He swindled Rs 95,000 by swindling a government job
Connect with us [email protected]

ਅਪਰਾਧ

ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 95 ਹਜ਼ਾਰ ਰੁਪਏ ਠੱਗ ਲਏ

Published

on

ਜਲੰਧਰ, 30 ਜਨਵਰੀ – ਜੰਗਲਾਤ ਵਿਭਾਗ ਵਿੱਚ ਨੌਕਰੀ ਦਿਵਾਉਣ ਦੇ ਝਾਂਸੇ ਨਾਲ 95 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਸ ਨੇ ਇੱਕ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਠੱਗੀ ਦਾ ਪਤਾ ਉਦੋ ਲੱਗਾ, ਜਦੋਂ ਦੋਸ਼ੀ ਨੇ ਨਾ ਨੌਕਰੀ ਦਾ ਲੈਟਰ ਦਿੱਤਾ ਅਤੇ ਫ਼ੋਨ ਉਠਾਉਣਾ ਵੀ ਬੰਦ ਕਰ ਦਿੱਤਾ। ਪਿੱਛੋਂ ਪਤਾ ਲੱਗਾ ਕਿ ਜੰਗਲਾਤ ਵਿਭਾਗ ਵਿੱਚ ਕੋਈ ਨੌਕਰੀ ਹੀ ਨਹੀਂ ਨਿਕਲੀ।
ਭੋਗਪੁਰ ਦੇ ਕਾਲਾ ਬਕਰਾ ਜੱਲੋਵਾਲ ਕਾਲੋਨੀ ਦੇ ਵਸਨੀਕ ਸਨੀ ਨੇ ਕਿਹਾ ਕਿ ਉਸਦੀ ਮਾਸੀ ਦੇ ਲੜਕੇ ਨੇ ਬਲਵੰਤ ਸਿੰਘ ਵਾਸੀ ਐਨ ਆਰ ਆਈ ਕਾਲੋਨੀ ਭੋਗਪੁਰ ਨਾਲ ਉਸ ਨੂੰ ਜੰਗਲਾਤ ਵਿਭਾਗ ਵਿੱਚ ਸਰਕਾਰੀ ਨੌਕਰੀ ਲਵਾਉਣ ਬਾਰੇ ਗੱਲ ਕਰਵਾਈ ਸੀ। ਸਨੀ ਨੇ ਦੱਸਿਆ ਕਿ ਉਸ ਦੇਮਸੇਰੇ ਭਰਾ ਸੁਰਿੰਦਰ ਨੇ ਕਿਹਾ ਕਿ ਬਲਵੰਤ ਦੀ ਸਰਕਾਰ ਵਿੱਚ ਪਹੁੰਚ ਹੈ ਅਤੇ ਉਸਨੇ ਵੀ ਸਰਕਾਰੀ ਨੌਕਰੀ ਲੈਣ ਲਈ ਉਸ ਨੂੰ ਇੱਕ ਲੱਖ ਰੁਪਏ ਉਸਨੂੰ ਦਿੱਤੇ ਹਨ। ਉਹ ਬਲਵੰਤ ਸਿੰਘ ਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਉਹ ਜੰਗਲਾਤ ਵਿਭਾਗ ਵਿੱਚ ਉਸ ਨੂੰ ਤਿੰਨ ਸਾਲ ਦੇ ਕਾਂਟਰੈਕਟ ਉੱਤੇ ਲਗਵਾਏਗਾ ਅਤੇ ਫਿਰ ਪੱਕਾ ਕਰਵਾ ਦੇਵੇਗਾ। ਇਸ ਦਾ ਸੌਦਾ 3.50 ਲੱਖ ਵਿੱਚ ਹੋਇਆ ਅਤੇ ਇੱਕ ਲੱਖ ਰੁਪਏ ਐਡਵਾਂਸ ਮੰਗੇ।ਸਨੀ ਨੇ ਦੱਸਿਆ ਕਿ ਬਲਵੰਤ ਨੇ ਉਸਦੇ ਗਹਿਣੇ ਇੱਕ ਫਾਈਨਾਂਸ ਕੰਪਨੀ ਕੋਲ ਗਿਰਵੀ ਰੱਖਵਾ ਦਿੱਤੇ ਅਤੇ 95200 ਰੁਪਏ ਲੈ ਕੇ ਕਾਰ ਵਿੱਚ ਜਲੰਧਰ ਲੈ ਆਇਆ। ਇਥੇ ਮੈਡੀਕਲ ਜਾਂਚ ਕਰਵਾ ਕੇ ਕਿਹਾ ਕਿ ਉਸਦੇ ਖਾਤੇ ਵਿੱਚ ਇੱਕ ਲੱਖ ਰੁਪਏ ਹੋਰ ਜਮ੍ਹਾ ਕਰਵਾ ਦਿਓ। ਪੈਸੇ ਜਮ੍ਹਾ ਕਰਾਉਣ ਪਿੱਛੋਂ ਉਸ ਨੇ ਪੁਲਸ ਕਲੀਅਰੈਂਸ ਦੇਣ ਨੂੰ ਕਿਹਾ। ਪੁਲਸ ਕਲੀਅਰੈਂਸ ਦੇ ਕਰੀਬ 20 ਦਿਨ ਪਿੱਛੋਂ ਬਲਵੰਤ ਨੂੰ ਫ਼ੋਨ ਕਰ ਜਾਈਨਿੰਗ ਲੈਟਰ ਮੰਗਿਆ ਤਾਂ ਉਸ ਨੇ ਕਿਹਾ ਕਿ ਉਹ ਦੂਸਰੇ ਰਾਜ ਵਿੱਚ ਹੈ। ਇਸਦੇ ਬਾਅਦ ਫ਼ੋਨ ਸੁਣਨਾ ਬੰਦ ਕਰ ਦਿੱਤਾ ਤਾਂ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਦੇ ਬਾਅਦ ਬਲਵੰਤ ਦੇ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 420 ਅਤੇ 406 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਅਪਰਾਧ

ਪੁਲਸ ਦੀ ਬੋਲੇਰੋ ਗੱਡੀ ਦੀ ਟੱਕਰ ਨਾਲ ਸਕੂਟਰੀ `ਤੇ ਸਵਾਰ ਦਰਾਣੀ-ਜੇਠਾਣੀ ਦੀ ਮੌਤ

Published

on

ਹੁਸ਼ਿਆਰਪੁਰ, 8 ਮਾਰਚ – ਕੱਲ੍ਹ ਸ਼ਾਮ ਜਲੰਧਰ-ਪਠਾਨਕੋਟ ਸੜਕ `ਤੇ ਦਸੂਹੇ ਨੇੜੇ ਪਿੰਡ ਖੁੱਡਾ ਅੱਡੇ ਉੱਤੇ ਪੰਜਾਬ ਪੁਲਸ ਦੇ ਡੀ ਐਸ ਪੀ ਦੀ ਬਲੈਰੋ ਗੱਡੀ ਨਾਲ ਟਕਰਾਉਣ ਕਾਰਨ ਸਕੂਟਰੀ ਸਵਾਰ ਦੋ ਔਰਤਾਂ ਦਰਾਣੀ ਤੇ ਜੇਠਾਣੀ ਦੀ ਮੌਤ ਹੋ ਗਈ ਅਤੇ ਉਨ੍ਹਾਂ ਨਾਲ ਚਾਰ ਮਹੀਨਿਆਂ ਦਾ ਬੱਚਾ ਮਾਮੂਲੀ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਜਨੀ ਪਤਨੀ ਬਲਜੀਤ ਅਤੇ ਮਮਤਾ ਪਤਨੀ ਕਪਿਲ ਦੇਵ ਵਾਸੀ ਟਿੱਲੂਵਾਲ ਥਾਣਾ ਟਾਂਡਾ ਵਜੋਂ ਹੋਈ।
ਮਿਲੀ ਜਾਣਕਾਰੀ ਅਨੁਸਾਰ ਸਕੂਟਰ ਸਵਾਰ ਦਰਾਣੀ-ਜੇਠਾਣੀ ਚਾਰ ਮਹੀਨੇ ਦੇ ਬੱਚੇ ਨਾਲ ਸਕੂਟਰੀ ਉੱਤੇ ਪਿੰਡੋਂ ਕਿਸੇ ਕੰਮ ਲਈ ਟਾਂਡੇ ਵੱਲ ਜਾ ਰਹੀਆਂ ਸਨ। ਇਸ ਦੌਰਾਨ ਜਦੋਂ ਉਹ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਪਿੰਡ ਖੁੱਡਾ ਦੇ ਅੱਡੇ ਤੋਂ ਸੜਕ ਪਾਰ ਕਰ ਰਹੀਆਂ ਸਨ ਤਾਂ ਜਲੰਧਰ ਵੱਲੋਂ ਆਈ ਪੰਜਾਬ ਪੁਲਸ ਦੇ ਡੀ ਐਸ ਪੀ ਦੀ ਬਲੈਰੋ ਗੱਡੀ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਰਜਨੀ, ਉਸ ਦਾ ਚਾਰ ਮਹੀਨੇ ਦਾ ਬੱਚਾ ਅਤੇ ਮਮਤਾ ਗੰਭੀਰ ਜ਼ਖਮੀ ਹੋ ਗਈਆਂ। ਮੌਕੇ ਉੱਤੇ ਗੱਡੀ ਸਵਾਰ ਡੀ ਐਸ ਪੀ ਨੇ ਜ਼ਖਮੀ ਔਰਤਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਰਜਨੀ, ਉਸ ਦੇ ਬੱਚੇ ਅਤੇ ਮਮਤਾ ਦੀ ਗੰਭੀਰ ਹਾਲਤ ਦੇਖ ਕੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਦੌਰਾਨ ਰਜਨੀ ਅਤੇ ਮਮਤਾ ਦੀ ਮੌਤ ਹੋ ਗਈ, ਜਦ ਕਿ ਰਜਨੀ ਦੇ ਬੱਚੇ ਨੂੰ ਹੁਸ਼ਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਾਲੀ ਗੱਡੀ ਵਿੱਚ ਜਾ ਰਿਹਾ ਡੀ ਐਸ ਪੀ ਗੁਰਦਾਸਪੁਰ ਵਿਖੇ ਤੈਨਾਤ ਹੈ ਅਤੇ ਕੱਲ੍ਹ ਜਲੰਧਰ ਤੋਂ ਗੁਰਦਾਸਪੁਰ ਜਾ ਰਿਹਾ ਸੀ।

Continue Reading

ਅਪਰਾਧ

ਕਾਂਗਰਸ ਆਗੂ ਰਿੰਕੂ ਦੀ ਕਰਤੂਤ ਔਰਤ ਨੂੰ ਫ਼ੋਨ ਕਰਕੇ ਸਰੀਰਕ ਸੰਬੰਧ ਬਣਾਉਣ ਲਈ ਧਮਕਾਇਆ

Published

on

ਬਲਾਕ ਕੀਤਾ ਤਾਂ ਦੂਜੇ ਨੰਬਰ ਤੋਂ ਫ਼ੋਨ ਕਰਕੇ ਗਲਤ ਸ਼ਬਦ ਵਰਤੇ
ਜਲੰਧਰ, 8 ਮਾਰਚ – ਕਾਂਗਰਸ ਆਗੂ ਰਿੰਕੂ ਸੇਠੀ ਨੇ ਇੱਕ ਔਰਤ ਨੂੰ ਵ੍ਹਟਸਐਪ ਫੋਨ ਕਰਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਔਰਤ ਨੇ ਜਦੋਂ ਉਸ ਦਾ ਨੰਬਰ ਬਲਾਕ ਕੀਤਾ ਤਾਂ ਉਸ ਨੇ ਦੂਜੇ ਵ੍ਹਟਸਐਪ ਨੰਬਰ ਤੋਂ ਫੋਨ ਕਰ ਕੇ ਔਰਤ ਨੂੰ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਹਿ ਦਿੱਤੀ। ਗੱਲ ਪੁਲਸ ਤੱਕ ਗਈ ਤਾਂ ਥਾਣਾ ਨੰਬਰ ਸੱਤ ਵਿੱਚ ਰਿੰਕੂ ਸੇਠੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਦਾ ਫੋਨ ਸਵਿੱਚ ਆਫ਼ ਹੈ ਅਤੇ ਉਹ ਘਰੋਂ ਫ਼ਰਾਰ ਹੈ।
ਥਾਣਾ ਨੰਬਰ ਸੱਤ ਦੇ ਇੰਚਾਰਜ ਰਮਨਜੀਤ ਸਿੰਘ ਨੇ ਦੱਸਿਆ ਕਿ ਅਰਬਨ ਅਸਟੇਟ ਫੇਜ਼-2 ਵਿੱਚ ਰਹਿਣ ਵਾਲੀ ਇੱਕ ਔਰਤ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਪਤੀ ਬੈਂਕ ਵਿੱਚ ਕੰਮ ਕਰਦਾ ਹੈ। ਉਸ ਨੇ ਕਿਹਾ ਕਿ 4-5 ਦਿਨ ਪਹਿਲਾਂ 85570-90133 ਤੋਂ ਉਨ੍ਹਾਂ ਨੂੰ ਕਾਂਗਰਸ ਆਗੂ ਰਿੰਕੂ ਸੇਠੀ ਦਾ ਵ੍ਹਟਸਐਪ ਮੈਸੇਜ ਆਇਆ ਸੀ, ਜਿਸ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇਹ ਕਹਿ ਕੇ ਉਹ ਨੰਬਰ ਬਲਾਕ ਕਰ ਦਿੱਤਾ ਕਿ ਉਹ ਉਸ ਨੂੰ ਨਹੀਂ ਜਾਣਦੀ। ਫਿਰ ਰਿੰਕੂ ਸੇਠੀ ਨੇ ਦੂਜੇ ਨੰਬਰ 77196-10518 ਤੋਂ ਵ੍ਹਟਸਐਪ ਕਾਲ ਕਰਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਹੀ। ਇਸ ਤੋਂ ਬਿਨਾ ਰਿੰਕੂ ਸੇਠੀ ਨੇ ਉਕਤ ਔਰਤ ਨੂੰ ਚੁੱਕ ਲਿਜਾਣ ਦੀ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਨੰਬਰ ਸੱਤ ਦੀ ਪੁਲਸ ਨੇ ਰਿੰਕੂ ਸੇਠੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਰਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ। ਉਹ ਆਪਣੇ ਘਰੋਂ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ।

Continue Reading

ਅਪਰਾਧ

ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਧੀ ਮਾਪਿਆਂ ਨੇ ਅਗਵਾ ਕੀਤੀ,ਕੁਝ ਘੰਟਿਆਂ ਵਿੱਚ ਬਰਾਮਦ

Published

on

ਮੰਡੀ ਗੋਬਿੰਦਗੜ੍ਹ, 8 ਮਾਰਚ – ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਮਾਪਿਆਂ ਵੱਲੋਂ ਹੀ ਅਗਵਾ ਕੀਤੀ ਆਪਣੀ ਸ਼ਾਦੀਸ਼ੁਦਾ ਲੜਕੀ ਨੂੰ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰ ਕੇ ਉਸ ਦੇ ਪਤੀ ਨਾਲ ਤੋਰ ਦਿੱਤਾ ਹੈ।
ਇਸ ਬਾਰੇ ਪੁਲਸ ਨੇ ਦੱਸਿਆ ਕਿ ਹਰਮਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਦੇ ਬਿਆਨਾਂ ਉੱਤੇ ਪੁਲਸ ਨੇ ਇੱਕ ਔਰਤ ਸਮੇਤ 6 ਜਣਿਆਂ ਖਿਲਾਫ ਕੇਸ ਦਰਜ ਕੀਤਾ ਸੀ, ਜਿਸਵਿੱਚ ਉਸ ਨੇ ਦੱਸਿਆ ਕਿ ਉਸ ਦਾ ਆਸਮਾ ਬਾਨੋ ਪੁੱਤਰੀ ਸਿਆਜ ਅਹਿਮਦ ਪਿੰਡ ਪੰਜਰਾਉ ਥਾਣਾ ਕਰਾਲਪੁਰਾ ਕਸ਼ਮੀਰ ਨਾਲ ਗੁਰਦੁਆਰਾ ਪਾਤਸ਼ਾਹੀ ਦਸਵੀਂ ਸਿੰਘਪੁਰਾ ਵਿੱਚ 12 ਫਰਵਰੀ 2021 ਨੂੰ ਵਿਆਹ ਹੋਇਆ ਸੀ। ਉਹ ਚੰਡੀਗੜ੍ਹ ਕਿਸੇ ਕੰਮ ਗਿਆ ਸੀ ਤੇ ਘਰ ਦੇ ਕਮਰੇ ਵਿੱਚ ਉਸ ਦੀ ਪਤਨੀ ਇੱਕਲੀ ਸੀ। ਉਸ ਨੂੰ ਰਿਸ਼ਤੇਦਾਰਾਂ ਨੇ ਫੋਨ ਉੱਤੇ ਦੱਸਿਆ ਕਿ ਉਸ ਦੀ ਪਤਨੀ ਨੂੰ ਉਸ ਦੇ ਮਾਪੇ ਜਬਰੀ ਲੈ ਗਏ ਹਨ। ਹਰਮਨ ਸਿੰਘ ਦੇ ਬਿਆਨਾਂ ਉੱਤੇ ਸਿਆਜ ਅਹਿਮਦ, ਰਸੀਲਾ ਬੇਗ਼ਮ, ਸ਼ਬੀਰ ਅਹਿਮਦ, ਮੁਹੰਮਦ ਸਫ਼ੀ, ਸ਼ਬੀਰ ਅਹਿਮਦ ਸਾਰੇ ਵਾਸੀ ਪੰਜਰਾਉ ਕਸ਼ਮੀਰ ਅਤੇ ਹਾਜ਼ੀ ਗੁਲਾਮ ਕਾਦਰ ਵਾਸੀ ਜ਼ਿਲ੍ਹਾ ਕੁਪਵਾੜਾ ਦੇ ਖਿਲਾਫ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਕੁਝ ਘੰਟਿਆਂ ਵਿੱਚ ਕਾਬੂ ਕਰ ਕੇ ਲੜਕੀ ਬਰਾਮਦ ਕਰ ਲਈ। ਬਾਅਦ ਵਿੱਚ ਲੜਕੀ ਨੂੰ ਮੋਹਤਬਰਾਂ ਦੀ ਹਾਜ਼ਰੀ ਵਿੱਚ ਉਸ ਦੇ ਪਤੀ ਹਰਮਨ ਸਿੰਘ ਨਾਲ ਤੋਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca