Hoshiarpur Goha case: High Court summons Government of India,
Connect with us apnews@iksoch.com

ਪੰਜਾਬੀ ਖ਼ਬਰਾਂ

ਹੁਸਿ਼ਆਰਪੁਰ ਗੋਹਾ ਕਾਂਡ:ਹਾਈ ਕੋਰਟ ਨੇ ਭਾਰਤ ਸਰਕਾਰ, ਹੋਮਸੈਕਟਰੀ ਪੰਜਾਬ ਅਤੇ ਡੀਜੀਪੀ ਨੂੰ ਤਲ਼ਬ ਕਰ ਲਿਆ

Published

on

high court

ਚੰਡੀਗੜ੍ਹ, 12 ਜਨਵਰੀ, – ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਸੁਰੱਖਿਆਦੀ ਮੰਗ ਲਈ ਪਟੀਸ਼ਨ ਉੱਤੇ ਸੁਣਵਾਈ ਪਿੱਛੋਂ ਕੇਂਦਰ ਸਰਕਾਰ, ਪੰਜਾਬ ਦੇ ਗ੍ਰਹਿ ਸੈਕਟਰੀ ਅਤੇ ਪੰਜਾਬ ਪੁਲਸ ਦੇ ਮੁਖੀ (ਡੀਜੀਪੀ) ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲ਼ਬ ਕੀਤਾ ਹੈ। ਹਾਈ ਕੋਰਟ ਦੇ ਜਸਟਿਸ ਏਕੇ ਤਿਆਗੀ ਨੇ ਪੰਜਾਬ ਸਰਕਾਰ ਨੂੰਹਦਾਇਤ ਦਿੱਤੀ ਕਿ ਉਹ ਪਟੀਸ਼ਨਕਰਤਾ ਨੂੰ ਤਿੰਨ ਨਿੱਜੀ ਸੁਰੱਖਿਆ ਅਫ਼ਸਰ (ਪੀਐੱਸਓ) ਤੋਂ ਇਲਾਵਾ ਹੋਰ ਸੁਰੱਖਿਆ ਮੁਲਾਜ਼ਮ ਵੀ ਤੁਰੰਤ ਹਾਸਲ ਕਰਾਉਣ।
ਵਰਨਣ ਯੋਗ ਹੈ ਕਿ ਪਹਿਲੀ ਜਨਵਰੀ ਨੂੰ ਤੀਕਸ਼ਣ ਸੂਦ ਦੇ ਘਰ ਇਕ ਜਥੇਬੰਦੀ ਦੇ ਵਰਕਰਾਂ ਨੇ ਗੋਹੇ ਨਾਲ ਲੱਦੀ ਟਰਾਲੀ ਪਲਟਦਿੱਤੀ ਤੇ ਤਿੱਖੇ ਨਾਅਰੇ ਲਾਏ ਸਨ। ਹਾਈ ਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਵਿਚ ਸੂਦ ਨੇ ਦੱਸਿਆ ਹੈ ਕਿ ਗੋਹਾ ਸੁੱਟਣ ਦੀ ਘਟਨਾ ਦੌਰਾਨ ਉਨ੍ਹਾਂ ਨੂੰ ਮਾਰਨ ਦਾ ਯਤਨ ਕੀਤਾ ਗਿਆ ਸੀ ਤੇ ਹਮਲਾ ਕਰਨ ਵਾਲੇ ਖ਼ੁਦ ਨੂੰ ਕਿਸਾਨ ਦੱਸਦੇ ਸਨ, ਜਦਕਿ ਅਸਲ ਵਿਚ ਉਹ ਇਕ ਮੰਤਰੀ ਦੇ ਹਮਾਇਤੀ ਲੋਕ ਹਨ। ਉਨ੍ਹਾਂ ਇਹ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਦਾ ਸਹਾਰਾ ਲੈ ਕੇ ਭਾਜਪਾ ਅਹੁਦੇਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਆਂ ਨੂੰ ਜਾਨ ਦਾ ਖ਼ਤਰਾ ਹੈ। ਤੀਕਸ਼ਣ ਸੂਦ ਦੇ ਮੁਤਾਬਕ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਿਛਲੇ ਹਫ਼ਤੇ ਚਿੱਠੀ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ, ਪਰ ਹਾਲੇ ਕੋਈ ਫ਼ੈਸਲਾ ਨਹੀਂ ਆਇਆ। ਉਨ੍ਹਾਂ ਨੇ ਇਸ ਪਟੀਸ਼ਨ ਦੇ ਰਾਹੀਂ ਹਾਈ ਕੋਰਟ ਤੋਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਡੀਜੀਪੀ ਪੰਜਾਬ ਨੂੰ ਉਨ੍ਹਾਂ ਨੂੰ ਅਤੇ ਪਰਿਵਾਰ ਦੇ ਜੀਆਂ ਨੂੰਸੁਰੱਖਿਆਹਾਸਲ ਕਰਾਉਣ ਬਾਰੇ ਹਦਾਇਤ ਕੀਤੀ ਜਾਵੇ।

ਪੰਜਾਬੀ ਖ਼ਬਰਾਂ

ਪੰਚਾਇਤ ਤੋਂ ਤੰਗ ਆ ਕੇ ਦੋ ਭਰਾਵਾਂ ਨੇ ਜ਼ਹਿਰੀਲੀ ਚੀਜ਼ ਖਾਧੀ, ਇੱਕ ਦੀ ਮੌਤ

Published

on

suicide

ਹੁਸ਼ਿਆਰਪੁਰ, 25 ਜਨਵਰੀ – ਥਾਣਾ ਸਦਰ ਦੇ ਪਿੰਡ ਮੰਗੂਵਾਲ ਵਿਖੇ ਦੋ ਸੱਕੇ ਭਰਾਵਾਂ ਨੇ ਪੰਚਾਇਤ ਤੇ ਇੱਕ ਹੋਰ ਵਿਅਕਤੀ ਵੱਲੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਲਈ। ਇੱਕ ਭਰਾ ਨੇ ਚੰਡੀਗੜ੍ਹ ਜਾਂਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ, ਦੂਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ।
ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਜਸਵੀਰ ਸਿੰਘ (26) ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਬੀਤੀ 10 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਚੋਰੀ ਹੋ ਗਈ ਸੀ। ਜਿਸ ਘਰ ਚੋਰੀ ਹੋਈ ਸੀ, ਉਸ ਦਾ ਮਾਲਕ ਉਸ ਤੇ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਤੇ ਸ਼ੱਕ ਕਰਨ ਲੱਗ ਪਿਆ। ਇਸ ਬਾਰੇਉਸ ਨੇ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕਰ ਦਿੱਤੀ । ਪਿੰਡ ਦੀ ਪੰਚਾਇਤ ਤੇ ਪੁਲਸ ਨੇ ਵੀ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ਉਨ੍ਹਾਂ ਤੇ ਚੋਰੀ ਦੀ ਵਾਰਦਾਤ ਮੰਨਣ ਲਈ ਦਬਾਅ ਪਾਉਣ ਲੱਗ ਪਏ। ਪੰਚਾਇਤ ਨੇ ਉਨ੍ਹਾਂ ਨੂੰ ਕਈ ਵਾਰ ਬੁਲਾ ਕੇ ਜ਼ਲੀਲ ਕੀਤਾ, ਜਿਸ ਤੋਂ ਦੁਖੀ ਹੋ ਕੇ ਦੋਵਾਂ ਭਰਾਵਾਂ ਨੇ ਕੱਲ੍ਹ ਸ਼ਾਮੀਂਜ਼ਹਿਰੀਲੀ ਚੀਜ਼ ਨਿਗਲ ਲਈ। ਪਤਾ ਲੱਗਣਤੇ ਪਰਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਵੱਡੇ ਭਰਾ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਮੁਬਾਰਕਪੁਰ ਵਿਖੇ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦਾ ਕੁਝ ਕੁ ਮਹੀਨੇ ਦਾ ਬੱਚਾ ਹੈ।ਇਸ ਬਾਰੇ ਡੀ ਐਸ ਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ `ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪਿੰਡ ਦੀ ਸਰਪੰਚ ਕੁਸ਼ਲਾ ਦੇਵੀ ਦੇ ਪਤੀ ਉਗਦੀਤ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਨੂੰ ਚੋਰੀ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ।

Continue Reading

ਪੰਜਾਬੀ ਖ਼ਬਰਾਂ

ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ

Published

on

accident

ਬਠਿੰਡਾ, 25 ਜਨਵਰੀ – ਬਠਿੰਡਾ-ਮਾਨਸਾ ਰੋਡ ਉੱਤੇ ਪਿੰਡ ਭਾਈ ਬਖਤੌਰ ਕੋਲ ਮਹਿੰਦਰਾ ਪਿਕਅਪ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੱਡੀ ਚਾਲਕ ਸੜਕ ਤੇ ਡਿੱਗ ਪਿਆ ਤੇ ਪਿੱਛੋਂ ਆ ਰਹੀ ਗੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਰਾਤ ਹੋਣ ਕਾਰਨ ਗੱਡੀਆਂ ਲਾਸ਼ ਤੋਂ ਲੰਘਦੀਆਂ ਰਹੀਆਂ। ਗੱਡੀ ਦਾ ਸਹਾਇਕ ਚਾਲਕ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਟੀਮ ਤੇ ਥਾਣਾ ਕੋਟਫੱਤਾ ਦੀ ਪੁਲਸ ਮੌਕੇ ਤੇ ਪਹੁੰਚੀ। ਸਹਾਇਕ ਚਾਲਕ ਨੂੰ 108 ਐਂਬੂਲੈਂਸ ਰਾਹੀਂ ਬਠਿੰਡਾ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਮਹਿੰਦਰਾ ਪਿਕਅਪ ਫਰੀਦਕੋਟ ਤੋਂ ਬਠਿੰਡਾ ਵਾਇਆ ਮਾਨਸਾ ਜਾ ਰਹੀ ਸੀ। ਗੱਡੀ ਵਿੱਚ ਬਿਜਲੀ ਦੀਆਂ ਤਾਰਾਂ ਲੱਦੀਆਂ ਹੋਈਆਂ ਸਨ। ਪਿਕਅਪਚੋਂ ਕੈਸ਼ ਅਤੇ ਗੱਡੀ ਦੇ ਕਾਗਜ਼ਾਤ ਗਾਇਬ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਸ਼ਨਾਖਤ ਬੀਰਬਲ ਸ਼ਰਮਾ (38) ਵਾਸੀ ਸਿੱਧੂ ਹਸਪਤਾਲ ਵਾਲੀ ਗਲੀ ਮਾਨਸਾ ਅਤੇ ਪ੍ਰੇਮ ਕੁਮਾਰ (30) ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।ਥਾਣਾ ਕੋਟਫੱਤਾ ਦੇ ਏ ਐਸ ਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਣਪਛਾਤੇ ਵਾਹਨ ਚਾਲਕਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Continue Reading

ਪੰਜਾਬੀ ਖ਼ਬਰਾਂ

ਨੌਜਵਾਨ ਵੱਲੋਂ ਦੋਸ਼ :ਏ ਐਸ ਆਈ ਨੇ ਸਰੀਆ ਗਰਮ ਕਰ ਕੇ ਪਿੱਠ ਉਤੇ ਥਾਣਾ-6 ਲਿਖ ਦਿੱਤੈ

Published

on

On police remand

ਜਲੰਧਰ, 25 ਜਨਵਰੀ – ਗੌਰਮਿੰਟ ਰੇਲਵੇ ਪੁਲੀਸ (ਜੀ ਆਰ ਪੀ) ਵੱਲੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫਤਾਰ 29 ਸਾਲਾ ਨੌਜਵਾਨ ਨੇ ਜ਼ਮਾਨਤ ਤੇ ਆਉਣ ਪਿੱਛੋਂ ਥਾਣਾ ਛੇ ਦੀ ਪੁਲਸਤੇ ਸਰੀਆ ਗਰਮ ਕਰ ਕੇ ਥਾਣਾ 6 ਲਿਖਣ ਦਾ ਦੋਸ਼ ਲਾਇਆ ਹੈ। ਆਬਾਦਪੁਰ ਦੇ ਵਾਸੀ ਸੂਰਜ ਪ੍ਰਕਾਸ਼ ਨੇ ਕਿਹਾ ਕਿ ਥਾਣਾ-6 ਦੇ ਏ ਐਸ ਆਈ ਕਸ਼ਮੀਰਾ ਸਿੰਘ ਨੇ ਪਹਿਲਾਂ ਉਸ ਨੂੰ ਘਰੋਂ ਚੁੱਕਿਆ ਅਤੇ ਫਿਰ ਥਾਣੇ ਲਿਜਾ ਕੇ ਉਥੇ ਉਸ ਦੇ ਨਾਲ ਜ਼ੁਲਮ ਕੀਤਾ।
ਏ ਸੀ ਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਏ ਐਸ ਆਈ ਤੇ ਲਗਾਏ ਗਏ ਦੋਸ਼ ਝੂਠੇ ਹਨ ਅਤੇ ਸੂਰਜ ਪ੍ਰਕਾਸ਼ ਉਤੇ ਥਾਣਾ-ਛੇ ਵਿੱਚ ਲੁੱਟ ਅਤੇ ਸਨੈਚਿੰਗ ਦੇ ਕਈ ਕੇਸ ਦਰਜ ਹਨ। ਤਿੰਨ ਜਨਵਰੀ ਨੂੰ ਏ ਐਸ ਆਈ ਕਸ਼ਮੀਰਾ ਸਿੰਘ ਪੁਲਸ ਪਾਰਟੀ ਸਮੇਤ ਉਸ ਦੇ ਘਰ ਗਏ ਸਨ ਤਾਂ ਕਿ ਪਤਾ ਲੱਗ ਸਕੇ ਕਿ ਉਹ ਕੋਈ ਗਲਤ ਕੰਮ ਤਾਂ ਨਹੀਂ ਕਰਦਾ। ਜਦ ਪੁਲਸ ਓਥੇ ਪਹੁੰਚੀ ਤਾਂ ਸੂਰਜ ਪ੍ਰਕਾਸ਼ ਦੇ ਪਰਵਾਰ ਨੇ ਹੰਗਾਮਾ ਕੀਤਾ ਤੇ ਕਿਹਾ ਕਿ ਬੇਟਾ ਦੋ ਦਿਨ ਤੋਂ ਘਰ ਨਹੀਂ ਆਇਆ। ਉਸ ਨੂੰ ਥਾਣਾ ਛੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸੇ ਰਾਤ ਨੌਜਵਾਨ ਦੇ ਪਰਵਾਰ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਜੀ ਆਰ ਪੀ ਨੇ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਸੀ। ਉਥੋਂ ਜ਼ਮਾਨਤ ਮਿਲਣ ਦੇ ਬਾਅਦ ਉਹ ਬਾਹਰ ਆਇਆ ਤਾਂ ਏ ਐਸ ਆਈਤੇ ਇਹ ਦੋਸ਼ ਲਗਾਏ। ਏ ਸੀ ਪੀ ਨੇ ਕਿਹਾ ਕਿ ਪੁਲਸ ਉਸ ਨੂੰ ਥਾਣੇ ਨਹੀਂ ਲੈ ਕੇ ਆਈ। ਸਾਰੇ ਦੋਸ਼ ਬੇਬੁਨਿਆਦ ਹਨ। ਫਿਰ ਵੀ ਪੁਲਸ ਆਪਣੇ ਤੌਰ `ਤੇ ਜਾਂਚ ਕਰ ਰਹੀ ਹੈ। ਓਧਰ ਜੀ ਆਰ ਪੀ ਦੇ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਕਿਹਾ ਕਿ ਸੂਰਜ ਪ੍ਰਕਾਸ਼ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਅਗਲੇ ਦਿਨ ਕੋਰਟ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca