Petition filed in High Court against survey order regarding Gyanwapi
Connect with us [email protected]

ਧਾਰਮਿਕ

ਗਿਆਨਵਾਪੀ ਮਸਜਿਦ ਬਾਰੇ ਸਰਵੇ ਦੇ ਹੁਕਮ ਦੇ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ

Published

on

Gyanwapi-Mosque

ਪ੍ਰਯਾਗਰਾਜ, 14 ਅਪ੍ਰੈਲ – ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਬਣੀ ਗਿਆਨਵਾਪੀ ਮਸਜਿਦ ਦਾ ਸਰਵੇ ਕਰਾਉਣ ਬਾਰੇ ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਦੇ ਅੱਠ ਅਪ੍ਰੈਲ ਦੇ ਹੁਕਮ ਉੱਤੇ ਰੋਕ ਲਵਾਉਣ ਲਈ ਸੁੰਨੀ ਸੈਂਟਰਲ ਵਕਫ ਬੋਰਡ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ।
ਪਟੀਸ਼ਨਰ ਧਿਰ ਦਾ ਕਹਿਣਾ ਹੈ ਕਿ ਵਾਰਾਣਸੀ ਦੀ ਅਦਾਲਤ ਵਿੱਚ ਚੱਲਦੇ ਕੇਸ ਦੀ ਸੁਣਵਾਈ ਦੇ ਅਧਿਕਾਰ ਖੇਤਰ ਨੂੰ ਅੰਜੁਮਾਨ ਇੰਤਜ਼ਾਮੀਆ ਮਸਜਿਦ ਕਮੇਟੀ ਗਿਆਨਵਾਪੀ ਦੀ ਪ੍ਰਬੰਧਕ ਕਮੇਟੀ ਨੇ ਚੁਣੌਤੀ ਦਿੱਤੀ ਹੈ। ਜਸਟਿਸ ਪ੍ਰਕਾਸ਼ ਪਾਡੀਆ ਨੇ 15 ਮਾਰਚ ਨੂੰ ਦੋਵਾਂ ਧਿਰਾਂ ਦੀ ਲੰਬੀ ਬਹਿਸ ਦੇ ਬਾਅਦ ਇਸ ਦਾ ਫੈਸਲਾ ਰਾਖਵਾਂ ਰੱਖ ਲਿਆ ਸੀ। ਸਿਵਲ ਕੇਸ ਦੀ ਸੰਭਾਲ (ਮੇਂਟੇਨੈਂਸ) ਬਾਰੇ ਫੈਸਲਾ ਹਾਲੇ ਆਉਣਾ ਹੈ, ਪਰ ਇਸੇ ਦੌਰਾਨ ਹੇਠਲੀ ਅਦਾਲਤ ਨੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਤੋਂ ਮੰਦਰ ਮਸਜਿਦ ਦੇ ਵਿਵਾਦਤ ਢਾਂਚੇ ਦਾ ਸਰਵੇ ਕਰਾਉਣ ਦਾ ਹੁਕਮ ਦੇ ਦਿੱਤਾ ਹੈ, ਜੋ ਪਟੀਸ਼ਨਰ ਦੇ ਮੁਤਾਬਕ ਪੂਰੀ ਤਰ੍ਹਾਂ ਗੈਰ ਕਾਨੂੰਨੀ ਤੇ ਖੇਤਰ ਅਧਿਕਾਰ ਤੋਂ ਬਾਹਰ ਹੈ। ਜਦ ਹਾਈ ਕੋਰਟ ਵਿੱਚ ਸਿਵਲ ਕੇਸ ਦੇ ਜਾਇਜ਼ ਹੋਣ ਬਾਰੇ ਫੈਸਲਾ ਰਾਖਵਾਂ ਹੈ ਤਾਂ ਹੇਠਲੀ ਅਦਾਲਤ ਨੂੰ ਦਖਲ ਦੇਣ ਦਾ ਅਧਿਕਾਰ ਨਹੀਂ ਹੈ।ਪਟੀਸ਼ਨ ਵਿੱਚ ਵਾਰਾਣਸੀ ਦੀ ਅਦਾਲਤ ਦੇ ਹੁਕਮ ਉੱਤੇ ਰੋਕ ਦੀ ਮੰਗ ਕੀਤੀ ਗਈ ਹੈ। ਵਾਰਾਣਸੀ ਦੀ ਅਦਾਲਤ ਵਿੱਚ 1991 ਵਿੱਚ ਸਿਵਲ ਵਿਵਾਦ ਦਾਇਰ ਕਰ ਕੇ ਮੰਦਰ ਦਾ ਕਬਜ਼ਾ ਸੌਂਪਣ ਅਤੇ ਮਸਜਿਦ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਮੰਦਰ ਧਿਰ ਦਾ ਕਹਿਣਾ ਹੈ ਕਿ ਮੰਦਰ ਤੋੜ ਕੇ ਮਸਜਿਦ ਬਣਾਈ ਗਈ ਹੈ, ਜਦ ਕਿ ਅਸਲ ਵਿੱਚ ਇਹ ਸਥਾਨ ਮੰਦਰ ਦਾ ਹੈ। ਮਸਜਿਦ ਧਿਰ ਦਾ ਕਹਿਣਾ ਹੈ ਕਿ ਕਾਨੂੰਨ ਹੇਠ ਧਾਰਮਿਕ ਸਥਾਨਾਂ ਦੀ 1947 ਦੀ ਸਥਿਤੀ ਵਿੱਚ ਬਦਲਾਅ ਨਹੀਂ ਕੀਤਾ ਜਾ ਸਕਦਾ, ਇਸ ਕਾਨੂੰਨ ਦੇ ਅਨੁਸਾਰ ਸਿਵਲ ਵਿਵਾਦ ਗੈਰ ਕਾਨੂੰਨੀ ਹੈ।

Read More Latest Punjabi News Online

ਧਾਰਮਿਕ

ਕੁੰਭ ਸਮਾਪਤੀ ਦਾ ਐਲਾਨ ਕਰ ਚੁੱਕੇ ਅਖਾੜਿਆਂ ਨੂੰ ਬੈਰਾਗੀ ਅਖਾੜੇ ਨੇ ਜਨਤਕ ਮੁਆਫੀ ਮੰਗਣ ਲਈ ਕਿਹਾ

Published

on

Latest Punjabi News

ਹਰਿਦੁਆਰ, 23 ਅਪ੍ਰੈਲ – ਵਧਦੇ ਜਾ ਰਹੇ ਕੋਰੋਨਾ ਇਨਫੈਕਸ਼ਨ ਦੇ ਕਾਰਨ ਸੱਤ ਵਿੱਚੋਂ ਛੇ ਸੰਨਿਆਸੀ ਅਖਾੜਿਆਂ ਵੱਲੋਂ ਕੁੰਭ ਖਤਮ ਦੇ ਐਲਾਨ ਕਰਨ ਤੋਂ ਨਾਰਾਜ਼ ਬੈਰਾਗੀ ਅਖਾੜਿਆਂ ਨੇ ਇਨ੍ਹਾਂ ਅਖਾੜਿਆਂ ਨੂੰ ਜਨਤਕ ਤੌਰ ਉੱਤੇ ਮੁਆਫੀ ਮੰਗਣ ਨੂੰ ਕਿਹਾ ਅਤੇਚਿਤਾਵਨੀ ਦਿੱਤੀ ਕਿ ਜੇ ਅੰਤਿਮ ਸ਼ਾਹੀ ਇਸ਼ਨਾਨ ਤੋਂ ਪਹਿਲਾਂ ਉਨ੍ਹਾਂ ਨੇ ਮੁਆਫੀ ਨਾ ਮੰਗੀ ਤਾਂ ਉਹ ਉਦਾਸੀਨ ਅਤੇ ਨਿਰਮਲ ਅਖਾੜੇ ਨਾਲ ਕੋਈ ਵੀ ਫੈਸਲਾ ਲੈਣ ਲਈ ਆਜ਼ਾਦ ਹੋਣਗੇ ਤੇ ਲੋੜ ਪਈ ਤਾਂ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੀ ਨਵੀਂ ਚੋਣ ਕਰਾਉਣ ਦੀ ਮੰਗ ਕੀਤੀ ਜਾਏਗੀ ਤੇ ਜੇ ਅਜਿਹਾ ਵੀ ਨਾ ਹੋਇਆ ਤਾਂ ਨਵੀਂ ਪ੍ਰੀਸ਼ਦ ਦੇ ਗਠਨ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਵਰਨਣ ਯੋਗ ਹੈ ਕਿ ਦੋ ਸ਼ਾਹੀ ਇਸ਼ਨਾਨ ਕਰਨ ਦੇ ਬਾਅਦ ਸ੍ਰੀਪੰਚਾਇਤੀ ਨਿਰੰਜਨੀ, ਸ੍ਰੀਪੰਚਾਇਤੀ ਆਨੰਦ, ਸ੍ਰੀਪੰਚਾਦਸ਼ਨਾਮ ਜੂਨਾ, ਸ੍ਰੀਪੰਚਾਇਤੀ ਅਗਨੀ, ਸ੍ਰੀਪੰਚਾਇਤੀ ਆਹਾਵਾਨ ਤੇ ਸ੍ਰੀਸ਼ੰਭੂ ਅਟਲ ਅਖਾੜੇ ਕੁੰਭ ਦੀ ਸਮਾਪਤੀ ਕਰ ਚੁੱਕੇ ਹਨ ਅਤੇ ਮਹਾਨਿਰਵਾਣੀ ਅਖਾੜਾ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਅੰਤਿਮ ਸ਼ਾਹੀ ਇਸ਼ਨਾਨ ਵਿੱਚ ਸੰਕੇਤਕ ਤੌਰ ਉੱਤੇ ਹਿੱਸਾ ਲਵੇਗਾ। ਇਸ ਅਖਾੜੇ ਨੇ ਹਾਲੇ ਕੁੰਭ ਦੀ ਸਮਾਪਤੀ ਬਾਰੇ ਕੋਈ ਫੈਸਲਾ ਨਹੀਂ ਲਿਆ।
ਅਖਾੜਾ ਪਰੰਪਰਾ ਵਿੱਚ ਹਰਿਦੁਆਰ ਵਿੱਚ ਹੋਣ ਵਾਲੇ ਕੁੰਭ ਦੇ ਸ਼ਾਹੀ ਸਨਾਨ ਵਿੱਚ ਸੰਨਿਆਸੀ ਅਖਾੜਿਆਂ ਲਈ ਮਹਾਸ਼ਿਵਰਾਤਰੀ, ਸੋਮਵਤੀ ਮੱਸਿਆ ਤੇ ਮਕਰ ਸੰਕ੍ਰਾਂਤੀ ਦਾ ਇਸ਼ਨਾਨ ਮਹੱਤਵਪੂਰਨ ਹੁੰਦਾ ਹੈ। ਬੈਰਾਗੀ ਅਖਾੜਿਆਂ ਵਿਚ ਸ਼ਾਮਲ ਸ੍ਰੀਪੰਚ ਨਿਰਮੋਹੀ ਅਣੀ, ਸ੍ਰੀਪੰਚ ਨਿਰਵਾਣੀ ਅਣੀ, ਸ੍ਰੀਪੰਚ ਦਿਗੰਬਰ ਅਣੀ ਨਾਲ ਸ੍ਰੀਪੰਚਾਇਤੀ ਅਖਾੜਾ ਨਵਾਂ ਉਦਾਸੀਨ, ਸ੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਅਤੇ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਦੇ ਸੰਨਿਆਸੀਆਂ ਦੇ ਲਈ ਚੇਤਰ ਪੂਰਮਾਸ਼ੀ ਦੇ ਸ਼ਾਹੀ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਉਂਜ ਇਸ ਜ਼ਿਲੇ੍ਹ ਵਿੱਚ ਕੋਰੋਨਾ ਦਾ ਕਹਿਰ ਰੁਕਦਾ ਨਹੀਂ ਦਿਸ ਰਿਹਾ। ਕੱਲ੍ਹ ਜੂਨਾ ਅਖਾੜੇ ਦੇ ਅੱਠ ਸੰਤਾਂ ਸਮੇਤ 730 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਸਮੇਤ ਅੱਜ ਤੱਕ ਅਖਾੜਿਆਂ ਦੇ 168 ਸੰਤ ਪਾਜ਼ੀਟਿਵ ਆਏ ਅਤੇ ਤਿੰਨ ਸੰਤਾਂ ਦੀ ਮੌਤ ਹੋ ਚੁੱਕੀ ਹੈ।

Read More religion news headlines

Continue Reading

ਅੰਤਰਰਾਸ਼ਟਰੀ

ਪਾਕਿ ਸਰਕਾਰ ਨੇ ਗੌਤਮ ਬੁੱਧ ਸਮੇਂ ਦੀਆਂ ਗੁਫਾਵਾਂ ਦਾ ਨਾਂਅ ਬਦਲ ਕੇ ਸ਼ਾਹ ਅੱਲਾ ਦਿੱਤਾ ਰੱਖਿਆ

Published

on

Gautam Buddha's

ਲਾਹੌਰ, 17 ਅਪ੍ਰੈਲ – ਪਾਕਿਸਤਾਨ ਸਰਕਾਰ ਨੇ ਮਰਗਾਲਾ ਪਹਾੜੀਆਂ ਵਿੱਚ ਲੱਗਭਗ 2500 ਸਾਲ ਪੁਰਾਣੀਆਂ ਗੌਤਮ ਬੁੱਧ ਦੀਆਂ ਗੁਫਾਵਾਂ, ਜੋ ਸਾਧੂਆਂ ਦਾ ਬਾਗ਼ ਕਹਾਉਂਦੀਆਂ ਸਨ, ਦਾ ਨਾਂ ਬਦਲ ਕੇ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਇਨ੍ਹਾਂ ਗੁਫਾਵਾਂ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ 50 ਕਰੋੜ ਰੁਪਏ ਕਰਜ਼ਾ ਲੈਣ ਲਈ ਕੇਸ ਤਿਆਰ ਕੀਤਾ ਹੈ।
ਇਨ੍ਹਾਂ ਗੁਫਾਵਾਂ ਨੇੜੇ ਬਹੁਤ ਸੁੰਦਰ ਬਾਗ਼ ਹਨ, ਜੋ ਪਹਾੜੀ ਇਲਾਕੇ ਦੀ ਸੁੰਦਰਤਾਂ ਨੂੰ ਵਧਾਉਂਦੇ ਹਨ। ਕੁਦਰਤੀ ਨਜ਼ਾਰਿਆਂ ਦੇ ਸ਼ੌਕੀਨ ਲੋਕਾਂ ਲਈ ਇਹ ਗੁਫਾਵਾਂ ਅਤੇ ਬਾਗ਼ ਕਿਸੇ ਸਵਰਗ ਤੋਂ ਘੱਟ ਨਹੀਂ, ਪਰ ਜਿਸ ਤਰ੍ਹਾਂ ਇਨ੍ਹਾਂ ਦਾ ਨਾਂ ਬਦਲ ਕੇ ਪਾਕਿਸਤਾਨ ਦੇ ਪੁਰਾਤਵ ਵਿਭਾਗ ਨੇ ਇਤਹਾਸ ਨਾਲ ਧੋਖਾ ਕੀਤਾ ਹੈ, ਉਸ ਕਾਰਨ ਪਾਕਿਸਤਾਨ ਹਿੰਦੂ ਕੌਂਸਲ ਵਿੱਚ ਜ਼ਬਰਦਸਤ ਰੋਸ ਹੈ। ਜਾਣਕਾਰ ਸੂਤਰਾਂ ਕਰੀਬ ਲੱਗਭਗ 2500 ਸਾਲ ਪੁਰਾਣੀਆਂ ਮਰਗਲਾ ਪਹਾੜੀਆਂ ਦੀਆਂ ਗੁਫਾਵਾਂ ਵਿੱਚ ਪੁਰਾਣੇ ਦੀਵੇ, ਯੋਗ ਸਾਧਨਾ ਕਰਨ ਲਈ ‘ਮਚਾਨ’, ਕੁਦਰਤੀ ਗਰਮ ਤੇ ਠੰਡੇ ਪਾਣੀ ਦੀਆਂ ਝੀਲਾਂ, ਬਰਤਨਾਂ ਸਮੇਤ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਸਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਗੁਫਾਵਾਂ ਗੌਤਮ ਬੁੱਧ ਦਾ ‘ਸਾਧਨਾ’ ਸਥਾਨ ਰਹੀਆਂ ਸਨ।ਇਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਮੁਸਲਿਮ ਫਿਰਕੇ ਦੇ ਗੁਲਾਮ ਰਸੂਲ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਹਿੰਦੂ ਪਰਵਾਰ ਇੱਥੇ ਰੋਜ ਪੂਜਾ-ਪਾਠ ਕਰਦੇ ਸਨ, ਪਰ ਵੰਡ ਸਮੇਂ ਹਿੰਦੂ ਪਰਵਾਰਾਂ ਨੇ ਇਨ੍ਹਾਂ ਗੁਫਾਵਾਂ ਦੀ ਦੇਖ-ਰੇਖ ਸਾਡੇ ਬਜ਼ੁਰਗਾਂ ਨੂੰ ਦੇ ਦਿੱਤੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਗੁਫਾਵਾਂ ਨੇੜੇ ਸ਼ਾਹ ਅੱਲਾ ਦਿੱਤਾ ਦੀ ਮਜ਼ਾਰ ਹੈ ਅਤੇ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਗੁਫਾਵਾਂ ਦਾ ਨਾਂ ਵੀ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਉਸ ਨੇ ਦੱਸਿਆ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਉਸ ਨੂੰ ਨੋਟਿਸ ਦੇ ਦਿੱਤਾ ਸੀ ਕਿ ਉਹ ਗੁਫਾਵਾਂ ਦੀ ਦੇਖ-ਰੇਖ ਪੁਰਾਤਵ ਵਿਭਾਗ ਨੂੰ ਸੌਂਪ ਦੇਵੇ।

Read More Latest Punjabi News

Continue Reading

ਧਾਰਮਿਕ

ਰਾਮ ਮੰਦਰ ਦੇ ਚੰਦੇ ਵਿੱਚ ਮਿਲੇ 22 ਕਰੋੜ ਦੇ ਕਰੀਬ 15000 ਚੈਕ ਬਾਊਂਸ

Published

on

Ram-mandhir

ਅਯੁੱਧਿਆ, 16 ਅਪ੍ਰੈਲ – ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਚੰਦੇ ਦੇ ਤੌਰ ਉੱਤੇ ਇਕੱਠੇ ਕੀਤੇ 22 ਕਰੋੜ ਰੁਪਏ ਦੇ ਕਰੀਬ 15000 ਚੈਕ ਬਾਊਂਸ ਹੋ ਗਏ ਹਨ।
ਮੰਦਰ ਨਿਰਮਾਣ ਲਈ ਕੇਂਦਰ ਸਰਕਾਰ ਵੱਲੋਂ ਬਣਾਏ ਨਿਆਸ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਦੀ ਇੱਕ ਆਡਿਟ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੈਂਕ ਖਾਤਿਆਂ ਵਿੱਚ ਘੱਟ ਰਕਮ ਹੋਣ ਜਾਂ ਫਿਰ ਕੁਝ ਤਕਨੀਕੀ ਖ਼ਾਮੀਆਂ ਕਾਰਨ ਇਹ ਚੈੱਕ ਬਾਊਂਸ ਹੋਏ। ਨਿਆਸ ਦੇ ਮੈਂਬਰ ਡਾਕਟਰ ਅਨਿਲ ਮਿਸ਼ਰਾ ਨੇ ਕਿਹਾ ਕਿ ਤਕਨੀਕੀ ਗੜਬੜੀ ਦੇ ਹੱਲ ਲਈ ਬੈਂਕ ਕੰਮ ਕਰ ਰਹੇ ਹਨ ਅਤੇ ਉਹ ਲੋਕਾਂ ਤੋਂ ਫਿਰ ਦਾਨ ਕਰਨ ਦੇ ਲਈ ਕਹਿ ਰਹੇ ਹਨ। ਇਨ੍ਹਾਂ ਚੈਕ ਵਿੱਚੋਂ ਲਗਭਗ 2000 ਅਯੁੱਧਿਆ ਤੋਂ ਇਕੱਠੇ ਕੀਤੇ ਗਏ ਸਨ। ਵਿਸ਼ਵ ਹਿੰਦੂ ਪ੍ਰੀਸ਼ਦ ਨੇ 15 ਜਨਵਰੀ ਤੋਂ 17 ਫਰਵਰੀ ਤੱਕ ਚੰਦਾ ਇਕੱਠਾ ਕਰਨ ਦੇ ਲਈ ਰਾਸ਼ਟਰ ਪੱਧਰੀ ਮੁਹਿੰਮ ਦੇ ਦੌਰਾਨ ਇਹ ਚੈਕ ਇਕੱਠੇ ਕੀਤੇ ਸਨ।

Read More Punjabi News Online

Continue Reading

ਰੁਝਾਨ


Copyright by IK Soch News powered by InstantWebsites.ca