In a land dispute, a former soldier shot and killed two Coin brothers
Connect with us [email protected]

ਅਪਰਾਧ

ਜ਼ਮੀਨੀ ਵਿਵਾਦ ਵਿੱਚ ਸਾਬਕਾ ਫ਼ੌਜੀ ਨੇ ਗੋਲੀਆਂ ਮਾਰ ਕੇ ਦੋ ਸਕੇ ਭਰਾ ਮਾਰੇ

Published

on

pistel murder

ਧਾਰੀਵਾਲ, 15 ਨਵੰਬਰ – ਨੇੜਲੇ ਪਿੰਡ ਕਲੇਰ ਖ਼ੁਰਦ ਵਿੱਚ ਇੱਕ ਸਾਬਕਾ ਫ਼ੌਜੀ ਨੇ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ, ਜਿਸ ਬਾਰੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਸਕੇ ਭਰਾਵਾਂ ਦੇ ਤੀਸਰੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਸਾਬਕਾ ਫ਼ੌਜੀ ਵਿਰਸਾ ਸਿੰਘ ਦੇ ਨਾਲਉਨ੍ਹਾਂ ਦਾ ਜ਼ਮੀਨੀ ਵਿਵਾਦ ਪਿਛਲੇ 40 ਸਾਲਾਂਤੋਂਚੱਲ ਰਿਹਾ ਸੀ, ਜਿਸ ਵਿੱਚ ਕੋਰਟ ਨੇ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਦੇ ਦਿੱਤਾ ਸੀ।ਇਸ ਸ਼ੁੱਕਰਵਾਰ ਨੁੰ ਹਰਭਜਨ ਸਿੰਘ (70), ਅਮਰੀਕ ਸਿੰਘ (65), ਕੁੰਨਣ ਸਿੰਘ (73), ਬਲਜੀਤ ਸਿੰਘ ਤੇ ਹਰਪ੍ਰੀਤ ਕੌਰ ਸਵੇਰੇ ਕਰੀਬ 10.30 ਵਜੇ ਆਪਣੇ ਖੇਤ ਵਿੱਚ ਕਣਕ ਬੀਜ ਰਹੇ ਸਨ ਤਾਂ ਸਾਬਕਾ ਫ਼ੌਜੀ ਆਪਣੇ ਪਤਨੀ, ਪੁੱਤ ਅਤੇ ਧੀ ਨਾਲ ਆਣ ਕੇ ਝਗੜਾ ਕਰਨ ਲੱਗ ਪਿਆ। ਇਸ ਦੌਰਾਨ ਦੋਸ਼ੀਆਂ ਸਾਬਕਾ ਫ਼ੌਜੀ ਵਿਰਸਾ ਸਿੰਘ ਪੁੱਤਰ ਬਚਨ ਸਿੰਘ ਤੇ ਉਸ ਦੇ ਪੁੱਤਰ ਰੋਬਿਨਪ੍ਰੀਤ ਸਿੰਘ ਨੇ ਗੋਲੀਆਂ ਮਾਰ ਕੇ ਹਰਭਜਨ ਸਿੰਘ ਅਤੇ ਅਮਰੀਕ ਸਿੰਘ ਦੋਵਾਂ ਸਕੇ ਭਰਾਵਾਂ ਨੂੰ ਮਾਰ ਦਿੱਤਾ ਅਤੇ ਤੀਸਰਾ ਸਕੇ ਭਰਾ ਕੁੰਨਣ ਸਿੰਘ, ਮ੍ਰਿਤਕ ਹਰਭਜਨ ਸਿੰਘ ਦਾ ਪੁੱਤਰ ਸਾਬਕਾ ਫ਼ੌਜੀ ਬਲਜੀਤ ਸਿੰਘ ਅਤੇ ਸੁਰਜੀਤ ਕੌਰ ਪਤਨੀ ਕੁਲਦੀਪ ਸਿੰਘ (ਮ੍ਰਿਤਕ ਹਰਭਜਨ ਸਿੰਘ ਦੀ ਨੂੰਹ) ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਓਥੇ ਪੁੱਜੇ ਡੀ ਐਸ ਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਪ੍ਰਵਾਰ ਦੇ ਬਿਆਨਾਂ ਉੱਤੇਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਹੋਏ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Click Here To Read Punjabi latest news on crime

ਅਪਰਾਧ

ਭਾਰਤੀ ਮੂਲ ਦੇ ਬੇਘਰੇ ਵਿਅਕਤੀ ਨੇ ਔਰਤ ਨੂੰ ਰੇਲ ਗੱਡੀ ਅੱਗੇ ਧੱਕਾ ਦਿੱਤਾ

Published

on

woman pushed in train
  • ਪੁਲਸ ਨੇ ਦੋਸ਼ੀ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ
    ਨਿਊ ਯਾਰਕ, 23 ਨਵੰਬਰ – ਅਮਰੀਕਾ ਵਿੱਚ 24 ਸਾਲਾਂ ਦੇ ਇੱਕ ਭਾਰਤੀ ਮੂਲ ਦੇ ਬੇਘਰੇ ਆਦਮੀ ਨੂੰ ਇੱਕ ਔਰਤ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
    ਪੁਲਸ ਮੁਤਾਬਕ ਭਾਰਤੀ ਮੂਲ ਦੇ ਉਸ ਵਿਅਕਤੀ ਆਦਿੱਤਿਆ ਵੇਮੁਲਾਪਤੀ ਨੇ ਸਬਵੇਅ ਰੇਲ ਪੱਟੜੀ ‘ਤੇ ਇੱਕ ਮਹਿਲਾ ਨੂੰ ਉਸ ਵੇਲੇ ਧੱਕਾ ਦੇਣ ਦਾ ਯਤਨ ਕੀਤਾ, ਜਦ ਰੇਲ ਗੱਡੀ ਆ ਰਹੀ ਸੀ। ਉਸ ਉੱਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਨੇ ਉਸ ਦੀ ਚਾਰ ਦਸੰਬਰ ਤੱਕ ਹਿਰਾਸਤ ਦੇ ਦਿੱਤੀ ਹੈ।ਵੀਡੀਓ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਵੇਮੁਲਾਪਤੀ ਯੂਨੀਅਨ ਸਕੁਏਅਰ ਸਟੇਸ਼ਨ ‘ਤੇ ਪੱਟੜੀ ਵੱਲ ਔਰਤ ਨੂੰ ਉਸ ਵੇਲੇ ਧੱਕਾ ਮਾਰ ਰਿਹਾ ਹੈ, ਜਦ ਰੇਲ ਗੱਡੀ ਆ ਰਹੀ ਹੈ। ਮਹਿਲਾ ਦਾ ਬਚਾਅ ਹੋ ਗਿਆ, ਪਰ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਹ ਦੋ ਰੇਲ ਪੱਟੜੀਆਂ ਦੇ ਵਿਚਾਲੇ ਡਿੱਗ ਗਈ ਤੇ ਰੇਲਗੱਡੀ ਨਾਲ ਟੱਕਰ ਹੋਣ ਤੋਂ ਉਸ ਦਾ ਬਚਾਅ ਹੋ ਗਿਆ। ਆਦਿੱਤਿਆ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਨੇ ਹੈਡ ਫੋਨ ਲਾਏ ਹੋਏ ਸਨ ਅਤੇ ਉਹ ਕੁਝ ਸੁਣ ਰਹੀ ਸੀ। ਵੇਮੁਲਾਪਤੀ ਨੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਰੇਲ ਗੱਡੀ ਨੇੜੇ ਆਉਣ ‘ਤੇ ਬਿਨਾਂ ਕੁਝ ਕਹੇ ਉਸ ਨੂੰ ਧੱਕਾ ਦੇ ਦਿੱਤਾ। ਪੁਲਸ ਮੁਤਾਬਕ ਵੇਮੁਲਾਪਤੀ ਭਾਵਨਾਤਮਕ ਤੌਰ ‘ਤੇ ਪ੍ਰੇਸ਼ਾਨ ਹੈ।

Continue Reading

ਅਪਰਾਧ

ਮੁੰਬਈ ਡਰੱਗ ਕੇਸ ; ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ

Published

on

Bharti Singh, her husband Haarsh

ਮੁੰਬਈ, 22 ਨਵੰਬਰ, – ਏਥੋਂ ਦੀ ਇੱਕ ਅਦਾਲਤ ਨੇ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਵਰਨਣ ਯੋਗ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਲਤ ਤੋਂ ਇਨ੍ਹਾਂ ਦੋਵਾਂ ਦਾ ਹੋਰ ਰਿਮਾਂਡ ਮੰਗਿਆ ਸੀ। ਦੂਸਰੇ ਪਾਸੇ ਦੋਵਾਂ ਕਾਮੇਡੀਅਨਸ ਨੇ ਜ਼ਮਾਨਤ ਦੀ ਅਰਜ਼ੀ ਪਾਈ ਸੀ। ਐੱਨ ਸੀ ਬੀ ਨੇ ਕਾਮੇਡੀਅਨ ਭਾਰਤੀ ਸਿੰਘ ਨੂੰ ਲੰਬੀ ਪੁੱਛਗਿੱਛ ਦੇ ਬਾਅਦ ਸ਼ਨੀਵਾਰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੇ ਮੁੰਬਈ ਵਾਲੇ ਘਰਨਾਰਕੋਟਿਕਸ ਕੰਟਰੋਲ ਬਿਊਰੋ ਦੇ ਛਾਪੇ ਵਿੱਚ ਓਥੋਂ ਗਾਂਜਾ ਮਿਲਿਆ ਸੀ। ਐੱਨ ਸੀ ਬੀ ਦੀ ਮੁੰਬਈ ਜ਼ੋਨਲ ਯੂਨਿਟ ਇਸ ਮਗਰੋਂ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ ਨਾਲ ਲੈ ਗਈ ਅਤੇ ਲੰਬੀ ਪੁੱਛ-ਗਿੱਛ ਮਗਰੋਂ ਭਾਰਤੀ ਸਿੰਘ ਨੇ ਮੰਨ ਲਿਆ ਸੀ ਕਿ ਉਹ ਡਰੱਗਜ਼ ਲੈਂਦੀ ਹੈ।ਇਸ ਦੇ ਬਾਅਦ ਪੁਲਿਸ ਨੇ ਉਸ ਨੂੰ ਬਾਕਾਇਦਾ ਗ੍ਰਿਫ਼ਤਾਰ ਕਰ ਲਿਆ ਸੀ।
ਦੂਸਰੇ ਪਾਸੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਡਰੱਗ ਕੇਸ ਦੀ ਜਾਂਚ ਬਾਰੇ ਕਿਹਾ ਹੈ ਕਿ ‘ਐਨਸੀਬੀ ਉਨ੍ਹਾਂ ਲੋਕਾਂ ਨੂੰ ਫੜ ਰਹੀ ਹੈ, ਜਿਹੜੇ ਨਸ਼ਾ ਕਰਦੇ ਹਨ ਅਤੇ ਨਸ਼ੇੜੀ ਹਨ। ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾਣਾ ਚਾਹੀਦਾ ਹੈ, ਜੇਲ੍ਹ ਨਹੀਂ। ਉਨ੍ਹਾ ਕਿਹਾ ਹੈ ਕਿ ਇਹ ਐਨਸੀਬੀ ਦਾ ਫਰਜ਼ ਹੈ ਕਿ ਨਸ਼ਾ ਤਸਕਰਾਂ ਨੂੰ ਲੱਭਿਆ ਜਾਵੇ, ਪਰ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ।

Latest Bollywood News in Punjabi

Continue Reading

ਅਪਰਾਧ

ਕੇਰਲਾ ਦਾ ਨੋਟੀਫਿਕੇਸ਼ਨ : ਸੋਸ਼ਲ ਮੀਡੀਆ ਉਤੇ ਇਤਰਾਜ਼ਯੋਗ ਕੰਟੈਂਟ ਪਾਉਣ ‘ਤੇ ਪੰਜ ਸਾਲ ਦੀ ਸਜ਼ਾ

Published

on

social media

ਤਿਰੁਵਨੰਤਪੁਰਮ (ਕੇਰਲ), 22 ਨਵੰਬਰ – ਕੇਰਲਾ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਕੱਲ੍ਹ ਗਵਰਨਰ ਆਰਿਫ ਮੁਹੰਮਦ ਖਾਨ ਨੇ ਕੇਰਲ ਪੁਲਸ ਨੋਟੀਫਿਕੇਸ਼ਨ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਔਰਤਾਂ, ਬੱਚਿਆਂ ਦੇ ਖਿਲਾਫ ਸਾਈਬਰ ਅਪਰਾਧ ਰੋਕਣ ਲਈ ਨਿਯਮ ਲਾਗੂ ਕੀਤਾ ਗਿਆ ਹੈ। ਇਸ ਦੇ ਮੁਤਾਬਕ ਜੋ ਵੀ ਸੋਸ਼ਲ ਮੀਡੀਆ ‘ਤੇ ਕਿਸੇ ‘ਤੇ ਰੋਹਬ ਦਿਖਾਉਣ, ਅਪਮਾਨਤ ਜਾਂ ਬਦਨਾਮ ਕਰਨ ਲਈ ਕੋਈ ਕੰਟੈਂਟ ਪਾਏਗਾ, ਪ੍ਰਕਾਸ਼ਿਤ, ਪ੍ਰਸਾਰਿਤ ਕਰੇਗਾ, ਉਸ ਨੂੰ ਪੰਜ ਸਾਲ ਤੱਕ ਕੈਦ ਜਾਂ 10 ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਵਿਰੋਧੀ ਧਿਰ ਨੇ ਇਸ ਬਿੱਲ ਨਾਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਭਾਵਤ ਹੋਣ ਦਾ ਦੋਸ਼ ਲਾਇਆ ਹੈ। ਰਾਜ ਭਵਨ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਗਵਰਨਰ ਨੇ ਬਿੱਲ ‘ਤੇ ਦਸਖਤ ਕਰ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਕਾਨੂੰਨ ‘ਤੇ ਪਹਿਲਾਂ ਦਸਖਤ ਹੋ ਜਾਂਦੇ, ਪਰ ਗਵਰਨਰ ਖੁਦ ਕੋਰੋਨਾ ਪੀੜਤ ਹੋ ਗਏ ਸਨ ਅਤੇ ਇਸ ਵੇਲੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਹਨ। ਬੀਤੇ ਮੰਗਲਵਾਰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ।
ਇਸ ਸੰਬੰਧ ਵਿੱਚ ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਅਤੇ ਪੁਲਸ ਇਸ ਨਿਯਮ ਦਾ ਲਾਭ ਉਠਾ ਕੇ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਅ ਸਕਦੀਆਂ ਹਨ ਅਤੇ ਜੇ ਕੋਈ ਪੱਤਰਕਾਰ ਵੀ ਸੋਸ਼ਲ ਮੀਡੀਆ ‘ਤੇ ਸਰਕਾਰ ਦੀ ਆਲੋਚਨਾ ਕਰਦਾ ਹੈ ਤਾਂ ਇਸ ਕਾਨੂੰਨ ਦਾ ਗਲਤ ਲਾਭ ਉਠਾ ਕੇ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਪੀ ਵਿਜਯਨ ਨੇ ਕਿਹਾ ਕਿ ਲੋਕਾਂ ਦਾ ਅਕਸ ਵਿਗਾੜਨ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਵਰਗੇ ਕਾਰਨਾਂ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ ਹੈ। ਵਰਨਣ ਯੋਗ ਹੈ ਕਿ ਸੋਨਾ ਤਸਕਰੀ ਕੇਸ ਵਿੱਚ ਪ੍ਰਿੰਸੀਪਲ ਸੈਕਟਰੀ ਦਾ ਨਾਂਅ ਆਉਣ ਦੇ ਬਾਅਦ ਮੁੱਖ ਮੰਤਰੀ ਵਿਜਯਨ ਅਤੇ ਕੇਰਲ ਸਰਕਾਰ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ।

Click Here To Read Punjab Crime News

Continue Reading

ਰੁਝਾਨ