Imprisoning officers will not solve oxygen crisis: Supreme Court
Connect with us [email protected]

ਪੰਜਾਬੀ ਖ਼ਬਰਾਂ

ਅਫਸਰਾਂ ਨੂੰ ਜੇਲ੍ਹ ਵਿੱਚ ਪਾਉਣ ਨਾਲ ਆਕਸੀਜਨ ਦਾ ਸੰਕਟ ਹੱਲ ਨਹੀਂ ਹੋਣਾ : ਸੁਪਰੀਮ ਕੋਰਟ

Published

on

supreme caurt

ਹਾਈ ਕੋਰਟ ਮੁਤਾਬਕ ਆਕਸੀਜਨ ਸਪਲਾਈ ਨਾ ਕਰਨੀ ਕਤਲੇਆਮ ਵਾਂਗ
ਨਵੀਂ ਦਿੱਲੀ, 5 ਮਈ, – ਭਾਰਤ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਜੇਲ੍ਹ ਵਿੱਚ ਪਾਉਣ ਨਾਲ ਦਿੱਲੀ ਵਿੱਚ ਆਕਸੀਜਨ ਨਹੀਂ ਆਉਣੀ। ਕੋਰਟ ਨੇ ਇਹ ਟਿਪਣੀ ਦਿੱਲੀ ਹਾਈ ਕੋਰਟ ਦੇ ਆਦੇਸ਼ ਦੇ ਖ਼ਿਲਾਫ਼ ਕੇਂਦਰ ਦੀ ਅਪੀਲ ਉੱਤੇ ਸੁਣਵਾਈ ਕਰਦੇ ਹੋਏ ਕੀਤੀ ਅਤੇ ਹਾਈ ਕੋਰਟ ਦੀ ਹੁਕਮ ਅਦੂਲੀ ਕਾਰਵਾਈ ਵੀ ਰੋਕ ਦਿੱਤੀ, ਪਰ ਕਿਹਾ ਕਿ ਅਸੀਂ ਹਾਈ ਕੋਰਟ ਨੂੰ ਕੋਰੋਨਾ ਮੈਨੇਜਮੈਂਟ ਕੇਸਾਂ ਦੀ ਨਿਗਰਾਨੀ ਤੋਂ ਨਹੀਂ ਰੋਕਾਂਗੇ।
ਸੁਪਰੀਮ ਕੋਰਟ ਨੇ ਇਸ ਮੌਕੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਤਿੰਨ ਮਈ ਤੋਂ ਅੱਜ ਤੱਕਕਿੰਨੀ ਆਕਸੀਜਨ ਦੀ ਸਪਲਾਈ ਦਿੱਲੀ ਨੂੰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਲੋਕਾਂ ਦੀ ਜਾਨ ਬਚੇ। ਸੁਪਰੀਮ ਕੋਰਟ ਰਾਜਧਾਨੀ ਵਿੱਚ ਕੋਰਨਾ ਮਰੀਜ਼ਾਂ ਦੇ ਇਲਾਜ ਲਈ ਆਕਸੀਜਨ ਸਪਲਾਈ ਯਕੀਨੀ ਕਰਨ ਦੇ ਆਦੇਸ਼ ਦੀ ਪਾਲਣਾ ਵਿੱਚ ਨਾਕਾਮ ਰਹਿਣ ਕਾਰਨ ਕੇਂਦਰ ਸਰਕਾਰ ਨੂੰ ਦਿੱਲੀ ਹਾਈ ਕੋਰਟ ਦੀ ਹੁਕਮ ਅਦੂਲੀ ਕਾਰਵਾਈ ਦੇ ਨੋਟਿਸ ਖ਼ਿਲਾਫ਼ ਅਰਜ਼ੀ ਉੱਤੇ ਸੁਣਵਾਈ ਕਰ ਰਹੀ ਸੀ। ਹਾਈ ਕੋਰਟ ਨੇ ਸਬੰਧਤ ਅਧਿਕਾਰੀਆਂ ਨੂੰ ਨਿੱਜੀ ਤੌਰ ਉੱਤੇ ਹਾਜ਼ਰ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਐੱਮ ਆਰ ਸ਼ਾਹ ਦੇ ਬੈਂਚ ਨੇ ਦਿੱਲੀ ਵਿਚਲੀ ਮਹਾਮਾਰੀ ਦੀ ਗੰਭੀਰ ਸਥਿਤੀ ਦੇਖ ਕੇ ਤਿੰਨ ਮਈ ਤੋਂ 700 ਮੀਟ੍ਰਿਕ ਟਨ ਆਕਸੀਜਨ ਸਪਲਾਈ ਦਾ ਆਦੇਸ਼ ਦਿੱਤਾ ਸੀ। ਅਦਾਲਤ ਨੇ ਕੇਂਦਰ ਨੂੰ ਕਿਹਾ ਕਿ ਕੱਲ੍ਹ ਤਕ ਦੱਸੇ ਕਿ ਉਹ ਦਿੱਲੀ ਨੂੰ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕਿਵੇਂ ਕਰੇਗੀ।
ਸਰਕਾਰ ਦੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ, ‘ਕੇਂਦਰ ਅਤੇ ਦਿੱਲੀ ਦੀ ਚੁਣੀ ਹੋਈ ਸਰਕਾਰ ਕੋਰੋਨਾ ਮਰੀਜ਼ਾਂ ਦੀ ਸੇਵਾ ਦੀ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।’ ਬੈਂਚ ਨੇ ਕਿਹਾ, ‘ਤੁਸੀਂ ਦੱਸੋ, ਤੁਸੀਂ ਪਿਛਲੇ ਤਿੰਨ ਦਿਨਾਂ ਵਿੱਚ ਦਿੱਲੀ ਨੂੰ ਕਿੰਨੀ ਆਕਸੀਜਨ ਦੀ ਸਪਲਾਈ ਕੀਤੀ ਹੈ।’
ਓਧਰ ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਵਾਲੇ ਹਸਪਤਾਲਾਂ ਵਿੱਚ ਆਕਸੀਜਨ ਸਪਲਾਈ ਪ੍ਰਭਾਵਿਤ ਹੋਣਬਾਰੇ ਕਿਹਾ ਹੈ ਕਿ ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਜੁਰਮ ਹੈ, ਇਹ ਕਤਲੇਆਮ ਤੋਂ ਘੱਟ ਨਹੀਂ। ਇਨ੍ਹਾਂ ਮੌਤਾਂ ਦੀ ਜਵਾਬਦੇਹੀ ਆਕਸੀਜਨ ਸਪਲਾਈ ਕਰਤਿਆਂ ਦੀ ਹੈ। ਲਖਨਊ ਤੇ ਮੇਰਠ ਦੇ ਜ਼ਿਲ੍ਹਾ ਅਫਸਰਾਂ ਨੂੰ ਆਕਸੀਜਨ ਦੀ ਕਮੀ ਨਾਲ ਮੌਤ ਦੀਆਂ ਖ਼ਬਰਾਂ ਦੀ 48 ਘੰਟੇ ਵਿੱਚ ਜਾਂਚ ਕਰ ਕੇ ਰਿਪੋਰਟ ਦੇਣ ਅਤੇ ਜਵਾਬਦੇਹੀ ਤੈਅ ਕਰਨ ਲਈ ਕੋਰਟ ਨੇਕਿਹਾ ਅਤੇ ਵਰਚੁਅਲ ਸੁਣਵਾਈ ਵਿੱਚ ਜ਼ਿਲ੍ਹਾ ਅਧਿਕਾਰੀ ਨੂੰ ਹਾਜ਼ਰ ਹੋਣ ਨੂੰ ਕਿਹਾ ਹੈ।
ਕੋਰੋਨਾ ਬਾਰੇ ਜਨਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਮੰਗਲਵਾਰ ਇਹ ਟਿਪਣੀ ਜਸਟਿਸ ਸਿਧਾਰਥ ਵਰਮਾ ਅਤੇ ਜਸਟਿਸ ਅਜੀਤ ਕੁਮਾਰ ਦੇ ਬੈਂਚ ਨੇ ਕੀਤੀ ਅਤੇ ਕਿਹਾ ਕਿ ਆਮ ਤੌਰ ਉੱਤੇ ਕੋਰਟ ਇੰਟਰਨੈੱਟ ਮੀਡੀਆ ਦੀਆਂ ਖ਼ਬਰਾਂ ਉੱਤੇ ਧਿਆਨ ਨਹੀਂ ਦਿੰਦੀ, ਪਰ ਇਸ ਖ਼ਬਰ ਦੀ ਹਮਾਇਤ ਵਕੀਲਾਂ ਨੇ ਵੀ ਕੀਤੀ ਹੈ ਕਿ ਆਕਸੀਜਨ ਸਪਲਾਈ ਨਾ ਹੋਣ ਕਾਰਨ ਲਖਨਊ ਤੇ ਮੇਰਠ ਵਿੱਚ ਮੌਤਾਂ ਹੋਈਆਂ ਹਨ। ਕੋਰਟ ਨੇ ਕਿਹਾ ਕਿ ਅੱਜ ਜਦੋਂ ਮੈਡੀਕਲ ਸਾਇੰਸ ਏਨੀ ਅੱਗੇ ਹੈ ਕਿ ਅਸੀਂ ਹਾਰਟ ਟਰਾਂਸਪਲਾਂਟ ਤੇ ਬ੍ਰੇਨ ਆਪਰੇਟ ਕਰ ਰਹੇ ਹਾਂ, ਫਿਰ ਵੀ ਆਕਸੀਜਨ ਦੀ ਕਮੀ ਨਾਲ ਮੌਤ ਹੋ ਰਹੀਆਂ ਹਨ, ਇਸ ਵਿੱਚ ਸੁਧਾਰ ਲਈ ਤੁਰੰਤ ਕਦਮ ਉਠਾਏ ਜਾਣ।

Read More Latest Punjabi News

ਪੰਜਾਬੀ ਖ਼ਬਰਾਂ

ਕੋਟਕਪੂਰਾ ਗੋਲੀ ਕਾਂਡ ਕੇਸ:ਸੈਣੀ, ਉਮਰਾਨੰਗਲ ਤੇ ਚਰਨਜੀਤ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ

Published

on

sumedh-umra

ਫ਼ਰੀਦਕੋਟ, 12 ਜੂਨ – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਦੀਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਸਸਪੈਂਡਿਡ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ।
ਇਸ ਬਾਰੇ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਹ ਪੁਲਸ ਅਫ਼ਸਰ ਸੱਚ ਛੁਪਾ ਰਹੇ ਹੋਣ ਕਰ ਕੇ ਇਨ੍ਹਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਲੋੜ ਹੈ। ਅਦਾਲਤ ਨੇ ਜਾਂਚ ਟੀਮ ਦੀ ਅਰਜ਼ੀ ਲੈਣ ਪਿੱਛੋਂ ਦੋਸ਼ੀਆਂ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ।ਇਸੇ ਤਰ੍ਹਾਂ ਜਾਂਚ ਟੀਮ ਨੇ ਕੱਲ੍ਹ ਉਨ੍ਹਾਂ ਲੋਕਾਂ ਦੇ ਬਿਆਨ ਦਰਜ ਕੀਤੇ, ਜਿਹੜੇ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਜ਼ਖ਼ਮੀ ਹੋਏ ਸਨ। ਮਿਲੀ ਸੂਚਨਾ ਅਨੁਸਾਰ ਬੂਟਾ ਸਿੰਘ ਵਾਸੀ ਰੋੜੀਕਪੂਰਾ ਦੇ ਇਸ ਗੋਲੀ ਕਾਂਡ ਦੌਰਾਨ ਗੋਲੀ ਵੱਜੀ ਸੀ ਅਤੇ ਰਣਜੀਤ ਸਿੰਘ ਵਾਸੀ ਵਾੜਾ ਦਰਾਕਾ ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਜਾਂਚ ਟੀਮ ਨੇ ਇਨ੍ਹਾਂ ਦੋਵਾਂ ਤੋਂ ਇਲਾਵਾ ਥਾਣਾ ਸਿਟੀ ਕੋਟਕਪੂਰਾ ਦੇ ਓਦੋਂ ਦੇ ਮੁੱਖ ਮੁਨਸੀ ਬਿੰਦਰ ਸਿੰਘ ਅਤੇ ਪੁਲਸ ਦੇ ਵਾਇਰਲੈਸ ਅਪਰੇਟਰ ਰਾਜੇਸ਼ ਕੁਮਾਰ ਦੇ ਵੀ ਬਿਆਨ ਲਏ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਐਡੀਸ਼ਨਲ ਡੀ ਜੀ ਪੀ, ਐਲਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਇਸ ਤੋਂ ਪਹਿਲਾਂ ਸਾਬਕਾ ਡੀ ਜੀ ਪੀ ਸਮੁੇਧ ਸੈਣੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਓ ਐਸ ਡੀ ਗੁਰਚਰਨ ਸਿੰਘ ਸਮੇਤ 70 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

328 ਸਰੂਪਾਂ ਦੇ ਗ਼ਾਇਬ ਹੋਣ ਦਾ ਮਾਮਲਾ:ਅੰਮ੍ਰਿਤਸਰ ਅਕਾਲੀ ਦਲ ਨੇ ਕੋਹਲੀ ਐਸੋਸੀਏਟਸ ਨੂੰ ਸੱਤ ਕਰੋੜ ਤੋਂ ਵੱਧ ਲੁਟਾਉਣ ਦਾ ਦੋਸ਼ ਲਾਇਆ

Published

on

guru granth sahib

ਪਿਛਲੇ 11 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਉੱਤੇ ਠੇਕੇ ਵਧਾਉਣ ਦਾ ਦੋਸ਼
ਚੰਡੀਗ਼ੜ੍ਹ, 12 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਪ੍ਰਧਾਨ ਦੇ ਨਾਲ ਅੰਤਰਿਮ ਕਮੇਟੀ ਅਤੇ ਇਸ ਦੇ ਕਰੋੜਾਂ ਰੁਪਏ ਦੇ ਸਾਲਾਨਾ ਹਿਸਾਬ ਦਾ ਆਡਿਟ ਕਰਨ ਵਾਲੀ ਕੰਪਨੀ ਕੋਹਲੀ ਐਸੋਸੀਏਟਸ ਫਿਰ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ 328 ਸਰੂਪਾਂ ਦੇ ਗ਼ਾਇਬ ਹੋਣ ਦੇ ਮੁੱਦੇ ਉੱਤੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਉੱਤੇ ਦੋਸ਼ ਲੱਗਾ ਹੈ ਕਿ ਪਿਛਲੇ 11 ਸਾਲਾਂ ਤੋਂ ਆਡਿਟ ਕਰਦੀ ਇਸ ਕੰਪਨੀ ਨੇ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾਈ ਅਤੇ ਫ਼ੀਸ ਸੱਤ ਕਰੋੜ ਰੁਪਏ ਤੋਂ ਵੱਧ ਲੈ ਲਈ ਸੀ।
ਕੱਲ੍ਹ ਇੱਥੇ ਸੈਕਟਰ 34 ਦੇ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫ਼ਰੰਸਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਬਾਰੇ ਜੋ ਅਣਗਹਿਲੀ ਵਿਖਾਈ ਹੈ, ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪਿਛਲੇ 11 ਸਾਲਾਂ ਤੋਂ ਸਿਰਫ਼ ਇੱਕੋ ਕੰਪਨੀ ਤੋਂ ਆਡਿਟ ਕਰਾਇਆ, ਫ਼ੀਸ ਵੀ ਹਰ ਸਾਲ ਵਧਾਈ, ਸੱਤ ਕਰੋੜ ਰੁਪਏ ਤੋਂ ਵੱਧ ਗੁਰੂ ਕੀ ਗੋਲਕ ਵਿੱਚੋਂ ਗ਼ਲਤ ਅਦਾਇਗੀ ਕੀਤੀ, ਪਰ ਕੰਪਨੀ ਨੇ ਲਿਖੇ ਸਮਝੌਤੇ ਮੁਤਾਬਕ ਸਟੋਰੇਜ਼ ਵਿੱਚ ਪਏ ਸਰੂਪਾਂ ਦੀ ਠੀਕ ਰਿਪੋਰਟ ਨਹੀਂ ਸੀ ਦਿੱਤੀ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਸ ਦੇ ਉਮੀਦਵਾਰਾਂ ਨੇ ਦੂਜੀ ਵੱਡੀ ਪਾਰਟੀ ਵਜੋਂ ਸ਼੍ਰੋਮਣੀ ਕਮੇਟੀ ਦੀਆਂ 2011 ਚੋਣਾਂ ਵਿੱਚ 6 ਲੱਖ ਸਿੱਖ ਵੋਟ ਪ੍ਰਾਪਤ ਕੀਤੀ ਸੀ, ਨੇ ਇਹ ਵੀ ਸਖ਼ਤ ਇਤਰਾਜ਼ ਕੀਤਾ ਕਿ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਹੁੰਦਿਆਂ 15 ਸਤੰਬਰ 2020 ਨੂੰ ਐਗਜ਼ੈਕਟਿਵ ਕਮੇਟੀ ਨੇ ਇਸ ਆਡਿਟ ਕੰਪਨੀ ਦੀ ਵੱਡੀ ਕੁਤਾਹੀ ਨੂੰ ‘ਕ੍ਰਿਮੀਨਲ ਕਾਰਾ’ ਕਰਾਰ ਦੇਣ ਦੀ ਥਾਂ ਮਤਾ ਪਾਸ ਕਰ ਕੇ ਕੇਵਲ ‘ਵਿਭਾਗੀ ਕਾਰਵਾਈ’ ਕਰਨ ਦਾ ਇਸ਼ਾਰਾ ਕਰ ਦਿੱਤਾ ਸੀ। ਪ੍ਰੈਸ ਕਾਨਫ਼ਰੰਸ ਵਿੱਚਕੁਸ਼ਲਪਾਲ ਸਿੰਘ ਮਾਨ ਅਤੇ ਐਡਵੋਕੇਟ ਸਿਮਰਨ ਸਿੰਘ ਨੇ ਦੱਸਿਆ ਕਿ ਆਡਿਟ ਕੰਪਨੀ ਕੋਹਲੀ ਐਸੋਸੀਏਟਸ ਨਾਲ 2010 ਵਿੱਚ ਲਿਖਤੀ ਸਮਝੌਤਾ 3.5 ਲੱਖ ਰੁਪਏ ਪ੍ਰਤੀ ਮਹੀਨਾ ਕਰ ਕੇ ਕੁਝ ਮਹੀਨੇ ਬਾਅਦ 75,000 ਰੁਪਏ ਫ਼ੀਸ ਵਧਾ ਦਿੱਤੀ ਗਈ, ਫਿਰ 2011 ਵਿੱਚ 20,000 ਰੁਪਏ ਮਾਸਿਕ ਵਾਧਾ ਕੀਤਾ, ਜੂਨ 2012 ਵਿੱਚ 4.65 ਲੱਖ ਰੁਪਏ ਫੀਸ ਕੀਤੀ ਅਤੇ ਇਸ ਕੰਪਨੀ ਕੋਲ 2021 ਤੱਕ ਦਾ ਠੇਕਾ ਚੱਲ ਰਿਹਾ ਹੈ। ਇਸ ਦਲ ਦੇ ਵਕੀਲ ਸਿਮਰਨ ਸਿੰਘ ਨੇ 15 ਦਿਨ ਦਾ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਜੋ ਇਸ ਆਡਿਟ ਕੰਪਨੀ ਦਾ ਸਮਝੌਤਾ ਰੱਦ ਨਾ ਕੀਤਾ ਤਾਂ ਇੰਸਟੀਚਿਊਟ ਆਫ਼ ਆਡਿਟ ਨੂੰ ਇਸ ਕੰਪਨੀ ਦੀ ਮਾਨਤਾ ਰੱਦ ਕਰਨ ਦੇ ਲਈ ਲਿਖਿਆ ਜਾਵੇਗਾ, ਕਿਉਂਕਿ ਇਸ ਕੰਪਨੀ ਨੇ ਆਪਣੇ ਪਵਿੱਤਰ ਕਿੱਤੇ ਦੇ ਨੈਤਿਕ ਮਾਪਦੰਡਾਂ ਨੂੰ ਤੋੜਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪੰਜਾਬ ਦੇ ਮੰਤਰੀ ਵੱਲੋਂ ਪਲਟ-ਵਾਰ:ਦਿੱਲੀ ਸਰਕਾਰ ਨੇ ਸਾਡੇ ਨਾਲੋਂ ਮਹਿੰਗੇ ਮੁੱਲ ਦੇ ਆਕਸੀਮੀਟਰ ਖ਼ਰੀਦੇ ਸਨ: ਬਲਬੀਰ ਸਿੱਧੂ

Published

on

Punjab Health Minister Balbir Singh Sidhu

ਚੰਡੀਗੜ੍ਹ, 11 ਜੂਨ, – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਸਰਕਾਰ ਦੀਆਂ ‘ਕੋਰੋਨਾ ਫਤਿਹ ਕਿੱਟਾਂ’ ਬਾਰੇ ਸੌੜੀ ਸਿਆਸਤ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਣ ਪਿੱਛੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਕਿ ਦਿੱਲੀ ਵਿੱਚ ਖੁਦ ਉਨ੍ਹਾਂ ਦੀ ਕੇਜਰੀਵਾਲ ਸਰਕਾਰ ਨੇ 5 ਮਈ 2020 ਨੂੰ ਬਹੁਤ ਉੱਚੇ ਮੁੱਲ ਉੱਤੇ‘ਪਲਸ ਆਕਸੀਮੀਟਰ’ ਦੀ ਖਰੀਦ ਕੀਤੀ ਸੀ।
ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕੋਸਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉੱਤੇ ਸਵਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਖੁਦ ਉਨ੍ਹਾਂ ਕੀ ਕੀਤਾ ਹੈ, ਜਿਥੇ ਹਜ਼ਾਰਾਂ ਲੋਕਾਂ ਦੀ ਇਲਾਜ ਨਾ ਮਿਲਣ ਕਾਰਨ ਸੜਕਾਂ ਉੱਤੇ ਮੌਤ ਹੋ ਗਈ ਅਤੇ ਲੋਕ ਹਸਪਤਾਲਾਂ ਵਿੱਚ ਆਕਸੀਜਨ ਤੇ ਬੈੱਡਾਂ ਦੀ ਮੰਗ ਲਈ ਚੀਕਦੇ ਰਹੇ ਸਨ।
ਬਲਬੀਰ ਸਿੰਘ ਸਿਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰਨੇ 5 ਮਈ 2021 ਨੂੰ ਮੈਸਰਜ਼ ਵੀਐਂਡਐਮ ਗਲੈਕਸੀ ਨੂੰ 1300 ਰੁਪਏ ਪ੍ਰਤੀ ਆਕਸੀਮੀਟਰ ਦੇ ਹਿਸਾਬ 20,000 ਆਕਸੀਮੀਟਰਾਂ ਦੀ ਸਪਲਾਈਦਾ ਆਰਡਰ ਦਿੱਤਾ ਸੀ, ਮੈਸਰਜ਼ ਦਿਵੇਸ਼ ਚੌਧਰੀ ਨੂੰ 1290 ਰੁਪਏ ਦੇ ਹਿਸਾਬ 2000 ਆਕਸੀਮੀਟਰ, ਐਡੀਫ ਮੈਡੀਕਲ ਸਿਸਟਮਜ਼ ਨੂੰ 1250 ਰੁਪਏ ਦੇ ਹਿਸਾਬ 5000 ਆਕਸੀਮੀਟਰ ਅਤੇ ਅਭਿਲਾਸ਼ਾ ਕਮਰਸ਼ੀਅਲ ਪ੍ਰਾਈਵੇਟ ਨੂੰ 1300 ਰੁਪਏ ਨਾਲ 13000 ਆਕਸੀਮਟਰ ਦਾ ਆਰਡਰ ਭੇਜਿਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਖ-ਵੱਖ ਫਰਮਾਂ ਤੋਂ ਇੱਕੋ ਜਿਹੇ ਆਕਸੀਮੀਟਰ ਵੱਖ-ਵੱਖ ਉੱਚੇ ਦਰਾਂ `ਤੇ ਕਿਵੇਂ ਖਰੀਦਦੀ ਰਹੀ, ਜਦੋਂ ਦੂਸਰੇ ਪਾਸੇ ਪੰਜਾਬ ਸਰਕਾਰ ਮਰੀਜ਼ਾਂ ਨੂੰ ਸਿਰਫ 883 ਰੁਪਏ ਦੀ ਬਹੁਤ ਘੱਟ ਕੀਮਤ ਉੱਤੇ ਲੈ ਕੇ ਕੋਰੋਨਾ ਦੀ ਪੂਰੀ ‘ਫਤਿਹ ਕਿੱਟ’ ਵੰਡ ਰਹੀ ਹੈ, ਜਿਸ ਵਿੱਚ 19 ਵਸਤਾਂ ਵਿੱਚ ਡਿਜੀਟਲ ਥਰਮਾਮੀਟਰ, ਸਟੀਮਰ, ਪਲਸ ਆਕਸੀਮੀਟਰ, ਹੈਂਡ ਸੈਨੇਟਾਈਜ਼ਰ (500 ਐਮ ਐਲ), ਤੀਹਰੀ ਪਰਤ ਵਾਲੇ ਫੇਸ-ਮਾਸਕ ਅਤੇ ਸਾਰੀਆਂ ਜ਼ਰੂਰੀ ਦਵਾਈਆਂ ਸ਼ਾਮਲਹਨ। ਦਿੱਲੀ ਸਰਕਾਰ ਨੇ ਜਿਸ ਮੁੱਲ ਉੱਤੇ ਆਕਸੀਮੀਟਰ ਲਿਆ, ਉਸ ਤੋਂ ਘੱਟ ਮੁੱਲ ਵਿੱਚ ਆਕਸੀਮੀਟਰ ਸਣੇ ਸਭ ਚੀਜ਼ਾਂ ਦੀ ਪੂਰੀ ਕਿੱਟ ਪੰਜਾਬ ਸਰਕਾਰ ਨੇ ਖਰੀਦੀ ਹੈ।
ਮੰਤਰੀ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਕੇਸ ਵਧਦੇ ਵੇਖ ਕੇ ਪੰਜਾਬ ਸਰਕਾਰ ਨੇ ਓਦੋਂ 1195 ਰੁਪਏ ਦੀ ਵੱਧ ਤੋਂ ਵੱਧ ਕੀਮਤ ਉੱਤੇ ਕੋਰੋਨਾ ਫਤਿਹ ਕਿੱਟਾਂ ਲਈਆਂ ਸਨ, ਜਦੋਂ ਸੰਸਾਰ ਪੱਧਰ ਉਤੇ ਇਸਦੀ ਘਾਟ ਸੀ। ਉਨ੍ਹਾਂ ਕਿਹਾ ਕਿ ਮੰਗ ਦੀ ਪੂਰਤੀ ਲਈ ਸਾਰੀ ਖਰੀਦ ਪਾਰਦਰਸ਼ੀ ਤੇ ਨਿਰਪੱਖ ਕੀਤੀ ਗਈ। ਉਨ੍ਹਾਂ ਕਿਹਾ: ਪੰਜਾਬ ਇਸ ਦੇਸ਼ ਦਾ ਇਕੱਲਾ ਰਾਜ ਹੈ, ਜਿਸ ਨੇ ਇਹ ਇਲਾਜ ਕਿੱਟਾਂ ਕੋਵਿਡ ਮਰੀਜ਼ਾਂ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਰ ਚੀਜ਼ ਦੀ ਵੱਡੀ ਖਰੀਦ ਹਮੇਸ਼ਾਂ ਥੋਕ ਕੀਮਤਾਂ ਉੱਤੇ ਹੁੰਦੀ ਹੈ,ਦਿੱਲੀ ਸਰਕਾਰ ਨੇ ਵੱਡੇ ਸਪਲਾਇਰਾਂ ਨਾਲ ਮਿਲ ਕੇ ਇਨ੍ਹਾਂ ਫ਼ਰਮਾਂ ਨੂੰ ਮੁਨਾਫ਼ਾ ਦੇਣ ਲਈ ਗਲਤ ਢੰਗ ਨਾਲ ਆਪਣੀ ਰਾਜ ਸਰਕਾਰ ਦਾ ਖਜ਼ਾਨਾ ਲੁਟਵਾਇਆ ਹੈ।
ਇਸ ਮੌਕੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਮਾਡਲ ਨੂੰ ਹਵਾਈ ਕਿਲ੍ਹਾ ਦੱਸ ਕੇ ਮੰਤਰੀ ਸਿੱਧੂ ਨੇ ਇਸ ਪਾਰਟੀ ਦੇ ਆਗੂਆਂ ਨੂੰ ਕਿਹਾ,‘ਸਾਨੂੰ ਦਿੱਲੀ ਦਾ ਸਿਹਤ ਮਾਡਲ ਅਪਣਾਉਣ ਲਈ ਨਾ ਕਹੋ, ਜਿਸ ਦਾ ਆਧਾਰ ਸਿਰਫ਼ ਸੋਸ਼ਲ ਮੀਡੀਆ ਹੈ।’ ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣ-ਬੁੱਝ ਕੇ ਦਿੱਲੀ ਵਿੱਚ ਲਾਕਡਾਊਨ ਲਾ ਦਿੱਤਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਉਹ ਮਜ਼ਦੂਰਾਂਤੇ ਹੋਰ ਗਰੀਬਾਂਨੂੰ ਸਿਹਤ ਸਹੂਲਤਾਂ ਤੇ ਭੋਜਨ ਦੇਣ ਜੋਗੇ ਨਹੀਂ ਸਨ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀਦਿੱਲੀ ਸਰਕਾਰ ਆਪਣੇ ਨਾਗਰਿਕਾਂ ਦਾ ਇਲਾਜ ਕਰਾਉਣ ਤੋਂ ਪਿੱਛੇ ਹਟ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਵੈਂਟੀਲੇਟਰ ਵਾਲੇ ਬੈੱਡਾਂ ਦੀ ਘਾਟ ਹੈ ਤਾਂ ਦਿੱਲੀ ਦੇ ਲੋਕ ਸਿਹਤ ਸੇਵਾਵਾਂ ਲਈ ਏਥੇ ਕਿਉਂ ਆ ਰਹੇ ਹਨ?
ਦੂਸਰੇ ਪਾਸੇ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਦੀਆਂ ਗੈਰ-ਪ੍ਰਵਾਨਿਤ ਕੋਰੋਨਿਲ ਕਿੱਟਾਂ ਖਰੀਦਣ ਲਈ ਭਾਜਪਾ ਬਾਰੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰਿਆਣੇ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਕੋਰੋਨਾ ਇਲਾਜ ਲਈ ਵਿਵਾਦਤ ਕਿੱਟਾਂ ਦੀ ਖਰੀਦਣ ਦਾ ਫੈਸਲਾ ਲਿਆ ਹੈ।ਸਿੱਧੂ ਨੇ ਦੱਸਿਆ ਕਿ ਖੱਟਰ ਸਰਕਾਰ ਨੇ ਮੈਸਰਜ਼ ਲੋਵਾਨੀ ਇੰਪੈਕਸ ਪ੍ਰਾਈਵੇਟ ਲਿਮਟਿਡ ਤੋਂ 825 ਰੁਪਏ ਦੇ ਉੱਚੇ ਭਾਅ ਦਾ ਆਕਸੀਮੀਟਰ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਵੱਲੋਂ ਖਰੀਦੀਆਂ ਜਾ ਰਹੀਆਂ ਬਾਬਾ ਰਾਮਦੇਵ ਦੀਆਂ ਕਿੱਟਾਂ ਵਿੱਚ ਆਕਸੀਮੀਟਰ ਤੇ ਐਲੋਪੈਥਿਕ ਦਵਾਈਆਂ ਨਹੀਂ ਹਨ ਅਤੇ ਆਈ ਐਮ ਏ ਨੇ ਇਸ ਨੂੰ ਕੋਵਿਡ ਦੇ ਇਲਾਜ ਲਈ ਨਿਰਾਰਥਕ ਅਤੇ ਗੈਰ-ਵਿਗਿਆਨਕ ਕਰਾਰ ਦਿੱਤਾ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca