In the Rajya Sabha, the Agriculture Minister said: The farmers' movement
Connect with us [email protected]

ਰਾਜਨੀਤੀ

ਰਾਜ ਸਭਾ ਵਿੱਚ ਖੇਤੀ ਮੰਤਰੀ ਨੇ ਕਿਹਾ:ਕਿਸਾਨੀ ਅੰਦੋਲਨ ਸਿਰਫ਼ ‘ਇੱਕ ਸੂਬੇ ਦਾ ਮੁੱਦਾ’, ਬਾਕੀ ਸਾਰੇ ਭਾਰਤ ਦੇ ਕਿਸਾਨ ਸਹਿਮਤ

Published

on

narendra tomar

ਨਵੀਂ ਦਿੱਲੀ, 6 ਫਰਵਰੀ – ਕੇਂਦਰੀ ਖੇਤੀਬਾੜੀ ਤੇ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੱਲ੍ਹ ਰਾਜ ਸਭਾ ਵਿੱਚ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਬਚਾਅ ਕਰਦੇ ਵਕਤਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਜੀਵਨ ਵਿੱਚ ਇਨਕਲਾਬੀ ਤਬਦੀਲੀ ਵਾਲੇ ਆਖਿਆ। ਉਨ੍ਹਾਂ ਕਾਂਗਰਸ ਉਤੇ ਚੋਟ ਕੀਤੀ ਕਿ ਦੁਨੀਆਂ ਜਾਣਦੀ ਹੈ ਕਿ ਪਾਣੀ ਨਾਲ ਖੇਤੀ ਹੁੰਦੀ ਹੈ, ਖੂਨ ਨਾਲ ਖੇਤੀ ਸਿਰਫ਼ ਕਾਂਗਰਸ ਖੇਤੀ ਕਰ ਸਕਦੀ ਹੈ, ਭਾਰਤੀ ਜਨਤਾ ਪਾਰਟੀ ਖ਼ੂਨ ਨਾਲ ਖੇਤੀ ਨਹੀਂ ਕਰ ਸਕਦੀ।
ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਤੇ ਵਿਰੋਧ ਪਾਰਟੀਆਂ ਨਵੇਂ ਖੇਤੀ ਕਾਨੂੰਨਾਂ ਵਿੱਚੋਂ ਇੱਕ ਵੀ ਕਮੀ ਦੱਸਣ ਵਿੱਚ ਅਸਫ਼ਲ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਵੇਂ ਕਾਨੂੰਨਾਂ ਬਾਰੇ ਲੋਕਾਂ ਨੂੰ ਵਰਗਲਾਇਆ ਗਿਆ ਹੈ ਅਤੇ ਮੌਜੂਦਾ ਅੰਦੋਲਨ ਸਿਰਫ਼ ਇੱਕ ਸੂੁਬੇ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹਨ ਅਤੇ ਨਵੇਂ ਕਾਨੂੰਨਾਂ ਦਾ ਉਦੇਸ਼ ਕਿਸਾਨਾਂ ਦੀ ਆਮਦਨੀ ਵਧਾਉਣਾ ਹੈ। ਮੰਤਰੀ ਤੋਮਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਇੱਕ ਸੂਬੇ ਦਾ ਮੁੱਦਾ ਕਰਾਰ ਦਿੰਦਿਆਂ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ, ਜੋ ਕਿਸਾਨਾਂ ਦੀ ਜ਼ਮੀਨ ਖੋਹੀ ਜਾ ਸਕੇ।

Read More Political News Today

ਰਾਜਨੀਤੀ

ਕੈਪਟਨ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ 3000 ਮਿਨੀ ਬੱਸ ਪਰਮਿਟ ਵੰਡਣ ਦੀ ਸ਼ੁਰੂਆਤ

Published

on

capt amrinder singh

ਆਰਥਿਕ ਪੱਖੋਂ ਕਮਜੋਰ ਲੋਕਾਂ ਲਈ 25000 ਤੋਂ ਵੱਧ ਘਰ ਬਣਾਏ ਜਾਣਗੇ
ਚੰਡੀਗੜ੍ਹ, 24 ਫਰਵਰੀ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਂ-ਹੱਦ ਤੋਂ ਬਿਨਾਂ ਮਿਨੀ ਬੱਸ ਪਰਮਿਟ ਦੇਣ ਦੀ ਨੀਤੀ ਦਾ ਐਲਾਨ ਕੀਤਾ ਹੈ। ਇਸ ਨੀਤੀ ਦੇ ਅਧੀਨ ਪੇਂਡੂ ਨੌਜਵਾਨਾਂ ਲਈ ਪਰਮਿਟਲੈਣ ਲਈ ਅਪਲਾਈ ਕਰਨ ਦੀ ਕੋਈ ਸਮਾਂ-ਹੱਦ ਨਹੀਂ ਹੋਵੇਗੀ ਅਤੇ ਉਹ ਕਦੇ ਵੀ ਅਪਲਾਈ ਕਰ ਸਕਣਗੇ।
ਮੁੱਖ ਮੰਤਰੀ ਨੇ ਅੱਜ ਏਥੇ ‘ਘਰ ਘਰ ਰੁਜ਼ਗਾਰ’ ਤੇ ਸੰਕੇਤਕ ਤੌਰ ਉੱਤੇ ਪੰਜ ਲਾਭ-ਪਾਤਰੀਆਂ ਨੂੰ ਪਰਮਿਟ ਦੇਣ ਮੌਕੇ ਕਿਹਾ ਕਿ ਅੱਜ 3000 ਪਰਮਿਟ ਦਿੱਤੇ ਜਾ ਰਹੇ ਹਨ, ਇਸ ਸਾਲ ਦੇ ਅੰਤ ਤੱਕ 11000 ਪਰਮਿਟ ਦਿੱਤੇ ਜਾਣਗੇ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਨੂੰ ਸਾਰੇ ਬੱਸ ਪਰਮਿਟਾਂ ਲਈ ਅਪਲਾਈ ਕਰਨ ਤੇ ਅਗਲੀ ਪ੍ਰਕਿਰਿਆਲਈ ਤਿੰਨ ਮਹੀਨੇ ਵਿਚ ਆਸਾਨ ਆਨਲਾਈਨ ਸਹੂਲਤਾਂਹਾਸਲ ਕਰਾਉਣ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਅਪਣਾਈ ਗਈ ਪਾਰਦਰਸ਼ੀ ਪ੍ਰਣਾਲੀ ਹੇਠ ਪਹਿਲੀ ਵਾਰ ਅਖ਼ਬਾਰਾਂ ਵਿਚ ਮਿਨੀ ਬੱਸ ਪਰਮਿਟਾਂ ਦਾ ਜਨਤਕ ਨੋਟਿਸ ਜਾਰੀ ਕੀਤਾ ਅਤੇ ਲੋਕਾਂ ਨੂੰ ਬਿਨਾਂ ਕਿਸੇ ਦਿੱਕਤ ਤੋਂ ਆਨਲਾਈਨ ਅਪਲਾਈ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ, ਜਿਸ ਦੇ ਬਾਅਦ ਤਕਰੀਬਨ 12384 ਅਰਜ਼ੀਆਂ ਮਿਲੀਆਂ ਹਨ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈਵਿੱਚ ਪੰਜਾਬ ਕੈਬਨਿਟ ਨੇਆਰਥਿਕ ਪੱਖੋਂ ਕਮਜੋਰ ਵਰਗਾਂ (ਈ ਡਬਲਿਊ ਐੱਸ) ਲਈ ਨਵੀਂ ਨੀਤੀ ਪ੍ਰਵਾਨ ਕਰ ਲਈ ਹੈ। ਇਸ ਨਾਲ ਏਦਾਂ ਦੇ ਵਰਗਾਂ ਲਈ 25 ਹਜਾਰ ਤੋਂ ਵਧੇਰੇ ਮਕਾਨਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਨੀਤੀ ਹੇਠਮਕਾਨ ਬਣਾਉਣ ਵਾਲਿਆਂਤੇ ਰਾਜ ਸਰਕਾਰ ਦੇ ਅਧਿਕਾਰੀਆਂ ਵੱਲੋਂਈ ਡਬਲਿਊ ਐੱਸਹਾਊਸਿੰਗ ਲਈ ਪ੍ਰੋਜੈਕਟ ਖੇਤਰ ਵਿੱਚ 5 ਫ਼ੀਸਦੀਕੰਮ ਕੀਤਾ ਲੋੜੀਂਦਾ ਹੋਵੇਗਾ। ਇਨ੍ਹਾਂ ਘਰਾਂ ਦੀ ਉਸਾਰੀ ਢੁਕਵੇਂ ਥਾਂ ਹੋਵੇਗੀ, ਜਿਸ ਵਿੱਚ ਸਮਾਜਿਕ ਬੁਨਿਆਦੀ ਢਾਂਚਾ ਜਿਵੇਂ ਸਕੂਲ, ਕਮਿਊਨਿਟੀ ਸੈਂਟਰ ਤੇ ਡਿਸਪੈਂਸਰੀਆਂ ਢੁਕਵੀਆਂ ਥਾਂਬਣਾਈਆਂ ਜਾਣਗੀਆਂ ਤਾਂ ਜੋ ਇਨ੍ਹਾਂ ਲੋਕਾਂ ਦਾ ਸੁਖਾਲਾ ਜੀਵਨ ਯਕੀਨੀ ਬਣਾਇਆ ਜਾ ਸਕੇ ਤੇ ਬੁਨਿਆਦੀ ਸਹੂਲਤਾਂ ਤੱਕ ਪਹੁੰਚ ਹਾਸਲ ਕਰਾਈ ਜਾਵੇ।ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੈਂਸਿੰਗ ਰਾਹੀਂ ਕੈਬਨਿਟ ਮੀਟਿੰਗ ਦੇ ਫੈਸਲੇ ਮੁਤਾਬਕ ਨਵੀਂ ਨੀਤੀ ਹੇਠ ਘਰਾਂ ਦੀ ਉਸਾਰੀ ਬਰਿੱਕਲੈੱਸ ਤਕਨੀਕ ਨਾਲ ਹੋਵੇਗੀ, ਜਿਸ ਖਾਤਰ ਯੋਗ ਪ੍ਰੋਜੈਕਟ ਪ੍ਰਬੰਧ ਏਜੰਸੀਆਂ ਤੋਂ ਸੇਵਾਵਾਂ ਲਈਆਂ ਜਾਣਗੀਆਂ। ਇਨ੍ਹਾਂ ਘਰਾਂ ਲਈ ਯੋਗ ਪਰਿਵਾਰਾਂ ਨੂੰ ਮੁਨਾਸਬ ਰੇਟਾਂ ਉੱਤੇਮਾਸਿਕ ਕਿਸ਼ਤਾਂ ਉੱਤੇ ਬੈਂਕਾਂ ਤੋਂਪੈਸਾ ਦਿਵਾਇਆ ਜਾਵੇਗਾ, ਪਰ ਘਰ ਲੈਣ ਦੇ ਯੋਗ ਲਾਭਪਾਤਰੀਆਂ ਨੂੰ ਪੰਜਾਬ ਵਿੱਚ ਜਨਮ ਦਾ ਸਬੂਤ ਜਾਂ ਅਰਜ਼ੀ ਦੇਣ ਤੋਂ 10 ਸਾਲ ਪਹਿਲਾਂ ਇਸ ਰਾਜਵਿੱਚ ਰਿਹਾਇਸ਼ ਦਾ ਸਬੂਤ ਦੇਣਾ ਹੋਵੇਗਾ, ਜਿਵੇਂ ਆਧਾਰ ਕਾਰਡ, ਰਾਸ਼ਨ ਕਾਰਡ ਦੀ ਕਾਪੀ, ਵੋਟਰ ਸੂਚੀ, ਡਰਾਈਵਿੰਗ ਲਾਇਸੈਂਸ ਦੀ ਕਾਪੀ ਆਦਿ ਅਤੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਸਾਰੇ ਸਰੋਤਾਂ ਤੋਂ ਪਰਿਵਾਰਕ ਆਮਦਨ ਤਿੰਨ ਲੱਖ ਰੁਪਏ ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਪਲਾਈ ਕਰਨ ਵਾਲਾ ਵਿਆਹੁਤਾ ਹੋਣਾ ਚਾਹੀਦਾ ਹੈ ਤੇ ਅਰਜ਼ੀ ਪਤੀ-ਪਤਨੀ ਵੱਲੋਂ ਸਾਂਝੀ ਹੋਣੀ ਚਾਹੀਦੀ ਹੈ।ਨਵੀਂ ਨੀਤੀ ਹੇਠ ਇਸਮਕਾਨ ਨੂੰ 15 ਸਾਲ ਤੱਕ ਵੇਚਣ, ਗਿਫਟ ਕਰਨ, ਗਹਿਣੇ ਰੱਖਣ, ਤਬਾਦਲਾ ਜਾਂ ਲੰਮੀ ਲੀਜ਼ ਉੱਤੇ ਦੇਣ ਦੀ ਮਨਾਹੀ ਹੋਵੇਗੀ।

Continue Reading

ਰਾਜਨੀਤੀ

ਧਰਮਿੰਦਰ ਨੇ ਇੱਕ ਵਾਰੀ ਫਿਰ ਕਿਸਾਨਾਂ ਲਈ ਹੇਜ ਵਿਖਾਇਆ

Published

on

dharminder

ਮੁੰਬਈ, 24 ਫਰਵਰੀ, – ਹਿੰਦੀ ਸਿਨੇਮਾ ਦੇ ਮਸ਼ਹੂਰ ਐਕਟਰ ਧਰਮਿੰਦਰ ਨੇ ਕਿਸਾਨੀ ਅੰਦੋਲਨ ਬਾਰੇ ਅੱਜ ਇੱਕ ਵਾਰ ਫਿਰ ਆਪਣੇ ਮਨ ਦੀ ਗੱਲਕਹਿਣ ਦਾ ਪ੍ਰਭਾਵ ਦਿੱਤਾ ਹੈ।
ਸੋਸ਼ਲ ਮੀਡੀਆ ਉੱਤੇ ਸਭ ਤੋਂ ਐਕਟਿਵ ਕਲਾਕਾਰਾਂ ਵਿੱਚੋਂ ਗਿਣੇ ਜਾਂਦੇਧ ਰਮਿੰਦਰ ਨੇ ਅੱਜ ਕਿਸਾਨ ਅੰਦੋਲਨ ਨੂੰ ਆਪਣਾ ਹੁੰਗਾਰਾ ਦੇਂਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਸੀ, ਪਰ ਕੋਈ ਸਿੱਟਾ ਨਹੀਂ ਨਿਕਲਿਆ। ਅਸਲ ਵਿੱਚ ਧਰਮਿੰਦਰ ਨੂੰ ਪਿੱਛੇ ਜਿਹੇ ਉਸ ਦੇ ਇੱਕ ਫ਼ੈਨ ਨੇ ਇੱਕ ਵਿਸ਼ੇਸ਼ ਵੀਡੀਓ ਭੇਜਿਆ ਸੀ, ਜਿਸਵਿੱਚ ਧਰਮਿੰਦਰ ਦੇ ਹਿੰਦੀ ਸਿਨੇਮਾ ਵਿੱਚ ਵੱਖਰੇ ਕਿਰਦਾਰ ਤੇ ਰੰਗ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇਸ਼ੇਅਰ ਕੀਤਾ ਅਤੇ ਆਪਣੇ ਫੈਨਸ ਦੇ ਲਈ ਇਕ ਵਿਸ਼ੇਸ਼ ਸੰਦੇਸ਼ ਲਿਖਦੇ ਹੋਏ ਉਕਤ ਗੱਲ ਕਹੀ ਹੈ। ਆਪਣੇ ਨਾਲ ਹੋਏ ਵਿਹਾਰ ਬਾਰੇ ਧਰਮਿੰਦਰ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ‘ਮੈਂ ਇਸ ਦਾ ਹੱਕਦਾਰ ਨਹੀਂ ਹਾਂ, ਤੁਹਾਡੇ ਸਭ ਦੀ ਮਾਸੂਮੀਅਤ ਹੈ। ਮੈਂ ਹੱਸਦਾ ਹਾਂ, ਪਰ ਮੈਂ ਉਦਾਸ ਰਹਿੰਦਾ ਹਾਂ। ਇਸ ਉਮਰ ਵਿੱਚ ਕਰਕੇ ਬੇਦਖਲ, ਮੈਨੂੰ ਮੇਰੀ ਧਰਤੀ ਤੋਂ, ਦੇ ਦਿੱਤਾ ਸਦਮਾ ਮੈਨੂੰ ਮੇਰੇ ਆਪਣਿਆਂ ਨੇ।’ ਧਰਮਿੰਦਰ ਦਾ ਅੱਜ ਵਾਲਾ ਇਸ ਤਰ੍ਹਾਂ ਦਾ ਟਵੀਟ ਵੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Continue Reading

ਰਾਜਨੀਤੀ

ਖੇਤੀ ਮੰਤਰੀ ਤੋਮਰ ਨੇ ਕਿਹਾ:ਜੇ ਕਿਸਾਨ ਸਰਕਾਰ ਦੀ ਪੇਸ਼ਕਸ਼ ਉੱਤੇ ਵਿਚਾਰ ਕਰਨ ਤਾਂ ਗੱਲਬਾਤ ਲਈ ਤਿਆਰ ਹਾਂ

Published

on

narendra tomar

ਨਵੀਂ ਦਿੱਲੀ, 24 ਫਰਵਰੀ, – ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਫਿਰ ਖੇਤੀ ਮੁੱਦੇ ਬਾਰੇ ਬਿਆਨ ਦਿੱਤਾਤੇ ਕਿਹਾ ਕਿ ਜੇ ਕਿਸਾਨ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਮੁਲਤਵੀ ਰੱਖਣ ਅਤੇ ਸੰਯੁਕਤ ਕਮੇਟੀ ਰਾਹੀਂ ਮਤਭੇਦ ਹੱਲ ਕਰਨ ਦੀ ਪੇਸ਼ਕਸ਼ ਉੱਤੇ ਵਿਚਾਰ ਕਰਨ ਨੂੰ ਤਿਆਰ ਹਨ ਤਾਂ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਭਾਰਤੀ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਇੱਕ ਧਮਕੀ ਦੇ ਸਬੰਧ ਵਿਚ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜੇ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ 40 ਲੱਖ ਟਰੈਕਟਰਾਂ ਨਾਲ ਪਾਰਲੀਮੈਂਟ ਤੱਕ ਮਾਰਚ ਕੱਢਿਆ ਜਾਵੇਗਾਅਤੇ ਪਾਰਲੀਮੈਂਟ ਤੋਂ ਇੰਡੀਆ ਗੇਟ ਤੱਕ ਬਣੇ ਪਾਰਕਾਂ ਵਿੱਚ ਟਰੈਕਟਰ ਵਾਹ ਕੇ ਕਣਕ ਬੀਜ ਦਿੱਤੀ ਜਾਵੇਗੀ। ਅੱਜ ਏਥੇ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲਪੂਰੀ ਹਮਦਰਦੀ ਨਾਲ ਵਿਚਾਰ ਚਰਚਾ ਕਰਦੀ ਰਹੀ ਹੈ, ਅੱਗੋਂ ਵੀ ਉਨ੍ਹਾਂ ਦਾ ਕੋਈ ਵਿਚਾਰ ਆਵੇਗਾ ਤਾਂ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਚਰਚਾ ਕਰਨ ਲਈ ਤਿਆਰ ਹੈ।
ਵਰਨਣ ਯੋਗ ਹੈ ਕਿ ਸਰਕਾਰ ਅਤੇ ਕਿਸਾਨਾਂ ਦੀਆਂ ਜਥੇਬੰਦੀਆਂ ਵਿਚਾਲੇ 11 ਦੌਰ ਦੀ ਗੱਲਬਾਤ ਹੋਈ ਸੀ ਅਤੇ ਆਖਰੀ ਗੱਲਬਾਤ 22 ਜਨਵਰੀ ਨੂੰ ਹੋਣ ਪਿੱਛੋਂ 26 ਜਨਵਰੀ ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹੋਈ ਹਿੰਸਾ ਤੋਂ ਬਾਅਦ ਦੋਵਾਂ ਧਿਰਾਂ ਕਿਸਾਨਾਂ ਅਤੇ ਸਰਕਾਰ ਵਿਚਕਾਰਗੱਲਬਾਤ ਬੰਦ ਹੋ ਗਈ ਸੀ। ਕਿਸਾਨ ਅਜੇ ਤੱਕ ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਬਣਾਏ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਕਿਸਾਨੀ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਦੀ ਗਾਰੰਟੀ ਦੀ ਮੰਗ ਬਾਰੇ ਨਵੰਬਰ 2020 ਦੇ ਅੰਤ ਤੋਂ ਹੀ ਦਿੱਲੀਦੇ ਬਾਰਡਰਾਂ ਉੱਤੇਲਗਾਤਾਰ ਅੰਦੋਲਨ ਕਰਨ ਲਈ ਡਟੇ ਹੋਏ ਹਨ।

Continue Reading

ਰੁਝਾਨ


Copyright by IK Soch News powered by InstantWebsites.ca