Illegal collection of donations in the name of Ram Mandir by forming fake
Connect with us [email protected]

ਅਪਰਾਧ

ਫਰਜ਼ੀ ਬਜਰੰਗ ਦਲ ਬਣਾ ਕੇ ਰਾਮ ਮੰਦਰ ਦੇ ਨਾਂ ਉਤੇ ਚੰਦੇ ਦੀ ਗੈਰ-ਕਾਨੂੰਨੀ ਵਸੂਲੀ

Published

on

ਮੁਰਾਦਾਬਦ, 18 ਜਨਵਰੀ – ਅਯੁੱਧਿਆ ਚ ਰਾਮ ਮੰਦਰ ਬਣਾਉਣ ਲਈ ਸਹਿਯੋਗ ਰਾਸ਼ੀ ਇਕੱਠੀ ਕਰਨ ਬਾਰੇ ਪੂੁਰੇ ਦੇਸ਼ਚ ਹਿੰਦੂ ਸੰਗਠਨਾਂ ਵੱਲੋਂਮੁਹਿੰਮ ਚੱਲ ਰਹੀ ਹੈ, ਪਰ ਇੱਕ ਹੈਰਾਨ ਕਰਨ ਵਾਲੀ ਘਟਨਾ ਚ ਰਾਮ ਮੰਦਰ ਬਣਾਉਣ ਦੇ ਨਾਂਤੇ ਕੁਝ ਹਿੰਦੂ ਸੰਗਠਨ ਰਾਮ ਭਗਤਾਂ ਨਾਲ ਠੱਗੀ ਕਰ ਰਹੇ ਹਨ।
ਰਾਮ ਮੰਦਰ ਉਸਾਰੀ ਨਾਲ ਜੁੜੀ ਮੁਰਾਦਾਬਾਦ ਦੀ ਕਮੇਟੀ ‘ਰਾਮ ਮੰਦਰ ਨਿਧੀ ਸਮਰਪਣ ਕਮੇਟੀਦੇ ਆਗੂ ਪ੍ਰਭਾਤ ਗੋਇਲ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯੂਵਾ ਇਕਾਈ ‘ਬਜਰੰਗ ਦਲ ਨਾਲ ਮਿਲਦੇ-ਜੁਲਦੇ ਨਾਂ ਵਾਲੇ ਰਾਸ਼ਟਰੀ ਬਜਰੰਗ ਦਲਦੇ ਅਹੁਦਾ ਅਧਿਕਾਰੀਆਂ ਵਿਰੁੱਧ ਮੁਰਾਦਾਬਾਦ ਦੇ ਸਿਵਲ ਲਾਈਨਸ ਥਾਣੇਚ ਕੇਸ ਦਰਜ ਕਰਵਾਇਆ ਹੈ।ਉਨ੍ਹਾਂ ਦੱਸਿਆ ਕਿ ਕੱਲ੍ਹ ਸਾਡੇ ਵਰਕਰ ਜਦ ਕ੍ਰਿਸ਼ਨ ਨਗਰ ਕਜਰੀਸਰਾਏ ਗਏ ਤਾਂ ਕੁਝ ਲੋਕਾਂ ਨੇ ਦੱਸਿਆ ਕਿ ਅਸੀਂ ਦੋ ਦਿਨ ਪਹਿਲਾਂ ਚੰਦਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ 21 ਰੁਪਏ ਅਤੇ 25 ਰੁਪਏ ਦੀਆਂ ਰਸੀਦਾਂ ਦਿਖਾਈਆਂ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਚੰਦਾ ਕਿਸ ਨੂੰ ਦਿੱਤਾ ਤਾਂ ਉਨ੍ਹਾਂ ਨੇ 4-5 ਲੋਕਾਂ ਦੇ ਨਾਂ ਦੱਸੇ। ਪ੍ਰਭਾਤ ਗੋਇਲ ਦੇ ਮੁਤਾਬਕ ‘ਰਾਸ਼ਟਰੀ ਬਜਰੰਗ ਦਲ` ਦੇ ਲੋਕਾਂ ਨੇ ਫਰਜ਼ੀ ਰਸੀਦ ਵੀ ਛਪਵਾਈ ਹੋਈ ਹੈ।

Punjabi Religious News

ਅਪਰਾਧ

ਇਕਬਾਲ ਮਿਰਚੀ ਦੇ ਪੁੱਤਰ ਅਤੇ ਪਤਨੀ ਭਗੌੜੇ ਆਰਥਿਕ ਅਪਰਾਧੀ ਐਲਾਨੇ ਗਏ

Published

on

ਮੁੰਬਈ, 27 ਫਰਵਰੀ – ਮੁੰਬਈ ਦੀ ਇੱਕ ਵਿਸ਼ੇਸ਼ ਕੋਰਟ ਨੇ ਕੱਲ੍ਹ ਗੈਂਗਸਟਰ ਇਕਬਾਲ ਮਿਰਚੀ ਦੇ ਦੋ ਪੁੱਤਰਾਂ ਅਤੇ ਪਤਨੀ ਨੂੰ ‘ਭਗੌੜਾ ਆਰਥਿਕ ਦੋਸ਼ੀ’ ਐਲਾਨ ਕੀਤਾ ਹੈ।
ਗੈਂਗਸਟਰ ਇਕਬਾਲ ਮਿਰਚੀ ਦੀ ਮੌਤ ਹੋ ਚੁੱਕੀ ਹੈ। ਅਧਿਕਾਰਿਕ ਸੂਤਰਾਂਮੁਤਾਬਕ ਦੋਸ਼ੀਆਂ ਵਿੱਚ ਮਿਰਚੀ ਦੀ ਪਤਨੀ ਹਾਜ਼ਰਾ ਮੇਮਨ ਅਤੇ ਪੁੱਤਰ ਜੁਨੈਦ ਮੇਮਨ ਅਤੇ ਆਸਿਫ ਮੇਮਨ ਸ਼ਾਮਲ ਹਨ। ਐਡੀਸ਼ਨਲ ਸੈਸ਼ਨ ਜੱਜ ਏ ਏ ਨੰਦਗਾਂਵਕਰ ਦੀ ਕੋਰਟ ਨੇ ਤਿੰਨਾਂ ਨੂੰ ਭਗੌੜਾ ਆਰਥਿਕ ਦੋਸ਼ੀ ਕਾਨੂੰਨ 2018 ਦੀ ਧਾਰਾ 12 ਹੇਠ ਭਗੌੜਾ ਆਰਥਿਕ ਦੋਸ਼ੀ ਐਲਾਨ ਕੀਤਾ ਹੈ। ਇੱਕ ਅਧਿਕਾਰੀ ਨੇ ਕਿਹਾ, ‘ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੂੰ ਕਾਨੂੰਨ ਦੀ ਯੋਗ ਪ੍ਰਕਿਰਿਆ ਦੀ ਪਾਲਣਾ ਕਰਨ ਦੇ ਬਾਅਦ ਭਾਰਤ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੀ ਸੰਪਤੀ ਜ਼ਬਤ ਕਰਨ ਲਈ ਕਿਹਾ ਹੈ।’
ਕੇਂਦਰੀ ਜਾਂਚ ਏਜੈਂਸੀ ਨੇ ਬੀਤੇ ਦਸੰਬਰ ਵਿੱਚ ਕੋਰਟ ਵਿੱਚ ਪਹੁੰਚ ਕੀਤੀ ਸੀ। ਮਨੀ ਲਾਂਡਰਿੰਗ ਐਕਟ (ਪੀ ਐਮ ਐਲ ਏ) ਹੇਠ ਕੇਸਾਂ ਦੀ ਸੁਣਵਾਈ ਲਈ ਵਿਸ਼ੇਸ਼ ਕੋਰਟ ਹੁੰਦੀ ਹੈ। ਏਜੈਂਸੀ ਨੇ 2018 ਵਿੱਚ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਇਸ ਕਾਨੂੰਨ ਹੇਠ ਤਿੰਨਾਂ ਨੂੰ ਨਿਯਮਾਂ ਦਾ ਉਲੰਘਣਾ ਨਾ ਕਰਨ ਲਈ ਕਿਹਾ ਸੀ। ਕੋਰਟ ਨੇ ਤਿੰਨਾਂ ਨੂੰ 16 ਫਰਵਰੀ ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ।

Read More Latest Crime News in Punjabi

Continue Reading

ਅਪਰਾਧ

ਇੰਤਕਾਲ ਦੇ ਬਦਲੇ 25 ਹਜ਼ਾਰ ਰਿਸ਼ਵਤ ਲੈਂਦੇ ਪਟਵਾਰੀ ਤੇ ਕਾਨੂਨਗੋ ਗ਼ਿ੍ਰਫ਼ਤਾਰ

Published

on

ਹੁਸ਼ਿਆਰਪੁਰ, 27 ਫਰਵਰੀ – ਵਿਜਿਲੈਂਸ ਬਿਊਰੋ ਨੇ ਕੱਲ੍ਹ ਇੱਕ ਪਟਵਾਰੀ ਅਤੇ ਰੈਵੇਨਿਊ ਵਿਭਾਗ ਤੋਂ ਡਿਫਾਲਟਰ ਐਲਾਨੇ ਗਏ ਸਾਬਕਾ ਕਾਨੂਨਗੋ ਨੂੰ ਇੱਕ ਕਿਸਾਨ ਦਾ ਇੰਤਕਾਲ ਕਰਨ ਦੇ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਟ੍ਰੈਪ ਲਾ ਕੇ ਕਾਬੂ ਕਰ ਲਿਆ।
ਇਸ ਸੰਬੰਧ ਵਿੱਚ ਡੀ ਐਸ ਪੀ ਵਿਜੀਲੈਂਸ ਨਿਰੰਜਨ ਸਿੰਘ ਦੇ ਮੁਤਾਬਕ ਸ਼ਿਕਾਇਤ ਕਰਤਾ ਪਿ੍ਰਤਪਾਲ ਜੀਤ ਸਿੰਘ ਸੰਘਾ ਵਾਸੀ ਕੋਰਟ ਰੋਡ ਹੁਸ਼ਿਆਰਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਕੰਢੀ ਨਹਿਰ ਵਿਭਾਗ ਨੇ ਐਕਵਾਇਰ ਕੀਤੀ ਸੀ, ਜਿਸਦਾ ਇੰਤਕਾਲ ਹੋਣਾ ਸੀ। ਇੰਤਕਾਲ ਦੇ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੀ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਹਿਰੀ ਵਿਭਾਗ ਤੋਂ ਮਿਲਣਾ ਸੀ। ਉਨ੍ਹਾਂ ਨੇ ਤਹਿਸੀਲ ਵਿਭਾਗ ਵਿੱਚ ਇਸ ਦੀ ਅਰਜ਼ੀ ਦਿੱਤੀ ਤਾਂ ਪਟਵਾਰੀ ਸੁਰਿੰਦਰ ਪਾਲ ਜ਼ਮੀਨ ਦਾ ਇੰਤਕਾਲ ਕਰਨ ਵਿੱਚ ਆਨਾਕਾਨੀ ਕਰਦਾ ਰਿਹਾ। ਫਿਰ ਉਸ ਨੇ ਕੰਮ ਕਰਨ ਬਦਲੇ 25 ਹਜ਼ਾਰ ਰੁਪਏ ਦੀ ਮੰਗ ਕੀਤੀ। ਡੀ ਐਸ ਪੀ ਨੇ ਦੱਸਿਆ ਕਿ ਸ਼ਿਕਾਇਤ ਦੇ ਬਾਅਦ ਦੋਸ਼ੀਆਂ ਨੂੰ ਰੰਗੇ ਹੱਥ ਫੜਨ ਲਈ ਟ੍ਰੈਪ ਲਾਇਆ, ਤਾਂ ਇਹ ਲੋਕ ਉਸ ਵਿੱਚ ਫਸ ਗਏ ਅਤੇ ਉਨ੍ਹਾਂ ਤੋਂ 25 ਹਜ਼ਾਰ ਰੁਪਏ ਰਿਸ਼ਵਤ ਦੇ ਬਰਾਮਦ ਹੋ ਗਏ ਹਨ। ਇਸ ਮੌਕੇ ਫੜੇ ਗਏ ਕਾਨੂਨਗੋ ਯੋਗਰਾਜ ਪਾਲ ਦੇ ਖ਼ਿਲਾਫ਼ ਸਾਲ 1992 ਵਿੱਚ 300 ਰੁਪਏ ਰਿਸ਼ਵਤ ਲੈਣ ਦਾ ਕੇਸ ਵਿਜਿਲੈਂਸ ਵਿਭਾਗ ਨੇ ਦਰਜ ਕੀਤਾ ਸੀ, ਜਿਸ ਦੇ ਬਾਅਦ ਉਸ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਸੀ।

Read More Punjab Crime Latest Breaking News

Continue Reading

ਅਪਰਾਧ

ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਨੌਕਰੀ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਲਏ

Published

on

ਅੰਮਿ੍ਰਤਸਰ, 27 ਫਰਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਨੌਕਰੀਆਂ ਲਵਾਉਣ ਦੇ ਨਾਂ ’ਤੇ ਇਸ ਕਮੇਟੀ ਦੇ ਇੱਕ ਮੁਲਾਜ਼ਮ ਵੱਲੋਂ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਦਾ ਭੇਦ ਖੁੱਲ੍ਹਾ ਹੈ। ਸਾਰੀ ਗੱਲ ਸਾਹਮਣੇ ਆਉਣ ’ਤੇ ਕਮੇਟੀ ਅਧਿਕਾਰੀਆਂ ਨੇ ਉਸ ਮੁਲਾਜ਼ਮ ਨੂੰ ਸਸਪੈਂਡ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤਾ ਲੱਗਾ ਹੈ ਕਿ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪਬਲੀਕੇਸ਼ਨ ਵਿਭਾਗ ’ਚ ਹੈਲਪਰ ਪੱਧਰ ਦੇ ਮੁਲਾਜ਼ਮ ਨੇ ਇਹ ਠੱਗੀ ਕੀਤੀ ਹੈ। ਇਸ ਵਿੱਚ ਹਾਲੇ ਤੱਕ ਕਿਸੇ ਹੋਰ ਮੁਲਾਜ਼ਮ ਜਾਂ ਅਧਿਕਾਰੀ ਦਾ ਨਾਂ ਨਹੀਂ ਆਇਆ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਏਡਾ ਘੁਟਾਲਾ ਇਕੱਲਾ ਮੁਲਾਜ਼ਮ ਨਹੀਂ ਕਰ ਸਕਦਾ। ਦੱਸਿਆ ਗਿਆ ਹੈ ਕਿ ਉਕਤ ਮੁਲਾਜ਼ਮ ਨੇ ਕੁਝ ਲੋਕਾਂ ਕੋਲੋਂ ਸ਼੍ਰੋਮਣੀ ਕਮੇਟੀ ’ਚ ਨੌਕਰੀਆਂ ਦਿਵਾਉਣ ਬਹਾਨੇ ਮੋਟੀਆਂ ਰਕਮਾਂ ਲਈਆਂ ਅਤੇ ਨੌਕਰੀ ਦੇ ਚਾਹਵਾਨਾਂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਲੈਟਰਪੈਡ ’ਤੇ ਵੱਖ-ਵੱਖ ਅਧਿਕਾਰੀਆਂ ਦੇ ਦਸਖ਼ਤ ਕਰਕੇ ਫਾਈਲਾਂ ਬਣਾ ਦਿੱਤੀਆਂ ਅਤੇ ਉਨ੍ਹਾਂ ਲੋਕਾਂ ਨੂੰ ਪੁਲਸ ਵੈਰੀਫਿਕੇਸ਼ਨ, ਮੈਡੀਕਲ ਜਾਂਚ ਤੱਕ ਦੇ ਪੱਤਰ ਵੀ ਭੇਜ ਦਿੱਤੇ। ਭੇਦ ਖੁੱਲ੍ਹਣ ਉਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਦੀ ਜਾਂਚ ਲਈ ਉਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਤੇ ਉਸ ਦੇ ਅਗਲੇਰੀ ਕਾਰਵਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੁਲਾਜ਼ਮ ਤੋਂ ਪੀੜਤ ਕੁਝ ਲੋਕ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪੁੱਜੇ ਅਤੇ ਫਲਾਇੰਗ ਵਿਭਾਗ ਨੂੰ ਬਿਆਨ ਦਰਜ ਕਰਾਏ। ਸੁਣਨ ਵਿੱਚ ਆਇਆ ਹੈ ਕਿ ਛੇ ਜਣੇ ਇਸ ਠੱਗੀ ਦਾ ਸ਼ਿਕਾਰ ਹੋਏ ਹਨ ਤੇ ਹਰ ਵਿਅਕਤੀ ਤੋਂ ਇੱਕ ਤੋਂ ਤਿੰਨ ਲੱਖ ਰੁਪਏ ਦੇ ਕਰੀਬ ਰਕਮ ਵਸੂਲੀ ਗਈ ਸੀ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca