Bangladesh: Hindu houses vandalized and set on fire by fanatics
Connect with us [email protected]

Uncategorized

ਬੰਗਲਾ ਦੇਸ਼ : ਅਫਵਾਹ ਉੱਤੇ ਭੜਕੇ ਕੱਟੜ ਪੰਥੀਆਂ ਵੱਲੋਂ ਹਿੰਦੂਆਂ ਦੇ ਘਰਾਂਦੀ ਭੰਨ-ਤੋੜ ਤੇ ਸਾੜ-ਫੂਕ

Published

on

Hindu houses bangla desh

ਢਾਕਾ, 2 ਨਵੰਬਰ, – ਬੰਗਲਾਦੇਸ਼ ਵਿਚ ਕੱਟੜਪੰਥੀਆਂ ਦੀ ਭੀੜ ਨੇ ਫਰਾਂਸ ਦਾ ਸਮਰਥਨ ਕਰਨ ਉੱਤੇ ਕੋਮਿਲਾ ਸ਼ਹਿਰ ਵਿਚ ਹਿੰਦੂ ਭਾਈਚਾਰੇ ਦੇ ਕਈ ਲੋਕਾਂ ਦੇ ਘਰਾਂ ਵਿਚ ਭੰਨ-ਤੋੜ ਕਰਨ ਪਿੱਛੋਂ ਅੱਗ ਲਾ ਦਿੱਤੀ ਹੈ। ਇਨ੍ਹਾਂ ਦਾ ਦੋਸ਼ ਹੈਕਿ ਇਕ ਸਥਾਨਕ ਹਿੰਦੂ ਨੇ ਫੇਸਬੁੱਕ ਉੱਤੇ ਫਰਾਂਸ ਦਾ ਵਿਰੋਧ ਕਰਨ ਵਾਲੀ ਪੋਸਟ ਬਾਰੇ ਨਾਂਹ-ਪੱਖੀ ਟਿੱਪਣੀ ਕੀਤੀ ਸੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕਾ ਹੈ। ਬੰਗਲਾਦੇਸ਼ ਵਿਚ ਫਰਾਂਸ ਦੇ ਵਿਰੋਧ ਵਿਚ ਰੋਜ਼ ਪਹਿਲਾਂ ਤੋਂਹੀ ਵੱਡੀ ਗਿਣਤੀ ਵਿਚ ਲੋਕ ਸੜਕਾਂ ਉੱਤੇਰੋਸ ਪ੍ਰਦਰਸ਼ਨ ਹੋ ਰਹੇ ਹਨ।
ਤਾਜ਼ਾ ਘਟਨਾ ਬਾਰੇ ਬੰਗਲਾਦੇਸ਼ ਦੇ ਸਥਾਨਕ ਮੀਡੀਆ ਢਾਕਾ ਟ੍ਰਿਬਿਊਨਲ ਦੇ ਮੁਤਾਬਕ ਐਤਵਾਰ ਦੁਪਹਿਰ ਵੇਲੇ ਕੋਮਿਲਾ ਦੇ ਮੁਰਾਦਨਗਰ ਸਬ ਜ਼ਿਲ੍ਹਾ ਵਿੱਚ ਕੋਰਬਨਪੁਰ ਪਿੰਡ ਵਿਚ ਇਹ ਵਾਰਦਾਤ ਹੋਈ, ਜਿਸ ਪਿੱਛੋਂ ਉਸ ਨਗਰ ਵਿਚ ਹਿੰਦੂ ਭਾਈਚਾਰੇ ਵਿਚ ਦਹਿਸ਼ਤ ਵਾਲਾ ਮਾਹੌਲ ਹੈ। ਦੰਗਾ ਕਰਨ ਵਾਲਿਆਂ ਨੇ ਸਥਾਨਕ ਯੂਨੀਅਨ ਕੌਂਸਲ ਦੇ ਪ੍ਰਧਾਨ ਬਨਕੁਮਾਰ ਸ਼ਿਵ ਦੇ ਦਫਤਰ ਅਤੇ ਕੁਮੈਂਟ ਕਰਨ ਦੇ ਦੋਸ਼ੀ ਸ਼ੰਕਰ ਦੇਵਨਾਥ ਦੇ ਘਰ ਨੂੰ ਅੱਗ ਲਾ ਦਿੱਤੀ ਹੈ। ਇਹੀ ਨਹੀਂ, ਉਨ੍ਹਾ ਨੇ ਘੱਟੋ-ਘੱਟ 10 ਹੋਰ ਹਿੰਦੂ ਪਰਿਵਾਰਾਂ ਉੱਤੇ ਹਮਲੇ ਵੀ ਕੀਤੇ ਹਨ।ਸਥਾਨਕ ਲੋਕਾਂ ਦੇ ਹਵਾਲੇ ਨਾਲ ਢਾਕਾ ਟ੍ਰਿਬਿਊਨਲ ਨੇ ਲਿਖਿਆ ਹੈ ਕਿ ਸ਼ਨੀਵਾਰ ਇਸ ਪਿੰਡ ਦੇ ਸ਼ੰਕਰ ਦੇਵਨਾਥ ਨੇ ਫਰਾਂਸ ਬਾਰੇ ਇਕ ਫੇਸਬੁੱਕ ਪੋਸਟ ਉੱਤੇ ਟਿੱਪਣੀ ਕੀਤੀ ਸੀ। ਇਸ ਪੋਸਟ ਵਿਚ ਪੈਗੰਬਰ ਮੁਹੰਮਦ ਦਾ ਕਾਰਟੂਨ ਛਾਪਣ ਉੱਤੇ ਫਰਾਂਸ ਦਾ ਵਿਰੋਧ ਕਰਨ ਦੀ ਗੱਲ ਕਹੀ ਗਈ ਸੀ। ਦੋਸ਼ ਇਹ ਲਾਇਆ ਗਿਆ ਹੈ ਕਿ ਸ਼ੰਕਰ ਦੇਵਨਾਥ ਨੇ ਆਪਣੇ ਕੁਮੈਂਟ ਵਿਚ ਫਰਾਂਸ ਦਾ ਸਮਰਥਨ ਕਰਨ ਦੇ ਨਾਲ ਪੈਗੰਬਰ ਮੁਹੰਮਦ ਦੇ ਕਾਰਟੂਨ ਦਾ ਸਮਰਥਨ ਕੀਤਾ ਸੀ, ਜਿਸ ਤੋਂ ਕੱਟੜਪੰਥੀ ਭੜਕ ਪਏ ਹਨ।
ਪੁਲਸ ਨੇ ਅੱਗਜ਼ਨੀ ਦੀ ਘਟਨਾ ਬਾਰੇ ਕੇਸ ਦਰਜ ਕਰ ਲਿਆ, ਪਰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਸ਼ੰਕਰ ਦੇਵਨਾਥ ਅਤੇ ਇਕ ਹੋਰ ਦੋਸ਼ੀ ਅਨਿਕ ਭੌਮਿਕ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੇ ਬਾਅਦ ਕੋਮਿਲਾ ਦੇ ਐਡੀਸ਼ਨਲ ਸੁਪਰਡੈਂਟ ਪੁਲਸ (ਏ ਐੱਸ ਪੀ) ਅਜੀਮੁਲ ਅਹਿਸਨ ਨੇ ਕਿਹਾ ਕਿ ਕੋਰਬਨਪੁਰ ਪਿੰਡ ਦੇ ਲੋਕਾਂ ਦੇ ਇਕ ਗਰੁੱਪ ਨੇ ਸਥਾਨਕ ਯੂਨੀਅਨ ਕੌਂਸਲ ਦੇ ਪ੍ਰਧਾਨ ਬਨ ਕੁਮਾਰ ਸ਼ਿਵ ਤੇ ਸੰਕਰ ਦੇਵਨਾਥ ਦੇਘਰ ਉੱਤੇ ਹਮਲਾ ਕਰ ਦਿਤਾ ਅਤੇ ਕਈ ਹੋਰ ਹਿੰਦੂ ਲੋਕਾਂ ਦੇ ਘਰਾਂ ਵਿਚ ਭੰਨ-ਤੋੜ ਤੇ ਸਾੜ-ਫੂਕ ਕੀਤੀ ਹੈ।

Click Here Latest Punjabi News Online

Uncategorized

ਕਿਸਾਨ ਅੰਦੋਲਨ ਦੇ ਪੱਖ ਵਿੱਚ ਖਾਪ ਪੰਚਾਇਤਾਂ ਵੱਲੋਂ ਦੁੱਧ, ਫਲ ਤੇ ਸਬਜ਼ੀਆਂ ਰੋਕਣ ਦੀ ਧਮਕੀ

Published

on

ban milk, fruits and vegetables
 • ਟਰਾਂਸਪੋਰਟਰਾਂ ਵੱਲੋਂ ਵੀ ਇੱਕ ਦਿਨ ਦੀ ਹੜਤਾਲ ਦਾ ਐਲਾਨ
 • ਕਿਸਾਨਾਂ ਨੇ ਪਾਰਲੀਮੈਂਟ ਸੈਸ਼ਨ ਵਿੱਚ ਕਾਨੂੰਨ ਰੱਦ ਕਰਨ ਦੀ ਮੰਗ ਚੁੱਕੀ
  ਨਵੀਂ ਦਿੱਲੀ, 2 ਦਸੰਬਰ, – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਰਾਜਧਾਨੀ ਦਿੱਲੀ ਵਿੱਚ ਸੱਤ ਦਿਨਾਂ ਤੋਂ ਡਟੇ ਹੋਏ ਕਿਸਾਨਾਂ ਦੇ ਸੰਘਰਸ਼ ਕਰਕੇ ਦਿੱਲੀ ਨੂੰ ਜੋੜਨ ਵਾਲੀਆਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸਰਕਾਰ ਨਾਲ ਕਿਸਾਨ ਨੇਤਾਵਾਂ ਦੀ ਅਗਲੀ ਮੀਟਿੰਗ ਤੋਂ ਪਹਿਲਾਂ ਦਿੱਲੀ ਨੂੰ ਦੁੱਧ, ਫਲ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਦੀ ਧਮਕੀ ਵੀ ਦੇ ਦਿੱਤੀ ਗਈ ਹੈ।
  ਅੱਜ ਬੁੱਧਵਾਰ ਨੂੰ ਹਰਿਆਣਾ ਦੇ ਜੀਂਦ ਤੋਂ ਖਾਪ ਪੰਚਾਇਤਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਜੀਂਦ ਦੇ ਦਾੜਨ ਖਾਪ ਦੇ ਸੈਂਕੜੇ ਨੁਮਾਇੰਦੇ ਅਤੇ ਕਿਸਾਨ ਦਿੱਲੀ ਨੂੰ ਚੱਲ ਪਏ ਹਨ। ਇਨ੍ਹਾਂ ਖਾਪ ਨੇਤਾਵਾਂ ਨੇ ਧਮਕੀ ਦਿੱਤੀ ਹੈ ਕਿ ਜੇ ਅਗਲੀ ਮੀਟਿੰਗ ਵਿੱਚ ਸਰਕਾਰ ਤੇ ਕਿਸਾਨਾਂ ਵਿੱਚ ਕੋਈ ਸਹਿਮਤੀ ਨਾ ਹੋਈ ਤਾਂ ਪਿੰਡਾਂਤੋਂ ਦਿੱਲੀ ਵੱਲ ਨੂੰ ਦੁੱਧ, ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਰੋਕ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਇੰਨਾ ਹਮਲਾਵਰ ਹੋਵੇਗਾ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ।
  ਓਧਰ ਹਰ ਲੰਘਦੇ ਦਿਨ ਨਾਲ ਕਿਸਾਨਾਂ ਦੀ ਲਹਿਰ ਨਾਲ ਨਵੇਂ ਲੋਕ ਜੁੜ ਰਹੇ ਹਨ। ਅੱਜ ਬੁੱਧਵਾਰ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ ਕਿਸਾਨ ਅੰਦੋਲਨ ਦੇ ਪੱਖਵਿੱਚ ਕਿਹਾ ਕਿ ਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂਮੰਨਦੀ ਤਾਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦਿੱਲੀ-ਐਨਸੀਆਰ ਸਮੇਤ ਸਾਰੇ ਦੇਸ਼ ਵਿੱਚ ਅੰਦੋਲਨ ਚਲਾਵੇਗੀ ਅਤੇ ਮਾਲ ਦੀ ਸਪਲਾਈ ਰੋਕ ਦੇਵੇਗੀ।ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿਸਾਨ ਅੰਨ-ਦਾਤਾ ਹੈ ਤੇ ਭਾਰਤ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਵਾਂਗ ਹੈ।
  ਇਸ ਦੌਰਾਨ ਕਿਸਾਨ ਅੰਦੋਲਨ ਦੇ ਛੇਵੇਂ ਦਿਨ ਅੱਜ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਤਿੰਨ ਕਾਨੂੰਨਾਂ ਬਾਰੇ ਲਿਖਤੀ ਦੇਵਾਂਗੇ ਕਿ ਇਨ੍ਹਾਂ ਵਿੱਚ ਕੀ ਮੁਸ਼ਕਲ ਹੈ। ਜੇ ਸਰਕਾਰਨਾਮੰਨੀ ਤਾਂ ਪ੍ਰਦਰਸ਼ਨ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੰਬੇ ਵਿਚਾਰ ਵਟਾਂਦਰੇ ਨਾਲ ਸਾਨੂੰ ਰੋਕਣ ਅਤੇ ਕਿਸਾਨ ਜਥੇਬੰਦੀਆਂ ਵਿਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਨਾਲ ਗੱਲਬਾਤ ਲਈ ਕਿਸਾਨਾਂ ਦੀ ਛੋਟੀ ਕਮੇਟੀ ਨਹੀਂ ਬਣਾਈ ਜਾਏਗੀ। ਅਸੀਂ ਸੱਤ ਜਾਂ ਦਸ ਪੰਨਿਆਂ ਦਾ ਖਰੜਾ ਸਰਕਾਰ ਨੂੰ ਭੇਜਾਂਗੇ, ਪਾਰਲੀਮੈਂਟ ਦਾ ਵਿਸ਼ੇਸ਼ ਅਜਲਾਸਸੱਦ ਕੇ ਇਹ ਕਾਨੂੰਨ ਰੱਦ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਟਿੱਕਰੀ ਬਾਰਡਰ, ਸਿੰਘੂ ਬਾਰਡਰ ਤੇ ਹੋਰ ਸਾਰੇ ਬਾਰਡਰ ਸੀਲ ਕੀਤੇ ਜਾਣਗੇ ਅਤੇਸਾਰੇ ਦੇਸ਼ ਵਿਚ ਪ੍ਰਦਰਸ਼ਨ ਸ਼ੁਰੂ ਹੋਣਗੇ, ਜਿਸ ਦੇ ਲਈ ਰਾਕੇਸ਼ ਟਿਕੈਤ ਦਾ ਵੀ ਸਮਰਥਨ ਮਿਲ ਗਿਆ ਹੈ।

Click Here Punjabi Breaking News Portal

Continue Reading

Uncategorized

ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਪੁੱਜੀ ਸ਼ਾਹੀਨ ਬਾਗ ਦੀ ਦਾਦੀ ਬਿਲਕੀਸ ਬਾਨੋ ਗ੍ਰਿਫਤਾਰ

Published

on

Bilkis Bano arrested

ਨਵੀਂ ਦਿੱਲੀ, 1 ਦਸੰਬਰ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਨਾਗਰਿਕਤਾ ਸੋਧ ਐਕਟ (ਸੀ ਏ ਏ) ਅਤੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ (ਐੱਨ ਆਰ ਸੀ) ਦੇ ਵਿਰੁੱਧ ਪ੍ਰੋਟੈਸਟ ਦਾ ਚਿਹਰੇ ਵਜੋਂ ਜਾਣੀ ਜਾਂਦੀ ਤੇ ਸ਼ਾਹੀਨ ਬਾਗ ਦੀ ਦਾਦੀ ਵਜੋਂ ਪ੍ਰਸਿੱਧ ਬਿਲਕੀਸ ਬਾਨੋ ਨੂੰ ਦਿੱਲੀ ਪੁਲਿਸ ਨੇ ਸਿੰਘੂ ਸਰਹੱਦ ਉੱਤੇ ਗ੍ਰਿਫਤਾਰ ਕੀਤਾ ਹੈ। ਉਹ ਅੱਜ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਨ ਲਈ ਸਿੰਘੂ ਬਾਰਡਰ ਉੱਤੇ ਪਹੁੰਚੀ ਸੀ।
ਇਸ ਤੋਂ ਪਹਿਲਾਂ ਬਿਲਕੀਸ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਹਾਂ ਤੇ ਅਸੀਂ ਕਿਸਾਨਾਂ ਦੇ ਰੋਸ ਦਾ ਸਮਰਥਨ ਕਰਾਂਗੀਆਂ,ਅਸੀਂ ਆਵਾਜ਼ ਬੁਲੰਦ ਕਰਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।ਵਰਨਣ ਯੋਗ ਹੈ ਕਿ ਸੋਮਵਾਰ ਰਾਤ ਸੋਸ਼ਲ ਮੀਡੀਆ ਉੱਤੇਬਿਲਕੀਸ ਦਾਦੀ ਦੀ ਵਾਇਰਲ ਹੋਈ ਵੀਡੀਓ ਵਿੱਚ ਉਹ ਕਿਸਾਨਾਂ ਦੇ ਇੱਕ ਪ੍ਰਦਰਸ਼ਨ ਸਥਾਨ ਉਤੇ ਦਿਖਾਈ ਦਿੱਤੀ ਸੀ। ਇਸ ਵੀਡੀਓ ਵਿਚ ਦਾਦੀ ਨਾਲ ਤੁਰ ਰਹੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਉੱਤਰ ਪ੍ਰਦੇਸ਼ਤੋਂ ਪਰਤਦਿਆਂ ਉਹ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਰੁਕੀ ਹੈ।
ਬਿਲਕੀਸ ਦਾਦੀ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੁੱਧ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਵੇਲੇ ਮੁੱਖ ਚਿਹਰੇ ਵਜੋਂ ਸਾਹਮਣੇ ਆਈ ਸੀ। ਅਮਰੀਕਾ ਦੇ ਟਾਈਮ ਮੈਗਜ਼ੀਨ ਦੀ ਪੱਤਰਕਾਰ ਰਾਣਾ ਅਯੂਬ ਨੇ ਇੱਕ ਲੇਖ ਵਿੱਚ ਬਿਲਕਿਸ ਦਾਦੀ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਦੱਸਿਆ ਸੀ ਕਿ ਕਿਵੇਂ ਬਿਲਕੀਸ ਦਾਦੀ ਦਿੱਲੀ ਦੀ ਕੜਾਕੇ ਦੀ ਠੰਡ ਵਿੱਚ ਰੋਸ ਪ੍ਰਦਰਸ਼ਨ ਦੀ ਥਾਂ ਖੜੀ ਹੋਈ ਅਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿੱਚ ਲੋਕਾਂ ਦੀ ਅਵਾਜ਼ ਬਣ ਗਈ ਸੀ। ਬਿਲਕਿਸ ਦਾਦੀ ਦੇ ਨਾਮ ਨਾਲ ਮਸ਼ਹੂਰ ਬਿਲਕਿਸ ਬਾਨੋ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਵਸਨੀਕ ਹੈ, ਪਰ ਅੱਜਕੱਲ੍ਹ ਆਪਣੇ ਬੱਚਿਆਂ ਨਾਲ ਦਿੱਲੀ ਵਿਚ ਰਹਿੰਦੀ ਹੈ। ਉਸ ਦਾ ਮਰਹੂਮ ਪਤੀ ਖੇਤ ਮਜ਼ਦੂਰੀ ਕਰਦਾ ਸੀ। ਵਿਰੋਧ ਪ੍ਰਦਰਸ਼ਨ ਵੇਲੇ ਬਿਲਕਿਸ ਦਾਦੀ ਨੇ ਦੱਸਿਆ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਕਿਸੇ ਰਾਜਸੀ ਲਹਿਰ ਵਿਚ ਹਿੱਸਾ ਨਹੀਂ ਲਿਆ ਸੀ। ਪਹਿਲਾਂ ਉਹ ਸਿਰਫ ਇੱਕ ਘਰੇਲੂ ਔਰਤ ਸੀ, ਕਦੇ ਆਪਣਾ ਘਰ ਨਹੀਂ ਛੱਡਿਆ, ਪਰ ਇਸ ਪ੍ਰਦਰਸ਼ਨ ਵਿਚ ਉਨ੍ਹਾਂ ਦਾ ਖਾਣਾ-ਪੀਣਾ ਅਤੇ ਸੌਣਾ ਧਰਨਾ ਸਥਾਨ ਉਤੇ ਹੁੰਦਾ ਸੀ, ਕੁਝ ਸਮੇਂ ਲਈ ਘਰ ਸਿਰਫ ਕੱਪੜੇ ਬਦਲਣ ਜਾਂਦੀ ਸੀ।

Click Here Latest Indian Political News in Punjabi

Continue Reading

Uncategorized

ਕਿਸਾਨ ਮੋਰਚੇ ਦਾ ਅਸਰ : ਹਰਿਆਣਾ ਦੀਆਂ 40 ਤੋਂ ਵੱਧ ਖਾਪ ਪੰਚਾਇਤਾਂ ਨੇ ਖੱਟਰ ਸਰਕਾਰ ਵਿਰੁੱਧ ਝੰਡਾ ਚੁੱਕਿਆ

Published

on

haryana kisan
 • ਅਜੇ ਚੌਟਾਲਾ ਵੱਲੋਂ ਨੁਕਤਾਚੀਨੀ, ਜੇ ਜੇ ਪੀ ਦੇ ਤੇਵਰ ਬਦਲੇ
  ਜੀਂਦ, 1 ਦਸੰਬਰ, – ਹਰਿਆਣਾ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਨੇ ਓਥੋਂ ਦੀ ਮਨੋਹਰ ਲਾਲ ਖੱਟਰ ਸਰਕਾਰ ਦੇ ਵਿਰੋਧ ਦਾ ਫੈਸਲਾ ਕਰ ਲਿਆ ਹੈ। ਇਨ੍ਹਾਂ ਪੰਚਾਇਤਾਂ ਨੇ ਵਿਧਾਇਕਾਂ ਨਾਲ ਮਿਲ ਕੇ ਖੱਟਰ ਸਰਕਾਰ ਦੀ ਛੁੱਟੀ ਕਰਨ ਲਈ ਉਨ੍ਹਾਂ ਦਾ ਸਮੱਰਥਨ ਵਾਪਸ ਕਰਾਉਣ ਦੀ ਤਿਆਰੀ ਕਰ ਲਈ ਹੈ।
  ਅੱਜ ਮੰਗਲਵਾਰ ਨੂੰ ਜੀਂਦ ਵਿੱਚ 40 ਤੋਂ ਵੱਧ ਖਾਪ ਪੰਚਾਇਤਾਂ ਦੀ ਮੀਟਿੰਗ ਹੋਈ, ਜਿੱਥੇ ਖਾਪਾਂ ਨੇ ਫੈਸਲਾ ਕੀਤਾ ਕਿ ਹਰਿਆਣਾ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤਰ ਵਿਧਾਇਕ ਬਣੇ ਹਨ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਜਾਏਗੀ ਤੇ ਵੱਖ-ਵੱਖ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਜਾਏਗੀ ਕੀ ਉਹ ਭਾਜਪਾ ਮੁੱਖ ਮੰਤਰੀ ਮਨੋਨਰ ਲਾਲ ਖੱਟਰ ਦੀ ਇਸ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣ। ਖਾਪ ਪੰਚਾਇਤਾਂ ਨੇ ਕਿਹਾ ਕਿ ਇਸ ਮਕਸਦ ਦੇ ਲਈ ਇੱਕ ਕਮੇਟੀ ਵੀ ਬਣਾਈ ਜਾਏਗੀ, ਜੋ ਵਿਧਾਇਕਾਂ ਨੂੰਖੱਟਰ ਦਾ ਸਮੱਰਥਨ ਵਾਪਸੀ ਲਈ ਮਿਲੇਗੀ। ਇਸ ਦੇ ਨਾਲ ਖਾਪਾਂ ਨੇ ਫੈਸਲਾ ਕੀਤਾ ਹੈ ਕਿ ਖਾਪਾਂ ਆਪੋ-ਆਪਣੇ ਪੱਧਰ ਉਤੇ ਯਤਨ ਕਰਨ ਅਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰਨ।
  ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕਰਕੇ ਹਰਿਆਣੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਸਰਕਾਰ ਦੇ ਲਈ ਨਵਾਂ ਖਤਰਾ ਮਹਿਸੂਸ ਹੋਣ ਲੱਗਾ ਹੈ। ਅੱਜ ਉਸ ਦੀ ਸਹਿਯੋਗੀ ਪਾਰਟੀ ਨੇ ਚੇਤਾਵਨੀ ਦੇ ਦਿੱਤੀ ਹੈ। ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਅਜੇ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਉੱਤੇ ਵੱਡਾ ਸੋਚਣਾ ਤੇ ਕਿਸਾਨੀ ਮੰਗਾਂ ਦਾ ਹੱਲ ਲੱਭਣਾ ਚਾਹੀਦਾ ਹੈ। ਭਾਜਪਾ ਨਾਲ ਹਰਿਆਣਾ ਦੀ ਸੱਤਾ ਵਿੱਚ ਸ਼ਾਮਲ ਜੇਜੇ ਪੀ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਧਰਮ ਸੰਕਟ ਵਿੱਚ ਹੈ,ਕਿਉਂਕਿਇਹ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਦੀ ਹੈ ਤੇ ਇਸ ਦਾ ਵੋਟ ਬੈਂਕ ਕਿਸਾਨ ਹੀਅੱਜ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਅਜੇ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰੇਉਨ੍ਹਾਂ ਨੇ ਕਿਹਾ ਕਿ ਅੰਨ-ਦਾਤਾ ਸੜਕਾਂ ਉੱਤੇ ਪ੍ਰੇਸ਼ਾਨ ਹੋ ਰਿਹਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੱਡੀ ਸੋਚ ਨਾਲ ਕਿਸਾਨਾਂ ਦੀ ਮੰਗ ਪੂਰੀ ਕਰੇ।

Click Here Latest Indian Political News in Punjabi

Continue Reading

ਰੁਝਾਨ