ਸਹੁਰੇ ਵਲੋਂ ਨੂੰਹ ਨਾਲ ਠੱਗੀ: ਪਤੀ ਪਹਿਲਾਂ ਹੀ ਵਿਦੇਸ਼ ਵਿਚ ਦੂਜਾ ਵਿਆਹ ਕਰਕੇ ਲਾਪਤਾ
Connect with us apnews@iksoch.com

ਅਪਰਾਧ

ਸਹੁਰੇ ਵਲੋਂ ਨੂੰਹ ਨਾਲ ਠੱਗੀ: ਪਤੀ ਪਹਿਲਾਂ ਹੀ ਵਿਦੇਸ਼ ਵਿਚ ਦੂਜਾ ਵਿਆਹ ਕਰਕੇ ਲਾਪਤਾ

Published

on

  • ਸਹੁਰਾ ਪਰਿਵਾਰ ਘਰ ਵੇਚ ਕੇ ਫਰਾਰ
    ਜਲੰਧਰ, 6 ਅਗਸਤ – ਇਥੋਂ ਨੇੜਲੇ ਪਿੰਡ ਖੁਸਰੋਪੁਰ ਵਿਚ ਇਕ ਸ਼ਾਦੀਸ਼ੁਦਾ ਔਰਤ ਨੂੰ ਪਹਿਲਾਂ ਪਤੀ ਨੇ ਝਕਾਨੀ ਦੇ ਕੇ ਦੂਜਾ ਵਿਆਹ ਕਰਵਾ ਲਿਆ। ਫਿਰ ਜਿਵੇਂ ਕਿਵੇਂ ਸਹੁਰੇ ਤੋਂ ਖਰੀਦੀ ਦੁਕਾਨ ਦਾ ਸਹੁਰੇ ਨੇ ਹੀ ਕਿਸੇ ਹੋਰ ਨਾਲ ਸੌਦਾ ਮਾਰ ਕੇ ਨੂੰਹ ਨੂੰ ਬੇਰੋਜਗਾਰ ਕਰ ਦਿਤਾ। ਥਾਣਾ ਸਦਰ ਨੇ ਦੋਸ਼ੀ ਸਹੁਰੇ ਰਾਮ ਲੁਭਾਇਆ ਵਾਸੀ ਖੁਸਰੋਪੁਰ, ਜਮਸ਼ੇਰ ਖਾਸ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਸਹੁਰਾ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ।
  • ਪੀੜਤ ਲੜਕੀ ਪ੍ਰਵੀਨ ਕੌਰ ਦੇ ਪਿਤਾ ਰੂਪ ਲਾਲ ਨੇ ਦਸਿਆ ਕਿ ਪ੍ਰਵੀਨ ਦਾ ਵਿਆਹ 2009 ਵਿਚ ਖੁਸਰੋਪੁਰ ਦੇ ਐਨ ਆਰ ਆਈ ਅਜੇ ਕੁਮਾਰ ਨਾਲ ਹੋਇਆ ਸੀ।
  • ਸਾਲ 2013 ਵਿਚ ਪ੍ਰਵੀਨ ਨੇ ਆਪਣੇ ਸਹੁਰੇ ਰਾਮ ਲੁਭਾਏ ਤੋਂ ਇਕ ਦੁਕਾਨ ਪੈਸੇ ਦੇ ਕੇ ਆਪਣੇ ਨਾਮ ਕਰਵਾਈ ਸੀ, ਜਿਹੜੀ 2014 ਵਿਚ ਪੁਡਾ ਤੋਂ ਬਾਕਾਇਦਾ ਪ੍ਰਵਾਨਤ ਹੋਈ ਸੀ ਤੇ ਇਸੇ ਨੂੰ ਰਾਮ ਲੁਭਾਏ ਨੇ ਧੋਖੇ ਨਾਲ ਅੱਗੇ ਵੇਚ ਦਿਤਾ ਤੇ ਪਰਵੀਨ ਨੂੰ ਪਤਾ ਤਕ ਨਹੀਂ ਲੱਗਣ ਦਿਤਾ ਗਿਆ।
  • ਇਸ ਕੇਸ ਵਿਚ ਪ੍ਰਵੀਨ ਨੇ ਇਸੇ ਸਾਲ 17 ਫਰਵਰੀ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿਤੀ ਸੀ। ਐਸ ਪੀ ਕੈਂਟ ਮੇਜਰ ਸਿੰਘ ਨੇ ਕਰੀਬ 6 ਮਹੀਨੇ ਦੀ ਜਾਂਚ ਪਿਛੋਂ ਰਾਮ ਲੁਭਾਏ ਨੂੰ ਦੋਸ਼ੀ ਪਾਇਆ ਤੇ ਉਸ ਦੇ ਖਿਲਾਫ ਧਾਰਾ 420 ਤੇ 406 ਦਾ ਕੇਸ ਦਰਜ ਕੀਤਾ ਹੈ, ਜਿਸ ਪਿਛੋਂ ਰਾਮ ਲੁਭਾਇਆ ਪਰਿਵਾਰ ਸਮੇਤ ਫਰਾਰ ਹੈ।
  • ਰੂਪ ਲਾਲ ਨੇ ਦਸਿਆ ਕਿ ਉਸ ਦੀ ਧੀ ਪ੍ਰਵੀਨ ਨਾਲ ਰਾਮ ਲੁਭਾਇਆ ਦੇ ਪੁੱਤਰ ਅਜੇ ਕੁਮਾਰ ਨੇ ਧੋਖਾ ਕੀਤਾ ਹੈ ਤੇ ਵਿਦੇਸ਼ ਆਸਟ੍ਰੇਲੀਆ ਵਿਚ ਦੂਜੀ ਸ਼ਾਦੀ ਕਰ ਲਈ ਹੈ।
  • ਇਸ ਬਾਰੇ ਥਾਣਾ ਬਾਰਾਦਰੀ ਵਿਚ 2018 ਤੋਂ ਕੇਸ ਦਰਜ ਹੈ। ਉਦੋਂ ਤੋਂ ਦੋਸ਼ੀ ਆਸਟ੍ਰੇਲੀਆ ਵਿੱਚੋਂ ਵਾਪਸ ਨਹੀਂ ਆਇਆ। ਇਸੇ ਕੇਸ ਦੇ ਸਬੰਧ ਵਿਚ ਥਾਣਾ ਸਦਰ ਦੇ ਐਸ ਐਚ ਓ ਕਮਲਜੀਤ ਸਿੰਘ ਨੇ ਦਸਿਆ ਹੈ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਜਾਏਗਾ।

ਅਪਰਾਧ

ਰਿਸ਼ਵਤ ਦੇਣ ਦੇ ਦੋਸ਼ ਹੇਠ ਸੈਮਸੰਗ ਕੰਪਨੀ ਦੇ ਵਾਈਸ ਚੇਅਰਮੈਨ ਨੂੰ ਕੈਦ ਦੀ ਸਜ਼ਾ

Published

on

ਸਿਓਲ, 18 ਜਨਵਰੀ, – ਸੰਸਾਰ ਪ੍ਰਸਿੱਧ ਸੈਮਸੰਗ ਇਲੈਕਟ੍ਰਾਨਿਕ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਲੀ ਜੇ ਯੌਂਗ ਨੂੰ ਅੱਜ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੀ ਅਦਾਲਤ ਨੇ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਨ੍ਹਾਂ ਨੂੰ ਰਿਸ਼ਵਤ ਦੇਣ ਦਾ ਦੋਸ਼ੀ ਮੰਨ ਕੇ ਦਿੱਤੀ ਗਈ ਹੈ। ਇਸ ਕੇਸ ਵਿੱਚ ਦੇਸ਼ ਦੀ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਵੀ ਸ਼ਾਮਲ ਸਨ ਤੇ ਅਦਾਲਤ ਨੇ ਦੋਵਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦੇਦਿੱਤਾ ਹੈ। ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਦੀ ਲੰਮੇ ਸਮੇਂ ਦੀ ਸਹੇਲੀ ਚੋਈ ਸੂਨ ਸਿਲ ਨੂੰ ਵੀ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪਾਰਕ ਨੂੰ ਇਨ੍ਹਾਂ ਦੋਸ਼ਾਂ ਦੇ ਬਾਅਦ ਮਹਾਂਦੋਸ਼ ਮਤਾ ਪਾਸ ਕਰ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਅਦਾਲਤ ਨੇ ਇਸ ਕੇਸ ਵਿੱਚ ਮੰਨਿਆ ਹੈ ਕਿ ਸਾਬਕਾ ਮਹਿਲਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਦੀ ਸਹੇਲੀ ਚੋਈ ਸੁਨ ਸਿਲ ਨੇ ਸਰਕਾਰ ਦੇ ਸਹਿਯੋਗ ਅਤੇ ਕੰਪਨੀ ਦੇ ਸੱਤਾ ਤਬਾਦਲੇ ਦੇ ਕੰਮ ਲਈ ਇਸ ਜੁਰਮ ਵਿੱਚਲੀ ਜੇ ਯੌਂਗ ਦਾ ਸਾਥ ਦਿੱਤਾ ਸੀ। ਸਿਓਲ ਹਾਈ ਕੋਰਟ ਨੇ ਅੱਜ ਜਦੋਂ ਇਹ ਫ਼ੈਸਲਾ ਦਿੱਤਾ ਤਾਂ ਸੈਮਸੰਗ ਦਾ ਵਾਈਸ ਚੇਅਰਮੈਨ ਲੀ ਜੇ ਯੌਂਗ ਅਦਾਲਤ ਵਿੱਚਮੌਜੂਦ ਸੀ। ਫ਼ੈਸਲੇ ਦੇ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਪਿਛਲੇ ਤਿੰਨ ਸਾਲਾਂ ਤੋਂ ਜੇਲ੍ਹ ਤੋਂ ਬਾਹਰ ਸੀ, ਕਿਉਂਕਿ ਉਸ ਨੂੰ ਪਹਿਲਾਂ ਮਿਲੀ ਸਜ਼ਾ ਉੱਤੇ ਅਦਾਲਤ ਨੇ ਰੋਕ ਲਾ ਦਿੱਤੀ ਸੀ।52 ਸਾਲਾ ਲੀ ਜੇ ਯੌਂਗ ਉੱਤੇ ਸਭ ਤੋਂ ਪਹਿਲਾਂ ਫ਼ਰਵਰੀ 2017 ਵਿੱਚ ਦੋਸ਼ ਲਾਗੂ ਹੋਏ ਸਨ। ਉਸ ਉੱਤੇ ਸਾਬਕਾ ਰਾਸ਼ਟਰਪਤੀ ਤੇ ਹੋਰਨਾਂ ਨੂੰ 29.8 ਅਰਬ ਵੌਨ (27.4 ਮਿਲੀਅਨ ਡਾਲਰ) ਦੀ ਰਿਸ਼ਵਤ ਦੇਣ ਦਾ ਦੋਸ਼ ਸੀ। ਸਾਲ 2017 ਵਿੱਚ ਉਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਉੱਪਰਲੀ ਅਦਾਲਤ ਵਿੱਚ ਅਪੀਲ ਕਰਨ ਤੋਂ ਬਾਅਦ ਉਸ ਦੀ ਢਾਈ ਸਾਲ ਦੀ ਸਜ਼ਾ ਉੱਤੇ ਰੋਕ ਲਾ ਦਿੱਤੀ ਗਈ ਸੀ। ਅੱਜ ਉਸ ਨੂੰ ਹੋਰ ਵੀ ਸਜ਼ਾ ਦੇ ਦਿੱਤੀ ਗਈ ਹੈ।

Today Business News

Continue Reading

ਅਪਰਾਧ

ਬਰਗਾੜੀ ਬੇਅਦਬੀ ਕੇਸ:ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਭਗੌੜੇ ਐਲਾਨੇ ਗਏ

Published

on

law

ਫ਼ਰੀਦਕੋਟ, 18 ਜਨਵਰੀ, – ਇਸ ਜਿ਼ਲੇ ਵਿੱਚ ਜੂਨੀਅਰ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਕੇਸ ਵਿਚ ਸ਼ਾਮਲ ਡੇਰਾ ਸੱਚਾ ਸਦਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਭਗੌੜਾ ਐਲਾਨ ਕਰਕੇ ਥਾਣਾ ਬਾਜਾਖ਼ਾਨਾ ਦੇ ਐੱਸਐੱਚਓ ਨੂੰ ਇਨ੍ਹਾਂ ਤਿੰਨਾਂ ਜਣਿਆਂ ਦੇ ਵਿਰੁੱਧ ਇਸ ਬਾਰੇ ਨਵਾਂ ਕੇਸ ਦਰਜ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
ਵਰਨਣ ਯੋਗ ਹੈ ਕਿ ਬਰਗਾੜੀਕੇਸ ਦੇ ਸਬੰਧ ਵਿਚ ਅਦਾਲਤ ਦੇ ਹੁਕਮਾਂ ਉੱਤੇ ਬੀਤੀ 8 ਦਸੰਬਰ ਨੂੰ ਸਿਰਸਾ ਦੇ ਬੱਸ ਸਟੈਂਡ ਅਤੇ ਸ਼ਾਹ ਸਤਨਾਮ ਚੌਕ ਤੋਂ ਇਲਾਵਾ ਅਦਾਲਤ ਦੇ ਨੋਟਿਸ ਬੋਰਡ ਉੱਤੇ ਵੀ ਇਨ੍ਹਾਂ ਤਿੰਨਾਂ ਵਿਰੁੱਧ ਜਾਰੀ ਹੋਏ ਨੋਟਿਸ ਦੀਆਂ ਕਾਪੀਆਂ ਲਾ ਕੇ ਪੇਸ਼ੀ ਦੀ ਜਨਤਕ ਸੂਚਨਾ ਦਿੱਤੀ ਗਈ ਸੀ। ਅੱਜ ਸੋਮਵਾਰ ਨੂੰ ਇਨ੍ਹਾਂ ਤਿੰਨਾਂ ਵੱਲੋਂ ਪੇਸ਼ ਨਾ ਹੋਣ ਉੱਤੇ ਅਦਾਲਤ ਨੇ ਤਿੰਨਾਂ ਜਣਿਆਂ ਨੂੰ ਭਗੌੜੇ ਐਲਾਨ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਬਰਗੜੀ ਅਤੇ ਹੋਰ ਥਾਂਈਂ ਵਾਪਰੇ ਬੇਅਦਬੀ ਦੇ ਮਾਮਲਿਆਂ ਦੀ ਪੜਤਾਲ ਕਰ ਕੇ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਘਟਨਾ ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਦੇ 7 ਪੈਰੋਕਾਰ ਗ੍ਰਿਫਤਾਰ ਕੀਤੇ ਸਨ।ਬਾਅਦ ਵਿਚ ਇਨ੍ਹਾਂ ਸੱਤਾਂ ਮੁਲਜ਼ਮਾਂ ਸਮੇਤ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਇਸ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟੇ ਨੂੰ ਕੇਸ ਵਿਚ ਨਾਮਜ਼ਦ ਕਰ ਕੇ ਇਨ੍ਹਾਂ ਸਾਰਿਆਂ ਦੇਵਿਰੁੱਧ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ।ਐੱਸਆਈ ਟੀ ਦਾ ਦਾਅਵਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰ ਕੇ ਬਰਗਾੜੀ ਵਿਚ ਵੱਖ-ਵੱਖ ਥਾਂਈਂ ਬੇਅਦਬੀ ਕੀਤੀ ਗਈ ਸੀ। ਇਸ ਕੇਸ ਵਿਚ ਨਾਮਜ਼ਦ ਹੋਣ ਪਿੱਛੋਂ ਡੇਰੇ ਦੇ ਪੈਰੋਕਾਰ ਸੁਖਜਿੰਦਰ ਸੰਨੀ ਨੇ ਇਸ ਇੱਕੋ ਕੇਸ ਬਾਰੇ ਸੀਬੀਆਈ ਅਤੇ ਪੰਜਾਬ ਪੁਲਿਸ ਵੱਲੋਂਇੱਕੋ ਵੇਲੇ ਦੋ ਪੜਤਾਲਾਂ ਕੀਤੇ ਜਾਣ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਮਗਰੋਂ ਹਾਈ ਕੋਰਟ ਨੇ ਬੀਤੀ 4 ਜਨਵਰੀ ਨੂੰ ਇਹ ਮਾਮਲਾ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਸੀ।

Punjabi Religious News

Continue Reading

ਅਪਰਾਧ

ਇੱਕ ਹਜ਼ਾਰ ਕਰੋੜ ਦੇ ਹਵਾਲਾ ਰੈਕੇਟ ਵਿੱਚ ਦੋ ਚੀਨ ਨਾਗਰਿਕ ਕਾਬੂ

Published

on

arrest

ਨਵੀਂ ਦਿੱਲੀ, 18 ਜਨਵਰੀ – ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੇ ਹਵਾਲਾ ਰੈਕੇਟ ਨਾਲ ਜੁੜੇ ਘਪਲੇ ਚ ਆਪਣੀ ਜਾਂਚ ਦੌਰਾਨ ਦੋ ਚੀਨ ਨਾਗਰਿਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਪਛਾਣ 42 ਸਾਲਾ ਚਾਰਲੀ ਪੇਂਗ ਅਤੇ ਕਾਰਟਰ ਲੀ ਵਜੋਂ ਹੋਈ ਹੈ। ਚਾਰਲੀ ਦੇ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦਾ ਕੇਸ ਪਿਛਲੇ ਸਾਲ ਆਮਦਨ ਟੈਕਸ ਵਿਭਾਗ ਦੀ ਇੱਕ ਜਾਂਚ ਅਤੇ 2018 ਵਿੱਚ ਉਸ ਦੇ ਵਿਰੁੱਧ ਦਿੱਲੀ ਪੁਲਸ ਦੇ ਵਿਸ਼ੇਸ਼ ਸੈਲ ਵੱਲੋਂ ਦਰਜ ਕਰਵਾਈ ਸਿ਼ਕਾਇਤ ਕਾਰਨ ਬਣਿਆ ਹੈ। ਉਸ ਦਾ ਨਾਂ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਵਿੱਚ ਦੋ ਵਿਅਕਤੀਆਂ ਨੂੰ ਫੜੇ ਜਾਣ ਪਿੱਛੋਂ ਸਾਹਮਣੇ ਆਇਆ ਸੀ, ਜੋ ਉਸ ਦੇ ਨਿਰਦੇਸ਼ਾਂ ਉਤੇ ਤਿੱਬਤ ਦੇ ਅਧਿਆਤਮਕ ਨੇਤਾ ਦਲਾਈਲਾਮਾ ਦੀਆਂ ਸਰਗਰਮੀਆਂਤੇ ਨਜ਼ਰ ਰੱਖ ਰਹੇ ਹਨ। ਆਮਦਨ ਟੈਕਸ ਵਿਭਾਗ ਨੇ ਪਿਛਲੇ ਸਾਲ ਅਗਸਤ ਵਿੱਚ ਚੀਨ ਦੇ ਉਕਤ ਨਾਗਰਿਕ ਅਤੇ ਉਸਦੇ ਕੁਝ ਸਾਥੀਆਂ ਦੇ ਵਿਰੁੱਧ ਛਾਪੇ ਮਾਰੇ ਸਨ। ਸੂਤਰਾਂ ਮੁਤਾਬਕ ਚਾਰਲੀ ਕੋਲ ਫਰਜ਼ੀ ਭਾਰਤੀ ਪਾਸਪੋਰਟ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਸ ਨੇ ਪਿਛਲੇ 2-3 ਸਾਲ ਤੋਂ ਚੀਨ ਰਾਹੀਂ ਹਵਾਲੇ ਦੀ ਰਕਮ ਇੱਧਰ-ਓਧਰ ਕਰਨ ਲਈ ਨਕਲੀ ਕੰਪਨੀਆਂ ਦਾ ਇੱਕ ਜਾਲ ਵਿਛਾਇਆ ਸੀ। ਉਸ ਦਾ ਵਿਖਾਵੇ ਦਾ ਕਾਰੋਬਾਰ ਮੈਡੀਕਲ ਤੇ ਬਿਜਲੀ ਦਾ ਸਾਮਾਨ ਵੇਚਣ ਦਾ ਸੀ। ਕੁਝ ਹੋਰ ਚੀਜ਼ਾਂ ਦੀ ਉਹ ਇੰਪੋਰਟ-ਐਕਸਪੋਰਟ ਕਰਦਾ ਸੀ। ਚਾਰਲੀ ਨੂੰ ਦਿੱਲੀ ਪੁਲਸ ਨੇ ਸਤੰਬਰ 2018 ਚ ਗ਼੍ਰਿਫ਼ਤਾਰ ਕੀਤਾ ਸੀ। ਉਦੋਂ ਉਹ ਗੈਰ ਕਾਨੂੰਨੀ ਮਨੀ ਚੇਂਜਰ ਚਲਾ ਰਿਹਾ ਸੀ। ਈ ਡੀ ਅਤੇ ਆਮਦਨ ਟੈਕਸ ਵਿਭਾਗ ਵੱਲੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਚਾਰਲੀ ਦਿੱਲੀਚ ਰਹਿਣ ਵਾਲੇ ਕੁਝ ਤਿਬਤੀਆਂ ਨੂੰ ਰਿਸ਼ਵਤ ਦਿੰਦਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca