'Impeachment' against Trump begins | Epaper Punjab Kesari
Connect with us apnews@iksoch.com

ਟਰੰਪ ਦੇ ਵਿਰੁੱਧ‘ਮਹਾਦੋਸ਼’ ਚਲਾਉਣ ਦੀ ਸਰਗਰਮੀ ਸ਼ੁਰੂ

Published

on

trump
 • ਮਹਾਦੋਸ਼ ਮਤੇ ਉੱਤੇ 190 ਡੈਮੋਕ੍ਰੇਟ ਐੱਮਪੀਜ਼ ਵੱਲੋਂ ਦਸਤਖ਼ਤ
 • ਰਿਪਬਲਿਕਨ ਨੇਤਾ ਵੀ ਟਰੰਪ ਦੇ ਖਿਲਾਫ ਬੋਲਣ ਲੱਗੇ
  ਵਾਸ਼ਿੰਗਟਨ, 10 ਜਨਵਰੀ, – ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਸ ਦੇ ਅਹੁਦਾ ਛੱਡਣ ਤੋਂ ਪਹਿਲਾਂ ‘ਮਹਾਦੋਸ਼’ ਦਾ ਮੁਕੱਦਮਾ ਚਲਾ ਕੇ ਹਟਾਉਣ ਦੀ ਡੈਮੋਕ੍ਰੇਟਿਕ ਪਾਰਟੀ ਦੀ ਮੁਹਿੰਮ ਨੂੰ ਉਸ ਵੇਲੇ ਜ਼ੋਰ ਮਿਲਿਆ, ਜਦ ਟਰੰਪ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਇਕ ਨੇਤਾ ਨੇ ਵੀ ਕਿਹਾ ਕਿ ਰਾਸ਼ਟਰਪਤੀ ਨੇ ਮਹਾਦੋਸ਼ ਚਲਾਉਣ ਦੇ ਯੋਗ ਅਪਰਾਧ ਹੀ ਕੀਤਾ ਹੈ। ਸੈਨੇਟਰ ਪੈਟ ਟੂਮੀ ਨੇ ਇਹ ਟਿੱਪਣੀ ਕੈਪੀਟਲ ਹਿੱਲ ਕੰਪਲੈਕਸ ਉੱਤੇ ਟਰੰਪ ਦੇ ਹਮਾਇਤੀਆਂ ਦੇ ਹਮਲੇ ਦੇ ਸੰਬੰਧ ਵਿੱਚ ਕੀਤੀ ਅਤੇ ਉਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਮੇਰੀ ਇਹ ਸਪੱਸ਼ਟ ਰਾਏ ਹੈ ਕਿ ਟਰੰਪ ਨੇ ਮਹਾਦੋਸ਼ ਚਲਾਉਣ ਦੇ ਯੋਗ ਅਪਰਾਧ ਕੀਤਾ ਹੈ।
  ਦੂਸਰੇ ਪਾਸੇ ਸ਼ਨੀਵਾਰ ਦੇਰ ਰਾਤ ਪ੍ਰਤੀਨਿਧ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਡੈਮੋਕ੍ਰੇਟਿਕ ਪਾਰਟੀ ਦੇ ਆਪਣੇ ਸਹਿਯੋਗੀਆਂ ਨੂੰ ਚਿੱਠੀ ਲਿਖ ਕੇ ਦੁਹਰਾਇਆ ਕਿ ਟਰੰਪ ਨੂੰ ਜਵਾਬਦੇਹ ਠਹਿਰਾਉਣਾ ਹੀ ਚਾਹੀਦਾ ਹੈ। ਉਨ੍ਹਾਂ ਨੇ ਮਹਾਦੋਸ਼ ਬਾਰੇ ਕੁਝ ਨਹੀਂ ਕਿਹਾ। ਡੈਮੋਕ੍ਰੇਟਿਕ ਪਾਰਟੀ ਇਸ ਵਕਤ ਡੋਨਾਲਡ ਟਰੰਪ ਦੇ ਅਹੁਦੇ ਦੀ ਮਿਆਦ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਉੱਤੇ ਮਹਾਦੋਸ਼ ਚਲਾਉਣਾ ਚਾਹੁੰਦੀ ਹੈ। ਪ੍ਰਤੀਨਿਧ ਸਦਨ ਵਿਚ ਮਹਾਦੋਸ਼ ਦਾ ਖਰੜਾ ਤਿਆਰ ਕਰਨ ਵਾਲੇ ਗਰੁੱਪ ਦੇ ਨੇਤਾ ਡੇਵਿਡ ਸਿਸੀਲਿਨ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਵਿਚ 185 ਕੋ-ਸਪਾਂਸਰ ਹੋ ਗਏ ਹਨ। ਇਸ ਖਰੜੇ ਵਿਚ ਟਰੰਪ ਉੱਤੇ ਬਗਾਵਤ ਭੜਕਾਉਣ ਦਾ ਦੋਸ਼ ਹੈ। ਪਾਰਲੀਮੈਂਟ ਮੈਂਬਰਾਂ ਦੀ ਯੋਜਨਾ ਸਦਨ ਵਿਚ ਸੋਮਵਾਰ ਨੂੰ ਇਕ ਮਤਾ ਪੇਸ਼ ਕਰਨ ਦੀ ਹੈ, ਜਿਸ ਵਿਚ ਮਹਾਦੋਸ਼ ਦੇ ਦੋਸ਼ ਹੋਣਗੇ ਤੇ ਇਸ ਉੱਤੇ ਬੁੱਧਵਾਰ ਨੂੰ ਵੋਟਿੰਗ ਹੋ ਸਕਦੀ ਹੈ। ਇਸ ਤੋਂ ਇਕ ਹਫਤੇ ਬਾਅਦ 20 ਜਨਵਰੀ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਜੇ ਪ੍ਰਤੀਨਿਧੀ ਸਦਨ ਵਿਚ ਮਹਾਦੋਸ਼ ਪਾਸ ਹੋ ਗਿਆ ਤਾਂ ਇਹ ਸੁਣਵਾਈ ਲਈ ਸੈਨੇਟ ਵਿੱਚ ਜਾਵੇਗਾ।
  ਅਮਰੀਕੀ ਪਾਰਲੀਮੈਂਟ ਉੱਤੇ ਡੋਨਾਲਡ ਟਰੰਪ ਦੇ ਸਮਰਥਕਾਂ ਦੇ ਹਮਲੇ ਬਾਰੇ ਰਾਸ਼ਟਰਪਤੀ ਟਰੰਪ ਉੱਤੇ ਮਹਾਦੋਸ਼ ਲਈ ਡੈਮੋਕ੍ਰੇਟਿਕ ਪਾਰਟੀ ਦੇ ਐੱਮਪੀਜ਼ ਨੇ ਖਰੜਾ ਤਿਆਰ ਕਰ ਲਿਆ ਅਤੇ ਇਸ ਉੱਤੇ 190 ਡੈਮੋਕ੍ਰੇਟ ਐੱਮ ਪੀਜ਼ ਨੇ ਦਸਖ਼ਤ ਕੀਤੇ ਹਨ,ਪ੍ਰੰਤੂ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਿਸੇ ਐੱਮਪੀ ਨੇ ਅਜੇ ਇਸ ਦਾ ਸਮਰਥਨ ਨਹੀਂ ਕੀਤਾ। ਪ੍ਰਤੀਨਿਧੀ ਸਭਾ ਦੇ ਮੈਂਬਰ ਟੈਡ ਲਿਊ ਨੇ ਕੱਲ੍ਹ ਰਾਤ ਟਵੀਟ ਕਰ ਕੇ ਕਿਹਾ ਕਿ ਸਦਨ ਵਿਚ ਪਾਰਟੀ ਮੈਂਬਰ ਸੋਮਵਾਰ ਨੂੰ ਮਹਾਦੋਸ਼ ਮਤਾ ਪੇਸ਼ ਕਰਨਗੇ। ਮਤਾ ਤਿਆਰ ਕਰਨ ਵਿਚ ਸ਼ਾਮਲ ਲਿਊ ਨੇ ਕਿਹਾ ਕਿ ਸਾਡੇ ਕੋਲ ਭਾਸ਼ਣ ਦੇ ਵੀਡੀਓ ਹਨ, ਜਿਸ ਵਿਚ ਟਰੰਪ ਭੀੜ ਨੂੰ ਭੜਕਾਉਂਦੇ ਦਿਖਾਈ ਦੇਂਦੇ ਹਨ ਅਤੇ ਸਾਡੇ ਕੋਲ ਕੈਪੀਟਲ ਉੱਤੇ ਭੀੜ ਦੇ ਹਿੰਸਕ ਹਮਲੇ ਦੇ ਵੀਡੀਓ ਹਨ। ਡੈਮੋਕ੍ਰੇਟ ਐੱਮਪੀਜ਼ ਨੇ ਭੀੜ ਨੂੰ ਉਕਸਾਉਣ ਦੇ ਦੋਸ਼ ਵਿਚ ਮਹਾਦੋਸ਼ ਦੀ ਤਿਆਰੀ ਕੀਤੀ ਹੈ।
  ਵਰਨਣ ਯੋਗ ਹੈ ਕਿ ਡੋਨਾਲਡ ਟਰੰਪ ਨੇ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਹੇਰਾਫੇਰੀ ਦੇ ਦੋਸ਼ ਲਾ ਕੇ ਇਕ ਵੀਡੀਓ ਸੰਦੇਸ਼ ਰਾਹੀਂ ਆਪਣੇ ਸਮਰਥਕਾਂ ਨੂੰ ਪਾਰਲੀਮੈਂਟ ਵੱਲ ਕੂਚ ਕਰਨ ਨੂੰ ਕਿਹਾ ਸੀ।ਉਸ ਨੇ ਸਮਰਥਕਾਂ ਦੇ ਕੰਮ ਦੀ ਪਹਿਲਾਂ ਤਾਰੀਫ਼ ਕੀਤੀ, ਪਰ ਬਾਅਦ ਵਿਚ ਨਿੰਦਾ ਕੀਤੀ ਸੀ। ਜਾਣਕਾਰ ਸੂਤਰਾਂ ਮੁਤਾਬਕ ਟਰੰਪ ਨੇ ਸੀਨੀਅਰ ਸਹਿਯੋਗੀਆਂ ਦੀ ਅਪੀਲ ਉੱਤੇ ਸਮਰਥਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਸੀ। ਸਹਿਯੋਗੀਆਂ ਨੇ ਟਰੰਪ ਨੂੰ ਸਲਾਹ ਦਿੱਤੀ ਸੀ ਕਿ ਜੇ ਏਦਾਂ ਨਾ ਕੀਤਾ ਤਾਂ ਅਹੁਦੇ ਤੋਂ ਹਟਾਏ ਜਾ ਸਕਦੇ ਹਨ। ਟਰੰਪ ਦੇ ਉਕਸਾਉਣ ਉੱਤੇ ਪਿਛਲੇ ਸ਼ੁੱਕਰਵਾਰ ਨੂੰ ਹਜ਼ਾਰਾਂ ਸਮਰਥਕਾਂ ਨੇ ਕੈਪੀਟਲ ਕਹੀ ਜਾਂਦੀ ਪਾਰਲੀਮੈਂਟ ਬਿਲਡਿੰਗ ਉੱਤੇ ਹਮਲਾ ਕੀਤਾ ਸੀ ਅਤੇ ਕਰੀਬ ਚਾਰ ਘੰਟੇ ਚੱਲੇ ਹੰਗਾਮੇ ਦੌਰਾਨ ਭੰਨਤੋੜ ਅਤੇ ਗੋਲ਼ੀਬਾਰੀ ਹੋਈ ਸੀ। ਇਸ ਮੌਕੇ ਪੁਲਿਸ ਦੀ ਕਾਰਵਾਈ ਵਿਚ ਪੰਜ ਲੋਕਾਂ ਦੀ ਮੌਤ ਹੋਈ ਸੀ। ਉਸ ਹਮਲੇ ਵੇਲੇਪਾਰਲੀਮੈਂਟ ਵਿਚ ਜੋਅ ਬਾਇਡਨ ਦੀ ਜਿੱਤ ਉੱਤੇ ਮੋਹਰ ਲਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ।

Latest Political News Today

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

 • ਰਾਜਿੰਦਰ ਕੌਰ
 • 310

Continue Reading

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

 • ਗੁਲਜ਼ਾਰ ਸਿੰਘ
 • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

 • ਰਣਦੀਪ ਸਿੰਘ
 • 308

Continue Reading

ਰੁਝਾਨ


Copyright by IK Soch News powered by InstantWebsites.ca