High Court stern on triple divorce sender on WhatsApp
Connect with us apnews@iksoch.com

ਪੰਜਾਬੀ ਖ਼ਬਰਾਂ

ਵਟਸਐਪ `ਤੇ ਟਿ੍ਰਪਲ ਤਲਾਕ ਭੇਜਣ ਵਾਲੇ ਬਾਰੇ ਹਾਈ ਕੋਰਟ ਸਖਤ

Published

on

high court chandighar

ਚੰਡੀਗੜ੍ਹ, 8 ਜਨਵਰੀ – ਮੁਸਲਮ ਭਾਈਚਾਰੇ ‘ਚ ਤਲਾਕ-ਤਲਾਕ ਯਾਨੀ ਟ੍ਰਿਪਲ ਤਲਾਕ ਦੀ ਰਸਮ ਨੂੰ ਬੰਦ ਕਰਨ ਲਈ ਦਿ ਮੁਸਲਿਮ ਵੁਮੈਨ (ਪ੍ਰੋਟੈਕਸ਼ਨ ਆਫ਼ ਰਾਈਟਸ ਆਨ ਮੈਰਿਜ) ਐਕਟ, 2019 ਬਣਨ ਦੇ ਬਾਵਜੂਦ ਇਹ ਰਸਮ ਜਾਰੀ ਹੈ। ਇਸੇ ਤਰ੍ਹਾਂ ਦਾ ਮਾਮਲਾ ਪੰਜਾਬ ਦੇ ਮਲੇਰਕੋਟਲਾ ਨੇੜਲੇ ਪਿੰਡ ਅੱਬਾਸਪੁਰਾ `ਚ ਪਤਾ ਲੱਗਾ, ਜਿੱਥੇ ਇੱਕ ਮਹਿਲਾ ਨੂੰ ਉਸ ਦੇ ਪਤੀ ਨੇ ਨਾ ਸਿਰਫ ਵਟਸਐਪ ‘ਤੇ ਤਲਾਕ-ਤਲਾਕ-ਤਲਾਕ ਲਿਖ ਕੇ ਭੇਜ ਦਿੱਤਾ, ਸਗੋਂ ਨਵੀਂ ਵਿਆਹੀ ਪਤਨੀ ਦੀ ਤਸਵੀਰ ਵੀ ਨਾਲ ਭੇਜ ਦਿੱਤੀ ਹੈ।
ਇਸ ਪਿੱਛੋਂ ਤਿੰਨ ਤਲਾਕ ਬਾਰੇ ਐਕਟ ਹੇਠ ਕਾਰਵਾਈ ਦੀ ਮੰਗ ਲਈ ਐਡਵੋਕੇਟ ਫ਼ੈਰੀ ਸੋਫ਼ਤ ਦੇ ਰਾਹੀਂ ਦਾਖ਼ਲ ਇਸ ਪੀੜਤ ਪਤਨੀ ਦੀ ਪਟੀਸ਼ਨ ਉਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਤੀ ਤੇ ਪੁਲਸ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ ਕਿ ਕਿਉਂ ਨਾ ਪਤੀ ਵਿਰੁੱਧ ਕਾਰਵਾਈ ਕੀਤੀ ਜਾਵੇ। ਐਕਟ ਦੇ ਹਵਾਲੇ ਨਾਲ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਐਕਟ ਤਹਿਤ ਸਿਰਫ਼ ‘ਤਲਾਕ’ ਕਹਿਣ ਨਾਲ ਤਲਾਕ ਨਹੀਂ ਮੰਨਿਆ ਜਾ ਸਕਦਾ ਤੇ ਤਲਾਕ ਕਹਿਣ ਜਾਂ ਕਿਸੇ ਵੀ ਤਰੀਕੇ ਨਾਲ ਤਲਾਕ ਲਫ਼ਜ ਲਿਖ ਕੇ ਭੇਜਣਾ ਗ਼ੈਰ ਕਾਨੂੰਨੀ ਹੈ ਤੇ ਜੇ ਕੋਈ ਮੁਸਲਮਾਨ ਪਤੀ ਅਜਿਹਾ ਕਰਦਾ ਹੈ ਤਾਂ ਉਸ ਨੂੰ ਤਿੰਨ ਸਾਲ ਸਜ਼ਾ ਹੋ ਸਕਦੀ ਹੈ ਤੇ ਇਹੋ ਹੀ ਨਹੀਂ ਉਸ ਨੂੰ ਮਜਿਸਟ੍ਰੇਟ ਕੋਲੋਂ ਜ਼ਮਾਨਤ ਵੀ ਉਸੇ ਸੂਰਤ ਵਿੱਚ ਮਿਲ ਸਕਦੀ ਹੈ, ਜਦੋਂ ਉਸ ਦੀ ਪਤਨੀ ਦਲੀਲਾਂ ਨਾਲ ਸੰਤੁਸ਼ਟ ਹੋਵੇ।

ਪੰਜਾਬੀ ਖ਼ਬਰਾਂ

ਦਿੱਲੀ ਬਾਰਡਰਾਂ `ਤੇ ਚੱਲਦੇ ਕਿਸਾਨ ਸੰਘਰਸ਼ ਦੌਰਾਨ ਤਿੰਨ ਜਣੇ ਹੋਰਚੱਲ ਵੱਸੇ

Published

on

kisan unions

ਚੰਡੀਗੜ੍ਹ, 21 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਚੱਲਦੇ ਕਿਸਾਨ ਸੰਘਰਸ਼ ਦੇ ਦੌਰਾਨ ਕੱਲ੍ਹ ਫਿਰ ਤਿੰਨ ਹੋਰ ਕਿਸਾਨਾਂ ਦੀ ਇੱਕ ਜਾਂ ਦੂਸਰੇ ਕਾਰਨ ਕਰ ਕੇ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਦੇਵ ਸਿੰਘ ਪੁੱਤਰ ਹਮੀਰ ਸਿੰਘ (60) ਪਿੰਡ ਬੁਗਰਾ ਕਿਸਾਨ ਸੰਘਰਸ਼ ਵਿੱਚ ਲਗਾਤਾਰ 20 ਦਿਨਾਂ ਤੋਂ ਟਿਕਰੀ ਬਾਰਡਰ ਤੇ ਸੀ। ਇਸ ਦੌਰਾਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਰੋਹਤਕ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਫਿਰ ਪਟਿਆਲੇ ਲਿਆਂਦਾ ਗਿਆ, ਪਰ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ ਤੇ ਅਖੀਰ ਉਸ ਦੀ ਮੌਤ ਹੋ ਗਈ। ਏਸੇ ਤਰ੍ਹਾਂ ਨਾਭਾ ਇਲਾਕੇ ਦੇ ਤੁੰਗਾ ਪਿੰਡ ਦੇ ਧੰਨਾ ਸਿੰਘ (60 ਸਾਲ) ਦਾ ਦਿਹਾਂਤ ਹੋ ਗਿਆ। ਉਹ 26 ਦਸੰਬਰ ਤੋਂ ਦਿੱਲੀ ਸਰਹੱਦ ‘ਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਸ਼ਾਮਲ ਸੀ ਅਤੇ ਰਾਤ ਨੂੰ ਓਥੇ ਆਪਣੀ ਟਰਾਲੀਚ ਸੌਂਦਾ ਅਤੇ ਆਪਣੇ ਸਾਥੀਆਂ ਨਾਲ ਸੰਘਰਸ਼ ਲੜਨ ਦੀਆਂ ਤਿਆਰੀਆਂ ਦੀਆਂ ਗੱਲਾਂ ਕਰਦਾ ਸੀ। ਕੱਲ੍ਹ ਸਵੇਰੇ ਉਹ ਆਪਣੇ ਬਿਸਤਰੇ ਤੇ ਬੇਹੋਸ਼ ਮਿਲਿਆ ਤਾਂ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਧੰਨਾ ਸਿੰਘ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਂ, ਪਤਨੀ, ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੱਟ ਦਾ ਨੌਜਵਾਨ ਕਿਸਾਨ, ਜੋ ਸਿੰਘੂ ਬਾਰਡਰ ਵਿਖੇ ਸੰਘਰਸ਼ ਚ ਗਿਆ ਸੀ, ਦੀ ਮੌਤ ਹੋਣ ਦੀ ਵੀ ਖਬਰ ਆਈ ਹੈ। ਜਗਜੀਤ ਸਿੰਘ ਬੱਬੂ (35) ਪੁੱਤਰ ਗੁਰਮੇਲ ਸਿੰਘ ਫੌਜੀ ਪਿੰਡ ਢੱਟ ਦੀ ਕੱਲ੍ਹ ਬਾਰਡਰ ਉੱਤੇ ਧਰਨੇ ਦੌਰਾਨ ਤਬੀਅਤ ਵਿਗੜੀ ਤੇ ਅਚਾਨਕ ਹੀ ਉਸ ਦੀ ਮੌਤ ਹੋ ਗਈ।

Continue Reading

ਪੰਜਾਬੀ ਖ਼ਬਰਾਂ

ਮਨਾਲੀ ਵਿੱਚ ਖੇਤੀ ਕਾਨੂੰਨਾਂ ਖਿਲਾਫ ਬੋਲੇ ਪੰਜਾਬੀ ਕਿਸਾਨ ਨੂੰ ਜੁਰਮਾਨਾ

Published

on

money

ਮਨਾਲੀ, 21 ਜਨਵਰੀ – ਹਿਮਾਚਲ ਪ੍ਰਦੇਸ਼ ਦੀ ਸੈਰਗਾਹ ਮਨਾਲੀ ਦੀ ਪੁਲਸ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਅਨੋਖੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਕੁਲਬੀਰ ਸਿੰਘ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਕੁਲਬੀਰ ਸਿੰਘ ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਹੈ ਤੇ ਉਹ ਇਕੱਲਾ ਆਪਣੇ ਤਰੀਕੇ ਨਾਲ ਖੇਤੀ ਕਾਨੂੰਨਾਂ ਖਿਲਾਫ ਪ੍ਰਚਾਰ ਵਿੱਚ ਕੁੱਦਿਆ ਹੋਇਆ ਹੈ। ਉਸ ਨੇ ਮਨਾਲੀ ਮਾਲ ਰੋਡ ਤੇ ਖੇਤੀ ਕਾਨੂੰਨਾਂ ਖਿਲਾਫ ਭਾਸ਼ਣ ਦੇ ਕੇ ਖੇਤੀ ਕਾਨੂੰਨਾਂ ਦੇ ਨੁਕਸਾਨ ਬਾਰੇ ਤੇ ਸਮਾਜ ਦੇ ਹਰ ਤਬਕੇ ਨੂੰ ਦੱਸਿਆ ਅਤੇ ਨੌਜਵਾਨ ਵਰਗ ਨੂੰ ਜਾਗਰੂਕ ਹੋਣ ਦਾ ਸੱਦਾ ਦਿੱਤਾ। ਕੁਲਬੀਰ ਨੇ ਮਨਾਲੀ ਘੁੰਮਣ ਆਏ ਸੈਲਾਨੀਆਂ ਨੂੰ ਸੱਦਾ ਦਿੱਤਾ ਕਿ ਉਹ ਸਿੰਘੂ ਬਾਰਡਰਤੇ ਜਾਣ। ਮਨਾਲੀ ਪੁਲਸ ਨੇ ਪਤਾ ਲੱਗਦੇ ਸਾਰ ਉਸ ਨੂੰ ਰੋਕ ਦਿੱਤਾ ਅਤੇ ਪੰਜ ਹਜ਼ਾਰ ਰੁਪਏ ਦਾ ਚਲਾਣ ਕੱਟ ਦਿੱਤਾ। ਉਸ ਨੇ ਚਲਾਣ ਕਟਾਉਣ ਮਗਰੋਂ ਇਸ ਚਲਾਣ ਨੂੰ ਗੋਲਡ ਮੈਡਲ ਦੱਸਿਆ ਤੇ ਆਪਣਾ ਪ੍ਰਚਾਰ ਜਾਰੀ ਰੱਖਣ ਦਾ ਪ੍ਰਣ ਕੀਤਾ। ਉਹ ਪਹਿਲਾਂ ਹਵਾਈ ਜਹਾਜ਼ ਵਿੱਚ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਚਾਰ ਕਰ ਕੇ ਚਰਚਾ ਵਿੱਚ ਆਇਆ ਸੀ। ਫਿਰ ਉਸ ਨੇ ਕਾਲਕਾ-ਸ਼ਿਮਲਾ ਰੇਲਗੱਡੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਤਾਜ ਮਹਿਲ ਵਿੱਚ ਜਾ ਕੇ ਵੀ ਪ੍ਰਚਾਰ ਕਰਆਇਆ ਹੈ।
ਮਨਾਲੀ ਪੁਲਸ ਦੇ ਚਲਾਣ ਮਗਰੋਂ ਕੁਲਬੀਰ ਸਿੰਘ ਨੇ ਕਿਹਾ ਕਿ ਸੰਘਰਸ਼ ਕਰਨੇ ਸੌਖੇ ਨਹੀਂ, ਬੇਇੱਜ਼ਤੀ ਸਹਿਣੀ ਪੈਂਦੀ ਤੇ ਪੱਲਿਓਂ ਪੈਸੇ ਖਰਚਣੇ ਪੈਂਦੇ ਹਨ। ਉਸ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਕਿਸਾਨਾਂ ਨੂੰ ਪ੍ਰਚਾਰ ਤੋਂ ਰੋਕ ਰਹੀ ਹੈ। ਉਸ ਦਾ ਕਹਿਣਾ ਸੀ ਕਿ ਮਨਾਲੀ ਪੁਲਸ ਨੇ ਉਸ ਨੂੰ ਥਾਣੇ ਵਿੱਚ ਤਿੰਨ-ਚਾਰ ਘੰਟੇ ਲਗਾਤਾਰ ਜ਼ਲੀਲ ਕੀਤਾ ਹੈ, ਪਰ ਉਹ ਆਪਣਾ ਮਿਸ਼ਨ ਜਾਰੀ ਰੱਖੇਗਾ।

Continue Reading

ਪੰਜਾਬੀ ਖ਼ਬਰਾਂ

ਝੁੱਗੀ `ਤੇ ਟਿੱਪਰ ਪਲਟਣ ਕਾਰਨ ਬੱਚੀ ਦੀ ਮੌਤ, ਨਾਨਾ-ਨਾਨੀ ਜ਼ਖ਼ਮੀ

Published

on

ਮਾਛੀਵਾੜਾ ਸਾਹਿਬ, 21 ਜਨਵਰੀ – ਮਾਛੀਵਾੜਾ ਨੇੜੇ ਪਿੰਡ ਗੜ੍ਹੀ ਤਰਖ਼ਾਣਾ ਵਿਖੇ ਕੱਲ੍ਹ ਸਵੇਰੇਗ਼ਰੀਬ ਪਰਵਾਰ ਦੀ ਝੁੱਗੀ ਤੇ ਟਿੱਪਰ ਪਲਟਣ ਨਾਲ ਇੱਕ ਬੱਚੀ ਸੁਲੇਖਾ (10) ਦੀ ਮੌਤ ਹੋ ਗਈ ਅਤੇ ਉਸ ਦੇ ਨਾਨਾ-ਨਾਨੀ ਜ਼ਖ਼ਮੀ ਹੋ ਗਏ, ਜਿਸ ਬਾਰੇ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਕੱਲ੍ਹ ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬੱਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਕਾਰਨ ਇਸ ਦਾ ਚਾਲਕ ਰਸਤੇ ਤੋਂ ਭਟਕ ਕੇ ਨਾਲ ਲਗਦੀ ਲਿੰਕ ਰੋਡ ਵੱਲ ਮੁੜ ਗਿਆ। ਧੁੰਦ ਕਾਰਨ ਉਸ ਦਾ ਟਿੱਪਰ ਦਰਖ਼ਤ ਨਾਲ ਟਕਰਾ ਕੇ ਸੰਤੁਲਨ ਗਵਾ ਬੈਠਾ ਅਤੇ ਉਹ ਸੜਕ ਕਿਨਾਰੇ ਬਣੀ ਇੱਕ ਗ਼ਰੀਬ ਪਰਵਾਰ ਦੀ ਝੁੱਗੀਤੇ ਜਾ ਪਲਟਿਆ। ਇਸ ਟਿੱਪਰ ਵਿੱਚ ਲੱਦੀ ਬਜਰੀ ਝੁੱਗੀ ਵਿੱਚ ਸੁੱਤੇ ਗ਼ਰੀਬ ਪਰਵਾਰ ਤੇ ਜਾ ਢੇਰੀ ਹੋਈ,ਜਿਸ ਕਾਰਨ ਝੁੱਗੀ ਵਿੱਚ ਸੁੱਤੀ ਲੜਕੀ ਸੁਲੇਖਾ, ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਦਬ ਗਏ। ਟਿੱਪਰ ਪਲਟ ਜਾਣ ਕਾਰਨ ਹਾਹਾਕਾਰ ਮਚ ਗਈ ਅਤੇ ਨਾਲ ਦੀ ਝੁੱਗੀਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬਜਰੀ ਹੇਠੋਂ ਰਮੱਈਆ ਦੇਵੀ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ, ਪਰ ਬੱਚੀ ਸੁਲੇਖਾ ਦੀ ਮੌਤ ਹੋ ਗਈ। ਜ਼ਖ਼ਮੀ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ `ਚ ਦਾਖ਼ਲ ਕਰਾਇਆ ਹੈ, ਪਰ ਟਿੱਪਰ ਚਾਲਕ ਫ਼ਰਾਰ ਹੋ ਗਿਅ ਹੈ।

Continue Reading

ਰੁਝਾਨ


Copyright by IK Soch News powered by InstantWebsites.ca