Husband quits Microsoft job to treat wife | Punjabi News Today
Connect with us [email protected]

ਕਾਰੋਬਾਰ

ਪਤਨੀ ਦੇ ਇਲਾਜ ਲਈ ਪਤੀ ਨੇ ਮਾਈਕ੍ਰੋਸਾਫਟ ਦੀ ਨੌਕਰੀ ਛੱਡੀ

Published

on

microsoft

*ਪੰਜ ਸਾਲ ਚੱਲੇ ਇਲਾਜ ਦਾ ਬਿੱਲ ਛੇ ਕਰੋੜ
ਬੰਗਲੌਰ, 1 ਫਰਵਰੀ – ਬੰਗਲੌਰ ਦੀ 33 ਸਾਲਾ ਪੂਨਮ ਰਾਣਾ ਪੰਜ ਸਾਲ ਤੋਂ ਪਾਣੀਪਤ ਦੇ ਹਸਪਤਾਲ ਵਿੱਚ ਭਰਤੀ ਹੈ। ਹਾਲੇ ਉਹ ਕੋਮਾ ਵਿੱਚ ਹੈ। ਇੰਨਾ ਲੰਮਾ ਸਮਾ ਭਰਤੀ ਰਹਿਣ ਦੇ ਕਾਰਨ ਉਹ ਮਹਾਰਾਸ਼ਟਰ ਦੀ ਮਰਹੂਮ ਅਰੁਣਾ ਸ਼ਾਨਬਾਗ ਦੇ ਬਾਅਦ ਦੂਸਰੀ ਮਹਿਲਾ ਹੈ। ਉਸ ਦੇ ਇਲਾਜ ਦਾ ਬਿੱਲ ਛੇ ਕਰੋੜ ਰੁਪਏ ਟੱਪ ਗਿਆ ਹੈ।
ਪੂਨਮ ਰਾਣਾ ਨੂੰ ਪੇਟ ਵਿੱਚ ਦਰਦ ਦੀ ਜਾਂਚ ਲਈ ਹਸਪਤਾਲ ਭਰਤੀ ਕਰਾਇਆ ਗਿਆ ਸੀ। ਉਸ ਦੀ ਮੈਡੀਕਲ ਸਮਰੀ 11 ਪੇਜਾਂ ਦੀ ਹੈ, ਜਿਸ ਵਿੱਚ ਲਗਭਗ 20 ਤੋਂ ਵੱਧ ਡਾਕਟਰਾਂ ਦੇ ਨਾਂਅ ਹਨ, ਜਿਨ੍ਹਾਂ ਨੇ ਪਿਛਲੇ ਪੰਜ ਸਾਲ ਵਿੱਚ ਉਸ ਦਾ ਇਲਾਜ ਕੀਤਾ ਹੈ।ਪੂਨਮ ਦੇ ਪਤੀ ਰੇਜਿਸ਼ ਨਾਇਰ ਇਸ ਬਾਰੇ ਜਿੱਥੇ ਹਸਪਤਾਲ ਮੈਨੇਜਮੈਂਟ ਤੇ ਲਾਪਰਵਾਹੀ ਦਾ ਦੋਸ਼ ਲਾ ਰਹੇ ਹਨ, ਉਥੇ ਮੈਨੇਜਮੈਂਟ ਦਾ ਕਹਿਣਾ ਹੈ ਕਿ ਕੋਈ ਲਾਪਰਵਾਹੀ ਨਹੀਂ ਵਰਤੀ ਗਈ, ਬਲਕਿ ਗੰਭੀਰ ਸਟੱਮਕ ਸੈਪਸਿਸ ਦੇ ਨਾਲ ਮਲਟੀਪਲ ਆਰਗਨ ਫੇਲੀਅਰ ਦੇ ਕਾਰਨ ਪੂਨਮ ਦੇ ਸਰੀਰ ਦੇ ਅੰਦਰ ਖੂਨ ਵਗ ਰਿਹਾ ਸੀ। ਪੂਨਮ ਦੇ ਪਤੀ ਰੇਜਿਸ਼ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੀ ਸਿਹਤ ਬਿਲਕੁਲ ਸਹੀ ਸੀ ਤੇ ਉਹ ਪੇਟ ਵਿੱਚ ਆਮ ਦਰਦ ਦੀ ਸ਼ਿਕਾਇਤ ਨੂੰ ਲੈ ਕੇ ਹਸਪਤਾਲ ਗਈ ਸੀ। ਡਾਕਟਰਾਂ ਨੇ ਨਾੜੀ ਵਿੱਚ ਰਿਸਾਅ ਦੱਸ ਕੇ ਉਸ ਨੂੰ ਰੋਕਣ ਦੇ ਲਈ ਸਰਜਰੀ ਕੀਤੀ। ਓਦੋਂ ਡਾਕਟਰਾਂ ਤੋਂ ਕੁਝ ਗਲਤ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ। ਰੇਜਿਸ਼ ਅਨੁਸਾਰ ਜਦੋਂ ਹਸਪਤਾਲ ਵਾਲਿਆਂ ਨੂੰ ਸਮਝ ਆਇਆ ਕਿ ਉਹ ਗਲਤ ਕੇਸ ਵਿੱਚ ਫਸ ਗਏ ਹਨ, ਉਨ੍ਹਾਂ ਨੇ ਉਨ੍ਹਾਂ ਦੀ ਗਲਤ ਮੈਡੀਕਲ ਸਮਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਵਿੱਚ ਦਾਅਵਾ ਕੀਤਾ ਕਿ ਉਹ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਆਈ ਸੀ। ਅਕਤੂਬਰ 2015 ਵਿੱਚ ਹਸਪਤਾਲ ਨੇ ਦੱਸਿਆ ਕਿ ਪੂਨਮ ਸ਼ਾਇਦ ਤਿੰਨ ਹਫਤਿਆਂ ਤੋਂ ਵੱਧ ਜ਼ਿੰਦਾ ਨਹੀਂ ਰਹੇਗੀ, ਪਰ ਉਸ ਨੇ ਹਿੰਮਤ ਨਾਲ ਲੜਾਈ ਲੜੀ ਅਤੇ ਹਰ ਵਾਰ ਹਸਪਤਾਲ ਦੇ ਦਾਅਵਿਆਂ ਨੂੰ ਗਲਤ ਸਾਬਤ ਕੀਤਾ। ਰੇਜਿਸ਼ ਦੱਸਦੇ ਹਨ ਕਿ ਇਲਾਜ ਲਈ ਉਨ੍ਹਾਂ ਨੇ ਆਈ ਐਮ ਬੀ ਅਤੇ ਮਾਈਕ੍ਰੋਸਾਫਟ ਦੀ ਨੌਕਰੀ ਛੱਡ ਦਿੱਤੀ ਅਤੇ ਅੱਜਕੱਲ੍ਹ ਕੰਸਲਟੈਂਸੀ ਕਰ ਰਹੇ ਹਨ। ਪੂਨਮ ਦਾ ਪਰਵਾਰ ਇਲਾਜ ਦੇ ਲਈ ਅੱਜ ਤੱਕ 1.34 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕਾ ਹੈ। ਰੇਜਿਸ਼ ਦਾ ਦੋਸ਼ ਹੈ ਕਿ ਜਦ ਪੂਨਮ ਦੀ ਬੇਹੋਸ਼ੀ ਵਧ ਰਹੀ ਸੀ ਤਾਂ ਹਸਪਤਾਲ ਨੇ ਉਨ੍ਹਾਂ ਦਵਾਈਆਂ ਨੂੰ ਬੰਦ ਕਰ ਦਿੱਤਾ ਜਿਸ ਨਾਲ ਉਸ ਦੀ ਸਿਹਤ ਵਿੱਚ ਸੁਧਾਰ ਹੋਇਆ ਸੀ। ਦੂਸਰੇ ਪਾਸੇ ਮਨੀਪਾਲ ਹਸਪਤਾਲ ਦੇ ਡਾਇਰੈਕਟਰ ਡਾਕਟਰ ਮਨੀਸ਼ ਰਾਏ ਦਾ ਕਹਿਣਾ ਹੈ ਕਿ ਕਈ ਵਾਰ ਕਹਿਣ ਦੇ ਬਾਵਜੂਦ ਰੇਜਿਸ਼ ਪਿਛਲੇ 3-5 ਸਾਲ ਤੋਂ ਪਤਨੀ ਨੂੰ ਮਿਲਣ ਨਹੀਂ ਆ ਰਹੇ। ਮਰੀਜ਼ ਪੂਨਮ ਦੇ ਪਿਤਾ ਦੀ ਸਹਿਮਤੀ ਲੈ ਕੇ ਇਲਾਜ ਕੀਤਾ ਜਾ ਰਿਹਾ ਹੈ। ਰੇਜਿਸ਼ ਨੂੰ ਮਿਲਣ ਦੀ ਅਪੀਲ ਕਰਨਤੇ ਉਹ ਹਸਪਤਾਲ ਮੈਨੇਜਮੈਂਟ ਅਤੇ ਸਟਾਫ ਦੇ ਨਾਲ ਈ-ਮੇਲ ਦੇ ਜ਼ਰੀਏ ਇਤਰਾਜ਼ਯੋਗ ਵਿਚਾਰ-ਚਰਚਾ ਕਰਦੇ ਹਨ।

ਕਾਰੋਬਾਰ

ਸਿਹਤ ਢਾਂਚੇ ਲਈ ਰਿਜ਼ਰਵ ਬੈਂਕ ਵੱਲੋਂ 50 ਹਜ਼ਾਰ ਕਰੋੜ ਜਾਰੀ

Published

on

RBI

ਮੁੰਬਈ, 6 ਮਈ – ਭਾਰਤੀ ਰਿਜ਼ਰਵ ਬੈਂਕ ਨੇ ਕੁਝ ਪ੍ਰਾਈਵੇਟ ਤੇ ਛੋਟੇ ਕਰਜ਼ਦਾਰਾਂ ਨੂੰ ਉਨ੍ਹਾਂ ਦਾ ਕਰਜ਼ਾ ਮੋੜਨ ਲਈ ਕੁਝ ਹੋਰ ਸਮਾਂ ਦੇਣ ਅਤੇ ਵੈਕਸੀਨ ਨਿਰਮਾਤਾਵਾਂ, ਹਸਪਤਾਲਾਂ ਤੇ ਕੋਵਿਡ-19 ਦੇ ਸਿਹਤ ਢਾਂਚੇ ਨੂੰ ਪਹਿਲ ਦੇ ਆਧਾਰ ਉਤੇ ਕਰਜ਼ਾ ਦੇਣ ਲਈ 50,000 ਕਰੋੜ ਰੁਪਏ ਦੇ ਵਿਸ਼ੇਸ਼ ਪ੍ਰਬੰਧ ਦਾ ਐਲਾਨ ਕੀਤਾ ਹੈ। ਇਹ ਉਪਰਾਲੇ ਕੋਰੋਨਾ ਵਾਇਰਸ ਦੇ ਕਾਰਨ ਪ੍ਰਭਾਵਤ ਹੋ ਰਹੇ ਅਰਥਚਾਰੇ ਨੂੰ ਬਲ ਦੇਣ ਲਈ ਕੀਤੇ ਗਏ ਹਨ।
ਆਰ ਬੀ ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਅਤੇ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਨੇ ਸਾਲ 2020 ਵਿੱਚ ਆਪਣੇ ਕਰਜ਼ਿਆਂ ਦਾ ਪੁਨਰ ਗਠਨ ਨਹੀਂ ਕਰਵਾਇਆ ਤੇ ਉਨ੍ਹਾਂ ਦੇ ਕਰਜ਼ਿਆਂ ਦੇ ਖਾਤੇ ਮਾਰਚ 2021 ਤੱਕ ਆਮ ਵਾਂਗ ਚੱਲਦੇ ਰਹੇ ਹੋਣ, ਮਤਲਬ ਉਸ ਉੱਤੇ ਵਿਆਹ ਅਤੇ ਕਿਸ਼ਤ ਦੀ ਅਦਾਇਗੀ ਹੁੰਦੀ ਰਹੀ ਹੋਵੇ, ਉਨ੍ਹਾਂ ਨੂੰ ਦੋ ਸਾਲਾਂ ਤੱਕ ਲਈ ਕਰਜ਼ੇ ਦੇ ਪੁਨਰਗਠਨ ਦਾ ਲਾਭ ਮਿਲੇਗਾ। ਕਰਜ਼ੇ ਦੇ ਪੁਨਰਗਠਨ ਦੀ ਇਹ ਸਹੂਲਤ 25 ਕਰੋੜ ਰੁਪਏ ਤੱਕ ਦੇ ਕਰਜ਼ੇ ਵਾਲੇ ਕਰਜ਼ਦਾਰਾਂ ਲਈ ਹੋਵੇਗੀ। ਭਾਰਤੀ ਬੈਂਕਾਂ ਦੀ ਐਸੋਸੀਏਸ਼ਨ ਅਨੁਸਾਰ ਕਰਜ਼ੇ ਦੇ ਇਸ ਪੁਨਰਗਠਨ ਦਾ ਲਾਭ ਨੱਬੇ ਫੀਸਦੀ ਕਰਜ਼ਦਾਰਾਂ ਨੂੰ ਮਿਲੇਗਾ। ਪਿਛਲੇ ਸਾਲ ਆਰ ਬੀ ਆਈ ਨੇ ਬੈਂਕ ਕਰਜ਼ਾ ਮੋੜਨ ਦਾ ਸਮਾਂ ਦੋ ਸਾਲ ਅੱਗੇ ਪਾ ਕੇ ਛੋਟੇ ਕਰਜ਼ਦਾਰਾਂ ਦੇ ਕਰਜ਼ੇ ਦਾ ਪੁਨਰ ਗਠਨ ਦੀ ਮਨਜ਼ੂਰੀ ਦਿੱਤੀ ਸੀ। ਇਸ ਵਾਰ ਬੈਂਕਾਂ ਨੂੰ ਕਰਜ਼ਾ ਮੋੜਨ ਦਾ ਸਮਾਂ ਵਧਾ ਕੇ ਜਾਂ ਵਿਆਜ ਦਰ ਘਟਾ ਕੇ ਕਰਜ਼ਿਆਂ ਦਾ ਪੁਨਰਗਠਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਰ ਬੀ ਆਈ ਵੱਲੋਂ ਸਰਕਾਰੀ ਸਕਿਓਰਿਟੀਜ਼ ਖਰੀਦ ਪ੍ਰੋਗਰਾਮ (ਜੀ-ਸੈਪ) ਤਹਿਤ 20 ਮਈ ਤੱਕ 35000 ਕਰੋੜ ਰੁਪਏ ਦੇ ਬਾਂਡ ਖਰੀਦੇ ਜਾਣਗੇ। ਆਰ ਬੀ ਆਈ ਨੇ ਛੋਟੇ ਵਿੱਤੀ ਬੈਂਕਾਂ (ਐਸ ਐਫ ਬੀਜ਼) ਲਈ 10,000 ਕਰੋੜ ਰੁਪਏ ਦੇ ਵਿਸ਼ੇਸ਼ ਤਿੰਨ ਸਾਲਾਂ ਦੇ ਲੰਬੇ ਸਮੇਂ ਦੇ ਰੈਪੋ ਅਪਰੇਸ਼ਨ ਦਾ ਐਲਾਨ ਵੀ ਕੀਤਾ ਹੈ, ਜਿਸ ਤਹਿਤ ਬੈਂਕਾਂ ਨੂੰ 10,000 ਕਰੋੜ ਰੁਪਏ ਤੱਕ ਕਰਜ਼ਾ ਘੱਟ ਵਿਆਜ ਦਰਾਂ ਉੱਤੇ ਦਿੱਤਾ ਜਾਵੇਗਾ।

Continue Reading

ਕਾਰੋਬਾਰ

ਜੁਕਰਬਰਗ ਨੇ ਹਵਾਈ ਦੀਪ ਵਿੱਚ 392 ਕਰੋੜ ਵਿੱਚ 600 ਏਕੜ ਜ਼ਮੀਨ ਖਰੀਦੀ, ਲੋਕਾਂ ਵੱਲੋਂ ਵਿਰੋਧ

Published

on

Mark Zuckerberg

ਲੋਕਾਂ ਨੂੰ ਫਿਰ ਤੋਂ ਰਾਜਸ਼ਾਹੀ ਚੱਲਣ ਦਾ ਡਰ
ਵਾਸ਼ਿੰਗਟਨ, 2 ਮਈ – ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਅਤੇ ਫੇਸਬੁਕ ਦੇ ਮੋਢੀ ਮਾਰਕ ਜੁਕਰਬਰਗ ਨੂੰ ਇੱਕ ਜ਼ਮੀਨ ਸੌਦਾ ਮਹਿੰਗਾ ਪੈਣ ਲੱਗਾ ਹੈ।
ਅਸਲ ਵਿੱਚ ਮਾਰਕ ਜ਼ੁਕਰਬਰਗ ਨੇ ਹਵਾਈ ਆਈਲੈਂਡ ਸਟੇਟ ਵਿੱਚ 600 ਏਕੜ ਜ਼ਮੀਨ ਖਰੀਦੀ ਹੈ। ਇਸ ਦੀ ਕੀਮਤ ਭਾਰਤ ਦੇ ਹਿਸਾਬ ਨਾਲ ਕਰੀਬ 392 ਕਰੋੜ ਰੁਪਏ ਬਣਦੀ ਹੈ। ਕੁਦਰਤੀ ਸੁਹੱਪਣ ਦੇ ਪੱਖ ਤੋਂ ਪ੍ਰਸਿੱਧ ਹਵਾਈ ਵਿੱਚ ਕੁਆਈ ਅਤੇ ਪਿਲਾ ਦੀਪ ਵਿੱਚ ਮਾਰਕ ਜ਼ੁਕਰਬਰਗ ਕਰੀਬ 2000 ਏਕੜ ਜ਼ਮੀਨ ਖਰੀਦ ਚੁੱਕੇ ਹਨ। ਇੰਨੇ ਵੱਡੇ ਪੱਧਰ ਉੱਤੇ ਜ਼ਮੀਨ ਖਰੀਦਣ ਪਿੱਛੋਂ 15 ਲੱਖ ਤੋਂ ਵੱਧ ਲੋਕ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਜ਼ਮੀਨ ਖਰੀਦਣ ਦੇ ਵਿਰੋਧ ਵਿੱਚ ਆਨਲਾਈਨ ਪਟੀਸ਼ਨ ਵਿੱਚ ਦਸਖਤ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਲੱਗਦਾ ਹੈ ਕਿ ਜ਼ਮੀਨ ਦੇ ਵੱਡੇ ਹਿੱਸੇ ਉੱਤੇ ਜਦੋਂ ਕਿਸੇ ਬਾਹਰੀ ਦਾ ਕਬਜ਼ਾ ਹੋਵੇਗਾ ਤਾਂ ਰਾਜਸ਼ਹੀ ਪਰਤ ਸਕਦੀ ਹੈ। ਇਸ ਦਾ ਉਨ੍ਹਾਂ ਦੇ ਜੀਵਨ ਉੱਤੇ ਅਸਰ ਪਵੇਗਾ।
ਵਰਨਣ ਯੋਗ ਹੈ ਕਿ ਹਵਾਈ ਵਿੱਚ ਸੰਨ 1895 ਤੱਕ ਰਾਜਸ਼ਾਹੀ ਸੀ, ਬਾਅਦ ਵਿੱਚ ਅਮਰੀਕਾ ਵਿੱਚ ਰਲੇਵਾਂ ਹੋ ਗਿਆ ਸੀ। ਜੁਕਰਬਰਗ ਦੇ ਵਿਰੋਧ ਦਾ ਦੂਸਰਾ ਕਾਰਨ ਹੈ ਇਸ ਜ਼ਮੀਨ ਦਾ ਮਾਲਕ। ਜ਼ਮੀਨ ਦੇ ਪਹਿਲੇ ਮਾਲਕ ਮਿਸ਼ਨਰੀ ਕਪਲ ਅਬਨੇਰ ਅਤੇ ਲੂਸੀ ਵਿਲਕਾਕਸ 1837 ਵਿੱਚ ਹਵਾਈ ਆਏ ਸਨ। 1975 ਵਿੱਚ ਵਾਇਲੀ ਕਾਰਪੋਰੇਸ਼ਨ ਨੇ ਇਨ੍ਹਾਂ ਤੋਂ ਮਾਲਕੀ ਹੱਕ ਲੈ ਲਿਆ ਅਤੇ ਇਸ ਸਾਲ ਜੁਕਰਬਰਗ ਨੂੰ ਵੇਚ ਦਿੱਤਾ ਹੈ। ਲੋਕਾਂ ਦਾ ਮੰਨਣਾ ਹੈ ਕਿ ਬਾਹਰੀ ਲੋਕ ਆ ਕੇ ਹਵਾਈ ਅਤੇ ਇਸ ਦੇ ਦੀਪਾਂ ਨੂੰ ਪਹਿਲਾਂ ਖਰੀਦਦੇ ਹਨ ਅਤੇ ਫਿਰ ਦੂਸਰੇ ਬਾਹਰੀ ਲੋਕਾਂ ਨੂੰ ਵੇਚਦੇ ਹਨ। ਇਸ ਤੋਂ ਬਾਹਰੀ ਲੋਕਾਂ ਦੀ ਕਮਿਊਨਿਟੀ ਤਿਆਰ ਹੋ ਰਹੀ ਹੈ, ਜੋ ਹਵਾਈ ਦੇ ਸੱਭਿਆਚਾਰ ਲਈ ਖਤਰਾ ਹੈ।

Read More Today Business News

Continue Reading

ਕਾਰੋਬਾਰ

ਹੋਟਲਾਂ ਅਤੇ ਰੈਸਟੋਰੈਂਟਾਂ ਦਾ ਕਾਰੋਬਾਰ 20 ਫੀਸਦੀ ਰਹਿ ਗਿਆ

Published

on

Hotel

ਜਲੰਧਰ, 26 ਅਪ੍ਰੈਲ – ਰਾਤ ਦੇ ਕਰਫਿਊ ਨੇ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਦੀ ਕਮਰ ਤੋੜ ਦਿੱਤੀ ਹੈ। ਹਾਲਤ ਇਹ ਹੈ ਕਿ ਆਈ ਪੀ ਐਲ ਦੇ ਬਾਵਜੂਦ ਇਨ੍ਹਾਂ ਦਾ ਕਾਰੋਬਾਰ ਨਹੀਂ ਵਧ ਰਿਹਾ ਹੈ। ਲਾਕਡਾਊਨ ਦੇ ਬਾਅਦ ਸੱਤਰ ਫੀਸਦੀ ਤੱਕ ਪਹੁੰਚ ਚੁੱਕਾ ਕਾਰੋਬਾਰ ਫਿਰ ਵੀਹ ਫੀਸਦੀ `ਤੇ ਪਹੁੰਚ ਗਿਆ ਹੈ।
ਪਿਛਲੇ ਸਾਲਾਂ ਵਿੱਚ ਆਈ ਪੀ ਐਲ ਕ੍ਰਿਕਟ ਤੋਂ 15 ਦਿਨ ਪਹਿਲਾਂ ਹੋਟਲ-ਰੈਸਟੋਰੈਂਟ ਤਿਆਰੀਆਂ ਵਿੱਚ ਲੱਗ ਜਾਂਦੇ ਸਨ। ਸ਼ਹਿਰ ਵਾਸੀਆਂ ਦੇ ਲਈ ਕਈ ਆਫਰ ਰੱਖੇ ਜਾਂਦੇ ਸਨ। ਖਾਣੇ ਦੀਆਂ ਕਿਸਮਾਂ, ਸਾਫਟ ਡਰਿੰਕ, ਮਾਕ ਟੇਲ ਵਿੱਚ 10 ਤੋਂ 15 ਫੀਸਦੀ ਛੋਟ ਮਿਲ ਜਾਂਦੀ ਸੀ। ਅੱਜ ਸਥਿਤੀ ਅਜਿਹੀ ਹੈ ਕਿ ਕਰਫਿਊ ਰਾਤ ਅੱਠ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਹੋਟਲ ਇੰਡਸਟਰੀ ਦੇ ਕਾਰੋਬਾਰ ਉੱਤੇ ਅਸਰ ਪੈ ਰਿਹਾ ਹੈ।
ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਆਫ ਜਲੰਧਰ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਕਾਰੋਬਾਰ 70 ਫੀਸਦੀ ਦੇ ਕਰੀਬ ਪਹੁੰਚ ਗਿਆ ਸੀ। ਪਹਿਲਾਂ ਰਾਤ ਨੌਂ ਵਜੇ ਅਤੇ ਅੱਜਕੱਲ੍ਹ ਰਾਤ ਅੱਠ ਵਜੇ ਤੋਂ ਕਰਫਿਊ ਸ਼ੁਰੂ ਹੋਣ ਨਾਲ ਇੰਡਸਟਰੀ ਦਾ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ। ਹੋਟਲ ਮਾਇਆ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀਰੂਪ ਚੌਧਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਅੱਸੀ ਫੀਸਦੀ ਦਾ ਕਾਰੋਬਾਰ ਪ੍ਰਭਾਵਤ ਹੋ ਚੁੱਕਾ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਵਰਨਣ ਯੋਗ ਹੈ ਕਿ ਸ਼ਹਿਰ ਵਿੱਚ 140 ਹੋਟਲ ਤੇ ਰੈਸਟੋਰੈਂਟ ਹਨ। 220 ਕਰੋੜ ਰੁਪਏ ਦਾ ਹਰ ਸਾਲ ਕਾਰੋਬਾਰ ਹੁੰਦਾ ਹੈ। 60 ਹਜ਼ਾਰ ਤੋਂ ਡੇਢ ਲੱਖ ਤੱਕ ਆਮ ਦਿਨਾਂ ਦਾ ਕਾਰੋਬਾਰ ਹੁੰਦਾ ਹੈ। ਅੱਜਕੱਲ੍ਹ 20 ਤੋਂ ਤੀਹ ਹਜ਼ਾਰ ਰੋਜ਼ਾਨਾ ਦਾ ਕਾਰੋਬਾਰ ਹੋ ਰਿਹਾ ਹੈ।

Read More Today Business News

Continue Reading

ਰੁਝਾਨ


Copyright by IK Soch News powered by InstantWebsites.ca