Curse on Kangana, the old lady with the farmer's dharna
Connect with us apnews@iksoch.com

ਪੰਜਾਬੀ ਖ਼ਬਰਾਂ

ਕਿਸਾਨ ਧਰਨੇ ਵਾਲੀ ਬਜ਼ੁਰਗ ਬੇਬੇ ਦੀ ਕੰਗਨਾ ਨੂੰ ਫਿਟਕਾਰ: ਤੇਰੇ ਇੱਕ ਲੱਗੇ ਤਾਂ ਤੂੰ ਜਾਣੇਂ…

Published

on

kangna ranaut

ਚੰਡੀਗੜ੍ਹ, 1 ਦਸੰਬਰ – ਕਿਸਾਨ ਧਰਨੇ ਵਿੱਚ ਦਿੱਲੀ ਗਈ ਬਿਰਧ ਮਾਈ ਮਹਿੰਦਰ ਨੇ ਆਢਾ ਲਿਆ ਹੈ। ਉਸ ਨੂੰ ਜ਼ਿੰਦਗੀ ਨਹੀਂ ਹਰਾ ਸਕੀ, ਜੋਸ਼ ਤੇ ਜਜ਼ਬੇ ਅੱਗੇ ਸਭ ਢੇਰੀ ਹੋ ਗਏ। ਅਦਾਕਾਰਾ ਕੰਗਣਾ ਰਣੌਤ ਨੇ ਉਸ ਦੇ ਵੱਲ ਉਂਗਲ ਉਠਾਈ ਹੈ, ਜਿਸ ਨੇ ਇਸ ਬਿਰਧ ਦੀ ਆਤਮਾ ਨੂੰ ਝਟਕਾ ਦਿੱਤਾ ਹੈ। ਕੰਗਣਾ ਰਣੌਤ ਨੇ ਟਵੀਟ ਕਰ ਕੇ ਇਸ ਮਾਈ ਨੂੰ ਕਿਸਾਨ ਅੰਦੋਲਨ ਵਿੱਚ 100 ਰੁਪਿਆ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਦੱਸਿਆ ਸੀ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੇ ਖੁਦ ਵਾਢੀ ਦੇ ਮੌਕੇ ਦਾਤੀ ਚਲਾਈ, ਰਾਤਾਂ ਨੂੰ ਖੁਦ ਫਸਲਾਂ ਨੂੰ ਪਾਣੀ ਲਾਏ, ਟਿੱਬੇ ਪੱਧਰੇ ਕੀਤੇ। ਖੇਤਾਂ ਤੋਂ ਸੁੱਖ ਚੈਨ ਨਿਛਾਵਰ ਕੀਤਾ ਤੇ ਬਾਬੇ ਨਾਨਕ ਦਾ ਸੱਚਾ ਕਿਰਤੀ ਬਣੀ। ਖੇਤਾਂ ਦੀ ਕਿਰਤ ਨੇ ਨੇ ਇਸ ਬਿਰਧ ਔਰਤ ਦੇ ਕੁੱਬ ਪਾ ਦਿੱਤਾ। ਅੱਗੀ ਵਰ੍ਹਿਆਂ ਦੀ ਇਹ ਬਿਰਧ ਔਰਤ ਅੱਜ ਵੀ ਸਬਜ਼ੀਆਂ ਦੀ ਕਾਸ਼ਤ ਕਰਦੀ ਹੈ। ਮਹਿੰਦਰ ਕੌਰ ਆਪਣੇ ਪੁੱਤਰ-ਪੋਤਿਆਂ ਲਈ ਜ਼ਿੰਦਗੀ’ਕਿਸਾਨ ਅੰਦੋਲਨ’ ਦੇ ਲੇਖੇ ਲਾਉਣ ਲਈ ਕਾਹਲੀ ਹੈ। ਉਹ ਹਰ ਕਿਸਾਨ ਅੰਦੋਲਨ ਵਿੱਚ ਅੱਗੇ ਹੋ ਜਾਂਦੀ ਹੈ।
ਵਰਨਣ ਯੋਗ ਕਿ ਗੌਤਮ ਯਾਦਵ ਨੇ ਦਿੱਲੀ ਵਿੱਚ ਜੁੜੇ ਕਿਸਾਨ ਅੰਦੋਲਨ ਦੇ ਬਾਰੇ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਦੋ ਤਸਵੀਰਾਂ ਸਨ। ਇੱਕ ਬੰਨ੍ਹੇ ਸ਼ਾਹੀਨ ਬਾਗ ਵਿੱਚ ਕੁੱਦਣ ਵਾਲੀ 82 ਸਾਲਾ ਬਿਲਕੀਸ ਬਾਨੋ ਸੀ, ਜਿਸ ਨੂੰ ਟਾਈਮ ਮੈਗਜ਼ੀਨ ਨੇ ਪ੍ਰਮੁੱਖਤਾ ਦਿੱਤੀ। ਦੂਸਰੇ ਬੰਨੇ ਕਿਸਾਨੀ ਝੰਡਾ ਚੁੱਕੀ ਜਾ ਰਹੀ ਬਿਰਧ ਮਹਿੰਦਰ ਕੌਰ ਦੀ ਤਸਵੀਰ ਹੈ। ਦੋਵਾਂ ਨੂੰ ਇੱਕ ਔਰਤ ਦੱਸਿਆ ਗਿਆ ਹੈ। ਕੰਗਣਾ ਰਣੌਤ ਨੇ ਇਸ ਟਵੀਟ ‘ਤੇ ਟਿੱਪਣੀ ਕਰਦਿਆਂ ਮਹਿੰਦਰ ਕੌਰ ਨੂੰ ਸੌ ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ ‘ਚ ਬੈਠਣ ਵਾਲੀ ਔਰਤ ਗਰਦਾਨ ਦਿੱਤਾ।ਬਠਿੰਡਾ ਜ਼ਿਲ੍ਹੇ ਦੀ ਬਿਰਧ ਮਹਿੰਦਰ ਕੌਰ ਦਾ ਪਰਵਾਰ ਇਹ ਮਾਨਸਿਕ ਝਟਕਾ ਨਹੀਂ ਚੱਲ ਸਕਿਆ। ਮਹਿੰਦਰ ਕੌਰ ਨੇ ਇੱਕੋ ਗੱਲ ਆਖੀ, ‘ਉਹ ਪੂਰੀ ਜ਼ਿੰਦਗੀ ਮਿੱਟੀ ਨਾਲ ਮਿੱਟੀ ਹੋਈ ਰਹੀ ਹੈ, ਦੁੱਖਾਂ ਨੇ ਪੈਰ-ਪੈਰ ਉੱਤੇ ਰਾਹ ਘੇਰੇ, ਉਂਗਲ ਚੁੱਕਣ ਵਾਲੀ ਬੀਬਾ ਉਤੇ ਕਦੇ ਸਾਡੇ ਵਾਂਗੂ ਦੁੱਖ ਪਵੇ ਤਾਂ ਉਸ ਨੂੰ ਪਤਾ ਲੱਗੇ।’ ਮਹਿੰਦਰ ਕੌਰ ਆਖਦੀ ਹੈ ਕਿ ਉਸ ਨੇ ਕਿਰਤ ਦਾ ਲੜ ਫੜਿਆ ਤੇ ਕਦੇ ਪਰਵਾਰ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ। ਉਸ ਉੱਤੇ ਲਾਏ ਭਾੜੇ ਵਾਲੇ ਦਾਗ ਨੇ ਸਭ ਮਿੱਟੀ ‘ਚ ਮਿਲਾ ਦਿੱਤਾ। ਮਹਿੰਦਰ ਕੌਰ ਦੇ ਬਜ਼ੁਰਗ ਪਤੀ ਲਾਭ ਸਿੰਘ ਨੰਬਰਦਾਰ ਨੇ ਕਿਹਾ ਕਿ ਝੂਠੇ ਦੋਸ਼ ਲਾਉਣ ਵਾਲੀ ਕੰਗਣਾ ਨੂੰ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।
ਮਿਲੇ ਵੇਰਵੇ ਅਨੁਸਾਰ 1971 ਵਿੱਚ ਮਹਿੰਦਰ ਕੌਰ ਵਿਆਹ ਕਰਕੇ ਜਦੋਂ ਲਾਭ ਸਿੰਘ ਦੇ ਘਰ ਆਈ ਤਾਂ ਅੰਤਾਂ ਦੀ ਗੁਰਬਤ ਸੀ। ਕੱਚੀਆਂ ਕੰਧਾਂ ਵਾਲਾ ਘਰ ਅਤੇ ਘਰ ਵਿੱਚ ਇੱਕ ਲੱਕੜ ਵੀ ਨਹੀਂ ਸੀ। ਤਨ ਦੇ ਕੱਪੜਿਆਂ ਤੋਂ ਬਿਨਾਂ ਕੁਝ ਨਹੀਂ ਸੀ। ਅੱਜ ਵੀ ਪਰਵਾਰ ਸਿਰ ਸੱਤ ਲੱਖ ਰੁਪਏ ਦਾ ਕਰਜ਼ਾ ਹੈ। ਬਿਰਧ ਮਾਈ ਆਖਦੀ ਹੈ ਕਿ ਉਸ ਨੇ ਗਰਮੀ ਸਰਦੀ ਪਿੰਡੇ ਝੱਲੀ ਅਤੇ ਪਤੀ ਨਾਲ ਖੇਤਾਂ ‘ਚ ਦਿਨ ਰਾਤ ਕੰਮ ਕੀਤਾ। ਕਦੇ ਪਿੱਛੇ ਨਹੀਂ ਹਟੀ। ਪਤੀ ਲਾਭ ਸਿੰਘ ਕਹਿੰਦਾ ਹੈ ਕਿ ਜਦੋਂ ਖੇਤਾਂ ਨੇ ਹਰਾ ਦਿੱਤਾ, ਉਸ ਨੇ ਨਸ਼ਾ ਤਸਕਰੀ ਦੇ ਰਾਹ ਪੈਣ ਦਾ ਫੈਸਲਾ ਕੀਤਾ। ਮਹਿੰਦਰ ਕੌਰ ਨੇ ਪਤੀ ਦਾ ਰਾਹ ਰੋਕ ਲਿਆ। ਤਸਕਰੀ ਦੀ ਥਾਂ ਖੇਤਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਰਾਹ ਦਿਖਾਇਆ। ਦਿਨ ਰਾਤ ਦੋਵੇਂ ਜੀਅ ਸਬਜ਼ੀਆਂ ਦੀ ਪੈਦਾਵਾਰ ਕਰਨ ਲੱਗੇ। ਖੁਦ ਸ਼ਹਿਰਾਂ ਵਿੱਚ ਜਾ ਕੇ ਸਬਜ਼ੀ ਵੇਚਦੇ ਰਹੇ। ਮਹਿੰਦਰ ਕੌਰ ਨੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਅਤੇ ਨਾਲ ਪੈਲੀ ਨੂੰ ਪਾਲਿਆ। ਮਹਿੰਦਰ ਕੌਰ ਦੇ ਲੜਕੇ ਗੁਰਦਾਸ ਨੇ ਕਿਹਾ ਕਿ ਮਾਂ ਮਹਿੰਦਰ ਕੌਰ ਦੀ ਹਿੰਮਤ ਨੇ ਪਰਵਾਰ ਨੂੰ ਡੋਲਣ ਨਹੀਂ ਦਿੱਤਾ, ਪਰ ਕੰਗਣਾ ਰਣੌਤ ਨੇ ਉਂਗਲ ਚੁੱਕ ਕੇ ਬਿਨਾਂ ਕਸੂਰੋਂ ਦਾਗ ਲਾ ਦਿੱਤਾ ਹੈ। ਉਸ ਨੇ ਕਿਹਾ ਕਿ ਕੰਗਣਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਮਾਂ ਮਹਿੰਦਰ ਕੌਰ ਨੇ ਕਿਹਾ ਕਿ ਉਹ ਆਖਰੀ ਦਮ ਤੱਕ ਖੇਤਾਂ ਦੇ ਪੁੱਤਾਂ ਲਈ ਲੜੇਗੀ। ਕੰਗਣਾ ਰਣੌਤ ਨੇ ਲਾਹਨਤਾਂ ਪੈਣ ਪਿੱਛੋਂ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ।

Click Here To Read Punjabi news paper online

ਪੰਜਾਬੀ ਖ਼ਬਰਾਂ

ਰੇਲ ਗੱਡੀ ਤੋਂ ਡਿੱਗਾ ਮੋਬਾਈਲ ਚੁੱਕਣ ਉੱਤਰੇ ਨੌਜਵਾਨ ਦੀ ਜਾਨ ਗਈ

Published

on

death

ਪਠਾਨਕੋਟ, 20 ਜਨਵਰੀ – ਪਠਾਨਕੋਟ ਕੈਂਟ ਸਟੇਸ਼ਨ ਤੋਂ ਤਿੰਨ ਕਿਲੋਮੀਟਰ ਦੂਰ ਭੜੌਲੀ ਜੰਕਸ਼ਨ ਦੇ ਕੋਲ ਚਲਦੀ ਟਰੇਨ ਤੋਂ ਮੋਬਾਈਲ ਡਿੱਗਣ ਨਾਲ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦਾ ਨਾਂਅ ਪ੍ਰਸ਼ਾਂਤ ਕੁਸ਼ਵਾਹਾ (19) ਪੁੱਤਰ ਰਾਮ ਕਿਸ਼ੋਰ ਕੁਸ਼ਵਾਹਾ ਕਾਨਪੁਰ (ਯੂ ਪੀ) ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਹੋਰ ਸਾਥੀਆਂ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ।
ਪਤਾ ਲੱਗਾ ਹੈ ਕਿ ਪ੍ਰਸ਼ਾਂਤ ਕੁਸ਼ਵਾਹਾ ਟਾਟਾ ਨਗਰ ਤੋਂ ਜੰਮੂ ਜਾਂਦੀ ਟਾਟਾ ਮੂਰੀ ਐਕਸਪ੍ਰੈਸ ਵਿੱਚ ਆਪਣੇ ਸਾਥੀਆਂ ਨਾਲ ਸਫਰ ਕਰ ਰਿਹਾ ਸੀ। ਭੜੌਲੀ ਜੰਕਸ਼ਨ ਕੋਲ ਜਾ ਕੇ ਉਸ ਦਾ ਮੋਬਾਈਲ ਫੋਨ ਚਲਦੀ ਟਰੇਨ ਤੋਂ ਥੱਲੇ ਡਿੱਗ ਗਿਆ। ਉਸ ਮੋਬਾਈਲ ਨੂੰ ਫੜਨ ਲਈ ਉਸ ਨੇ ਚਲਦੀ ਟਰੇਨ ਤੋਂ ਛਾਲ ਮਾਰੀ ਤਾਂ ਟਰੇਨ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਨਾਲ ਜਾਂਦੇ ਸਾਥੀਆਂ ਨੇ ਟਰੇਨ ਦੀ ਚੇਨ ਨੂੰ ਖਿੱਚ ਕੇ ਟਰੇਨ ਰੁਕਵਾਈ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਇਲਾਜ ਲਈ ਦਾਖਲ ਕਰਾਇਆ, ਪਰ ਜ਼ਿਆਦਾ ਖੂਨ ਨਿਕਲਣ ਨਾਲ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਰੇਲਵੇ ਪੁਲਸ (ਜੀ ਆਰ ਪੀ) ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪ੍ਰਸ਼ਾਂਤ ਕੁਸ਼ਵਾਹ ਟਰੇਨ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਗੱਲ ਕਰ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।

Continue Reading

ਅਪਰਾਧ

ਬਲਾਤਕਾਰ ਦਾ ਵਿਰੋਧ ਕਰਨ ਉਤੇ ਬਿਊਟੀ ਪਾਰਲਰ ਵਾਲੀ ਲੜਕੀ ਦਾ ਕਤਲ

Published

on

death

ਮੋਗਾ, 20 ਜਨਵਰੀ – ਪਿੰਡ ਦੁੱਨੇਕੇ ਵਿੱਚ ਕਿਰਾਏ ਦੇ ਮਕਾਨ ਚ ਰਹਿੰਦੀ ਬਿਊਟੀ ਪਾਰਲਰ ਸੰਚਾਲਿਕਾ ਅਮਨਦੀਪ ਕੌਰ ਦਾ ਉਸ ਦੇ ਗੁਆਂਢਚ ਰਹਿੰਦੇ ਇੱਕ ਪ੍ਰਵਾਸੀ ਲੜਕੇ ਨੇ ਬਲਾਤਕਾਰ ਦਾ ਵਿਰੋਧ ਕਰਨ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮਿਲਣ ਉਤੇ ਡੀ ਐਸ ਪੀ ਸਿਟੀ ਰਮਨਦੀਪ ਸਿੰਘ ਭੁੱਲਰਘਟਨਾ ਸਥਾਨਤੇ ਪੁੱਜੇ ਅਤੇ ਇਸ ਕੇਸ ਦੀ ਜਾਂਚ ਸ਼ੁਰੂ ਕਰਵਾਈ ਹੈ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਮ੍ਰਿਤਕਾ ਦੀ ਮਾਤਾ ਕੁਲਦੀਪ ਕੌਰ ਪਿੰਡ ਸਿੰਘਾਂਵਾਲਾ ਨੇ ਦੱਸਿਆ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ, ਉਸਦੀ ਲੜਕੀ ਅਮਨਦੀਪ ਕੌਰ ਦਾ ਵਿਆਹ ਛੇ ਸਾਲ ਪਹਿਲਾਂ ਬਲਵੀਰ ਸਿੰਘ ਨਿਵਾਸੀ ਜਗਰਾਉਂ ਨਾਲ ਹੋਇਆ ਸੀ, ਜਿਸ ਦੀ ਇੱਕ ਚਾਰ ਸਾਲਾ ਬੇਟੀ ਹੈ। ਲੱਗਭਗ ਛੇ ਮਹੀਨੇ ਪਹਿਲਾਂ ਅਮਨਦੀਪ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ, ਜਿਸ ਤੇ ਉਹ ਸਾਡੇ ਕੋਲ ਰਹਿਣ ਲੱਗੀ। ਉਸ ਨੇ ਕਿਹਾ ਕਿ ਲੱਗਭਗ ਢਾਈ ਮਹੀਨੇ ਪਹਿਲਾਂ ਅਮਨਦੀਪ ਕੌਰ ਨੇ ਪੱਟੀ ਵਾਲੀ ਗਲੀ ਮੋਗਾ ਵਿੱਚ ਸਲੂਨ ਉਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਹ ਕੁਝ ਦਿਨਾਂ ਤੋਂ ਪਿੰਡ ਦੁੱਨੇਕੇ ਵਿੱਚ ਮੁਲਖ ਰਾਜ ਦੇ ਕਮਰੇ ਵਿੱਚ ਕਿਰਾਏਤੇ ਰਹਿੰਦੀ ਸੀ ਅਤੇ ਉਥੇ ਹੋਰ ਵੀ ਕਈ ਲੋਕ ਰਹਿੰਦੇ ਸਨ। ਕੱਲ੍ਹ ਰਾਤ ਮੈਂ ਆਪਣੀ ਬੇਟੀ ਨੂੰ ਮਿਲਣ ਲਈ ਆਈ ਤਾਂ ਸਵੇਰੇ ਚਾਰ ਵਜੇ ਦੇ ਕਰੀਬ ਜਦ ਮੈਂ ਬਾਥਰੂਮ ਲਈ ਕਮਰੇ ਤੋਂ ਬਾਹਰ ਆਈ ਤਾਂ ਦੇਖਿਆ ਕਿ ਮੇਰੀ ਬੇਟੀ ਦਾ ਕਮਰਾ ਅੰਦਰੋਂ ਬੰਦ ਸੀ ਤੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਅੰਦਰ ਝਾਕ ਕੇ ਦੇਖਿਆ ਤਾਂ ਇੱਕ ਲੜਕਾ ਉਸ ਨਾਲ ਬਲਾਤਕਾਰ ਦਾ ਯਤਨ ਕਰ ਰਿਹਾ ਸੀ ਅਤੇ ਅਮਨਦੀਪ ਉਸਦੀ ਵਿਰੋਧਤਾ ਕਰ ਰਹੀ ਸੀ। ਮੇਰੇ ਦੇਖਦੇ ਹੀ ਦੋਸ਼ੀ ਲੜਕੇ ਨੇ ਉਸ ਦੀ ਗਰਦਨ ਦਬਾਈ ਅਤੇ ਤੇਜ਼ਧਾਰ ਚਾਕੂ ਨਾਲ ਉਸਦਾ ਗਲਾ ਕੱਟ ਕੇ ਦਰਵਾਜ਼ਾ ਖੋਲ੍ਹ ਕੇ ਭੱਜ ਗਿਆ। ਲੋਕ ਇਕੱਠੇ ਹੋ ਏ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਦੋਸ਼ੀ ਉਥੇ ਹੀ ਰਹਿੰਦਾ ਹੈ, ਜਿਸਦਾ ਨਾਮ ਸੰਜੀਤ ਰਾਮ ਪੁੱਤਰ ਚੰਦੇਸ਼ਵਰ ਰਾਮ ਵਿਾਸੀ ਗੋਬਿੰਦਪੁਰ ਵੈਸ਼ਾਲੀ (ਹਾਜ਼ੀਪੁਰ, ਬਿਹਾਰ) ਹੈ।

Continue Reading

ਪੰਜਾਬੀ ਖ਼ਬਰਾਂ

ਰਿਸ਼ਵਤ ਦੇ ਦੋਸ਼ ਵਿੱਚ ਸਾਬਕਾ ਥਾਣਾ ਇੰਚਾਰਜ ਸਣੇ ਪੰਜਾਂ ਦੇ ਖ਼ਿਲਾਫ਼ ਚਲਾਣ ਪੇਸ਼

Published

on

brivery

ਚੰਡੀਗੜ੍ਹ, 20 ਜਨਵਰੀ – ਪੰਜ ਲੱਖ ਰੁਪਏ ਰਿਸ਼ਵਤ ਲੈਣ ਦੇ ਕੇਸ ਵਿੱਚ ਸੀ ਬੀ ਆਈ ਨੇ ਆਪਣੀ ਮੁੱਖ ਅਦਾਲਤ ਵਿੱਚ ਕੇਸ ਦਰਜ ਕਰਨ ਦੇ ਕਰੀਬ ਸੱਤ ਮਹੀਨੇ ਬਾਅਦ ਮਨੀਮਾਜਰਾ ਦੀ ਥਾਣਾ ਇੰਚਾਰਜ ਰਹਿ ਚੁੱਕੀ ਜਸਵਿੰਦਰ ਕੌਰ ਸਮੇਤ ਪੰਜ ਜਣਿਆਂ ਦੇ ਖ਼ਿਲਾਫ਼ ਚਲਾਣ ਪੇਸ਼ ਕੀਤਾ ਹੈ। ਇਸ ਚਲਾਣ ਵਿੱਚ ਸੀ ਬੀ ਆਈ ਨੇ ਜਸਵਿੰਦਰ ਕੌਰ, ਵਿਚੋਲੇ ਭਗਵਾਨ ਸਿੰਘ, ਕਾਂਸਟੇਬਲ ਸਰਬਜੀਤ ਸਿੰਘ, ਨਰਪਿੰਦਰ ਅਤੇ ਰਣਧੀਰ ਨੂੰ ਦੋਸ਼ੀ ਬਣਾਇਆ ਹੈ।ਚਲਾਨ ਵਿੱਚ ਸੀ ਬੀ ਆਈ ਨੇ ਸ਼ਿਕਾਇਤ ਕਰਤਾ ਸਮੇਤ 35 ਗਵਾਹ ਬਣਾਏ ਹਨ।
ਪਿਛਲੇ ਸਾਲ ਜੂਨ ਵਿੱਚ ਸੀ ਬੀ ਆਈ ਨੇ ਰਿਸ਼ਵਤ ਦੇ ਦੋਸ਼ ਵਿੱਚ ਵਿਚੋਲੇ ਭਗਵਾਨ ਸਿੰਘ ਨੂੰ ਗ਼੍ਰਿਫ਼ਤਾਰ ਕੀਤਾ ਸੀ। ਉਸਦੀ ਗ਼੍ਰਿਫ਼ਤਾਰੀ ਪਿੱਛੋਂ ਉਸ ਦੀ ਫੋਨ ਕਾਲ ਦੇ ਆਧਾਰ ਤੇ ਸੀ ਬੀ ਆਈ ਨੇ ਸਾਬਕਾ ਥਾਣਾ ਮੁਖੀ ਜਸਵਿੰਦਰ ਕੌਰ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਅਤੇ ਇਸ ਦੇ ਬਾਅਦ ਜਸਵਿੰਦਰ ਕੌਰ ਫਰਾਰ ਸੀ। 25 ਜੁਲਾਈ ਨੂੰ ਜਸਵਿੰਦਰ ਕੌਰ ਨੇ ਅਦਾਲਤ ਵਿੱਚ ਸਰੈਂਡਰ ਕਰ ਦਿਤਾ ਸੀ ਅਤੇ ਉਸਦੀ ਗ਼੍ਰਿਫ਼ਤਾਰੀ ਦੇ ਬਾਅਦ ਸੀ ਬੀ ਆਈ ਨੇ ਜਾਂਚ ਦੇ ਆਧਾਰਤੇ ਹੋਰ ਤਿੰਨਾਂ ਦੋਸ਼ੀਆਂ ਦੇ ਨਾਮ ਕੇਸ ਵਿੱਚ ਸ਼ਾਮਲ ਕੀਤੇ ਸਨ।

Continue Reading

ਰੁਝਾਨ


Copyright by IK Soch News powered by InstantWebsites.ca