High Court orders removal of Khattar from SIT chief
Connect with us [email protected]

ਪੰਜਾਬੀ ਖ਼ਬਰਾਂ

ਹਾਈਕੋਰਟ ਵੱਲੋਂ ਖੱਟੜਾ ਨੂੰ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੋਂ ਹਟਾਉਣ ਦੇ ਹੁਕਮ

Published

on

high court

ਜਲੰਧਰ, 6 ਜਨਵਰੀ – ਪੰਜਾਬ ਹਰਿਆਣਾ ਹਾਈਕੋਰਟ ਨੇ ਬੇਅਦਬੀ ਕੇਸਾਂ ਦੀ ਜਾਂਚ ਦਾ ਕੰਮ ਪੰਜਾਬ ਪੁਲਸ ਦੇ ਹਵਾਲੇ ਕਰਨ ਦੇ ਆਦੇਸ਼ ਦੇਣ ਦੇ ਨਾਲ ਨਾਮਜ਼ਦ ਦੋਸ਼ੀਆਂ ਦੀ ਪਟੀਸ਼ਨ ਦਾ ਫ਼ੈਸਲਾ ਦੇਣ ਸਮੇਂ ਡੀ ਆਈ ਜੀ ਰਣਬੀਰ ਸਿੰਘ ਖੱਟੜਾ ਨੂੰ ਵਿਸ਼ੇਸ਼ ਪੁਲਸ ਜਾਂਚ ਟੀਮ (ਐੱਸ ਆਈ ਟੀ) ਦੇ ਮੁਖੀ ਦੇ ਅਹੁਦੇ ਤੋਂ ਹਟਾਉਣ ਲਈ ਕਿਹਾ ਹੈ। ਕੋਰਟ ਦੇ ਜੱਜ ਨੇ 46 ਸਫ਼ਿਆਂ ਦੇ ਫ਼ੈਸਲੇ ਵਿੱਚ ਕਿਸੇ ਹੋਰ ਅਧਿਕਾਰੀ ਨੂੰ ਮੁਖੀ ਲਾਉਣ ਨੂੰ ਕਿਹਾ ਹੈ।
ਐੱਸ ਆਈ ਟੀ ਵੱਲੋਂ ਦੋਸ਼ੀ ਨਾਮਜ਼ਦ ਕੀਤੇ ਵਿਅਕਤੀਆਂ ਨੇ ਜਾਂਚ ਟੀਮ ਦੇ ਮੁਖੀ ਉਪਰ ਕਈ ਤਰ੍ਹਾਂ ਦੋਸ਼ ਲਾ ਕੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਜਾਂਚ ਦੇ ਕੰਮ ਤੋਂ ਵੱਖ ਕੀਤਾ ਜਾਵੇ। ਅਦਾਲਤ ਨੇ ਫ਼ੈਸਲੇ ਵਿੱਚ ਲਿਖਿਆ ਹੈ ਕਿ ਸਬੰਧਤ ਅਧਿਕਾਰੀ ਨੂੰ ਪੱਖ ਪੇਸ਼ ਕਰਨ ਲਈ ਨਾ ਬੁਲਾਇਆ ਸੀ ਤੇ ਨਾ ਉਨ੍ਹਾਂ ਵੱਲੋਂ ਕੀਤੀ ਜਾਂਚ ਬਾਰੇ ਕੋਈ ਇਤਰਾਜ਼ ਹੈ, ਫਿਰ ਵੀ ਪਟੀਸ਼ਨਕਰਤਾ ਨੂੰ ਕਿਸੇ ਕਿਸਮ ਦੇ ਭਿੰਨ-ਭੇਦ ਦੀ ਗੰੁਜ਼ਾਇਸ਼ ਨਾ ਰਹੇ, ਇਸ ਕਰਕੇ ਐੱਸ ਆਈ ਟੀ ਦੇ ਮੁਖੀ ਨੂੰ ਬਦਲਣ ਦੇ ਆਦੇਸ਼ ਦਿੱਤੇ ਗਏ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪਟੀਸ਼ਨਕਰਤਾ ਨੂੰ ਇਹ ਅਧਿਕਾਰ ਬਿਲਕੁਲ ਵੀ ਨਹੀਂ ਦਿੱਤਾ ਜਾ ਸਕਦਾ ਕਿ ਜਾਂਚ ਅਧਿਕਾਰੀ ਉਸ ਦੀ ਪਸੰਦ ਦਾ ਲਾਇਆ ਜਾਵੇ।

Today News in Punjabi

ਪੰਜਾਬੀ ਖ਼ਬਰਾਂ

ਹਾਈ ਕੋਰਟ ਨੇ ਕਿਹਾ:ਸਹਿਮਤੀ ਨਾਲ ਸੰਬੰਧ ਬਣਾਉਣ `ਤੇ ਇਕੱਲੇ ਮਰਦ ਦੋਸ਼ੀ ਨਹੀਂ ਹੁੰਦੇ

Published

on

high court chandighar

ਚੰਡੀਗੜ੍ਹ, 30 ਜੁਲਾਈ – ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਵਿਆਹ ਦੇ ਬਹਾਨੇ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਉਣ ਦਾ ਸਿਰਫ ਮਰਦ ਦੋਸ਼ੀ ਨਹੀਂ।
ਜਸਟਿਸ ਸੁਦੀਪ ਆਹਲੂਵਾਲੀਆ ਨੇ ਇਸ ਕੇਸ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਐਕਟ ਦੀਆਂ ਮੱਦਾਂ ਦੇ ਤਹਿਤ ਕੇਸ ਦਰਜ ਕਰਨ ਉੱਤੇ ਵੀ ਸਵਾਲ ਉਠਾਇਆ ਤੇ ਦੋਸ਼ੀ ਮਰਦ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਦੋਸ਼ੀ ਦੇ ਖਿਲਾਫ ਕੁਰੂਕਸ਼ੇਤਰ ਜ਼ਿਲ੍ਹੇ ਦੇ ਬਾਬੈਨ ਥਾਣੇ ਵਿੱਚ 17 ਮਾਰਚ ਨੂੰ ਕੇਸ ਦਰਜ ਹੋਇਆ ਸੀ। ਜਸਟਿਸ ਆਹਲੂਵਾਲੀਆ ਨੇ ਕਿਹਾ ਕਿ ਅਜਿਹਾ ਕੋਈ ਦੋਸ਼ ਨਹੀਂ ਕਿ ਮਰਦ ਨੇ ਔਰਤ ਨਾਲ ਜ਼ਬਰਦਸਤੀ ਸੰਬੰਧ ਬਣਾਏ। ਉਸ ਨੇ ਔਰਤ ਦੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ, ਕਿਉਂਕਿ ਔਰਤ ਦੇ ਆਪਣੇ ਪਤੀ ਨਾਲ ਸੰਬੰਧ ਠੀਕ ਨਹੀਂ ਸਨ। ਇੱਕ ਕਾਲਮ ਵਿੱਚ ਪਤਾ ਲੱਗਾ ਕਿ ਔਰਤ ਦਾ ਜਨਮ 1991 ਦਾ ਸੀ, ਇਸ ਤਰ੍ਹਾਂ ਉਸ ਨੇ ਬਹੁਤ ਪਹਿਲਾਂ ਬਾਲਗ ਹੋਣ ਦੀ ਉਮਰ ਪਾਰ ਕਰ ਲਈ ਸੀ। ਕੋਰਟ ਮੁਤਾਬਕ ਇਹ ਦੋ ਧਿਰਾਂ ਦੀ ਸਹਿਮਤੀ ਨਾਲ ਸੰਬੰਧ ਦਾ ਕੇਸ ਲੱਗਦਾ ਹੈ ਤੇ ਦੋਵਾਂ ਵਿਚਾਲੇ ਵਿਆਹ ਉਦੋਂ ਤਕ ਸੰਭਵ ਨਹੀਂ, ਜਦੋਂ ਤਕ ਸ਼ਿਕਾਇਤ ਕਰਤਾ ਦਾ ਪਹਿਲਾ ਵਿਆਹ ਖਤਮ ਨਹੀਂ ਹੁੰਦਾ। ਉਸ ਦਾ ਪਹਿਲਾ ਵਿਆਹ ਚੱਲ ਰਿਹਾ ਹੈ। ਅਜਿਹੇ ਹਾਲਾਤ ਵਿੱਚ ਮਰਦ ਨੂੰ ਪੂਰੀ ਤਰ੍ਹਾਂ ਦੋਸ਼ੀ ਨਹੀਂ ਮੰਨਿਆ ਜਾ ਸਕਦਾ, ਭਾਵੇਂ ਉਸ ਦੇ ਖਿਲਾਫ ਦੋਸ਼ ਲੱਗੇ ਹੋਣ। ਕੋਰਟ ਨੇ ਐਸ ਸੀ, ਐਸ ਟੀ ਐਕਟ ਦੇ ਤਹਿਤ ਕੇਸ ਦਰਜ ਕਰਨ ਵਿੱਚ ਵੀ ਸਵਾਲ ਉਠਾ ਕੇ ਕਿਹਾ ਕਿ ਅਜਿਹਾ ਕੋਈ ਦੋਸ਼ ਨਹੀਂ ਸੀ ਕਿ ਮਰਦ ਨੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਔਰਤ ਦਾ ਅਪਮਾਨ ਕੀਤਾ ਜਾਂ ਉਸ ਨੂੰ ਪੀੜਤ ਕੀਤਾ। ਅਜਿਹੇ ਵਿੱਚ ਐਸ ਸੀ, ਐਸ ਟੀ ਐਕਟ ਜੋੜਨਾ ਹੈਰਾਨੀ ਤੋਂ ਘੱਟ ਨਹੀਂ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸਕਾਲਰਸ਼ਿਪ ਘੁਟਾਲਾ :ਸੀ ਬੀ ਆਈ ਵੱਲੋਂ ਰਿਕਾਰਡ ਮੰਗਣ ਉੱਤੇ ਪੰਜਾਬ ਸਰਕਾਰ ਦੇ ਅੰਦਰ ਤਰਥੱਲੀ

Published

on

CBI

ਚੰਡੀਗ਼ੜ੍ਹ, 30 ਜੁਲਾਈ – ਪੰਜਾਬ ਵਿੱਚ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਵੰਡ ਵਿੱਚ 63.91 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਸੀ ਬੀ ਆਈ ਵੱਲੋਂ ਆਪਣੇ ਹੱਥਾਂ ਲਏ ਜਾਣ ਨਾਲ ਸਰਕਾਰੀ ਹਲਕੇ ਘਬਰਾਹਟ ਵਿੱਚ ਹਨ। ਇਹ ਘੁਟਾਲਾ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ਦੀ ਰਿਪੋਰਟ ਨਾਲ ਵੱਡਾ ਮੁੱਦਾ ਬਣਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕੋਈ 39 ਕਰੋੜ ਰੁਪਏ ਉਨ੍ਹਾਂ ਸੰਸਥਾਵਾਂ ਨੂੰ ਦਿੱਤੇ ਗਏ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਜਾਂ ਰਿਕਾਰਡ ਮਿਲ ਨਹੀਂ ਰਿਹਾ ਅਤੇ 16.71 ਕਰੋੜ ਕੁਝ ਸੰਸਥਾਵਾਂ ਨੂੰ ਗ਼ਲਤ ਦਿੱਤਾ ਗਿਆ ਸੀ। ਕੇਂਦਰੀ ਫ਼ੰਡਾਂ ਵਾਲੀ ਇਸ ਸਕੀਮ ਬਾਰੇ ਰਾਜ ਸਰਕਾਰ ਵੱਲੋਂ ਪੈਸੇ ਦੀ ਵਰਤੋਂ ਸਬੰਧੀ ਰਿਪੋਰਟਾਂ ਵੀ ਕਾਫ਼ੀ ਪਛੜ ਕੇ ਦਿੱਤੀਆਂ।
ਕ੍ਰਿਪਾ ਸ਼ੰਕਰ ਸਰੋਜ ਨੇ ਆਪਣੀ ਰਿਪੋਰਟ ਵਿੱਚ ਵਿਭਾਗ ਦੇ ਇੱਕ ਅਧਿਕਾਰੀ ਨੂੰ ਮੁੱਖ ਦੋਸ਼ੀ ਦੱਸਿਆ ਸੀ, ਜਿਹੜਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕਰੀਬ ਦੱਸਿਆ ਜਾਂਦਾ ਸੀ। ਸੀ ਬੀ ਆਈ ਨੇ ਇਸ ਘੁਟਾਲੇ ਦਾ ਸਾਰਾ ਰਿਕਾਰਡ ਪੰਜਾਬ ਸਰਕਾਰ ਤੋਂ ਮੰਗ ਲਿਆ ਹੈ ਅਤੇ ਇਹ ਰਿਕਾਰਡ ਸਰਕਾਰੀ ਦਸਤਖ਼ਤਾਂ ਹੇਠ ਸੀ ਬੀ ਆਈ ਦੇ ਚੰਡੀਗ਼ੜ੍ਹ ਦਫ਼ਤਰ 24 ਅਗਸਤ ਤਕ ਪੁੱਜਦਾ ਕਰਨ ਦਾ ਪੱਤਰ ਮਿਲਣ ਪਿੱਛੋਂ ਰਾਜ ਸਰਕਾਰ ਵਿੱਚ ਕਾਫ਼ੀ ਘਬਰਾਹਟ ਹੈ ਅਤੇ ਕੱਲ੍ਹ ਮੁੱਖ ਮੰਤਰੀ ਵੱਲੋਂ ਅਨੁਸੂਚਿਤ ਜਾਤਾਂ ਬਾਰੇ ਮੁੱਦਿਆਂ ਉੱਤੇ ਬੈਠਕ ਤੋਂ ਬਾਅਦ ਮੁੱਖ ਮੰਤਰੀ ਨਾਲ ਵੀ ਵਿਚਾਰਿਆ ਗਿਆ ਹੈ। ਸਰਕਾਰੀ ਹਲਕਿਆਂ ਮੁਤਾਬਕ ਸਰਕਾਰ ਲਈ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਨਾਲ ਸਬੰਧਤ ਕੁਝ ਰਿਕਾਡਰ ਸਰਕਾਰੀ ਫਾਈਲਾਂ ਵਿੱਚੋਂ ਲਾਪਤਾ ਹੈ। ਇਸ ਤੋਂ ਇਲਾਵਾ ਸਰਕਾਰ ਦੇਸੀਨੀਅਰ ਤਿੰਨ ਆਈ ਏ ਐਸ ਅਫਸਰਾਂ ਜਸਪਾਲ ਸਿੰਘ, ਕੇ ਏ ਪੀ ਸਿਨਹਾ ਅਤੇ ਵਿਵੇਕ ਪ੍ਰਤਾਪ ਸਿੰਘ ਉੱਤੇ ਆਧਾਰਤ ਕਮੇਟੀ ਨੇ ਜਿਵੇਂ ਇਹ ਕਹਿ ਕੇ ਸਾਰੇ ਕੇਸ ਨੂੰ ਨਿਬੇੜ ਦਿੱਤਾ ਸੀ ਕਿ ਕੇਵਲ 13-14 ਸੰਸਥਾਵਾਂ ਨੂੰ ਕੋਈ ਸੱਤ ਕਰੋੜ ਦੀ ਰਾਸ਼ੀ ਵਾਧੂ ਦਿੱਤੀ ਗਈ, ਜੋ ਵਾਪਸ ਵਸੂਲ ਕੀਤੀ ਜਾਵੇ ਪਰ ਕਮੇਟੀ ਨੇ ਕਿਹਾ ਸੀ ਉਨ੍ਹਾਂ 39 ਕਰੋੜ ਦੇ ਉਨ੍ਹਾਂ ਸਕਾਲਰਸ਼ਿਪਾਂ ਦਾ ਪਤਾ ਲਾ ਲਿਆ ਹੈ ਜਿਨ੍ਹਾਂ ਬਾਰੇ ਪਹਿਲਾਂ ਰਿਕਾਰਡ ਨਾ ਹੋਣ ਦੀ ਗੱਲ ਕੀਤੀ ਗਈ ਸੀ। ਜੇ ਇਸ ਕਮੇਟੀ ਦੇ ਕੰਮ ਵਿੱਚ ਕੋਈ ਤਰੁੱਟੀ ਪਾਈ ਗਈ ਤਾਂਸੀ ਬੀ ਆਈ ਵੱਲੋਂ ਉਕਤ ਅਧਿਕਾਰੀਆਂ ਦੀ ਵੀ ਜਵਾਬ ਤਲਬੀ ਕੀਤੀ ਜਾ ਸਕਦੀ ਹੈ।
ਸੀ ਬੀ ਆਈ ਵੱਲੋਂ ਇਹ ਕੇਸ ਸਿੱਧਾ ਆਪਣੇ ਹੱਥ ਲਏ ਜਾਣ ਬਾਰੇ ਰਾਜ ਸਰਕਾਰ ਨੂੰ ਸਪੱਸ਼ਟ ਕੀਤਾ ਹੈ ਕਿ ਇਸ ਕੇਸ ਦਾ ਸਬੰਧ ਕੇਂਦਰੀ ਫ਼ੰਡਾਂ ਨਾਲ ਹੈ, ਇਸ ਲਈ ਸੀ ਬੀ ਆਈ ਕੇਂਦਰ ਦੇ ਆਦੇਸ਼ਾਂ ਉੱਤੇ ਸਿੱਧੀ ਜਾਂਚ ਕਰ ਸਕਦੀ ਹੈ। ਰਾਜ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਹੋਰ ਵੀ ਬਹੁਤ ਸਾਰੇ ਦੂਜੇ ਵਿਭਾਗਾਂ ਵਿੱਚ ਜਿੱਥੇ ਕੇਂਦਰੀ ਫ਼ੰਡਾਂ ਨਾਲ ਕੰਮ ਹੋ ਰਹੇ ਹਨ, ਉਨ੍ਹਾਂ ਸਬੰਧੀ ਵੀ ਕੇਂਦਰ ਲਈ ਸਿੱਧੀ ਜਾਂਚ ਦੇ ਆਦੇਸ਼ ਦੇਣ ਦਾ ਰਾਹ ਖੁੱਲ੍ਹ ਗਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਵੀਰਵਾਰ ਦਾ ਦਿਨ ਉਲੰਪਿਕ ਵਿੱਚ ਆਸਾਂ ਜਗਾਉਣ ਵਾਲਾ ਰਿਹਾ

Published

on

Summer Olympics

ਨਵੀਂ ਦਿੱਲੀ, 29 ਜੁਲਾਈ, – ਟੋਕੀਓ ਓਲੰਪਿਕ ਵਿਚ ਵੀਰਵਾਰ ਦਾ ਦਿਨ ਭਾਰਤ ਲਈ ਮੈਡਲਾਂ ਦੀਆਂ ਆਸਾਂ ਵਧਾਉਣ ਵਾਲਾ ਸੀ ਅਤੇ ਹਾਕੀ, ਬੈਡਮਿੰਟਨ, ਤੀਰਅੰਦਾਜ਼ੀ ਤੇ ਮੁੱਕੇਬਾਜ਼ੀ ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਜ਼ੋਰ ਮਾਰ ਰਿਹਾ ਸੀ। ਕੁਝ ਦੇਰ ਵਿਚ ਭਾਰਤੀ ਪੁਰਸ਼ ਹਾਕੀ ਟੀਮ, ਸ਼ਟਲਰ ਪੀਵੀ ਸਿੰਧੂ, ਤੀਰਅੰਦਾਜ਼ ਅਤਾਨੂ ਦਾਸ ਅਤੇ ਮੁੱਕੇਬਾਜ਼ ਸਤੀਸ਼ ਕੁਮਾਰ ਦੀ ਜਿੱਤ ਨੇ ਭਾਰਤੀ ਪ੍ਰਸ਼ੰਸਕਾਂ ਦੀ ਆਸ ਵਧਾ ਦਿੱਤੀ, ਪਰ ਸ਼ਾਮ ਵੇਲੇ ਭਾਰਤ ਨੂੰ ਵੱਡਾ ਝਟਕਾ ਲੱਗਾ, ਜਦੋਂ ਮੈਡਲ ਦੀ ਦਾਅਵੇਦਾਰ ਮੰਨੀ ਜਾਂਦੀ ਮੁੱਕੇਬਾਜ਼ ਐੱਮਸੀ ਮੈਰੀ ਕਾਮ ਹਾਰ ਗਈ।
ਭਾਰਤੀ ਪੁਰਸ਼ ਹਾਕੀ ਟੀਮ ਨੇ ਆਖ਼ਰੀ ਦੋ ਮਿੰਟਾਂ ਦੌਰਾਨ ਦੋ ਗੋਲ ਕਰ ਕੇ ਰੀਓ ਓਲੰਪਿਕ ਦੀ ਗੋਲਡ ਮੈਡਲ ਜੇਤੂਅਰਜਨਟੀਨਾ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਪੱਕੀ ਕੀਤੀ। ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿਚ ਗੋਲ ਦਾਗੇ।
ਰੀਓ ਓਲੰਪਿਕ ਦੀ ਮੈਡਲ ਜੇਤੂ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਇਕਪਾਸੜ ਪ੍ਰੀ-ਕੁਆਟਰ ਫਾਈਨਲ ਮੈਚ ਵਿਚ ਡੈਨਮਾਰਕ ਦੀ ਮੀਆ ਬਲਿਚਫੇਲਟ ਨੂੰ ਸਿੱਧੀਆਂ ਗੇਮਾਂ ਵਿਚ 21-15, 21-13 ਨਾਲ ਹਰਾਇਆ ਹੈ। ਭਾਰਤ ਦੇ ਸਟਾਰ ਤੀਰਅੰਦਾਜ਼ ਅਤਾਨੂ ਦਾਸ ਪੁਰਸ਼ਾਂ ਦੇ ਨਿੱਜੀ ਮੁਕਾਬਲੇ ਦੇ ਤੀਜੇ ਦੌਰ ਵਿਚ ਪੁੱਜ ਗਏ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca