In Britain, Princess Megan won the case | International Punjabi News
Connect with us [email protected]

ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ ਪ੍ਰਿੰਸੇਸ ਮੇਗਨ ਨੇ ਕੇਸ ਜਿੱਤਿਆ

Published

on

megan merkel

ਲੰਡਨ, 12 ਫਰਵਰੀ – ਬ੍ਰਿਟੇਨ ਵਿੱਚ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਰਕੇਲ ਨੇ ਐਸੋਸੀਏਟਿਡ ਨਿਊਜ਼ ਪੇਪਰਸ ਲਿਮਟਿਡ (ਏ ਐਨ ਐਲ) ਤੋਂ ਪ੍ਰਾਈਵੇਸੀ ਦਾ ਇੱਕ ਕੇਸ ਜਿੱਤ ਲਿਆ ਹੈ।
ਇਸ ਕੇਸ ਵਿੱਚ ਪ੍ਰਿੰਸਿਸ ਮੇਗਨ ਨੇ ਆਪਣੇ ਪਿਤਾ ਨੂੰ 2018 ਵਿੱਚ ਲਿਖੇ ਪੱਤਰ ਨੂੰ ਛਾਪੇ ਕੀਤੇ ਜਾਣ ਦੇ ਬਾਰੇ ਇਤਰਾਜ਼ ਕੀਤਾ ਸੀ ਅਤੇ ਇਸ ਨੂੰ ਆਪਣੀ ਪ੍ਰਾਈਵੇਸੀ ਦੀ ਉਲੰਘਣਾ ਕਰਾਰ ਦਿੱਤਾ ਸੀ।39 ਸਾਲਾ ਸਾਬਕਾ ਅਮਰੀਕੀ ਅਭਿਨੇਤਰੀ ਮੇਗਨ ਦੀ ਪਟੀਸ਼ਨ ‘ਤੇ ਕੱਲ੍ਹ ਲੰਡਨ ਹਾਈ ਕੋਰਟ ਦੇ ਜਸਟਿਸ ਮਾਰਕ ਵਾਰਬੀ ਨੇ ਫੈਸਲਾ ਸੁਣਾਇਆ। ਇਹ ਕੇਸ ਮੇਲ ਆਨ ਸੰਡੇ ਅਤੇ ਮੇਲ ਆਨਲਾਈਨ ਦੇ ਖਿਲਾਫ ਸੀ। ਕੋਰਟ ਨੇ ਮੰਨਿਆ ਕਿ ਪੱਤਰ ਨਿੱਜੀ ਤੇ ਖੁਫੀਆ ਸੀ। ਇਸ ਨੂੰ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਸ ਪੱਤਰ ‘ਤੇ ਪੀਪੁਲ ਪੱਤਿ੍ਰਕਾ ਨੇ ਵੀ ਇੱਕ ਸਟੋਰੀ ਪ੍ਰਕਾਸ਼ਤ ਕੀਤੀ ਸੀ।

ਅੰਤਰਰਾਸ਼ਟਰੀ

ਭਾਰਤ ਨੇ ਯੂ ਐਨ ਵਿੱਚ ਪਾਕਿ ਨੂੰ ਅੱਤਵਾਦ ਬਾਰੇ ਲਿਤਾੜਿਆ

Published

on

ਨਿਊ ਯਾਰਕ, 26 ਫਰਵਰੀ – ਭਾਰਤ ਨੇ ਯੂ ਐਨ ਵਿੱਚ ਅੱਤਵਾਦ ਨੂੰ ਪਨਾਹ ਦੇਣ ਦੇ ਲਈ ਬਦਨਾਮ ਪਾਕਿਸਤਾਨ ਨੂੰ ਬਗੈਰ ਨਾਂਅ ਲਏ ਸਖਤ ਚਿਤਾਵਨੀ ਦਿੱਤੀ ਅਤੇ ਕਿਹਾ ਹੈ ਕਿ ਜੇ ਕਿਸੇ ਦੇਸ਼ ਤੋਂ ਅੱਤਵਾਦੀ ਹਮਲੇ ਦਾ ਯਕੀਨੀ ਖਤਰਾ ਹੋਵੇ ਤਾਂ ਪ੍ਰਭਾਵਤ ਹੋਣ ਵਾਲੇ ਦੇਸ਼ ਨੂੰ ਆਤਮ ਰੱਖਿਆ ਵਿੱਚ ਹਮਲਾ ਕਰਨਾ ਜ਼ਰੂਰੀ ਹੈ।
ਇਸ਼ਾਰਿਆਂ ‘ਚ ਭਾਰਤ ਨੇ ਪਾਕਿਸਤਾਨ ਨੂੰ ਦੱਸ ਦਿੱਤਾ ਕਿ ਪੁਲਵਾਮਾ ਵਰਗਾ ਹਮਲਾ ਦੋਬਾਰਾ ਹੋਇਆ ਤਾਂ ਭਾਰਤ ਫਿਰ ਏਅਰ ਸਟ੍ਰਾਈਕ ਕਰੇਗਾ। ਯੂ ਐਨ ਓ ਵਿੱਚ ਭਾਰਤ ਦੇ ਡਿਪਟੀ ਸਥਾਈ ਆਫੀਸਰ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਭਾਰਤ ਸਰਹੱਦ ਪਾਰਲੇ ਅੱਤਵਾਦੀ ਦੇ ਹਮਲੇ ਝੱਲ ਰਿਹਾ ਹੈ ਤੇ ਗੁਆਂਢੀ ਦੇਸ਼ ਅੱਤਵਾਦੀਆਂ ਰਾਹੀਂ ਲੁਕਵੀਂ ਜੰਗ ਲੜ ਰਿਹਾ ਹੈ। ਇਨ੍ਹਾਂ ਅੱਤਵਾਦੀਆਂ ਨੂੰ ਇਸ ਦੇਸ਼ ਤੋਂ ਸਿਖਲਾਈ, ਫੰਡਿੰਗ, ਹਥਿਆਰ ਮਿਲਣ ਦੇ ਨਾਲ ਗੁਪਤ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਨਾਇਡੂ ਨੇ ਕਿਹਾ ਕਿ ਭਾਰਤ ਦਹਾਕਿਆਂ ਤੋਂ ਪ੍ਰਾਕਸੀ ਵਾਰ ਝੱਲ ਰਿਹਾ ਹੈ, ਭਾਵੇਂ ਉਹ ਮੁੰਬਈ ਹਮਲਾ ਹੋਵੇ ਜਾਂ ਪਠਾਨਕੋਟ ਜਾਂ ਪੁਲਵਾਮਾ ਹਮਲਾ। ਇਨ੍ਹਾਂ ਘਟਨਾਵਾਂ ਦੀ ਦੁਨੀਆ ਗਵਾਹ ਹੈ ਕਿ ਕਿਵੇਂ ਅੱਤਵਾਦੀਆਂ ਨੇ ਇੱਕ ਦੇਸ਼ ਦੀ ਸਰਪ੍ਰਸਤੀ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਕਿਸੇ ਵੀ ਦੇਸ਼ ਨੂੰ ਆਪਣੀ ਆਤਮ ਰੱਖਿਆ ਲਈ ਫੌਰੀ, ਉਨ੍ਹਾਂ ਦੀ ਤਾਕਤ ਨਾਲ ਕਾਰਵਾਈ ਕਰਨ ਦਾ ਅਧਿਕਾਰ ਹੈ। ਕੌਮਾਂਤਰੀ ਨਿਯਮ ਵੀ ਇਹੀ ਹੈ।ਨਾਇਡੂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਭਾਰਤ ਦਾ ਮੰਨਣਾ ਹੈ ਕਿ ਜਦੋਂ ਇੱਕ ਦੇਸ਼ ਆਤਮ ਰੱਖਿਆ ਲਈ ਸਰਗਰਮ ਹੁੰਦਾ ਹੈ ਤਾਂ ਉਸ ਨੂੰ ਯੂ ਐਨ ਚਾਰਟਰ ਦੀ ਧਾਰਾ 2 (4) ਵਿੱਚ ਇਹ ਅਧਿਕਾਰ ਹੈ ਕਿ ਉਹ ਅੱਤਵਾਦੀਆਂ ਦੇ ਦੂਜੇ ਦੇਸ਼ ਦੇ ਟਿਕਾਣਿਆਂ ਉੱਤੇ ਵੀ ਹਮਲਾ ਕਰ ਸਕਦਾ ਹੈ।

Read More Latest news and breaking news in Punjabi

Continue Reading

ਅੰਤਰਰਾਸ਼ਟਰੀ

20 ਸਾਲ ਪਹਿਲਾਂ ਦੁਬਈ ਦੇ ਸ਼ਾਸਕ ਦੀ ਯੂ ਕੇ ਵਿੱਚ ਅਗਵਾ ਹੋਈ ਲੜਕੀ ਦੀ ਭਾਲ

Published

on

ਰਾਜਕੁਮਾਰੀ ਲਾਤੀਫਾ ਵੱਲੋਂ ਯੂ ਕੇ ਪੁਲਸ ਨੂੰ ਗੁਹਾਰ
ਲੰਡਨ, 26 ਫਰਵਰੀ – ਦੁਬਈ ਦੇ ਸ਼ਾਸ਼ਕ ਦੀ 20 ਸਾਲ ਪਹਿਲਾਂ ਲਾਪਤਾ ਹੋਈ ਬੇਟੀ ਰਾਜਕੁਮਾਰੀ ਸ਼ਮਸ਼ਾ ਦੀ ਜਾਂਚ ਕਰਨ ਬਾਰੇ ਯੂ ਕੇ ਪੁਲਸ ਨੂੰ ਇੱਕ ਪੱਤਰ ਮਿਲਿਆ ਹੈ।
ਰਾਜਕੁਮਾਰੀ ਸ਼ਮਸਾ ਨੂੰ ਕੈਂਬ੍ਰਿਜ ਸਟਰੀਟ ਤੋਂ 2000 ਵਿੱਚ ਅਗਵਾ ਕੀਤਾ ਗਿਆ ਸੀ, ਜਿਸ ਪਿੱਛੋਂ ਉਸ ਨੂੰ ਅੱਜ ਤੱਕ ਵੇਖਿਆ ਨਹੀਂ ਗਿਆ। ਕੈਂਬ੍ਰਿਜਸ਼ਾਇਰ ਦੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਦੀ ਦੁਬਾਰਾ ਜਾਂਚ ਲਈ ਇੱਕ ਪੱਤਰ ਰਾਜਕੁਮਾਰੀ ਲਾਤੀਫਾ ਵੱਲੋਂ ਮਿਲਿਆ ਹੈ। ਪੁਲਸ ਅਨੁਸਾਰ ਫਰਵਰੀ 2018 ਦਾ ਲਿਖਿਆ ਹੱਥ ਲਿਖਤ ਇਹ ਪੱਤਰ ਬੀਤੇ ਦਿਨੀਂ ਮਿਲਿਆ ਹੈ, ਜਿਸ ਨੂੰ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਦੇਖਿਆ ਜਾਵੇਗਾ। 19 ਅਗਸਤ 2000 ਨੂੰ 18 ਸਾਲਾ ਰਾਜਕੁਮਾਰੀ ਸ਼ਮਸਾ ਨੂੰ ਕੈਂਬ੍ਰਿਜ ਦੀ ਇੱਕ ਸੜਕ ਤੋਂ ਅਗਵਾ ਕਰ ਕੇ ਹੈਲੀਕਾਪਟਰ ਰਾਹੀਂ ਫਰਾਂਸ ਅਤੇ ਫਿਰ ਇੱਕ ਨਿੱਜੀ ਹਵਾਈ ਜਹਾਜ਼ ਰਾਹੀਂ ਦੁਬਈ ਲਿਜਾਇਆ ਗਿਆ ਸੀ। ਉਸ ਤੋਂ ਬਾਅਦ ਸ਼ਮਸਾ ਨੂੰ ਅੱਜ ਤੱਕ ਨਹੀਂ ਵੇਖਿਆ ਗਿਆ। ਰਾਜਕੁਮਾਰੀ ਲਾਤੀਫਾ, ਜਿਸ ਨੇ ਆਪਣੇ ਪਿਤਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਉੱਤੇ ਘਰ ਵਿੱਚ ਬੰਦੀ ਬਣਾਉਣ ਦਾ ਦੋਸ਼ ਲਾਇਆ ਹੈ, ਨੇ ਕਿਹਾ ਹੈ ਕਿ ਉਸ ਦੇ ਪਿਤਾ ਨੇ ਸ਼ਮਸਾ ਨੂੰ ਵੀ ਬੰਦੀ ਬਣਾਇਆ ਸੀ।

Read More International Punjabi News

Continue Reading

ਅੰਤਰਰਾਸ਼ਟਰੀ

ਗੁਆਂਢੀ ਦੀ ਹੱਤਿਆ ਕਰ ਕੇ ਦਿਲ ਕੱਢ ਕੇ ਆਲੂ ਨਾਲ ਪਕਾਇਆ

Published

on

ਓਕਲਾਹੋਮਾ, 26 ਫਰਵਰੀ – ਅਮਰੀਕਾ ਦੇ ਓਕਲਾਹੋਮਾ ਵਿੱਚ ਇੱਕ ਵਿਅਕਤੀ ਨੇ ਆਪਣੀ ਗੁਆਂਢੀ ਔਰਤ ਦੀ ਹੱਤਿਆ ਕਰ ਕੇ ਉਸ ਦਾ ਦਿੱਲ ਕੱਢ ਲਿਆ ਤਾਂ ਕਿ ਉਹ ਉਸ ਨੂੰ ਆਲੂ ਨਾਲ ਪਕਾ ਕੇ ਖਾ ਸਕੇ।
ਓਕਲਾਹੋਮਾ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਏਜੰਟ ਨੇ ਜੱਜ ਨੂੰ ਦੱਸਿਆ ਕਿ ਲਾਰੈਂਸ ਪਾਲ ਐਂਡਰਸਨ ਨੇ ਓਕਲਾਹੋਮਾ ਸਿਟੀ ਦੇ ਦੱਖਣ-ਪੱਛਮ ਵਿੱਚ ਲਗਭਗ ਚਾਲੀ ਮੀਲ ਦੂਰ ਚਿਕਸ਼ਾ ਵਿੱਚ ਆਪਣੀ ਗੁਆਂਢਣ ਐਂਡਰੀਆ ਲਿਨ ਬਲੈਂਕੇਨਸ਼ਿਪ ਦੀ ਉਸ ਦੇ ਘਰ ਵਿੱਚ ਹੱਤਿਆ ਕਰ ਦਿੱਤੀ। ਫਿਰ ਉਸ ਨੇ ਉਸ ਦਾ ਦਿੱਲ ਕੱਟ ਕੇ ਕੱਢਿਆ, ਤਾਂ ਕਿ ਉਸ ਨੂੰ ਆਲੂ ਨਾਲ ਪਕਾ ਕੇ ਆਪਣੇ ਪਰਵਾਰ ਨੂੰ ਖੁਆ ਕੇ ਰਾਕਸ਼ਾਂ ਨੂੰ ਓਥੋਂ ਬਾਹਰ ਕੱਢ ਸਕੇ। ਐਂਡਰਸਨ ਉੱਤੇ ਉਸ ਦੇ ਅੰਕਲ ਲਿਓਨ ਪੇ ਅਤੇ ਉਨ੍ਹਾਂ ਦੀ ਚਾਰ ਸਾਲਾ ਪੋਤੀ ਕੈਓਸ ਯੇਟਸ ਦੀ ਹੱਤਿਆ ਦਾ ਵੀ ਦੋਸ਼ ਹੈ। ਉਸ ਨੇ ਆਪਣੀ ਆਂਟੀ ਡੇਲਸੀ ਪੇ ਨੂੰ ਵੀ ਚਾਕੂ ਮਾਰਿਆ ਸੀ, ਪਰ ਉਹ ਬਚ ਗਈ। ਘਟਨਾ ਵਾਲੀ ਥਾਂ ਤੋਂ ਅਧਿਕਾਰੀਆਂ ਨੇ ਜਦ ਐਂਡਰਸਨ ਨੂੰ ਫੜਿਆ ਤਾਂ ਉਹ ਸਿਰਹਾਣੇ ਉੱਤੇ ਉਲਟੀ ਕਰ ਰਿਹਾ ਸੀ। ਉਸ ਨੇ ਅਧਿਕਾਰੀਆਂ ਨੂੰ ਬਲੈਂਕੇਨਸ਼ਿਪ ਦੇ ਬਾਰੇ ਦੱਸਿਆ। ਉਸ ਨੂੰ ਵੀਹ ਸਾਲ ਦੀ ਸਜ਼ਾ ਮਿਲ ਚੁੱਕੀ ਹੈ, ਜੋ ਘੱਟ ਕੀਤੀ ਗਈ ਅਤੇ ਉਹ ਜਨਵਰੀ ਵਿੱਚ ਹੀ ਰਿਹਾਅ ਹੋਇਆ ਸੀ।

Read More International Punjabi News

Continue Reading

ਰੁਝਾਨ


Copyright by IK Soch News powered by InstantWebsites.ca