In the Hong Kong case, China threatened Britain and Australia
Connect with us [email protected]

ਅੰਤਰਰਾਸ਼ਟਰੀ

ਹਾਂਗ ਕਾਂਗ ਕੇਸ ਵਿੱਚ ਚੀਨ ਨੇ ਬ੍ਰਿਟੇਨ ਤੇ ਆਸਟ੍ਰੇਲੀਆ ਨੂੰ ਧਮਕੀ ਦਿੱਤੀ

Published

on

china

ਪੇਈਚਿੰਗ , 16 ਨਵੰਬਰ – ਹਾਂਗਕਾਂਗ ‘ਤੇ ਆਪਣਾ ਦਬਦਬਾ ਵਧਾਉਣ ਲਈ ਚੀਨ ਧਮਕੀਆਂ ਦੇਣ ‘ਤੇ ਉਤਰ ਆਇਆ ਹੈ। ਉਸ ਨੇ 4 ਲੋਕਤੰਤਰ ਸਮਰੱਥਕ ਪਾਰਲੀਮੈਂਟ ਮੈਂਬਰਾਂ ਨੂੰ ਹਾਂਗਕਾਂਗ ਦੀ ਵਿਧਾਨ ਪ੍ਰੀਸ਼ਦ ਵਿੱਚ ਅਯੋਗ ਕਰਾਰ ਦਿੱਤੇ ਜਾਣ ਪਿਛੋਂ ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਨੂੰ ਬੀਜਿੰਗ ਦੇ ਖ਼ਿਲਾਫ਼ ‘ਗੈਰ-ਜ਼ਿੰਮੇਵਾਰ ਟਿੱਪਣੀ’ ਕਰਨ ਦੇ ਜਵਾਬ ਵਿੱਚ ਸਿੱਧੀ ਧਮਕੀ ਦੇ ਦਿੱਤੀ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਬ੍ਰਿਟੇਨ ਤੇ ਆਸਟ੍ਰੇਲੀਆ ਨੂੰ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣਾ ਬੰਦ ਕਰਨ ਲਈ ਕਿਹਾ ਹੈ। ਉਸ ਨੇ ਕਿਹਾ ਕਿ ਯੂ ਕੇ ਅਤੇ ਆਸਟ੍ਰੇਲੀਆ ਦਾ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਬਹਾਨੇ ਹਾਂਗਕਾਂਗ ਦੇ ਮਾਮਲਿਆਂ ਵਿੱਚ ਦਖਲ ਦੇਣਾ ਗਲਤ ਹੈ। ਵਰਨਣ ਯੋਗ ਕਿ ਇਸ ਤੋਂ ਪਹਿਲਾਂ ਹਾਂਗਕਾਂਗ ਦੇ ਮੁਦੇ ਉਤੇ ਯੂਰਪੀਅਨ ਯੂਨੀਅਨ ਨੇ ਚਾਰ ਲੋਕਤੰਤਰ ਪੱਖੀ ਪਾਰਲੀਮੈਂਟ ਮੈਂਬਰਾਂ ਨੂੰ ਬਾਹਰ ਕਰਨ ਦੇ ਫੈਸਲੇ ‘ਤੇ ਚੀਨ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਸੀ ਕਿ ਇਨ੍ਹਾਂਪਾਰਲੀਮੈਂਟ ਮੈਂਬਰਾਂ ਨੂੰ ਕੱਢਣ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ।
ਅਮਰੀਕਾ ਨੇ ਵੀ ਇਸ ਮੁੱਦੇ ‘ਤੇ ਚੀਨ ਨੂੰ ਚੇਤਾਵਨੀ ਦਿੱਤੀ ਅਤੇ ਹਾਂਗਕਾਂਗ ਦੇ ਮੁੱਦੇ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਪਾਬੰਦੀਆਂ ਲਗਾਉਣ ਦੀ ਚੇਤਾਵਨੀ ਦਿੱਤੀ, ਜਿਸ ਵਿੱਚ ਕਿਹਾ ਗਿਆ ਕਿ 4 ਲੋਕਤੰਤਰ ਸਮਰੱਥਕ ਪਾਰਲੀਮੈਂਟ ਮੈਂਬਰਾਂ ਨੂੰ ਬਾਹਰ ਕਰਨ ਨਾਲ ਹਾਂਗਕਾਂਗ ਦੇ ਕਾਨੂੰਨਾਂ ਦੀ ਉਲੰਘਣਾ ਹੋਈ ਹੈ।

Click Here To Read Latest Punjabi news

ਅੰਤਰਰਾਸ਼ਟਰੀ

ਅਮਰੀਕਾ ਨੇ ਅਫ਼ਗਾਨਿਸਤਾਨ ਵਿਚਲੇ 10 ਫ਼ੌਜੀ ਅੱਡੇ ਸਮੇਟੇ

Published

on

USA vs afganistan

ਵਾਸ਼ਿੰਗਟਨ, 28 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਕੱਢਣ ਜਾਂ ਘੱਟ ਕਰਨ ਦੇ ਕੰਮ ਰੁੱਝ ਗਏ ਜਾਪਦੇ ਹਨ। ਇਸ ਦੇਸ਼ ਵਿੱਚ ਤਾਲਿਬਾਨ ਦੀ ਹਿੰਸਾ ਵਿਚ ਭਾਵੇਂ ਕੋਈ ਕਮੀ ਨਹੀਂ, ਫਿਰ ਵੀ ਅਮਰੀਕਾ ਨੇ ਆਪਣੀ ਫ਼ੌਜ ਹੌਲੀ-ਹੌਲੀ ਘੱਟ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਤਾਜ਼ਾ ਸੂਚਨਾ ਅਨੁਸਾਰ ਅਮਰੀਕਾ ਨੇ ਆਪਣੇ 10 ਫ਼ੌਜੀ ਅੱਡੇ ਬੰਦ ਕਰ ਦਿੱਤੇ ਹਨ।
ਉਂਜ ਇਹ ਜਾਣਕਾਰੀ ਅਜੇ ਤੱਕ ਨਹੀਂ ਮਿਲਦੀ ਕਿ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ ਕਿੰਨੇ ਫ਼ੌਜੀ ਅੱਡੇ ਹਨ। ਅਮਰੀਕਾ ਦੇ ਵਰਲਡ ਟਰੇਡ ਸੈਂਟਰ ਉੱਤੇ ਜਹਾਜ਼ਾਂ ਦੇ ਮਾਰਨ ਦੀ ਘਟਨਾ ਦੇਪਿੱਛੋਂ ਅਮਰੀਕਾ ਨੇ ਜਦੋਂ ਇੱਥੇ ਜੰਗ ਸ਼ੁਰੂ ਕੀਤੀ ਤਾਂ ਏਥੇ ਸੈਂਕੜੇ ਫ਼ੌਜੀ ਅੱਡੇ ਬਣਾਏ ਸਨ, ਪ੍ਰੰਤੂ ਅੱਜਕੱਲ੍ਹ ਇਹ ਘਟ ਕੇ ਕੁਝ ਦਰਜਨ ਰਹਿ ਗਏ ਹਨ। ਤਾਜ਼ਾ ਖ਼ਬਰਾਂ ਮੁਤਾਬਕ ਅਮਰੀਕਾ ਨੇ ਅਜਿਹੇ ਰਾਜਾਂ ਵਿਚਲੇ ਫ਼ੌਜੀ ਅੱਡੇ ਵੀ ਬੰਦ ਕਰ ਦਿੱਤੇ ਹਨ, ਜਿੱਥੇ ਅਜੇ ਤੱਕ ਜ਼ੋਰ ਦੀ ਹਿੰਸਾ ਚੱਲ ਰਹੀ ਹੈ। ਜਿਹੜੇ 10 ਅੱਡੇ ਬੰਦ ਕੀਤੇ ਗਏ ਹਨ, ਉਨ੍ਹਾਂ ਵਿਚ ਹੇਲਮੰਡ, ਕਾਬੁਲ ਅਤੇ ਕੁੰਦੁਜ ਦੇ ਫ਼ੌਜੀ ਅੱਡੇ ਸ਼ਾਮਲ ਹਨ। ਅਮਰੀਕੀ ਫ਼ੌਜ ਨੇ ਆਪਣੀਆਂ ਬੱਸਾਂ ਅਫ਼ਗਾਨ ਫ਼ੌਜ ਨੂੰ ਦੇ ਦਿੱਤੀਆਂ ਅਤੇ ਕੁਝ ਸੀਲ ਕਰ ਦਿੱਤੀਆਂ ਹਨ। ਅਮਰੀਕਾ 15 ਜਨਵਰੀ ਤਕ ਪੰਜ ਹਜ਼ਾਰ ਫ਼ੌਜੀ ਘਟਾ ਕੇ ਕੁੱਲ ਗਿਣਤੀ ਢਾਈ ਹਜ਼ਾਰ ਰੱਖਣਾ ਚਾਹੁੰਦਾ ਹੈ। ਵਰਨਣ ਯੋਗ ਹੈ ਕਿਫ਼ੌਜ ਦੀ ਹੌਲੀ-ਹੌਲੀ ਵਾਪਸੀ ਕਰਨਾ ਅਮਰੀਕਾ ਦੇ ਤਾਲਿਬਾਨ ਨਾਲ ਹੋਏ ਸਮਝੌਤੇ ਦੀ ਮੁੱਖ ਸ਼ਰਤ ਸੀ। ਇਹ ਸਮਝੌਤਾ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਸ ਸਾਲ ਫਰਵਰੀ ਵਿਚ ਕੀਤਾ ਗਿਆ ਸੀ।

Click Here Exclusive Punjabi Breaking News

Continue Reading

ਅੰਤਰਰਾਸ਼ਟਰੀ

ਈਰਾਨ ਦੇ ਸਿਖਰਲੇ ਐਟਮ ਵਿਗਿਆਨੀ ਫਖਰੀ ਜਾਦੇਹ ਦਾ ਕਤਲ

Published

on

Fakhri Jadeh
  • ਈਰਾਨ ਵੱਲੋਂ ਕਾਤਲਾਂ ਉੱਤੇ ਕਹਿਰ ਵਰ੍ਹਾਉਣ ਦੀ ਧਮਕੀ
    ਦੁਬਈ, 28 ਨਵੰਬਰ – ਈਰਾਨ ਦੇ ਗੁਪਤ ਐਟਮ ਬੰਬ ਪ੍ਰੋਗਰਾਮ ਦੇ ਮੋਹਰੀ ਸਿਖਰਲੇ ਵਿਗਿਆਨੀ ਮੋਹਸਿਨ ਫਖਰੀਜਾਦੇਹ ਦੀ ਕੱਲ੍ਹ ਤਹਿਰਾਨ ਦੇ ਨੇੜੇ ਘਾਤ ਲਾ ਕੇ ਹੱਤਿਆ ਕਰ ਦਿੱਤੀ ਗਈ।
    ਇਸ ਘਟਨਾ ਤੋਂ ਭੜਕੇ ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਾਮਨੇਈ ਦੇ ਫੌਜੀ ਸਲਾਹਕਾਰ ਤੇ ਕਮਾਂਡਰ ਹੋਸੈਨ ਦੇਹਘਾਨ ਨੇ ਫਖਰੀਜਾਦੇਹ ਦੇ ਕਾਤਲਾਂ ਉੱਤੇ ਕਹਿਰ ਵਰ੍ਹਾਉਣ ਦੀ ਧਮਕੀ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਕਾਇਰਤਾਪੂਰਨ ਹਮਲੇ ਵਿੱਚ ਇਜ਼ਰਾਈਲ ਦਾ ਹੱਥ ਸਾਫ ਸਮਝ ਵਿੱਚ ਆ ਰਿਹਾ ਹੈ। ਇਜ਼ਰਾਈਲ ਆਪਣੇ ਮਿੱਤਰਾਂ ਦੀ ਮਦਦ ਨਾਲ, ਜਿਨ੍ਹਾਂ ਦੀ ਹਕੂਮਤ ਕੁਝ ਦਿਨਾਂ ਦੀ ਹੈ, ਈਰਾਨ ਉੱਤੇਯੁੱਧ ਸ਼ੁਰੂ ਕਰਨ ਦਾ ਦਬਾਅ ਬਣਾ ਰਿਹਾ ਹੈ। ਅਸੀਂ ਆਪਣੇ ਸ਼ਹੀਦ ਦਾ ਬਦਲਾ ਲੈਣ ਲਈ ਬਿਜਲੀ ਬਣ ਕੇ ਦੁਸ਼ਮਣ ਉੱਤੇ ਟੁੱਟਾਂਗੇ। ਅਸੀਂ ਅਜਿਹਾ ਬਦਲਾ ਲਵਾਂਗੇ ਕਿ ਉਹ ਆਪਣੀਆਂ ਕਰਤੂਤਾਂ ਉੱਤੇ ਹਮੇਸ਼ਾ ਅਫਸੋਸ ਕਰਨਗੇ।
    ਵਰਣਨਯੋਗ ਹੈ ਕਿ ਇਹ ਹਮਲਾ ਇੱਕ ਹੋਰ ਵਿਗਿਆਨੀ ਦੀ ਮਾਜਿਦ ਸ਼ਹਿਰਿਆਰੀ ਦੀ ਦਸਵੀਂ ਬਰਸੀ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ। ਸ਼ਹਿਰਿਆਰੀ ਦੀ ਹੱਤਿਆ ਦੇ ਪਿੱਛੇ ਵੀ ਈਰਾਨ ਅਜੇ ਤੱਕ ਇਜ਼ਰਾਈਲ ਦਾ ਹੱਥ ਮੰਨਦਾ ਹੈ। ਇਸ ਘਟਨਾਕ੍ਰਮ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਦੇ ਆਖਰੀ ਕੁਝ ਹਫਤੇ ਵਿੱਚ ਈਰਾਨ ਤੇ ਉਸ ਦੇ ਦੁਸ਼ਮਣਾਂ ਦਾ ਟਕਰਾਅ ਵਧਣ ਦੇ ਆਸਾਰ ਵਧਦੇ ਦਿੱਸਦੇ ਹਨ। ਈਰਾਨ ਦੇ ਵਿਦੇਸ਼ ਮੰਤਰੀ ਇਜ਼ਰਾਈਲ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ, ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਹਮਲੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ।

Click Here To Read Latest Punjabi news

Continue Reading

ਅੰਤਰਰਾਸ਼ਟਰੀ

ਇਲੈਕਟੋਰਲ ਕਾਲਜ ਵਿੱਚ ਬਾਈਡੇਨ ਨੂੰ ਜੇਤੂ ਐਲਾਨ ਹੋਣ ਪਿੱਛੋਂ ਵ੍ਹਾਈਟ ਹਾਊਸ ਛੱਡਾਂਗਾ: ਟਰੰਪ

Published

on

trump

ਵਾਸ਼ਿੰਗਟਨ, 28 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬੀਤੇ 3 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਾਈਡੇਨ (ਡੈਮੋਕ੍ਰੇਟਿਕ ਉਮੀਦਵਾਰ) ਨੂੰ ਇਲੈਕਟੋਰਲ ਕਾਲਜ ਦੇ ਜੇਤੂ ਐਲਾਨ ਹੋਣ ਉੱਤੇ ਹੀ ਉਹ ਵ੍ਹਾਈਟ ਹਾਊਸ ਛੱਡਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਚੋਣਾਂ ਵਿੱਚ ਧੋਖਾਦੇਹੀ ਦੇ ਆਪਣੇ ਬੇਬੁਨਿਆਦ ਦਾਅਵੇ ਨੂੰ ਦੁਹਰਾਇਆ ਅਤੇ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ।
ਡੋਨਾਲਡ ਟਰੰਪ ਨੇ ‘ਥੈਂਕਸ ਗਿਵਿੰਗ ਡੇ’ਮੌਕੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਜੇ ਬਾਈਡੇਨ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ਤਾਂ ਇਹ ਇਲੈਕਟੋਰਲ ਕਾਲਜ ਦੀ ਇੱਕ ਵੱਡੀ ਗਲਤੀ ਹੋਵੇਗੀ। ਟਰੰਪ ਤੋਂਵ੍ਹਾਈਟ ਹਾਊਸ ਦੇ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਇਲੈਕਟੋਰਲ ਕਾਲਜ ਵੱਲੋਂ ਬਾਈਡੇਨ ਜੇਤੂ ਐਲਾਨ ਕਰਨ ਉੱਤੇ ਉਹ ਕੀ ਕਰਨਗੇ, ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, ‘ਇਸ ਨੂੰ ਸਵੀਕਾਰ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ।’ ਇਸ ਦੌਰਾਨ ਵ੍ਹਾਈਟ ਹਾਊਸ ਨੂੰ ਛੱਡਣ ਦੇ ਸਵਾਲ ਉੱਤੇਉਨ੍ਹਾਂਕਿਹਾ, ‘ਨਿਸ਼ਚਤ ਤੌਰ ਉੱਤੇ, ਮੈਂ ਛੱਡਾਂਗਾ ਅਤੇ ਇਹ ਤੁਹਾਨੂੰ ਵੀ ਪਤਾ ਹੈ।’ ਵ੍ਹਾਈਟ ਹਾਊਸ ਵਿੱਚ ਆਪਣੇ ਆਖਰੀ ਥੈਂਕਸ ਗਿਵਿੰਗ’ ਦੀਆਂ ਯੋਜਨਾਵਾਂ ਬਾਰੇ ਪੁੱਛਣ ਉੱਤੇਉਨ੍ਹਾਂ ਕਿਹਾ, ‘ਤੁਸੀਂਨਹੀਂ ਦੱਸ ਸਕਦੇ ਕਿ ਕਿਹੜਾ ਪਹਿਲਾ ਹੈ, ਕਿਹੜਾ ਆਖਰੀ। ਇਹ ਦੂਸਰੀ ਵਾਰੀ ਦਾ ਪਹਿਲਾ (ਥੈਂਕਸ ਗਿਵਿੰਗ) ਵੀ ਹੋ ਸਕਦਾ ਹੈ।’

Click Here To Read Latest Punjabi news

Continue Reading

ਰੁਝਾਨ