HIV sufferers have a higher risk of corona than the general population
Connect with us [email protected]

ਅੰਤਰਰਾਸ਼ਟਰੀ

ਆਮ ਲੋਕਾਂ ਦੇ ਮੁਕਾਬਲੇ ਐਚ ਆਈ ਵੀ ਪੀੜਤ ਨੂੰ ਕੋਰੋਨਾ ਤੋਂ ਜ਼ਿਆਦਾ ਖਤਰਾ

Published

on

HIV test

ਨਿਊ ਯਾਰਕ, 13 ਮਈ – ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਮਨੁੱਖੀ ਇਮਿਊਨੋਡੈਫਿਸ਼ੀਏਂਸੀ ਵਾਇਰਸ (ਐਚ ਆਈ ਵੀ) ਅਤੇ ਅਧਿਕਾਰਤ ਬਚਾਅ ਦੀ ਕਮੀ ਸਿੰਡਰੋਮ (ਏਡਜ਼) ਤੋਂ ਪੀੜਤ ਲੋਕਾਂ ਵਿੱਚ ਕੋਵਿਡ ਇਨਫੈਕਸ਼ਨ ਖਤਰਨਾਕ ਸਾਬਤ ਹੋ ਸਕਦਾ ਹੈ, ਜਿਸ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ।
ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਅਗਵਾਈ ਵਿੱਚ ਕੀਤੀ ਖੋਜ ਵਿੱਚ ਪਤਾ ਲੱਗਾ ਕਿ ਐਚ ਆਈ ਵੀ ਪੀੜਤ ਲੋਕਾਂ ਵਿੱਚ ਕੋਵਿਡ ਇਨਫੈਕਸ਼ਨ ਦਾ 24 ਫੀਸਦੀ ਵੱਧ ਖਤਰਾ ਹੁੰਦਾ ਹੈ ਅਤੇ ਆਮ ਲੋਕਾਂ ਦੇ ਮੁਕਾਬਲੇੇ ਵਿੱਚ ਐਚ ਆਈ ਵੀ ਪੀੜਤ ਲੋਕਾਂ ਨੂੰ ਕੋਵਿਡ ਤੋਂ ਮੌਤ ਦਾ 78 ਫੀਸਦੀ ਵੱਧ ਖਤਰਾ ਹੈ। ਐਚ ਆਈ ਵੀ ਪਾਜ਼ੀਟਿਵ ਆਬਾਦੀ ਦੇ ਵਿਚ ਸਭ ਤੋਂ ਆਮ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕ੍ਰੋਨਿਕ ਪ੍ਰਤੀਰੋਧੀ ਫੁਫਸੀਆ ਰੋਗ ਅਤੇ ਕ੍ਰੋਨਿਕ ਕਿਡਨੀ ਰੋਗ ਤੋਂ ਪੀੜਤ ਲੋਕ ਵੀ ਸਨ।ਐਚ ਆਈ ਵੀ ਏਡਜ਼ ਦੇ ਨਾਲ ਰਹਿਣ ਵਾਲੇ ਲੋਕਾਂ ਵਿੱਚ ਉਨ੍ਹਾਂ ਦੀ ਸਰੀਰਕ ਸਥਿਤੀ ਕੋਵਿਡ ਮਾਮਲਿਆਂ ਦੀ ਗੰਭੀਰਤਾ ਵਿੱਚ ਯੋਗਦਾਨ ਕਰ ਸਕਦੀ ਹੈ। ਖੋਜਕਾਰਾਂ ਅਨੁਸਾਰ ਐਂਟੀ ਵਾਇਰਲ ਡਰੱਗਸ ਨਾਲ ਐਸਟ੍ਰੋਨਾਫਿਰ ਅਤੇ ਪ੍ਰੋਟੀਜ਼ ਇਨਹਿਬੀਟਰ, ਐਸ ਏ ਆਰ ਐਸ, ਕੋਵਿਡ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰ ਸਕਦੇ ਹਨ ਅਤੇ ਐਚ ਆਈ ਵੀ ਏਡਜ਼ ਪੀੜਤ ਲੋਕਾਂ ਵਿੱਚ ਕੋਵਿਡ ਨਾਲ ਮੌਤ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਨਤੀਜੇ ਸਾਇੰਟਫਿਕ ਰਿਪੋਰਟਸ ਵਿੱਚ ਪ੍ਰਕਾਸ਼ਿਤ ਹੋਏ ਹਨ।
ਪੇਨ ਸਟੇਟ ਡਿਪਾਰਟਮੈਂਟ ਆਫ ਪਬਲਿਕ ਹੈਲਥ ਸਾਇੰਸਿਜ਼ ਤੋਂ ਵਰਨੋਨ ਚਿੰਚਿੱਲੀ ਨੇ ਕਿਹਾ, ਜਿਵੇਂ ਮਹਾਮਾਰੀ ਪੈਦਾ ਹੋਈ ਹੈ, ਅਸੀਂ ਐਚ ਆਈ ਵੀ, ਕੋਵਿਡ ਨੂੰ ਕੈਟੇਗਰੀ ਵਾਈਜ਼ ਕਰਨ ਲਈ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ ਹੈ, ਜੋ ਡੈਟੇ ਦੀ ਕਮੀ ਕਾਰਨ ਮਹਾਮਾਰੀ ਦੀ ਸ਼ੁਰੂ ਵਿੱਚ ਨਹੀਂ ਕੀਤਾ ਜਾ ਸਕਿਆ ਸੀ। ਚਿਨਚਿੱਲੀ ਨੇ ਕਿਹਾ, ਸਾਡੇ ਨਤੀਜਿਆਂ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਲਈ ਮੌਜੂਦਾ ਕੇਂਦਰਾਂ ਦਾ ਸਮਰਥਨ ਹੈ, ਜੋ ਐਚ ਆਈ ਵੀ ਦੇ ਨਾਲ ਰਹਿਣ ਵਾਲੇ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਨੂੰ ਪਹਿਲ ਦੇ ਆਧਾਰ ਉੱਤੇ ਵੈਕਸੀਨ ਪ੍ਰਾਪਤ ਕਰਾਉਂਦੇ ਹਨ। ਉਨ੍ਹਾਂ ਨੇ ਪਿਛਲੇ 22 ਸਰਵਿਆਂ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ, ਜਿਸ ਵਿੱਚ ਉਤਰੀ ਅਮਰੀਕਾ, ਅਫਰੀਕਾ, ਯੂਰਪ ਅਤੇ ਏਸ਼ੀਆ ਦੇ ਲਗਭਗ 21 ਮਿਲੀਅਨ ਪ੍ਰਤੀਭਾਗੀਆਂ ਨੂੰ ਨਿਰਧਾਰਤ ਕੀਤਾ ਸੀ। ਇਹ ਪਤਾ ਲਾਇਆ ਗਿਆ ਸੀ ਕਿ ਐਚ ਆਈ ਵੀ ਏਡਜ਼ ਦੇ ਨਾਲ ਰਹਿਣ ਵਾਲੇ ਲੋਕ ਅਤੇ ਕੋਵਿਡ ਇਨਫੈਕਸ਼ਨ ਵਾਲੇ ਲੋਕਾਂ ਵਿੱਚ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਹਨ।
ਪਿਛਲੇ ਇੱਕ ਸਾਲ ਵਿੱਚ ਸਰਵਿਆਂ ਤੋਂ ਪਤਾ ਲੱਗਾ ਹੈ ਕਿ ਕੁਝ ਪਹਿਲਾਂ ਮੌਜੂਦ ਹਾਲਾਤਾਂ ਜਿਵੇਂ ਕਿ ਕੈਂਸਰ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਕਿਸੇ ਵਿਅਕਤੀ ਵਿੱਚ ਕੋਵਿਡ ਨਾਲ ਮਰਨ ਦਾ ਖਤਰਾ ਵਧਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸਾਰੀ ਦੁਨੀਆ ਵਿੱਚ ਅਨੁਮਾਨਤ 3.80 ਕਰੋੜ ਲੋਕ ਐਚ ਆਈ ਵੀ ਪਾਜ਼ੀਟਿਵ ਹਨ।
ਚੀਨੀ ਅਰਬਪਤੀ ਦੀ ਜਾਇਦਾਦ 18 ਹਜ਼ਾਰ ਕਰੋੜ ਰੁਪਏ ਘਟੀ
ਕੋਕੋ ਲਿਊ, 13 ਮਈ – ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਕਿੰਨੀ ਮਹਿੰਗੀ ਪੈ ਸਕਦੀ ਹੈ, ਚੀਨ ਦੇ ਅਰਬਪਤੀ ਅਤੇ ਆਨਲਾਈਨ-ਟੂ ਆਫਲਾਈਨ ਲੋਕਲ ਲਾਈਫ ਸਰਵਿਸ ਪਲੇਟਫਾਰਮ ਮਿਤੁਆਨ ਦੇ ਸੀ ਈ ਓ ਵਾਂਗ ਜਿੰਗ ਤੋਂ ਬਿਹਤਰ ਭਲਾ ਕੌਣ ਜਾਣੇਗਾ। ਉਨ੍ਹਾਂ ਨੇ ਪਿੱਛੇਜਿਹੇ ਵਿੱਚ 1100 ਸਾਲ ਪੁਰਾਣੀ ਇੱਕ ਕਵਿਤਾ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਸੀ। ਇਸ ਪੋਸਟ ਨਾਲ ਉਨ੍ਹਾਂ ਦੀ ਜਾਇਦਾਦ ਕਰੀਬ 2.5 ਅਰਬ ਡਾਲਰ ਘੱਟ ਗਈ।
ਦਰਅਸਲ ਵਾਂਗ (42) ਨੇ ਜੋ ਕਵਿਤਾ ਸ਼ੇਅਰ ਕੀਤੀ ਸੀ, ਉਹ ਚੀਨ ਦੇ ਪਹਿਲੇ ਸਮਰਾਟ ਦੀਆਂ ਦਮਨਕਾਰੀ ਨੀਤੀਆਂ ਉੱਤੇ ਲਿਖੀ ਗਈ ਸੀ। ਜਦ ਵਾਂਗ ਨੇ ਇਸ ਨੂੰ ਪੋਸਟ ਕੀਤਾ ਤਾਂ ਲੋਕਾਂ ਨੇ ਮੰਨਿਆ ਕਿ ਉਹ ਚੀਨ ਦੀ ਮੌਜੂਦਾ ਸ਼ੀ ਜਿਨਪਿੰਗ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਬਾਅਦ ਵਿੱਚ ਵਾਂਗ ਨੇ ਇਹ ਪੋਸਟ ਡਿਲੀਟ ਕਰ ਕੇ ਆਪਣੀ ਸਫਾਈ ਵਿੱਚ ਕਿਹਾ ਕਿ ਉਨ੍ਹਾਂ ਦਾ ਮਕਸਦ ਸਰਕਾਰ ਦੀ ਆਲੋਚਨਾ ਨਹੀਂ ਸੀ। ਉਹ ਇਸ ਕਵਿਤਾ ਨਾਲ ਇਤਿਹਾਸ ਵਿੱਚ ਆਪਣੇ ਦੇਸ਼ ਦੀ ਦੂਰਦਰਸ਼ਿਤਾ ਵੱਲ ਆਮ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਸਨ। ਹਾਂਗਕਾਂਗ ਦੀ ਨਿਊਜ਼ ਇਕੀਵਿਟੀ ਫਰਮ ਕਾਇਯੁਆਨ ਕੈਪੀਟਲ ਦੇ ਮੁੱਖ ਨਿਵੇਸ਼ ਅਧਿਕਾਰੀ ਬ੍ਰਾਕ ਸਿਲਵਰਸ ਨੇ ਇਸ ਬਾਰੇ ਕਿਹਾ ਕਿ ਕਵਿਤਾ ਪੋਸਟ ਕਰਨ ਨਾਲ ਉਨ੍ਹਾਂ (ਵਾਂਗ ਨੂੰ) ਬਾਜ਼ਾਰ ਰੈਗੂਲੇਟਰੀਆਂ ਤੋਂ ਕੁਝ ਹਾਸਲ ਨਹੀਂ ਹੋਇਆ, ਬਲਕਿ ਕਾਰੋਬਾਰੀ ਵਾਤਾਵਰਣ ਦੇ ਕੁਝ ਅਹਿਮ ਚਿਹਰੇ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਇਹ ਭੁਲਾ ਦਿੱਤੀ ਗਈ ਕਵਿਤਾ ਦਾ ਅਸਰ ਹੋ ਸਕਦਾ ਹੈ।

Read More Latest News about Health

ਅੰਤਰਰਾਸ਼ਟਰੀ

ਕੋਰੋਨਾ ਦੇ ਖਿਲਾਫ ਬੂਸਟਰ ਡੋਜ਼ ਬਾਰੇ ਚਰਚਾ ਤੇਜ਼

Published

on

corona virus

ਨਵੀਂ ਦਿੱਲੀ, 22 ਜੂਨ – ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਤਬਾਹੀ ਮਚਾਈ ਹੈ, ਜਿਸ ਦੇ ਪਸਾਰ ਨੂੰ ਰੋਕਣ ਲਈ ਰਿਕਾਰਡ ਸਮੇਂ ਵਿੱਚ ਵੈਕਸੀਨ ਵੀ ਬਣ ਗਈ ਹੈ, ਪਰ ਵਾਇਰਸ ਦੇ ਨਿੱਤ ਬਦਲਦੇ ਰੂਪ ਨੇ ਪ੍ਰਸ਼ਾਸਨਿਕ ਅਮਲੇ ਨਾਲ ਵਿਗਿਆਨੀਆਂ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ। ਵਾਇਰਸ ਖਿਲਾਫ ਮਜ਼ਬੂਤ ਪ੍ਰਤੀਕਿਰਿਆ ਪੈਦਾ ਕਰਨ ਲਈ ਅੱਗੋਂ ਬੂਸਟਰ ਡੋਜ਼ ਦੀ ਵਕਾਲਤ ਹੋਣ ਲੱਗੀ ਅਤੇ ਕਈ ਦੇਸ਼ਾਂ ਵਿੱਚ ਇਸ ਬਾਰੇ ਅਧਿਐਨ ਸ਼ੁਰੂ ਹੋ ਗਏ ਹਨ।
ਮਾਹਰਾਂ ਦੇ ਮੁਤਾਬਕ ਅਜੇ ਇਹ ਕਹਿਣਾ ਕਾਹਲੀ ਹੋਵੇਗੀ ਕਿ ਵਾਇਰਸ ਕਾਬੂ ਕਰਨ ਲਈ ਬੂਸਟਰ ਡੋਜ਼ ਦੀ ਲੋੜ ਹੀ ਹੋਵੇਗੀ। ਡਬਲਯੂ ਐਚ ਓ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦੀ ਰਾਏ ਹੈ ਕਿ ਕੋਰੋਨਾ ਖਿਲਾਫ ਟੀਕਾਕਰਨ ਤੋਂ ਬਾਅਦ ਬੂਸਟਰ ਡੋਜ਼ ਦੀ ਲੋੜ ਦੀ ਪੁਸ਼ਟੀ ਕਰਨ ਜਾਂ ਰੱਦ ਕਰਨ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਅਜੇ ਬੂਸਟਰ ਡੋਜ਼ ਲਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਲਈ ਪੂਰੀ ਜਾਣਕਾਰੀ ਹੀ ਨਹੀਂ। ਅਜੇ ਇਸ ਉੱਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਵਾਮੀਨਾਥਨ ਨੇ ਕਿਹਾ ਕਿ ਦੁਨੀਆ ਵਿੱਚ ਅਜੇ ਤਕ ਵੱਧ ਜੋਖਮ ਵਾਲੇ ਲੋਕਾਂ ਨੂੰ ਪਹਿਲੀ ਖੁਰਾਕ ਨਹੀਂ ਲੱਗ ਸਕੀ, ਅਜਿਹੇ ਵਿੱਚ ਬੂਸਟਰ ਡੋਜ਼ ਦੀ ਗੱਲ ਕਰਨਾ ਅਜੇ ਬਹੁਤ ਛੇਤੀ ਹੋਵੇਗਾ। ਵੈਕਸੀਨ ਦੇ ਮਿਸ਼ਰਣ ਦੀ ਸੰਭਾਵਨਾ ਉੱਤੇ ਉਨ੍ਹਾਂ ਕਿਹਾ ਕਿ ਇਸ ਦੇ ਬਿਹਤਰ ਨਤੀਜਿਆਂ ਦੀ ਉਮੀਦ ਹੈ।
ਸਾਊਦੀ ਅਰਬ ਨੇ ਫਾਈਜ਼ਰ-ਬਾਇਓ ਐਨ ਟੈਕ ਦੀ ਵੈਕਸੀਨ ਬੂਸਟਰ ਡੋਜ਼ ਬਣਾ ਦਿੱਤੀ ਹੈ। ਜਿਨ੍ਹਾਂ ਨੂੰ ਪਹਿਲਾਂ ਚੀਨ ਨਿਰਮਤ ਵੈਕਸੀਨ ਲਾਈ ਗਈ ਸੀ, ਉਨ੍ਹਾਂ ਨੂੰ ਬੂਸਟਰ ਡੋਜ਼ ਵਜੋਂ ਫਾਈਜ਼ਰ ਦੀ ਵੈਕਸੀਨ ਲਗਾਈ ਜਾ ਰਹੀ ਹੈ। ਬਹਿਰੀਨ ਨੇ ਵੀ ਲੋਕਾਂ ਨੂੰ ਬੂਸਟਰ ਡੋਜ਼ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਕੋਰੋਨਾ ਵਾਇਰਸ ਦੇ ਖਿਲਾਫ ਟੀਕਾਕਰਨ ਮੁਹਿੰਮ ਵਿੱਚਹਾਲੇ ਵੈਕਸੀਨ ਦੀਆਂ ਦੋ ਖੁਰਾਕਾਂ ਲਾਈਆਂ ਜਾਂਦੀਆਂ ਹਨ ਕਿਉਂਕਿ ਅਜੇ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਕਿ ਦੋਵਾਂ ਖੁਰਾਕਾਂ ਦਾ ਅਸਰ ਕਿੰਨੇ ਸਮਾਂ ਰਹੇਗਾ, ਇਸ ਲਈ ਕਈ ਦੇਸ਼ਾਂ ਵਿੱਚ ਸਾਲ ਵਿੱਚ ਇੱਕ ਖੁਰਾਕ ਯਾਨੀ ਬੂਸਟਰ ਡੋਜ਼ ਲਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਬਰਤਾਨੀਆ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਤੇ ਅਲਫਾ ਵੈਰੀਐਂਟ ਦੇ ਮਾਮਲੇ ਵਧ ਰਹੇ ਹਨ, ਇਸ ਲਈ ਉਥੇ ਬੂਸਟਰ ਡੋਜ਼ ਲਗਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਬਰਤਾਨੀਆ ਵਿੱਚ ਵਲੰਟੀਅਰਾਂ ਨੂੰ ਸੱਤ ਵੱਖ-ਵੱਖ ਵੈਕਸੀਨਾਂ ਲਗਾ ਕੇ ਬੂਸਟਰ ਡੋਜ਼ ਦਾ ਅਧਿਐਨ ਕੀਤਾ ਜਾ ਰਿਹਾ ਹੈ।

Continue Reading

ਅੰਤਰਰਾਸ਼ਟਰੀ

ਗਨੀ ਅਫਗਾਨਿਸਤਾਨ `ਚ ਵੱਧਦੀ ਹਿੰਸਾ ਬਾਰੇ ਬਾਇਡੇਨ ਨੂੰ ਮਿਲਣਗੇ

Published

on

biden

ਵਾਸ਼ਿੰਗਟਨ, 22 ਜੂਨ – ਅਫਗਾਨਿਸਤਾਨ ਵਿੱਚ ਤਾਲਿਬਾਨ ਨਾਲ ਸੰਘਰਸ਼ ਤੇਜ ਹੋਣ ਅਤੇ ਅਮਰੀਕੀ-ਨਾਟੋ ਫੌਜ ਦੀ ਵਾਪਸੀ ਵਿਚਾਲੇ ਵ੍ਹਾਈਟ ਹਾਊਸ ਵਿੱਚ 25 ਜੂਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਵਿਚਾਲੇ ਮੁਲਾਕਾਤ ਹੋਵੇਗੀ। ਗਨੀ ਦੇ ਨਾਲ ਉਨ੍ਹਾਂ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਵੀ ਹੋਣਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕੀ ਫੌਜ ਦੀ ਵਾਪਸੀ ਦੌਰਾਨ ਆਗੂਆਂ ਦੀ ਇਸ ਮੁਲਾਕਾਤ ਨਾਲ ਦੋਵਾਂ ਦੇਸ਼ਾਂ ਵਿਚਾਲੇ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।
ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਨੂੰ ਕੂਟਨੀਤਕ, ਆਰਥਿਕ ਅਤੇ ਮਨੁੱਖੀ ਆਧਾਰ ਉਤੇ ਮਦਦ ਕਰਦਾ ਰਹੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਰਾਸ਼ਟਰੀ ਸੁਲਾਹ-ਸਮਝੌਤੇ ਲਈ ਉਚ ਕੌਂਸਲ ਦੇ ਚੇਅਰਮੈਨ ਅਬਦੁੱਲਾ ਅਬਦੁੱਲਾ ਦੇ ਸਵਾਗਤ ਲਈ ਤਿਆਰ ਹਨ। ਅਮਰੀਕਾ ਤੇ ਅਫਗਾਨਿਸਤਾਨ ਦੇ ਪ੍ਰਮੁੱਖ ਆਗੂਆਂ ਵਿਚਾਲੇ ਇਹ ਬੈਠਕ ਓਦੋਂ ਹੋ ਰਹੀ ਹੈ, ਜਦੋਂ ਤਾਲਿਬਾਨ ਅਤੇ ਅਫਗਾਨ ਆਗੂਆਂ ਵਿਚਾਲੇ ਸੰਘਰਸ਼ ਸਿਖਰ ਉੱਤੇ ਹੈ। ਤਾਲਿਬਾਨ ਅਫਗਾਨਿਸਤਾਨ ਵਿੱਚ ਇੱਕ ਤੋਂ ਬਾਅਦ ਇੱਕ ਜ਼ਿਲੇ੍ਹ ਉੱਤੇ ਕਬਜ਼ਾ ਕਰਦਾ ਜਾ ਰਿਹਾ ਹੈ। ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਸੀਂ ਵਚਨਬੱਧ ਹਾਂ ਕਿ ਅਫਗਾਨਿਸਤਾਨ ਵਿੱਚ ਮੁੜ ਅੱਤਵਾਦੀ ਕਬਜ਼ਾ ਨਾ ਕਰ ਸਕਣ, ਜਿਹੜਾ ਅਮਰੀਕਾ ਲਈ ਵੀ ਖਤਰਨਾਕ ਹੈ।

Continue Reading

ਅੰਤਰਰਾਸ਼ਟਰੀ

ਅਮਰੀਕਾ `ਚ ਕਈ ਗੱਡੀਆਂ ਦੀ ਟੱਕਰ ਵਿੱਚ 12 ਲੋਕਾਂ ਦੀ ਮੌਤ, ਕਈ ਜ਼ਖ਼ਮੀ

Published

on

Accident

ਅਟਲਾਂਟਾ, 22 ਜੂਨ – ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਤੂਫ਼ਾਨ ਕਾਰਨ ਹੋਏ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਅਚਾਨਕ ਆਏ ਹੜ੍ਹ ਕਾਰਨ ਦਰਜਨਾਂ ਘਰ ਨੁਕਸਾਨੇ ਗਏ।
ਅਲਬਾਮਾ ਸੂਬੇ ਦੀ ਬਟਲਰ ਕਾਊਂਟੀ ਦੇ ਕੋਰੋਨਰ ਨੇ ਕਿਹਾ ਕਿ ਦੱਖਣੀ ਮੋਂਟਗੋਮਰੀ ਵਿੱਚ ਕਰੀਬ 15 ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ 9 ਬੱਚਿਆਂ ਸਣੇ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਨਾਂਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਹਾਦਸਾ ਸੜਕਾਂ ਉੱਤੇ ਤਿਲਕਣ ਕਾਰਨ ਹੋਇਆ। ਇਸ ਹਾਦਸੇ ਵਿੱਚ ਇੱਕ ਵੈਨ ਵਿੱਚ ਸਵਾਰ ਅੱਠ ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਚਾਰ ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਇਹ ਵੈਨ ਬੱਚਿਆਂ ਲਈ ਅਲਬਾਮਾ ਸ਼ੈਰਿਫ ਐਸੋਸੀਏਸ਼ਨ ਦੇ ਇੱਕ ਸੰਗਠਨ ਨਾਲ ਸਬੰਧਤ ਸੀ।
ਇਸ ਤੋਂ ਇਲਾਵਾ ਇੱਕ ਹੋਰ ਗੱਡੀ ਵਿੱਚ ਇੱਕ ਵਿਅਕਤੀ ਅਤੇ ਇਕ 9 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕੋਈ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਟਸਕਲੋਸਾ ਸ਼ਹਿਰ ਦੇ ਘਰ ਉੱਤੇ ਇੱਕ ਦਰਖਤ ਡਿੱਗਣ ਕਾਰਨ 24 ਸਾਲਾ ਵਿਅਕਤੀ ਅਤੇ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਤੂਫ਼ਾਨ ਕਾਰਨ ਮਿਸੀਸਿਪੀ ਖਾੜੀ ਖੇਤਰ ਵਿੱਚ 30 ਸੈਂਟੀਮੀਟਰ ਤਕ ਬਾਰਸ਼ ਹੋਈ। ਉਤਰੀ ਜੌਰਜੀਆ, ਦੱਖਣੀ ਕੈਰੋਲੀਨਾ ਦੇ ਜ਼ਿਆਦਾਤਰ ਹਿੱਸਿਆਂ, ਉਤਰੀ ਕੈਰੋਲੀਨਾ ਅਤੇ ਦੱਖਣ ਪੂਰਬ ਅਲਬਾਮਾ ਦੇ ਕੁਝ ਹਿੱਸਿਆਂ ਅਤੇ ਫ਼ਲੋਰਿਡਾ ਪੈਨਹੈਂਡਲ ਵਿੱਚ ਕੱਲ੍ਹ ਅਚਾਨਕ ਹੜ੍ਹ ਆ ਗਿਆ ਸੀ।

Continue Reading

ਰੁਝਾਨ


Copyright by IK Soch News powered by InstantWebsites.ca