Hundreds of British MPs have raised the issue of Indian farmers with Boris
Connect with us apnews@iksoch.com

ਰਾਜਨੀਤੀ

ਬ੍ਰਿਟੇਨ ਦੇ ਸੌ ਐੱਮ ਪੀਜ਼ ਨੇ ਬੋਰਿਸ ਜੌਹਨਸਨ ਕੋਲ ਭਾਰਤੀ ਕਿਸਾਨਾਂ ਦਾ ਮੁੱਦਾ ਚੁੱਕਿਆ

Published

on

ਲੰਡਨ, 10 ਜਨਵਰੀ – ਬ੍ਰਿਟਿਸ਼ ਲੇਬਰ ਪਾਰਟੀ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਸੌ ਪਾਰਲੀਮੈਂਟ ਮੈਂਬਰਾਂ ਤੇ ਲਾਰਡਾਂ ਦੇ ਦਸਖਤਾਂ ਵਾਲਾ ਪੱਤਰ ਭੇਜਿਆ ਹੈ। ਇਨ੍ਹਾਂ ਐਮ ਪੀਜ਼ ਨੇ ਬੋਰਿਸ ਜੌਹਨਸਨ ਨੂੰ ਕਿਹਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਤਾਕਤ ਦੀ ਵਰਤੋਂ ਦੇਖ ਕੇ ਉਹ ਫਿਕਰਮੰਦ ਹਨ।
ਇਸ ਪੱਤਰ ਵਿੱਚ ਢੇਸੀ ਨੇ ਪ੍ਰਧਾਨ ਮੰਤਰੀ ਜੌਹਨਸਨ ਨੂੰ ਅਪੀਲ ਕੀਤੀ ਹੈ ਕਿ ਜਦੋਂ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨਾਂ ਦਾ ਮੁੱਦਾ ਚੁੱਕਣ। ਮੀਡੀਆ ਨਾਲ ਗੱਲਬਾਤ ਦੌਰਾਨ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਨੇ ਪੱਤਰ ਵਿੱਚ ਵੀ ਲਿਖਿਆ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜਨਵਰੀ ਦਾ ਭਾਰਤ ਦੌਰਾ ਰੱਦ ਹੋ ਗਿਆ ਹੈ, ਪਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਾਉਣ ਲਈ ਗੱਲਬਾਤ ਕਰਨ। ਤਨਮਨਜੀਤ ਸਿੰਘ ਢੇਸੀ ਨੇ ਕਿਹਾ, ‘‘ਮੈਂ ਉਨ੍ਹਾਂ ਸੌ ਤੋਂ ਵੱਧ ਪਾਰਲੀਮੈਂਟ ਮੈਂਬਰਾਂ ਅਤੇ ਲਾਰਡਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਭਾਰਤ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ ਉੱਤੇ ਤਵੱਜੋਂ ਦਿੰਦਿਆਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਤੇ ਦਸਤਖਤ ਕੀਤੇ ਹਨ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਬੀਤੀ ਨੌਂ ਦਸੰਬਰ ਨੂੰ ਪਾਰਲੀਮੈਂਟ ਵਿੱਚ ਵੀ ਉਠਾਇਆ ਸੀ, ਜਦੋਂ ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਸੀ, ਪਰ ਉਹ ਕਿਸਾਨਾਂ ਦੇ ਘੋਲ ਬਾਰੇ ਪੁੱਛੇ ਸਵਾਲ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕੇ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਇੰਗਲੈਂਡ ਵਿੱਚ ਵੱਸਦੇ ਪੰਜਾਬੀਆਂ ਦੇ ਅਹਿਸਾਸਾਂ ਨੂੰ ਸਮਝਣ ਤੇ ਮਨੁੱਖਤਾ ਦੇ ਆਧਾਰਤੇ ਸ੍ਰੀ ਮੋਦੀ ਨਾਲ ਗੱਲਬਾਤ ਕਰਨ ਤਾਂ ਜੋ ਰੋਸ ਪ੍ਰਗਟ ਕਰ ਰਹੇ ਕਿਸਾਨ ਸੁੱਖੀ-ਸਾਂਦੀ ਆਪਣੇ ਘਰਾਂ ਨੂੰ ਪਰਤ ਸਕਣ।

ਅੰਤਰਰਾਸ਼ਟਰੀ

ਮਰੀਅਮ ਨਵਾਜ਼ ਵੱਲੋਂ ਦੋਸ਼:ਇਮਰਾਨ ਖਾਨ ਦੀ ਪਾਰਟੀ ਨੂੰ ਭਾਜਪਾ ਤੋਂ ਫੰਡ ਮਿਲਦੈ

Published

on

maryam nawav

ਇਸਲਾਮਾਬਾਦ, 20 ਜਨਵਰੀ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਨੂੰ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਤੋਂ ਫੰਡ ਮਿਲਦਾ ਹੈ। ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਸਰਕਾਰ ਦੇ ਖ਼ਿਲਾਫ਼ ਬੋਲਦੇ ਹੋਏ ਮਰੀਅਮ ਨੇ ਦੋਸ਼ ਲਾਇਆ ਕਿ ਇਮਰਾਨ ਖਾਨ ਨੂੰ ਜੋ ਪੈਸਾ ਭਾਰਤ ਤੋਂ ਆ ਰਿਹਾ ਹੈ, ਉਹ ਇਸਰਾਈਲ ਭੇਜ ਰਿਹਾ ਹੈ। ਉਨ੍ਹਾਂ ਕਿਹਾ, ‘ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਫੰਡ ਕੌਣ ਦਿੰਦਾ ਹੈ? ਉਨ੍ਹਾਂ ਨੂੰ ਫੰਡ ਦੇਣ ਵਾਲੇ ਭਾਜਪਾ ਦੇ ਮੈਂਬਰ ਇੰਦਰ ਦੋਸਾਂਝ ਅਤੇ ਇਸਰਾਈਲੀ ਬੰਦੇ ਦਾ ਨਾਂ ਬੈਰੀ ਸੀ ਸ਼੍ਰੇਪਸ ਹੈ।” ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ ਨੂੰ ਸਭ ਤੋਂ ਵੱਡਾ ਚੋਰ ਦੱਸਦੇ ਹੋਏ ਪੀ ਟੀ ਆਈ ਨੂੰ ਵਿਦੇਸ਼ਾਂ ਤੋਂ ਮਿਲਦੇ ਫੰਡ ਨੂੰ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਬਾਹਰ ਰੈਲੀ ਵਿੱਚ ਬੋਲਦਿਆਂ ਮਰੀਅਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਦੇ ਖ਼ਿਲਾਫ਼ ਦਰਜ ਕੇਸਾਂ ਦਾ ਛੇਤੀ ਅਤੇ ਕੁਝ ਦਿਨਾਂ ਵਿੱਚ ਫੈਸਲਾ ਆ ਜਾਵੇਗਾ, ਪਰ ਚੋਣ ਕਮਿਸ਼ਨ ਨੂੰ 2014 ਤੋਂ ਪਿਛੋਂ ਦੇ ਪੀ ਟੀ ਆਈਤੇ ਦਰਜ 70 ਕੇਸਾਂ ਦੀ ਸੁਣਵਾਈ ਕਰਨੀ ਹੈ। ਉਨ੍ਹਾਂ ਨੇ ਇਮਰਾਨ ਖ਼ਾਨ ਉਤੇ ਨਿਸ਼ਾਨਾ ਲਾਉਂਦੇ ਅਤੇ ਉਨ੍ਹਾਂ `ਤੇ ਕੇਸਾਂ ਨੂੰ 30 ਵਾਰ ਰੋਕਣ ਦਾ ਦੋਸ਼ ਲਾਇਆ। ਮਰੀਅਮ ਨੇ ਕਿਹਾ ਕਿ ਅੱਜ ਲੋਕ ਤੁਹਾਨੂੰ ਪੁੱਛਦੇ ਹਨ ਕਿ ਜੇਕਰ ਤੁਸੀਂ ਚੋਰੀ ਨਹੀਂ ਕੀਤੀ ਤਾਂ ਆਪਣੇ ਕੇਸਾਂ ਨੂੰ 30 ਵਾਰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ।

Continue Reading

ਅੰਤਰਰਾਸ਼ਟਰੀ

ਪਾਕਿ ਚੋਣ ਕਮਿਸ਼ਨ ਨੇ ਡੰਡਾ ਚੁੱਕਿਆ:ਜਾਇਦਾਦ ਦਾ ਵੇਰਵਾ ਜਮ੍ਹਾਂ ਨਾ ਕਰਨ ਵਾਲੇ 154 ਪਾਰਲੀਮੈਂਟ ਮੈਂਬਰ ਤੇ ਵਿਧਾਇਕ ਸਸਪੈਂਡ

Published

on

ਇਸਲਾਮਾਬਾਦ, 19 ਜਨਵਰੀ, -ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜਾਇਦਾਦ ਦਾ ਵੇਰਵਾ ਨਾ ਦੇਣ ਦੇ ਦੋਸ਼ ਹੇਠ ਪਾਰਲੀਮੈਂਟ ਅਤੇ ਸੂਬਾਈ ਵਿਧਾਨ ਸਭਾਵਾਂ ਦੇ 154 ਮੈਂਬਰਾਂ ਦੀ ਮੈਂਬਰੀ ਅਸਥਾਈ ਤੌਰ ਉੱਤੇ ਸਸਪੈਂਡ ਕਰ ਦਿੱਤੀਹੈ। ਇਨ੍ਹਾਂ ਮੈਂਬਰਾਂ ਨੂੰ ਆਪਣੀ ਜਾਇਦਾਦ ਬਾਰੇ ਪੂਰੀ ਜਾਣਕਾਰੀ ਜਲਦੀ ਦੇਣ ਦੇ ਆਦੇਸ਼ ਦਿੱਤੇ ਗਏ ਹਨ ਤੇ ਜਦੋਂ ਤੱਕ ਉਹ ਇਹ ਜਿ਼ਮੇਵਾਰੀ ਪੂਰੀ ਨਹੀਂ ਕਰਦੇ, ਉਨ੍ਹਾਂ ਨੂੰ ਸਸਪੈਂਡ ਮੰਨਿਆ ਜਾਵੇਗਾ।
ਵਰਨਣ ਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਸਸਪੈਂਡ ਕੀਤੇ ਪਾਰਲੀਮੈਂਟ ਮੈਂਬਰਾਂ ਵਿਚ ਇਮਰਾਨ ਖ਼ਾਨ ਸਰਕਾਰ ਦੇ ਕਈ ਸੀਨੀਅਰ ਮੰਤਰੀ ਵੀ ਸ਼ਾਮਲ ਹਨ। ਡਾਨ ਅਖਬਾਰ ਦੇ ਅਨੁਸਾਰ ਪਾਕਿਸਤਾਨ ਦੇ ਇਹ154 ਪਾਰਲੀਮੈਂਟ ਮੈਂਬਰ ਅਤੇ ਵਿਧਾਇਕ ਉਦੋਂ ਤਕ ਸਸਪੈਂਡ ਰਹਿਣਗੇ, ਜਦੋਂ ਤੱਕ ਉਹ ਜਾਇਦਾਦ ਦਾ ਸਾਲਾਨਾ ਬਿਊਰਾ ਜਮ੍ਹਾਂ ਨਹੀਂ ਕਰਾਉਂਦੇ। ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਪਾਕਿਸਤਾਨ ਚੋਣ ਕਮਿਸ਼ਨ ਨੇ ਏਦਾਂ ਦੀ ਕਾਰਵਾਈ ਕੀਤੀ ਹੈ। ਅਖਬਾਰ ਡਾਨ ਦੇ ਅਨੁਸਾਰ ਪਾਕਿਸਤਾਨ ਵਿੱਚ ਚੋਣ ਕਮਿਸ਼ਨ ਹਰ ਸਾਲ ਇਸਦੋਸ਼ਕਾਰਨ ਕਈ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਦੀ ਮੈਂਬਰੀ ਅਸਥਾਈ ਤੌਰ ਉਤੇ ਸਸਪੈਂਡ ਕਰਦਾ ਹੈ। ਜਿਨ੍ਹਾਂ ਪਾਕਿਸਤਾਨੀ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਵਿੱਚ ਇੰਟਰ ਸਟੇਟ ਕੋਆਰਡੀਨੇਸ਼ਨ ਮੰਤਰੀ ਫਹਿਮੀਦਾ ਮਿਰਜ਼ਾ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਅਤੇ ਸਮੁੰਦਰੀ ਮਾਮਲਿਆਂ ਦੇ ਮੰਤਰੀ ਹੈਦਰ ਜ਼ੈਦੀ ਸ਼ਾਮਲ ਹਨ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਭਾਜਪਾ ਨੂੰ ਨਕਸਲੀਆਂ ਤੋਂ ਵੱਧ ਖ਼ਤਰਨਾਕ ਕਿਹਾ

Published

on

mamta banrjee
  • ਵਿਰੋਧੀਆਂ ਨੂੰ ਡਰਾਉਣ ਲਈ ਆਈ ਟੀ ਸੈੱਲ ਦੀ ਵਰਤੋਂ ਦਾ ਦੋਸ਼
    ਕੋਲਕਾਤਾ, 19 ਜਨਵਰੀ, -ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਕਾਰਨ ਸਿਆਸੀ ਧਿਰਾਂ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾਂਦੀ ਹੈ। ਅੱਜ ਮੰਗਲਵਾਰ ਨੂੰ ਪੁਰੂਲੀਆ ਜ਼ਿਲ੍ਹੇ ਵਿੱਚ ਚੋਣ ਰੈਲੀ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਨਕਸਲੀਆਂ ਤੋਂ ਵੱਧ ਖ਼ਤਰਨਾਕ ਕਹਿ ਦਿੱਤਾ ਤੇ ਦੋਸ਼ ਲਾਇਆ ਕਿ ਭਾਜਪਾ ਆਪਣੇ ਵਿਰੋਧੀਆਂ ਨੂੰ ਧਮਕਾਉਣ ਲਈ ਆਈਟੀ ਸੈੱਲ ਦੀ ਵਰਤੋਂ ਕਰਦੀ ਹੈ ਅਤੇ ਇਸ ਦੇ ਆਈਟੀ ਸੈੱਲ ਨੇ ਫਰਜ਼ੀ ਖ਼ਬਰਾਂ ਫੈਲਾਉਣ ਲਈ ਕਈ ਵ੍ਹਟਸਐਪ ਗਰੁੱਪ ਬਣਾਏ ਹਨ।
    ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ‘ਭਾਜਪਾ ਨਕਸਲੀਆਂ ਤੋਂ ਵੀ ਵੱਧ ਖ਼ਤਰਨਾਕ ਹੈ,ਜੋ ਲੋਕਾਂ ਨੂੰ ਆਪੋ ਵਿੱਚ ਲੜਾਉਂਦੀ ਅਤੇ ਦੰਗਾ ਫੈਲਾਉਂਦੀ ਹੈ। ਅਸੀਂ ਬੰਗਾਲ ਵਿੱਚ ਦੰਗਾਬਾਜ ਭਾਜਪਾ ਨੂੰ ਜਿੱਤਣ ਨਹੀਂ ਦੇਵਾਂਗੇ।’ ਇਸ ਦੌਰਾਨ ਮਮਤਾ ਨੇ ਇਹ ਵੀ ਦੋਸ਼ ਲਾਇਆ ਕਿ ਪਿਛਲੇ ਕੁਝ ਸਮੇਂ ਤੋਂ ਦੇਖਿਆ ਗਿਆ ਹੈ ਕਿ ਸਾਡੀਆਂ ਰੈਲੀਆਂ ਵਿੱਚ ਭਾਜਪਾ ਕੁਝ ਲੋਕਾਂ ਨੂੰ ਭੇਜਦੀ ਹੈ, ਜੋ ਇੱਥੇ ਅਰਾਜਕਤਾ ਫੈਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਧਮਕੀ ਦਿੱਤੀ ਕਿ ਅਸੀਂ ਵੀ ਭਾਜਪਾ ਅਤੇ ਸੀ ਪੀ ਐੱਮ ਦੀਆਂ ਬੈਠਕਾਂ ਵਿੱਚ ਵਿਘਨ ਪਾਉਣ ਤੇ ਹੰਗਾਮਾ ਕਰਨ ਲਈ ਆਪਣੇ ਲੋਕਾਂ ਨੂੰ ਭੇਜਾਂਗੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ‘ਜੇ ਕੋਈ (ਭਾਜਪਾ) ਤੁਹਾਨੂੰ ਵੋਟਾਂ ਦੇ ਬਦਲੇ ਪੈਸਾ ਦਿੰਦਾ ਹੈ ਤਾਂ ਤੁਸੀਂ ਪੈਸੇ ਲੈ ਲਓ।’
    ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਬਾਰੇ ਮਮਤਾ ਬੈਨਰਜੀ ਨੇ ਕਿਹਾ ਕਿ “ਇਹ ਕੇਂਦਰ ਸਰਕਾਰ ਦਾ ਵਿਸ਼ਾ ਹੈ। ‘ਪਰਾਕ੍ਰਮ ਦਿਵਸ’ ਨਾਂਅ ਤੋਂ ਨਾ ਅਸੀਂ ਤੇ ਨਾ ਨੇਤਾਜੀ ਦਾ ਪਰਿਵਾਰ ਖ਼ੁਸ਼ ਹੈ।” ਉਨ੍ਹਾਂ ਨੇ ਕਿਹਾ ਕਿ ਨੇਤਾਜੀ ਦੇ ਜਨਮ ਦਿਨ ਨੂੰ ‘ਦੇਸ਼ਨਾਇਕ ਦਿਵਸ’ ਜਾਂ ‘ਦੇਸ਼ਪ੍ਰੇਮ ਦਿਵਸ’ ਦਾ ਨਾਂਅਦਿੱਤਾ ਜਾਂਦਾ ਤਾਂ ਬਿਹਤਰ ਹੋਣਾ ਸੀ, ਅਸੀਂ ‘ਦੇਸ਼ਨਾਇਕ ਦਿਵਸ’ ਦੇ ਰੂਪ ਵਿੱਚ ਹੀ ਉਨ੍ਹਾਂ ਦੀ ਜੈਅੰਤੀ ਮਨਾਵਾਂਗੇ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca