Hockey got Dhyan Chand-like 'Kohinoor' in 1928 Olympics
Connect with us [email protected]

ਅੰਤਰਰਾਸ਼ਟਰੀ

1928 ਦੀ ਓਲੰਪਿਕ ਵਿੱਚ ਮਿਲਿਆ ਸੀ ਹਾਕੀ ਨੂੰ ਧਿਆਨ ਚੰਦ ਵਰਗਾ ‘ਕੋਹਿਨੂਰ’

Published

on

Dhyan Chand

ਨਵੀਂ ਦਿੱਲੀ, 27 ਜੂਨ – ਹਾਕੀ 1908 ਅਤੇ 1920 ਦੀਆਂ ਓਲੰਪਿਕ ਖੇਡਾਂ ਵਿੱਚ ਵੀ ਖੇਡੀ ਗਈ ਸੀ, ਪਰ 1928 ਵਿੱਚ ਐਮਸਟਰਡਮ ਵਿੱਚ ਹੋਈਆਂ ਖੇਡਾਂ ਵਿੱਚ ਇਸ ਨੂੰ ਓਲੰਪਿਕ ਖੇਡ ਦਾ ਦਰਜਾ ਮਿਲਿਆ ਤੇ ਇਨ੍ਹਾਂ ਖੇਡਾਂ ਨਾਲ ਦੁਨੀਆ ਨੇ ਭਾਰਤੀ ਹਾਕੀ ਦਾ ਲੋਹਾ ਮੰਨਿਆ ਅਤੇ ਧਿਆਨ ਚੰਦ ਦੇ ਰੂਪ ਵਿੱਚ ਭਾਰਤੀ ਹਾਕੀ ਦੇ ਸਭ ਤੋਂ ਚਮਕਦੇ ਸਿਤਾਰੇ ਨੇ ਪਹਿਲੀ ਵਾਰ ਆਪਣੀ ਚਮਕ ਲਿਆਂਦੀ ਸੀ। ਓਲੰਪਿਕ ਵਿੱਚ ਸਭ ਤੋਂ ਵੱਧ ਅੱਠ ਸੋਨ ਤਮਗੇ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਸਫਰ ਦੀ ਸ਼ੁਰੂਆਤ ਐਮਸਟਰਡਮ ਤੋਂ ਹੀ ਹੋਈ ਸੀ।
ਇਸ ਤੋਂ ਪਹਿਲਾਂ ਭਾਰਤ ਵਿੱਚ ਹਾਕੀ ਦੇ ਇਤਿਹਾਸ ਦੇ ਨਾਂਅ ਉੱਤੇ ਕਲਕੱਤਾ (ਕੋਲਕਾਤਾ) ਵਿੱਚ ਬੈਟਨ ਕੱਪ ਅਤੇ ਬੰਬੇ (ਮੁੰਬਈ) ਵਿੱਚ ਆਗਾ ਖਾਨ ਕੱਪ ਖੇਡਿਆ ਜਾਂਦਾ ਸੀ। ਭਾਰਤੀ ਹਾਕੀ ਫੈਡਰੇਸ਼ਨ 1925 ਵਿੱਚ ਬਣੀ ਅਤੇ 1928 ਦੀਆਂ ਓਲੰਪਿਕਸ ਵਿੱਚ ਜੈਪਾਲ ਸਿੰਘ ਮੁੰਡਾ ਦੀ ਕਪਤਾਨੀ ਵਿੱਚ ਭਾਰਤੀ ਟੀਮ ਖੇਡੀ ਸੀ। ਜਦੋਂ ਲੰਡਨ ਦੇ ਰਸਤੇ ਭਾਰਤੀ ਟੀਮ ਐਮਸਟਰਡਮ ਜਾਣੀ ਸੀ ਤਾਂ ਕਿਸੇ ਨੂੰ ਉਸ ਦੇ ਤਮਗਾ ਜਿੱਤਣ ਦੀ ਆਸ ਨਹੀਂ ਸੀ ਤੇ ਤਿੰਨ ਜਣੇ ਉਸ ਨੂੰ ਵਿਦਾਈ ਦੇਣ ਆਏ ਸਨ, ਪਰ ਸੋਨ ਤਮਗੇ ਨਾਲ ਪਰਤਣ ਉੱਤੇ ਇੱਥੇ ਬੰਬੇ ਪੋਰਟ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਸ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ। ਭਾਰਤੀਆਂ ਉੱਤੇ ਹਾਕੀ ਦਾ ਖੁਮਾਰ ਓਦੋਂ ਹੀ ਚੜ੍ਹਨਾ ਸ਼ੁਰੂ ਹੋਇਆ ਸੀ ਤੇ ਇਸ ਤੋਂ ਬਾਅਦ ਲਗਾਤਾਰ ਛੇ ਓਲੰਪਿਕ ਖੇਡਾਂ ਵਿੱਚ ਸੋਨੇ ਦੇ ਨਾਲ ਓਲੰਪਿਕ ਵਿੱਚ ਭਾਰਤ ਦੇ ਪ੍ਰਦਰਸ਼ਨ ਦਾ ਸਭ ਤੋਂ ਸੁਨਹਿਰਾ ਅਧਿਆਏ ਹਾਕੀ ਨੇ ਲਿਖਿਆ ਸੀ, ਜਿਸ ਦੀ ਅੱਜ ਤੱਕ ਚਰਚਾ ਹੁੰਦੀ ਹੈ।
ਇਸ ਬਾਰੇ ਧਿਆਨ ਚੰਦ ਦੇ ਬੇਟੇ ਅਸ਼ੋਕ ਕੁਮਾਰ ਨੇ ਦੱਸਿਆ, ‘ਦਰਅਸਲ ਓਲੰਪਿਕ ਵਿੱਚ ਹਾਕੀ ਸ਼ਾਮਲ ਕਰਨ ਦੀ ਨੀਂਹ 1926 ਵਿੱਚ ਭਾਰਤੀ ਫੌਜ ਦੀ ਟੀਮ ਦੇ ਨਿਊਜ਼ੀਲੈਂਡ ਦੌਰੇ ਤੋਂ ਪਈ ਸੀ। ਦਰਸ਼ਕਾਂ ਦਾ ਉਤਸ਼ਾਹ ਤੇ ਭਾਰਤੀਆਂ ਦੀ ਖੇਡ ਦੀ ਖਬਰ ਯੂਰਪੀਅਨ ਦੇਸ਼ਾਂ ਤਕ ਪਹੁੰਚੀ ਤੇ ਇਸ ਨੇ ਅਹਿਮ ਭੂਮਿਕਾ ਨਿਭਈ।’ ਧਿਆਨ ਚੰਦ ਨੇ ਐਮਸਟਰਡਮ ਓਲੰਪਿਕ ਵਿੱਚ ਸਭ ਤੋਂ ਵੱਧ 14 ਗੋਲ ਕੀਤੇ, ਜਿਨ੍ਹਾਂ ਵਿੱਚ ਫਾਈਨਲ ਵਿੱਚ ਨੀਦਰਲੈਂਡ ਵਿਰੁੱਧ ਹੋਏ ਦੋ ਗੋਲ ਸ਼ਾਮਲ ਸਨ। ਭਾਰਤ ਨੇ ਟੂਰਨਾਮੈਂਟ ਵਿੱਚ ਇੱਕ ਵੀ ਗੋਲ ਨਹੀਂ ਗੁਆਇਆ। ਧਿਆਨ ਚੰਦ ਦੀ ਕਲਾ ਨੇ ਸਭ ਵਿਰੋਧੀ ਟੀਮਾਂ ਨੂੰ ਵੀ ਮੁਰੀਦ ਬਣਾ ਲਿਆ ਸੀ ਤੇ ਖੇਡ ਖਤਮ ਹੋਣ ਪਿੱਛੋਂ ਹਰ ਕਿਸੇ ਦੀ ਜ਼ੁਬਾਨ ਉੱਤੇ ਇਸ ਦੁਬਲੇ-ਪਤਲੇ ਭਾਰਤੀ ਖਿਡਾਰੀ ਦਾ ਨਾਂਅ ਸੀ। ਅਸ਼ੋਕ ਨੇ ਕਿਹਾ, ‘‘ਪਹਿਲਾ ਮੈਚ ਦੇਖਣ ਸਿਰਫ 100-150 ਲੋਕ ਆਏ ਸਨ, ਪਰ ਫਾਈਨਲ ਵਿੱਚ 20,000 ਤੋਂ ਵੱਧ ਦਰਸ਼ਕ ਸਟੇਡੀਅਮ ਵਿੱਚ ਸਨ। ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਹਿਣਾ, ਲੋਕਾਂ ਦਾ ਉਸ ਦੀ ਸਟਿੱਕ ਦੇ ਗੇਂਦ ਨੂੰ ਛੂਹਣ ਕਾਰਨ ਸੀ ਤੇ ਭਾਰਤੀ ਹਾਕੀ ਦੇ ਦਬਦਬੇ ਦੀ ਸ਼ੁਰਆਤ ਉਦੋਂ ਹੀ ਹੋਈ।”
ਨੌਂ ਦੇਸ਼ਾਂ ਨੇ 1928 ਦੀ ਓਲੰਪਿਕ ਹਾਕੀ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਸੀ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਗਰੁੱਪ ਦੇ ਜੇਤੂ ਨੂੰ ਫਾਈਨਲ ਤੇ ਉਪ ਜੇਤੂ ਨੂੰ ਕਾਂਸੀ ਤਮਗੇ ਦੇ ਵਿੱਚ ਜਗ੍ਹਾ ਮਿਲੀ। ਭਾਰਤ ਨੇ ਗਰੁੱਪ ਗੇੜ ਦੇ ਸਾਰੇ ਮੈਚ ਜਿੱਤੇ। ਪਹਿਲੇ ਮੈਚ ਵਿੱਚ ਭਾਰਤ ਅਤੇ ਆਸਟਰੀਆ ਦੀ ਟੱਕਰ ਵਿੱਚ ਧਿਆਨ ਚੰਦ ਨੇ ਚਾਰ, ਸ਼ੌਕਤ ਅਲੀ ਨੇ ਇੱਕ ਅਤੇ ਮੌਰਿਸ ਗੇਟਲੀ ਨੇ ਇੱਕ ਗੋਲ ਕੀਤਾ ਅਤੇ ਭਾਰਤ ਨੇ 6-0 ਨਾਲ ਮੈਚ ਜਿੱਤਿਆ। ਇਸ ਤੋਂ ਬਾਅਦ ਬੈਲਜੀਅਮ ਨੂੰ 9-0 ਨਾਲ ਹਰਾਇਆ, ਜਿਸ ਵਿੱਚ ਫਿਰੋਜ਼ ਖਾਨ ਨੇ ਪੰਜ ਅਤੇ ਧਿਆਨ ਚੰਦ ਨੇ ਇੱਕ ਗੋਲ ਕੀਤਾ। ਤੀਜੇ ਮੈਚ ਵਿੱਚ ਡੈਨਮਾਰਕ ਨਾਲ ਟੱਕਰ ਵਿੱਚ ਧਿਆਨਚੰਦ ਦੇ ਚਾਰ ਗੋਲਾਂ ਨਾਲ ਭਾਰਤ ਦੀ 5-0 ਨਾਲ ਜਿੱਤ ਹੋਈ। ਆਖਰੀ ਮੈਚ ਵਿੱਚ ਸਵਿੱਟਜ਼ਰਲੈਂਡ ਨੂੰ ਛੇ ਗੋਲਾਂ ਨਾਲ ਹਰਾਇਆ, ਜਿੱਥੇ ਅੱਧੇ ਗੋਲ ਧਿਆਨ ਚੰਦ ਦੇ ਸਨ। ਭਾਰਤੀ ਟੀਮ ਨੇ ਫਾਈਨਲ ਵਿੱਚ ਮੇਜ਼ਬਾਨ ਨੀਦਰਲੈਂਡ ਨੂੰ 3-0 ਨਾਲ ਹਰਾ ਦਿੱਤਾ, ਜਿਸ ਵਿੱਚ ਦੋ ਗੋਲ ਧਿਆਨ ਚੰਦ ਤੇ ਇੱਕ ਜਾਰਜ ਮਾਰਟਿਸ ਨੇ ਕੀਤਾ।

Read More Punjabi Sports News

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

Published

on

Shot dead

ਪੇਸ਼ਵਾਰ, 3 ਅਗਸਤ – ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਪੋਲੀਉ ਵੈਕਸੀਂ ਵਾਲੇ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਦੇ ਰਹੇ ਪੁਲਸ ਅਧਿਕਾਰੀ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋ ਦਿਨਾਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।
ਪੁਲਸ ਨੇ ਦੱਸਿਆ ਕਿ ਅਧਿਕਾਰੀ ਉੱਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਓਦੋਂ ਹਮਲਾ ਕੀਤਾ, ਜਦੋਂ ਉਹ ਦੱਖਣੀ ਵਜੀਰਿਸਤਾਨ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ ਵਿੱਚ ਪੋਲੀਉ ਕਰਮਚਾਰੀਆਂ ਨਾਲ ਜਾ ਰਹੇ ਸਨ। ਕਾਤਲਾਂ ਨੂੰ ਫੜਨ ਲਈ ਮੁਹਿੰਮ ਚੱਲ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੇਸ਼ਾਵਰ ਦੇ ਦਾਊਦਜਈ ਇਲਾਕੇ ਵਿੱਚ ਮੋਟਰਸਾਈਕਲ ਉੱਤੇ ਆਏ ਕੁਝ ਬਦਮਾਸ਼ਾਂ ਨੇ ਇੱਕ ਸਿਪਾਹੀ ਉੱਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਪੁਲਸ ਕਰਮਚਾਰੀ ਪੋਲੀਉ ਕਰਮਚਾਰੀਆਂ ਦੀ ਇੱਕ ਟੀਮ ਨਾਲ ਡਿਊਟੀ ਕਰਨ ਦੇ ਬਾਅਦ ਘਰ ਪਰਤ ਰਿਹਾ ਸੀ। ਪਾਕਿਸਤਾਨ ਵਿੱਚ ਪੋਲੀਉ ਸਿਹਤ ਕਾਰਕੁਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ ਉੱਤੇ ਆਏ ਦਿਨ ਅਤਿਵਾਦੀਆਂ ਅਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕਿਰਾਏਦਾਰ ਬੇਘਰ ਹੋ ਸਕਦੇ ਨੇ

Published

on

america

ਬੋਸਟਨ, 3 ਅਗਸਤ – ਅਮਰੀਕਾ ਵਿੱਚ ਰਾਜ ਪੱਧਰੀ ਇੱਕ ਹੁਕਮ ਦੀ ਮਿਆਦ ਕੱਲ੍ਹ ਖ਼ਤਮ ਹੋਣ ਪਿੱਛੋਂ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਮਕਾਨ ਜਲਦ ਖ਼ਾਲੀ ਕਰਕੇ ਬੇਘਰ ਹੋਣਾ ਪੈ ਸਕਦਾ ਹੈ।
ਕੋਰੋਨਾ ਦੀ ਮਹਾਂਮਾਰੀ ਦੌਰਾਨ ਮਕਾਨ ਖ਼ਾਲੀ ਕਰਾਉਣ ਉੱਤੇ ਰੋਕ ਸੀ। ਰਿਹਾਇਸ਼ ਬਾਰੇ ਬੁਲਾਰਿਆਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ (ਸੀ ਡੀ ਸੀ ਪੀ) ਵੱਲੋਂ ਲਾਈ ਰੋਕ ਖ਼ਤਮ ਹੋਣ `ਤੇ ਆਉਣ ਵਾਲੇ ਹਫ਼ਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਕਿਰਾਏ ਦੇ ਘਰ ਖ਼ਾਲੀ ਕਰਨੇ ਪੈ ਸਕਦੇ ਹਨ। ਬਾਈਡੇਨ ਪ੍ਰਸ਼ਾਸਨ ਨੇ ਕੱਲ੍ਹ ਕਿਹਾ ਸੀ ਕਿ ਉਹ ਇਸ ਰੋਕ ਨੂੰ ਅੱਗੇ ਨਹੀਂ ਵਧਾਉਣਗੇ, ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਕਿਰਾਏ ਦੇ ਮਕਾਨ ਖ਼ਾਲੀ ਕਰਨ ਉੱਤੇ ਲਾਈ ਗਈ ਰੋਕ ਨੂੰ ਸਿਰਫ਼ ਮਹੀਨੇ ਦੇ ਅੰਤ ਤਕ ਵਧਾਇਆ ਜਾ ਸਕਦਾ ਹੈ। ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਕਿਰਾਏ ਦੇ ਘਰ ਖ਼ਾਲੀ ਕਰਨ ਉੱਤੇ ਰੋਕ ਨੂੰ ਕੁਝ ਮਹੀਨੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਬਾਈਡੇਨ ਪ੍ਰਸ਼ਾਸਨ ਨੇ ਉਮੀਦ ਪ੍ਰਗਟਾਈ ਹੈ ਕਿ ਦਸੰਬਰ ਅਤੇ ਮਾਰਚ ਵਿੱਚ ਕਾਂਗਰਸ ਵੱਲੋਂ ਕਿਰਾਇਆ ਸਹਾਇਤਾ ਵਾਲੇ ਘਰ ਖ਼ਾਲੀ ਕਰਨ ਦਾ ਸੰਕਟ ਟਾਲਣ ਵਿੱਚ ਮਦਦ ਕਰੇਗੀ, ਪਰ ਇਨ੍ਹਾਂ ਦੀ ਵੰਡ ਵਿੱਚ ਕਾਫ਼ੀ ਦੇਰੀ ਹੋਈ ਹੈ। ਏਸ਼ਲੇ ਫੋਨਸਿਰੀ (22) ਦੇ ਘਰ ਖ਼ਾਲੀ ਕਰਨ ਦੇ ਕੇਸ ਦੀ ਕੱਲ੍ਹ ਸੁੁਣਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਮਾਲਕ ਨੇ ਕਿਰਾਇਆ ਸਹਾਇਤਾ ਲੈਣ ਤੋਂ ਮਨਾ ਕਰ ਦਿੱਤਾ ਹੈ।

Continue Reading

ਅੰਤਰਰਾਸ਼ਟਰੀ

ਬੇਲਾਰੂਸ ਦੀ ਰੇਸਰ ਵੱਲੋਂ ਵਾਪਸ ਜਾਣ ਤੋਂ ਇਨਕਾਰ

Published

on

Belarusian racer

ਟੋਕੀਓ, 3 ਅਗਸਤ – ਜਾਪਾਨ ਵਿੱਚ ਓਲੰਪਿਕ ਖੇਡਾਂ ਦੇ ਦੌਰਾਨ ਬੀਤੇ ਦਿਨ ਏਅਰਪੋਰਟ ਉੱਤੇ ਹੰਗਾਮਾ ਹੋ ਗਿਆ। ਖੇਡਾਂ ਵਿੱਚ ਹਿੱਸਾ ਲੈਣ ਆਈ ਬੇਲਾਰੂਸ ਦੀ ਐਥਲੀਟ ਕ੍ਰਿਸਟਸੀਨਾ ਸੀਮਾਨੌਸਕਾਇਆ (24) ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਥੇ ਉਸ ਨੂੰ ਖਤਰਾ ਹੈ। ਹਵਾਈ ਅੱਡੇ ਉੱਤੇ ਹੀ ਉਸ ਨੇ ਉਥੇ ਤੈਨਾਤ ਜਾਪਾਨੀ ਪੁਲਸ ਦੀ ਮਦਦ ਲੈ ਲਈ। ਇਸ ਦੇ ਬਾਅਦ ਉਸ ਨੂੰ ਟੋਕੀਓ ਵਿਚਲੇ ਪੋਲੈਂਡ ਦੇ ਦੂਤਘਰ ਨੇ ਮਨੁੱਖੀ ਆਧਾਰ ਉੱਤੇ ਆਪਣੇ ਦੇਸ਼ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਸਰਕਾਰ ਵਿਰੋਧੀ ਅੰਦੋਲਨਾਂ ਤੋਂ ਪ੍ਰੇਸ਼ਾਨ ਕ੍ਰਿਸਟਸੀਨਾ ਨੇ ਦੋਸ਼ ਲਗਾਇਆ ਕਿ ਜਾਪਾਨ ਆਏ ਬੇਲਾਰੂਸ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀ ਅਤੇ ਕੋਚ ਉਨ੍ਹਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ। ਉਨ੍ਹਾਂ ਉੱਤੇ ਵੀਰਵਾਰ ਨੂੰ ਚਾਰ ਗੁਣਾ 400 ਮੀਟਰ ਰਿਲੇ ਰੇਸ ਵਿੱਚ ਹਿੱਸਾ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਵਿੱਚ ਉਹ ਪਹਿਲਾਂ ਕਦੇ ਨਹੀਂ ਦੌੜੀ? ਬੀਤੇ ਸ਼ੁੱਕਰਵਾਰ ਕ੍ਰਿਸਟਸੀਨਾ 100 ਮੀਟਰ ਦੀ ਰੇਸ ਵਿੱਚ ਦੌੜੀ ਸੀ ਅਤੇ ਕੱਲ੍ਹ ਉਸ ਨੇ 200 ਮੀਟਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਾ ਸੀ, ਪਰ ਉਸ ਤੋਂ ਪਹਿਲਾਂ ਹੀ ਐਤਵਾਰ ਨੂੰ ਵਿਵਾਦ ਦੇ ਕਾਰਨ ਬੇਲਾਰੂਸ ਦੇ ਅਧਿਕਾਰੀਆਂ ਨੇ ਉਸ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਕ੍ਰਿਸਟਸੀਨਾ ਨੇ ਇਸਤਾਂਬੁਲ ਜਾਣ ਵਾਲੇ ਜਹਾਜ਼ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਤਾਂ ਪੋਲੈਂਡ ਨੇ ਉਸ ਨੂੰ ਵੀਜ਼ਾ ਜਾਰੀ ਕਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca