Illegal mining is still going on in Punjab
Connect with us [email protected]

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਅਜੇ ਵੀ ਜਾਰੀ

Published

on

Illegal mining

ਚੰਡੀਗੜ੍ਹ, 6 ਨਵੰਬਰ – ਲੁਧਿਆਣਾ ਦੇ ਪਿੰਡ ਝੁੰਗੀਆਂ ਕਾਦਾ ਦੇ ਬਲਬੀਰ ਸਿੰਘ ਨੇ ਉਥੇ ਵਿੱਚ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਬਾਰੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਦਾਲਤੀ ਹੁਕਮਾਂ ਨੂੰ ਨਾ ਮੰਨਣ ਬਾਰੇ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਲੁਧਿਆਣਾ, ਨਵਾਂ ਸ਼ਹਿਰ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰਾਂ ਅਤੇ ਇੱਥੋਂ ਦੇ ਐਸ ਐਸ ਪੀਜ਼ ਨੂੰ ਪਾਰਟੀ ਬਣਾਇਆ ਗਿਆ ਹੈ। ਪਟੀਸ਼ਨਰ ਪੱਖ ਵੱਲੋਂ ਕੇਸ ਦੀ ਪੈਰਵੀ ਕਰਦੇ ਐਡਵੋਕੇਟ ਫੈਰੀ ਸੋਫ਼ਤ ਨੇ ਮੰਗ ਕੀਤੀ ਹੈ ਕਿ ਕੰਟੈਂਪਟ ਆਫ਼ ਕੋਰਟ ਦੀਆਂ ਧਾਰਾਵਾਂ ਹੇਠ ਦੂਜੇ ਪੱਖ ਦੇ ਖ਼ਿਲਾਫ਼ ਜਾਣ ਬੁੱਝ ਕੇ ਅਦਾਲਤ ਦੇ 11 ਸਤੰਬਰ 2020 ਨੂੰ ਜਾਰੀ ਹੁਕਮਾਂ ਨੂੰ ਨਾ ਮੰਨਣ ਬਾਰੇ ਕਾਰਵਾਈ ਕੀਤੀ ਜਾਵੇ।
ਇਸ ਪਟੀਸ਼ਨ ਵਿੱਚਪਟੀਸ਼ਨਰ ਨੇ ਹੁਕਮਾਂ ਨੂੰ ਨਾ ਮੰਨਣ ਬਾਰੇ ਕਿਹਾ ਗਿਆ ਹੈ ਕਿ ਉਹ ਕਿਸਾਨ ਹੈ ਅਤੇ ਕੁਝ ਕੰਪਨੀਆਂ ਅਤੇ ਲੋਕ ਆਪਣੇ ਨਿੱਜੀ ਲਾਭ ਲਈ ਵਾਤਾਵਰਨ ਨਾਲ ਖਿਲਵਾੜ ਕਰਦੇ ਤੇ ਸਤਲੁਜ ਖੇਤਰ ਦੇ ਨਾਲ ਦੇ ਛੱਪੜ ਅਤੇ ਹੋਰ ਜਗ੍ਹਾ ਉੱਤੇ ਗ਼ੈਰ-ਕਾਨੂੰਨੀ ਮਾਈਨਿੰਗ ਕਰਦੇ ਹਨ, ਜਿਸ ਲਈ ਪਾਬੰਦੀਸ਼ੁਦਾ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ। ਕਈ ਪਿੰਡ ਦੇ ਲੋਕ ਇਸ ਬਾਰੇ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਚੁੱਕੇ ਹਨ। ਇਸ ਪਟੀਸ਼ਨ ਵਿੱਚ ਇੱਕ ਕੰਪਨੀ ਦਾ ਨਾਂਅ ਵੀ ਦੱਸਿਆ ਗਿਆ ਹੈ, ਜੋ ਇਸ ਅਪਰਾਧ ਨਾਲ ਜੁੜੀ ਹੋਈ ਹੈ। ਦੱਸਿਆ ਗਿਆ ਹੈ ਕਿ ਇਸ ਮਾਈਨਿੰਗ ਤੋਂ ਕਈ ਜਗ੍ਹਾ ਹੜ੍ਹ ਵਾਲੇ ਹਾਲਾਤ ਬਣ ਗਏ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਗ਼ੈਰ-ਕਾਨੂੰਨੀ ਮਾਈਨਿੰਗ ਬਾਰੇ ਹਾਈਕੋਰਟ ‘ਚ ਕਈ ਪਟੀਸ਼ਨਾਂ ਆ ਚੁੱਕੀਆਂ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਪਟੀਸ਼ਨ ਉਤੇ 11 ਸਤੰਬਰ ਨੂੰ ਜਨਹਿਤ ਅਤੇ ਵਾਤਾਵਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ, ਨਵਾਂ ਸ਼ਹਿਰ ਅਤੇ ਲੁਧਿਆਣਾ ਦੇ ਐਸ ਐਸ ਪੀਜ਼ ਨੂੰ ਹੁਕਮ ਕੀਤੇ ਗਏ ਸਨ ਕਿ ਗ਼ੈਰ-ਕਾਨੂੰਨੀ ਮਾਈਨਿੰਗ ਨਾ ਹੋਣ ਦੇਣ ਅਤੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਸਨ ਕਿ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕ ਸਕਣ ਵਿੱਚ ਅਸਮਰਥ ਅਫ਼ਸਰਾਂ, ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਇਸ ਬਾਰੇ ਐਸ ਐਸ ਪੀਜ਼ ਅਤੇ ਡੀ ਸੀਜ਼ ਨੂੰ ਵਿਸ਼ੇਸ਼ ਫਲਾਈਂਗ ਸਕਵਾਇਡ ਬਣਾਉਣ ਦੇ ਵੀ ਹੁਕਮ ਮਿਲੇ ਸਨ। ਇਸ ਸਬੰਧੀ ਕਾਰਵਾਈ ਨੂੰ ਲੈ ਕੇ ਐਫੀਡੇਵਿਟ ਵੀ ਦੇਣ ਨੂੰ ਕਿਹਾ ਗਿਆ ਸੀ। ਪਟੀਸ਼ਨਰ ਪੱਖ ਦੇ ਮੁਤਾਬਿਕ ਇਨ੍ਹਾਂ ਹੁਕਮਾਂ ਦੇ ਬਾਵਜੂਦ ਗ਼ੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਹੁਕਮ ਨਾ ਮੰਨਣ ਬਾਰੇ ਪਟੀਸ਼ਨ ਵਿੱਚ ਅਦਾਲਤ ਨੂੰ ਗ਼ੈਰ-ਕਾਨੂੰਨੀ ਮਾਈਨਿੰਗ ਦੇ ਦਸਤਾਵੇਜ਼ ਵੀ ਦਿੱਤੇ ਗਏ ਹਨ। ਬੈਂਚ ਨੇ ਇਸ ਕੇਸ ਨੂੰ ਇੱਕ ਹੋਰ ਕੇਸ ਨਾਲ ਜੋੜ ਕੇ ਅੱਗੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬੀ ਖ਼ਬਰਾਂ

ਸੀ ਬੀ ਆਈ ਦਾ ਦਾਅਵਾ : ਮੁਇਨ ਕੁਰੈਸ਼ੀ ਦੀ ਜਾਂਚ ਵਿੱਚ ਜੱਜ ਦਖਲ ਅੰਦਾਜ਼ੀ ਕਰ ਰਹੇ ਨੇ

Published

on

CBI

ਨਵੀਂ ਦਿੱਲੀ, 25 ਨਵੰਬਰ – ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਦੋਸ਼ ਲਾਇਆ ਹੈ ਕਿ ਵਿਵਾਦ ਵਿੱਚ ਫਸੇ ਮਾਸ ਕਾਰੋਬਾਰੀ ਤੇ ਐਕਸਪੋਰਟਰ ਮੁਇਨ ਅਖਤਰ ਕੁਰੈਸ਼ੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਟ੍ਰਾਇਲ ਕੋਰਟ ਦੇ ਜੱਜ ਇਸ ਦੀ ਜਾਂਚ ਵਿੱਚ ਦਖ਼ਲ ਅੰਦਾਜ਼ੀ ਕਰ ਰਹੇ ਹਨ, ਜਿਸ ਵਿੱਚ ਸਾਬਕਾ ਸੀ ਬੀ ਆਈ ਡਾਇਰੈਕਟਰ ਰਣਜੀਤ ਸਿਨਹਾ ਅਤੇ ਏ ਪੀ ਸਿਨਹਾ ਵੀ ਜਾਂਚ ਦੇ ਘੇਰੇ ਵਿੱਚ ਹਨ।
ਇਸ ਬਾਰੇ 17 ਨਵੰਬਰ ਨੂੰ ਜਾਂਚ ਏਜੰਸੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਟ੍ਰਾਇਲ ਕੋਰਟ ਦੇ ਜੱਜ ਵੱਲੋਂ ਦਿੱਤੇ ਹੁਕਮਾਂ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ, ਜੋ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ। ਸੀ ਬੀ ਆਈ ਨੇ ਸ਼ਿਕਾਇਤ ਕੀਤੀ ਕਿ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚਜੱਜ ਦਖਲ ਦੇ ਰਹੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੌਜੂਦਾ ਅਧਿਕਾਰੀਆਂ ਨੂੰ ਅਦਾਲਤ ਦੇ ਸਵਾਲਾਂ ਦਾ ਜਵਾਬ ਦੇਣ ਲਈ ਸੱਦਿਆ ਨਹੀਂ ਜਾਣਾ ਚਾਹੀਦਾ। ਜੱਜ ਯੋਗੇਸ਼ ਖੰਨਾ ਨੇ ਸੀ ਬੀ ਆਈ ਵੱਲੋਂ ਦਿਤੀ ਗਈ ਸਮੱਗਰੀ ਦੇ ਪੱਖ ਵਿੱਚ 27 ਅਕਤੂਬਰ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ ਹੈ ਅਤੇ ਮਾਮਲੇ ਨੂੰ 22 ਦਸੰਬਰ ਦੇ ਲਈ ਸੂਚੀ-ਬੱਧ ਕਰ ਦਿੱਤਾ ਹੈ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਦੇਸ਼ ਧ੍ਰੋਹ ਕੇਸ : ਕੰਗਨਾ ਰਣੌਤ ਤੇ ਰੰਗੋਲੀ ਦੀ ਗ੍ਰਿਫਤਾਰੀ ‘ਤੇ ਅੰਤ੍ਰਿਮ ਰੋਕ

Published

on

Kangana Ranaut and Rangoli

ਮੁੰਬਈ, 25 ਨਵੰਬਰ – ਫਿਲਮ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀ ਦੇਸ਼ ਧ੍ਰੋਹ ਅਤੇ ਹੋਰ ਕੇਸਾਂ ਵਿੱਚ ਗ੍ਰਿਫਤਾਰੀ ‘ਤੇ ਬੰਬੇ ਹਾਈ ਕੋਰਟ ਨੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਦੋਵਾਂ ਨੂੰ 8 ਜਨਵਰੀ ਨੂੰ ਮੁੰਬਈ ਪੁਲਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਰਨਣ ਯੋਗ ਹੈ ਕਿ ਕੰਗਨਾ ਅਤੇ ਰੰਗੋਲੀ ਦੇ ਖਿਲਾਫ ਦਰਜ ਕੀਤੀ ਸ਼ਿਕਾਇਤਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ‘ਨਫਰਤ ਤੇ ਫਿਰਕੂ ਤਣਾਅ’ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਅਤੇ ਸ਼ਿਕਾਇਤ ਰੱਦ ਕਰਨ ਦੀ ਮੰਗ ਕੀਤੀ ਸੀ। ਕੰਗਨਾਅਤੇ ਰੰਗੋਲੀ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਦੋਵੇਂ ਬਾਂਦਰਾ ਪੁਲਸ ਅੱਗੇ 8 ਜਨਵਰੀ ਨੂੰ ਪੇਸ਼ ਹੋ ਜਾਣਗੀਆਂ। ਹਾਈ ਕੋਰਟ ਨੇ ਵਕੀਲ ਦੀ ਅਪੀਲ ਮੰਨ ਲਈ। ਅਦਾਲਤ ਨੇ ਇਹ ਵੀ ਪੁੱਛਿਆ ਕਿ ਦੋਵਾਂ ਉੱਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਕਿਉਂ ਲਾਈਆਂ ਗਈਆਂ ਹਨ? ਕੇਸ ਉਤੇ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਦੇਹ ਵਪਾਰ ਤੇ ਕੁੱਟ-ਮਾਰ ਵਿਰੁੱਧ ਹੋਟਲ ਦੇ ਖ਼ਿਲਾਫ਼ ਧਰਨਾ

Published

on

dharnaa

ਜਲੰਧਰ, 25 ਨਵੰਬਰ – ਨਿਊ ਰੇਲਵੇ ਰੋਡ ਦੀ ਵਸਨੀਕ ਨਿਸ਼ਚਿੰਤ ਕੌਰ ਤੇ ਉਸ ਦੇ ਲੜਕੇ ਗਗਨਦੀਪ ਸਿੰਘ ਨੇ ਗੁਆਂਢ ‘ਚ ਚੱਲਦੇ ਹੋਟਲ ਬਲੈਸਿੰਗ ਇਨ ‘ਚ ਦੇਹ ਵਪਾਰ ਦਾ ਧੰਦਾ ਚੱਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਇਸ ਬਾਰੇ ਉਹ ਪੁਲਸ ਨੂੰ ਸ਼ਿਕਾਇਤ ਦਿੰਦੇ ਹਨ ਤਾਂ ਪੁਲਸ ਹੋਟਲ ਮਾਲਕਾਂ ਦੇ ਖ਼ਿਲਾਫ਼ ਕੋਈ ਕਾਰਵਾਈਨਹੀਂ ਕਰਦੀ। ਕੱਲ੍ਹ ਇਸ ਬਾਰੇ ਖੂਬ ਹੰਗਾਮਾ ਵੀ ਹੋਇਆ ਹੈ।
ਨਿਸ਼ਚਿੰਤ ਕੌਰ ਨੇ ਦੋਸ਼ ਲਾਇਆ ਕਿ ਇਸ ਗੱਲ ਦੀ ਰੰਜਸ਼ ਕਾਰਨਕੱਲ੍ਹ ਹੋਟਲ ਮਾਲਕ ਰਾਜੇਸ਼ ਖੰਨਾ ਅਤੇ ਉਸ ਦੇ ਸਮਰਥੱਕਾਂ ਨੇ ਮਿਲ ਕੇ ਉਸ ਦੀ ਤੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਹੈ। ਔਰਤ ਨਾਲ ਕੁੱਟਮਾਰ ਹੁੰਦੀ ਦੇਖ ਕੇ ਇਲਾਕੇ ਦੇ ਲੋਕਾਂ ਨੇ ਹੋਟਲ ਮਾਲਕ ਦਾ ਵਿਰੋਧ ਕੀਤਾ ਅਤੇ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਓਥੇ ਪਹੁੰਚੇ ਏ ਸੀ ਪੀ (ਨਾਰਥ) ਸੁਖਜਿੰਦਰ ਸਿੰਘ ਨੂੰ ਪੀੜਤ ਔਰਤ ਨੇ ਦੱਸਿਆ ਕਿ ਕੱਲ੍ਹ ਉਸ ਨੇ ਹੋਟਲ ‘ਚ ਆਏ ਕੁਝ ਸ਼ੱਕੀ ਜੋੜਿਆਂ ਦੀਆਂ ਤਸਵੀਰਾਂ ਖਿੱਚੀਆਂ ਸਨ, ਜਿਸ ਤੋਂ ਬਾਅਦ ਹੋਟਲ ਮਾਲਕ ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਗੱਲਬਾਤ ਲਈ ਹੋਟਲ ‘ਚ ਬੁਲਾਇਆ, ਜਿਥੇ ਰਾਜੇਸ਼ ਖੰਨਾ ਨੇ ਆਪਣੇ ਸਮਰੱਥਕਾਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆ ਕੇ ਹਮਲਾਵਰਾਂ ਤੋਂ ਬਚਾਇਆ।
ਦੂਸਰੇ ਪਾਸੇ ਹੋਟਲ ਮਾਲਕ ਰਾਜੇਸ਼ ਖੰਨਾ ਵੱਲੋਂ ਆਪਣੇ ‘ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਕਤ ਮਾਂ-ਪੁੱਤਰ ਵੱਲੋਂ ਰੋਜ਼ ਹੋਟਲ ਦੇ ਬਾਹਰ ਖੜੇ ਵਾਹਨਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਕੀਤੀ ਜਾਂਦੀ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਉਹ ਆਪ ਵਾਹਨਾਂ ਦੀ ਪਾਰਕਿੰਗ ਦਾ ਧਿਆਨ ਰੱਖਣਗੇ। ਰਾਜੇਸ਼ ਖੰਨਾ ਨੇ ਦੱਸਿਆ ਕਿ ਕੱਲ੍ਹ ਉਹ ਹੋਟਲ ਦੇ ਨਾਲ ਲਗਦੀ ਆਪਣੀ ਦੁਕਾਨ ‘ਤੇ ਬੈਠਾ ਸੀ ਤਾਂ ਮਾਂ-ਪੁੱਤਰ ਨੇ ਆ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਵੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ।

Click Here To Read Punjabi newspaper

Continue Reading

ਰੁਝਾਨ