Hotel and restaurant business fell 20 percent
Connect with us [email protected]

ਕਾਰੋਬਾਰ

ਹੋਟਲਾਂ ਅਤੇ ਰੈਸਟੋਰੈਂਟਾਂ ਦਾ ਕਾਰੋਬਾਰ 20 ਫੀਸਦੀ ਰਹਿ ਗਿਆ

Published

on

Hotel

ਜਲੰਧਰ, 26 ਅਪ੍ਰੈਲ – ਰਾਤ ਦੇ ਕਰਫਿਊ ਨੇ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਦੀ ਕਮਰ ਤੋੜ ਦਿੱਤੀ ਹੈ। ਹਾਲਤ ਇਹ ਹੈ ਕਿ ਆਈ ਪੀ ਐਲ ਦੇ ਬਾਵਜੂਦ ਇਨ੍ਹਾਂ ਦਾ ਕਾਰੋਬਾਰ ਨਹੀਂ ਵਧ ਰਿਹਾ ਹੈ। ਲਾਕਡਾਊਨ ਦੇ ਬਾਅਦ ਸੱਤਰ ਫੀਸਦੀ ਤੱਕ ਪਹੁੰਚ ਚੁੱਕਾ ਕਾਰੋਬਾਰ ਫਿਰ ਵੀਹ ਫੀਸਦੀ `ਤੇ ਪਹੁੰਚ ਗਿਆ ਹੈ।
ਪਿਛਲੇ ਸਾਲਾਂ ਵਿੱਚ ਆਈ ਪੀ ਐਲ ਕ੍ਰਿਕਟ ਤੋਂ 15 ਦਿਨ ਪਹਿਲਾਂ ਹੋਟਲ-ਰੈਸਟੋਰੈਂਟ ਤਿਆਰੀਆਂ ਵਿੱਚ ਲੱਗ ਜਾਂਦੇ ਸਨ। ਸ਼ਹਿਰ ਵਾਸੀਆਂ ਦੇ ਲਈ ਕਈ ਆਫਰ ਰੱਖੇ ਜਾਂਦੇ ਸਨ। ਖਾਣੇ ਦੀਆਂ ਕਿਸਮਾਂ, ਸਾਫਟ ਡਰਿੰਕ, ਮਾਕ ਟੇਲ ਵਿੱਚ 10 ਤੋਂ 15 ਫੀਸਦੀ ਛੋਟ ਮਿਲ ਜਾਂਦੀ ਸੀ। ਅੱਜ ਸਥਿਤੀ ਅਜਿਹੀ ਹੈ ਕਿ ਕਰਫਿਊ ਰਾਤ ਅੱਠ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਹੋਟਲ ਇੰਡਸਟਰੀ ਦੇ ਕਾਰੋਬਾਰ ਉੱਤੇ ਅਸਰ ਪੈ ਰਿਹਾ ਹੈ।
ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਆਫ ਜਲੰਧਰ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਕਾਰੋਬਾਰ 70 ਫੀਸਦੀ ਦੇ ਕਰੀਬ ਪਹੁੰਚ ਗਿਆ ਸੀ। ਪਹਿਲਾਂ ਰਾਤ ਨੌਂ ਵਜੇ ਅਤੇ ਅੱਜਕੱਲ੍ਹ ਰਾਤ ਅੱਠ ਵਜੇ ਤੋਂ ਕਰਫਿਊ ਸ਼ੁਰੂ ਹੋਣ ਨਾਲ ਇੰਡਸਟਰੀ ਦਾ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ। ਹੋਟਲ ਮਾਇਆ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀਰੂਪ ਚੌਧਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਅੱਸੀ ਫੀਸਦੀ ਦਾ ਕਾਰੋਬਾਰ ਪ੍ਰਭਾਵਤ ਹੋ ਚੁੱਕਾ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਵਰਨਣ ਯੋਗ ਹੈ ਕਿ ਸ਼ਹਿਰ ਵਿੱਚ 140 ਹੋਟਲ ਤੇ ਰੈਸਟੋਰੈਂਟ ਹਨ। 220 ਕਰੋੜ ਰੁਪਏ ਦਾ ਹਰ ਸਾਲ ਕਾਰੋਬਾਰ ਹੁੰਦਾ ਹੈ। 60 ਹਜ਼ਾਰ ਤੋਂ ਡੇਢ ਲੱਖ ਤੱਕ ਆਮ ਦਿਨਾਂ ਦਾ ਕਾਰੋਬਾਰ ਹੁੰਦਾ ਹੈ। ਅੱਜਕੱਲ੍ਹ 20 ਤੋਂ ਤੀਹ ਹਜ਼ਾਰ ਰੋਜ਼ਾਨਾ ਦਾ ਕਾਰੋਬਾਰ ਹੋ ਰਿਹਾ ਹੈ।

Read More Today Business News

ਕਾਰੋਬਾਰ

ਸਿਹਤ ਢਾਂਚੇ ਲਈ ਰਿਜ਼ਰਵ ਬੈਂਕ ਵੱਲੋਂ 50 ਹਜ਼ਾਰ ਕਰੋੜ ਜਾਰੀ

Published

on

RBI

ਮੁੰਬਈ, 6 ਮਈ – ਭਾਰਤੀ ਰਿਜ਼ਰਵ ਬੈਂਕ ਨੇ ਕੁਝ ਪ੍ਰਾਈਵੇਟ ਤੇ ਛੋਟੇ ਕਰਜ਼ਦਾਰਾਂ ਨੂੰ ਉਨ੍ਹਾਂ ਦਾ ਕਰਜ਼ਾ ਮੋੜਨ ਲਈ ਕੁਝ ਹੋਰ ਸਮਾਂ ਦੇਣ ਅਤੇ ਵੈਕਸੀਨ ਨਿਰਮਾਤਾਵਾਂ, ਹਸਪਤਾਲਾਂ ਤੇ ਕੋਵਿਡ-19 ਦੇ ਸਿਹਤ ਢਾਂਚੇ ਨੂੰ ਪਹਿਲ ਦੇ ਆਧਾਰ ਉਤੇ ਕਰਜ਼ਾ ਦੇਣ ਲਈ 50,000 ਕਰੋੜ ਰੁਪਏ ਦੇ ਵਿਸ਼ੇਸ਼ ਪ੍ਰਬੰਧ ਦਾ ਐਲਾਨ ਕੀਤਾ ਹੈ। ਇਹ ਉਪਰਾਲੇ ਕੋਰੋਨਾ ਵਾਇਰਸ ਦੇ ਕਾਰਨ ਪ੍ਰਭਾਵਤ ਹੋ ਰਹੇ ਅਰਥਚਾਰੇ ਨੂੰ ਬਲ ਦੇਣ ਲਈ ਕੀਤੇ ਗਏ ਹਨ।
ਆਰ ਬੀ ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਅਤੇ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਨੇ ਸਾਲ 2020 ਵਿੱਚ ਆਪਣੇ ਕਰਜ਼ਿਆਂ ਦਾ ਪੁਨਰ ਗਠਨ ਨਹੀਂ ਕਰਵਾਇਆ ਤੇ ਉਨ੍ਹਾਂ ਦੇ ਕਰਜ਼ਿਆਂ ਦੇ ਖਾਤੇ ਮਾਰਚ 2021 ਤੱਕ ਆਮ ਵਾਂਗ ਚੱਲਦੇ ਰਹੇ ਹੋਣ, ਮਤਲਬ ਉਸ ਉੱਤੇ ਵਿਆਹ ਅਤੇ ਕਿਸ਼ਤ ਦੀ ਅਦਾਇਗੀ ਹੁੰਦੀ ਰਹੀ ਹੋਵੇ, ਉਨ੍ਹਾਂ ਨੂੰ ਦੋ ਸਾਲਾਂ ਤੱਕ ਲਈ ਕਰਜ਼ੇ ਦੇ ਪੁਨਰਗਠਨ ਦਾ ਲਾਭ ਮਿਲੇਗਾ। ਕਰਜ਼ੇ ਦੇ ਪੁਨਰਗਠਨ ਦੀ ਇਹ ਸਹੂਲਤ 25 ਕਰੋੜ ਰੁਪਏ ਤੱਕ ਦੇ ਕਰਜ਼ੇ ਵਾਲੇ ਕਰਜ਼ਦਾਰਾਂ ਲਈ ਹੋਵੇਗੀ। ਭਾਰਤੀ ਬੈਂਕਾਂ ਦੀ ਐਸੋਸੀਏਸ਼ਨ ਅਨੁਸਾਰ ਕਰਜ਼ੇ ਦੇ ਇਸ ਪੁਨਰਗਠਨ ਦਾ ਲਾਭ ਨੱਬੇ ਫੀਸਦੀ ਕਰਜ਼ਦਾਰਾਂ ਨੂੰ ਮਿਲੇਗਾ। ਪਿਛਲੇ ਸਾਲ ਆਰ ਬੀ ਆਈ ਨੇ ਬੈਂਕ ਕਰਜ਼ਾ ਮੋੜਨ ਦਾ ਸਮਾਂ ਦੋ ਸਾਲ ਅੱਗੇ ਪਾ ਕੇ ਛੋਟੇ ਕਰਜ਼ਦਾਰਾਂ ਦੇ ਕਰਜ਼ੇ ਦਾ ਪੁਨਰ ਗਠਨ ਦੀ ਮਨਜ਼ੂਰੀ ਦਿੱਤੀ ਸੀ। ਇਸ ਵਾਰ ਬੈਂਕਾਂ ਨੂੰ ਕਰਜ਼ਾ ਮੋੜਨ ਦਾ ਸਮਾਂ ਵਧਾ ਕੇ ਜਾਂ ਵਿਆਜ ਦਰ ਘਟਾ ਕੇ ਕਰਜ਼ਿਆਂ ਦਾ ਪੁਨਰਗਠਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਰ ਬੀ ਆਈ ਵੱਲੋਂ ਸਰਕਾਰੀ ਸਕਿਓਰਿਟੀਜ਼ ਖਰੀਦ ਪ੍ਰੋਗਰਾਮ (ਜੀ-ਸੈਪ) ਤਹਿਤ 20 ਮਈ ਤੱਕ 35000 ਕਰੋੜ ਰੁਪਏ ਦੇ ਬਾਂਡ ਖਰੀਦੇ ਜਾਣਗੇ। ਆਰ ਬੀ ਆਈ ਨੇ ਛੋਟੇ ਵਿੱਤੀ ਬੈਂਕਾਂ (ਐਸ ਐਫ ਬੀਜ਼) ਲਈ 10,000 ਕਰੋੜ ਰੁਪਏ ਦੇ ਵਿਸ਼ੇਸ਼ ਤਿੰਨ ਸਾਲਾਂ ਦੇ ਲੰਬੇ ਸਮੇਂ ਦੇ ਰੈਪੋ ਅਪਰੇਸ਼ਨ ਦਾ ਐਲਾਨ ਵੀ ਕੀਤਾ ਹੈ, ਜਿਸ ਤਹਿਤ ਬੈਂਕਾਂ ਨੂੰ 10,000 ਕਰੋੜ ਰੁਪਏ ਤੱਕ ਕਰਜ਼ਾ ਘੱਟ ਵਿਆਜ ਦਰਾਂ ਉੱਤੇ ਦਿੱਤਾ ਜਾਵੇਗਾ।

Continue Reading

ਕਾਰੋਬਾਰ

ਜੁਕਰਬਰਗ ਨੇ ਹਵਾਈ ਦੀਪ ਵਿੱਚ 392 ਕਰੋੜ ਵਿੱਚ 600 ਏਕੜ ਜ਼ਮੀਨ ਖਰੀਦੀ, ਲੋਕਾਂ ਵੱਲੋਂ ਵਿਰੋਧ

Published

on

Mark Zuckerberg

ਲੋਕਾਂ ਨੂੰ ਫਿਰ ਤੋਂ ਰਾਜਸ਼ਾਹੀ ਚੱਲਣ ਦਾ ਡਰ
ਵਾਸ਼ਿੰਗਟਨ, 2 ਮਈ – ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਅਤੇ ਫੇਸਬੁਕ ਦੇ ਮੋਢੀ ਮਾਰਕ ਜੁਕਰਬਰਗ ਨੂੰ ਇੱਕ ਜ਼ਮੀਨ ਸੌਦਾ ਮਹਿੰਗਾ ਪੈਣ ਲੱਗਾ ਹੈ।
ਅਸਲ ਵਿੱਚ ਮਾਰਕ ਜ਼ੁਕਰਬਰਗ ਨੇ ਹਵਾਈ ਆਈਲੈਂਡ ਸਟੇਟ ਵਿੱਚ 600 ਏਕੜ ਜ਼ਮੀਨ ਖਰੀਦੀ ਹੈ। ਇਸ ਦੀ ਕੀਮਤ ਭਾਰਤ ਦੇ ਹਿਸਾਬ ਨਾਲ ਕਰੀਬ 392 ਕਰੋੜ ਰੁਪਏ ਬਣਦੀ ਹੈ। ਕੁਦਰਤੀ ਸੁਹੱਪਣ ਦੇ ਪੱਖ ਤੋਂ ਪ੍ਰਸਿੱਧ ਹਵਾਈ ਵਿੱਚ ਕੁਆਈ ਅਤੇ ਪਿਲਾ ਦੀਪ ਵਿੱਚ ਮਾਰਕ ਜ਼ੁਕਰਬਰਗ ਕਰੀਬ 2000 ਏਕੜ ਜ਼ਮੀਨ ਖਰੀਦ ਚੁੱਕੇ ਹਨ। ਇੰਨੇ ਵੱਡੇ ਪੱਧਰ ਉੱਤੇ ਜ਼ਮੀਨ ਖਰੀਦਣ ਪਿੱਛੋਂ 15 ਲੱਖ ਤੋਂ ਵੱਧ ਲੋਕ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਜ਼ਮੀਨ ਖਰੀਦਣ ਦੇ ਵਿਰੋਧ ਵਿੱਚ ਆਨਲਾਈਨ ਪਟੀਸ਼ਨ ਵਿੱਚ ਦਸਖਤ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਲੱਗਦਾ ਹੈ ਕਿ ਜ਼ਮੀਨ ਦੇ ਵੱਡੇ ਹਿੱਸੇ ਉੱਤੇ ਜਦੋਂ ਕਿਸੇ ਬਾਹਰੀ ਦਾ ਕਬਜ਼ਾ ਹੋਵੇਗਾ ਤਾਂ ਰਾਜਸ਼ਹੀ ਪਰਤ ਸਕਦੀ ਹੈ। ਇਸ ਦਾ ਉਨ੍ਹਾਂ ਦੇ ਜੀਵਨ ਉੱਤੇ ਅਸਰ ਪਵੇਗਾ।
ਵਰਨਣ ਯੋਗ ਹੈ ਕਿ ਹਵਾਈ ਵਿੱਚ ਸੰਨ 1895 ਤੱਕ ਰਾਜਸ਼ਾਹੀ ਸੀ, ਬਾਅਦ ਵਿੱਚ ਅਮਰੀਕਾ ਵਿੱਚ ਰਲੇਵਾਂ ਹੋ ਗਿਆ ਸੀ। ਜੁਕਰਬਰਗ ਦੇ ਵਿਰੋਧ ਦਾ ਦੂਸਰਾ ਕਾਰਨ ਹੈ ਇਸ ਜ਼ਮੀਨ ਦਾ ਮਾਲਕ। ਜ਼ਮੀਨ ਦੇ ਪਹਿਲੇ ਮਾਲਕ ਮਿਸ਼ਨਰੀ ਕਪਲ ਅਬਨੇਰ ਅਤੇ ਲੂਸੀ ਵਿਲਕਾਕਸ 1837 ਵਿੱਚ ਹਵਾਈ ਆਏ ਸਨ। 1975 ਵਿੱਚ ਵਾਇਲੀ ਕਾਰਪੋਰੇਸ਼ਨ ਨੇ ਇਨ੍ਹਾਂ ਤੋਂ ਮਾਲਕੀ ਹੱਕ ਲੈ ਲਿਆ ਅਤੇ ਇਸ ਸਾਲ ਜੁਕਰਬਰਗ ਨੂੰ ਵੇਚ ਦਿੱਤਾ ਹੈ। ਲੋਕਾਂ ਦਾ ਮੰਨਣਾ ਹੈ ਕਿ ਬਾਹਰੀ ਲੋਕ ਆ ਕੇ ਹਵਾਈ ਅਤੇ ਇਸ ਦੇ ਦੀਪਾਂ ਨੂੰ ਪਹਿਲਾਂ ਖਰੀਦਦੇ ਹਨ ਅਤੇ ਫਿਰ ਦੂਸਰੇ ਬਾਹਰੀ ਲੋਕਾਂ ਨੂੰ ਵੇਚਦੇ ਹਨ। ਇਸ ਤੋਂ ਬਾਹਰੀ ਲੋਕਾਂ ਦੀ ਕਮਿਊਨਿਟੀ ਤਿਆਰ ਹੋ ਰਹੀ ਹੈ, ਜੋ ਹਵਾਈ ਦੇ ਸੱਭਿਆਚਾਰ ਲਈ ਖਤਰਾ ਹੈ।

Read More Today Business News

Continue Reading

ਕਾਰੋਬਾਰ

ਜ਼ੁਕਰਬਰਗ ਦਾ ਪੁਰਾਣਾ ਘਰ ਕਿਰਾਏ ਲਈ ਖ਼ਾਲੀ

Published

on

zuckerberg

ਸਾਨ ਫਰਾਂਸਿਸਕੋ, 23 ਅਪ੍ਰੈਲ – ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਦਾ ਪੁਰਾਣਾ ਘਰ ਕਿਰਾਏ ਲਈ ਖ਼ਾਲੀ ਹੈ ਪਰ ਇਸ ਦਾ ਕਿਰਾਇਆ ਸੁਣ ਕੇ ਆਮ ਵਿਅਕਤੀ ਦੇ ਹੱਥ ਪੈਰ ਸੁੰਨ੍ਹ ਹੋ ਸਕਦੇ ਹਨ। ਇਹ ਉਹ ਘਰ ਹੈ ਜਿੱਥੇ ਬਚਪਨ ਵਿੱਚ ਮਾਰਕ ਜ਼ੁਕਰਬਰਗ, ਡਸਟਿਨ ਮੋਸਕੋਵਿਟਜ਼ ਅਤੇ ਨੈਪਸਟਰ ਫੇਮ ਸੀਨ ਪਾਰਕਰ ਇਕੱਠੇ ਰਹਿੰਦੇ ਸਨ। ਇਹ ਘਰ ‘ਕਾਸਾ ਡੀ ਫੇਸਬੁੱਕ’ ਜਾਂ ‘ਹਾਊਸ ਆਫ ਫੇਸਬੁੱਕ’ ਵਜੋਂ ਜਾਣਿਆਂ ਜਾਂਦਾ ਹੈ ਅਤੇ ਇਸ ਦਾ ਕਿਰਾਇਆ 10,000 ਡਾਲਰ ਪ੍ਰਤੀ ਮਹੀਨਾ ਰੱਖਿਆ ਗਿਆ ਹੈ।
2004 ਵਿੱਚ ਫੇਸਬੁੱਕ ਦੇ ਤਿੰਨ ਮੋਢੀ ਆਪਣੇ ਪਿਛਲੇ ਪਾਲੋ ਆਲਟੋ ਘਰ ਤੋਂ ਅੱਗੇ ਵਧੇ ਅਤੇ ਇਨ੍ਹਾਂ ਨੌਜਵਾਨ ਉਦਮੀਆਂ ਨੇ ਲਾਗਲੇ ਲੌਸ ਆਲਟੋਸ ਵਿੱਚ ਉਹ ਘਰ ਲੱਭ ਲਿਆ ਜੋ ਤਕਨੀਕੀ ਦੁਨੀਆ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। 3,000 ਵਰਗ ਫੁੱਟ ਵਾਲੇ ਘਰ ਵਿੱਚ ਟੀਮ ਨੂੰ ਸਫਲਤਾ ਮਿਲਣੀ ਸ਼ੁਰੂ ਹੋਈ ਤੇ ਅੱਜ ਫੇਸਬੁੱਕ ਇੱਕ ਬਹੁ-ਅਰਬ ਡਾਲਰ ਦੀ ਵਿਸ਼ਵਵਿਆਪੀ ਕੰਪਨੀ ਹੈ। ਛੇ-ਬੈਂਡਰੂਮ, ਪੰਜ-ਬਾਥਰੂਮਾਂ ਵਾਲਾ ਇਹ ਘਰ ਅਜੇ ਵੀ ਮਕਾਨ ਮਾਲਕ ਜੂਡੀ ਫਸਕੋ ਦੀ ਮਲਕੀਅਤ ਹੈ। ਫਸਕੋ ਉਤਸੁਕਤਾ ਨਾਲ ਕਹਿੰਦਾ ਹੈ ਕਿ ਇੱਕ ਸੰਤ ਨੇ ਦੱਸਿਆ ਸੀ ਕਿ ਉਸਦੀ ਜਾਇਦਾਦ ਭਵਿੱਖ ਵਿੱਚ ਪ੍ਰਸਿੱਧ ਹੋਵੇਗੀ। ਫੁਸਕੋ, ਜੋ ਅੱਜ 76 ਸਾਲਾ ਦਾ ਹੈ, ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਮੈਂ ਫ਼ੈਸਲਾ ਲਿਆ ਸੀ ਕਿ ਮੈਂ ਮਕਾਨ ਕਿਰਾਏ ਉੱਤੇ ਦੇਣ ਜਾ ਰਿਹਾ ਸੀ, ਤਾਂ ਮੈਂ ਇੱਕ ਭਿਕਸ਼ੂ ਨੂੰ ਆਸ਼ੀਰਵਾਦ ਦੇਣ ਲਈ ਘਰ ਬੁਲਾਇਆ, ਜਦੋਂ ਉਹ ਘਰ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਤਾਂ ਉਸ ਨੇ ਕਿਹਾ ਜਿਹੜਾ ਵਿਅਕਤੀ ਇੱਥੇ ਆਵੇਗਾ ਉਹ ਬਹੁਤ ਅਮੀਰ ਅਤੇ ਮਸ਼ਹੂਰ ਹੋ ਜਾਵੇਗਾ।

Read More Today Business News

Continue Reading

ਰੁਝਾਨ


Copyright by IK Soch News powered by InstantWebsites.ca