Hezbollah chief Salahuddin and IM's Bhatkal brothers were declared 'terrorists'
Connect with us [email protected]

ਪੰਜਾਬੀ ਖ਼ਬਰਾਂ

ਹਿਜ਼ਬੁਲ ਦੇ ਮੁਖੀ ਸਲਾਹੂਦੀਨ ਅਤੇ ਆਈ ਐਮ ਦੇ ਭਟਕਲ ਭਰਾ ‘ਦਹਿਸ਼ਤਗਰਦ’ ਐਲਾਨੇ ਗਏ

Published

on

Hezbollah chief Salahuddin

ਨਵੀਂ ਦਿੱਲੀ, 28 ਅਕਤੂਬਰ – ਭਾਰਤ ਸਰਕਾਰ ਨੇ ਪਾਬੰਦੀ ਸ਼ੁਦਾ ਹਿਜ਼ਬੁਲ ਮੁਜਾਹਦੀਨ ਜਥੇਬੰਦੀ ਦੇ ਮੁਖੀ ਸੱਯਦ ਸਲਾਹੂਦੀਨ ਅਤੇ ਇੰਡੀਅਨ ਮੁਜਾਹਦੀਨ ਦੇ ਮੋਢੀ ਭਟਕਲ ਭਰਾਵਾਂ ਸਣੇ 18 ਜਣਿਆਂ ਨੂੰ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ ਏ ਪੀ ਏ) ਹੇਠ ‘ਦਹਿਸ਼ਤਗਰਦ’ ਐਲਾਨ ਕਰ ਦਿੱਤਾ ਹੈ।
ਇਸ ਐਕਟ ਵਿਚਲੀਆਂ ਵੱਖ-ਵੱਖ ਧਾਰਾਵਾਂ ਹੇਟ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਸਾਲ 1999 ਵਿੱਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਅਗਵਾ ਕਰਨ ਵਾਲੇ ਅਬਦੁਲ ਰਾਊਫ ਅਸਗਰ, ਇਬਰਾਹੀਮ ਅਤਹਰ ਤੇ ਯੂਸਫ ਅਜ਼ਹਰ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਯੂ ਏ ਪੀ ਏ ਵਰਗੇ ਸਖਤ ਕਾਨੂੰਨ ਹੇਠ ਕਿਸੇ ਵਿਅਕਤੀ ਨੂੰ ਨਹੀਂ, ਬਲਕਿ ਸਿਰਫ ਦਹਿਸ਼ਤੀ ਜਥੇਬੰਦੀਆਂ ਨੂੰ ਨਾਮਜਦ ਕੀਤਾ ਜਾਂਦਾ ਸੀ, ਪਰ ਪਾਰਲੀਮੈਂਟ ਵੱਲੋਂ ਅਗਸਤ 2019 ਵਿੱਚ ਪਾਸ ਸੋਧੇ ਹੋਏ ਅੱਤਵਾਦ ਵਿਰੋਧੀ ਐਕਟ ਹੇਠ ਦਹਿਸ਼ਤੀ ਸਰਗਰਮੀਆਂ ‘ਚ ਸ਼ਾਮਲ ਜਾਂ ਇਨ੍ਹਾਂ ਦਾ ਪ੍ਰਚਾਰ ਕਰਨ ਜਾਂ ਹੱਲਾਸ਼ੇਰੀ ਦੇਣ ਵਾਲੇ ਵਿਅਕਤੀ ਨੂੰ ਵੀ ‘ਦਹਿਸ਼ਤਗਰਦ’ ਐਲਾਨਿਆ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਐਕਟ ਦੀਆਂ ਸੋਧੀਆਂ ਧਾਰਾਵਾਂ ਹੇਠ ਪਿਛਲੇ ਸਾਲ ਸਤੰਬਰ ਵਿੱਚ 4 ਅਤੇ ਇਸ ਸਾਲ ਜੁਲਾਈ ਵਿੱਚ 9 ਜਣਿਆਂ ਨੂੰ ਦਹਿਸ਼ਤਗਰਦ ਕਰਾਰ ਦਿੱਤਾ ਸੀ।
ਸਰਕਾਰ ਦੇ ਬੁਲਾਰੇ ਨੇ ਇਸ ਬਾਰੇ ਕਿਹਾ ਹੈ ਕਿ ‘ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਅਤੇ ਅੱਤਵਾਦ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਾ ਕਰਨ ਦੀ ਨੀਤੀ ਤਹਿਤ ਮੋਦੀ ਸਰਕਾਰ ਨੇ ਯੂ ਏ ਪੀ ਏ ਐਕਟ ਦੀਆਂ ਧਾਰਾਵਾਂ ਹੇਠ 18 ਹੋਰ ਲੋਕਾਂ ਨੂੰ ਦਹਿਸ਼ਤਗਰਦ ਐਲਾਨ ਕੀਤਾ ਹੈ।” ਬੁਲਾਰੇ ਨੇ ਕਿਹਾ ਕਿ ਇਹ ਲੋਕ ਸਰਹੱਦ ਪਾਰੋਂ ਹੁੰਦੀਆਂ ਸਰਗਰਮੀਆਂ ‘ਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਭਾਰਤ ਨੂੰ ਅਸਥਿਰ ਕਰਨ ਦੇ ਯਤਨ ਕੀਤੇ ਸਨ। ਸਰਕਾਰ ਵੱਲੋਂ ਐਲਾਨੀ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਪਾਕਿਸਤਾਨ ਵਿਚਲੀ ਲਸ਼ਕਰ-ਏ-ਤੋਇਬਾ ਦਾ ਸਿਖਰਲਾ ਕਮਾਂਡਰ ਤੇ 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ ਘਾੜਿਆਂ ਵਿੱਚੋਂ ਇੱਕ ਸਾਜਿਦ ਮੀਰ, ਲਸ਼ਕਰ ਦਾ ਕਮਾਂਡਰ ਯੂਸੁਫ ਮੁਜ਼ੰਮਿਲ, ਲਸ਼ਕਰ ਦਾ ਮੁਖੀ ਹਾਫਿਜ਼ ਸਈਦ ਦਾ ਨੇੜਲਾ ਰਿਸ਼ਤੇਦਾਰ ਅਬਦੁਰ ਰਹਿਮਾਨ ਮੱਕੀ ਸ਼ਾਮਲ ਹੈ। ਸੂਚੀ ਵਿੱਚ ਇੰਡੀਅਨ ਮੁਜਾਹਦੀਨ ਦੇ ਮੋਢੀ ਰਿਆਜ਼ ਇਸਮਾਈਲ ਸ਼ਾਹਬਾਂਦਰੀ ਉਰਫ ਰਿਆਜ਼ ਭਟਕਲ ਤੇ ਮੁਹੰਮਦ ਇਕਬਾਲ ਉਰਫ ਇਕਬਾਲ ਭਟਕਲ ਦਾ ਨਾਮ ਵੀ ਹੈ। ਭਟਕਲ ਭਰਾਵਾਂ ਵਜੋਂ ਮਕਬੂਲ ਇਨ੍ਹਾਂ ਦੋਵਾਂ ਦਾ ਜਰਮਨ ਬੇਕਰੀ (2010), ਚਿੰਨਾਸਵਾਮੀ ਸਟੇਡੀਅਮ ਬੰਗਲੌਰ (2010), ਜਾਮਾ ਮਸਜਿਦ (2010), ਸ਼ੀਤਲਾ ਘਾਟ (2010) ਅਤੇ ਮੁੰਬਈ (2011 ਵਿੱਚ ਹੋਏ ਦਹਿਸ਼ਤੀ ਹਮਲਿਆਂ ‘ਚ ਹੱਥ ਸੀ। ਇਸ ਤੋਂ ਇਲਾਵਾ ਅੰਡਰ ਵਰਲਡ ਸਰਗਨੇ ਦਾਊਦ ਇਬਰਾਹੀਮ, ਜਿਸ ਨੂੰ ਯੂ ਐਨ ਨੇ ਸੰਸਾਰ ਦਹਿਸ਼ਤਗਰਦ ਐਲਾਨਿਆ ਹੈ, ਦੇ ਚਾਰ ਨੇੜਲੇ ਸਾਥੀਆਂ-ਸ਼ੇਖ ਸ਼ਕੀਲ ਉਰਫ ਛੋਟਾ ਸ਼ਕੀਲ, ਮੁਹੰਮਦ ਅਨੀਸ ਸ਼ੇਖ, ਇਬਰਾਹੀਮ ਮੈਮਨ ਉਰਫ ਟਾਈਗਰ ਮੈਮਨ ਤੇ ਜਾਵੇਦ ਚਿਕਨਾ ਦਾ ਨਾਮ ਵੀ ਇਸ ਸੂਚੀ ਵਿੱਚ ਹਨ। ਪਾਕਿਸਤਾਨ ਵਿਚਲੀ ਲਸ਼ਕਰ-ਏ-ਤੋਇਬਾ ਦੀ ਮੂਹਰਲੀ ਜਥੇਬੰਦੀ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ (ਐਫ ਆਈ ਐਫ) ਦੇ ਡਿਪਟੀ ਮੁਖੀ ਸ਼ਾਹਿਦ ਮਹਿਮੂਦ ਉਰਫ ਸ਼ਾਹਿਦ ਮਹਿਮੂਦ ਰਹਿਮਤੁੱਲ੍ਹਾ ਨੂੰ ਵੀ ਦਹਿਸ਼ਤਗਰਦ ਕਰਾਰ ਦਿੱਤਾ ਗਿਆ ਹੈ। ਸੂਚੀ ਵਿੱਚ ਸ਼ਾਮਲ ਹੋਰਨਾਂ ਲੋਕਾਂ ਵਿੱਚ ਫਰਹਤੁੱਲ੍ਹਾ ਘੋਰੀ ਉਰਫ ਅਬੂ ਸੂਫੀਆਨ (ਸਾਲ 2002 ਵਿੱਚ ਗੁਜਰਾਤ ਦੇ ਅਕਸ਼ਰਧਾਮ ਮੰਦਰ ਦੇ ਹਮਲੇ ਵਿੱਚ ਸ਼ਾਮਲ), ਸਲਾਹੂਦੀਨ ਦਾ ਡਿਪਟੀ ਗੁਲਾਮ ਨਬੀ ਖਾਨ ਉਰਫ ਅਮੀਰ ਖਾਨ, ਜੈਸ਼ ਕਮਾਂਡਰ ਸ਼ਾਹਿਦ ਲਤੀਫ ਤੇ ਹਿਜ਼ਬੁਲ ਦਹਿਸ਼ਤਗਰਦ ਜ਼ਫਰ ਹੁਸੈਨ ਭੱਟ ਹਨ।

ਪੰਜਾਬੀ ਖ਼ਬਰਾਂ

ਬੁਰਾੜੀ ਦੇ ਮੈਦਾਨ ਵਿੱਚ ਜਾਣ ਦੀ ਸਰਕਾਰ ਦੀ ਪੇਸ਼ਕਸ਼ ਕਿਸਾਨ ਜਥੇਬੰਦੀਆਂ ਵੱਲੋਂ ਰੱਦ

Published

on

kisan protest
  • ਦਿੱਲੀ ਬਾਰਡਰ ਉੱਤੇ 11 ਕਿਲੋਮੀਟਰ ਲੰਮਾ ਧਰਨਾ ਲਾਇਆ
    ਨਵੀਂ ਦਿੱਲੀ, 28 ਨਵੰਬਰ, – ਭਾਰਤ ਦੀ ਰਾਜਧਾਨੀ ਦਿੱਲੀ ਵਿੱਚਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਇਹ ਧਰਨਾ ਬੁਰਾੜੀ ਦੇ ਮੈਦਾਨ ਵਿੱਚ ਲੈ ਜਾਣ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਪਹਿਲਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਓਸੇ ਤਰ੍ਹਾਂ ਜਾਰੀ ਹੈ ਅਤੇ ਦਿੱਲੀ ਸ਼ਹਿਰ ਵਿੱਚ ਐਂਟਰੀ ਮਿਲਣ ਪਿੱਛੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਅਜੇ ਤੱਕ ਉਵੇਂ ਹੀ ਦਿੱਲੀ-ਹਰਿਆਣਾ ਬਾਰਡਰ ਉੱਤੇ ਡਟੇ ਹੋਏ ਹਨ।
    ਇਸ ਦੌਰਾਨ ਅੱਜ ਸ਼ਨਿਚਰਵਾਰ ਸਵੇਰੇ ਇੱਥੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਬੈਠਕ ਕੀਤੀ ਤੇ ਆਪਣੀ ਅਗਲੀ ਰਣਨੀਤੀ ਉੱਤੇ ਵਿਚਾਰ ਕੀਤਾ। ਇਸ ਦੇ ਬਾਅਦਕਿਸਾਨ ਆਗੂਆਂ ਨੇ ਕਿਹਾ, ‘ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇੱਥੋਂਕਿਸੇ ਵੀ ਹੋਰ ਥਾਂਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੇ ਹੀ ਕਰਾਂਗੇ। ਰੋਜ਼ ਸਵੇਰੇ 11 ਵਜੇ ਅਸੀਂ ਮੀਟਿੰਗ ਕਰ ਕੇ ਰੋਜ਼ਾਨਾ ਦੀ ਨੀਤੀ ਤੈਅ ਕਰਿਆ ਕਰਾਂਗੇ।’
    ਜਾਣਕਾਰ ਸੂਤਰਾਂ ਮੁਤਾਬਕ 28 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਨੇ ਦਿੱਲੀ-ਹਰਿਆਣਾ ਬਾਰਡਰ ਉੱਤੇ ਪਹਿਲਾਂ ਤੋਂ ਲੱਗਾ ਹੋਇਆ ਧਰਨਾ ਓਸੇ ਤਰ੍ਹਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇਬੁਰਾੜੀ ਦੇ ਨਿਰੰਕਾਰੀ ਸੰਤ ਸਮਾਗਮ ਵਾਲੀ ਥਾਂ ਜਾ ਕੇ ਧਰਨਾ ਦੇਣ ਦੀ ਭਾਰਤ ਸਰਕਾਰ ਦੀ ਤਾਜ਼ਾ ਪੇਸ਼ਕਸ਼ ਰੱਦ ਕਰ ਦਿੱਤੀ ਹੈ।ਦਿੱਲੀ-ਹਰਿਆਣਾ ਵਿਚਾਲੇ ਕੁੰਡਲੀ ਨੇੜੇ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਕਰੀਬ 11 ਕਿਲੋਮੀਟਰ ਲੰਮਾ ਹੋ ਗਿਆ ਹੈ।

Click Here Political News Online in Punjabi

Continue Reading

ਪੰਜਾਬੀ ਖ਼ਬਰਾਂ

ਬੱਸ ਵਿੱਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ

Published

on

bus damage

ਜੈਪੁਰ, 28 ਨਵੰਬਰ – ਜੈਪੁਰ ਦਿਹਾਤੀ ਜ਼ਿਲੇ ਦੇ ਚੁੰਦਵਾਜੀ ਥਾਣਾ ਖੇਤਰ ਵਿੱਚ ਦਿੱਲੀ ਤੋਂ ਜੈਪੁਰ ਆ ਰਹੀ ਇੱਕ ਵੀਡੀਓ ਕੋਚ ਬੱਸ ਬਿਜਲੀ ਦੀਆਂ ਹਾਈਟੈਂਸ਼ਨ ਤਾਰਾਂ ਨਾਲ ਟਕਰਾ ਗਈ ਤੇ ਉਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਤਿੰਨ ਵਿਅਕਤੀ ਸੜ ਕੇ ਮਾਰੇ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ।
ਕਾਰਜਕਾਰੀ ਪੁਲਸ ਅਧਿਕਾਰੀ ਅਨੀਤਾ ਮੀਣਾ ਨੇ ਦੱਸਿਆ ਕਿ ਜੈਪੂਰ-ਦਿੱਲੀ ਨੈਸ਼ਨਲ ਹਾਈਵੇ ਦੇ ਲਾਬਾਨਾ ਪਿੰਡ ਨੇੜੇ ਇੱਕ ਟਰੱਕ ਪਲਟਣ ਨਾਲ ਰਸਤਾ ਜਾਮ ਸੀ। ਵੀਡੀਓ ਕੋਚ ਬੱਸ ਚਾਲਕ ਨੇ ਬੱਸ ਨੂੰ ਗ਼ਲਤ ਦਿਸ਼ਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਇਸ ਵਿੱਚ ਕਰੰਟ ਫੈਲ ਗਿਆ।ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲੱਗੀ ਅੱਗ ਵਿੱਚ ਭਗਵਾਨ ਸਿੰਘ, ਨੂਰ ਮੁਹੰਮਦ ਅਤੇ ਸ਼ੁਭਮ ਦੀ ਮੌਤ ਹੋ ਗਈ ਸੀ, ਪਰ ਛੇ ਹੋਰ ਲੋਕ ਜ਼ਖ਼ਮੀ ਹੋ ਗਏ। ਬਾਕੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ ਸੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਗੁਜਰਾਤ ਦੇ ਹਸਪਤਾਲ ਵਿੱਚ ਅੱਗ ਨਾਲ ਪੰਜ ਕੋਰੋਨਾ ਪ੍ਰਭਾਵਤ ਮਰੀਜ਼ਾਂ ਦੀ ਮੌਤ

Published

on

death

ਅਹਿਮਦਾਬਾਦ, 28 ਨਵੰਬਰ – ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਕੱਲ੍ਹ ਰਾਤ ਕੋਵਿਡ-19 ਹਸਪਤਾਲ ਦੇ ਆਈ ਸੀ ਯੂ ਵਿੱਚ ਅੱਗ ਲੱਗਣ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ 26 ਹੋਰ ਮਰੀਜ਼ਾਂ ਨੂੰ ਬਚਾ ਲਿਆ। ਇਨ੍ਹਾਂ ਸਾਰਿਆਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਦੇ ਬੀ ਥੇਵਾ ਨੇ ਦੱਸਿਆ ਕਿ ਆਨੰਦ ਬੰਗਲੋ ਚੌਕ ਦੇ ਚਾਰ ਮੰਜ਼ਿਲਾ ਉਦੈ ਸ਼ਿਵਾਨੰਦ ਹਸਪਤਾਲ ਵਿੱਚ ਪਹਿਲੀ ਮੰਜ਼ਿਲ ਉੱਤੇ ਬਣੇ ਆਈ ਸੀ ਯੂ ਵਿੱਚ ਕੱਲ੍ਹ ਦੇਰ ਰਾਤ ਲੱਗਭਗ ਸਾਢੇ 12 ਵਜੇ ਅੱਗ ਲੱਗ ਗਈ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਰਾਜਕੋਟ ਵਿੱਚ ਕੋਵਿਡ-19 ਹਸਪਤਾਲ ਵਿੱਚ ਕੱਲ੍ਹਅੱਗ ਲੱਗਣ ਦੀ ਘਟਨਾ ਦਾ ਨੋਟਿਸ ਲਿਆ ਤੇ ਇਸ ਘਟਨਾਬਾਰੇ ਗੁਜਰਾਤ ਸਰਕਾਰ ਤੋਂ ਰਿਪੋਰਟ ਮੰਗੀ ਹੈ। ਕੇਂਦਰ ਸਰਕਾਰਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਹ ਮਹਿਤਾ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਹੋਮ ਸੈਕਟਰੀ ਬੈਠਕ ਕਰਨਗੇ ਅਤੇ ਸਾਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ਲਈ ਅਗਨੀ ਸੁਰੱਖਿਆ ਨਿਰਦੇਸ਼ ਜਾਰੀ ਕਰਨਗੇ।

Click Here To Read Latest Punjabi news

Continue Reading

ਰੁਝਾਨ