Hoshiarpur youth arrested by Delhi Police | Punjabi Newspaper
Connect with us [email protected]

ਅਪਰਾਧ

ਹੁਸ਼ਿਆਰਪੁਰ ਦਾ ਨੌਜਵਾਨ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ

Published

on

arrest

ਹੁਸ਼ਿਆਰਪੁਰ, 10 ਫਰਵਰੀ, – ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਦੇ ਸੰਬੰਧ ਵਿੱਚ ਦਿੱਲੀ ਦੀ ਪੁਲਸ ਉਨ੍ਹਾਂ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ, ਜਿਨ੍ਹਾਂ ਉੱਤੇ ਹਿੰਸਾ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹੁਸੈਨਪੁਰ ਦੇ ਨੌਜਵਾਨ ਗੁਰਦਿਆਲ ਸਿੰਘ ਨੂੰ ਵੀ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਗੁਰਦਿਆਲ ਸਿੰਘ ਦੀ ਮਾਤਾ ਨੇ ਦੱਸਿਆ ਕਿ ਜਦੋਂ ਆਖ਼ਰੀ ਵਾਰ ਗੁਰਦਿਆਲ ਸਿੰਘ ਨਾਲ ਉਨ੍ਹਾਂ ਦੀ ਗੱਲ ਹੋਈ ਸੀ, ਓਦੋਂ ਉਸ ਨੇ ਪਿੰਡ ਵਾਪਸ ਆਉਣ ਬਾਰੇ ਕਿਹਾ ਸੀ। ਇਸ ਦੇ ਬਾਅਦ ਉਨ੍ਹਾਂ ਦਾ ਉਸ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ। ਮਾਂ ਦੇ ਮੁਤਾਬਕ ਗੁਰਦਿਆਲ ਸਿੰਘ ਦਿਲ ਦਾ ਮਰੀਜ਼ ਹੈ ਤੇ ਉਸ ਕੋਲ ਇਸ ਸਮੇਂ ਦਵਾਈ ਵੀ ਨਹੀਂ। ਉਸ ਦੇ ਪਰਿਵਾਰ ਨੇ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਨੂੰ ਉਸ ਦੀ ਰਿਹਾਈ ਬਾਰੇ ਮਦਦ ਦੀ ਅਪੀਲ ਕੀਤੀ ਹੈ। ਉਸ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੁਰਦਿਆਲ ਸਿੰਘ ਨਾਲ 28 ਜਨਵਰੀ ਤੱਕ ਵੀਡੀਓ ਕਾਲ ਹੁੰਦੀ ਸੀ, ਉਦੋਂ ਉਹ ਠੀਕ ਸੀ, ਫਿਰ ਉਸ ਨੇ ਕਿਹਾ ਸੀ ਕਿ ਉਹ ਟਰੇਨ ਦੀਆਂ ਟਿਕਟਾਂ ਦਾ ਪਤਾ ਕਰਨ ਚੱਲੇ ਹਨ ਅਤੇ ਹੋ ਸਕਿਆ ਤਾਂ ਜਲਦੀ ਪਿੰਡ ਆਜਾਣਗੇ। ਮਾਂ ਨੇ ਦੱਸਿਆ ਕਿ ਸਾਨੂੰ ਪੁਲਸ ਤੋਂ ਪਤਾ ਲੱਗਾ ਸੀ ਕਿ ਗੁਰਦਿਆਲ ਸਿੰਘ ਨੂੰ ਉਥੇ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਕ ਹਫ਼ਤਾ ਬੀਤ ਗਿਆ ਹੈ, ਉਸ ਨਾਲ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਜਲਦੀ ਉਸ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ।

ਅਪਰਾਧ

ਬਾਹ ਉੱਤੇ ਲਿਖ ਕੇ ਖੁਦਕੁਸ਼ੀ: ‘ਮੇਰੀ ਮੌਤ ਦੇ ਜ਼ਿੰਮੇਵਾਰ ਪਤਨੀ ਅਤੇ ਉਸ ਦੇ ਘਰਵਾਲੇ

Published

on

ਚੰਡੀਗੜ੍ਹ, 26 ਫਰਵਰੀ – ਬੁੜੈਲ ਵਿੱਚ 43 ਸਾਲਾ ਵਿਅਕਤੀ ਨੇ ਫਾਹਾ ਲਾ ਕੇ ਸੁਸਾਈਡ ਕਰ ਲਿਆ ਹੈ। ਉਸ ਦੀ ਪਛਾਣ ਕੁਲਬੀਰ ਸਿੰਘ ਵਜੋਂ ਹੋਈ ਹੈ। ਮਰਨ ਤੋਂ ਪਹਿਲਾਂ ਉਸ ਨੇ ਆਪਣੀ ਬਾਂਹ ਉੱਤੇ ਲਿਖਿਆ ਕਿ ਮੇਰੀ ਮੌਤ ਦੀ ਜ਼ਿੰਮੇਵਾਰ ਮੇਰੀ ਪਤਨੀ ਅਤੇ ਉਸ ਦੇ ਘਰਵਾਲੇ ਹਨ।
ਕੁਲਬੀਰ ਦਾ ਪਰਵਾਰ ਸੈਕਟਰ ਚਾਲੀ ਵਿੱਚ ਰਹਿੰਦਾ ਹੈ, ਪਰ ਪਤਨੀ ਨਾਲ ਝਗੜੇ ਕਾਰਨ ਕੁਲਬੀਰ ਬੁੜੈਲ ਵਿੱਚ ਕਿਰਾਏ ਉੱਤੇ ਰਹਿੰਦਾ ਸੀ। ਉਹ ਵਾਟਰ ਵਰਕਸ ਵਿੱਚ ਤੈਨਾਤ ਸੀ। ਉਸ ਦਾ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਸ ਦੀ ਪਤਨੀ ਆਪਣੇ ਪੇਕੇ ਰਹਿ ਰਹੀ ਸੀ। ਬੁੱਧਵਾਰ ਨੂੰ ਲੋਕਾਂ ਨੇ ਦੇਖਿਆ ਕਿ ਕੁਲਬੀਰ ਨੇ ਆਪਣੇ ਕਮਰੇ ਵਿੱਚ ਫਾਂਸੀ ਲਾਈ ਹੋਈ ਹੈ। ਸੂਚਨਾ ਦੇ ਬਾਅਦ ਪਹੁੰਚੀ ਪੁਲਸ ਕੁਲਬੀਰ ਨੂੰ ਇਲਾਜ ਦੇ ਲਈ ਸੈਕਟਰ 32 ਦੇ ਹਸਪਤਾਲ ਵਿੱਚ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਕੁਲਬੀਰ ਦੇ ਭਰਾ ਦਾ ਫੋਨ ਨੰਬਰ ਹਾਸਲ ਕਰ ਕੇ ਉਨ੍ਹਾਂ ਨੂੰ ਫੋਨ ਕੀਤਾ।

Read More Punjab Crime News

Continue Reading

ਅਪਰਾਧ

ਸਹੁਰਾ ਪਰਵਾਰ ਤੋਂ ਦੁਖੀ ਇੱਕ ਹੋਰ ਵਿਆਹੁਤਾ ਵੱਲੋਂ ਖ਼ੁਦਕੁਸ਼ੀ

Published

on

ਲਾਂਬੜਾ, 26 ਫਰਵਰੀ – ਥਾਣਾ ਲਾਂਬੜਾ ਦੇ ਪਿੰਡ ਮਲਕੋ ਤਰਾੜ ਵਿਖੇ ਸਹੁਰਾ ਪਰਵਾਰ ਤੋਂ ਦੁਖੀ ਇੱਕ ਵਿਆਹੁਤਾ ਵੱਲੋਂ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲੈਣ ਦੀ ਸੂਚਨਾ ਹੈ। ਮ੍ਰਿਤਕਾ ਦੇ ਵਿਆਹ ਨੂੰ ਅਜੇ ਤਿੰਨ ਸਾਲ ਹੀ ਹੋਏ ਸਨ। ਪੁਲਸ ਨੇ ਇਸ ਬਾਰੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਮਸਤੀਵਾਲ ਥਾਣਾ ਗੜ੍ਹਦੀਵਾਲ ਹੁਸ਼ਿਆਰਪੁਰ ਨੇ ਕੱਲ੍ਹ ਪੁਲਸ ਨੂੰ ਬਿਆਨ ਲਿਖਵਾਏ ਕਿ ਉਸ ਦੀ ਬੇਟੀ ਰਾਜਦੀਪ ਕੌਰ (27) ਦਾ ਕਰੀਬ ਤਿੰਨ ਸਾਲ ਪਹਿਲਾਂ ਜੁਗਿੰਦਰ ਕੁਮਾਰ ਪਿੰਡ ਮਲਕੋ ਤਰਾੜ ਥਾਣਾ ਲਾਂਬੜਾ ਨਾਲ ਵਿਆਹ ਹੋਇਆ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਦਾ ਵਿਆਹ ਹੋਇਆ ਸੀ, ਉਸਦੀ ਲੜਕੀ ਬਹੁਤ ਦੁਖੀ ਸੀ। ਲੜਕੀ ਦਾ ਪਤੀ ਅਤੇ ਸੱਸ ਰਾਣੋ ਉਸਦੀ ਲੜਕੀ ਨੂੰ ਦਾਜ ਲਿਆਉਣ ਲਈ ਤੰਗ ਕਰਦੇ ਤੇ ਕੁੱਟਮਾਰ ਕਰਦੇ ਸਨ। ਆਪਣੇ ਪਤੀ ਅਤੇ ਸੱਸ ਤੋਂ ਦੁਖੀ ਹੋ ਕੇ ਰਾਜਦੀਪ ਕੌਰ ਕਈ ਵਾਰ ਆਪਣੇ ਪੇਕੇ ਘਰ ਆ ਕੇ ਰਹਿੰਦੀ ਰਹੀ ਸੀ।ਇਸ ਬਾਰੇ ਸਹੁਰਾ ਪਰਵਾਰ ਨਾਲ ਕਈ ਵਾਰ ਰਾਜ਼ੀਨਾਮੇ ਵੀ ਹੋਏ, ਪਰ ਉਹ ਉਨ੍ਹਾਂ ਦੀ ਲੜਕੀ ਨੂੰ ਤੰਗ ਕਰਨੋਂ ਨਹੀਂ ਹਟੇ। ਆਖ਼ਰ ਉਨ੍ਹਾਂ ਦੀ ਲੜਕੀ ਰਾਜਦੀਪ ਕੌਰ ਨੇ ਆਪਣੇ ਪਤੀ ਅਤੇ ਸੱਸ ਤੋਂ ਤੰਗ ਹੋ ਕੇ ਘਰ ਵਿੱਚ ਸਲਫਾਸ ਖਾ ਲਈ ਅਤੇ ਇਲਾਜ ਦੌਰਾਨ ਰਾਜਦੀਪ ਕੌਰ ਦੀ ਮੌਤ ਹੋ ਗਈ। ਮ੍ਰਿਤਕਾ ਆਪਣੇ ਪਿੱਛੇ ਇੱਕ ਕਰੀਬ ਦੋ ਸਾਲ ਦਾ ਅਤੇ ਦੂਜਾ ਕਰੀਬ ਢਾਈ ਮਹੀਨੇ ਦਾ ਬੇਟਾ ਛੱਡ ਗਈ ਹੈ। ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦਾ ਗ਼੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।

Read More Punjab Crime News

Continue Reading

ਅਪਰਾਧ

ਏ ਟੀ ਐਮ ਕਾਰਡ ਬਦਲ ਕੇ ਖਾਤੇ ਵਿੱਚੋਂ 1.16 ਲੱਖ ਰੁਪਏ ਕਢਵਾਏ

Published

on

ਜਲੰਧਰ, 26 ਫਰਵਰੀ – ਰਾਮਾਮੰਡੀ ਦੇ ਅਸ਼ੀਰਵਾਦ ਹਸਪਤਾਲ ਨੇੜੇ ਏ ਟੀ ਐਮ ਵਿੱਚ ਪੈਸੇ ਲੈਣ ਆਏ ਫਗਵਾੜੇ ਦੇ ਕੁਲਵਿੰਦਰ ਸਿੰਘ ਦਾ ਏ ਟੀ ਐਮ ਕਾਰਡ ਠੱਗ ਨੇ ਬਦਲ ਲਿਆ। ਫਿਰ ਉਸ ਕਾਰਡ ਨਾਲ ਵੱਖ-ਵੱਖ ਪੈਟਰੋਲ ਪੰਪਾਂ ਤੋਂ 1.16 ਲੱਖ ਕਢਵਾ ਲਏ। ਥਾਣਾ ਰਾਮਾਮੰਡੀ ਦੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਲੰਮਾ ਪਿੰਡ ਦੇ ਅਜੈ ਕੁਮਾਰ ਉਰਫ ਦਾਨਾ ਵਜੋਂ ਹੋਈ ਹੈ। ਉਹ ਏ ਟੀ ਐਮ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਿਆ ਸੀ ਅਤੇ ਜਿਸ ਪੈਟਰੋਲ ਪੰਪ ਤੋਂ ਉਸਨੇ ਪੈਸੇ ਕਢਵਾਏ, ਉਥੇ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਵੀ ਉਸ ਦੀ ਤਸਵੀਰ ਆ ਗਈ ਸੀ, ਜਿਸ ਕਾਰਨ ਉਹ ਜਲਦੀ ਫੜਿਆ ਗਿਆ ਹੈ।
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਸ਼ਮਾ ਰਾਣੀ ਦਾ ਬੈਂਕ ਅਕਾਊਂਟ ਜਲੰਧਰ ਦੇ ਐਸ ਬੀ ਆਈ ਦੀ ਮੇਨ ਬ੍ਰਾਂਚ ਵਿੱਚ ਹੈ। ਬੀਤੇ ਦਿਨੀਂ ਉਹ ਪਤਨੀ ਦਾ ਏ ਟੀ ਐਮ ਕਾਰਡ ਲੈ ਕੇ ਰਾਮਾਮੰਡੀ ਵਿੱਚ ਏ ਟੀ ਐਮ ਤੋਂ ਪੈਸੇ ਕਢਵਾਉਣ ਆਇਆ ਤਾਂ ਇੱਕ ਨੌਜਵਾਨ ਉਸ ਕੋਲ ਆਇਆ ਤੇ ਗੱਲਾਂ-ਗੱਲਾਂ ਵਿੱਚ ਉਸ ਨੇ ਏ ਟੀ ਐਮ ਕਾਰਡ ਬਦਲ ਦਿੱਤਾ ਅਤੇ ਪਿਨ ਵੀ ਦੇਖ ਲਿਆ। ਉਸੇ ਸ਼ਾਮ ਕੁਲਵਿੰਦਰ ਸਿੰਘ ਦੇ ਮੋਬਾਈਲ ਉੱਤੇ ਮੈਸੇਜ ਆਉਣ ਲੱਗੇ ਕਿ ਜਲੰਧਰ ਦੇ ਵੱਖ-ਵੱਖ ਪੈਟਰੋਲਪੰਪਾਂ ਤੋਂ ਪੈਸੇ ਕਢਵਾਏ ਗਏ ਹਨ। ਕਿਤਿਓਂ ਪੰਦਰਾਂ ਹਜ਼ਾਰ ਰੁਪਏ, ਕਤਿਓਂ ਬਾਰ੍ਹਾਂ ਹਜ਼ਾਰ ਰੁਪਏ, ਕਿਤਿਓਂ ਚਾਲੀ ਹਜ਼ਾਰ ਰੁਪਏ। ਪੁਲਸ ਨੂੰ ਸਿ਼ਕਾਇਤ ਕੀਤੀ ਤਾਂ ਦੋਸ਼ੀ ਫੜਿਆ ਗਿਆ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca