High Court orders to hold Punjab University Senate elections in two months
Connect with us [email protected]

ਪੰਜਾਬੀ ਖ਼ਬਰਾਂ

ਹਾਈ ਕੋਰਟ ਵੱਲੋਂ ਦੋਂਹ ਮਹੀਨਿਆਂ ਵਿੱਚ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਕਰਾਉਣ ਦਾ ਹੁਕਮ

Published

on

Punjab-Uni-Chandigarh

ਚੰਡੀਗੜ੍ਹ, 2 ਅਪ੍ਰੈਲ – ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ (ਪੀ ਯੂ) ਪ੍ਰਸ਼ਾਸਨ ਨੂੰ ਯੂਨੀਵਰਸਿਟੀ ਦੀ ਸਰਬ ਉਚ ਨੀਤੀ ਨਿਰਧਾਰਤ ਸੰਸਥਾ ਸੈਨੇਟ ਦੀ ਚੋਣ ਦੋ ਮਹੀਨਿਆਂ ਵਿੱਚ ਕਰਵਾਉਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਚੋਣਾਂ ਨੂੰ ਕੋਰੋਨਾ ਦੇਕਾਰਨ ਮੁਲਤਵੀ ਕਰਨ ਦੀਆਂ ਪੀ ਯੂ ਦੀ ਸਭ ਦਲੀਲਾਂ ਰੱਦ ਕਰਦੇ ਹੋਏ ਕੋਰਟ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਵਿਧਾਨ ਸਭਾਵਾਂ ਅਤੇ ਲੋਕਲ ਬਾਡੀਜ਼ ਦੀਆਂ ਚੋਣਾਂ ਹੋ ਸਕਦੀਆਂ ਹਨ ਤਾਂ ਪੀ ਯੂ ਦੀਆਂ ਕਿਉਂ ਨਹੀਂ ਹੋ ਸਕਦੀਆਂ? ਜਸਟਿਸ ਫਤਿਹਦੀਪ ਸਿੰਘ ਨੇ ਪੀ ਯੂ ਸੈਨੇਟ ਦੀਆਂ ਚੋਣਾਂ ਦੀ ਮੰਗ ਬਾਰੇ ਡਾ. ਕੇਸ਼ਵ ਮਲਹੋਤਰਾ ਅਤੇ ਹੋਰ ਸੈਨੇਟਰਾਂ ਵੱਲੋਂ ਪੇਸ਼ ਕੀਤੀ ਪਟੀਸ਼ਨ ਮਨਜ਼ੂਰ ਕਰਦੇ ਹੋਏ ਇਹ ਹੁਕਮ ਦਿੱਤਾ ਹੈ।
ਇਸ ਸੰਬੰਧ ਵਿੱਚ ਹਾਈ ਕੋਰਟ ਨੇ ਕਿਹਾ ਕਿ ਸੈਨੇਟ ਪੀ ਯੂ ਦੀ ਸਰਬ ਉਚ ਨੀਤੀ ਨਿਰਧਾਰਕ ਸੰਸਥਾ ਹੈ ਤੇ ਇਸ ਦਾ ਕਾਰਜਕਾਲ 31 ਅਕਤੂਬਰ ਨੂੰ ਖ਼ਤਮ ਹੋ ਚੱਕਾ ਹੈ, ਜਿਸ ਮਗਰੋਂ ਸਿੰਡੀਕੇਟ ਦਾ ਕਾਰਜਕਾਲ ਵੀ ਖ਼ਤਮ ਹੋ ਚੁੱਕਾ ਹੈ। ਇਸ ਲਈ ਸੈਨੇਟ ਅਤੇ ਸਿੰਡੀਕੇਟ ਦੀ ਗੈਰ-ਹਾਜ਼ਰੀ ਵਿੱਚ ਪੀ ਯੂ ਦਾ ਕੰਮ ਕਿਵੇਂ ਚੱਲਦਾ ਹੈ। ਇਨ੍ਹਾਂ ਦੋਵਾਂ ਦੀ ਅਣਹੋਂਦ ਵਿੱਚ ਪੀ ਯੂ ਵਿੱਚ ਜੰਗਲ ਮੈਨ ਸ਼ੋਅ ਹੋ ਰਿਹਾ ਹੈ, ਜੋ ਲੋਕਤਾਂਤਰਿਕ ਵਿਵਸਥਾ ਲਈ ਬਿਲਕੁਲ ਠੀਕ ਨਹੀਂ ਹੈ। ਵਰਨਣ ਯੋਗ ਹੈ ਕਿ ਸੈਨੇਟ ਪੀ ਯੂ ਦੀ ਲੋਕਤਾਂਤਰੀ ਵਿਵਸਥਾ ਹੈ ਅਤੇ ਇਸ ਦੀ ਚੋਣ ਸਮੇਂ ਸਿਰ ਕਰਾਉਣਾ ਬੇਹੱਦ ਜ਼ਰੂਰੀ ਹੈ, ਪਰ ਜਿਸ ਤਰ੍ਹਾਂ ਪੀ ਯੂ ਨੇ ਇਸ ਚੋਣ ਨੂੰ ਮੁਲਤਵੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਮੰਨਿਆ ਨਹੀਂ ਜਾ ਸਕਦਾ ਹੈ।
ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਪ੍ਰੋ ਕੇਸ਼ਵ ਮਲਹੋਤਰਾ ਅਤੇ ਹੋਰ ਸੈਨੇਟਰਾਂ ਨੇ ਪਿਛਲੇ ਸਾਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਪੀ ਯੂ ਸੀਨੇਟ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਅਤੇ ਯੂਨੀਵਰਸਿਟੀ ਨੇ ਨਵੰਬਰ 2019 ਵਿੱਚ ਸੈਨੇਟ ਦਾ ਚੋਣ ਸ਼ਡਿਊਲ ਜਾਰੀ ਕਰ ਦਿੱਤਾ ਸੀ। ਜੂਨ ਵਿੱਚ ਚੋਣ ਸਟਾਫ ਦੀ ਨਿਯੁਕਤੀ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਸੀ, ਪਰ ਅਗਸਤ ਵਿੱਚ ਚੰਡੀਗੜ੍ਹ ਦੀ ਸੀਨੀਅਰ ਸਟੈਂਡਿੰਗ ਕੌਂਸਲ ਨੇ ਆਪਣੀ ਰਾਏ ਦੇ ਕੇ ਕਿਹਾ ਸੀ ਕਿ ਕੋਰੋਨਾ ਦੇ ਕਹਿਰ ਦੌਰਾਨ ਇਹ ਚੋਣ ਕਰਵਾਉਣਾ ਠੀਕ ਨਹੀਂ ਹੋਵੇਗਾ, ਜਿਸ ਪਿੱਛੋਂ 17 ਅਕਤੂਬਰ ਨੂੰ ਵਾਈਸ ਚਾਂਸਲਰ ਨਵਾਂ ਫ਼ੈਸਲਾ ਲੈਂਦੇ ਹੋਏ ਸੈਨੇਟ ਦੀ ਚੋਣ ਅਣਮਿਥੇ ਸਮੇਂ ਲਈ ਮੁਲਤਵੀ ਕਰਨ ਦਾ ਆਦੇਸ਼ ਕਰ ਦਿੱਤਾ ਸੀ। ਇਸ ਪਟੀਸ਼ਨ ਉਤੇ ਪੀ ਯੂ ਨੇ ਦੱਸਿਆ ਕਿ ਚੋਣ ਦੀ ਤਿਆਰੀ ਚੱਲ ਰਹੀ ਹੈ, ਇਸ ਦੇ ਲਈ ਪੰਜਾਬ ਸਹਿਤ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉਤਰਾਖੰਡ ਦੇ ਚੀਫ ਸੈਕਟਰੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਮਨਜੂਰੀ ਮੰਗੀ ਗਈ ਹੈ।

Read More Daily Punjab Times

ਪੰਜਾਬੀ ਖ਼ਬਰਾਂ

ਸਿਵਲ ਹਸਪਤਾਲ ਵਿੱਚ ਕੋਰੋਨਾ ਮਰੀਜ਼ ਨੇ ਫਾਹਾ ਲੈ ਲਿਆ

Published

on

Suicide

ਲੁਧਿਆਣਾ, 21 ਅਪ੍ਰੈਲ – ਸਿਵਲ ਹਸਪਤਾਲ ਵਿੱਚ ਕੱਲ੍ਹ ਇੱਕ ਕੋਰੋਨਾ ਪੀੜਤ ਮਰੀਜ਼ ਸ਼ਿਮਲਾਪੁਰੀ ਵਾਸੀ ਸਤਪਾਲ (35) ਨੇ ਫਾਹਾ ਲਾ ਲਿਆ। ਮਰੀਜ਼ ਐਮਰਜੈਂਸੀ ਵਾਰਡ ਦੇ ਸਟਰੋਕ ਰੂਮ ਵਿੱਚ ਭਰਤੀ ਸੀ, ਜਿੱਥੇ ਉਸ ਨੇ ਸ਼ਾਮੀਂ ਕਰੀਬ ਛੇ ਵਜੇ ਫਾਹਾ ਲਾ ਲਿਆ। ਇਸ ਦੇ ਬਾਅਦ ਏ ਸੀ ਪੀ ਵਰਿਆਮ ਸਿੰਘ, ਥਾਣਾ ਡਵੀਜ਼ਨ ਨੰਬਰ-2 ਦੇ ਇੰਚਾਰਜ ਸਤਪਾਲ ਸਮੇਤ ਪੁਲਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਦੱਸਿਆ ਗਿਆ ਹੈ ਕਿ ਸਤਪਾਲ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ। ਉਸ ਦੇ ਢਿੱਡ ਵਿੱਚ ਪ੍ਰਾਬਲਮ ਸੀ, ਜਿਸ ਲਈ ਸ਼ੁੱਕਰਵਾਰ ਨੂੰ ਉਸ ਨੂੰ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਆਪਰੇਸ਼ਨ ਹੋਣਾ ਸੀ, ਪਰ ਆਪਰੇਸ਼ਨ ਤੋਂ ਪਹਿਲਾਂ ਉਹ ਕੋਰੋਨਾ ਪਾਜ਼ੀਟਿਵ ਸਾਬਤ ਹੋ ਗਿਆ ਤਾਂ ਪਰਵਾਰ ਵਾਲੇ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਲੈ ਗਏ, ਪਰ ਉਹ ਸੋਮਵਾਰ ਉਸ ਨੂੰ ਫਿਰ ਸਿਵਲ ਹਸਪਤਾਲ ਲੁਧਿਆਣਾ ਲੈ ਆਏ।ਏ ਸੀ ਪੀ ਵਰਿਆਮ ਸਿੰਘ ਮੁਤਾਬਕ ਐਮਰਜੈਂਸੀ ਵਿੱਚ ਕੋਰੋਨਾ ਦੇ ਸੱਤ ਮਰੀਜ਼ ਸਨ, ਜਿਸ ਵਿੱਚੋਂ ਤਿੰਨ-ਤਿੰਨ ਮਰੀਜ਼ ਅਲੱਗ ਸਨ, ਜਦ ਕਿ ਉਹ ਬੈਡ ਦੇ ਸਟਰੋਕ ਰੂਮ ਵਿੱਚ ਇਕੱਲਾ ਸੀ। ਜਾਂਚ ਵਿੱਚ ਪਤਾ ਲੱਗਾ ਕਿ ਥੋੜ੍ਹੀ ਦੇਰ ਪਹਿਲਾਂ ਸਟਾਫ ਨਰਸ ਉਸ ਨੂੰ ਇੰਜੈਕਸ਼ਨ ਲਾ ਕੇ ਗਈ, ਪਰ ਥੋੜ੍ਹੀ ਦੇਰ ਬਾਅਦ ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸਟਰੋਕ ਰੂਮ ਦਾ ਦਰਵਾਜ਼ਾ ਬੰਦ ਸੀ। ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਤਪਾਲ ਫਾਂਸੀ ਨਾਲ ਲਟਕ ਰਿਹਾ ਸੀ। ਏ ਸੀ ਪੀ ਨੇ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਮ੍ਰਿਤਕ ਦੇ ਰਿਸ਼ਤੇਦਾਰ ਕੈਪਟਨ ਸਿੰਘ ਨੇ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਕਾਫੀ ਖਰਾਬ ਸੀ ਅਤੇ ਉਸ ਦੀਆਂ 10 ਸਾਲ ਤੇ ਸੱਤ ਸਾਲ ਦੀਆਂ ਦੋ ਬੇਟੀਆਂ ਹਨ। ਜਿਸ ਕਾਰਨ ਉਹ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਵੀ ਰਹਿੰਦਾ ਸੀ।

Continue Reading

ਪੰਜਾਬੀ ਖ਼ਬਰਾਂ

ਗਾਇਕ ਕਰਨ ਔਜਲਾ ਦੀ ਜੇਲ੍ਹ ਫੇਰੀ ਦੇ ਕੇਸ ਵਿੱਚ ਜੇਲ੍ਹ ਸੁਪਰਡੈਂਟ ਸਸਪੈਂਡ

Published

on

karan aujla

ਲੁਧਿਆਣਾ, 21 ਅਪ੍ਰੈਲ – ਸਥਾਨਕ ਕੇਂਦਰੀ ਜੇਲ੍ਹ ਵਿੱਚ ਬੀਤੇ ਦਿਨੀਂ ਗਾਇਕ ਕਰਨ ਔਜਲਾ ਦੀ ਜੇਲ੍ਹ ਵਿੱਚ ਫੇਰੀ ਦੇ ਕੇਸ ਵਿੱਚ ਉਚ ਅਧਿਕਾਰੀਆਂ ਨੇ ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੂੰ ਸਸਪੈਂਡ ਕਰ ਦਿੱਤਾ ਅਤੇ ਉਨ੍ਹਾਂ ਨੂੰ ਚੰਡੀਗ਼ੜ੍ਹ ਹੈਡ ਕੁਆਰਟਰ ਵਿੱਚ ਹਾਜ਼ਰੀ ਦੇਣ ਦੇ ਹੁਕਮ ਦਿੱਤੇ ਹਨ। ਐਡੀਸ਼ਨਲ ਡੀ ਜੀ ਪੀ ਪ੍ਰਵੀਨ ਕੁਮਾਰ ਸਿਨਹਾ ਨੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੂੰ ਸਸਪੈਂਡਕਰਨ ਦੀ ਪੁਸ਼ਟੀ ਕੀਤੀ ਹੈ।
ਬੀਤੇ ਦਿਨੀਂ ਗਾਇਕ ਕਰਨ ਔਜਲਾ ਜੇਲ੍ਹ ਵਿੱਚ ਆਇਆ ਸੀ ਤਾਂ ਅਧਿਕਾਰੀਆਂ ਨੇ ਉਸ ਦੀ ਖੂਬ ਖ਼ਾਤਰਦਾਰੀ ਕੀਤੀ ਤੇ ਜੇਲ੍ਹ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਸਨ। ਕਰਨ ਔਜਲਾ ਨੂੰ ਨਿਯਮਾਂ ਤੋਂ ਉਲਟ ਜੇਲ੍ਹ ਵਿੱਚ ਲਿਜਾਇਆ ਗਿਆ ਸੀ। ਜੇਲ੍ਹ ਮੰਤਰੀ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਇਸਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ। ਪਿਛਲੇ ਹਫ਼ਤੇ ਡੀ ਆਈ ਜੀ ਨੇ ਆਪਣੀ ਰਿਪੋਰਟ ਉਚ ਅਧਿਕਾਰੀਆਂ ਨੂੰ ਸੌਂਪੀ ਸੀ, ਜਿਸ ਉੱਤੇ ਕਾਰਵਾਈ ਕਰਦਿਆਂ ਜੇਲ੍ਹ ਸੁਪਰਡੈਂਟ ਆਰ ਕੇ ਅਰੋੜਾ ਦਾ ਕੱਲ੍ਹ ਤਬਾਦਲਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਹੈਰੋਇਨ ਤਸਕਰੀ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਨੂੰ ਪਟਿਆਲਾ ਜੇਲ੍ਹ ਵਿੱਚਭੇਜ ਦਿੱਤਾ ਗਿਆ ਸੀ। ਕਰਨ ਔਜਲਾ ਨੂੰ ਮੇਅਰ ਦੀ ਸੁਰੱਖਿਆ ਵਿੱਚ ਲੱਗੀ ਜਿਪਸੀ ਐਸਕਾਰਟ ਕਰਕੇ ਕੇਂਦਰੀ ਜੇਲ੍ਹਲੈ ਕੇ ਆਈ ਸੀ, ਜਿਸ ਦੀ ਪੁਲਸ ਅਧਿਕਾਰੀ ਵੱਖਰੀ ਜਾਂਚ ਕਰ ਰਹੇ ਹਨ ਅਤੇ ਉਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਪ੍ਰੋ. ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ

Published

on

pr arbind

ਚੰਡੀਗੜ੍ਹ, 21 ਅਪ੍ਰੈਲ – ਉਘੇ ਫਿਜਿ਼ਕਸ ਵਿਗਿਆਨੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ, ਮੁਹਾਲੀ ਦੇ ਖੋਜ ਤੇ ਵਿਕਾਸ ਦੇ ਡੀਨ ਪ੍ਰੋਫੈਸਰ ਅਰਵਿੰਦ ਨੂੰ ਤਿੰਨ ਸਾਲਾਂ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਡਾ. ਬੀ ਐਸ ਘੁੰਮਣ ਵੱਲੋਂ ਅਸਤੀਫ਼ਾ ਦੇਣ ਪਿੱਛੋਂ ਬੀਤੇ ਛੇ ਮਹੀਨਿਆਂ ਤੋਂ ਇਹ ਅਹੁਦਾ ਖ਼ਾਲੀ ਸੀ। ਇਸ ਦੌਰਾਨ ਸੂਬਾ ਸਰਕਾਰ ਨੇ ਸੀਨੀਅਰ ਅਧਿਕਾਰੀ ਰਵਨੀਤ ਕੌਰ ਨੂੰ ਏਥੋਂ ਦਾ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ ਕੀਤਾ ਸੀ।
ਪ੍ਰੋਫੈਸਰ ਅਰਵਿੰਦ ਮੰਨੇ-ਪ੍ਰਮੰਨੇ ਸਿਧਾਂਤਕ ਕੁਐਂਟਮ ਫਿਜਿ਼ਕਸ ਵਿਗਿਆਨੀ ਹਨ ਜਿਨ੍ਹਾਂ ਦੀ ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਸਿੱਖਿਆ, ਵਿਗਿਆਨਕ ਸੰਚਾਰ ਤੇ ਵਿਗਿਆਨ ਦੀ ਪੜ੍ਹਾਈ ਕਰਾਉਣ ਦੇ ਤਰੀਕੇ ਵਿਕਸਤ ਕਰਨ ਵਿੱਚ ਡੂੰਘੀ ਦਿਲਚਸਪੀ ਹੈ। ਉਨ੍ਹਾਂ ਆਈ ਆਈ ਟੀ ਕਾਨਪੁਰ ਤੋਂ ਫਿਜਿ਼ਕਸ ਵਿੱਚ ਐਮ ਐਸ ਸੀ ਕੀਤੀ ਅਤੇ ਸਾਲ 1997 ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੰਗਲੌਰ ਦੇ ਸੈਂਟਰ ਫ਼ਾਰ ਥਿਊਰੈਟੀਕਲ ਸਟੱਡੀ ਤੇ ਫਿਜ਼ਿਕਸ ਵਿਭਾਗ ਤੋਂ ਸਿਧਾਂਤਕ ਫਿਜਿ਼ਕਸਵਿੱਚ ਪੀ ਐਚ ਡੀ ਕੀਤੀ ਸੀ। ਫਿਰ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜਿ਼ਕਸਵਿਭਾਗ ਵਿੱਚ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ ਅਤੇ ਸਾਲ 2002 ਤੋਂ 2004 ਤੱਕ ਉਨ੍ਹਾਂ ਨੇ ਅਮਰੀਕਾ ਦੇ ਪਿਟਸਬਰਗ ਵਿਖੇ ਕਾਰਨੇਗੀ ਮੈਲਨ ਯੂਨੀਵਰਸਿਟੀ ਦੇ ਫਿਜਿ਼ਕਸਵਿਭਾਗ ਵਿਖੇ ਵਿਸ਼ੇਸ਼ ਫੈਕਲਟੀ ਮੈਂਬਰ ਵਜੋਂ ਸੇਵਾ ਨਿਭਾਈ। ਸਾਲ 2005 ਵਿੱਚ ਆਈ ਆਈ ਟੀ ਮਦਰਾਸ ਵਿੱਚਫਿਜਿ਼ਕਸਵਿਭਾਗ ਜੁਆਇਨ ਕੀਤਾ ਅਤੇ ਅਗਸਤ, 2007 ਵਿੱਚਆਈ ਆਈ ਐਸ ਈ ਆਰ ਮੁਹਾਲੀ ਵਿਖੇ ਬਾਨੀ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ।ਕੌਮਾਂਤਰੀ ਰਸਾਲਿਆਂ ਵਿੱਚ ਉਨ੍ਹਾਂ ਦੀਆਂ 70 ਰਚਨਾਵਾਂ ਛੱਪ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਸੱਤ ਵਿਦਿਆਰਥੀਆਂ ਨੇ ਪੀ ਐਚ ਡੀ ਅਤੇ 40 ਨੇ ਐਮ ਐਸ ਦੇ ਥੀਸਿਸ ਪੂਰੇ ਕੀਤੇ ਹਨ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਕ ਇਸ ਅਹੁਦੇ ਲਈ 64 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ਵਿੱਚੋਂ 10 ਅਯੋਗ ਪਾਈਆਂ ਗਈਆਂ ਅਤੇ 14 ਨਾਵਾਂ ਦੀ ਛਾਂਟੀ ਕੀਤੀ ਗਈ। ਮੁੱਖ ਸਕੱਤਰ ਵਿਨੀ ਮਹਾਜਨ ਦੀ ਅਗਵਾਈ ਵਾਲੀ ਚਾਰ ਮੈਂਬਰੀ ਕਮੇਟੀ ਨੇ ਛਾਂਟੀ ਕੀਤੇ ਉਮੀਦਵਾਰਾਂ ਦੀ ਇੰਟਰਵਿਊ ਲਈ ਅਤੇ ਚੋਣ ਕਰਨ ਲਈ ਤਿੰਨ ਨਾਵਾਂ ਦਾ ਪੈਨਲ ਮੁੱਖ ਮੰਤਰੀ ਨੂੰ ਭੇਜਿਆ ਗਿਆ। ਮੁੱਖ ਮੰਤਰੀ ਨੇ ਗਵਰਨਰ, ਜੋ ਯੂਨੀਵਰਸਿਟੀ ਦੇ ਚਾਂਸਲਰ ਹਨ, ਨੂੰ ਪ੍ਰੋ. ਅਰਵਿੰਦ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਸੀ। ਡਾ. ਅਰਵਿੰਦ ਨੇ ਕਿਹਾ ਕਿ ਮੈਂ ਚਾਹਾਂਗਾ ਕਿ ਇਸ ਯੂਨੀਵਰਸਿਟੀ ਨੂੰ ਮੁੜ ਪੈਰਾਂ ਉੱਤੇ ਖੜ੍ਹਾ ਕਰਕੇ ਦੇਸ਼ ਦੀਆਂ ਮੁੱਖ ਯੂਨੀਵਰਸਿਟੀਆਂ ਦੀ ਕਤਾਰ ਵਿੱਚ ਲਿਆਂਦਾ ਜਾਏ ਅਤੇ ਇਸ ਮੰਤਵ ਲਈ ਉਹ ਸਾਰਿਆਂ ਦਾ ਸਹਿਯੋਗ ਮੰਗਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਕੌਮਾਂਤਰੀ ਲੀਹਾਂ ਉੱਤੇ ਲਿਆਉਣਾ ਮੇਰਾ ਲੰਬੇ ਸਮੇਂ ਤੋਂ ਸੁਫਨਾ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca