If the mask is tied then the door of life will be untied
Connect with us [email protected]

ਸਿਹਤ

ਮਾਸਕ ਨੂੰ ਗੰਢ ਬੱਝੀ ਰਹੇਗੀ ਤਾਂ ਜ਼ਿੰਦਗੀ ਦੀ ਡੋਰ ਸੁਲਝੀ ਰਹੇਗੀ

Published

on

mask

ਬਰੇਲੀ, 26 ਅਪ੍ਰੈਲ – ਕੋਰੋਨਾ ਦੀ ਮਾਰ ਤੋਂ ਬਚਣ ਦੇ ਲਈ ਜਿੰਨਾ ਮਹੱਤਵਪੂਰਨ ਮਾਸਕ ਹੈ, ਉਸ ਵਿੱਚ ਗੰਢ ਵੀ ਓਨੀ ਹੀ ਜ਼ਰੂਰੀ ਹੈ। ਇਹ ਸਿੱਟਾ ਅਮਰੀਕਾ ਦੇ ਮਾਹਰਾਂ ਨੇ ਕੱਢਿਆ ਹੈ।
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਮਰੀਕਾ ਦੇ ਪਬਲਿਕ ਹੈਲਥ ਏਜੰਸੀ ਸੈਂਟਰਸ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ ਡੀ ਸੀ) ਨੇ ਬੀਤੇ ਦਿਨੀਂ ਇੱਕ ਸਰਵੇ ਕੀਤਾ ਤਾਂ ਪਤਾ ਲੱਗਾ ਕਿ ਡਬਲ ਤੇ ਅੱਜਕੱਲ੍ਹ ਟਿ੍ਰਪਲ ਮਿਊਟੈਂਟ ਵਾਲੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਧਾਰਨ ਤਰੀਕੇ ਨਾਲ ਪਾਇਆ ਗਿਆ ਮਾਸਕ ਕਾਫੀ ਨਹੀਂ ਹੈ। ਸਰਵੇ ਦੇ ਬਾਅਦ ਵਿਗਿਆਨੀਆਂ ਨੇ ਕਈ ਗੁਣਾ ਵੱਧ ਮਾਰਕ ਸਮਰੱਥਾ ਵਾਲੇ ਵਾਇਰਸ ਤੋਂ ਸੁਰੱਖਿਆ ਲਈ ਮਾਸਕ ਪਹਿਨਣ ਦੇ ਕੁਝ ਬਿਹਤਰ ਤਰੀਕੇ ਸੁਝਾਏ ਹਨ। ਇਸ ਵਿੱਚ ਮਾਸਕ ਦੀ ਡੋਰ ਵਿੱਚ ਗੰਢ ਲਾ ਕੇ ਪਹਿਨਣ ਦਾ ਤਰੀਕਾ ਵੀ ਦੱਸਿਆ ਹੈ। ਕਈ ਲੋਕਾਂ ਉੱਤੇ ਕੀਤੇ ਸਰਵੇ ਵਿੱਚ ਪਤਾ ਲੱਗਾ ਕਿ ਸਾਧਾਰਨ ਸਰਜੀਕਲ ਮਾਸਕ ਨੂੰ ਸਿੱਧੇ ਨਹੀਂ, ਬਲਕਿ ਮੂੰਹ ਨਾਲ ਲੱਗੇ ਹਿੱਸੇ ਦੀਆਂ ਦੋਵਾਂ ਡੋਰੀਆਂ ਉੱਤੇ ਇੱਕ-ਇੱਕ ਗੰਢ ਲਾ ਕੇ ਪਹਿਨਣਾ ਚਾਹੀਦੈ। ਇਸ ਨਾਲ ਮਾਸਕ ਠੀਕ ਤਰ੍ਹਾਂ ਨਾਲ ਸੈਟ ਹੁੰਦਾ ਹੈ।ਦੂਜੇ ਪਾਸੇ, ਭਾਰਤ ਦੀ ਵੈਕਸੀਨ ਸਾਇੰਸ ਦੇ ਸਾਬਕਾ ਕੌਮੀ ਤਾਲਮੇਲ ਅਧਿਕਾਰੀ ਡਾਕਟਰ ਅਤੁਲ ਅਗਰਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਤਰੀਕਿਆਂ ਦਾ ਪਾਲਣ ਕਰਨ ਨਾਲ ਕੋਰੋਨਾ ਦੇ ਖਤਰੇ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਕੱਪੜੇ ਵਾਲੇ ਮਾਸਕ ਵਿੱਚ ਦੋ ਲੇਅਰ ਹੁੰਦੀਆਂ ਹਨ। ਇਸ ਦੇ ਅੰਦਰ ਡਿਸਪੋਜੇਬਲ ਮਾਸਕ ਪਹਿਨਣਾ ਚਾਹੀਦਾ ਹੈ। ਜੇ ਐਨ-95 ਮਾਸਕ ਦੀ ਵਰਤੋਂ ਕਰ ਰਹੇ ਹੋ ਤਾਂ ਯਕੀਨੀ ਕਰੋ ਕਿ ਨੋਜਪਿਨ ਉਪਰ ਹੋਵੇ ਅਤੇ ਸਹੀ ਤਰ੍ਹਾਂ ਨਾਲ ਫਿੱਟ ਹੋਵੇ। ਦੋ ਸਰਜੀਕਲ ਮਾਸਕ ਦੀ ਵਰਤੋਂ ਨਾ ਕਰੋ।

Read More Latest Science and Health News

ਸਿਹਤ

ਵੱਧ ਸੌਣ ਨਾਲ ਵੀ ਦਿੱਲ ਉੱਤੇ ਮਾੜਾ ਅਸਰ ਪੈ ਸਕਦੈ

Published

on

sleep

ਵਾਸ਼ਿੰਗਟਨ, 10 ਮਈ – ਲੋੜ ਤੋਂ ਘੱਟ ਨੀਂਦ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਲਈ ਠੀਕ ਨਹੀਂ ਮੰਨਿਆ ਜਾਂਦਾ, ਪਰ ਇੱਕ ਅਧਿਐਨ ਵਿੱਚ ਮਾਹਰਾਂ ਨੇ ਲੋੜੋਂ ਵੱਧ ਨੀਂਦ ਨੂੰ ਸਿਹਤ ਲਈ ਗਲਤ ਮੰਨਿਆ ਹੈ।
ਅਮਰੀਕੀ ਮਾਹਿਰਾਂ ਨੇ 14,079 ਵਿਅਕਤੀਆਂ ਦੀਆਂ ਨੀਂਦ ਸਬੰਧੀ ਆਦਤਾਂ ਅਤੇ ਦਿੱਲ ਦੀ ਸਿਹਤ ਦਾ ਅਧਿਐਨ ਕੀਤਾ। ਉਨ੍ਹਾਂ ਦੇਖਿਆ ਕਿ ਭੋਜਨ ਤੇ ਕਸਰਤ ਵਾਂਗ ਨੀਂਦ ਵੀ ਕਾਡੀਓਵਸਕੁਲਰ ਦੇ ਜੋਖਮ ਨੂੰ ਪ੍ਰਭਾਵਤ ਕਰਦੀ ਹੈ। ਛੇ ਤੋਂ ਸੱਤ ਘੰਟੇ ਦੀ ਨੀਂਦ ਨੂੰ ਆਦਰਸ਼ ਮੰਨਿਆ ਗਿਆ ਹੈ। ਅਧਿਐਨ ਦੇ ਨਤੀਜੇ ਅਨੁਸਾਰ ਇੱਕ ਰਾਤ ਵਿੱਚ 6-7 ਘੰਟੇ ਤੋਂ ਘੱਟ ਜਾਂ ਵੱਧ ਨੀਂਦ ਲੈਣ ਵਾਲਿਆਂ ਨੂੰ ਦਿੱਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ। ਦਿੱਲ ਦੀ ਬੀਮਾਰੀ ਦੇ ਜੋਖਮ ਦੇ ਕਾਰਨਾਂ ਵਿੱਚ ਉਮਰ ਅਤੇ ਪਿਤਾ-ਪੁਰਖੀ ਕਾਰਨਾਂ ਤੋਂ ਉਲਟ ਨੀਂਦ ਦੀਆਂ ਆਦਤਾਂ ਵੀ ਕਾਰਨ ਹੋ ਸਕਦੀਆਂ ਹਨ। ਖੋਜੀਆਂ ਨੇ ਕਿਹਾ ਕਿ ਡਾਕਟਰਾਂ ਨੂੰ ਇਸ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਨਤੀਜੇ ਇਸ ਗੱਲ ਦਾ ਸਬੂਤ ਪੇਸ਼ ਕਰਦੇ ਹਨ ਕਿ ਭੋਜਨ, ਸਿਗਰਟਨੋਸ਼ੀ ਤੇ ਨੀਂਦ ਵੀ ਦਿੱਲ ਦੀਆਂ ਬੀਮਾਰੀਆਂ ਦੇ ਜੋਖਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਅਧਿਐਨ ਦੇ ਪ੍ਰਮੁੱਖ ਲੇਖਕ ਕਾਰਤਿਕ ਗੁਪਤਾ ਅਨੁਸਾਰ ਨੀਂਦ ਨੂੰ ਅਕਸਰ ਇਸ ਮਾਮਲੇ ਵਿੱਚ ਬੇਧਿਆਨ ਕੀਤਾ ਜਾਂਦਾ ਹੈ ਕਿ ਉਹ ਦਿੱਲ ਦੀ ਬੀਮਾਰੀ ਦੇ ਜੋਖਮਾਂ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਖੋਜੀਆਂ ਨੇ ਅਜਿਹੇ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ 2005-2010 ਦੌਰਾਨ ਕੌਮੀ ਸਿਹਤ ਅਤੇ ਖੁਰਾਕ ਪ੍ਰੀਖਿਆ ਸਰਵੇਖਣ ਵਿੱਚ ਹਿੱਸਾ ਲਿਆ ਸੀ। ਅਧਿਐਨ ਵਿੱਚ ਸ਼ਾਮਲ ਹਰ ਵਿਅਕਤੀ ਔਸਤਨ 46 ਸਾਲ ਦਾ ਸੀ ਤੇ ਉਨ੍ਹਾਂ ਵਿੱਚੋਂ ਸਿਰਫ਼ 10 ਫ਼ੀਸਦੀ ਦਿੱਲ ਦੀ ਬੀਮਾਰੀ ਜਾਂ ਇਸ ਨਾਲ ਸਬੰਧਤ ਜੋਖਮਾਂ ਵਾਲੇ ਸਨ। ਲਗੱਭਗ ਸਾਢੇ ਸੱਤ ਸਾਲਾਂ ਤੱਕ ਇਨ੍ਹਾਂ ਦੀ ਨਿਗਰਾਨੀ ਕੀਤੀ ਗਈ ਅਤੇ ਦੇਖਿਆ ਗਿਆ ਕਿ ਕੀ ਇਨ੍ਹਾਂ ਦੀ ਮੌਤ ਦਿੱਲ ਦੀ ਬੀਮਾਰੀ/ਹਾਰਟ ਫੇਲ ਨਾਲ ਹੋਈ ਹੈ।

Read More Latest News about Health

Continue Reading

ਸਿਹਤ

ਗੋਆ ਵਿੱਚ ਇਨਫੈਕਸ਼ਨ ਦਰ ਸਭ ਤੋਂ ਵੱਧ 48.5 ਫ਼ੀਸਦੀ

Published

on

virus

36.1 ਫੀਸਦੀ ਨਾਲ ਹਰਿਆਣਾ ਦੂਸਰੇ ਥਾਂ ਗਿਣਿਆ ਗਿਆ
ਨਵੀਂ ਦਿੱਲੀ, 8 ਮਈ – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਨਫੈਕਸ਼ਨ ਦੀ ਦਰ 15 ਫ਼ੀਸਦੀ ਤੋਂ ਵੱਧ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ ਇਨਫੈਕਸ਼ਨ ਦਰ 48.5 ਫ਼ੀਸਦੀ ਗੋਆ ਵਿੱਚ ਹੈ। ਉਥੇ ਜਿੰਨੇ ਲੋਕਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਵਿੱਚੋਂ ਕਰੀਬ ਹਰ ਦੂਸਰਾ ਵਿਅਕਤੀ ਇਨਫੈਕਟਿਡ ਨਿਕਲਿਆ ਹੈ ਅਤੇ ਹਰਿਆਣਾ ਦਾ ਦੂਸਰਾ ਨੰਬਰ ਦੱਸਿਆ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਐਡੀਸ਼ਨਲ ਸੈਕਟਰੀ ਆਰਤੀ ਆਹੂਜਾ ਨੇ ਕਿਹਾ ਕਿ ਗੋਆ ਦੇ ਨਾਲ ਮਹਾਰਾਸ਼ਟਰ, ਕਰਨਾਟਕ, ਹਰਿਆਣਾ ਅਤੇ ਪੱਛਮੀ ਬੰਗਾਲ ਸਮੇਤ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਰੋਨਾ ਇਨਫੈਕਸ਼ਨ ਦੀ ਦਰ 15 ਫ਼ੀਸਦੀ ਤੋਂ ਵੱਧ ਹੈ। ਨੌਂ ਰਾਜਾਂ ਵਿੱਚ 5-15 ਫੀਸਦੀ ਇਨਫੈਕਸ਼ਨ ਦਰ ਹੈ। ਤਿੰਨ ਰਾਜਾਂ ਵਿੱਚ ਇਨਫੈਕਸ਼ਨ ਦੀ ਦਰ ਪੰਜ ਫੀਸਦੀ ਤੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਇਨਫੈਕਸ਼ਨ ਦਰ ਵਿੱਚ ਹਰਿਆਣਾ (36.1 ਫੀਸਦੀ) ਦੂਸਰੇ ਨੰਬਰ ਉੱਤੇ ਹੈ। ਤੀਸਰੇ ਨੰਬਰ ਉੱਤੇ ਬੰਗਾਲ ਵਿੱਚ ਇਨਫੈਕਸ਼ਨ ਦਰ 33.1 ਫੀਸਦੀ ਹੈ। ਕਰਨਾਟਕ, ਦਿੱਲੀ ਅਤੇ ਰਾਜਸਥਾਨ ਵਿੱਚ ਇਹ 29.9 ਫੀਸਦੀ ਅਤੇ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ 27.9 ਫੀਸਦੀ ਹੈ।

Read More Latest News about Health

Continue Reading

ਸਿਹਤ

ਕੋਰੋਨਾ ਦੀ ਪਹਿਲੀ ਲਹਿਰ ਵਿੱਚ 23 ਕਰੋੜ ਭਾਰਤੀ ਗ਼ਰੀਬ ਹੋਏ

Published

on

india corona

ਨਵੀਂ ਦਿੱਲੀ, 7 ਮਈ – ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਤੇ ਲਾਕਡਾਊਨ ਦੇ ਕਾਰਨ ਲੜਖੜਾਈ ਆਰਥਿਕ ਵਿਵਸਥਾ ਨਾਲ ਪਿਛਲੇ ਸਾਲ ਵਿੱਚ 23 ਕਰੋੜ ਭਾਰਤੀ ਗ਼ਰੀਬ ਹੋ ਗਏ ਹਨ। ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਪੇਂਡੂ ਇਲਾਕਿਆਂ ਤੋਂ ਵੱਧ ਗਰੀਬੀ ਦਾ ਅਸਰ ਸ਼ਹਿਰ ਵਿੱਚ ਹੋਇਆ ਹੈ। ਮਹਾਂਮਾਰੀ ਦੌਰਾਨ 23 ਕਰੋੜ ਲੋਕ ਏਹੋ ਜਿਹੇ ਹਨ ਜੋ ਰਾਸ਼ਟਰੀ ਘੱਟੋ-ਘੱਟ ਮਜ਼ਦੂਰੀ ਹੱਦ ਤੋਂ ਥੱਲੇ ਆ ਗਏ ਹਨ। ਇਹ ਅੰਕੜੇ ਅਨੂਪ ਸਤਪਥੀ ਕਮੇਟੀ ਦੀ 375 ਰੁਪਏ ਪ੍ਰਤੀਦਿਨ ਦੀ ਮਜ਼ਦੂਰੀ ਨੂੰ ਆਧਾਰ ਬਣਾ ਕੇ ਕੱਢੇ ਗਏ ਹਨ।ਰਿਪੋਰਟ ਦੇ ਮੁਤਾਬਿਕ ਮਹਾਂਮਾਰੀ ਦਾ ਅਸਰ ਹਰ ਵਰਗ ਉੱਤੇ ਪਿਆ ਹੈ, ਪਰ ਸਭ ਤੋਂ ਜ਼ਿਆਦਾ ਕਹਿਰ ਗ਼ਰੀਬ ਪਰਵਾਰਾਂ ਉੱਤੇ ਪਿਆ ਹੈ। ਪਿਛਲੇ ਸਾਲ ਅਪ੍ਰੈਲ ਅਤੇ ਮਈ ਵਿੱਚ ਸਭ ਤੋਂ ਗ਼ਰੀਬ ਲੋਕਾਂ ਵਿੱਚੋਂ 20 ਫ਼ੀਸਦੀ ਪਰਵਾਰਾਂ ਦੀ ਆਮਦਨੀ ਪੂਰੀ ਤਰ੍ਹਾਂ ਖਤਮ ਹੋ ਗਈ। ਜਿਹੜੇ ਧਨੀ ਹਨ, ਉਨ੍ਹਾਂ ਨੂੰ ਵੀ ਆਪਣੀ ਆਮਦਨੀ ਵਿੱਚ ਪਹਿਲਾਂ ਦੇ ਮੁਕਾਬਲੇ ਵੱਡਾ ਨੁਕਸਾਨ ਹੋਇਆ। ਪਿਛਲੇ ਸਾਲ ਮਾਰਚ ਤੋਂ ਅਕਤੂਬਰ ਤਕ ਲੱਗਭਗ ਅੱਠ ਮਹੀਨਿਆਂ ਵਿੱਚ ਹਰ ਪਰਵਾਰ ਨੂੰ ਦੋ ਮਹੀਨੇ ਦੀ ਆਮਦਨ ਗਵਾਉਣੀ ਪਈ। ਡੇਢ ਕਰੋੜ ਉਹਕਾਮੇਵੀ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਦੇ ਅੰਤ ਤੱਕ ਕੋਈ ਕੰਮ ਨਹੀਂ ਮਿਲਿਆ। ਇਸ ਦੌਰਾਨ ਔਰਤਾਂ ਦੇ ਰੋਜ਼ਗਾਰ ਉੱਤੇਵੱਧ ਅਸਰ ਪਿਆ। ਲਾਕਡਾਊਨ ਦੇ ਦੌਰਾਨ 47 ਫੀਸਦੀ ਔਰਤਾਂ ਨੂੰ ਪੱਕੇਤੌਰ `ਤੇ ਨੌਕਰੀ ਛੱਡਣੀ ਪਈ।
ਦੁਨੀਆ ਵਿੱਚ 15 ਕਰੋੜ ਤੋਂ ਵੱਧ ਲੋਕ ਭੁਖਮਰੀ ਦੇ ਕੰਢੇ ਹਨ, ਜਿਨ੍ਹਾਂ ਨੂੰ ਦੋ ਵਕਤ ਦਾ ਖਾਣਾ ਮੁਸ਼ਕਲ ਨਸੀਬ ਹੋ ਰਿਹਾ ਹੈ। ਯੂ ਐਨ ਦੀ 55 ਦੇਸ਼ਾਂ ਉੱਤੇ 2020 ਵਿੱਚ ਤਿਆਰ ਕੀਤੀ ਰਿਪੋਰਟ ਤੋਂ ਇਹ ਪਤਾ ਲੱਗਾ ਹੈ। ਰਿਪੋਰਟ ਦੇ ਅਨੁਸਾਰ 2019 ਦੇ ਮੁਕਾਬਲੇ 2020 ਵਿੱਚ ਦੋ ਕਰੋੜ ਨਵੇਂ ਲੋਕ ਭੁਖਮਰੀ ਦੀ ਲਾਈਨ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਵਿੱਚੋਂ ਦੋ ਤਿਹਾਈ ਲੋਕ 10 ਦੇਸ਼ਾਂ ਵਿੱਚ ਹਨ, ਜਿਨ੍ਹਾਂ ਵਿੱਚ ਕਾਂਗੋ, ਯਮਨ, ਅਫਗਾਨਿਸਤਾਨ, ਸੀਰੀਆ, ਸੁਡਾਨ, ਉਤਰੀ ਨਾਈਜੀਰੀਆ, ਇਥੋਪੀਆ, ਦੱਖਣੀ ਸੁਡਾਨ, ਜਿਮਬਾਵੇ ਅਤੇ ਹੈਤੀ ਸ਼ਾਮਲ ਹਨ। ਬੁਰਕਿਨਾ ਫਾਸੋ, ਦੱਖਣੀ ਸੁਡਾਨ ਅਤੇ ਯਮਨ ਵਿੱਚ ਇੱਕ ਲੱਖ 33 ਹਜ਼ਾਰ ਉਹ ਲੋਕ ਹਨ, ਜੋ ਭੁਖ, ਕਮੀਆਂ-ਪੇਸ਼ੀਆਂ ਦੇ ਵਿੱਚ ਜ਼ਿੰਦਗੀ ਨੂੰ ਢੋਅ ਰਹੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca