾਉਣ ਦੀ ਮੰਗ ਕੀਤੀ ਹੋਈ ਹੈ। ਸੈਣੀ ਨੇ ਹੋਰ ਗੱਲਾਂ ਨਾਲ ਆਪਣੇ ਖ਼ਿਲਾਫ਼ ਚੱਲਦੀ ਕਾਰਵਾਈ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਹਾਕਮ ਪਾਰਟੀ ਦੇ ਮੈਂਬਰਾਂ ਦੀ ਮੰਦ-ਭਾਵਨਾ ਤੋਂ ਪ੍ਰੇਰਿਤ ਵੀ ਕਿਹਾ ਸੀ। ਬੈਂਚ ਨੇ ਸੈਣੀ ਬਾਰੇ 23 ਸਤੰਬਰ 2020 ਦੇ ਹੁਕਮ ਨੂੰ ਹਰ ਉਸ ਕੇਸ ਵਿੱਚ ਜਿਸ ਵਿੱਚ ਉਨ੍ਹਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਲਾਗੂ ਕਰਨ ਦੀ ਮੰਗ ਉੱਤੇ ਸੁਣਵਾਈ 9 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।
ਇਸ ਮੌਕੇ ਅਦਾਲਤ ਨੇ ਸੁਣਵਾਈ ਦੌਰਾਨ ਮਿਲੀ ਉਸ ਈ-ਮੇਲ ਨੂੰ ਗੰਭੀਰਤਾ ਨਾਲ ਲਿਆ, ਜਿਹੜੀ 17 ਸਤੰਬਰ 2020 ਨੂੰ ਦਰਜ ਹੋਏ ਕੇਸ ਦੇ ਜਾਂਚ ਅਫ਼ਸਰ ਹਰਵਿੰਦਰ ਪਾਲ ਸਿੰਘ ਨੇ ਚੀਫ਼ ਜਸਟਿਸ ਨੂੰ ਭੇਜੀ ਅਤੇ ਵਿੱਚ ਸੈਣੀ ਦੇ ਕੇਸਾਂ ਨੂੰ ਹਾਈ ਕੋਰਟ ਦੀ ਕਿਸੇ ਹੋਰ ਬੈਂਚ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਸੁਮੇਧ ਸਿੰਘ ਸੈਣੀ ਦੇ ਕੇਸ ਵਿੱਚ ਲੋੜ ਤੋਂ ਵੱਧ ਜਲਦਬਾਜ਼ੀ ਦਿਖਾਈ ਜਾ ਰਹੀ ਹੈ। ਜਸਟਿਸ ਤਿਆਗੀ ਦੀ ਬੈਂਚ ਨੇ ਕਿਹਾ ਕਿ ਕੇਸ ਨੂੰ ਕਿਸੇ ਦੂਜੀ ਬੈਂਚ ਵਿੱਚ ਤਬਦੀਲ ਕਰਨ ਦੀ ਕੋਈ ਮੰਗ ਦੋਵਾਂ ਪੱਖਾਂ ਵੱਲੋਂ ਨਹੀਂ ਕੀਤੀ ਗਈ।

Read More Latest Punjabi News

ਪੰਜਾਬੀ ਖ਼ਬਰਾਂ

3 ਜਨਵਰੀ ਨੂੰ ਮੋਗਾ ਤੋਂ ਰਾਹੁਲ ਗਾਂਧੀ ਸ਼ੁਰੂ ਕਰਨਗੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ

Published

on

rahul-gandhi

ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ।ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕਿਸਾਨ ਤੇ ਮਜ਼ਦੂਰ ਦੀਆਂ ਬਾਹਾਂ ਨਾਲ ਖਡ਼੍ਹਾ ਹੋਵੇਗਾ ਪੰਜਾਬ : ਨਵਜੋਤ ਸਿੱਧੂ

Published

on

Navjot Singh Sidhu

ਮੋਗਾ : ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਕਿਸਾਨ ਤੇ ਮਜ਼ਦੂਰ ਦੀਆਂ ਦੋ ਬਾਹਾਂ ਨਾਲ ਖਡ਼੍ਹਾ ਹੋ ਸਕੇਗਾ। ਇਹ ਤਾਂ ਸੰਭਵ ਹੋ ਸਕਦਾ ਹੈ ਜੇ ਸਮੇਂ ਦੀਆਂ ਸਰਕਾਰਾਂ ਕਿਸਾਨ ਤੇ ਮਜ਼ਦੂਰ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇਣ।
ਨਵਜੋਤ ਸਿੱਧੂ ਨੇ ਕਿਹਾ ਕਿ ਹਰੇਕ ਮਜ਼ਦੂਰ ਦੀ ਰਜਿਸਟ੍ਰੇਸ਼ਨ ਹੋਵੇਗੀ ਤੇ ਪੈਸੇ ਸਿੱਧੇ ਖਾਤਿਆਂ ਵਿਚ ਆਉਣਗੇ। ਉਨ੍ਹਾਂ ਕਿਹਾ ਜੇ ਕਿਸਾਨ ਤੇ ਮਜ਼ਦੂਰ ਖਡ਼੍ਹਾ ਨਹੀਂ ਹੋਵੇਗਾ ਤਾਂ ਪੰਜਾਬ ਵੀ ਨਹੀਂ ਖਡ਼੍ਹਾ ਹੋ ਸਕਦਾ। ਸਿੱਧੂ ਨੇ ਪੰਜਾਬ ਨੂੰ ਆਕਸੀਜ਼ਨ ’ਤੇ ਪਿਆ ਆਖਦਿਆਂ ਕਿਹਾ ਕਿ ਮਜ਼ਦੂਰ ਨੇ ਮਿਹਨਤ ਕਰ ਕੇ ਹਰ ਇਕ ਦਾ ਭਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਜੋ ਵੀ ਐਗਰੀਮੈਂਟ ਕਰੇ ਪਰ ਮਜ਼ਦੂਰ ਨੂੰ 350 ਰੁਪਏ ਤੋਂ ਘੱਟ ਉਜਰਤ ਨਹੀਂ ਲੈਣ ਦੇਵਾਂਗਾ। ਉਨ੍ਹਾਂ ਨੇ ਸ਼ਰਾਬ ਤੇ ਰੇਤ ’ਤੇ ਬੋਲਦਿਆਂ ਕਿਹਾ ਕਿ ਜਦੋਂ ਇਹ ਚੀਜ਼ਾਂ ਦੁਗਣੇ ਭਾਅ ਵਿਚ ਵਿਕ ਰਹੀਆਂ ਹਨ ਤਾਂ ਮਜਦੂਰ ਦੀ ਦਿਹਾਡ਼ੀ ਵਿਚ ਵਾਧਾ ਕਿਉਂ ਨਹੀਂ ਹੁੰਦਾ? ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਤਨਜ਼ ਕੱਸਦਿਆਂ ਆਖਿਆ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਪੈਰਾਂ ਸਿਰ ਖਡ਼੍ਹਾ ਨਹੀਂ ਹੋਣ ਦਿੱਤਾ। ਸਿੱਧੂ ਨੇ ਕਿਹਾ ਕਿ ਗ਼ਰੀਬ ਤੇ ਮਜ਼ਦੂਰ ਦੇ ਬੱਚੇ ਲਈ ਸਕੂਲ ਬਣਾਏ ਜਾਣਗੇ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕਿਸਾਨ ਜਥੇਬੰਦੀਆਂ ਰਲ ਕੇ ਪੰਜਾਬ ‘ਚ ਦੇਣਗੀਆਂ ਨਵਾਂ ਸਿਆਸੀ ਬਦਲ

Published

on

Balbir Singh Rajewal

ਚੰਡੀਗੜ੍ਹ: ਦਿੱਲੀ ਦਾ ਮੋਰਚਾ ਫਤਹਿ ਕਰਕੇ ਪਰਤੇ ਕਿਸਾਨ ਲੀਡਰਾਂ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਰਲ ਕੇ ਪੰਜਾਬ ਦੀ ਸਿਆਸਤ ਨੂੰ ਨਵਾਂ ਬਦਲ ਦੇਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਆਸੀ ਬਦਲ ਕਿਵੇਂ ਦਾ ਹੋਏਗਾ, ਇਸ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ ਪਰ ਪੰਜਾਬ ਦੇ ਲੋਕਾਂ ਨੂੰ ਸਿਆਸੀ ਬਦਲ ਜ਼ਰੂਰ ਦਿੱਤਾ ਜਾਏਗਾ।ਕਿਸਾਨ ਲੀਡਰਾਂ ਗੱਲ਼ਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਹਨ, ਉਸ ਉੱਪਰ ਜ਼ਰੂਰ ਕੰਮ ਕੀਤਾ ਜਾਏਗਾ। ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੀ ਸਿਆਸੀ ਸਮੀਕਰਨਾਂ ਕਰਕੇ ਮੰਗ ਉੱਠ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਆਪਣੀ ਪਾਰਟੀ ਬਣਾ ਕੇ ਚੋਣ ਲੜਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca