In Rajasthan, branded petrol crossed Rs 100
Connect with us [email protected]

ਕਾਰੋਬਾਰ

ਰਾਜਸਥਾਨ `ਚ ਬਰਾਂਡਿਡ ਪੈਟਰੋਲ 100 ਰੁਪਏ ਤੋਂ ਪਾਰ ਲੰਘਿਆ

Published

on

punjab petrol pump

ਨਵੀਂ ਦਿੱਲੀ, 28 ਜਨਵਰੀ – ਰਾਜਸਥਾਨ ਦੇ ਸ੍ਰੀਗੰਗਾਨਗਰ ਕਸਬੇ ਵਿੱਚ ਬਰਾਂਡਿਡ ਅਤੇ ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ 100 ਰੁਪਏ ਤੋਂ ਟੱਪ ਕੇ ਕੱਲ੍ਹ ਲਗਾਤਾਰ ਦੂਸਰੇ ਦਿਨ ਹੋਰ ਮਹਿੰਗਾ ਹੋਣ ਨਾਲ ਰਿਕਾਰਡ ਪੱਧਰ ਤੇ ਪੁੱਜ ਗਿਆ। ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੱਲ੍ਹ ਪੈਟਰੋਲ ਤੇ ਡੀਜ਼ਲ ਦੇ ਭਾਅਚ 25 ਪੈਸੇ ਪ੍ਰਤੀ ਲੀਟਰ ਹੋਰ ਵਾਧਾ ਹੋ ਗਿਆ ਹੈ, ਜਿਸ ਨਾਲ ਕੀਮਤਾਂ ਏਨਾ ਚੜ੍ਹ ਗਈਆਂ ਹਨ।
ਇਸ ਦੌਰਾਨ ਦਿੱਲੀ ਚ ਪੈਟਰੋਲ 86.30 ਰੁਪਏ ਅਤੇ ਡੀਜ਼ਲ 76.23 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ਵਿੱਚ ਪੈਟਰੋਲ 92.86 ਰੁਪਏ ਅਤੇ ਡੀਜ਼ਲ 83.03 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਵੱਖ-ਵੱਖ ਰਾਜਾਂ ਵਿੱਚ ਟੈਕਸ ਰੇਟਾਂ ਦੇ ਕਾਰਨ ਇਨ੍ਹਾਂ ਦੀਆਂ ਕੀਮਤਾਂਚ ਕੁਝ ਵਖਰੇਵਾਂ ਹੋ ਸਕਦਾ ਹੈ। ਸ੍ਰੀਗੰਗਾਨਗਰ ਚ ਸਧਾਰਨ ਪੈਟਰੋਲ ਦੀ ਪ੍ਰਤੀ ਲੀਟਰ ਕੀਮਤ 98.40 ਰੁਪਏ ਅਤੇ ਪ੍ਰੀਮੀਅਮ ਪੈਟਰੋਲ 101.15 ਰੁਪਏ ਪ੍ਰਤੀ ਲੀਟਰ ਹੋ ਗਿਆ। ਦਿੱਲੀਚ ਬਰਾਂਡਿਡ ਪੈਟਰੋਲ ਦੀ ਕੀਮਤ 89.10 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ `ਚ 95.61 ਰੁਪਏ ਪ੍ਰਤੀ ਲੀਟਰ ਹੈ। ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਤੇ ਹਿੰਦੋਸਤਾਨ ਪੈਟਰੋਲੀਅਮ ਨੇ ਕਰੀਬ ਇੱਕ ਮਹੀਨੇ ਦੀ ਬਰੇਕ ਤੋਂ ਬਾਅਦ 6 ਜਨਵਰੀ ਤੋਂ ਰੋਜ਼ਾਨਾ ਕੀਮਤਾਂ ਨੂੰ ਮੁੜ ਬਹਾਲ ਕਰ ਦਿੱਤਾ ਹੈ।

ਕਾਰੋਬਾਰ

ਭਾਰਤ ਦੇ ਵਪਾਰੀਆਂ ਵੱਲੋਂ 5 ਮਾਰਚ ਤੋਂ 5 ਅਪ੍ਰੈਲ ਤੱਕ ਅੰਦੋਲਨ ਦਾ ਐਲਾਨ

Published

on

ਨਵੀਂ ਦਿੱਲੀ, 28 ਫਰਵਰੀ, – ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ 26 ਫ਼ਰਵਰੀ ਦੇ ‘ਭਾਰਤ ਬੰਦ’ ਦੀ ਕਾਮਯਾਬੀ ਤੋਂ ਬਾਅਦ ਜੀਐਸਟੀ ਅਤੇ ਈ-ਕਾਮਰਸ ਦੇ ਮੁੱਦਿਆਂ ਉੱਤੇ ਇਸ 5 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਭਾਰਤ ਦੇ ਸਾਰੇ ਰਾਜਾਂ ਵਿੱਚ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਸ ਸੰਬੰਧ ਵਿੱਚ ‘ਕੈਟ’ ਨੇ ਕਿਹਾ ਹੈ ਕਿ ਇਹ ਦੋਵੇਂ ਮੁੱਦੇ ਭਾਰਤ ਦੇ 8 ਕਰੋੜ ਵਪਾਰੀਆਂ ਨਾਲ ਸਿੱਧਾ ਸਬੰਧ ਰੱਖਦੇ ਹਨ ਅਤੇ ਜਦੋਂ ਤੱਕ ਦੋਵੇਂ ਮੁੱਦਿਆਂ ਦਾ ਕੋਈ ਤਰਕਪੂਰਨ ਹੱਲ ਨਹੀਂ ਹੋ ਜਾਂਦਾ, ਤਦ ਤੱਕ ਦੇਸ਼ ਵਿੱਚ ਵਪਾਰੀਆਂ ਦਾ ਅੰਦੋਲਨ ਜਾਰੀ ਰਹੇਗਾ। ਜਥੇਬੰਦੀ ਨੇ ਕਿਹਾ ਕਿ ਇਸ ਵੇਲੇ ਭਾਰਤ ਦੇ ਵਪਾਰੀ ਜੀਐੱਸਟੀ ਦੀਆਂ ਵਿਵਸਥਾਵਾਂ ਅਤੇ ਈ-ਕਾਮਰਸ ਵਿੱਚ ਵਿਦੇਸ਼ੀ ਕੰਪਨੀਆਂ ਦੀ ਲਗਾਤਾਰ ਮਨਮਰਜ਼ੀਤੋਂ ਦੁਖੀ ਹਨ। ਉਹ ਜਾਂ ਤਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ ਜਾਂ ਫਿਰ ਆਪਣਾ ਵਪਾਰ ਬੰਦ ਕਰਨ ਲਈ ਮਜਬੂਰ ਹੋਣਗੇ।
‘ਕੈਟ’ ਦੇ ਰਾਸ਼ਟਰੀ ਪ੍ਰਧਾਨ ਬੀਸੀ ਭਰਤੀਆ ਤੇ ਰਾਸ਼ਟਰੀ ਜਨਰਲ ਸੈਕਟਰੀ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਵੀਡੀਓ ਕਾਨਫ਼ਰੰਸ ਰਾਹੀਂ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 275 ਤੋਂ ਵੱਧ ਪ੍ਰਮੁੱਖ ਕਾਰੋਬਾਰੀ ਸੰਗਠਨਾਂ ਦੇ ਆਗੂਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਦੋਵੇਂ ਮੁੱਦਿਆਂ ਉੱਤੇ ਕੇਂਦਰ ਤੋਂ ਸਿੱਧੇ ਸੁਆਲ-ਜੁਆਬ ਕੀਤੇ ਜਾਣਗੇ ਅਤੇ ਦੇਸ਼ ਦੀਆਂ ਰਾਜ ਸਰਕਾਰਾਂ ਵੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਆਂ।ਵਪਾਰੀਆਂ ਦਾ ਦੋਸ਼ ਹੈ ਕਿ ਵਿਦੇਸ਼ੀ ਈ-ਕਾਮਰਸ ਕੰਪਨੀਆਂ ਸਰਕਾਰ ਦੇ ਨਿਯਮਾਂ ਤੇ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਕਰਦੀਆਂ ਹਨ ਤੇ ਉਸ ਉੱਤੇ ਲਗਾਮ ਕੱਸਣੀ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਅਗਲੇ ਕੁਝ ਮਹੀਨਿਆਂਵਿੱਚ 5 ਰਾਜਾਂ ਵਿੱਚ ਚੋਣਾਂ ਦੌਰਾਨ ਇੱਕ ਵੋਟ ਬੈਂਕ ਦੇ ਵਾਂਗ ਵਪਾਰੀ ਵਰਗ ਆਪਣੀ ਗਿਣਤੀ ਦੇ ਦਮ ਉੱਤੇ ਕਿਸੇ ਵੀ ਪਾਰਟੀ ਦੀ ਹਾਰ ਜਾਂ ਜਿੱਤ ਦਾ ਕਾਰਨ ਬਣ ਸਕਦੇ ਹਨ।

Read More Today’s Business News Headlines

Continue Reading

ਕਾਰੋਬਾਰ

ਮੋਗਾ ਵਿੱਚ ਅਡਾਨੀ ਭੰਡਾਰ ਵਿੱਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ

Published

on

ਮੋਗਾ, 27 ਫਰਵਰੀ – ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲਦੇ ਸੰਘਰਸ਼ ਦੌਰਾਨ ਕਿਸਾਨ ਸੰਗਠਨਾਂ ਨੇ ਕੱਲ੍ਹ ਇਥੇ ਅਡਾਨੀ ਭੰਡਾਰ ’ਚੋਂ ਅਨਾਜ ਭਰ ਕੇ ਨਿਕਲਦੀ ਮਾਲ ਗੱਡੀ ਨੂੰ ਰੋਕ ਲਿਆ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਬਲਦੇਵ ਸਿੰਘ ਜੀਰਾ ਦੀ ਅਗਵਾਈ ਹੇਠ ਕਿਸਾਨ ਰੇਲ ਪਟੜੀ ਉਤੇ ਬੈਠ ਗਏ ਤੇ ਗੱਡੀ ਨੂੰ ਡੱਕ ਦਿੱਤਾ। ਇਸ ਦੀ ਸੂਚਨਾ ਮਿਲਦੇ ਸਾਰ ਸੀਨੀਅਰ ਸਿਵਲ ਤੇ ਪੁਲਸ ਅਧਿਕਾਰੀ ਮੌਕੇ ਉਤੇ ਪੁੱਜ ਗਏ। ਉਨ੍ਹਾਂ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਕੀਤੀ, ਪਰ ਮਾਮਲਾ ਜਿਉਂ ਦਾ ਤਿਉਂ ਰਹਿਣ ਮਗਰੋਂ ਰੇਲ ਵਿਭਾਗ ਇਕੱਲਾ ਇੰਜਣ ਲੈ ਕੇ ਚਲਾ ਗਿਆ ਅਤੇ ਅਨਾਜ ਦੀ ਭਰੀ ਗੱਡੀ ਉਥੇ ਹੀ ਖੜੀ ਰਹੀ।
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਦੀਆਂ ਕਿਸਾਨ ਜਥੇਬੰਦੀਆਂ ਨੇ ਕੋਲਾ ਆਦਿ ਦੀ ਢੋਆ-ਢੁਆਈ ਲਈ ਮਾਲ ਗੱਡੀਆਂ ਚੱਲਣ ਦੀ ਖੁੱਲ੍ਹ ਦਿੱਤੀ ਸੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਮਾਲ ਗੱਡੀ ਬਾਰੇ ਸੂਚਨਾ ਮਿਲਣ ਉਤੇ ਅਡਾਨੀ ਪਲਾਂਟ ’ਚੋਂ ਕਣਕ ਦੀ ਲੋਡ ਹੋਈ ਗੱਡੀ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਹਿੰਦਾ ਹੈ ਕਿ ਮਾਲ ਗੱਡੀ ਨਾ ਰੋਕਣ ਦਾ ਫ਼ੈਸਲਾ ਹੈ, ਪਰ ਉਨ੍ਹਾਂ ਦੀ ਜਥੇਬੰਦੀ ਨੂੰ ਇਸ ਦਾ ਪਤਾ ਨਹੀਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਨਿਰਦੇਸ਼ਾਂ ਮੁਤਾਬਕ ਮਾਲ ਗੱਡੀ ਨੂੰ ਇੱਥੋਂ ਜਾਣ ਜਾਂ ਨਾ ਜਾਣ ਦੇਣ ਬਾਰੇ ਫੈਸਲਾ ਹੋਵੇਗਾ।

Read More Exclusive Punjabi Breaking News

Continue Reading

ਕਾਰੋਬਾਰ

ਹਰਿਆਣੇ ਦੇ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਘਰ ਅਤੇ ਦਫ਼ਤਰਾਂ ਉੱਤੇ ਆਮਦਨ ਟੈਕਸ ਦੇ ਛਾਪੇ

Published

on

ਖੱਟੜ ਸਰਕਾਰ ਤੋਂ ਸਮਰਥਨ ਵਾਪਸ ਲਿਆ ਸੀ ਕੁੰਡੂ ਨੇ
ਹਿਸਾਰ, 26 ਫਰਵਰੀ – ਰੋਹਤਕ ਵਿੱਚ ਹਰਿਆਣਾ ਦੇ ਮਹੇਮ ਹਲਕੇ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਘਰ ਅਤੇ ਦਫ਼ਤਰਾਂ ਉੱਤੇ ਇਨਕਮ ਟੈਕਸ ਵਿਭਾਗ ਨੇ ਕੱਲ੍ਹ ਛਾਪੇਮਾਰੀ ਕੀਤੀ।ਅਧਿਕਾਰੀਆਂ ਨੇ ਦੱਸਿਆ ਕਿ ਹਿਸਾਰ ਜ਼ਿਲ੍ਹੇ ਵਿੱਚ ਉਸ ਦੇ ਰਿਸ਼ਤੇਦਾਰਾਂ ਦੀ ਇੱਕ ਰਿਹਾਇਸ਼ੀ ਇਮਾਰਤ ਤੇ ਗੁੜਗਾਉਂ ਵਿੱਚ ਇੱਕ ਮਕਾਨ ਉੱਤੇਵੀ ਛਾਪੇਮਾਰੀ ਕੀਤੀ ਗਈ ਹੈ ਅਤੇ ਇਸ ਬਾਰੇ ਚੋਖੀ ਜਾਂਚ ਚੱਲ ਰਹੀ ਹੈ।
ਪਤਾ ਲੱਗਾ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਹਰਿਆਣਾ ਦੇ ਮਹੇਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੀ ਰਿਹਾਇਸ਼ ਅਤੇ ਰਿਸ਼ਤੇਦਾਰਾਂ ਦੇ 30 ਟਿਕਾਣਿਆਂ ਉੱਤੇ ਛਾਪੇਮਾਰੇ ਹਨ। ਕੁੰਡੂ ਨੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਤੋਂ ਪਿਛਲੇ ਦਿਨੀਂ ਸਮਰਥਨ ਵਾਪਸ ਲੈ ਲਿਆ ਸੀ ਅਤੇ ਵੱਖ-ਵੱਖ ਮੁੱਦਿਆਂ ਉੱਤੇਉਹ ਸਰਕਾਰ ਵਿਰੁੱਧ ਬੋਲਦੇ ਰਹੇ ਹਨ। ਬਲਰਾਜ ਕੁੰਡੂ ਨਵੇਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦਾ ਵੀ ਜ਼ੋਰਦਾਰ ਸਮਰਥਨ ਕਰਦੇ ਹਨ। ਇਸ ਤੋਂ ਪਹਿਲਾਂ ਹਰਿਆਣਾ ਪੁਲਸ ਨੇ ਧੋਖਾਧੜੀ ਦੇ ਇੱਕ ਕੇਸ ਵਿੱਚ ਉਸ ਦੇ ਨਾਲ ਤਿੰਨ ਹੋਰਨਾਂ ਵਿਰੁੱਧ ਅਕਤੂਬਰ 2020 ਵਿੱਚ ਪਰਚਾ ਦਰਜ ਕੀਤਾ ਸੀ। ਵਿਧਾਇਕ ਨੇ ਉਸਕੇਸ ਉਤੇ ਸਖ਼ਤ ਪ੍ਰਤੀਕਿਰਿਆ ਦੇਂਦਿਆਂ ਕਿਹਾ ਕਿ ਇਹ ਰਾਜਨੀਤਕ ਕਾਰਨਾਂ ਕਰਕੇ ਕੀਤਾ ਗਿਆ ਹੈ,ਕਿੳਂਕਿ ਉਹ ਵੱਖ-ਵੱਖ ਮੁੱਦਿਆਂ ਉੱਤੇ ਹਰਿਆਣਾ ਵਿੱਚ ਭਾਜਪਾ ਸਰਕਾਰ ਵਿਰੁੱਧ ਬੋਲਦੇ ਹਨ। ਜਨਵਰੀ 2020 ਵਿੱਚ ਹਰਿਅਣਣਾ ਪੁਲਸ ਨੇ ਕੁੰਡੂ ਅਤੇ ਉਸ ਦੇ ਭਰਾ ਸ਼ਿਵਰਾਜ ਉੱਤੇ ਰੋਹਤਕ ਦੇ ਇੱਕ ਵਸਨੀਕ ਨਾਲ ਧੋਖਾ ਕਰਨ ਦਾ ਕੇਸ ਦਰਜ ਕੀਤਾ ਸੀ। ਕੁੰਡੂ ਨੇ ਦੋਸ਼ ਲਾਇਆ ਕਿ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਇੱਕ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਦੇ ਇਸ਼ਾਰੇ ਉਤੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca