High Court says new SIT will not report to any Punjab official
Connect with us [email protected]

ਪੰਜਾਬੀ ਖ਼ਬਰਾਂ

ਕੋਟਕਪੂਰਾ ਗੋਲੀ ਕਾਂਡ ਕੇਸ:ਹਾਈ ਕੋਰਟ ਨੇ ਕਿਹਾ : ਪੰਜਾਬ ਦੇ ਕਿਸੇ ਅਫਸਰ ਨੂੰ ਨਵੀਂ ਐੱਸ ਆਈ ਟੀ ਰਿਪੋਰਟ ਨਹੀਂ ਕਰੇਗੀ

Published

on

high court
  • ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਕਲਪਨਾਵਾਂ ਉੱਤੇ ਆਧਾਰਤ ਮੰਨੀ
  • ਵਿਜੇ ਪ੍ਰਤਾਪ ਸਿੰਘ ਨੇ ਵਕਾਲਤ ਲਈ ਬਾਰ ਕੌਂਸਲ ਤੋਂ ਲਾਇਸੈਂਸ ਲਿਆ
    ਚੰਡੀਗੜ੍ਹ, 23 ਅਪਰੈਲ, – ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੀ ਪਿਛਲੇ ਤਿੰਨ ਸਾਲਾਂ ਦੀ ਰਿਪੋਰਟ ਨੂੰ ਰੱਦ ਕਰ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਪੂਰੇ ਕੇਸ ਦੀ ਜਾਂਚ ਲਈ ਨਵੀਂਐੱਸ ਆਈ ਟੀਬਣਾਉਣ ਤੇ ਨਵੀਂ ਐੱਸ ਆਈ ਟੀ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਲ ਨਾ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਨਵੀਂ ਐੱਸ ਆਈ ਟੀ ਦੇ ਸਾਰੇ ਮੈਂਬਰਾਂ ਨੂੰ ਇਸ ਦੀ ਜਾਂਚ ਰਿਪੋਰਟ ਉੱਤੇ ਦਸਖਤ ਕਰਨੇ ਪੈਣਗੇ।
    ਜਸਟਿਸ ਰਾਜਬੀਰ ਸੇਹਰਾਵਤ ਨੇ ਇਹ ਹੁਕਮ ਇਸ ਕੇਸਦੇ ਦੋਸ਼ੀ ਇੰਸਪੈਕਟਰ ਗੁਰਦੀਪ ਸਿੰਘ ਦੀ ਪਟੀਸ਼ਨ ਉੱਤੇ ਸੁਣਵਾਈ ਦੇ ਬਾਅਦ ਦਿੱਤੇ ਹਨ।ਆਪਣੇ 89 ਪੇਜ ਦੇ ਹੁਕਮਾਂ ਵਿੱਚਉਨ੍ਹਾ ਨੇ ਕਿਹਾ ਕਿ ਰਾਜ ਸਰਕਾਰ ਪੰਜਾਬ ਦੇ ਤਿੰਨ ਸੀਨੀਅਰ ਆਈ ਪੀ ਐੱਸ ਅਫਸਰਾਂ ਦੀ ਵਿਸ਼ੇਸ਼ ਜਾਂਚ ਟੀਮ ਬਣਾਵੇ, ਜਿਨ੍ਹਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਣਗੇ। ਇਹ ਐੱਸ ਆਈ ਟੀ ਪੰਜਾਬ ਦੇ ਕਿਸੇ ਅਫਸਰ ਜਾਂ ਪੁਲਿਸ ਅਥਾਰਟੀ ਨੂੰ ਰਿਪੋਰਟ ਨਹੀਂ ਕਰੇਗੀ ਅਤੇ ਕੇਵਲ ਸਬੰਧਤ ਮੈਜਿਸਟ੍ਰੇਟ ਨੂੰ ਰਿਪੋਰਟ ਦੇਵੇਗੀ। ਕੋਰਟ ਨੇ ਕਿਹਾ ਕਿ ਐੱਸ ਆਈ ਟੀ ਦੇ ਮੈਂਬਰਸਬੰਧਤ ਮੈਜਿਸਟ੍ਰੇਟ ਦੇ ਸਾਹਮਣੇ ਅੰਤਿਮ ਰਿਪੋਰਟ ਦਾਖਲ ਕਰਨ ਤੋਂ ਪਹਿਲਾਂ ਜਾਂਚ ਦਾ ਕੋਈ ਹਿੱਸਾ ਲੀਕ ਨਹੀਂ ਕਰਨਗੇਤੇ ਉਹ ਮੀਡੀਆ ਨਾਲ ਵੀ ਇਸ ਜਾਂਚ ਦੇ ਕਿਸੇ ਪਹਿਲੂ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕਰਨਗੇ।
    ਵਰਨਣ ਯੋਗ ਹੈ ਕਿ ਕੋਟਕਪੂਰਾ ਗੋਲ਼ੀ ਕਾਂਡ ਵਿੱਚਦੋਸ਼ੀ ਵਜੋਂ ਨਾਮਜ਼ਦ ਕੀਤੇ ਇੰਸਪੈਕਟਰ ਗੁਰਦੀਪ ਸਿੰਘ ਨੇ ਸੀਨੀਅਰ ਐਡਵੋਕੇਟ ਆਰਐੱਸ ਚੀਮਾ ਰਾਹੀਂ ਹਾਈ ਕੋਰਟ ਵਿੱਚ ਪਟੀਸ਼ਨ ਪੇਸ਼ ਕਰ ਕੇ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਸ ਕੇਸ ਦੀ ਜਾਂਚ ਸਿਆਸਤ ਤੋਂ ਪ੍ਰਭਾਵਤ ਹੈਅਤੇ ਉਨ੍ਹਾਂ ਦਾ ਵਿਹਾਰ ਪਟੀਸ਼ਨਰਵਿਰੁੱਧ ਭੇਦਭਾਵ ਵਾਲਾ ਹੈ।ਇਸ ਤੋਂ ਪਹਿਲਾਂ ਜਦੋਂ ਪਟੀਸ਼ਨਰ ਨੇ ਇਸ ਕੇਸਦਾ ਦਰਜ ਪਰਚਾ ਰੱਦਕਰਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਉਦੋਂ ਵੀ ਕੁੰਵਰ ਨੇ ਉਨ੍ਹਾਂ ਨੂੰ ਪਟੀਸ਼ਨ ਵਾਪਸ ਲੈਣ ਲਈ ਧਮਕੀ ਦਿੱਤੀ ਸੀ।
    ਬਰਗਾੜੀ ਬੇਅਦਬੀ ਕੇਸ ਨਾਲ ਜੁੜੇ ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਕਰਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ ਆਈ ਟੀ) ਨੂੰ ਰੱਦ ਕਰਨ ਅਤੇ ਜਾਂਚ ਰਿਪੋਰਟ ਰੱਦ ਕਰਨ ਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਰਿਪੋਰਟ ਉੱਤੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਕੋਰਟ ਨੇ ਐੱਸ ਆਈ ਟੀ ਦੇ ਸੀਨੀਅਰ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਉੱਤੇਬਾਰੇ ਕਿਹਾ ਕਿ ਪੂਰਾ ਕੇਸ ਦੇਖਣ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨਿਰਪੱਖ ਜਾਂਚ ਕੀਤੀ ਹੈ, ਉਨ੍ਹਾਂ ਦੀ ਰਿਪੋਰਟ ਜਲਦਬਾਜ਼ੀ ਵਿੱਚ ਤਿਆਰ ਕੀਤੀ ਤੇ ਕਲਪਨਾ ਉੱਤੇ ਆਧਾਰਤ ਜਾਪਦੀ ਹੈ। ਇਸ ਕੇਸ ਦੇ ਤੱਥਾਂ ਤੇ ਸਬੂਤਾਂ ਨੂੰ ਦੇਖ ਕੇ ਲਗਦਾ ਹੈ ਕਿ ਇਹ ਜਾਂਚ ਲਾਪਰਵਾਹੀ ਨਾਲ ਕੀਤੀ ਗਈ ਤੇ ਸਬੂਤਾਂ ਉੱਤੇਵਿਚਾਰ ਦੀ ਬਜਾਏ ਕਲਪਨਾ ਦਾ ਸਹਾਰਾ ਲੈ ਕੇ ਰਿਪੋਰਟ ਬਣਾਈ ਹੈ।ਅਦਾਲਤ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੋਣ ਪ੍ਰਕਿਰਿਆ ਦੌਰਾਨ ਜਾਂਚ ਦੀ ਵਰਤੋਂ ਇਕ ਸਿਆਸੀ ਪਾਰਟੀ ਦੇ ਪੱਖਜਾਂ ਦੂਸਰੀ ਪਾਰਟੀ ਦੇ ਖ਼ਿਲਾਫ਼ ਕੀਤੀ ਹੈ ਤੇ ਉਨ੍ਹਾਂ ਨੇ ਸਿਆਸੀ ਆਗੂਆਂ ਦੇ ਖ਼ਿਲਾਫ਼ ਦੋਸ਼ ਲਾਏ, ਪਰ ਚਾਰਜਸ਼ੀਟ ਪੇਸ਼ ਨਹੀਂ ਕੀਤੀਤੇ ਕੁੰਵਰ ਨੇ ਸਿਆਸੀ ਹਿੱਤਾਂ ਖ਼ਾਤਰ ਮੀਡੀਆ ਵਿੱਚ ਜਾਣਕਾਰੀ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਰਿਪੋਰਟ ਦੀ ਬੇਹੱਦ ਰੌਚਕ ਗੱਲ ਇਹ ਹੈ ਕਿ ਇਸ ਵਿੱਚ ਅਦਾਕਾਰ ਅਕਸ਼ੈ ਕੁਮਾਰ ਦੀ ‘ਸਿੰਘ ਇਜ਼ ਕਿੰਗ’ ਦਾ ਜ਼ਿਕਰ ਕਰ ਕੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫ਼ੀ ਦੀ ਗੱਲਵੀ ਸ਼ਾਮਲ ਕੀਤੀ ਹੈ ਤਾਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਸਾਜ਼ਿਸ਼ ਵਿੱਚ ਸ਼ਾਮਲ ਕਰਨ ਦੀ ਆਪਣੀ ਕਲਪਨਾ ਨੂੰ ਪੱਕਾ ਕਰ ਸਕਣ।ਕੋਰਟ ਨੇ ਕਿਹਾ ਕਿ ਇਨ੍ਹਾਂ ਦੋ ਆਗੂਆਂ ਉੱਤੇ ਦੋਸ਼ ਲਾਉਣ ਦੇ ਬਾਵਜੂਦ ਦੋਵਾਂ ਨੂੰ ਇਸ ਕੇਸ ਦੀ ਚਾਰਜਸ਼ੀਟ ਵਿੱਚ ਨਾਮਜ਼ਦ ਨਹੀਂ ਕੀਤਾ।
    ਵਰਨਣ ਯੋਗ ਹੈ ਕਿ ਕੋਰਟ ਨੇ ਇਸ ਤੋਂ ਪਹਿਲਾਂ ਜਦੋਂ ਐੱਸ ਆਈ ਟੀਰੱਦ ਕਰ ਕੇ ਜਾਂਚ ਰਿਪੋਰਟ ਨੂੰ ਵੀ ਰੱਦ ਕਰ ਦਿੱਤਾ ਅਤੇ ਪੂਰੇ ਕੇਸ ਦੀ ਜਾਂਚ ਲਈ ਨਵੀਂ ਐੱਸ ਆਈ ਟੀ ਬਣਾਉਣ ਦੇ ਹੁਕਮ ਦਿੱਤੇ ਅਤੇ ਕਿਹਾ ਸੀ ਕਿ ਨਵੀਂ ਐੱਸ ਆਈ ਟੀ ਵਿੱਚ ਕੁੰਵਰ ਨੂੰ ਸ਼ਾਮਲ ਨਹੀਂ ਕਰਨਾ ਤਾਂ ਕੁੰਵਰ ਨੇ ਸਵੈ-ਇੱਛਾ ਨਾਲ ਪੰਜਾਬ ਪੁਲਸ ਦੇ ਆਈ ਜੀ ਦੀ ਨੌਕਰੀ ਤੋਂ ਸੇਵਾ ਮੁਕਤੀ ਲੈ ਲਈ ਸੀ।ਅੱਜ ਉਹ ਵਕੀਲ ਬਣ ਗਏ ਹਨ।ਅੱਜ ਰਸਮੀ ਤੌਰ ਉੱਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਤੋਂ ਸਰਟੀਫਿਕੇਟ ਲੈ ਲਿਆ, ਜਿਸ ਨਾਲ ਉਨ੍ਹਾਂ ਦੇ ਵਕਾਲਤ ਕਰਨ ਦਾ ਰਾਹ ਸਾਫ ਹੋ ਗਿਆ ਹੈ। ਸਮਝਿਆ ਜਾਂਦਾ ਹੈ ਕਿ ਉਹ ਬੇਅਦਬੀ ਕੇਸਾਂਦੇ ਵਕੀਲ ਵਜੋਂ ਨਿੱਤਰਨਗੇ।

Read More Latest Punjabi News

ਪੰਜਾਬੀ ਖ਼ਬਰਾਂ

ਮਾਲੇਰਕੋਟਲਾ ਨੂੰ ਜਿਲ੍ਹਾ ਬਣਾਉਣ ਤੋਂ ਯੋਗੀ ਆਦਿੱਤਿਆਨਾਥ ਭੜਕਿਆ

Published

on

Yogi

ਕੈਪਟਨ ਨੇ ਯੋਗੀ ਅਦਿੱਤਿਆਨਾਥ ਦੇ ਟਵੀਟ ਨੂੰ ਸ਼ਰਮਾਨਕ ਕਿਹਾ
ਚੰਡੀਗੜ੍ਹ, 15 ਮਈ, – ਇਤਹਾਸਕ ਸ਼ਹਿਰ ਮਾਲੇਰਕੋਟਲਾ ਨੂੰ ਪੰਜਾਬ ਦਾ ਨਵਾਂ ਜਿ਼ਲਾ ਐਲਾਨ ਕਰਨ ਨਾਲ ਪੰਜਾਬ ਦੇ ਜਿ਼ਲਿਆਂ ਦੀ ਗਿਣਤੀ 23 ਹੋ ਗਈ ਹੈ। ਇਸ ਦੌਰਾਨ ਅਚਾਨਕ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਨੁਕਤਾਚੀਨੀ ਕਰ ਦਿੱਤੀ ਹੈ।
ਇਸ ਬਾਰੇ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ‘ਰਾਏ ਤੇ ਧਰਮ ਦੇ ਅਧਾਰ ਉੱਤੇ ਕੋਈ ਵਿਤਕਰਾ ਭਾਰਤ ਦੇ ਸੰਵਿਧਾਨ ਦੀ ਮੁੱਢਲੀ ਭਾਵਨਾ ਦੇ ਵਿਰੁੱਧ ਹੈ। ਇਸ ਸਮੇਂ ਮਾਲੇਰਕੋਟਲਾ (ਪੰਜਾਬ) ਦਾ ਜਿ਼ਲਾ ਗਠਨ ਕਰਨਾ ਕਾਂਗਰਸ ਦੀ ਵੰਡ-ਪਾਊ ਨੀਤੀ ਦਾ ਪ੍ਰਤੀਬਿੰਬ ਹੈ।’ ਵਰਨਣ ਯੋਗ ਹੈ ਕਿ ਮਾਲੇਰਕੋਟਲਾ ਵਿਚ ਮੁਸਲਿਮ ਭਾਈਚਾਰੇ ਦੀ ਬਹੁ-ਗਿਣਤੀ ਹੈ, ਜਿਸ ਵੱਲ ਯੋਗੀ ਆਦਿੱਤਿਆਨਾਥ ਨੇ ਇਸ਼ਾਰਾ ਕਰਦਿਆਂ ਟਵੀਟ ਕਰ ਕੇ ਇਤਰਾਜ਼ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਈਦ ਮੌਕੇ ਮਾਲੇਰਕੋਟਲਾ ਨੂੰ ਪੰਜਾਬ ਰਾਜ ਦਾ 23ਵਾਂ ਜ਼ਿਲ੍ਹਾ ਐਲਾਨਣ ਦੇ ਨਾਲ ਇਸ ਇਤਿਹਾਸਕ ਸ਼ਹਿਰ ਦੇ ਵਿਕਾਸ ਵਾਸਤੇ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ ਸੀ। ਈਦ ਮੌਕੇ ਵਰਚੂਅਲ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਧਰਮ ਨਿਰਪੱਖ ਕਿਰਦਾਰ ਦਾ ਸਬੂਤ ਬੀਤੇ ਦਿਨੀਂ ਵਿਧਾਨ ਸਭਾ ਚੋਣਾਂ ਮੌਕੇ ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਵਿੱਚ ਫਿਰਕੂ ਤਾਕਤਾਂ ਦੀ ਹਾਰ ਤੋਂ ਮਿਲ ਗਿਆ ਹੈ।ਅੱਜ ਸ਼ਨਿਚਰਵਾਰ ਨੂੰ ਯੋਗੀ ਅਦਿੱਤਿਆਨਾਥ ਵੱਲੋਂ ਪੰਜਾਬ ਵਿੱਚ ਮਲੇਰਕੋਟਲਾ ਨੂੰ 23ਵਾਂ ਜ਼ਿਲਾ ਐਲਾਨਣ ਵਿਰੁੱਧ ਕੀਤੇ ਭੜਕਾਊ ਟਵੀਟ ਦੀ ਨਿੰਦਾ ਕਰਦਿਆਂ ਮੁੱਖ ਮੰਤਰੀਕੈਪਟਨ ਅਮਰਿੰਦਰ ਸਿੰਘ ਨੇਇਸ ਨੂੰ ਭਾਜਪਾ ਦੀ ਵੰਡ-ਪਾਊ ਨੀਤੀ ਵਜੋਂ ਸ਼ਾਂਤਮਈ ਰਾਜ ਵਿੱਚ ਫਿਰਕੂਰੱਫੜ ਪਾਉਣ ਦੀ ਸ਼ਰਮਨਾਕ ਕੋਸ਼ਿਸ਼ ਕਿਹਾ ਹੈ। ਉਨ੍ਹਾ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰਦੀਆਂ ਵੰਡ-ਪਾਊ ਨੀਤੀਆਂ ਮੁਕਾਬਲੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿਤਿਆਨਾਥ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।ਉਨ੍ਹਾਂ ਨੇ ਪੁੱਛਿਆ, ‘ਉਹ (ਯੋਗੀ ਅਦਿਤਿਆਨਾਥ) ਪੰਜਾਬ ਦੇ ਸਿਧਾਂਤਾਂ ਜਾਂ ਮਲੇਰਕੋਟਲਾ ਦੇ ਇਤਿਹਾਸ ਬਾਰੇਕੀ ਜਾਣਦਾ ਹੈ, ਇਸ ਦਾ ਸਿੱਖ ਧਰਮ ਤੇ ਗੁਰੂ ਸਾਹਿਬਾਨ ਨਾਲ ਰਿਸ਼ਤਾ ਹਰ ਪੰਜਾਬੀ ਨੂੰ ਪਤਾ ਹੈ,ਕੀ ਯੋਗੀ ਅਦਿੱਤਿਆਨਾਥ ਭਾਰਤੀ ਸੰਵਿਧਾਨ ਨੂੰ ਸਮਝਦਾ ਹੈ, ਜਿਹੜਾ ਉਤਰ ਪ੍ਰਦੇਸ਼ਦੀ ਉਸ ਦੀ ਆਪਣੀ ਸਰਕਾਰਰੋਜ਼ ਬੇਰਹਿਮੀ ਨਾਲ ਕੁਚਲ ਰਹੀ ਹੈ।’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿੱਤਿਆਨਾਥ ਸਰਕਾਰ ਤੇ ਭਾਜਪਾ ਦੇ ਫਿਰਕੂ ਨਫਰਤ ਫੈਲਾਉਣ ਦਾ ਟਰੈਕ ਰਿਕਾਰਡ ਦੇਖ ਕੇ ਇਹ ਟਿੱਪਣੀਆਂ ਬੇਤੁਕੀਆਂ ਤੇ ਬੋਲੜੀਆਂ ਹਨ।ਉਨ੍ਹਾ ਕਿਹਾ ਕਿ ਭਾਜਪਾ ਅਤੇ ਖਾਸ ਕਰ ਕੇ ਉਤਰ ਪ੍ਰਦੇਸ਼ ਵਿੱਚ ਯੋਗੀ ਅਦਿਤਿਆਨਾਥ ਦੀਆਂ ਵੰਡ-ਪਾਊ ਨੀਤੀਆਂ ਨੂੰ ਦੁਨੀਆਂ ਜਾਣਦੀ ਹੈ। ਮੁਗਲ ਸਰਾਏ ਦਾ ਨਾਮ ਪੰਡਿਤ ਦੀਨ ਦਿਆਲ ਉਪਾਧਿਆਏ ਨਗਰ, ਅਲਾਹਬਾਦ ਦਾ ਨਾਮ ਪ੍ਰਯਾਗਰਾਜ ਤੇ ਫੈਜ਼ਾਬਾਦ ਦਾ ਨਾਮ ਅਯੋਧਿਆ ਬਦਲਣ ਸਮੇਤ ਵੱਖ-ਵੱਖ ਸ਼ਹਿਰਾਂ ਦੇ ਨਾਮ ਬਦਲਣ ਵੱਲ ਇਸ਼ਾਰਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਯੋਗੀ ਸਰਕਾਰ ਵੱਲੋਂ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਦੱਸ ਕੇ ਕਿਹਾ ਕਿ ਅਦਿੱਤਿਆਨਾਥ ਦੀ ਤਾਜ ਮਹਿਲ ਪ੍ਰਤੀ ਨਫ਼ਰਤ (ਜਿਸ ਨੂੰ ਉਹ ਮੁਗਲਾਂ ਦੀ ਵਿਰਾਸਤ ਆਖਦਾ ਹੈ) ਸੰਸਾਰ ਮੀਡੀਆ ਵਿੱਚ ਅਲੋਚਨਾ ਦਾ ਵਿਸ਼ਾ ਰਹੀ ਹੈ।ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹਿੰਦੂ ਯੁਵਾ ਵਾਹਨੀ ਦਾ ਮੋਢੀ ਹੈ, ਜੋ ਗਊ ਰੱਖਿਆ ਦੇ ਨਾਂਅ ਉੱਤੇ ਹਿੰਸਾ ਫੈਲਾਉਣ ਦੀ ਜ਼ਿੰਮੇਵਾਰ ਸੰਸਥਾ ਸੀ ਤੇ ਜਿਸ ਕਾਰਨ ਆਪਣੇ ਹੀ ਰਾਜ ਵਿੱਚ ਮੁਸਲਮਾਨਾਂ ਨੂੰ ਜ਼ੁਲਮ ਸਹਿਣਾ ਪਿਆ। ਅਮਰਿੰਦਰ ਸਿੰਘ ਨੇ ਕਿਹਾ, ‘ਜਿਹੜਾ ਮੁੱਖ ਮੰਤਰੀ ਆਪਣੇ ਰਾਜ ਦੇ ਲੋਕਾਂ ਦੇ ਬੁਨਿਆਦੀ ਮਨੁੱਖੀ ਹੱਕਾਂ ਦੀ ਰੱਖਿਆ ਨਹੀਂ ਕਰ ਸਕਦਾ, ਉਸ ਨੂੰ ਏਦਾਂ ਦੇ ਅਹੁਦੇ ਉੱਤੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਹੀ ਨਹੀਂ ਹੈ।’

Read More Punjabi News Today

Continue Reading

ਪੰਜਾਬੀ ਖ਼ਬਰਾਂ

ਭਾਰਤ ਵਿੱਚ ਕੋਰੋਨਾ ਰੋਗੀਆਂ ਨੂੰ ਸਪੂਤਨਿਕ-ਵੀ ਵੈਕਸੀਨ ਲੱਗਣੀ ਸ਼ੁਰੂ

Published

on

vaccine

ਨਵੀਂ ਦਿੱਲੀ, 15 ਮਈ – ਕੋਰੋਨਾ ਮਹਾਂਮਾਰੀ ਦੇ ਦੌਰਾਨ ਚੰਗੀ ਖ਼ਬਰ ਹੈ ਕਿ ਰੂਸੀ ਵੈਕਸੀਨ ਸਪੂਤਨਿਕ ਵੀ. ਭਾਰਤ ਵਿੱਚ ਲੱਗਣੀ ਸ਼ੁਰੂ ਹੋ ਗਈ ਹੈ। ਦਵਾਈ ਕੰਪਨੀ ਡਾ. ਰੈਡੀਜ਼ ਲੈਬ ਨੇ ਕਿਹਾ ਹੈ ਕਿ ਸੀਮਤ ਸ਼ੁਰੂਆਤ ਦੇ ਤੌਰ ਉੱਤੇ ਕੱਲ੍ਹ ਸਪੂਤਨਿਕ ਵੀ ਦਾ ਪਹਿਲਾ ਟੀਕਾ ਹੈਦਰਾਬਾਦ ਵਿਖੇ ਕੰਪਨੀ ਦੇ ਗਲੋਬਲ ਹੈਡ ਦੀਪਕ ਸਾਪਰਾ ਨੂੰ ਲਾਇਆ ਗਿਆ ਹੈ ਅਤੇ ਇਸ ਦੇ ਬਾਅਦ ਸਾਰੇ ਦੇਸ਼ ਵਿੱਚ ਲਾਉਣਾ ਸ਼ੁਰੂ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਕੰਪਨੀ ਨੇ ਕਿਹਾ ਕਿ ਇਸ ਵੈਕਸੀਨ ਦੀ ਹੋਰ ਖੇਪ ਅਗਲੇ ਮਹੀਨਿਆਂ ਵਿੱਚ ਭਾਰਤ ਪਹੁੰਚਣ ਵਾਲੀ ਹੈ, ਜਿਸ ਪਿੱਛੋਂ ਭਾਰਤੀ ਕੰਪਨੀਆਂ ਨੂੰ ਇਸਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਵੈਕਸੀਨ ਦੀ ਲਗਾਤਾਰ ਅਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਕੰਪਨੀ ਆਪਣੇ ਛੇ ਉਤਪਾਦਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਕੰਪਨੀ ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਹਿੱਸੇ ਵੱਡੋਂ ਸਪੂਤਨਿਕ ਵੀ. ਦੀ ਵੱਧ ਤੋਂ ਵੱਧ ਸੰਭਵ ਪਹੁੰਚ ਯਕੀਨੀ ਕਰਨ ਲਈ ਭਾਰਤ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਭਾਈਵਾਲਾ ਨਾਲ ਮਿਲ ਕੇ ਕੰਮ ਕਰੇਗੀ।
ਭਾਰਤ ਵਿੱਚਇਸ ਰੂਸੀ ਵੈਕਸੀਨ ਦਾ ਉਤਪਾਦਨ ਕਰਨ ਵਾਲੀ ਡਾ. ਰੈਡੀਜ਼ ਲੇਬਾਰਟਰੀਜ਼ ਨੇਦੱਸਿਆ ਕਿ ਇਸ ਵੈਕਸੀਨ ਦੀ ਕੀਮਤ 995.40 ਰੁਪਏ ਰੱਖੀ ਹੈ। ਡਾ. ਰੈਡੀਜ਼ ਵੱਲੋਂ ਹਾਲੇ ਇਹ ਵੈਕਸੀਨ 948 ਰੁਪਏ ਪ੍ਰਤੀ ਖ਼ੁਰਾਕ ਦੀ ਦਰ ਨਾਲ ਇੰਪੋਰਟ ਕੀਤੀ ਜਾ ਰਹੀ ਹੈ, ਜਿਸ ਉੱਤੇ 5 ਫ਼ੀਸਦੀ ਜੀ ਐਸ ਟੀ ਲੱਗ ਕੇ ਇਸ ਦੀ ਕੀਮਤ 995.4 ਰੁਪਏ ਪ੍ਰਤੀ ਖ਼ੁਰਾਕ ਹੋ ਜਾਂਦੀ ਹੈ। ਹਾਲੇ ਇਹ ਵੈਕਸੀਨ ਹੈਦਰਾਬਾਦ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸੀਮਤ ਸਮੇਂ ਲਈ ਹਾਸਲ ਕਰਵਾਈ ਜਾ ਰਹੀ ਹੈ। ਡਾ. ਰੈਡੀਜ਼ ਮੁਤਾਬਿਕ ‘ਸਪੂਤਨਿਕ ਵੀ’ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚੀ ਸੀ, ਜਿਸ ਨੂੰ 13 ਮਈ ਨੂੰ ਸੈਂਟਰਲ ਡਰੱਗ ਲੈਬਾਰਟਰੀ ਕਸੌਲੀ ਤੋਂ ਰੈਗੂਲੇਟਰੀ ਕਲੀਅਰੈਂਸ ਮਿਲੀ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਕੋਰੋਨਾ ਨਾਲ ਮੌਤ

Published

on

Abhay Singh Sandhu

ਬੰਗਾ, 15 ਮਈ – ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਕੱਲ੍ਹ ਦੇਹਾਂਤ ਹੋ ਗਿਆ। ਉਹ ਕੋਰੋਨਾ ਤੋਂ ਪੀੜਤ ਹੋਣ ਕਰਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕੋਵਿਡ ਦੌਰਾਨ ਹਾਲਤ ਗੰਭੀਰ ਹੋਣ ਕਾਰਨ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਕਈ ਦਿਨ ਰਹਿਣ ਪਿੱਛੋਂ ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਭੈ ਸਿੰਘ ਸੰਧੂ ਦੇ ਇਲਾਜ ਦੌਰਾਨ ਜੋ ਵੀ ਖਰਚ ਆਇਆ ਹੈ, ਉਹ ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ ਆਖਿਆ ਕਿ ਅਭੈ ਸਿੰਘ ਸੰਧੂ ਦੇ ਵਿਛੋੜੇ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਅਭੈ ਸਿੰਘ ਸੰਧੂ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca