High Court notice to Kohli in Rami Game court case
Connect with us [email protected]

ਅਪਰਾਧ

ਰਮੀ ਗੇਮ ਦੇ ਅਦਾਲਤੀ ਕੇਸ ਵਿੱਚ ਕੋਹਲੀ ਨੂੰ ਹਾਈ ਕੋਰਟ ਦਾ ਨੋਟਿਸ

Published

on

virat kohli

ਤਿਰੂਵਨੰਤਪੁਰਮ, 28 ਜਨਵਰੀ – ਕੇਰਲ ਹਾਈ ਕੋਰਟ ਨੇ ਆਨਲਾਈਨ ਰਮੀ ਗੇਮ ਤੇ ਪਾਬੰਦੀ ਲਾਉਣ ਦੀ ਪਟੀਸ਼ਨਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਦੱਖਣੀ ਭਾਰਤੀ ਅਦਾਕਾਰਾ ਤਮੰਨਾ ਭਾਟੀਆ ਅਤੇ ਅਦਾਕਾਰ ਅਜੂ ਵਰਗੀਸ ਨੂੰ ਕੱਲ੍ਹ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਉੱਤੇ ਦੋਸ਼ ਹਨ ਕਿ ਇਹ ਲੋਕ ਇਸ ਗੇਮ ਦੇ ਬ੍ਰਾਂਡ ਅੰਬੈਸਡਰ ਹੋਣ ਕਾਰਨ ਨੌਜਵਾਨਾਂ ਨੂੰ ਇਸ ਦੀ ਆਦਤ ਪਾ ਰਹੇ ਹਨ।
ਚੀਫ ਜਸਟਿਸ ਐਸ ਮਣੀਕੁਮਾਰ ਅਤੇ ਜਸਟਿਸ ਅਨਿਲ ਕੇ ਨਰੇਂਦਰਨ ਦੇ ਬੈਂਚ ਨੇ ਰਾਜ ਸਰਕਾਰ ਨੂੰ ਵੀ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਤਿ੍ਰਸ਼ੂਰ ਦੇ ਵਾਸੀ ਪਾਊਲੀ ਵਡੱਕਨ ਨੇ ਹਾਈ ਕੋਰਟ ਨੂੰ ਸ਼ਿਕਾਇਤ ਕੀਤੀ ਹੈ ਕਿ ਦੇਸ਼ ਵਿੱਚ ਕਈ ਲੋਕ ਇਸ ਆਨਲਾਈਨ ਗੇਮ ਵਿੱਚ ਵੱਡੀ ਰਕਮ ਹਾਰਨ ਤੋਂ ਬਾਅਦ ਜਾਨ ਦੇ ਚੁੱਕੇ ਹਨ। ਇਸ ਲਈ ਇਸ ਗੇਮ ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ।ਦੱਸਿਆ ਗਿਆ ਹੈ ਕਿ 27 ਸਾਲਾ ਵਿਨੀਤ ਨਾਮਕ ਨੌਜਵਾਨ ਨੇ 21 ਲੱਖ ਰੁਪਏ ਹਾਰਨ ਪਿੱਛੋਂ ਤਿਰੂਵਨੰਤਪੁਰਮ ਦੇ ਕੁੱਟੀਚਲ ਵਿੱਚ ਖੁਦਕੁਸ਼ੀ ਕਰ ਲਈ ਸੀ। 32 ਸਾਲਾ ਸਜੇਸ਼ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਈ ਕੋਰਟ ਦਾ ਦਖਲ ਹੋਣਾ ਚਾਹੀਦਾ ਹੈ ਕਿਉਂਕਿ ਮੈਂ ਕਈ ਅਜਿਹੇ ਲੋਕਾਂ ਨੂੰ ਜਾਣਦਾ ਹਾਂ, ਜੋ ਵੱਡੀ ਰਕਮ ਹਾਰ ਚੁੱਕੇ ਹਨ ਅਤੇ ਮੈਂ ਖੁਦ ਛੇ ਲੱਖ ਰੁਪਏ ਹਾਰ ਚੁੱਕਾ ਹਾਂ।ਸਜੇਸ਼ ਨੇ ਕਿਹਾ ਕਿ ਇਸ ਗੇਮ ਪ੍ਰਤੀ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਿੱਚ ਬ੍ਰਾਂਡ ਅੰਬੈਂਸਡਰਾਂ ਦੀ ਵੱਡੀ ਭੂਮਿਕਾ ਹੈ ਤੇ ਬਹੁਤ ਜਲਦੀ ਉਨਾਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ। ਮੈਨੂੰ ਖੁਦ ਇਸਚੋਂ ਨਿਕਲਣ ਲਈ ਡਾਕਟਰੀ ਸਲਾਹ ਲੈਣੀ ਪਈ। ਇਸ ਲਈ ਕੋਰਟ ਨੂੰ ਇਸ `ਤੇ ਪਾਬੰਦੀ ਲਾਉਣੀ ਚਾਹੀਦੀ ਹੈ।

Punjabi Sports News

ਅਪਰਾਧ

ਹਾਂਗਕਾਂਗ ਵਿੱਚ ਬਾਗੀ ਨੇਤਾ ਵੌਂਗ ਨੂੰ ਭੀੜ ਇਕੱਠੀ ਕਰਨ ਦੇ ਕੇਸ ਵਿਚ 10 ਮਹੀਨੇ ਕੈਦ

Published

on

jailed

ਹਾਂਗਕਾਂਗ, 6 ਮਈ, – ਹਾਂਗਕਾਂਗ ਵਿੱਚ ਲੋਕਤੰਤਰ ਸਮੱਰਥਕਾਂ ਦੇ ਨੇਤਾ ਜੋਸ਼ੂਆ ਵੌਂਗ ਨੂੰ ਇਕ ਹੋਰ ਕੇਸ ਵਿਚ 10 ਮਹੀਨੇ ਜੇਲ੍ਹ ਵਿਚ ਰਹਿਣਾ ਪਵੇਗਾ। ਉਨ੍ਹਾਂ ਨੂੰ ਚੀਨ ਵਿਚ 1989 ਵਿੱਚ ਹੋਏ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਉੱਤੇ ਹਾਂਗਕਾਂਗ ਵਿਚ ਭੀੜ ਇਕੱਠੀ ਕਰਨ ਦੇ ਕੇਸ ਵਿਚ ਸਜ਼ਾ ਸੁਣਾਈ ਗਈ ਹੈ।
ਵਰਨਣ ਯੋਗ ਹੈ ਕਿ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਮਨਾਉਣ ਦੀ ਜਾਣਕਾਰੀ ਮਿਲਦੇ ਸਾਰ ਹੀ ਚੀਨ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਨੇ ਇਸ ਉੱਤੇ ਕੋਰੋਨਾ ਮਹਾਮਾਰੀ ਦੀ ਆੜ ਲੈ ਕੇ ਰੋਕ ਲਾ ਦਿੱਤੀ ਸੀ, ਪਰ ਰੋਕ ਦੇ ਬਾਵਜੂਦ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਚੀਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕੀਤਾ ਸੀ। ਇਸਵਿਚ ਮੁੱਖਤੌਰ ਉੱਤੇ ਲੋਕਤੰਤਰ ਸਮੱਰਥਕ ਨੇਤਾ ਜੋਸ਼ੂਆ ਵੌਂਗ ਨੂੰ ਨਾਮਜ਼ਦ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਵਿਚ ਭੀੜ ਇਕੱਠੀ ਕਰਨ ਦੇ ਦੋਸ਼ ਵਿਚ 10 ਮਹੀਨੇ ਦੀ ਸਜ਼ਾ ਸੁਣਾਈ ਹੈ। 25 ਸਾਲਾ ਵੌਂਗ ਪਹਿਲਾਂ ਹੀ ਲੋਕਤੰਤਰ ਸਮਰਥਕਾਂ ਦੇ ਪ੍ਰਦਰਸ਼ਨ ਦੇ ਸਬੰਧ ਵਿਚ 47 ਲੋਕਾਂ ਨਾਲ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਤੋਂ ਇਲਾਵਾ ਲੇਸਟਰ ਸ਼ੁਮ, ਜੇਨੇਲੇ ਲਿਊਂਗ ਅਤੇ ਟਿਫਿਨੀ ਯੁਆਨ ਨੂੰ ਵੀ ਚਾਰ ਤੋਂ ਛੇ ਮਹੀਨਿਆਂ ਤਕ ਦੀ ਸਜ਼ਾ ਸੁਣਾਈ ਗਈ ਹੈ।

Read More Punjab Crime News

Continue Reading

ਅਪਰਾਧ

ਕੁੱਤੇ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਗ੍ਰਿਫਤਾਰ

Published

on

arrest

ਪਟਿਆਲਾ, 6 ਮਈ – ਪਾਤੜਾਂ ਪੁਲਸ ਨੇ ਖਾਸਪੁਰ ਪਿੰਡ ਦੇ ਤਰਨਜੀਤ ਸਿੰਘ ਨਾਂਅ ਦੇ ਨੌਜਵਾਨ ਨੂੰ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਸ ਦੀ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦੀ ਵਾਇਰਲ ਵੀਡੀਓ ਦਾ ਕਈਆਂ ਨੇ ਗੰਭੀਰ ਨੋਟਿਸ ਲਿਆ।
ਇਸੇ ਵੀਡੀਓ ਨੂੰ ਇੰਸਟਾਗਰਾਮ ਉੱਤੇ ਸਾਂਝਾ ਕਰਦਿਆਂ ਮਨਸ਼ਾ ਬਹਿਲ ਨਾਂਅ ਦੀ ਇੱਕ ਅਦਾਕਾਰਾ ਨੇ ਦੋਸ਼ੀ ਦੇ ਖਿਲਾਫ ਕਾਰਵਾਈ ਉੱਤੇ ਜ਼ੋਰ ਦਿੱਤਾ ਸੀ। ਇਸ ਉੱਤੇ ਜਾਨਵਰਾਂ ਦੀ ਰੱਖਿਆ ਵਾਲੀ ‘ਪੀਟਾ’ (ਪੀਪਲਜ਼ ਫਾਰ ਐਥੀਕਲ ਟਰੀਟਮੈਂਟ ਫਾਰ ਐਨੀਮਲਜ਼) ਨਾਂਅ ਦੀ ਸੰਸਥਾ ਨੇ ਘਟਨਾ ਦਾ ਗੰਭੀਰ ਨੋਟਿਸ ਲਿਆ। ਇਸ ਦੀ ਅਹੁਦੇਦਾਰ ਅਤੇ ਵਕੀਲ ਮੀਤ ਅਸ਼ਰ ਨੇ ਇਸ ਬਾਰੇ ਪਟਿਆਲਾ ਪੁਲਸ ਨੂੰ ਈ-ਮੇਲ ਭੇਜੀ, ਜਿਸ ਉੱਤੇ ਪਟਿਆਲਾ ਦੇ ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਪਾਤੜਾਂ ਪੁਲਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਥਾਣਾ ਪਾਤੜਾਂ ਦੇ ਐਸ ਐਚ ਓ ਇੰਸਪੈਕਟਰ ਰਣਬੀਰ ਸਿੰਘ ਨੇ ਦੋਸ਼ੀ ਤਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਹੈ।ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਵਰਤੀ ਗਈ 12 ਬੋਰ ਦੀ ਰਾਈਫਲ ਵੀ ਬਰਾਮਦ ਕਰ ਲਈ ਹੈ, ਜੋ ਉਸ ਦੇ ਨਾਂਅ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੈਟਰਨਰੀ ਸਟਾਫ ਦੀ ਮੱਦਦ ਨਾਲ ਪੁਲਸ ਨੇ ਕੁੱਤੇ ਦੀ ਲਾਸ਼ ਵੀ ਬਰਾਮਦ ਕਰ ਲਈ ਹੈ।

Read More Latest Crime News

Continue Reading

ਅਪਰਾਧ

ਮਲੇਸ਼ੀਆ ਬੁਲਾ ਕੇ ਸਰੀਰਕ ਸੰਬੰਧ ਬਣਾਏ, ਵਿਆਹ ਕੇ ਨਾਲ ਲਿਜਾਣ ਬਹਾਨੇ 8 ਲੱਖ ਠੱਗੇ

Published

on

money

ਲੁਧਿਆਣਾ, 6 ਮਈ – ਕੈਨੇਡਾ ਵਿੱਚ ਰਹਿ ਰਹੇ ਜਲੰਧਰ ਦੇ ਨੌਜਵਾਨ ਦੀ ਦੋ ਬੱਚਿਆਂ ਦੀ ਤਲਾਕਸ਼ੁਦਾ ਮਾਂ ਨਾਲ ਫੇਸਬੁੱਕ ਉੱਤੇ ਦੋਸਤੀ ਹੋ ਗਈ, ਜਿਸ ਨੇ ਮਿਲਣ ਬਹਾਨੇ ਮਲੇਸ਼ੀਆ ਸੱਦ ਕੇ ਸਰੀਰਕ ਸੰਬੰਧ ਬਣਾ ਲਏ ਅਤੇ ਬਾਅਦ ਵਿੱਚ ਵਿਆਹ ਕਰ ਕੇ ਬੱਚਿਆਂ ਸਮੇਤ ਕੈਨੇਡਾ ਲਿਜਾਣ ਦੇ ਬਹਾਨੇ ਅੱਠ ਲੱਖ ਰੁਪਏ ਠੱਗ ਲਏ।ਦੁੱਗਰੀ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਰਾਜੂ ਕਾਲੋਨੀ, ਨਿਊ ਦਿਆਲ ਨਗਰ, ਜਲੰਧਰ ਦੇ ਰਹਿਣ ਵਾਲੇ ਸੁਖਰਾਜ ਮੱਲਣ ਦੇ ਰੂਪ ਵਿੱਚ ਹੋਈ ਹੈ, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ।
ਪੁਲਸ ਨੂੰ ਦੋ ਅਕਤੂਬਰ 2019 ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ 35 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ ਸਾਲ 2002 ਵਿੱਚ ਵਿਆਹ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ, ਪਰ 2012 ਵਿੱਚ ਤਲਾਕ ਹੋ ਜਾਣ ਤੋਂ ਬਾਅਦ ਉਹ ਪੇਕੇ ਘਰ ਆ ਕੇ ਰਹਿਣ ਲੱਗ ਪਈ। ਸਾਲ 2016 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ। ਸਾਲ 2017 ਵਿੱਚਦੋਸ਼ੀ ਨਾਲ ਫੇਸਬੁੱਕ ਉੱਤੇ ਦੋਸਤੀ ਹੋਈ ਤਾਂ ਆਪੋ ਗੱਲਾਂ ਹੋਣ ਲੱਗ ਪਈਆਂ ਤੇ ਨੇੜਤਾ ਵਧ ਗਈ।ਤਲਾਕ ਤੇ ਬੱਚਿਆਂ ਬਾਰੇ ਦੱਸਣ ਉੱਤੇ ਉਹ ਵਿਆਹ ਕਰਾਉਣ ਦੀ ਗੱਲ ਕਹਿਣ ਲੱਗ ਪਿਆ ਤੇ ਫਿਰ ਖ਼ੁਦ ਕੈਨੇਡਾ ਤੋਂ ਮਲੇਸ਼ੀਆ ਆਇਆ ਅਤੇ ਇੱਕ ਮਈ 2018 ਨੂੰ ਮਿਲਣ ਲਈ ਮਲੇਸ਼ੀਆ ਸੱਦਿਆ, ਜਿੱਥੇ ਕੋਲਡ੍ਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਬੇਸੁੱਧ ਕਰਕੇ ਜਬਰ-ਜ਼ਨਾਹ ਕੀਤਾ। ਫਿਰ ਜਲਦੀ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਆਪਣੇ ਮਾਂ-ਬਾਪ ਨਾਲ ਫ਼ੋਨ ਉੱਤੇ ਗੱਲ ਕਰਵਾ ਦਿੱਤੀ, ਜਿਸ ਪਿੱਛੋਂ ਕਈ ਵਾਰ ਬੁਲਾਉਣ ਉੱਤੇ ਬੀਤੀ ਪੰਜ ਜੂਨ 2018 ਨੂੰ ਉਹ ਆਪਣੇ ਮਾਂ-ਬਾਪ ਨਾਲ ਲੁਧਿਆਣੇ ਆਇਆ ਅਤੇ ਦੋਵਾਂ ਨੇ ਰਿੰਗ ਸੈਰਾਮਨੀ ਕਰ ਲਈ।ਫਿਰ ਮੁਲਜ਼ਮ ਦੇ ਮਾਂ-ਬਾਪ ਪੀੜਤਾ ਦੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਸ਼ਾਪਿੰਗ ਕਰਨ ਗਏ ਅਤੇ ਘਰ ਇਕੱਲੇ ਹੋਣ ਦਾ ਲਾਭ ਉਠਾ ਕੇ ਉਸ ਨੇ ਸਰੀਰਕ ਸੰਬੰਧ ਬਣਾਏ। ਫਿਰ ਦੋਸ਼ੀ ਨੇ ਉਸ ਨੂੰ ਅਤੇ ਬੱਚਿਆਂ ਨੂੰ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਫਾਈਲ ਬਣਵਾਉਣ ਦੇ ਨਾਂ ਉੱਤੇ ਅੱਠ ਲੱਖ ਰੁਪਏ ਲਏ, ਜਿਸ ਤੋਂ ਬਾਅਦ 30 ਜੂਨ 2019 ਨੂੰ ਉਹ ਫਿਰ ਭਾਰਤ ਆਇਆ ਤੇ ਇੱਕ ਹੋਟਲ ਵਿੱਚ ਲਿਜਾ ਕੇ ਜਬਰ-ਜ਼ਨਾਹ ਕੀਤਾ, ਪਰ ਉਸ ਦੇ ਬਾਅਦ ਫ਼ੋਨ ਚੁੱਕਣੇ ਬੰਦ ਕਰ ਦਿੱਤੇ। ਦੋਸ਼ੀ ਨੇ ਨਾਂ ਉਸ ਨਾਲ ਵਿਆਹ ਕਰਵਾਇਆ ਅਤੇ ਨਾ ਪੈਸੇ ਵਾਪਸ ਕੀਤੇ, ਜਿਸ ਪਿੱਛੋਂ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca