He was taken to the Mexican border for Rs 25 lakh
Connect with us ap[email protected]

ਪੰਜਾਬੀ ਖ਼ਬਰਾਂ

25 ਲੱਖ ਰੁਪਏ ਲੈ ਕੇ ਮੈਕਸੀਕੋ ਦੇ ਬਾਰਡਰ ਉਤੇ ਲਿਜਾ ਛੱਡਿਆ

Published

on

money

ਪਟਿਆਲਾ, 2 ਜੂਨ – ਅਮਰੀਕਾ ਜਾਣ ਦੀ ਖਾਹਿਸ਼ ਵਿੱਚ ਘਨੌਰ ਦਾ ਨੌਜਵਾਨ ਸੱਤ ਮਹੀਨੇ ਜੇਲ੍ਹ ਵਿੱਚ ਬੰਦ ਰਿਹਾ। ਅੰਬਾਲਾ ਦੇ ਟਰੈਵਲ ਏਜੰਟ ਨੇ ਉਸ ਨੂੰ ਮੈਕਸੀਕੋ ਦੇ ਬਾਰਡਰ ਉੱਤੇ ਜਾ ਕੇ ਛੱਡ ਦਿੱਤਾ ਸੀ ਅਤੇ ਅਮਰੀਕਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਸੱਤ ਮਹੀਨੇ ਜੇਲ੍ਹ ਵਿੱਚ ਰਹਿਣ ਦੇ ਬਾਅਦ ਉਸ ਨੂੰ ਮਈ 2019 ਵਿੱਚ ਭਾਰਤ ਵੱਲ ਡਿਪੋਰਟ ਕਰ ਦਿੱਤਾ ਗਿਆ ਸੀ।
ਏਜੰਟ ਦੇ ਚੁੰਗਲ ਵਿੱਚ ਫਸਣ ਪਿੱਛੋਂ ਅਮਰੀਕਾ ਜਾਣ ਦੇ ਲਈ 25 ਲੱਖ ਰੁਪਏ ਦੇਣ ਵਾਲੇ ਵਰਿੰਦਰ ਸਿੰਘ ਵਾਸੀ ਘਨੌਰ ਨੇ ਏਥੇ ਆ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਜਾਂਚ ਦੇ ਬਾਅਦ ਏਜੰਟ ਸੁਰਜੀਤ ਸਿੰਘ ਉਰਫ ਮੱਖਣ ਵਾਸੀ ਬਰਾੜਾ, ਅੰਬਾਲਾ, ਹਰਿਆਣਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਸ਼ੀ ਸੁਰਜੀਤ ਸਿੰਘ ਨੇ ਵਰਿੰਦਰ ਸਿੰਘ ਨੂੰ ਅਕਤੂਬਰ 2018 ਵਿੱਚ ਟੂਰਿਸਟ ਵੀਜ਼ੇ ਉੱਤੇ ਕਈ ਦੇਸ਼ਾਂ ਵਿੱਚ ਲੈ ਜਾਣ ਪਿੱਛੋਂ ਅਮਰੀਕਾ ਦੇ ਬਾਰਡਰ ਉੱਤੇ ਪੁਚਾਇਆ ਸੀ। ਘਨੌਰ ਥਾਣਾ ਦੇ ਇੰਚਾਰਜ ਐਸ ਆਈ ਗੁਰਮੀਤ ਸਿੰਘ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ।ਵਰਿੰਦਰ ਸਿੰਘ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ 2003 ਵਿੱਚ ਫੌਜ ਤੋਂ ਹੌਲਦਾਰ ਰਿਟਾਇਰਡ ਹੋਏ ਸਨ। ਚਾਲੀ ਸਾਲਾ ਬੇਟੇ ਵਰਿੰਦਰ ਸਿੰਘ ਨੇ ਵਿਦੇਸ਼ ਜਾਣ ਦੀ ਇੱਛਾ ਪ੍ਰਗਟਾਈ ਤੇ ਏਜੰਟ ਸੁਰਜੀਤ ਸਿੰਘ ਨਾਲ ਤਾਲਮੇਲ ਹੋ ਗਿਆ। ਰਿਟਾਇਰਮੈਂਟ ਦੇ ਬਾਅਦ ਮਿਲੇ ਪੈਸੇ, ਮਕਾਨ ਗਿਰਵੀ ਰੱਖ ਕੇ ਅਤੇ ਰਿਸ਼ਤੇਦਾਰਾਂ ਤੋਂ ਕੁਝ ਪੈਸਾ ਹੁਦਾਰ ਲੈ ਕੇ ਏਜੰਟ ਨੂੰ 15 ਲੱਖ ਰੁਪਏ ਦਿੱਤੇ ਸਨ। ਇਸ ਦੇ ਬਾਅਦ ਬੇਟੇ ਨੂੰ ਕਈ ਦੇਸ਼ਾਂ ਤੋਂ ਘੁਮਾ ਕੇ ਮੈਕਸੀਕੋ ਲੈ ਗਏ ਅਤੇਬਾਕੀ ਦੇ ਦਸ ਲੱਖ ਰੁਪਏ ਲੈਣ ਪਿੱਛੋਂ ਉਸ ਨੂੰ ਕਮਰੇ ਵਿੱਚ ਕਈ ਦਿਨ ਬੰਦ ਰੱਖਿਆ ਅਤੇ ਪੈਸੇ ਮਿਲਣ ਪਿੱਛੋਂ ਮੈਕਸੀਕੋ ਦੇ ਜੰਗਲਾਂ ਤੋਂ ਅਮਰੀਕਾ ਦੇ ਬਾਰਡਰ ਉੱਤੇ ਛੱਡ ਦਿੱਤਾ। ਇਹੀ ਨਹੀਂ, ਦੋਸ਼ੀ ਨੇ ਉਸ ਦਾ ਪਾਸਪੋਰਟ ਵੀ ਆਪਣੇ ਕੋਲ ਰੱਖ ਲਿਆ।ਮਹਿੰਦਰ ਸਿੰਘ ਨੇ ਕਿਹਾ ਕਿ ਘਰ ਮੁੜਨ ਦੇ ਬਾਅਦ ਉਨ੍ਹਾਂ ਨੇ ਦੋਸ਼ੀ ਨਾਲ ਸੰਪਰਕ ਕਰ ਕੇ ਪੈਸਾ ਮੋੜਨ ਦੀ ਗੱਲ ਕਹੀ ਤਾਂ ਉਸ ਨੇ ਹਾਮੀ ਭਰ ਦਿੱਤੀ, ਪਰ ਪਿੱਛੋਂ ਟਾਲਮਟੋਲ ਕਰਨ ਲੱਗਾ ਤਾਂ ਉਸ ਨੇ ਦਸੰਬਰ 2020 ਵਿੱਚ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ।

Read More Punjabi Newspaper

ਪੰਜਾਬੀ ਖ਼ਬਰਾਂ

ਯੂ ਪੀ ਵਿੱਚ ਬਣਿਆ ‘ਕੋਰੋਨਾ ਮਾਤਾ’ ਦਾ ਮੰਦਰ ਪੁਲਸ ਨੇ ਰਾਤੋ-ਰਾਤ ਢਾਹਿਆ

Published

on

Corona Mata temple

ਪ੍ਰਤਾਪਗੜ੍ਹ, 13 ਜੂਨ, – ਭਾਰਤ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੌਰਾਨ ਲੋਕਾਂ ਵਿਚਾਲੇ ਅੰਧ-ਵਿਸ਼ਵਾਸ ਵੀ ਏਨਾ ਭਾਰੂ ਹੈ ਕਿ ਲੋਕਾਂ ਨੇ ਕੋਰੋਨਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜਿ਼ਲੇ ਵਿਚ ਕੋਰੋਨਾ ਮਾਤਾ ਦਾ ਮੰਦਰ ਬਣਾ ਦਿੱਤਾ ਗਿਆ, ਜਿਸ ਨੂੰ ਪੁਲਸ ਨੇ ਰਾਤ ਦੇ ਵਕਤ ਤੋੜਿਆ ਹੈ, ਕਿਉਂਕਿ ਦਿਨ ਵੇਲੇ ਲੋਕਾਂ ਦੇ ਤਿੱਖੇ ਵਿਰੋਧ ਦਾ ਡਰ ਸੀ। ਕੋਰੋਨਾ ਮਾਤਾ ਮੰਦਰ ਬਣਨ ਦੀ ਸੂਚਨਾ ਉੱਤੇ ਪੁੱਜੀ ਪੁਲਸ ਨੇ ਇਸ ਮੰਦਰ ਨੂੰ ਰਾਤੋ-ਰਾਤ ਢਾਹ ਦਿੱਤਾ।ਇਸ ਬਾਰੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਕੋਰੋਨਾ ਮਾਤਾ ਦੀ ਪੂਜਾ ਕਰ ਰਹੇ ਸਨ, ਜਿਸ ਨਾਲ ਅੰਧ-ਵਿਸ਼ਵਾਸ ਫੈਲ ਰਿਹਾ ਸੀ।
ਇਹ ਘਟਨਾ ਪ੍ਰਤਾਪਗੜ੍ਹ ਜਿ਼ਲੇ ਦੇ ਸਾਂਗੀਪੁਰ ਥਾਣਾ ਦੇ ਜੂਹੀ ਸ਼ੁਕਲਪੁਰ ਪਿੰਡ ਦੀ ਹੈ। ਓਥੇ ਕੁਝ ਕੁ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਅੰਧ-ਵਿਸ਼ਵਾਸ ਦੇ ਅਸਰ ਹੇਠ ਕੋਰੋਨਾ ਮਾਤਾ ਮੰਦਰ ਬਣਾਦਿੱਤਾ ਅਤੇ ਇਸ ਵਿਚ ਕੋਰੋਨਾ ਮਾਤਾ ਦੀ ਮੂਰਤੀ ਲਾ ਕੇ ਉਸ ਨੂੰ ਮਾਸਕ ਵੀ ਪਹਿਨਾ ਦਿੱਤਾ। ਇਸ ਪਿੱਛੋਂ ਕੋਰੋਨਾ ਮਾਤਾ ਦੀ ਮੂਰਤੀਦੀਪੂਜਾ ਹੋਣ ਲੱਗ ਪਈ। ਪਿੰਡ ਦੇ ਲੋਕ ਕੋਰੋਨਾ ਮਾਤਾ ਦੇ ਦਰਸ਼ਨ ਕਰਨ ਲਈ ਜਾਣ ਲੱਗ ਪਏ।ਉਨ੍ਹਾਂ ਦਾ ਮੰਨਣਾ ਸੀ ਕਿ ਕੋਰੋਨਾ ਮਾਤਾ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਪਿੰਡ ਕੋਰੋਨਾ ਵਾਇਰਸ ਦੀ ਮਾਰ ਤੋਂ ਮੁਕਤ ਹੋਵੇਗਾ।
ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਸ਼ੁਕਲਪੁਰ ਵਿਚ ਤਿੰਨ ਮੌਤਾਂ ਹੋਣ ਨਾਲ ਲੋਕ ਡਰ ਗਏ ਅਤੇ ਇਸ ਪਿੰਡ ਦੇ ਲੋਕੇਸ਼ ਦੀ ਪਹਿਲ ਉੱਤੇ ਪਿੰਡ ਵਾਸੀਆਂ ਨੇ 7 ਜੂਨ ਨੂੰ ਕੋਰੋਨਾ ਮਾਤਾ ਦੀ ਮੂਰਤੀਲਵਾ ਦਿੱਤੀ। ਵਿਸ਼ੇਸ਼ ਆਰਡਰ ਉੱਤੇਬਣਵਾਈ ਇਸਮੂਰਤੀ ਨੂੰ ਪਿੰਡ ਵਿਚ ਨਿੰਮ ਦੇ ਰੁੱਖ ਹੇਠਲਾ ਕੇ ਇਸ ਨੂੰ ਕੋਰੋਨਾ ਮਾਤਾ ਦਾ ਨਾਂ ਦਿੱਤਾ ਗਿਆ ਸੀ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਵਡੇਰਿਆਂ ਨੇ ਵੀ ਚੇਚਕ ਰੋਗ ਨੂੰ ਮਾਤਾ ਸ਼ੀਤਲਾ ਮੰਨਿਆ ਸੀ। ਕੋਰੋਨਾ ਨੇ ਦਿਮਾਗ ਵਿੱਚ ਡਰ ਪੈਦਾ ਕੀਤਾ ਤਾਂ ਲੋਕਾਂ ਨੇ ਸ਼ਰਧਾ ਦਾ ਰਾਹ ਫੜਿਆ ਤੇ ਮੰਦਰ ਬਣਾ ਲਿਆ। ਮੰਦਰ ਢਾਹੁਣ ਦੇ ਇਕ ਦੋ ਦਿਨ ਪਹਿਲਾਂ ਪਿੰਡ ਦੇ ਲੋਕਾਂ ਤੋਂ ਬਿਨਾਂ ਆਲੇ-ਦੁਆਲੇ ਦੇ ਲੋਕ ਵੀ ਆ ਕੇ ਏਥੇ ਕੋਰੋਨਾ ਮਾਤਾ ਦੀ ਪੂਜਾ ਕਰਦੇ ਨਜ਼ਰ ਆਏ। ਪਿੰਡ ਵਾਸੀ ਅਗਰਬੱਤੀ ਅਤੇ ਪ੍ਰਸਾਦ ਚੜ੍ਹਾ ਕੇ ਕੋਰੋਨਾ ਮਾਤਾ ਦੀ ਪੂਜਾ ਕਰ ਕੇ ਜਲ ਚੜ੍ਹਾਉਣ ਲੱਗੇ। ਜਦੋਂ ਪੁਲਸ ਨੂੰ ਇਸ ਦੀ ਭਿਣਕ ਲੱਗੀ ਤਾਂ ਮੰਦਰ ਨੂੰ ਢਾਹ ਕੇ ਰਾਤੋ-ਰਾਤ ਉੱਥੋਂ ਮਲਬਾ ਵੀ ਹਟਾ ਦਿੱਤਾ ਹੈ।

Read More Today News in Punjabi

Continue Reading

ਪੰਜਾਬੀ ਖ਼ਬਰਾਂ

ਮੇਹੁਲ ਚੋਕਸੀ ਦੇ ਖਿਲਾਫ ਭਾਰਤ ਸਰਕਾਰ ਡੋਮੀਨਿਕਾ ਦੀ ਹਾਈ ਕੋਰਟ ਚ ਪੁੱਜੀ

Published

on

Dominica High Court

ਨਵੀਂ ਦਿੱਲੀ, 13 ਜੂਨ – ਬੈਂਕ ਫਰਾਡ ਕਰ ਕੇ ਭਾਰਤ ਤੋਂ ਭਗੌੜੇ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਵਕੀਲਾਂ ਵੱਲੋਂ ਦਾਇਰ ਕੀਤੇ ਕੇਸ ਵਿਚ ਧਿਰ ਬਣਨ ਲਈ ਸਰਕਾਰ ਭਾਰਤ ਨੇ ਡੋਮੀਨਿਕਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਹਾਈ ਕੋਰਟ ਨੇ ਪੰਜ ਘੰਟੇ ਸੁਣਵਾਈ ਦੇ ਬਾਅਦ ਚੋਕਸੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਇਸ ਸੰਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਚੋਕਸੀ ਦੇ ਵਕੀਲਾਂ ਵੱਲੋਂ ਦਾਇਰ ਬੰਦੀ ਦੀ ਪੇਸ਼ੀ ਦੇ ਕੇਸ ਵਿੱਚ ਭਾਰਤੀ ਜਾਂਚ ਏਜੰਸੀ ਸੀ ਬੀ ਆਈ ਅਤੇ ਵਿਦੇਸ਼ ਮੰਤਰਾਲੇ ਨੇ ਦੋ ਐਫੀਡੇਵਿਟ ਪੇਸ਼ ਕਰ ਕੇ ਧਿਰ ਬਣਾਏ ਜਾਣ ਦੀ ਮੰਗ ਕੀਤੀ ਹੈ। ਚੋਕਸੀ ਦੇ ਵਕੀਲਾਂ ਨੇ ਆਪਣੀ ਅਰਜ਼ੀ ਵਿੱਚ ਉਸ ਨੂੰ ਐਂਟੀਗੁਆ ਤੇ ਬਰਬੁਡਾ ਵਾਪਸ ਭੇਜਣ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਕਿਹਾ, ਮੇਹੁਲ ਚੋਕਸੀ ਦੀ ਅਪਰਾਧਕ ਜਵਾਬਦੇਹੀ ਤੈਅ ਕਰਨ, ਉਸ ਦੇ ਭਗੌੜਾ ਹੋਣ ਦੀ ਸਥਿਤੀ, ਉਸ ਦੇ ਖਿਲਾਫ ਪੈਂਡਿੰਗ ਵਾਰੰਟ, ਰੈਡ ਕਾਰਨਰ ਨੋਟਿਸ ਅਤੇ ਦੋਸ਼ ਪੱਤਰ ਬਾਰੇ ਕੇਂਦਰੀ ਏਜੰਸੀ ਸੀ ਬੀ ਆਈ ਧਿਆਨ ਕੇਂਦਿ੍ਰਤ ਕਰੇਗੀ ਅਤੇ ਵਿਦੇਸ਼ ਮੰਤਰਾਲਾ ਦਲੀਲ ਦੇਵੇਗਾ ਕਿ ਚੋਕਸੀ ਅਜੇ ਵੀ ਭਾਰਤੀ ਨਾਗਰਿਕ ਹੈ। ਜੇ ਹਾਈ ਕੋਰਟ ਨੇ ਐਫੀਡੇਵਿਟ ਮੰਨ ਲਏ ਤਾਂ ਪ੍ਰਮੁੱਖ ਵਕੀਲ ਹਰੀਸ਼ ਸਾਲਵੇ ਭਾਰਤ ਵੱਲੋਂ ਪੈਰਵੀ ਕਰਨਗੇ।
ਦੂਸਰੇ ਪਾਸੇ ਡੋਮੀਨਿਕਾ ਹਾਈ ਕੋਰਟ ਨੇ ਇੱਕ ਵੱਖਰੇ ਕੇਸ ਵਿੱਚ ਬੀਤੇ ਸ਼ੁੱਕਰਵਾਰ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰ ਕੇ ਅਦਾਲਤ ਨੇ ਕਿਹਾ ਕਿ ਚੋਕਸੀ ਦੇ ਭੱਜ ਜਾਣ ਦਾ ਖਤਰਾ ਹੈ। ਜਸਟਿਸ ਵਾਇਨਾਟੇ ਐਡਰੀਅਨ ਰਾਬਰਟਸ ਨੇ ਕਿਹਾ ਕਿ ਅਦਾਲਤ ਉਸ ਉੱਤੇ ਅਜਿਹੀ ਕੋਈ ਸ਼ਰਤ ਨਹੀਂ ਲਾ ਸਕਦੀ ਜਿਸ ਤੋਂ ਉਸ ਨੂੰ ਦੇਸ਼ ਛੱਡਣ ਤੋਂ ਰੋਕਿਆ ਜਾ ਸਕੇ। ਚੋਕਸੀ ਦੇ ਵਕੀਲਾਂ ਨੇ ਕਿਹਾ ਕਿ ਗੈਰ ਕਾਨੂੰਨੀ ਦਾਖਲੇ ਦੇ ਦੋਸ਼ ਰੱਦ ਕਰਨੇ ਚਾਹੀਦੇ ਹਨ, ਕਿਉਂਕਿ ਕੈਰੇਬੀਅਨ ਫਿਰਕੇ (ਕੈਰੀਕਾਮ) ਦਾ ਨਾਗਰਿਕ ਹੋਣ ਕਾਰਨ ਉਹ ਇਸ ਲਾਭ ਦਾ ਹੱਕਦਾਰ ਹੈ ਅਤੇ ਉਸ ਉੱਤੇ ਦੋਸ਼ ਗੰਭੀਰ ਕਿਸਮ ਦਾ ਨਹੀਂ। ਚੋਕਸੀ ਦੀ ਕਾਨੂੰਨੀ ਟੀਮ ਹਾਈ ਕੋਰਟ ਦੀਆਂ ਜ਼ਮਾਨਤੀ ਸ਼ਰਤਾਂ ਨੂੰ ਮੰਨਣ ਅਤੇ ਅਦਾਲਤ ਵੱਲੋਂ ਤੈਅ ਕਿਸੇ ਵੀ ਰਾਸ਼ੀ ਦੇ ਪ੍ਰਸਤਾਵ ਦਾ ਭੁਗਤਾਨ ਕਰਨ ਨੂੰ ਤਿਆਰ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਦਿਓਰ ਤੋਂ ਦੁਖੀ ਹੋ ਕੇ ਭਰਜਾਈ ਤੇ ਪਿੰਡ ਦੇ ਗ੍ਰੰਥੀ ਵੱਲੋਂ ਖੁਦਕੁਸ਼ੀ

Published

on

suicide

ਅਜਨਾਲਾ, 13 ਜੂਨ – ਪਿੰਡ ਜਸਰਾਊਰ ਵਿਖੇ ਆਪਣੇ ਦਿਓਰ ਤੋਂ ਦੁਖੀ ਹੋ ਕੇ ਭਰਜਾਈ ਤੇ ਉਸੇ ਪਿੰਡ ਦੇ ਗ੍ਰੰਥੀ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਥਾਣਾ ਭਿੰਡੀ ਸੈਦਾਂ ਦੇ ਐਸ ਐਚ ਓ ਸਬ ਇੰਸਪੈਕਟਰ ਹਰਪਾਲ ਸਿੰਘ ਸੋਹੀ ਦੇ ਮੁਤਾਬਕ ਗੁਰਦੁਆਰਾ ਬੋਹੜੀ ਸਾਹਿਬ ਜਸਰਾਊਰ ਦੇ ਸੇਵਾਦਾਰ ਹਰਜੀਤ ਸਿੰਘ ਦੇ ਪੁੱਤਰ ਨਰਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸਾਡੇ ਪਿੰਡ ਗ੍ਰੰਥੀ ਵਜੋਂ ਸੇਵਾ ਕਰ ਰਹੇ ਬਾਬਾ ਜਗਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਲੱਖੂਵਾਲ (ਅਜਨਾਲਾ) ਨੇ ਮੈਨੂੰ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਸੋਨੂੰ ਪੁੱਤਰ ਸਵਰਨ ਸਿੰਘ ਮੇਰੇ ਉੱਤੇ ਕਾਫੀ ਝੁੂਠੀਆਂ ਤੋਹਮਤਾਂ ਲਾ ਕੇ ਜ਼ਲੀਲ ਤੇ ਪਰੇਸ਼ਾਨ ਕਰਦਾ ਹੈ। ਇਸ ਤੋਂ ਦੁਖੀ ਹੋ ਕੇ ਕੱਲ੍ਹ ਬਾਬਾ ਜਗਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਪੀ ਲਈ, ਜਿਸ ਤੋਂ ਬਾਅਦ ਅਸੀਂ ਉਸ ਨੂੰ ਅਜਨਾਲਾ ਇੱਕ ਹਸਪਤਾਲ ਵਿਖੇ ਲੈ ਗਏ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਐਸ ਐਚ ਓ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਸੋਨੂੰ ਤੋਂ ਹੀ ਦੁਖੀ ਹੋ ਕੇ ਉਸ ਦੀ ਭਰਜਾਈ ਨੇ ਵੀ ਖੁਦਕੁਸ਼ੀ ਕੀਤੀ ਹੈ। ਉਨ੍ਹਾ ਦੱਸਿਆ ਕਿ ਮ੍ਰਿਤਕਾ ਗੁਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਦਇਆ ਸਿੰਘ ਪਿੰਡ ਲੁੱਧੜ ਦੇ ਦੱਸਣ ਅਨੁਸਾਰ ਮਨਪ੍ਰੀਤ ਕੌਰ ਉਰਫ ਸੋਨੂ ਆਪਣੇ ਭਰਾ ਦੇ ਵਿਦੇਸ਼ ਗਏ ਹੋਣ ਕਾਰਨ ਪਿੱਛੇ ਦੋ ਬੇਟੀਆਂ ਤੇ ਇੱਕ ਬੇਟੇ ਨਾਲ ਪਿੰਡ ਜਸਰਾਊਸਰ ਵਿਖੇ ਰਹਿ ਰਹੀ ਸੀ ਅਤੇ ਉਸ ਦਾ ਦਿਓਰ ਆਪਣੀ ਭਰਜਾਈ ਗੁਰਜੀਤ ਕੌਰ ਨੂੰ ਵੀ ਜ਼ਮੀਨ ਦੀ ਵੰਡ ਬਾਰੇ ਕਾਫੀ ਤੰਗ ਕਰਦਾ ਰਹਿੰਦਾ ਸੀ, ਜਿਸ ਤੋਂ ਦੁਖੀ ਹੋ ਕੇ ਗੁਰਜੀਤ ਕੌਰ ਉਰਫ ਸੀਤਾ ਨੇ ਕੱਲ੍ਹ ਸ਼ਾਮ ਆਪਣੀ ਘਰ ਦੀ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਐਸ ਐਚ ਓ ਸੋਹੀ ਨੇ ਦੱਸਿਆ ਕਿ ਖੁਦਕੁਸ਼ੀ ਦੇ ਇਨ੍ਹਾਂ ਦੋਵਾਂ ਕੇਸਬਾਰੇ ਗੁਰਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਲੁੱਧੜ ਦੇ ਬਿਆਨਾਂ ਉੱਤੇ ਥਾਣਾ ਭਿੰਡੀ ਸੈਦਾਂ ਵਿਖੇ ਵੱਖ-ਵੱਖ ਕੇਸ ਦਰਜ ਕਰ ਲਏ ਹਨ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Read More Today News in Punjabi

Continue Reading

ਰੁਝਾਨ


Copyright by IK Soch News powered by InstantWebsites.ca