Hundreds of people accused Hindu temple administrators of doing
Connect with us [email protected]

ਅੰਤਰਰਾਸ਼ਟਰੀ

ਹਿੰਦੂ ਮੰਦਰ ਦੇ ਪ੍ਰਬੰਧਕਾਂ ਉੱਤੇ ਸੈਂਕੜੇ ਲੋਕਾਂ ਕੋਲੋਂਬੰਧੂਆ ਮਜ਼ਦੂਰੀ ਕਰਾਉਣ ਦਾ ਦੋਸ਼

Published

on

doing bonded labor

ਅਮਰੀਕਾ ਵਿੱਚ ਮਾਮਲਾ ਅਦਾਲਤ ਤੱਕ ਚਲਾ ਗਿਆ
ਫਰਿਜ਼ਨੋ, 12 ਮਈ, -ਅਮਰੀਕਾ ਦੇ ਨਿਊਜਰਸੀ ਵਿਚਲੇ ਇਕ ਹਿੰਦੂ ਮੰਦਿਰ ਨੇ ਇਕ ਸ਼ਰਮਨਾਕ ਕੰਮ ਕਰ ਕੇ ਭਾਰਤ ਤੋਂ ਲਿਆਂਦੇ ਹੋਏ ਲੋਕਾਂ ਤੋਂ ਜਬਰਦਸਤੀ ਮਜ਼ਦੂਰੀ ਕਰਵਾਈ ਹੈ।
ਇਸ ਬਾਰੇ ਅਮਰੀਕੀ ਏਜੰਸੀ ਐੱਫ ਬੀ ਆਈ ਨੇ ਹੋਰਨਾਂ ਵਿਭਾਗਾਂ ਨਾਲ ਮੰਗਲਵਾਰ ਨਿਊਜਰਸੀ ਦੇ ਇਕ ਵੱਡੇਹਿੰਦੂ ਮੰਦਰ ਵਿਚ ਛਾਪਾ ਮਾਰਿਆ ਤੇ ਮੰਦਿਰ ਉੱਤੇ ਕਮਿਊਨਿਟੀ ਦੇ ਭਾਰਤੀ ਲੋਕਾਂਨੂੰ ਅਮਰੀਕਾ ਵਿਚ ਲਿਜਾਣ ਤੇ ਹਫ਼ਤੇ ਵਿਚ ਤਕਰੀਬਨ 90 ਘੰਟੇ ਕੰਮ ਕਰਨ ਨੂੰ ਮਜ਼ਬੂਰ ਕਰਨ ਦਾ ਦੋਸ਼ ਲਾਇਆ ਹੈ। ਨਿਊਜਰਸੀ ਦੇ ਬੋਚਸਨਵਾਸੀ ਅਖਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ, ਜੋ ਇੱਕ ਹਿੰਦੂ ਸੰਪਰਦਾ ਹੈ ਅਤੇ ਬੀ ਏ ਪੀ ਐੱਸ ਵਜੋਂ ਜਾਣਿਆ ਜਾਂਦਾ ਹੈ, ਦੇ ਸੰਚਾਲਕਾਂ ਉੱਤੇ ਮੰਗਲਵਾਰ ਫੈਡਰਲ ਕੋਰਟ ਵਿਚ ਕੇਸਪੇਸ਼ ਹੋਇਆ ਹੈ, ਜਿਸ ਵਿਚ ਜ਼ਬਰੀ ਮਜ਼ਦੂਰੀ, ਤਸਕਰੀ ਅਤੇ ਤਨਖਾਹ ਚੋਰੀ ਦੇ ਦੋਸ਼ ਲਾਏ ਗਏ।ਐੱਫ ਬੀ ਆਈ ਮੁਤਾਬਕ ਨਿਊਜਰਸੀ ਦੀ ਜਿ਼ਲਾ ਅਦਾਲਤ ਵਿਚ ਇਸ ਕੇਸ ਵਿੱਚ 6 ਨਾਮਜ਼ਦ ਮਜ਼ਦੂਰਾਂ ਵੱਲੋਂ ਦਾਇਰ ਕੇਸ ਹੇਠ ਘੱਟੋ-ਘੱਟ 200 ਭਾਰਤੀ ਨਾਗਰਿਕ, ਜੋ ਰਾਬਬਿਨਸਵਿੱਲੇ ਦੇ ਮੰਦਰ ਦਾ ਕੰਮ ਕਰਦੇ ਹਨ ਜਾਂ ਕਰਦੇ ਸਨ, ਇਸ ਦਾ ਹਿਸਾ ਹੋਣਗੇ। ਇਸ ਸੰਸਥਾ ਦੇ ਕਈ ਲੋਕਾਂ ਉੱਤੇ ਦੋਸ਼ ਹਨ ਕਿ ਉਹ ਨਿਊਜਰਸੀ ਆਉਣ ਅਤੇ ਹਰ ਹਫ਼ਤੇ ਤਕਰੀਬਨ 87 ਘੰਟੇ ਪ੍ਰਤੀ ਮਹੀਨਾ 450 ਡਾਲਰ, ਜਾਂ 1.20 ਡਾਲਰ ਪ੍ਰਤੀ ਘੰਟਾ ਲਈ ਮੰਦਰ ਬਣਾਉਣ ਵਿਚ ਮਦਦ ਲਈ ਮਰਦਾਂ ਨੂੰ ਭਰਤੀ ਕਰਦੇ ਸਨ। ਕੇਸ ਮੁਤਾਬਕ ਬਚਾਅ ਪੱਖ ਨੇ ਨੀਵੀਆਂ ਜਾਤਾਂ ਦੇ ਲੋਕਾਂ ਅਤੇ ਹੋਰ ਭਾਈਚਾਰਿਆਂ ਦੇ ਮਰਦਾਂ ਨੂੰ ਮੰਦਰ ਵਿਚ ਕੰਮ ਦਾ ਲਾਲਚ ਦਿੱਤਾ, ਜੋ ਅਜੇ ਬਣ ਰਿਹਾ ਹੈ।ਕੇਸ ਮੁਤਾਬਕ ਲੋਕਾਂ ਦੇ ਪਾਸਪੋਰਟ ਖੋਹ ਲਏ ਗਏ ਅਤੇ ਕਾਮੇ ਇਕ ਕੰਪਾਊਂਡ ਵਿਚ ਹੀ ਰਹਿੰਦੇ ਸਨ।
ਅਟਾਰਨੀ ਕਾਕਲੇਕ ਨੇ ਕਿਹਾ ਕਿ ਇਹ ‘ਲੇਬਰ ਟਰੈਫਿਕਿੰਗ’ਦਾ ਕੇਸ ਹੈ ਤੇ ਮਜ਼ਦੂਰਾਂ ਉੱਤੇ ਦਰਜਨਾਂ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਂਦੀ ਸੀ ਅਤੇ ਨਿਯਮ ਤੋੜਨ ਲਈ ਜੁਰਮਾਨੇ ਦੀ ਧਮਕੀ ਦਿੱਤੀ ਜਾਂਦੀ ਸੀ। ਇਹ ਕੇਸ ਦੱਸਦਾ ਹੈ ਕਿ ਮਜ਼ਦੂਰਾਂ ਨੂੰ ਮਈ 2011 ਤੋਂ ਧਾਰਮਿਕ ਵਰਕਰ ਤੇ ਵਾਲੰਟੀਅਰਾਂ ਦੇ ਵੀਜ਼ੇ ਉੱਤੇ ਝੂਠੇ ਤੌਰ ਉੱਤੇ ਅਮਰੀਕਾ ਲਿਆਂਦਾ ਗਿਆ ਤੇ ਇਹ ਕੇਸਮਜ਼ਦੂਰਾਂ ਲਈ ਅਦਾਇਗੀ, ਦਿਹਾੜੀ ਤੇ ਹਰਜਾਨੇ ਲਈ ਪੈਸੇ ਦੀ ਮੰਗ ਕਰਦਾ ਹੈ। ਬੀ ਏ ਪੀ ਐੱਸ ਦੇ ਬੁਲਾਰਿਆਂ ਮੁਤਾਬਕ ਉਠਾਏ ਗਏ ਮਸਲਿਆਂ ਦੀ ਹਾਲੇ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ।

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਅਮਰੀਕਾ ਵੱਲੋਂ ਭਾਰਤ ਦੀ ਕੋਵੈਕਸਿਨ ਦੀ ਐਮਰਜੈਂਸੀ ਵਰਤੋਂ ਕਰਨ ਲਈ ਵੀ ਨਾਂਹ

Published

on

vaccine

ਕੰਪਨੀ ਨੂੰ ਪਹਿਲਾਂ ‘ਪੂਰੀ ਪ੍ਰਵਾਨਗੀ’ ਲੈਣ ਲਈ ਆਖਿਆ
ਵਾਸਿ਼ੰਗਟਨ, 11 ਜੂਨ, – ਭਾਰਤ ਦੀ ਬਾਇਓਟੈਕ ਕੰਪਨੀਦੀ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ਬਣਾਈ ਗਈ ਦਵਾਈ, ਕੋਵੈਕਸਿਨ, ਨੂੰ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਵੀ ਨਹੀਂ ਮਿਲੀ।ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਭਾਰਤ ਬਾਇਓਟੈਕ ਦੀ ਇਸ ਵੈਕਸੀਨ ਦੀ ਐਮਰਜੈਂਸੀ ਯੂਜ਼ ਅਥਾਰਟੀਜਾਈਜ਼ੇਸ਼ਨ (ਈ ਯੂ ਏ) ਦੀ ਤਜਵੀਜ਼ ਰੱਦ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਭਾਰਤ ਬਾਇਓਟੈਕ ਦੀ ਕੋਵੈਕਸਿਨ ਲਈ ਇਸ ਕੰਪਨੀ ਦੇ ਅਮਰੀਕੀ ਭਾਈਵਾਲ ਓਕਿਊਜੇਨ ਨੇ ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਲਈ ਇੱਕ ਮਾਸਟਰ ਫਾਈਲ ਐੱਫ ਡੀ ਏ ਨੂੰ ਭੇਜੀ ਸੀ। ਇਸ ਦੇ ਬਾਅਦ ਭਾਰਤ ਬਾਇਓਟੈਕ ਦੇ ਅਮਰੀਕੀ ਭਾਈਵਾਲ ਓਕਿਊਜੇਨ ਨੇ ਵੀਰਵਾਰ (10 ਜੂਨ) ਨੂੰ ਦੱਸਿਆ ਕਿ ਕੰਪਨੀ ਦੀ ਇਸ ਵੈਕਸੀਨ ਬਾਰੇ ਅਮਰੀਕਾ ਦੀ ਐੱਫ ਡੀ ਏ ਦੇ ਇਤਰਾਜ ਪਿੱਛੋਂ ਕੰਪਨੀ ਇਸ ਦੀ ਪੂਰੀ ਮਨਜ਼ੂਰੀ ਲੈਣ ਵਾਸਤੇ ਸਾਰੇ ਜ਼ਰੂਰੀ ਯਤਨ ਕਰੇਗੀ। ਅਮਰੀਕਾ ਦੇ ਐਫ ਡੀ ਏ ਨੇ ਭਾਰਤ ਬਾਇਓਟੈਕ ਨੂੰ ਇਕ ਹੋਰ ਟਰਾਇਲ ਕਰਨ ਨੂੰ ਕਿਹਾ ਹੈ ਤਾਂ ਜੋ ਕੰਪਨੀ ਇਕ ਬਾਇਓਲੋਜੀਕਲ ਲਾਇਸੈਂਸ ਐਪਲੀਕੇਸ਼ਨ (ਬੀ ਐਲ ਏ) ਪੇਸ਼ ਕਰ ਸਕੇ, ਜਿਹੜਾਮੁਕੰਮਲ ਮਨਜ਼ੂਰੀ ਲਈ ਜ਼ਰੂਰੀ ਹੁੰਦਾ ਹੈ। ਇਸ ਬਾਰੇ ਬਾਕਾਇਦਾ ਬਿਆਨ ਮੁਤਾਬਕ ਐਫ ਡੀ ਏ ਦਾ ਇਹ ਜਵਾਬ ਓਕਿਊਜੇਨ ਦੀ ਮਾਸਟਰ ਫਾਈਲ ਬਾਰੇ ਸੀ, ਜਿਸ ਨੂੰ ਪਿਛਲੇ ਦਿਨੀਂ ਇਸ ਕੰਪਨੀ ਨੇਪੇਸ਼ ਕੀਤਾ ਸੀ। ਐੱਫ ਡੀ ਏ ਨੇ ਸਿਫਾਰਸ਼ ਕੀਤੀ ਸੀ ਕਿ ਓਕਿਊਜੇਨ ਨੂੰ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰ ਦੀ ਬਜਾਏ ਬੀ ਐਲ ਐੱਸ ਸਬਮਿਸ਼ਨ ਉੱਤੇ ਫੋਕਸ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾ ਐਫ ਡੀ ਏ ਨੇ ਇਸ ਵੈਕਸੀਨ ਬਾਰੇ ਹੋਰ ਜ਼ਰੂਰੀ ਜਾਣਕਾਰੀ ਤੇ ਡਾਟਾ ਪੇਸ਼ ਕਰਨ ਨੂੰ ਕਿਹਾ ਹੈ। ਓਕਿਊਜੇਨ ਨੇ ਦੱਸਿਆ ਕਿ ਕੰਪਨੀ ਆਪਣੀ ਅਰਜ਼ੀ ਨੂੰ ਮਨਜ਼ੂਰ ਕਰਾਉਣ ਦੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਾਸਤੇ ਐਫ ਡੀ ਏ ਨਾਲ ਗੱਲਕਰ ਰਹੀ ਹੈ। ਓਕਿਊਜੇਨ ਦੇ ਚੀਫ ਐਗਜ਼ੀਕਿਊਟਿਵ ਸ਼ੰਕਰ ਮੁਸੂਨਿਰੀ ਨੇ ਕਿਹਾ, ‘ਇਸ ਵੈਕਸੀਨ ਨੂੰ ਲਿਆਉਣ ਵਿੱਚ ਦੇਰੀ ਤਾਂ ਹੋ ਰਹੀ ਹੈ, ਪਰ ਅਸੀਂ ਇਹ ਟੀਕਾ ਅਮਰੀਕਾ ਲਿਆਉਣ ਲਈ ਵਚਨਬੱਧ ਹਾਂ।’

Read More Punjabi News Today

Continue Reading

ਅੰਤਰਰਾਸ਼ਟਰੀ

ਭਾਰਤ ਨੂੰ ਅਮਰੀਕਾ ਕੋਵਿਡ-19 ਰੋਕੂ ਅੱਠ ਕਰੋੜ ਟੀਕੇ ਦੇਵੇਗਾ

Published

on

vaccine

ਵਾਸ਼ਿੰਗਟਨ, 11 ਜੂਨ – ਭਾਰਤ ਨੂੰ ਯੂ ਐੱਨ ਓ ਦੇ ਸਮਰਥਨ ਵਾਲੇ ‘ਕੋਵੈਕਸ’ ਵੈਕਸੀਨੇਸ਼ਨ ਪ੍ਰੋਗਰਾਮ ਰਾਹੀਂ ਕੋਵਿਡ-19 ਰੋਕੂ ਅੱਠ ਕਰੋੜ ਟੀਕੇ ਮਿਲਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਕਿਹਾ ਹੈ ਕਿ ਅਮਰੀਕਾ ਫਾਈਜ਼ਰ ਦੀਆਂ 50 ਕਰੋੜ ਖੁਰਾਕਾਂ ਖਰੀਦੇਗਾ ਅਤੇ 92 ਘੱਟ ਤੇ ਦਰਮਿਆਨੀ ਆਮਦਨ ਵਰਗ ਵਾਲੇ ਦੇਸ਼ਾਂ ਅਤੇ ਅਫਰੀਕੀ ਐਸੋਸੀਏਸ਼ਨ ਨੂੰ ਦਾਨ ਦੇਵੇਗਾ। ਇਸ ਇਤਿਹਾਸਕ ਅਮਰੀਕੀ ਕਦਮ ਦੇ ਨਾਲ ਦੁਨੀਆਭਰ ਵਿੱਚ ਇਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਮਦਦ ਮਿਲੇਗੀ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਭਾਰਤ ਨੂੰ ਅੱਠ ਕਰੋੜ ਟੀਕੇ ਮਿਲਣਗੇ ਤੇ ਇਸ ਖੇਤਰ ਨੂੰ 60 ਲੱਖ ਟੀਕੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਉੱਤੇ ਇਸ ਮਹਾਮਾਰੀ ਦਾ ਬਹੁਤ ਅਸਰ ਪਿਆ ਹੈ ਅਤੇ ਅਸੀਂ ਭਾਰਤ ਵਿੱਚ ਆਪਣੇ ਭਾਈਵਾਲਾਂ ਨਾਲ ਨੇੜਤਾ ਨਾਲ ਕੰਮ ਕਰਨ ਦੀ ਵਚਨਬੱਧਤਾ ਦਿਖਾਈ ਹੈ ਤਾਂ ਜੋ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਉਸਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਾਈਡੇਨ ਦੀ ਸਰਕਾਰ ਭਾਰਤ ਦੀ ਸਰਕਾਰ ਤੇ ਲੋਕਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਮਦਦ ਕਰਨ ਦੀ ਆਪਣੀ ਵਚਨਬੱਧਤਾ ਉੱਤੇਅਟੱਲ ਹੈ ਅਤੇ ਇਸ ਤਰ੍ਹਾਂ ਦੀ ਸਪਲਾਈ ਹੁੰਦੀ ਰਹੇਗੀ।

Continue Reading

ਅੰਤਰਰਾਸ਼ਟਰੀ

ਬਾਇਡੇਨ ਵੀ ਗਾਜ਼ਾ ਪੱਟੀ ਦਾ ਮਾਹੌਲ ਸੁਧਾਰਨ ਲਈ ਟਰੰਪ ਦੀ ਨੀਤੀ ਉਤੇ ਚੱਲਣਗੇ

Published

on

biden

ਵਾਸ਼ਿੰਗਟਨ, 11 ਜੂਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਇੱਕ ਅਨੋਖਾ ਕਦਮ ਉਠਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਨੀਤੀ ਅਪਣਾਈ ਹੈ ਤਾਂ ਜੋ ਅਰਬ ਦੇਸ਼ਾਂ ਨੂੰ ਗਾਜ਼ਾ ਪੱਟੀ ਵਿੱਚ ਕੂਟਨੀਤਕ ਯਤਨਾਂ ਹੇਠ ਵਿਕਾਸ ਦੇ ਕਾਰਜਾਂ ਲਈ ਅਬਰਾਹਮ ਸੰਧੀ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਬਾਇਡੇਨ ਪ੍ਰਸ਼ਾਸਨ ਇਜ਼ਰਾਈਲ ਨਾਲ ਇਸ ਸੰਧੀ ਉੱਤੇ ਹੋਰ ਅਰਬ ਦੇਸ਼ਾਂ ਦੇ ਵੀ ਦਸਤਖਤ ਲੈਣ ਲਈ ਯਤਨਸ਼ੀਲ ਹੋਵੇਗਾ।
ਵਰਨਣ ਯੋਗ ਹੈ ਕਿ ਇਸ ਅਬਰਾਹਮ ਸੰਧੀ ਨੂੰ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸੀ। ਇਸ ਰਾਹੀਂ ਪਿਛਲੇ ਸਾਲ ਚਾਰ ਅਰਬ ਦੇਸ਼ਾਂ ਨੇ ਇੱਕ ਤੋਂ ਬਾਅਦ ਇੱਕ ਸੰਧੀ ਉੱਤੇ ਦਸਤਖਤ ਕੀਤੇ ਸਨ। ਇਸ ਸੰਧੀ ਤਹਿਤ ਅਮਰੀਕੀ ਪ੍ਰਸ਼ਾਸਨ 1948 ਵਿੱਚ ਸਥਾਪਤ ਇਜ਼ਰਾਈਲ ਅਤੇ ਮੱਧ-ਪੂਰਬ ਵਿੱਚ ਯਹੂਦੀ ਆਬਾਦੀ ਲਈ ਦੁਸ਼ਮਣੀ ਘੱਟ ਕਰਨ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਹੋਣ ਤੋਂ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਬਾਇਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨਾਲ ਅਰਬ ਦੇਸ਼ਾਂ ਦੀਆਂ ਸਰਕਾਰਾਂ ਦੇ ਰਿਸ਼ਤੇ ਆਮ ਵਾਂਗ ਕਰਨ ਲਈ ਇਹ ਕਦਮ ਚੁੱਕਿਆ ਹੈ। ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਅਰਬ ਦੇਸ਼ਾਂ ਦੇ ਨਾਂਅ ਖੁੱਲ੍ਹ ਕੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਨਾਲ ਇਜ਼ਰਾਈਲੀ ਸੰਧੀ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਸ਼ਾਂਤੀ ਦੇ ਆਮ ਐਲਾਨ ਕਰਨ ਵਾਲੇ ਸੂਡਾਨ ਅਤੇ ਦਖਲ ਨਾ ਦੇਣ ਦੀ ਨੀਤੀ ਦਾ ਪਾਲਣ ਕਰਨ ਵਾਲੇ ਓਮਾਨ ਨੇ ਹਾਲੇ ਤਕ ਇਜ਼ਰਾਈਲ ਨਾਲ ਸੰਧੀ ਉੱਤੇ ਦਸਤਖਤ ਨਹੀਂ ਕੀਤੇ, ਪਰ ਇਹ ਮੱਧ ਪੂਰਬੀ ਦੇਸ਼ਾਂ ਵਿਚਾਲੇ ਪੁਲ ਬਣਨ ਦਾ ਕੰਮ ਕਰ ਸਕਦੇ ਹਨ।ਇਜ਼ਰਾਈਲ ਨੇ ਸੀਰੀਆ ਦੇ ਮੱਧ ਤੇ ਦੱਖਣੀ ਖੇਤਰ ਵਿੱਚ ਹਮਲਾ ਕਰ ਕੇ ਇੱਕ ਰਾਤ ਵਿੱਚ 11 ਲੋਕਾਂ ਨੂੰ ਮਾਰ ਦਿੱਤਾ ਹੈ। ਇਜ਼ਰਾਇਲੀ ਰੱਖਿਆ ਦਸਤਿਆਂ ਨੇ ਸਾਲ 2011 ਵਿੱਚ ਸੀਰੀਆ ਵਿੱਚ ਖਾਨਾਜੰਗੀ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤਕ ਅਜਿਹੇ ਹੀ ਸੈਂਕੜੇ ਹਮਲੇ ਕੀਤੇ ਹਨ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca