High Court stays arrest of Saini and Umra Nangal in Behbal shooting case
Connect with us [email protected]

ਅਪਰਾਧ

ਬਹਿਬਲ ਗੋਲੀ ਕਾਂਡ ਕੇਸ ਵਿੱਚ ਸੈਣੀ ਤੇ ਉਮਰਾ ਨੰਗਲ ਦੀ ਗ੍ਰਿਫਤਾਰੀ `ਤੇ ਹਾਈ ਕੋਰਟ ਵੱਲੋਂ ਰੋਕ

Published

on

ਫਰੀਦਕੋਟ, 2 ਮਾਰਚ – ਬਹਿਬਲ ਕਲਾਂ ਗੋਲੀ ਕਾਂਡ ਕੇਸ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੱਲ੍ਹ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਅਤੇ ਆਈ ਜੀ ਪਰਮਰਾਜ ਸਿੰਘ ਉਮਰਾ ਨੰਗਲ ਦੀ ਗ੍ਰਿਫਤਾਰੀ ਉੱਤੇ ਰੋਕ ਲਾ ਕੇ ਦੋਵਾਂ ਨੂੰ ਅੱਠ ਮਾਰਚ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।
ਵਰਨਣ ਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਸੁਮੇਧ ਸੈਣੀ ਅਤੇ ਉਮਰਾਨੰਗਲ ਦੇਖਿਲਾਫ 15 ਜਨਵਰੀ ਨੂੰ ਅਦਾਲਤ ਵਿੱਚ ਚਲਾਣ ਪੇਸ਼ ਕਰ ਦਿੱਤਾ ਸੀ, ਜਿਸ ਹੋਣ ਮਗਰੋਂ ਇਲਾਕਾ ਮੈਜਿਸਟਰੇਟ ਨੇ ਦੋਵਾਂ ਜਣਿਆਂ ਨੂੰ ਨੌਂ ਫਰਵਰੀ ਲਈ ਅਦਾਲਤ ਵਿੱਚ ਪੇਸ਼ਹੋਣ ਲਈ ਕਿਹਾ ਸੀ, ਪ੍ਰੰਤੂ ਦੋਵੇਂ ਪੇਸ਼ ਨਹੀਂ ਹੋਏ ਸਨ। ਇਸ ਕਰਕੇ ਅਦਾਲਤ ਨੇ ਸੁਮੇਧ ਸੈਣੀ ਦੇ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਸੁਮੇਧ ਸੈਣੀ ਅਤੇ ਉਮਰਾਨੰਗਲ ਨੇ ਅਗਾਊਂ ਜ਼ਮਾਨਤ ਲਈ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਜੋ 11 ਫਰਵਰੀ ਨੂੰ ਰੱਦ ਹੋ ਗਈ ਸੀ। ਫਿਰ ਦੋਵੇਂ ਜਣਿਆਂ ਨੇ ਅਗਾਊਂ ਜ਼ਮਾਨਤ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਪਹੁੰਚ ਕੀਤੀ ਸੀ। ਹਾਈ ਕੋਰਟ ਵਿੱਚ ਜ਼ਮਾਨਤ ਅਰਜ਼ੀਆਂ ਉੱਤੇ ਲਗਾਤਾਰ ਚਾਰ ਦਿਨ ਬਹਿਸ ਤੋਂ ਬਾਅਦ ਕੱਲ੍ਹ ਇਸ ਕੇਸ ਵਿੱਚ ਉਨ੍ਹਾਂ ਨੂੰ ਰਾਹਤ ਮਿਲ ਗਈ। ਸੁਮੇਧ ਸੈਣੀ ਅਤੇ ਉਮਾਰਨੰਗਲ ਉੱਤੇ ਬਹਿਬਲ ਗੋਲੀ ਕਾਂਡ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਸਥਾਨਕ ਜੁਡੀਸ਼ਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਕੱਲ੍ਹ ਇੱਥੇ ਚੱਲਦੇ ਕੇਸ ਦੀ ਸੁਣਵਾਈ ਨੌਂ ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ।

ਅਪਰਾਧ

ਲਾਪਤਾ ਹੋਇਆ ਬੱਚਾ ਦੋ ਸਾਲ ਬਾਅਦ ਨੌਕਰ ਕੋਲੋਂ ਮਿਲਿਆ

Published

on

missing-child

ਪਟਿਆਲਾ, 13 ਅਪ੍ਰੈਲ – ਰਾਘੋਮਾਜਰਾ ਵਿਖੇ ਇੱਕ ਘਰ ਵਿੱਚ ਕੰਮ ਕਰਦਾ ਨੌਕਰ ਬੱਚੇ ਨੂੰ ਵਰਗਲਾ ਕੇ ਲੈ ਗਿਆ। ਬੱਚੇ ਦਾ ਪਰਵਾਰ ਉਸ ਨੂੰ ਲੱਭਦਾ ਰਿਹਾ, ਪਰ ਘਰ ਵਿੱਚ ਕੰਮ ਕਰਦੇ ਨੌਕਰ ਨੇ ਇਸ ਦੀ ਕਿਸੇ ਨੂੰ ਸੂਹ ਨਹੀਂ ਲੱਗਣ ਦਿੱਤੀ। ਦੋ ਸਾਲ ਬਾਅਦ ਬੱਚਾ ਨੌਕਰ ਦੀ ਪਤਨੀ ਤੋਂ ਮਿਲਿਆ। ਡਵੀਜ਼ਨ ਨੰਬਰ ਦੋ ਦੀ ਪੁਲਸ ਨੇ ਨੌਕਰ ਸ਼ਸ਼ੀ ਕਪੂਰ ਤੇ ਉਸ ਦੀ ਪਤਨੀ ਬਲਜੀਤ ਕੌਰ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਦੇ ਗੁਰਵਿੰਦਰ ਸਿੰਘ ਦਾ 10 ਸਾਲਾਂ ਦਾ ਬੱਚਾ ਪਟਿਆਲਾ ਵਿਖੇ ਰਿਸ਼ਤੇਦਾਰ ਸੁਰਿੰਦਰ ਸਿੰਘ ਦੇ ਘਰ ਰਹਿ ਰਿਹਾ ਸੀ। ਸੱਤ ਜਨਵਰੀ 2019 ਸਵੇਰੇ ਬੱਚਾ ਘਰ ਤੋਂ ਲਾਪਤਾ ਹੋ ਗਿਆ ਤਾਂ ਡਵੀਜ਼ਨ ਨੰਬਰ ਦੋ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਬੀਤੀ 12 ਅਪ੍ਰੈਲ 2021 ਦੀ ਸਵੇਰ ਨੂੰ ਸੁਰਿੰਦਰ ਸਿੰਘ ਨੇ ਆਪਣੇ ਨੌਕਰ ਸ਼ਸ਼ੀ ਕਪੂਰ ਦੀ ਪਤਨੀ ਬਲਜੀਤ ਕੌਰ ਨੂੰ ਆਪਣੇ ਬੱਚੇ ਨਾਲ ਦੇਖਿਆ ਤੇ ਪੁਲਸ ਨੂੰ ਦੱਸਿਆ। ਪੁਲਸ ਨੇ ਬਲਜੀਤ ਕੌਰ ਨੂੰ ਫੜ ਕੇ ਬੱਚਾ ਬਰਾਮਦ ਕਰ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ।
ਚੌਕੀ ਇੰਚਾਰਜ ਐਸ ਆਈ ਪ੍ਰਿਆਂਸ਼ੂ ਸਿੰਘ ਨੇ ਦੱਸਿਆ ਕਿ ਨੌਕਰ ਹੀ ਮੁੱਖਦੋਸ਼ੀ ਨਿਕਲਿਆ ਜਿਸ ਨੇ ਘਰ ਵਿੱਚੋਂ ਬੱਚਾ ਗਾਇਬ ਕਰ ਕੇ ਆਪਣੀ ਪਤਨੀ ਬਲਜੀਤ ਕੌਰ ਨੂੰ ਦੇ ਦਿੱਤਾ ਸੀ। ਦੋ ਸਾਲ ਸ਼ਸ਼ੀ ਕਪੂਰ ਇਸੇ ਘਰ ਦਾ ਕੰਮ ਕਰਦਾ ਰਿਹਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਉਸ ਦੀ ਪਤਨੀ ਬਲਜੀਤ ਕੌਰ ਬੱਚਾ ਲੈ ਕੇ ਸੰਗਰੂਰ ਜਾਂ ਹੋਰ ਸ਼ਹਿਰਾਂ ਵਿੱਚ ਰਹਿੰਦੀ ਰਹੀ ਅਤੇ ਇਨ੍ਹਾਂ ਦੋ ਸਾਲਾਂ ਦੌਰਾਨ ਬੱਚੇ ਤੋਂ ਵੱਖ-ਵੱਖ ਥਾਈਂ ਨੌਕਰੀ ਵੀ ਕਰਾਉਂਦੀ ਰਹੀ। ਬੀਤੇ ਦਿਨ ਬਲਜੀਤ ਕੌਰ ਬੱਚੇ ਨੂੰ ਲੈ ਕੇ ਪਟਿਆਲਾ ਵਿਖੇ ਆਪਣੇ ਪੇਕੇ ਆਈ ਤਾਂ ਸੁਰਿੰਦਰ ਸਿੰਘ ਨੇ ਦੇਖ ਕੇ ਪੁਲਸ ਨੂੰ ਜਾਣਕਾਰੀ ਦਿੱਤੀ।

Read More Latest Crime News

Continue Reading

ਅਪਰਾਧ

ਰਾਜਸਥਾਨ ਵਿੱਚ ਤਸਕਰਾਂ ਵੱਲੋਂ ਪੁਲਸ ਉੱਤੇ ਫਾਇਰਿੰਗ ਦੇ ਕਾਰਨ ਦੋ ਪੁਲਸ ਮੁਲਾਜ਼ਮਾਂ ਦੀ ਮੌਤ

Published

on

Police-man-dead

ਉਦੈਪੁਰ, 12 ਅਪ੍ਰੈਲ – ਰਾਜਸਥਾਨ ਦੇ ਭੀਲਵਾੜਾ ਵਿੱਚ ਸ਼ਨੀਵਾਰ ਰਾਤ ਨਸ਼ਾ ਤਸਕਰਾਂ ਨੇ ਦੋ ਜਗ੍ਹਾ ਉੱਤੇ ਨਾਕਾਬੰਦੀ ਕਰ ਰਹੀ ਪੁਲਸ ਉੱਤੇ ਫਾਇਰਿੰਗ ਕਰ ਦਿੱਤੀ। ਇਸ ਕਾਰਨ ਦੋਵੇਂ ਜਗ੍ਹਾ ਇੱਕ-ਇੱਕ ਪੁਲਸ ਮੁਲਾਜ਼ਮ ਮਾਰਿਆ ਗਿਆ, ਜਿਸ ਬਾਰੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਕੱਲ੍ਹ ਸਵੇਰੇ ਅਜਮੇਰ ਪੁਲਸ ਦੇ ਡਿਪਟੀ ਕਮਿਸ਼ਨਰ ਪੁਲਸ (ਡੀ ਸੀ ਪੀ) ਅਤੇ ਭੀਲਵਾੜਾ ਦੇ ਪੁਲਸ ਸੁਪਰਡੈਂਟ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਸੀ ਸੀ ਟੀ ਵੀ ਫੁਟੇਜ ਵਿੱਚ ਤਸਕਰਾਂ ਦੀ ਗੱਡੀ ਦਿਖਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਨੰਬਰਾਂ ਦੇ ਆਧਾਰ ਉੱਤੇ ਤਸਕਰਾਂ ਦਾ ਪਤਾ ਲਾਉਣ ਦੇ ਯਤਨ ਜਾਰੀ ਹਨ। ਪਹਿਲੀ ਘਟਨਾ ਕੋਟੜੀ ਦੀ ਹੈ, ਜਿੱਥੇ ਪੁਲਸ ਨੇ ਤਸਕਰਾਂ ਦੇ ਆਉਣ ਦੀ ਸੂਚਨਾ ਉੱਤੇ ਚਾਰਭੁਜਾ ਨਾਥ ਮੰਦਰ ਦੇ ਨੇੜੇ ਬਾਈਪਾਸ ਉੱਤੇ ਨਾਕਾਬੰਦੀ ਕੀਤੀ ਸੀ। ਰਾਤ ਲਗਭਗ 11 ਵਜੇ ਦੋ ਪਿਕਅਪ ਤੇ ਦੋ ਜੀਪਾਂ ਨੂੰ ਪੁਲਸ ਨੇ ਰੋਕਣ ਦਾ ਇਸ਼ਾਰਾ ਕੀਤਾ। ਪੁਲਸ ਵਾਲੇ ਪਿਕਅਪ ਵਿੱਚ ਸਵਾਰ ਲੋਕਾਂ ਨਾਲ ਗੱਲ ਕਰ ਰਹੇ ਸਨ ਕਿ ਉਨ੍ਹਾਂ ਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ। ਅਚਾਨਕ ਹਮਲੇ ਵਿੱਚ ਪੁਲਸ ਮੁਲਾਜ਼ਮਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਰੁੱਖ ਅਤੇ ਜੀਪ ਦੇ ਪਿੱਛੇ ਲੁਕ ਕੇ ਪੁਲਸ ਵਾਲਿਆਂ ਨੇ ਆਪਣੀ ਜਾਨ ਬਚਾਈ, ਪਰ ਇਸੇ ਦੌਰਾ ਸਿਪਾਹੀ ਓਂਕਾਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਇਸ ਦੌਰਾਨ ਫਰਾਰ ਤਸਕਰਾਂ ਦੀ ਸੂਚਨਾ ਜ਼ਿਲਾ ਪੁਲਸ ਨੂੰ ਮਿਲ ਗਈ ਤੇ ਘੇਰਾਬੰਦੀ ਦੀ ਕੋਸ਼ਿਸ਼ ਜਾਰੀ ਸੀ। ਦੇਰ ਰਾਤ ਢਾਈ ਵਜੇ ਇਹੀ ਤਸਕਰ ਰਾਇਲਾ ਥਾਣਾ ਖੇਤਰ ਵਿੱਚ ਪਹੁੰਚੇ, ਜਿੱਥੇ ਥਾਣੇ ਦੇ ਬਾਹਰ ਸਖਤ ਨਾਕਾਬੰਦੀ ਸੀ। ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰਾਂ ਨੇ ਰਸਤਾ ਬਦਲ ਲਿਆ। ਪਿੱਛਾ ਕਰਨ ਉੱਤੇ ਖੇੜਾ ਪਿੰਡ ਵਿੱਚ ਉਨ੍ਹਾਂ ਨੇ ਫਿਰ ਪੁਲਸ ਉੱਤੇ ਫਾਇਰਿੰਗ ਕਰ ਦਿੱਤੀ। ਇਸ ਵਿੱਚ ਰਾਇਲਾ ਥਾਣੇ ਵਿੱਚ ਤੈਨਾਤ ਪਵਨ ਚੌਧਰੀ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਅਤੇ ਤਸਕਰ ਇੱਕ ਵਾਰ ਫਿਰ ਫਾਇਰਿੰਗ ਦੇ ਬਾਅਦ ਭੱਜਣ ਵਿੱਚ ਸਫਲ ਹੋ ਰਹੇ।
ਰਾਇਲਾ, ਗੁਲਾਬਪੁਰਾ, ਬਦਨੌਰ, ਸ਼ੰਭੂਗੜ੍ਹ ਅਤੇ ਆਸੀਂਦ ਥਾਣਾ ਖੇਤਰ ਵਿੱਚ ਤਸਕਰਾਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ, ਪਰ ਅਜੇ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗਾ। ਪੁਲਸ ਤਸਕਰਾਂ ਦੀ ਤਲਾਸ਼ ਵਿੱਚ ਕਈ ਥਾਈਂ ਸੀ ਸੀ ਟੀ ਵੀ ਫੁਟੇਜ ਨੂੰ ਫੋਲ ਰਹੀ ਹੈ, ਜਿਸ ਵਿੱਚ ਪੁਲਸ ਨੂੰ ਤਸਕਰਾਂ ਦੀਆਂ ਗੱਡੀਆਂ ਦੀ ਫੁਟੇਜ ਮਿਲੀ ਹੈ। ਇਸੇ ਦੇ ਆਸਰੇ ਉਨ੍ਹਾਂ ਦੇ ਮਾਲਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਪਰ ਦੋ ਪੁਲਸ ਮੁਲਾਜ਼ਮਾਂ ਦੇ ਮੌਤ ਨਾਲ ਪੁਲਸ ਮਹਿਕਮੇ ਵਿੱਚ ਤਰਥੱਲੀ ਮਚ ਗਈ ਹੈ।
ਇਸ ਦੌਰਾਨ ਨਸ਼ਾ ਤਸਕਰਾਂ ਦੀ ਗੱਡੀ ਕੱਲ੍ਹ ਪੁਲਸ ਨੂੰ ਮਿਲ ਗਈ ਹੈ। ਡੋਡਾ-ਚੂਰਾ ਨਾਲ ਭਰਿਆ ਪਿਕਅਪ ਜਿੱਥੇ ਰਾਇਲਾ ਥਾਣਾ ਖੇਤਰ ਤੋਂ ਬਰਾਮਦ ਹੋਇਆ, ਉਥੇ ਹੀ ਉਨ੍ਹਾਂ ਦੀ ਕਾਰ ਰਾਜਸਮੰਦ ਜ਼ਿਲੇ ਤੋਂ ਬਰਾਮਦ ਹੋਈ ਹੈ।

Read More Latest Crime News

Continue Reading

ਅਪਰਾਧ

ਸਮਝੌਤਾ ਕਰਾਉਣ ਦੇ ਨਾਂਅ ਉਤੇ ਭਾਜਪਾ ਨੇਤਾ ਨੇ 60 ਹਜ਼ਾਰ ਠੱਗੇ

Published

on

money looted

ਜਲੰਧਰ, 12 ਅਪ੍ਰੈਲ – ਬੀਤੇ ਦਿਨੀਂ ਹਾਦਸੇ ਵਿੱਚ ਮਾਰੀ ਗਈ ਇੱਕ ਔਰਤ ਦੇੇ ਪਰਵਾਰ ਨਾਲ ਸਮਝੌਤਾ ਕਰਾਉਣ ਦੇ ਨਾਂਅ ਉਤੇ ਭਾਜਪਾ ਨੇਤਾ ਨੇ ਸੱਠ ਹਜ਼ਾਰ ਰੁਪਏ ਦੋਸ਼ੀ ਟਰੱਕ ਡਰਾਈਵਰ ਤੋਂ ਠੱਗ ਲਏ। ਪੁਲਸ ਨੇ ਜਾਂਚ ਦੇ ਬਾਅਦ ਖੁਦ ਨੂੰ ਭਾਜਪਾ ਨੇਤਾ ਕਹਿਣ ਵਾਲੇ ਕੁਲਦੀਪ ਕੈਲਾਸ਼ ਤੇ ਸ਼ਿਵਮ ਉੱਤੇ ਕੇਸ ਦਰਜ ਕੀਤਾ ਹੈ।ਟਰੱਕ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਜਿਨ੍ਹਾਂ ਨੂੰ ਪੈਸੇ ਦੇ ਰਿਹਾ ਹੈ, ਉਹ ਮ੍ਰਿਤਕ ਔਰਤ ਦੇ ਰਿਸ਼ਤੇਦਾਰ ਨਹੀਂ।
ਮਲਕਾ ਮੁਹੱਲਾ ਵਿੱਚ ਰਹਿਣ ਵਾਲੀ ਔਰਤ ਕੱਲ੍ਹ ਟਰੱਕ ਦੀ ਲਪੇਟ ਵਿੱਚ ਆ ਗਈ ਤੇ ਉਸ ਦੀ ਮੌਤ ਹੋ ਗਈ ਸੀ। ਇਸ ਦੌਰਾਨ ਉਥੋਂ ਨਿਕਲ ਰਹੇ ਭਾਜਪਾ ਨੇਤਾ ਕੁਲਦੀਪ ਤੇ ਉਸ ਦੇ ਸਾਥੀਆਂ ਨੇ ਟਰੱਕ ਡਰਾਈਵਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਥੋੜ੍ਹੀ ਦੂਰ ਰੋਕ ਲਿਆ ਅਤੇ ਡਰਾ ਧਮਕਾ ਕੇ ਉਸ ਨਾਲ ਰਾਜ਼ੀਨਾਮਾ ਕਰਨ ਦੇ ਨਾਂਅ ਉਤੇ ਇੱਕ ਲੱਖ ਰੁਪਏ ਮੰਗੇ। ਮਾਮਲਾ 60 ਹਜ਼ਾਰ ਵਿੱਚ ਤੈਅ ਹੋਇਆ। ਇਸ ਦੀ ਜਾਣਕਾਰੀ ਜਦ ਔਰਤ ਦੇ ਪਰਵਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਭਾਜਪਾ ਦੇ ਨੇਤਾਵਾਂ ਨਾਲ ਗੱਲ ਕੀਤੀ। ਭਾਜਪਾ ਨੇਤਾਵਾਂ ਦੇ ਦਖਲ ਪਿੱਛੋਂ ਪੁਲਸ ਨੇ ਜਾਂਚ ਦੇ ਬਾਅਦ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਫਿਰ ਟਰੱਕ ਡਰਾਈਵਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਰਾਜ਼ੀਨਾਮਾ ਹੋ ਚੁੱਕਾ ਹੈ। ਉਸਨੇ ਪੁਲਸ ਦੀ ਇੱਕ ਰਿਕਾਰਡਿੰਗ ਵੀ ਦਿੱਤੀ, ਜਿਸ ਵਿੱਚ ਉਕਤ ਭਾਜਪਾ ਨੇਤਾ ਸਮਝੌਤੇ ਵਾਸਤੇ ਇੱਕ ਲੱਖ ਰੁਪਏ ਮੰਗ ਰਿਹਾ ਹੈ ਅਤੇ ਮਾਮਲਾ ਸੱਠ ਹਜ਼ਾਰ ਰੁਪਏ ਵਿੱਚ ਨਿਬੇੜ ਦਿੱਤਾ। ਪੁਲਸ ਨੇ ਜਾਂਚ ਕੀਤੀ ਤਾਂ ਭਾਜਪਾ ਨੇਤਾ ਤੇੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ। ਥਾਣਾ ਭਾਰਗੋ ਕੈਂਪ ਦੀ ਪੁਲਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca