High Court notice to Punjab Government and CBI on application of IG
Connect with us [email protected]

ਪੰਜਾਬੀ ਖ਼ਬਰਾਂ

ਆਈ ਜੀ ਉਮਰਾਨੰਗਲ ਦੀ ਅਰਜ਼ੀ ਉਤੇ ਪੰਜਾਬ ਸਰਕਾਰ ਅਤੇ ਸੀ ਬੀ ਆਈ ਨੂੰ ਹਾਈ ਕੋਰਟ ਦਾ ਨੋਟਿਸ

Published

on

high court

ਚੰਡੀਗੜ੍ਹ, 13 ਜਨਵਰੀ – ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਬੇਅਦਬੀ ਕਾਂਡ ਦੇ ਬਾਅਦ ਹੋਏ ਗੋਲੀ ਕਾਂਡ ਵਿੱਚ ਫਸੇ ਹੋਏ ਪੰਜਾਬ ਪੁਲਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਆਪਣੇ ਖਿਲਾਫ ਦਰਜ ਇੱਕ ਕੇਸ ਅਤੇ ਜਾਂਚ ਰਿਪੋਰਟ ਨੂੰ ਰੱਦ ਕਰਨ ਅਤੇ ਇਸ ਕੇਸ ਦੀ ਜਾਂਚ ਸੀ ਬੀ ਆਈ ਤੋਂ ਕਰਾਉਣ ਦੇ ਨਾਲ ਉਸ ਦੇ ਖਿਲਾਫ ਜਾਂਚ ਕਰਦੀ ਐਸ ਆਈ ਟੀ ਵਿੱਚੋਂ ਆਈ ਜੀ ਕੰੁਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੀ ਮੰਗ ਬਾਰੇ ਹਾਈ ਕੋਰਟ ਨੂੰ ਅਰਜ਼ੀ ਪੇਸ਼ ਕੀਤੀ ਹੈ। ਇਸ ਅਰਜ਼ੀ ਤੇ ਜਸਟਿਸ ਗਿਰੀਸ਼ ਅਗਨੀਹੋਤਰੀ ਨੇ ਸੁਣਵਾਈ ਪਿੱਛੋਂ ਪੰਜਾਬ ਸਰਕਾਰ, ਸੀ ਬੀ ਆਈ ਅਤੇ ਹੋਰ ਧਿਰਾਂ ਨੂੰ 18 ਜਨਵਰੀ ਦੇ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਹਾਈ ਕੋਰਟ ਵਿੱਚ ਪੇਸ਼ ਪਟੀਸ਼ਨ ਵਿੱਚ ਉਮਰਾਨੰਗਲ ਨੇ ਕਿਹਾ ਹੈ ਕਿ ਉਹ ਜੁਲਾਈ 2015 ਤੋਂ ਮਾਰਚ 2016 ਤੱਕ ਲੁਧਿਆਣੇਦਾ ਪੁਲਸ ਕਮਿਸ਼ਨਰ ਸੀ।ਜਦੋਂ ਬਹਿਬਲ ਕਲਾਂ ਵਿੱਚ ਇਹ ਘਟਨਾ ਵਾਪਰੀ, ਉਸ ਸਮੇਂ ਉਹ ਲੁਧਿਆਣੇ ਦਾ ਪੁਲਸ ਕਮਿਸ਼ਨਰ ਸੀ ਅਤੇ ਸ਼ਿਕਾਇਤਕਰਤਾ ਨੇ ਕਿਤੇ ਵੀ ਉਸ ਦਾ ਨਾਂਅ ਨਹੀਂ ਲਿਆ। ਇਸ ਦੇ ਬਾਵਜੂਦ ਉਸ ਦੇ ਖਿਲਾਫ ਸੱਤ ਅਗਸਤ 2018 ਨੂੰ ਕੋਟਕਪੂਰਾ ਥਾਣੇ ਵਿੱਚ ਆਈ ਪੀ ਸੀ ਦੀ ਧਾਰਾ 307, 326, 324, 323, 341, 201, 218, 120 ਬੀ, 34 ਅਤੇ ਆਰਮਜ਼ ਐਕਟ ਦੀ ਧਾਰਾ 27 ਦਾ ਕੇਸ ਦਰਜ ਕਰ ਦਿੱਤਾ ਗਿਆ। ਉਸ ਦੇ ਬਾਅਦ 23 ਮਈ 2019 ਅਤੇ 15 ਨਵੰਬਰ 2019 ਨੂੰ ਰਿਪੋਰਟ ਪੇਸ਼ ਕੀਤੀ ਗਈ। ਉਮਰਾਨੰਗਲ ਨੇ ਇਸ ਕੇਸਤੇ ਰਿਪੋਰਟ ਨੂੰ ਰੱਦ ਕਰਨ ਅਤੇ ਇਨ੍ਹਾਂ ਕੇਸਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪੇ ਜਾਣ ਦੀ ਮੰਗ ਕੀਤੀ ਤੇ ਵਿਸ਼ੇਸ਼ ਜਾਂਚ ਟੀਮ(ਐਸ ਆਈ ਟੀ) ਦੇ ਮੈਂਬਰ ਆਈ ਜੀ ਕੰੁਵਰ ਵਿਜੇ ਪ੍ਰਤਾਪ ਸਿੰਘਤੇ ਰੰਜਿਸ਼ ਦੇ ਤਹਿਤ ਉਸ ਨੂੰ ਇਸ ਕੇਸ ਵਿੱਚ ਫਸਾਉਣ ਦੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਐਸ ਆਈ ਟੀ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਸ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸ ਨੇ ਆਪਣੀ ਬਰਖਾਸਤਗੀ ਦੇ ਹੁਕਮਾਂ ਨੂੰ ਪਹਿਲਾਂ ਹੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਇਸ ਦੌਰਾਨ ਉਸ ਨੂੰ ਬੀਤੇ ਸਾਲ ਸਤੰਬਰ ਮਹੀਨੇ ਵਿੱਚ ਚਾਰਜਸ਼ੀਟ ਕਰ ਦਿੱਤਾ ਗਿਆ ਹੈ। ਉਮਰਾਨੰਗਲ ਦਾ ਕਹਿਣਾ ਹੈ ਕਿ ਉਸ ਨੂੰ ਇਸ ਕੇਸ ਵਿੱਚ ਰਾਜਨੀਤਕ ਰੰਜਿਸ਼ ਹੇਠ ਫਸਾਇਆ ਗਿਆ ਹੈ ਅਤੇ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ। ਇਸ ਲਈ ਉਸ ਨੇ ਆਪਣੇ ਖਿਲਾਫ ਦਰਜ ਇਨ੍ਹਾਂ ਕੇਸਾਂ ਨੂੰ ਰੱਦ ਕਰਨ ਅਤੇ ਐਸ ਆਈ ਟੀ ਬਦਲਣ ਦੀ ਮੰਗ ਕੀਤੀ ਹੈ।

ਪੰਜਾਬੀ ਖ਼ਬਰਾਂ

ਸਕਾਲਰਸ਼ਿਪ ਘੁਟਾਲਾ :ਸੀ ਬੀ ਆਈ ਵੱਲੋਂ ਰਿਕਾਰਡ ਮੰਗਣ ਉੱਤੇ ਪੰਜਾਬ ਸਰਕਾਰ ਦੇ ਅੰਦਰ ਤਰਥੱਲੀ

Published

on

CBI

ਚੰਡੀਗ਼ੜ੍ਹ, 30 ਜੁਲਾਈ – ਪੰਜਾਬ ਵਿੱਚ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਵੰਡ ਵਿੱਚ 63.91 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਸੀ ਬੀ ਆਈ ਵੱਲੋਂ ਆਪਣੇ ਹੱਥਾਂ ਲਏ ਜਾਣ ਨਾਲ ਸਰਕਾਰੀ ਹਲਕੇ ਘਬਰਾਹਟ ਵਿੱਚ ਹਨ। ਇਹ ਘੁਟਾਲਾ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਸਰੋਜ ਦੀ ਰਿਪੋਰਟ ਨਾਲ ਵੱਡਾ ਮੁੱਦਾ ਬਣਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕੋਈ 39 ਕਰੋੜ ਰੁਪਏ ਉਨ੍ਹਾਂ ਸੰਸਥਾਵਾਂ ਨੂੰ ਦਿੱਤੇ ਗਏ, ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਜਾਂ ਰਿਕਾਰਡ ਮਿਲ ਨਹੀਂ ਰਿਹਾ ਅਤੇ 16.71 ਕਰੋੜ ਕੁਝ ਸੰਸਥਾਵਾਂ ਨੂੰ ਗ਼ਲਤ ਦਿੱਤਾ ਗਿਆ ਸੀ। ਕੇਂਦਰੀ ਫ਼ੰਡਾਂ ਵਾਲੀ ਇਸ ਸਕੀਮ ਬਾਰੇ ਰਾਜ ਸਰਕਾਰ ਵੱਲੋਂ ਪੈਸੇ ਦੀ ਵਰਤੋਂ ਸਬੰਧੀ ਰਿਪੋਰਟਾਂ ਵੀ ਕਾਫ਼ੀ ਪਛੜ ਕੇ ਦਿੱਤੀਆਂ।
ਕ੍ਰਿਪਾ ਸ਼ੰਕਰ ਸਰੋਜ ਨੇ ਆਪਣੀ ਰਿਪੋਰਟ ਵਿੱਚ ਵਿਭਾਗ ਦੇ ਇੱਕ ਅਧਿਕਾਰੀ ਨੂੰ ਮੁੱਖ ਦੋਸ਼ੀ ਦੱਸਿਆ ਸੀ, ਜਿਹੜਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕਰੀਬ ਦੱਸਿਆ ਜਾਂਦਾ ਸੀ। ਸੀ ਬੀ ਆਈ ਨੇ ਇਸ ਘੁਟਾਲੇ ਦਾ ਸਾਰਾ ਰਿਕਾਰਡ ਪੰਜਾਬ ਸਰਕਾਰ ਤੋਂ ਮੰਗ ਲਿਆ ਹੈ ਅਤੇ ਇਹ ਰਿਕਾਰਡ ਸਰਕਾਰੀ ਦਸਤਖ਼ਤਾਂ ਹੇਠ ਸੀ ਬੀ ਆਈ ਦੇ ਚੰਡੀਗ਼ੜ੍ਹ ਦਫ਼ਤਰ 24 ਅਗਸਤ ਤਕ ਪੁੱਜਦਾ ਕਰਨ ਦਾ ਪੱਤਰ ਮਿਲਣ ਪਿੱਛੋਂ ਰਾਜ ਸਰਕਾਰ ਵਿੱਚ ਕਾਫ਼ੀ ਘਬਰਾਹਟ ਹੈ ਅਤੇ ਕੱਲ੍ਹ ਮੁੱਖ ਮੰਤਰੀ ਵੱਲੋਂ ਅਨੁਸੂਚਿਤ ਜਾਤਾਂ ਬਾਰੇ ਮੁੱਦਿਆਂ ਉੱਤੇ ਬੈਠਕ ਤੋਂ ਬਾਅਦ ਮੁੱਖ ਮੰਤਰੀ ਨਾਲ ਵੀ ਵਿਚਾਰਿਆ ਗਿਆ ਹੈ। ਸਰਕਾਰੀ ਹਲਕਿਆਂ ਮੁਤਾਬਕ ਸਰਕਾਰ ਲਈ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਨਾਲ ਸਬੰਧਤ ਕੁਝ ਰਿਕਾਡਰ ਸਰਕਾਰੀ ਫਾਈਲਾਂ ਵਿੱਚੋਂ ਲਾਪਤਾ ਹੈ। ਇਸ ਤੋਂ ਇਲਾਵਾ ਸਰਕਾਰ ਦੇਸੀਨੀਅਰ ਤਿੰਨ ਆਈ ਏ ਐਸ ਅਫਸਰਾਂ ਜਸਪਾਲ ਸਿੰਘ, ਕੇ ਏ ਪੀ ਸਿਨਹਾ ਅਤੇ ਵਿਵੇਕ ਪ੍ਰਤਾਪ ਸਿੰਘ ਉੱਤੇ ਆਧਾਰਤ ਕਮੇਟੀ ਨੇ ਜਿਵੇਂ ਇਹ ਕਹਿ ਕੇ ਸਾਰੇ ਕੇਸ ਨੂੰ ਨਿਬੇੜ ਦਿੱਤਾ ਸੀ ਕਿ ਕੇਵਲ 13-14 ਸੰਸਥਾਵਾਂ ਨੂੰ ਕੋਈ ਸੱਤ ਕਰੋੜ ਦੀ ਰਾਸ਼ੀ ਵਾਧੂ ਦਿੱਤੀ ਗਈ, ਜੋ ਵਾਪਸ ਵਸੂਲ ਕੀਤੀ ਜਾਵੇ ਪਰ ਕਮੇਟੀ ਨੇ ਕਿਹਾ ਸੀ ਉਨ੍ਹਾਂ 39 ਕਰੋੜ ਦੇ ਉਨ੍ਹਾਂ ਸਕਾਲਰਸ਼ਿਪਾਂ ਦਾ ਪਤਾ ਲਾ ਲਿਆ ਹੈ ਜਿਨ੍ਹਾਂ ਬਾਰੇ ਪਹਿਲਾਂ ਰਿਕਾਰਡ ਨਾ ਹੋਣ ਦੀ ਗੱਲ ਕੀਤੀ ਗਈ ਸੀ। ਜੇ ਇਸ ਕਮੇਟੀ ਦੇ ਕੰਮ ਵਿੱਚ ਕੋਈ ਤਰੁੱਟੀ ਪਾਈ ਗਈ ਤਾਂਸੀ ਬੀ ਆਈ ਵੱਲੋਂ ਉਕਤ ਅਧਿਕਾਰੀਆਂ ਦੀ ਵੀ ਜਵਾਬ ਤਲਬੀ ਕੀਤੀ ਜਾ ਸਕਦੀ ਹੈ।
ਸੀ ਬੀ ਆਈ ਵੱਲੋਂ ਇਹ ਕੇਸ ਸਿੱਧਾ ਆਪਣੇ ਹੱਥ ਲਏ ਜਾਣ ਬਾਰੇ ਰਾਜ ਸਰਕਾਰ ਨੂੰ ਸਪੱਸ਼ਟ ਕੀਤਾ ਹੈ ਕਿ ਇਸ ਕੇਸ ਦਾ ਸਬੰਧ ਕੇਂਦਰੀ ਫ਼ੰਡਾਂ ਨਾਲ ਹੈ, ਇਸ ਲਈ ਸੀ ਬੀ ਆਈ ਕੇਂਦਰ ਦੇ ਆਦੇਸ਼ਾਂ ਉੱਤੇ ਸਿੱਧੀ ਜਾਂਚ ਕਰ ਸਕਦੀ ਹੈ। ਰਾਜ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਹੋਰ ਵੀ ਬਹੁਤ ਸਾਰੇ ਦੂਜੇ ਵਿਭਾਗਾਂ ਵਿੱਚ ਜਿੱਥੇ ਕੇਂਦਰੀ ਫ਼ੰਡਾਂ ਨਾਲ ਕੰਮ ਹੋ ਰਹੇ ਹਨ, ਉਨ੍ਹਾਂ ਸਬੰਧੀ ਵੀ ਕੇਂਦਰ ਲਈ ਸਿੱਧੀ ਜਾਂਚ ਦੇ ਆਦੇਸ਼ ਦੇਣ ਦਾ ਰਾਹ ਖੁੱਲ੍ਹ ਗਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਵੀਰਵਾਰ ਦਾ ਦਿਨ ਉਲੰਪਿਕ ਵਿੱਚ ਆਸਾਂ ਜਗਾਉਣ ਵਾਲਾ ਰਿਹਾ

Published

on

Summer Olympics

ਨਵੀਂ ਦਿੱਲੀ, 29 ਜੁਲਾਈ, – ਟੋਕੀਓ ਓਲੰਪਿਕ ਵਿਚ ਵੀਰਵਾਰ ਦਾ ਦਿਨ ਭਾਰਤ ਲਈ ਮੈਡਲਾਂ ਦੀਆਂ ਆਸਾਂ ਵਧਾਉਣ ਵਾਲਾ ਸੀ ਅਤੇ ਹਾਕੀ, ਬੈਡਮਿੰਟਨ, ਤੀਰਅੰਦਾਜ਼ੀ ਤੇ ਮੁੱਕੇਬਾਜ਼ੀ ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਜ਼ੋਰ ਮਾਰ ਰਿਹਾ ਸੀ। ਕੁਝ ਦੇਰ ਵਿਚ ਭਾਰਤੀ ਪੁਰਸ਼ ਹਾਕੀ ਟੀਮ, ਸ਼ਟਲਰ ਪੀਵੀ ਸਿੰਧੂ, ਤੀਰਅੰਦਾਜ਼ ਅਤਾਨੂ ਦਾਸ ਅਤੇ ਮੁੱਕੇਬਾਜ਼ ਸਤੀਸ਼ ਕੁਮਾਰ ਦੀ ਜਿੱਤ ਨੇ ਭਾਰਤੀ ਪ੍ਰਸ਼ੰਸਕਾਂ ਦੀ ਆਸ ਵਧਾ ਦਿੱਤੀ, ਪਰ ਸ਼ਾਮ ਵੇਲੇ ਭਾਰਤ ਨੂੰ ਵੱਡਾ ਝਟਕਾ ਲੱਗਾ, ਜਦੋਂ ਮੈਡਲ ਦੀ ਦਾਅਵੇਦਾਰ ਮੰਨੀ ਜਾਂਦੀ ਮੁੱਕੇਬਾਜ਼ ਐੱਮਸੀ ਮੈਰੀ ਕਾਮ ਹਾਰ ਗਈ।
ਭਾਰਤੀ ਪੁਰਸ਼ ਹਾਕੀ ਟੀਮ ਨੇ ਆਖ਼ਰੀ ਦੋ ਮਿੰਟਾਂ ਦੌਰਾਨ ਦੋ ਗੋਲ ਕਰ ਕੇ ਰੀਓ ਓਲੰਪਿਕ ਦੀ ਗੋਲਡ ਮੈਡਲ ਜੇਤੂਅਰਜਨਟੀਨਾ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਪੱਕੀ ਕੀਤੀ। ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿਚ ਗੋਲ ਦਾਗੇ।
ਰੀਓ ਓਲੰਪਿਕ ਦੀ ਮੈਡਲ ਜੇਤੂ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਇਕਪਾਸੜ ਪ੍ਰੀ-ਕੁਆਟਰ ਫਾਈਨਲ ਮੈਚ ਵਿਚ ਡੈਨਮਾਰਕ ਦੀ ਮੀਆ ਬਲਿਚਫੇਲਟ ਨੂੰ ਸਿੱਧੀਆਂ ਗੇਮਾਂ ਵਿਚ 21-15, 21-13 ਨਾਲ ਹਰਾਇਆ ਹੈ। ਭਾਰਤ ਦੇ ਸਟਾਰ ਤੀਰਅੰਦਾਜ਼ ਅਤਾਨੂ ਦਾਸ ਪੁਰਸ਼ਾਂ ਦੇ ਨਿੱਜੀ ਮੁਕਾਬਲੇ ਦੇ ਤੀਜੇ ਦੌਰ ਵਿਚ ਪੁੱਜ ਗਏ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਨੌਜਵਾਨ ਯੂਕ੍ਰੇਨ ਦੀ ਜੇਲ੍ਹ ਵਿੱਚ ਬੰਦ

Published

on

jail

ਜਲੰਧਰ, 29 ਜੁਲਾਈ – ਇਥੋਂ ਨੇੜਲੇ ਕਸਬੇ ਭੋਗਪੁਰ ਦਾ ਨੌਜਵਾਨ ਵਿਦੇਸ਼ ਗਿਆ ਸੀ, ਪਰ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਅਤੇ ਨਾ ਮਾਪਿਆਂ ਨੂੰ ਪੁੱਤਰ ਵਾਪਸ ਮਿਲਿਆ ਤੇ ਨਾ ਹੀ ਪੁੱਤਰ ਨੂੰ ਨੌਕਰੀ ਮਿਲੀ। ਉਲਟਾ ਉਸ ਨੂੰ ਯੂਕ੍ਰੇਨ ਦੀ ਅੰਡਰਗਰਾਊਂਡ ਜੇਲ੍ਹ ਦੀ ਸਜ਼ਾ ਮਿਲ ਗਈ ਹੈ।
ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਚਾਹੜਕੇ ਚਾਰ ਸਾਲ ਪਹਿਲਾਂ ਪਿੰਡ ਦੇ ਏਜੰਟ ਤਰਸੇਮ ਸਿੰਘ ਰਾਹੀਂ ਯੂਕ੍ਰੇਨ ਗਿਆ ਸੀ। ਏਜੰਟ ਨੇ ਵਾਅਦਾ ਕੀਤਾ ਸੀ ਕਿ ਸਾਢੇ ਨੌਂ ਲੱਖ ਰੁਪਏ ਵਿੱਚ ਉਸ ਨੂੰ ਆਸਟ੍ਰੇਲੀਆ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਦਾ ਸਮਝੌਤਾ ਹੋਇਆ ਸੀ ਕਿ ਅੱਧੀ ਰਕਮ ਲੈ ਕੇ ਪਹਿਲਾਂ ਯੂਕ੍ਰੇਨ ਤੇ ਫਿਰ ਬਾਕੀ ਰਹਿੰਦੀ ਰਕਮ ਜਦੋਂ ਮਿਲੇਗੀ ਤਾਂ ਲੜਕੇ ਨੂੰ ਆਸਟ੍ਰੇਲੀਆ ਪਹੁੰਚਾਇਆ ਜਾਵੇਗਾ। ਮਨਪ੍ਰੀਤ ਦੇ ਪਰਵਾਰ ਮੁਤਾਬਕ ਤਰਸੇਮ ਸਿੰਘ ਨੇ ਉਸ ਦੇ ਦੋ ਸਾਥੀਆਂ ਨੇ ਉਨ੍ਹਾਂ ਕੋਲੋਂ ਸਮਝੌਤੇ ਦੀ ਪੂਰੀ ਕੀਮਤ ਵੀ ਵਸੂਲੀ ਅਤੇ ਲੜਕੇ ਨੂੰ ਆਸਟ੍ਰੇਲੀਆ ਲਿਜਾਣ ਦੀ ਬਜਾਏ ਯੂਕ੍ਰੇਨ ਦੇ ਜੰਗਲਾਂ ਵਿੱਚ ਉਤਾਰ ਦਿੱਤਾ।ਮਨਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਜੰਗਲ ਵਿੱਚ ਕਿਵੇਂ ਦਿਨ ਗੁਜ਼ਾਰੇ, ਇਹ ਸਿਰਫ਼ ਉਹੀ ਜਾਣਦੇ ਹਨ। ਪਰਵਾਰ ਨੇ ਦੋਸ਼ ਲਾਇਆ ਕਿ ਯੂਕ੍ਰੇਨ ਵਿੱਚ ਮੌਜੂਦ ਏਜੰਟਾਂ ਨੇ ਧੋਖਾਧੜੀ ਨਾਲ ਮਨਪ੍ਰੀਤ ਦਾ ਪਾਸਪੋਰਟ ਬਦਲ ਕੇ ਜਿਹੜਾ ਪਾਸਪੋਰਟ ਮਨਪ੍ਰੀਤ ਨੂੰ ਦਿੱਤਾ, ਉਹ ਵਿਅਕਤੀ ਯੂਕ੍ਰੇਨ ਪੁਲਸ ਨੂੰ ਕਿਸੇ ਕੇਸ ਵਿੱਚ ਲੋੜੀਂਦਾ ਸੀ। ਉਸ ਦੇ ਪਾਸਪੋਸਟ ਉੱਤੇ ਮਨਪ੍ਰੀਤ ਦੀ ਫੋਟੋ ਲਾ ਕੇ ਉਨ੍ਹਾਂ ਦੇ ਲੜਕੇ ਨੂੰ ਸੌਂਪ ਦਿੱਤਾ, ਜਿਸ ਕਰਕੇ ਮਨਪ੍ਰੀਤ ਨੂੰ ਯੂਕ੍ਰੇਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਬਲਦੇਵ ਸਿੰਘ ਨੇ ਏਜੰਟਾਂ ਨੂੰ ਦੇਣ ਲਈ ਸਾਢੇ ਨੌਂ ਲੱਖ ਰੁਪਏ ਬੈਂਕ ਤੋਂ ਕਰਜ਼ਾ ਲਿਆ ਸੀ, ਜਿਸ ਉੱਤੇ ਵਿਆਜ਼ ਲੱਗ ਕੇ 15 ਲੱਖ ਰੁਪਏ ਬਣ ਗਿਆ ਹੈ।
ਮਨਪ੍ਰੀਤ ਸਿੰਘ ਦੇ ਪਰਵਾਰ ਨੇ ਇਸ ਬਾਰੇ ਸਾਲ 2019 ਵਿੱਚ ਭੋਗਪੁਰ ਥਾਣੇ ਵਿੱਚ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਦੇ ਬਿਆਨਾਂ ਉੱਤੇ ਪੁਲਸ ਨੇ ਪਲਵਿੰਦਰ ਸਿੰਘ, ਮਨਜੀਤ ਸਿੰਘ ਵਾਸੀ ਮੀਰਪੁਰ ਜਲੰਧਰ ਅਤੇ ਰਵਿੰਦਰ ਸਿੰਘ ਉਰਫ਼ ਤਰਸੇਮ ਸਿੰਘ ਵਾਸੀ ਚਾਹੜਕੇ ਜਲੰਧਰ ਦੇ ਖ਼ਿਲਾਫ਼ 5 ਸਤੰਬਰ 2019 ਨੂੰ ਕੇਸ ਦਰਜ ਕਰ ਲਿਆ। ਬਲਦੇਵ ਸਿੰਘ ਨੇ ਦੋਸ਼ ਲਾਇਆ ਕਿ ਪੁਲਸ ਨੇ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਪਰਵਾਰ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਯੂਕੇ੍ਰਨ ਦੀ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਲੜਕੇ ਨੂੰ ਰਿਹਾਅ ਕਰਵਾਇਆ ਜਾਵੇ ਤੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਮੁੜ ਇਸ ਤਰ੍ਹਾਂ ਕਿਸੇ ਦਾ ਪੁੱਤਰ ਵਿਦੇਸ਼ਾਂ ਵਿੱਚ ਧੱਕੇ ਨਾ ਖਾਵੇ।

Continue Reading

ਰੁਝਾਨ


Copyright by IK Soch News powered by InstantWebsites.ca