Important decisions of the Punjab Cabinet due to the deteriorating situation
Connect with us [email protected]

ਪੰਜਾਬੀ ਖ਼ਬਰਾਂ

ਕੋਰੋਨਾ ਨਾਲ ਲਗਾਤਾਰ ਵਿਗੜਦੇ ਹਾਲਾਤ ਕਾਰਨ ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ

Published

on

caption amrinder singh , video call

ਚੰਡੀਗੜ੍ਹ, 5 ਮਈ, – ਪੰਜਾਬ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਕੇਸਾਂ ਤੇ ਮੌਤਾਂ ਕਾਰਨ ਪੈਦਾ ਹੋਏ ਖ਼ਤਰੇ ਨੂੰ ਵੇਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਬੁੱਧਵਾਰ ਨੂੰ ਮੰਤਰੀ ਮੰਡਲ ਨੇ ਸਾਰੇ ਆਕਸੀਜਨ ਉਤਪਾਦਕ ਯੂਨਿਟਾਂ ਨੂੰ ਪਹਿਲ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦਿੱਤੀ ਤੇ ਵਿਦੇਸ਼ੀ ਮਦਦ ਨੂੰ ਰਾਹਦਾਰੀ ਦੇਣ ਲਈ ਕਸਟਮ ਵਿਭਾਗ ਨਾਲ ਤਾਲਮੇਲ ਲਈ ਨੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖ ਕੇ ਅਗਲੇ ਦਿਨਾਂ ਵਿਚ ਸਥਿਤੀ ਵਿਗੜਨ ਦਾ ਡਰ ਹੈ ਅਤੇ ਇਹ ਕੋਈ ਨਹੀਂ ਜਾਣਦਾ ਕਿ ਭਾਰਤ ਅਤੇਪੰਜਾਬ ਵਿਚ ਹਾਲੇ ਕੋਵਿਡ ਦੀਆਂ ਹੋਰ ਕਿੰਨੀਆਂ ਲਹਿਰਾਂ ਉੱਠਣਗੀਆਂ।
ਅੱਜ ਏਥੇ ਹੋਈ ਪੰਜਾਬ ਕੈਬਨਿਟ ਦੀ ਵਰਚੂਅਲ ਮੀਟਿੰਗ ਵਿਚ ਪ੍ਰਵਾਨਗੀ ਦਿੱਤੀ ਗਈ ਕਿ ਰੋਜ਼ ਘੱਟੋ-ਘੱਟ 700 ਸਿਲੰਡਰ (5 ਐੱਮ ਟੀ) ਆਕਸੀਜਨ ਪੈਦਾ ਕਰਨ ਦੀ ਸਮਰੱਥਾ ਵਾਲੇ ਯੂਨਿਟਾਂ ਅਤੇ ਆਕਸੀਜਨ ਸਿਲੰਡਰ ਬਣਾਉਣ ਅਤੇ ਆਕਸੀਜਨ ਕੰਸਟ੍ਰੇਟਰ ਉਤਪਾਦਕ ਯੂਨਿਟ ਉੱਤੇ ਪਹਿਲ ਦਾ ਦਰਜਾ ਲਾਗੂ ਹੋਵੇਗਾ। ਆਕਸੀਜਨ ਦੀ ਰੀ-ਫਿਲਿੰਗ ਕਰਨ ਵਾਲੇ ਯੂਨਿਟ ਵਿਸ਼ੇਸ਼ ਦਰਜੇ ਹੇਠ ਨਹੀਂ ਆਉਣਗੇ। ਇਸ ਫ਼ੈਸਲੇ ਨਾਲ ਇਹ ਯੂਨਿਟ(ਨਵੇਂ ਤੇ ਪੁਰਾਣੇ ਦੋਵੇਂ) ਸੀ ਐੱਲ ਯੂ /ਬਾਹਰੀ ਵਿਕਾਸ ਖਰਚੇ (ਈ ਡੀ ਸੀ), ਪ੍ਰਾਪਰਟੀ ਟੈਕਸ, ਬਿਜਲੀ ਚੁੰਗੀ, ਸਟੈਂਪ ਡਿਊਟੀ ਅਤੇ ਇਸ ਵਿਚਲੀਨਿਵੇਸ਼ ਸਬਸਿਡੀ, ਜੋ ਜ਼ਮੀਨ ਅਤੇ ਮਸ਼ੀਨਰੀ ਵਿਚ ਕੀਤੇ ਪੱਕੇ ਪੂੰਜੀ ਨਿਵੇਸ਼ ਦੇ 125 ਫ਼ੀਸਦੀ ਤੱਕ ਜੀ ਐਸ ਟੀ ਦੀ ਸਪਲਾਈ ਰਾਹੀਂ ਦਿੱਤੀ ਜਾਂਦੀ ਹੈ, ਤੋਂ 100 ਫ਼ੀਸਦੀ ਤੱਕ ਛੋਟ ਲੈ ਸਕਣਗੇ।ਕੈਬਨਿਟ ਨੇ ਇਹ ਫ਼ੈਸਲਾ ਪੰਜਾਬ ਵਿਚ ਕੋਵਿਡ ਦੀ ਮਾਰ ਕਾਰਨ ਵਧਦੇ ਕੇਸਾਂ ਮਗਰੋਂ ਆਕਸੀਜਨ ਦੀ ਥੁੜ ਕਾਰਨ ਪੈਦਾ ਹੋਈ ਹਾਲਤ ਵਿੱਚ ਲਿਆ ਹੈ।ਇਸ ਸਮੇਂ ਪੰਜਾਬ ਨੂੰ ਦੂਸਰੇ ਰਾਜਾਂ ਤੋਂ 195 ਐੱਮ ਟੀ ਆਕਸੀਜਨ ਸਪਲਾਈ ਰੋਜ਼ ਮਿਲਦੀ ਹੈ।
ਸਿਹਤ ਸੈਕਟਰੀ ਹੁਸਨ ਲਾਲ ਨੇ ਮੰਤਰੀ ਮੰਡਲ ਨੂੰ ਦੱਸਿਆ ਕਿ ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦੀ ਪਾਜ਼ੇਟੀਵਿਟੀ ਦਰ 10 ਫ਼ੀਸਦੀ ਤੇ 6 ਜ਼ਿਲ੍ਹਿਆਂ ਵਿਚ 11 ਫ਼ੀਸਦੀ ਹੈ। ਮੋਹਾਲੀ ਵਿਚ ਸਭ ਤੋਂ ਵੱਧ 25 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਨਾਜ਼ੁਕ ਹਨ ਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਲੈਵਲ-2 ਦੇ 70 ਫ਼ੀਸਦੀ ਅਤੇ ਲੈਵਲ 3 ਦੇ 80 ਫ਼ੀਸਦੀ ਬਿਸਤਰੇ ਭਰੇ ਹੋਏ ਹਨ ਤੇ ਰੋਜ਼ 10-30 ਮਰੀਜ਼ ਵੈਂਟੀਲੇਟਰ ਉੱਤੇ ਜਾਣ ਨਾਲ ਆਸਾਰ ਚੰਗੇ ਨਹੀਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਮੈਡੀਕਲ ਕਾਲਜਾਂ, ਜ਼ਿਲ੍ਹਾਂ ਹਸਪਤਾਲਾਂ ਤੇ ਬਠਿੰਡਾ ਅਤੇ ਮੋਹਾਲੀ ਦੇ ਆਰਜੀ ਹਸਪਤਾਲਾਂ ਵਿਚ 2000 ਬਿਸਤਰੇ ਹੋਰ ਇਸ ਮਹੀਨੇ ਦੇ ਅੰਤ ਤੱਕ ਵਧਾਉਣ ਲਈ ਰੈਗੂਲਰ ਸਟਾਫ ਦੀ ਭਰਤੀ ਸ਼ੁਰੂ ਕਰ ਦਿੱਤੀ ਤੇ ਵਿਸ਼ੇਸ਼ ਕੋਵਿਡ ਡਿਊਟੀਆਂ ਲਈ ਵਿਦਿਆਰਥੀਆਂ, ਸਿਖਿਆਰਥੀਆਂ ਤੇ ਆਊਟ ਸੋਰਸ ਅਮਲਾ ਨਿਯੁਕਤ ਕੀਤਾ ਹੈ।ਉਨ੍ਹਾ ਦੱਸਿਆ ਕਿ ਜ਼ਰੂਰੀ ਦਵਾਈਆਂ, ਜਿਨ੍ਹਾਂ ਵਿਚ 50 ਲੱਖ ਰੈਮਡੇਸੀਵੀਰ 100 ਐਮ ਜੀ ਟੀਕੇ ਸ਼ਾਮਲ ਹਨ, ਦੇ ਆਰਡਰ ਦੇ ਦਿੱਤੇ ਹਨ ਅਤੇ ਕੁਝ ਹੀ ਦਿਨਾਂ ਵਿੱਚ ਇਨ੍ਹਾਂ ਦੀ ਸਪਲਾਈ ਹੋ ਜਾਣ ਦੀ ਆਸ ਹੈ।

Read More Latest Punjabi News

ਅਪਰਾਧ

ਪਾਣੀ ਬਾਰੇ ਝਗੜੇ ਕਾਰਨ ਏ ਐਸ ਆਈ ਵੱਲੋਂ ਚਾਕੂ ਮਾਰ ਕੇ ਭਾਬੀ ਦਾ ਕਤਲ

Published

on

ਚੰਡੀਗ਼ੜ੍ਹ, 24 ਜੂਨ – ਰਾਮ ਦਰਬਾਰ ਵਿੱਚ ਪੰਜਾਬ ਪੁਲਸ ਦੇ ਇੱਕ ਏ ਐਸ ਆਈ ਨੇ ਆਪਣੇ ਭਰਾ ਨਾਲ ਪਾਣੀ ਦੇ ਝਗੜੇ ਦੌਰਾਨ ਆਪਣੀ ਭਾਬੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਭਰਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਗ਼੍ਰਿਫ਼ਤਾਰ ਦੋਸ਼ੀ ਦੀ ਪਛਾਣ ਹਰ ਸਵਰੂਪ ਵਜੋਂ ਅਤੇ ਉਸਦੀ ਭਾਬੀ ਦੀ ਪਛਾਣ ਦਿਵਿਆ ਵਜੋਂ ਹੋਈ ਹੈ, ਜੋ 37 ਸਾਲ ਦੀ ਸੀ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਝਗੜਾ ਰਾਤ 12 ਵਜੇ ਦੇ ਕਰੀਬ ਦਾ ਹੈ, ਜਦ ਇੱਕੋ ਘਰ ਵਿੱਚ ਰਹਿੰਦੇ ਹਰ ਸਵਰੂਪ ਦਾ ਆਪਣੇ ਭਰਾ ਪ੍ਰੇਮ ਸਾਗਰ ਨਾਲ ਪਾਣੀ ਦੀ ਸਪਲਾਈ ਤੋਂ ਝਗੜਾ ਹੋ ਗਿਆ। ਫਿਰ ਝਗੜਾ ਐਨਾ ਵੱਧ ਗਿਆ ਕਿ ਹਰ ਸਵਰੂਪ ਨੇ ਗੁੱਸੇ ਵਿੱਚ ਆ ਕੇ ਆਪਣੀ ਭਾਬੀ ਉੱਤੇ ਚਾਕੂ ਨਾਲ ਵਾਰ ਕੀਤਾ ਅਤੇ ਭਰਾ ਉੱਤੇ 4-5 ਵਾਰ ਕੀਤੇ ਅਤੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਨੇੜੇ ਰਹਿੰਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਦਿਵਿਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪ੍ਰੇਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਉੱਤੇ ਪਹੁੰਚੀ ਪੁਲਸ ਨੇ ਹਰ ਸਵਰੂਪ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਸਰਵਿਸ ਸਟੇਸ਼ਨ ਤੋਂ ਫਾਰਚੂਨਰ ਗੱਡੀ ਲੈ ਕੇ ਭੱਜੇ ਨੌਕਰ ਦੀ ਹਾਦਸੇ ਵਿੱਚ ਮੌਤ

Published

on

Accident death

ਜਲੰਧਰ, 24 ਜੂਨ – ਸਰਵਿਸ ਸਟੇਸ਼ਨ ਤੋਂ ਫਾਰਚੂਨਰ ਗੱਡੀ ਲੈ ਕੇ ਫਰਾਰ ਹੋਏ 23 ਸਾਲਾਇਕ ਨੌਕਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਦਾਸ ਪੁੱਤਰ ਕਾਤਿਕ ਦਾਸ ਵਾਸੀ ਕੋਲਕਾਤਾ (ਵੈਸਟ ਬੰਗਾਲ) ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਉੱਤੇ ਧਨੋਵਾਲੀ ਗੇਟ ਕੋਲ ਇੱਕ ਫਾਰਚੂਨਰ ਗੱਡੀ ਪਲਟੀਆਂ ਖਾਣ ਪਿੱਛੋਂ ਡਿਵਾਈਡਰ ਨਾਲ ਟਕਰਾਈ ਹੈ ਤੇ ਉਸ ਦੀ ਡਰਾਈਵਰ ਸੀਟ ਉੱਤੇ ਕੋਈ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਿਆ ਹੈ, ਜਿਸ ਦੇ ਬਾਅਦ ਨਾਈਟ ਡਿਊਟੀ ਉੱਤੇ ਤੈਨਾਤ ਏ ਐਸ ਆਈ ਵਿਜੈ ਕੁਮਾਰ ਮੌਕੇ ਉੱਤੇ ਪਹੁੰਚੇ ਅਤੇ ਗੱਡੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਸੁਖਦਾਸ ਸਤਨਾਮ ਸਿੰਘ ਰੇਰੂ ਦੇ ਸਰਵਿਸ ਸਟੇਸ਼ਨ ਉੱਤੇ ਨੂਰਪੁਰ ਵਿੱਚ ਨੌਕਰੀ ਕਰਦਾ ਸੀ।ਕੱਲ੍ਹ ਰਾਤ ਨੂੰ ਉਹ ਉਥੋਂ ਦੀ ਫਾਰਚੂਨਰ ਗੱਡੀ ਲੈ ਕੇ ਪਰਾਗਪੁਰ ਹਾਈਵੇ ਵੱਲ ਫਰਾਰ ਹੋ ਗਿਆ। ਗੱਡੀ ਜ਼ਿਆਦਾ ਤੇਜ਼ ਰਫ਼ਤਾਰ ਵਿੱਚ ਹੋਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਕੇ ਉੱਤੇ ਉਸਦੀ ਮੌਤ ਹੋ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਗੈਂਗਵਾਰ ਵਿੱਚ ਦੀਪਕ ਦੀ ਨਹੀਂ, ਜੇਲ੍ਹ ਤੋਂ ਆਏ ਕਿਸ਼ਨ ਦੀ ਮੌਤ ਹੋਈ

Published

on

death

ਕੋਟਕਪੂਰਾ, 24 ਜੂਨ – ਜਲਾਲੇਆਣਾ ਮਾਰਗ ਉੱਤੇ ਪਰਸੋਂ ਗੈਂਗਵਾਰ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਨੇ ਕੱਲ੍ਹ ਨਵਾਂ ਮੋੜ ਲੈ ਲਿਆ ਹੈ। ਇਸ ਘਟਨਾ ਦੇ ਬਾਅਦ ਪੁਲਸ ਨੇ ਮ੍ਰਿਤਕ ਦੇ ਕੱਪੜਿਆਂ ਤੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਉਸ ਦੀ ਪਛਾਣ ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਪਿੰਡ ਫਿਰੋਜ਼ਪੁਰ ਰਾਜਪੂਤ ਦੇ ਦੀਪਕ ਸਿੰਘ ਵਜੋਂ ਕੀਤੀ ਸੀ, ਪਰ ਜਦ ਪੁਲਸ ਨੇ ਦੀਪਕ ਸਿੰਘ ਦੇ ਘਰਦਿਆਂ ਨਾਲ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਦੀਪਕ ਜ਼ਿਲੇ੍ਹ ਵਿੱਚੋਂ ਬਾਹਰ ਗਿਆ ਹੀ ਨਹੀਂ ਤੇ ਉਹ ਜਿੰਦਾ ਹੈ, ਉਸ ਦਾ ਡਰਾਈਵਿੰਗ ਲਾਇਸੈਂਸ ਗੁਆਚ ਗਿਆ ਸੀ।
ਇਸ ਪਿੱਛੋਂ ਪੁਲਸ ਲਈ ਇਹ ਮਾਮਲਾ ਬੁਝਾਰਤ ਬਣ ਗਿਆ। ਇਸੇ ਦੌਰਾਨ ਇੰਟਰਨੈਟ ਮੀਡੀਆ ਉੱਤੇ ਵਾਇਰਲ ਹੋ ਰਹੀ ਕਿਸ਼ਨ ਦੀ ਲਾਸ਼ ਦੀ ਫੋਟੋ ਦੇਖ ਕੇ ਉਸ ਦੇ ਪਰਵਾਰ ਨੇ ਉਸ ਨੂੰ ਪਛਾਣ ਲਿਆ। ਲਾਸ਼ ਲੈਣ ਕੋਟਕਪੂਰਾ ਪਹੁੰਚੇ ਉਸ ਦੇ ਵੱਡੇ ਭਰਾ ਯਸ਼ਪਾਲ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਕਿਸ਼ਨ ਨੂੰ ਕੁਝ ਸਮਾਂ ਪਹਿਲਾਂ ਜ਼ਮੀਨੀ ਝਗੜੇ ਵਿੱਚ ਸਜ਼ਾ ਹੋਈ ਸੀ। ਉਹ ਫਰੀਦਾਬਾਦ ਜੇਲ੍ਹ ਵਿੱਚ ਬੰਦ ਸੀ ਅਤੇ ਕੋਰੋਨਾ ਕਾਰਨ ਛੁੱਟੀ ਉੱਤੇ ਜੇਲ੍ਹ ਵਿੱਚੋਂ ਆਇਆ ਸੀ, ਪ੍ਰੰਤੂ ਪਿਛਲੇ ਛੇ ਮਹੀਨੇ ਤੋਂ ਲਾਪਤਾ ਸੀ। ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ। ਕਿਸ਼ਨ ਕਦੇ-ਕਦੇ ਫੋਨ ਕਰ ਕੇ ਇੰਨਾ ਦੱਸ ਦਿੰਦਾ ਸੀ ਕਿ ਰੋਜ਼ਗਾਰ ਦੀ ਤਲਾਸ਼ ਵਿੱਚ ਬਾਹਰ ਹੈ ਅਤੇ ਠੀਕ ਠਾਕ ਹੈ। ਕਿਸ਼ਨ ਪਾਲ ਦੇ ਕੋਲ ਦੀਪਕ ਸਿੰਘ ਦਾ ਡਰਾਈਵਿੰਗ ਲਾਇਸੈਂਸ ਕਿੱਥੋਂ ਆਇਆ, ਇਸ ਬਾਰੇ ਥਾਣਾ ਸਿਟੀ ਕੋਟਕਪੂਰਾ ਦੇ ਐਸ ਐਚ ਓ ਮੁਖਤਿਆਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca