In India, the situation seems to be getting worse due to corona
Connect with us [email protected]

ਸਿਹਤ

ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ

Published

on

Covid

ਮਹਾਰਾਸ਼ਟਰ ਪਿੱਛੋਂ ਮੱਧ ਪ੍ਰਦੇਸ਼ ਵਿੱਚ ਵੀ ਆਕਸੀਜਨ ਦੀ ਘਾਟ ਗੁਜਰਾਤ ਵਿੱਚ ਸਸਕਾਰ ਕਰਨ ਲਈ ਘੰਟਿਆਂ ਬੱਧੀ ਉਡੀਕ ਪੰਜਾਬ ਵਿੱਚ ਇੱਕੋ ਦਿਨ ਕੋਰੋਨਾ ਦੇ 3329 ਨਵੇਂ ਕੇਸ, 63 ਮੌਤਾਂ
ਨਵੀਂ ਦਿੱਲੀ, 14 ਅਪਰੈਲ, – ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਭਾਰਤ ਵਿੱਚ ਹਾਲਾਤ ਹੋਰ ਵੀ ਵਿਗੜਦੇ ਦਿਖਾਈ ਦੇਣ ਲੱਗ ਪਏ ਹਨ। ਇਸ ਕਾਰਨ ਭਾਰਤ ਸਰਕਾਰ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੇ ਇਮਤਿਹਾਨਾਂ ਨੂੰ ਵੀ ਰੋਕਣ ਦਾ ਫੈਸਲਾ ਕਰ ਲਿਆ ਹੈ।
ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਤੇਜ਼ੀ ਨਾਲ ਵਧਣ ਦੌਰਾਨ ਸਿਹਤ ਸੇਵਾਵਾਂ ਨੂੰ ਠੀਕ ਕਰਨ ਲਈ ਸਰਕਾਰ ਯਤਨ ਕਰ ਰਹੀ ਹੈ, ਪਰ ਆਕਸੀਜਨ ਦੀ ਘਾਟ ਨੇ ਮੁਸੀਬਤ ਪਾ ਦਿੱਤੀ ਹੈ। ਮਹਾਰਾਸ਼ਟਰ ਵਿੱਚ ਵੀ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਣ ਕਾਰਨ ਪਹਿਲਾਂ ਹੀ ਹਸਪਤਾਲਾਂ ਨੂੰ ਆਕਸੀਜਨ ਦੀ ਕਮੀ ਹੋਣ ਬਾਰੇ ਕਿਹਾ ਜਾ ਰਿਹਾ ਹੈ।ਮੱਧ ਪ੍ਰਦੇਸ਼ ਸਰਕਾਰ ਕਹਿੰਦੀ ਹੈਕਿ ਹਸਪਤਾਲ ਨੂੰ ਦੁੱਗਣੀ ਮਾਤਰਾ ਵਿੱਚ ਆਕਸੀਜਨ ਭੇਜੀ ਜਾ ਰਹੀ ਹੈ ਅਤੇ 8 ਅਪ੍ਰੈਲ ਨੂੰ 130 ਮੀਟਰਿਕ ਟਨ ਆਕਸੀਜਨ ਸਪਲਾਈ ਕੀਤੀ ਸੀ, ਪਰ ਮੰਗ ਬਹੁਤ ਵੱਡੀ ਹੈ। ਰਾਜਧਾਨੀ ਭੋਪਾਲ ਦੇ ਇੱਕ ਹਸਪਤਾਲ ਨੇ ਆਕਸੀਜਨ ਦੀ ਘਾਟ ਦੱਸ ਕੇ ਗੰਭੀਰ ਮਰੀਜ ਰੱਖਣੇ ਬੰਦ ਕਰ ਦਿੱਤੇ ਹਨ। ਰਾਇਸੇਨ ਦੇ ਸਿਟੀ ਹਸਪਤਾਲ ਨੇ ਮੰਗ ਜੋਗੀ ਆਕਸੀਜਨ ਨਾ ਮਿਲਣ ਉੱਤੇ ਗੰਭੀਰ ਮਰੀਜ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਸਰਕਾਰ ਵੱਲੋਂ ਆਕਸੀਜਨ ਸਪਲਾਈ ਕਰਨ ਦੇ ਦਾਅਵੇ ਦੇ ਉਲਟ ਹਸਪਤਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਮੁਤਾਬਕ ਮਸਾਂ 30 ਫ਼ੀਸਦੀ ਆਕਸੀਜਨ ਸਪਲਾਈ ਮਿਲਦੀ ਹੈ ਅਤੇ ਆਕਸੀਜਨ ਦੀ ਕਮੀ ਕਾਰਨ ਛੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਗੁਜਰਾਤ ਵਿੱਚ ਬੀਤੇ ਹਫ਼ਤੇ ਤੋਂ ਸ਼ਮਸ਼ਾਨ ਘਾਟਾਂ ਵਿੱਚ ਭਾਰੀ ਭੀੜ ਦੇ ਕਾਰਨ ਕੋਵਿਡ-19 ਜਾਂ ਹੋਰ ਰੋਗਾਂ ਨਾਲਮਰਨ ਵਾਲੇ ਲੋਕਾਂ ਦੇ ਵਾਰਸਾਂ ਨੂੰ ਉਨ੍ਹਾਂ ਦੇ ਅੰਤਮ ਸੰਸਕਾਰ ਲਈ ਘੰਟਿਆਂ ਬੱਧੀ ਉਡੀਕਣਾ ਪੈਂਦਾ ਹੈ। ਅੱਜ ਬੁੱਧਵਾਰ ਅਧਿਕਾਰੀਆਂ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਆਮ ਤੌਰ ਉੱਤੇ ਸੂਰਜ ਡੁੱਬਣ ਪਿੱਛੋਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ, ਪਰ ਅੱਜਕੱਲ੍ਹ ਸ਼ਮਸ਼ਾਨ ਘਾਟਾਂ ਵਿੱਚ ਲਾਸ਼ਾਂ ਦੀ ਭਾਰੀ ਗਿਣਤੀ ਕਾਰਨ ਰਾਤ ਨੂੰ ਵੀ ਅੰਤਿਮ ਸੰਸਕਾਰ ਕਰਨਾ ਪੈ ਰਿਹਾ ਹੈ। ਸੂਰਤ ਸ਼ਹਿਰ ਦੇ ਉਮਰਾ ਇਲਾਕੇ ਦੇ ਇਕ ਸ਼ਮਸ਼ਾਨ ਘਾਟ ਵਿੱਚ 2 ਦਿਨ ਪਹਿਲਾਂ ਰਾਤ ਨੂੰ ਇਕੱਠੀਆਂ 25 ਲਾਸ਼ਾਂ ਦਾ ਲੱਕੜਾਂ ਵਾਲੀਆਂ ਚਿਖਾ ਵਿੱਚ ਇਸ ਲਈ ਅੰਤਿਮ ਸੰਸਕਾਰ ਕਰਨਾ ਪਿਆ ਕਿ ਗੈਸ ਵਾਲੀਆਂ ਭੱਠੀਆਂ ਘੱਟ ਸਨ। ਵਡੋਦਰਾ ਵਿੱਚ ਵੀ ਸ਼ਮਸ਼ਾਨ ਘਾਟਾਂ ਵਿੱਚ ਭੀੜ ਕਾਰਨ ਲੋਕਰਾਤਨੂੰ ਅੰਤਿਮ ਸੰਸਕਾਰ ਕਰਨ ਲੱਗੇ ਹਨ। ਓਥੇਨਗਰ ਨਿਗਮ ਦੀ ਸਥਾਈ ਕਮੇਟੀ ਦੇ ਪ੍ਰਧਾਨ ਹਿਤੇਂਦਰ ਪਟੇਲ ਨੇ ਦੱਸਿਆ ਕਿ ਹਾਲਾਤ ਨਾਲ ਨਜਿੱਠਣ ਅਤੇ ਇੰਤਜ਼ਾਰ ਘਟਾਉਣ ਲਈ ਅਧਿਕਾਰੀਆਂ ਨੇ ਕੁਝ ਸ਼ਮਸ਼ਾਨ ਘਾਟਾਂ ਵਿੱਚ ਲੋਹੇ ਦੀਆਂ ਕੰਮ-ਚਲਾਊ ਚਿਖਾ ਦਾ ਪ੍ਰਬੰਧ ਕੀਤਾ ਹੈ ਤੇ ਅਜੇ ਤੱਕ ਜਿਨ੍ਹਾਂ ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਸੰਸਕਾਰ ਨਹੀਂ ਹੁੰਦਾ ਸੀ, ਉਹ ਵੀ ਖੋਲ੍ਹ ਦਿੱਤੇ ਹਨ। ਅਹਿਮਦਾਬਾਦ ਵਿੱਚ ਕੁਝ ਮ੍ਰਿਤਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਵਿੱਚ 8 ਘੰਟੇ ਤੋਂ ਵੱਧ ਸਮਾਂ ਉਡੀਕਣਾ ਪਿਆ ਹੈ। ਏਥੇ 2 ਮੁੱਖ ਸ਼ਮਸ਼ਾਨ ਘਾਟਾਂ ਵਾਡਾਜ ਅਤੇ ਦੁਧੇਸ਼ਵਰ ਵਿੱਚ ਭਾਰੀ ਭੀੜ ਹੈ।
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਘਟਦੀ ਜਾਪਦੀ ਸੀ, ਅੱਜ ਫਿਰ ਕੇਸ ਵਧੇ ਦਿਖਾਈ ਦਿੱਤੇ ਹਨ।ਅੱਜ ਬੁੱਧਵਾਰ ਪੰਜਾਬ ਵਿੱਚ ਕੋਰੋਨਾ ਦੇ 3329 ਨਵੇਂ ਕੇਸ ਮਿਲੇ ਤੇ 63 ਲੋਕਾਂ ਦੀ ਕੋਰੋਨਾ ਦੇ ਕਾਰਨ ਮੌਤ ਹੋਈ ਹੈ। ਇਸ ਰਾਜ ਵਿੱਚ ਅੱਜ ਤੱਕ7672 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।ਅੱਜ ਬੁੱਧਵਾਰ ਨੂੰ ਮੋਹਾਲੀ ਜਿ਼ਲੇ ਵਿੱਚ 508ਨਵੇਂ ਕੇਸ, ਲੁਧਿਆਣਾ489, ਪਟਿਆਲਾ 347, ਅੰਮ੍ਰਿਤਸਰ 316, ਜਲੰਧਰ 276, ਬਠਿੰਡਾ 202, ਹੁਸ਼ਿਆਰਪੁਰ 198, ਗੁਰਦਾਸਪੁਰ 147, ਰੋਪੜ 109, ਫਰੀਦਕੋਟ 98,ਪਠਾਨਕੋਟ 90, ਸੰਗਰੂਰ 87,ਮਾਨਸਾ 86, ਮੋਗਾ 63, ਫਾਜ਼ਿਲਕਾ 55, ਮੁਕਤਸਰ ਸਾਹਿਬ 65, ਫਤਿਹਗੜ੍ਹ ਸਾਹਿਬ 53, ਨਵਾਂ ਸ਼ਹਿਰ 46, ਕਪੂਰਥਲਾ 43, ਬਰਨਾਲਾ, 28 ਫਿਰੋਜ਼ਪੁਰ 20 ਤੇ ਤਰਨਤਾਰਨ ਵਿੱਚ 3 ਕੋਰੋਨਾ ਦੇ ਨਵੇਂ ਕੇਸ ਮਿਲੇ ਹਨ। ਅੱਜ ਕੋਰੋਨਾ ਨਾਲ 63 ਮੌਤਾਂ ਵਿੱਚੋਂ ਅੰਮ੍ਰਿਤਸਰ 11,ਜਲੰਧਰ 7, ਲੁਧਿਆਣਾ ਤੇਪਟਿਆਲਾ 6-6, ਹੁਸ਼ਿਆਰਪੁਰ ਤੇ ਫਾਜ਼ਿਲਕਾ 4-4, ਕਪੂਰਥਲਾ, ਬਠਿੰਡਾ ਤੇ ਮੋਹਾਲੀ3-3, ਗੁਰਦਾਸਪੁਰ, ਮੋਗਾ,ਪਠਾਨਕੋਟ,ਸੰਗਰੂਰ ਅਤੇ ਤਰਨ ਤਾਰਨ ਵਿੱਚ 2-2, ਮੁਕਤਸਰ ਸਾਹਿਬ,ਬਰਨਾਲਾ, ਫਿਰੋਜ਼ਪੁਰ ਵਿੱਚ ਕੋਰੋਨਾ ਦੇ ਕਾਰਨ 1-1 ਮਰੀਜ਼ਦੀ ਮੌਤ ਹੋਈ ਹੈ।

Read More Latest Health News In Punjabi

ਪੰਜਾਬੀ ਖ਼ਬਰਾਂ

ਭਾਰਤ ਵਿੱਚ ਕੋਰੋਨਾ ਰੋਗੀਆਂ ਨੂੰ ਸਪੂਤਨਿਕ-ਵੀ ਵੈਕਸੀਨ ਲੱਗਣੀ ਸ਼ੁਰੂ

Published

on

vaccine

ਨਵੀਂ ਦਿੱਲੀ, 15 ਮਈ – ਕੋਰੋਨਾ ਮਹਾਂਮਾਰੀ ਦੇ ਦੌਰਾਨ ਚੰਗੀ ਖ਼ਬਰ ਹੈ ਕਿ ਰੂਸੀ ਵੈਕਸੀਨ ਸਪੂਤਨਿਕ ਵੀ. ਭਾਰਤ ਵਿੱਚ ਲੱਗਣੀ ਸ਼ੁਰੂ ਹੋ ਗਈ ਹੈ। ਦਵਾਈ ਕੰਪਨੀ ਡਾ. ਰੈਡੀਜ਼ ਲੈਬ ਨੇ ਕਿਹਾ ਹੈ ਕਿ ਸੀਮਤ ਸ਼ੁਰੂਆਤ ਦੇ ਤੌਰ ਉੱਤੇ ਕੱਲ੍ਹ ਸਪੂਤਨਿਕ ਵੀ ਦਾ ਪਹਿਲਾ ਟੀਕਾ ਹੈਦਰਾਬਾਦ ਵਿਖੇ ਕੰਪਨੀ ਦੇ ਗਲੋਬਲ ਹੈਡ ਦੀਪਕ ਸਾਪਰਾ ਨੂੰ ਲਾਇਆ ਗਿਆ ਹੈ ਅਤੇ ਇਸ ਦੇ ਬਾਅਦ ਸਾਰੇ ਦੇਸ਼ ਵਿੱਚ ਲਾਉਣਾ ਸ਼ੁਰੂ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਕੰਪਨੀ ਨੇ ਕਿਹਾ ਕਿ ਇਸ ਵੈਕਸੀਨ ਦੀ ਹੋਰ ਖੇਪ ਅਗਲੇ ਮਹੀਨਿਆਂ ਵਿੱਚ ਭਾਰਤ ਪਹੁੰਚਣ ਵਾਲੀ ਹੈ, ਜਿਸ ਪਿੱਛੋਂ ਭਾਰਤੀ ਕੰਪਨੀਆਂ ਨੂੰ ਇਸਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਵੈਕਸੀਨ ਦੀ ਲਗਾਤਾਰ ਅਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਕੰਪਨੀ ਆਪਣੇ ਛੇ ਉਤਪਾਦਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਕੰਪਨੀ ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਹਿੱਸੇ ਵੱਡੋਂ ਸਪੂਤਨਿਕ ਵੀ. ਦੀ ਵੱਧ ਤੋਂ ਵੱਧ ਸੰਭਵ ਪਹੁੰਚ ਯਕੀਨੀ ਕਰਨ ਲਈ ਭਾਰਤ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਭਾਈਵਾਲਾ ਨਾਲ ਮਿਲ ਕੇ ਕੰਮ ਕਰੇਗੀ।
ਭਾਰਤ ਵਿੱਚਇਸ ਰੂਸੀ ਵੈਕਸੀਨ ਦਾ ਉਤਪਾਦਨ ਕਰਨ ਵਾਲੀ ਡਾ. ਰੈਡੀਜ਼ ਲੇਬਾਰਟਰੀਜ਼ ਨੇਦੱਸਿਆ ਕਿ ਇਸ ਵੈਕਸੀਨ ਦੀ ਕੀਮਤ 995.40 ਰੁਪਏ ਰੱਖੀ ਹੈ। ਡਾ. ਰੈਡੀਜ਼ ਵੱਲੋਂ ਹਾਲੇ ਇਹ ਵੈਕਸੀਨ 948 ਰੁਪਏ ਪ੍ਰਤੀ ਖ਼ੁਰਾਕ ਦੀ ਦਰ ਨਾਲ ਇੰਪੋਰਟ ਕੀਤੀ ਜਾ ਰਹੀ ਹੈ, ਜਿਸ ਉੱਤੇ 5 ਫ਼ੀਸਦੀ ਜੀ ਐਸ ਟੀ ਲੱਗ ਕੇ ਇਸ ਦੀ ਕੀਮਤ 995.4 ਰੁਪਏ ਪ੍ਰਤੀ ਖ਼ੁਰਾਕ ਹੋ ਜਾਂਦੀ ਹੈ। ਹਾਲੇ ਇਹ ਵੈਕਸੀਨ ਹੈਦਰਾਬਾਦ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸੀਮਤ ਸਮੇਂ ਲਈ ਹਾਸਲ ਕਰਵਾਈ ਜਾ ਰਹੀ ਹੈ। ਡਾ. ਰੈਡੀਜ਼ ਮੁਤਾਬਿਕ ‘ਸਪੂਤਨਿਕ ਵੀ’ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚੀ ਸੀ, ਜਿਸ ਨੂੰ 13 ਮਈ ਨੂੰ ਸੈਂਟਰਲ ਡਰੱਗ ਲੈਬਾਰਟਰੀ ਕਸੌਲੀ ਤੋਂ ਰੈਗੂਲੇਟਰੀ ਕਲੀਅਰੈਂਸ ਮਿਲੀ ਹੈ।

Read More Latest Punjabi News

Continue Reading

ਅੰਤਰਰਾਸ਼ਟਰੀ

ਆਮ ਲੋਕਾਂ ਦੇ ਮੁਕਾਬਲੇ ਐਚ ਆਈ ਵੀ ਪੀੜਤ ਨੂੰ ਕੋਰੋਨਾ ਤੋਂ ਜ਼ਿਆਦਾ ਖਤਰਾ

Published

on

HIV test

ਨਿਊ ਯਾਰਕ, 13 ਮਈ – ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਮਨੁੱਖੀ ਇਮਿਊਨੋਡੈਫਿਸ਼ੀਏਂਸੀ ਵਾਇਰਸ (ਐਚ ਆਈ ਵੀ) ਅਤੇ ਅਧਿਕਾਰਤ ਬਚਾਅ ਦੀ ਕਮੀ ਸਿੰਡਰੋਮ (ਏਡਜ਼) ਤੋਂ ਪੀੜਤ ਲੋਕਾਂ ਵਿੱਚ ਕੋਵਿਡ ਇਨਫੈਕਸ਼ਨ ਖਤਰਨਾਕ ਸਾਬਤ ਹੋ ਸਕਦਾ ਹੈ, ਜਿਸ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ।
ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਅਗਵਾਈ ਵਿੱਚ ਕੀਤੀ ਖੋਜ ਵਿੱਚ ਪਤਾ ਲੱਗਾ ਕਿ ਐਚ ਆਈ ਵੀ ਪੀੜਤ ਲੋਕਾਂ ਵਿੱਚ ਕੋਵਿਡ ਇਨਫੈਕਸ਼ਨ ਦਾ 24 ਫੀਸਦੀ ਵੱਧ ਖਤਰਾ ਹੁੰਦਾ ਹੈ ਅਤੇ ਆਮ ਲੋਕਾਂ ਦੇ ਮੁਕਾਬਲੇੇ ਵਿੱਚ ਐਚ ਆਈ ਵੀ ਪੀੜਤ ਲੋਕਾਂ ਨੂੰ ਕੋਵਿਡ ਤੋਂ ਮੌਤ ਦਾ 78 ਫੀਸਦੀ ਵੱਧ ਖਤਰਾ ਹੈ। ਐਚ ਆਈ ਵੀ ਪਾਜ਼ੀਟਿਵ ਆਬਾਦੀ ਦੇ ਵਿਚ ਸਭ ਤੋਂ ਆਮ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕ੍ਰੋਨਿਕ ਪ੍ਰਤੀਰੋਧੀ ਫੁਫਸੀਆ ਰੋਗ ਅਤੇ ਕ੍ਰੋਨਿਕ ਕਿਡਨੀ ਰੋਗ ਤੋਂ ਪੀੜਤ ਲੋਕ ਵੀ ਸਨ।ਐਚ ਆਈ ਵੀ ਏਡਜ਼ ਦੇ ਨਾਲ ਰਹਿਣ ਵਾਲੇ ਲੋਕਾਂ ਵਿੱਚ ਉਨ੍ਹਾਂ ਦੀ ਸਰੀਰਕ ਸਥਿਤੀ ਕੋਵਿਡ ਮਾਮਲਿਆਂ ਦੀ ਗੰਭੀਰਤਾ ਵਿੱਚ ਯੋਗਦਾਨ ਕਰ ਸਕਦੀ ਹੈ। ਖੋਜਕਾਰਾਂ ਅਨੁਸਾਰ ਐਂਟੀ ਵਾਇਰਲ ਡਰੱਗਸ ਨਾਲ ਐਸਟ੍ਰੋਨਾਫਿਰ ਅਤੇ ਪ੍ਰੋਟੀਜ਼ ਇਨਹਿਬੀਟਰ, ਐਸ ਏ ਆਰ ਐਸ, ਕੋਵਿਡ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰ ਸਕਦੇ ਹਨ ਅਤੇ ਐਚ ਆਈ ਵੀ ਏਡਜ਼ ਪੀੜਤ ਲੋਕਾਂ ਵਿੱਚ ਕੋਵਿਡ ਨਾਲ ਮੌਤ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਨਤੀਜੇ ਸਾਇੰਟਫਿਕ ਰਿਪੋਰਟਸ ਵਿੱਚ ਪ੍ਰਕਾਸ਼ਿਤ ਹੋਏ ਹਨ।
ਪੇਨ ਸਟੇਟ ਡਿਪਾਰਟਮੈਂਟ ਆਫ ਪਬਲਿਕ ਹੈਲਥ ਸਾਇੰਸਿਜ਼ ਤੋਂ ਵਰਨੋਨ ਚਿੰਚਿੱਲੀ ਨੇ ਕਿਹਾ, ਜਿਵੇਂ ਮਹਾਮਾਰੀ ਪੈਦਾ ਹੋਈ ਹੈ, ਅਸੀਂ ਐਚ ਆਈ ਵੀ, ਕੋਵਿਡ ਨੂੰ ਕੈਟੇਗਰੀ ਵਾਈਜ਼ ਕਰਨ ਲਈ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ ਹੈ, ਜੋ ਡੈਟੇ ਦੀ ਕਮੀ ਕਾਰਨ ਮਹਾਮਾਰੀ ਦੀ ਸ਼ੁਰੂ ਵਿੱਚ ਨਹੀਂ ਕੀਤਾ ਜਾ ਸਕਿਆ ਸੀ। ਚਿਨਚਿੱਲੀ ਨੇ ਕਿਹਾ, ਸਾਡੇ ਨਤੀਜਿਆਂ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਲਈ ਮੌਜੂਦਾ ਕੇਂਦਰਾਂ ਦਾ ਸਮਰਥਨ ਹੈ, ਜੋ ਐਚ ਆਈ ਵੀ ਦੇ ਨਾਲ ਰਹਿਣ ਵਾਲੇ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਉੱਤੇ ਵੈਕਸੀਨ ਪ੍ਰਾਪਤ ਕਰਾਉਂਦੇ ਹਨ। ਉਨ੍ਹਾਂ ਨੇ ਪਿਛਲੇ 22 ਸਰਵਿਆਂ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ, ਜਿਸ ਵਿੱਚ ਉਤਰੀ ਅਮਰੀਕਾ, ਅਫਰੀਕਾ, ਯੂਰਪ ਅਤੇ ਏਸ਼ੀਆ ਦੇ ਲਗਭਗ 21 ਮਿਲੀਅਨ ਪ੍ਰਤੀਭਾਗੀਆਂ ਨੂੰ ਨਿਰਧਾਰਤ ਕੀਤਾ ਸੀ। ਇਹ ਪਤਾ ਲਾਇਆ ਗਿਆ ਸੀ ਕਿ ਐਚ ਆਈ ਵੀ ਏਡਜ਼ ਦੇ ਨਾਲ ਰਹਿਣ ਵਾਲੇ ਲੋਕ ਅਤੇ ਕੋਵਿਡ ਇਨਫੈਕਸ਼ਨ ਵਾਲੇ ਲੋਕਾਂ ਵਿੱਚ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਹਨ।
ਪਿਛਲੇ ਇੱਕ ਸਾਲ ਵਿੱਚ ਸਰਵਿਆਂ ਤੋਂ ਪਤਾ ਲੱਗਾ ਹੈ ਕਿ ਕੁਝ ਪਹਿਲਾਂ ਮੌਜੂਦ ਹਾਲਾਤਾਂ ਜਿਵੇਂ ਕਿ ਕੈਂਸਰ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਕਿਸੇ ਵਿਅਕਤੀ ਵਿੱਚ ਕੋਵਿਡ ਨਾਲ ਮਰਨ ਦਾ ਖਤਰਾ ਵਧਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸਾਰੀ ਦੁਨੀਆ ਵਿੱਚ ਅਨੁਮਾਨਤ 3.80 ਕਰੋੜ ਲੋਕ ਐਚ ਆਈ ਵੀ ਪਾਜ਼ੀਟਿਵ ਹਨ।
ਚੀਨੀ ਅਰਬਪਤੀ ਦੀ ਜਾਇਦਾਦ 18 ਹਜ਼ਾਰ ਕਰੋੜ ਰੁਪਏ ਘਟੀ
ਕੋਕੋ ਲਿਊ, 13 ਮਈ – ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਕਿੰਨੀ ਮਹਿੰਗੀ ਪੈ ਸਕਦੀ ਹੈ, ਚੀਨ ਦੇ ਅਰਬਪਤੀ ਅਤੇ ਆਨਲਾਈਨ-ਟੂ ਆਫਲਾਈਨ ਲੋਕਲ ਲਾਈਫ ਸਰਵਿਸ ਪਲੇਟਫਾਰਮ ਮਿਤੁਆਨ ਦੇ ਸੀ ਈ ਓ ਵਾਂਗ ਜਿੰਗ ਤੋਂ ਬਿਹਤਰ ਭਲਾ ਕੌਣ ਜਾਣੇਗਾ। ਉਨ੍ਹਾਂ ਨੇ ਪਿੱਛੇਜਿਹੇ ਵਿੱਚ 1100 ਸਾਲ ਪੁਰਾਣੀ ਇੱਕ ਕਵਿਤਾ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਸੀ। ਇਸ ਪੋਸਟ ਨਾਲ ਉਨ੍ਹਾਂ ਦੀ ਜਾਇਦਾਦ ਕਰੀਬ 2.5 ਅਰਬ ਡਾਲਰ ਘੱਟ ਗਈ।
ਦਰਅਸਲ ਵਾਂਗ (42) ਨੇ ਜੋ ਕਵਿਤਾ ਸ਼ੇਅਰ ਕੀਤੀ ਸੀ, ਉਹ ਚੀਨ ਦੇ ਪਹਿਲੇ ਸਮਰਾਟ ਦੀਆਂ ਦਮਨਕਾਰੀ ਨੀਤੀਆਂ ਉੱਤੇ ਲਿਖੀ ਗਈ ਸੀ। ਜਦ ਵਾਂਗ ਨੇ ਇਸ ਨੂੰ ਪੋਸਟ ਕੀਤਾ ਤਾਂ ਲੋਕਾਂ ਨੇ ਮੰਨਿਆ ਕਿ ਉਹ ਚੀਨ ਦੀ ਮੌਜੂਦਾ ਸ਼ੀ ਜਿਨਪਿੰਗ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਬਾਅਦ ਵਿੱਚ ਵਾਂਗ ਨੇ ਇਹ ਪੋਸਟ ਡਿਲੀਟ ਕਰ ਕੇ ਆਪਣੀ ਸਫਾਈ ਵਿੱਚ ਕਿਹਾ ਕਿ ਉਨ੍ਹਾਂ ਦਾ ਮਕਸਦ ਸਰਕਾਰ ਦੀ ਆਲੋਚਨਾ ਨਹੀਂ ਸੀ। ਉਹ ਇਸ ਕਵਿਤਾ ਨਾਲ ਇਤਿਹਾਸ ਵਿੱਚ ਆਪਣੇ ਦੇਸ਼ ਦੀ ਦੂਰਦਰਸ਼ਿਤਾ ਵੱਲ ਆਮ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਸਨ। ਹਾਂਗਕਾਂਗ ਦੀ ਨਿਊਜ਼ ਇਕੀਵਿਟੀ ਫਰਮ ਕਾਇਯੁਆਨ ਕੈਪੀਟਲ ਦੇ ਮੁੱਖ ਨਿਵੇਸ਼ ਅਧਿਕਾਰੀ ਬ੍ਰਾਕ ਸਿਲਵਰਸ ਨੇ ਇਸ ਬਾਰੇ ਕਿਹਾ ਕਿ ਕਵਿਤਾ ਪੋਸਟ ਕਰਨ ਨਾਲ ਉਨ੍ਹਾਂ (ਵਾਂਗ ਨੂੰ) ਬਾਜ਼ਾਰ ਰੈਗੂਲੇਟਰੀਆਂ ਤੋਂ ਕੁਝ ਹਾਸਲ ਨਹੀਂ ਹੋਇਆ, ਬਲਕਿ ਕਾਰੋਬਾਰੀ ਵਾਤਾਵਰਣ ਦੇ ਕੁਝ ਅਹਿਮ ਚਿਹਰੇ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਇਹ ਭੁਲਾ ਦਿੱਤੀ ਗਈ ਕਵਿਤਾ ਦਾ ਅਸਰ ਹੋ ਸਕਦਾ ਹੈ।

Read More Latest News about Health

Continue Reading

ਸਿਹਤ

ਕੋਰੋਨਾ ਟੀਕਾ : ਸੀਰਮ ਤੇ ਭਾਰਤ ਬਾਇਓਟੈਕ ਵੱਲੋਂ ਹਰ ਮਹੀਨੇ 17.8 ਕਰੋੜ ਖੁਰਾਕਾਂ ਬਣਾਉਣ ਦਾ ਵਾਅਦਾ

Published

on

covid-vaccine

ਨਵੀਂ ਦਿੱਲੀ, 12 ਮਈ, – ਭਾਰਤ ਸਰਕਾਰ ਦੇ ਅਧਿਕਾਰਿਕ ਸੂਤਰਾਂਮੁਤਾਬਕ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਕੰਪਨੀ ਅਗਸਤ ਤੱਕ 10 ਕਰੋੜ ਅਤੇ 7.8 ਕਰੋੜ ਖੁਰਾਕਾਂ ਤੱਕ ਆਪਣਾ ਉਤਪਾਦਨ ਵਧਾਉਣ ਲਈ ਸਹਿਮਤ ਹਨ। ਜਾਣਕਾਰ ਸੂਤਰਾਂਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲਾ ਤੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਦਫ਼ਤਰ ਨੇ ਦੋਵਾਂ ਕੰਪਨੀਆਂ ਤੋਂ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਦੀ ਉਤਪਾਦਨ ਯੋਜਨਾ ਮੰਗੀ ਸੀ।
ਹੈਦਰਾਬਾਦ ਵਾਲੀ ਭਾਰਤ ਬਾਇਓਟੈਕ ਆਪਣੇ ਦੇਸ਼ ਵਿੱਚ ਵਿਕਸਿਤ ਕੀਤੇ ਕੋਵਾਕਸੀਨ ਦਾ ਉਤਪਾਦਨ ਕਰਦੀ ਹੈ ਅਤੇ ਆਕਸਫੋਰਡ-ਐਸਟਰਾਜ਼ੇਨੇਕਾ ਦੀ ਦਵਾਈ ਕੋਵਿਸ਼ੀਲਡ ਦਾ ਉਤਪਾਦਨ ਦਾ ਕੰਮ ਪੁਣੇ ਦੀ ਸੀਰਮ ਇੰਸਟੀਚਿਊਟ ਆਫ ਇੰਡੀਆ ਕਰਦੀ ਹੈ। ਕੋਰੋਨਾ ਵਾਇਰਸ ਵਿਰੁੱਧ ਭਾਰਤ ਦੀ ਟੀਕਾਕਰਨ ਮੁਹਿੰਮ ਵਿੱਚਅਜੇ ਇਨ੍ਹਾਂ ਦੋ ਟੀਕਿਆਂ ਦੀ ਵਰਤੋਂ ਹੋ ਰਹੀ ਹੈ। ਸਮਝਿਆ ਜਾਂਦਾ ਹੈ ਕਿ ਭਾਰਤ ਬਾਇਓਟੈਕ ਦੇ ਡਾਇਰੈਕਟਰ ਡਾ. ਵੀ. ਕ੍ਰਿਸ਼ਨ ਮੋਹਨ ਨੇ ਸਰਕਾਰ ਨੂੰ ਕੋਵਾਕਸੀਨ ਦਾ ਉਤਪਾਦਨ ਜੁਲਾਈ ਵਿੱਚ 3.32 ਕਰੋੜ ਤੇ ਅਗਸਤ ਵਿੱਚ 7.82 ਕਰੋੜ ਤੱਕ ਵਧਾਉਣ ਬਾਰੇ ਦੱਸਿਆ ਹੈ, ਜੋ ਸਤੰਬਰ ਵਿੱਚ ਅਗਸਤ ਦੇ ਬਰਾਬਰਰਹੇਗਾ। ਇਸੇ ਤਰ੍ਹਾਂ ਸੀਰਮ ਇੰਸਟੀਚਿਊਟ ਵਿੱਚ ਸਰਕਾਰੀ ਅਤੇ ਰੈਗੂਲੇਟਰ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਦੱਸਿਆ ਹੈ ਕਿ ਅਗਸਤ ਤੱਕ ਕੋਵਿਸ਼ੀਲਡ ਉਤਪਾਦਨ 10 ਕਰੋੜ ਖੁਰਾਕਾਂ ਤੱਕ ਵਧਾਇਆ ਜਾਵੇਗਾ ਅਤੇ ਸਤੰਬਰ ਵਿੱਚ ਵੀ ਏਨਾ ਰਹੇਗਾ।ਉਨ੍ਹਾ ਨੇ ਸਿਹਤ ਮੰਤਰਾਲਾ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ ਹਰ ਹਾਲਤ ਵਿੱਚ ਦੱਸੀ ਗਈ ਮਾਤਰਾ ਪੂਰੀ ਕੀਤੀ ਜਾਵੇਗੀ।

Read More Latest Science and Health News

Continue Reading

ਰੁਝਾਨ


Copyright by IK Soch News powered by InstantWebsites.ca