He claimed in Parliament that the Modi government would take necessary
Connect with us [email protected]

ਰਾਜਨੀਤੀ

ਪਾਰਲੀਮੈਂਟ ਵਿੱਚ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਮੌਤ ਉੱਤੇ ਜ਼ਰੂਰੀ ਕਦਮ ਚੁੱਕਣ ਦਾ ਦਾਅਵਾ ਕੀਤਾ

Published

on

narendra modi

ਨਵੀਂ ਦਿੱਲੀ, 2 ਫਰਵਰੀ, – ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੀ ਮੌਤ ਉੱਤੇ ਜ਼ਰੂਰੀ ਕਦਮ ਚੁੱਕੇ ਗਏ ਹਨ। ਨਵੇਂ ਖੇਤੀਬਾੜੀ ਕਾਨੂੰਨਾਂ ਉੱਤੇ ਪ੍ਰਦਰਸ਼ਨ ਮੌਕੇ ਕਿਸਾਨਾਂ ਦੀ ਮੌਤ ਬਾਰੇ ਲੋਕ ਸਭਾ ਵਿੱਚ ਲਿਖਤੀ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਕੀ ਕੇਂਦਰ ਸਰਕਾਰ ਉਨ੍ਹਾਂ ਲੋਕਾਂ ਬਾਰੇ ਜਾਣਦੀ ਹੈ, ਜਿਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਜਾਨ ਗੁਆਈ ਹੈ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਕੀ ਕਦਮ ਚੁੱਕੇਹਨ। ਇਸ ਦੇ ਨਾਲ ਇਹ ਪੁੱਛਿਆ ਸੀ ਕਿ ਕੀ ਸਰਕਾਰ ਕੋਲ ਇਸ ਦਾ ਕੋਈ ਸਬੂਤ ਹੈ ਕਿ ਅੱਤਵਾਦੀਆਂ ਨੇ ਕਿਸਾਨ ਅੰਦੋਲਨ ਵਿੱਚ ਘੁਸਪੈਠ ਕੀਤੀ ਹੈ।
ਕੀਤੇ ਗਏ ਸਵਾਲਾਂ ਦੇ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਪਾਰਲੀਮੈਂਟ ਦੇ ਹੇਠਲੇ ਸਦਨ ਨੂੰ ਜਵਾਬ ਦਿੱਤਾ ਕਿ ਪੁਲਿਸ ਤੇ ਅਮਨ-ਕਾਨੂੰਨ ਭਾਰਤੀ ਸੰਵਿਧਾਨ ਦੀ ਸੱਤਵੀਂ ਸੂਚੀ ਅਨੁਸਾਰ ਰਾਜ ਦੇ ਅਧੀਨ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਕਾਇਮ ਰੱਖਣਾ ਰਾਜ ਸਰਕਾਰਾਂ ਦੇ ਜਿ਼ਮੇ ਹੈ, ਜਿਸ ਵਿੱਚ ਜਾਂਚ, ਕੇਸ ਦਰਜ ਕਰਨਾ, ਦੋਸ਼ੀਆਂ ਨੂੰ ਸਜਾ ਦੇਣਾ ਅਤੇ ਜਾਨ-ਮਾਲ ਦੀ ਰਾਖੀ ਕਰਨਾ ਸ਼ਾਮਲ ਹੈ। ਉਨ੍ਹਾ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਏਜੰਸੀਆਂ ਰਾਹੀਂ ਕੇਂਦਰ ਸਰਕਾਰ ਨੇ ਕਿਸਾਨ ਸੰਗਠਨਾਂ ਅਤੇ ਹੋਰਨਾਂ ਦੀਆਂ ਗਤੀਵਿਧੀਆਂ ਉੱਤੇ ਡੂੰਘੀ ਨਿਗਰਾਨੀ ਰੱਖੀ ਸੀ, ਜੋ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਸੀ ਅਤੇ ਜਦੋਂ ਜ਼ਰੂਰੀ ਹੋਇਆ, ਕਾਨੂੰਨ ਅਨੁਸਾਰ ਜ਼ਰੂਰੀ ਕਦਮ ਚੁੱਕੇਸਨ।
ਇਸ ਮੌਕੇ ਦੂਸਰੇ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਸਦਨਵਿੱਚ ਇਕ ਸਵਾਲ ਦੇ ਲਿਖਤੀ ਜਵਾਬਵਿੱਚ ਕਿਹਾ ਕਿ ਸਤੰਬਰ-ਦਸੰਬਰ ਵਿਚਾਲੇ ਪ੍ਰਦਰਸ਼ਨਕਾਰੀ ਕਿਸਾਨਾਂ ਉੱਤੇ 39 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਹੌਲ ਦੌਰਾਨ ਪ੍ਰਦਰਸ਼ਨਕਾਰੀ ਕਿਸਾਨ ਸਮਾਜਿਕ ਦੂਰੀਆਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਵੱਡੀ ਗਿਣਤੀ ਵਿੱਚ ਬਿਨਾਂ ਮਾਸਕ ਤੋਂ ਇਕੱਠੇ ਹੋਏ ਹਨ।ਰੈਡੀ ਨੇ ਕਿਹਾ, “ਜਿੱਥੋਂ ਤਕ ਦਿੱਲੀ ਪੁਲਸ ਦਾ ਸਬੰਧ ਹੈ, ਉਸ ਨੇਦੱਸਿਆ ਹੈ ਕਿ ਸਤੰਬਰ-ਦਸੰਬਰ ਦੌਰਾਨ ਪ੍ਰਦਰਸ਼ਨ ਕਰਦੇ ਕਿਸਾਨਾਂ ਉੱਤੇ 39 ਕੇਸ ਦਰਜ ਕੀਤੇ ਸਨ।” ਇਸ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਇਹ 39 ਕੇਸ ਬੀਤੀ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਵਾਲੇ ਕੇਸਾਂ ਤੋਂ ਵੱਖਰੇ ਹਨ। ਇਸ ਉੱਤੇ ਅਜੇ ਹੋਰ ਬਹਿਸ ਵੀ ਚੱਲਣ ਦੀ ਆਸ ਹੈ।

Read More Latest Political News Today

ਰਾਜਨੀਤੀ

ਕਿਸਾਨਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦਾ ਫਿਰ ਤਿੱਖਾ ਵਿਰੋਧ

Published

on

khatar

ਪੁਲਸ ਨੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਸੁੱਟੇ
ਹਿਸਾਰ, 16 ਮਈ, – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਕ ਵਾਰ ਫਿਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਝੱਲਣਾ ਪਿਆ ਅਤੇ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਹੈ।
ਅਸਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹਿਸਾਰ ਵਿੱਚ ਨਵੇਂ ਬਣੇ ਇੱਕ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਸਨ, ਜਿਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਇਸ ਮੌਕੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਸਨ, ਜਿਸ ਨੂੰ ਕਿਸਾਨਾਂ ਨੇ ਤੋੜ ਦਿੱਤਾ ਤਾਂ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਹੋਣ ਕਾਰਨ ਹਾਲਾਤ ਤਣਾਅ ਵਾਲੇ ਹੋ ਗਏ। ਕਿਸਾਨ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੀਤੇ 6 ਮਹੀਨਿਆਂ ਤੋਂ ਦਿੱਲੀ ਬਾਰਡਰਾਂ ਉੱਤੇ ਧਰਨੇ ਲਈ ਬੈਠੇ ਹਨ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਪਤਾ ਲੱਗਾ ਹੈ ਕਿ ਅੱਜ ਪੁਲਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਹਨ।
ਦੱਸਿਆ ਗਿਆ ਹੈ ਕਿ ਮੁੱਖ ਮਤੰਰੀ ਮਨੋਹਰ ਲਾਲ ਖੱਟੜ ਹਿਸਾਰ ਵਿੱਚ ਜਦੋਂ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਤਾਂ ਉਨ੍ਹਾਂ ਦੇ ਖ਼ਿਲਾਫ ਪ੍ਰਦਰਸ਼ਨ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਚੁੱਕੇ ਸਨ ਤੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਭਾਵੇਂ ਬੈਰੀਕੇਡਿੰਗ ਕੀਤੀ ਸੀ, ਕਿਸਾਨ ਇਹ ਬੈਰੀਕੇਡਿੰਗ ਤੋੜ ਕੇ ਅੱਗੇ ਲੰਘ ਗਏ, ਜਿਨ੍ਹਾਂ ਨੂੰ ਖਦੇੜਨ ਲਈ ਪੁਲਸ ਨੇ ਲਾਠੀਚਾਰਜ ਕਰ ਦਿੱਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ।

Read More Latest Politics News

Continue Reading

ਰਾਜਨੀਤੀ

ਸੁਖਬੀਰ ਸਿੰਘ ਬਾਦਲ ਵੱਲੋਂ ਚੁਣੌਤੀ:ਕੈਪਟਨ ਅਮਰਿੰਦਰ, ਨਵਜੋਤ ਸਿੱਧੂ ਅਤੇ ਭਗਵੰਤ ਮਾਨ ਬੇਅਦਬੀ ਕਾਂਡ ਦੇ ਸਬੂਤ ਵਿਖਾਉਣ

Published

on

Sukhbir Singh Badal

ਬਾਦਲ ਪਰਵਾਰ ਖਿਲਾਫ ਝੂਠਾ ਪ੍ਰਚਾਰ ਕਰਨ ਦਾ ਦੋਸ਼
ਚੰਡੀਗੜ੍ਹ, 16 ਮਈ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੁਣੌਤੀ ਦਿੱਤੀ ਹੈ ਕਿ ਸਾਲ 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਾਲੇ ਪੁਲਸ ਗੋਲੀ ਕਾਂਡ ਦੇ ਮੁੱਦੇ ਉੱਤੇ ਬਾਦਲ ਪਰਵਾਰ ਨੂੰ ਮੀਡੀਆ ਵਿੱਚ ਬਦਨਾਮ ਕਰਨ ਲੱਗੇ ਰਹਿਣ ਦੀ ਥਾਂ ਜੇ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਉਹ ਆਮ ਜਨਤਾ ਲਈ ਜਾਰੀ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਮੌਜੂਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੱਸਣ ਕਿ ਸਿਰਫ ਪ੍ਰਚਾਰ ਦੀ ਥਾਂ ਕੋਈ ਸਬੂਤ ਹੈ ਤਾਂ ਉਸ ਨੂੰ ਜਨਤਾ ਸਾਹਮਣੇ ਰੱਖਣਾ ਉਨ੍ਹਾਂ ਨੇ ਠੀਕ ਕਿਉਂ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਜੇ ਇਨ੍ਹਾ ਸਾਰੇ ਆਗੂਆਂ ਕੋਲ ਕੋਈ ਸਬੂਤ ਹੈ ਤਾਂ ਇਸ ਨੂੰ ਅਦਾਲਤ ਤੇ ਖਾਲਸਾ ਪੰਥ ਤੋਂ ਲੁਕੋ ਕੇ ਕਿਉਂ ਰੱਖ ਰਹੇ ਹਨ, ਇਹ ਆਪਣੇ ਆਪ ਵਿੱਚ ਕਾਨੂੰਨ ਦੀ ਉਲੰਘਣਾ ਦੇ ਨਾਲ ਖਾਲਸਾ ਪੰਥ ਨਾਲ ਧੋਖਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਂਗ ਹੈ। ਛੋਟੇ ਬਾਦਲ ਨੇ ਕਿਹਾ ਕਿ ਜੇ ਇਨ੍ਹਾਂ ਕੋਲ ਸਬੂਤ ਨਹੀਂ ਤਾਂ ਫਿਰ ਇਹ ਗੰਭੀਰ ਤੇ ਸੰਜੀਦਾ ਮੁੱਦੇ ਬਾਰੇ ਝੂਠ ਬੋਲਣ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸਾਰੇ ਸਬੂਤ ਜਾਰੀ ਸਾਂਝੇ ਕਰਨੇ ਚਾਹੀਦੇ ਹਨ, ਜੋ ਇਹ ਨਹੀਂ ਕਰ ਰਹੇ।

Read More Latest Politics News

Continue Reading

ਰਾਜਨੀਤੀ

ਕਾਂਗਰਸੀ ਐੱਮ ਪੀ ਔਜਲਾ ਵੀ ਬੋਲਿਆ:ਸਰਕਾਰ ਸਾਡੀ ਕਾਂਗਰਸ ਦੀ, ਪਰ ਰਾਜ ਸੁਖਬੀਰ ਬਾਦਲ ਦਾ ਚੱਲਦੈ

Published

on

Gurjeet Aujla

ਅੰਮ੍ਰਿਤਸਰ, 15 ਮਈ, – ਪੰਜਾਬ ਕਾਂਗਰਸ ਵਿਚ ਬੀਤੇ ਦਿਨੀਂ ਪਾਰਲੀਮੈਂਟ ਮੈਂਬਰਾਂਅਤੇ ਮੰਤਰੀਆਂ ਦੀ ਬੈਠਕ ਤੋਂ ਬਾਅਦ ਅੱਜ ਇਕ ਹੋਰ ਪਾਰਲੀਮੈਂਟ ਮੈਂਬਰ ਨੇ ਆਪਣੀ ਸਰਕਾਰ ਬਾਰੇ ਸਵਾਲ ਚੁੱਕੇ ਹਨ।
ਅੰਮ੍ਰਿਤਸਰ ਤੋਂ ਕਾਂਗਰਸ ਪਾਰਲੀਮੈਂਟ ਮੈਂਬਰ ਗੁਰਜੀਤ ਔਜਲਾ ਨੇ ਅੱਜ ਜਿੱਥੇ ਅਕਾਲੀ ਦਲ ਉੱਤੇ ਗੰਭੀਰ ਦੋਸ਼ ਲਾਏ, ਉਥੇ ਬਾਕੀ ਲੀਡਰਾਂ ਵਾਂਗ ਖੁੱਲ੍ਹੇ ਤੌਰ ਉੱਤੇ ਆਖਿਆ ਕਿ ਪੰਜਾਬ ਵਿਚ ਭਾਵੇਂ ਕਾਂਗਰਸ ਦੀ ਸਰਕਾਰ ਹੈ, ਰਾਜ ਅਜੇ ਵੀ ਸੁਖਬੀਰ ਸਿੰਘ ਬਾਦਲ ਦਾ ਚੱਲਦਾ ਹੈ। ਔਜਲਾ ਨੇ ਕਿਹਾ ਕਿ ਪੰਜਾਬ ਦੇ ਅਫ਼ਸਰ ਬਾਦਲਾਂ ਦੇ ਦਬਦਬੇ ਹੇਠ ਹਨ ਅਤੇ ਇਹ ਅਸਰ ਹਾਈ ਕੋਰਟ ਦੇ ਫ਼ੈਸਲੇ ਤੋਂ ਵੀ ਦਿੱਸਿਆ ਹੈ, ਹਾਈ ਕੋਰਟ ਪੀੜਤ ਦੀ ਥਾਂ ਦੋਸ਼ੀ ਨਾਲ ਖੜ੍ਹੀ ਦਿਖਾਈ ਦਿੱਤੀ ਹੈ। ਔਜਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਫ਼ਸਰਾਂ ਉੱਤੇ ਅਜੇ ਵੀ ਦਬਾਅ ਹੋਣ ਕਾਰਨ ਜਾਂਚ ਅਫਸਰਾਂ ਉੱਤੇ ਉਸ ਦੇ ਦਬਾਅ ਦਾ ਨਤੀਜਾ ਹੈ ਕਿ ਜਾਂਚ ਉਥੇ ਦੀ ਉਥੇ ਖੜ੍ਹੀ ਹੈ, ਜਿੰਨੇ ਕੇਸ ਹੋਏ, ਉਨ੍ਹਾਂ ਵਿੱਚ ਅਕਾਲੀ ਲੀਡਰ ਫਸੇ ਤਾਂ ਜਾਂਚ ਅੱਗੇ ਨਹੀਂ ਤੁਰੀ, ਕਿਉਂਕਿ ਅਫਸਰ ਕੇਸਾਂ ਨੂੰ ਅੱਗੇ ਨਹੀਂ ਵਧਣ ਦਿੰਦੇ।ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਕੁਝ ਨਹੀਂ ਹੋਇਆ, ਬੀਜ ਘੁਟਾਲੇ ਦਾ ਕੁਝ ਨਹੀਂ ਬਣਿਆ, ਵੱਡੇ ਅਫਸਰ ਮੁੱਖ ਮੰਤਰੀ ਨੂੰ ਗਲ਼ਤ ਤਸਵੀਰ ਪੇਸ਼ ਕਰਦੇ ਹਨ, ਬੇਅਦਬੀ ਮੁੱਦੇ ਉੱਤੇ ਜਾਂਚ ਕਰਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵਿਚ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਕਰਕੇ ਲਿਆਂਦਾ ਸੀ ਕਿ ਉਹ ਇਮਾਨਦਾਰ ਸੀ, ਫਿਰ ਐੱਸ ਆਈ ਟੀ ਦੇ ਜਿਨ੍ਹਾਂ ਅਫਸਰਾਂ ਨੇ ਕੁੰਵਰ ਵਿਜੇ ਪ੍ਰਤਾਪ ਨਾਲ ਸਹਿਯੋਗ ਨਹੀਂ ਕੀਤਾ, ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਸੀ। ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਲਗਾਤਾਰ ਹੁੰਦੀ ਬਿਆਨਬਾਜ਼ੀ ਬਾਰੇ ਔਜਲਾ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ, ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਗੱਲ ਮੀਡੀਆ ਵਿਚ ਰੱਖਣ ਦੀ ਥਾਂ ਪਾਰਟੀ ਪਲੇਟਫਾਰਮ ਉੱਤੇ ਰੱਖਣੀ ਚਾਹੀਦੀ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca