Hate crime bill passed by US Senate
Connect with us [email protected]

ਅੰਤਰਰਾਸ਼ਟਰੀ

ਨਫ਼ਰਤੀ ਅਪਰਾਧ ਬਿੱਲ ਅਮਰੀਕਾ ਦੀ ਸੈਨੇਟ ਵੱਲੋਂ ਪਾਸ

Published

on

us senate

ਬਿੱਲ ਦੇ ਹੱਕ ਵਿੱਚ 94 ਵੋਟਾਂ ਤੇ ਵਿਰੋਧ ਵਿੱਚ ਕੇਵਲ 1 ਪਈ
ਵਾਸਿ਼ੰਗਟਨ, 24 ਅਪ੍ਰੈਲ – ਅਮਰੀਕੀ ਪਾਰਲੀਮੈਂਟ ਦੇ ਉੱਪਰਲੇ ਹਾਊਸ ਸੈਨੇਟ ਨੇ ਇਕਜੁੱਟਤਾ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਵਧਦੀ ਹਿੰਸਾ ਤੇ ਭੇਦਭਾਵ ਨਾਲ ਨਜਿੱਠਣ ਲਈ ਇੱਕ ਨਫ਼ਰਤੀ ਅਪਰਾਧ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਨੂੰ ਪਾਸ ਕਰਨ ਵੇਲੇ ਕੇਵਲ ਇੱਕ ਮੈਂਬਰ ਨੇ ਬਿੱਲ ਦੇ ਵਿਰੁੱਧ ਵੋਟ ਪਾਈ ਅਤੇ 94 ਵੋਟਾਂ ਇਸ ਬਿੱਲ ਦੇ ਹੱਕ ਵਿੱਚ ਪਈਆਂ।
ਇਸ ਬਿੱਲ ਨਾਲ ਨਿਆਂ ਵਿਭਾਗ ਵੱਲੋਂ ਨਫ਼ਰਤੀ ਅਪਰਾਧਾਂ ਦੇ ਕੇਸਾਂਦੀ ਨਜ਼ਰਸਾਨੀ ਵਿੱਚ ਤੇਜ਼ੀ ਆਵੇਗੀ ਅਤੇ ਇਹੋ ਜਿਹੇ ਕੇਸਾਂ ਨੂੰ ਇੱਕ ਨਿਸ਼ਚਿਤ ਸਮੇਂ ਵਿੱਚ ਨਿਪਟਾਉਣ ਵਿੱਚ ਮਦਦ ਮਿਲੇਗੀ। ਨਿਆਂ ਵਿਭਾਗ, ਸਥਾਨਕ ਲਾਅ ਏਜੰਸੀਆਂ ਤੇ ਸਮਾਜਿਕ ਸੰਸਥਾਵਾਂ ਵਿਚਾਲੇ ਤਾਲਮੇਲ ਵਧੇਗਾ ਤੇ ਨਫ਼ਰਤੀ ਅਪਰਾਧਾਂ ਬਾਰੇ ਜਾਗਰੂਕਤਾ ਵਧੇਗੀ। ਵੱਖ-ਵੱਖ ਭਾਸ਼ਾਵਾਂ ਵਿੱਚ ਆਨਲਾਈਨ ਹੇਟ ਕਰਾਈਮ ਰਿਪੋਰਟਿੰਗ ਦਾ ਸਿਸਟਮ ਵੀ ਕਾਇਮ ਕੀਤਾ ਜਾਵੇਗਾ ਤਾਂ ਜੋ ਨਫ਼ਰਤੀ ਅਪਰਾਧ ਦਾ ਕੇਸ ਤੁਰੰਤ ਦਰਜ ਹੋ ਸਕੇ। ਅੱਗੋਂ ਇਹ ਬਿੱਲ ਡੈਮੋਕ੍ਰੈਟਿਕ ਪਾਰਟੀ ਦੇ ਬਹੁਮਤ ਵਾਲੇ ਪ੍ਰਤੀਨਿਧੀ ਸਦਨ ਵਿੱਚ ਜਾਵੇਗਾ, ਜਿੱਥੇ ਇਹ ਆਸਾਨੀ ਨਾਲ ਪਾਸ ਹੋ ਜਾਵੇਗਾ।
ਇਹ ਬਿੱਲ ਪਾਸ ਕਰਨ ਵੇਲੇ ਜ਼ਿਆਦਾਤਰ ਰਿਪਬਲੀਕਨ ਇਸ ਦਾ ਸਮਰਥਨ ਕਰ ਰਹੇ ਹਨ। ਸੈਨੇਟਰ ਮਾਜ਼ੀ ਹਿਰੋਨੇ ਨੇ ਸੈਨੇਟਕਿਹਾ ਕਿ ਇਹ ਬਿੱਲ ਪਾਸ ਕਰਕੇ ਅਸੀਂ ਏਸ਼ੀਅਨ ਮੂਲ ਦੇ ਅਮਰੀਕਨਾਂ ਨੂੰ ਇੱਕਜੁੱਟਤਾ ਦਾ ਇੱਕ ਸ਼ਕਤੀਸ਼ਾਲੀ ਸੁਨੇਹਾ ਦਿੱਤਾ ਹੈ ਕਿ ਸੈਨੇਟ ਏਸ਼ੀਅਨ ਮੂਲ ਦੇ ਲੋਕਾਂ ਵਿਰੁੱਧ ਹਿੰਸਾ ਨੂੰ ਮੂਕ ਦਰਸ਼ਕ ਬਣਕੇ ਨਹੀਂ ਵੇਖ ਸਕਦੀ। ਸੈਨੇਟ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸੈਨੇਟ ਵਿੱਚ ਬਹੁੁ-ਗਿਣਤੀ ਦੇ ਆਗੂ ਚੁੱਕ ਸ਼ੂਮਰ ਨੇ ਕਿਹਾ ਕਿ ਏਸ਼ੀਅਨ ਨਫ਼ਰਤੀ ਅਪਰਾਧ ਬਿੱਲ ਉਪਰ ਜਿਸ ਤਰ੍ਹਾਂ ਮੈਂਬਰਾਂ ਨੇ ਵੋਟਾਂ ਪਾਈਆਂ ਹਨ, ਉਹ ਇਸ ਗੱਲ ਦਾ ਸਬੂਤ ਹੈ ਕਿ ਸੈਨੇਟ ਅਹਿਮ ਮੁੱਦਿਆਂ ਨਾਲ ਨਜਿੱਠਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ ਉੱਤੇ ਇਹ ਬਿੱਲ ਨਫ਼ਰਤੀ ਅਪਰਾਧ ਰੋਕਣ ਵਿੱਚ ਸਹਾਈ ਹੋਵੇਗਾ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਹੋਣਗੀਆਂ।

Read More Latest Punjabi News Online

ਅੰਤਰਰਾਸ਼ਟਰੀ

ਲੀਕ ਹੋਏ ਦਸਤਾਵੇਜ਼ ਵਿੱਚ ਖੁਲਾਸਾ :ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਚ ਹੈ ਚੀਨ

Published

on

china

ਵਾਸ਼ਿੰਗਟਨ, 10 ਮਈ – ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗੱਭਗ ਡੇਢ ਸਾਲ ਬਾਅਦ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਅੱਜ ਤੱਕ ਇਸ ਦੀ ਉਤਪਤੀ ਸਬੰਧੀ ਠੋਸ ਸਬੂਤ ਨਹੀਂ ਮਿਲ ਸਕੇ।
ਅਮਰੀਕੀ ਅਧਿਕਾਰੀਆਂ ਨੂੰ ਮਿਲੇ ਛੇ ਸਾਲ ਪੁਰਾਣੇ ਦਸਤਾਵੇਜ਼ ਮੁਤਾਬਕ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੀ ਮਦਦ ਨਾਲ ਜੈਵਿਕ ਹਥਿਆਰ ਤਿਆਰ ਕਰਨ ਦਾ ਕੰਮ ਕਰ ਰਹੇ ਸਨ, ਜਿਸ ਨਾਲ ਤੀਜੀ ਸੰਸਾਰ ਜੰਗ ਲੜੀ ਜਾ ਸਕੇ। ਇਸ ਦਸਤਾਵੇਜ਼ ਵਿੱਚ ਛੇ ਸਾਲ ਤੋਂ ਜੈਵ ਅਤੇ ਜੈਨੇਟਿਕ ਹਥਿਆਰ ਤਿਆਰ ਕਰਨ ਦੀ ਗੱਲ ਕਹੀ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਦਸਤਾਵੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਜੰਗਾਂ ਵਿੱਚ ਜਿੱਤ ਲਈ ਜੈਵ ਹਥਿਆਰ ਅਹਿਮ ਹੋਣਗੇ। ਇਸ ਵਿੱਚ ਇਨ੍ਹਾਂ ਦੀ ਵਰਤੋਂ ਦਾ ਸਹੀ ਸਮਾਂ ਵੀ ਦੱਸਿਆ ਗਿਆ ਅਤੇ ‘ਦੁਸ਼ਮਣ ਦੇ ਮੈਡੀਕਲ ਸਿਸਟਮ’ ‘ਤੇ ਅਸਰ ਦੀ ਚਰਚਾ ਕੀਤੀ ਗਈ ਹੈ। ‘ਦਿ ਆਸਟਰੇਲੀਆ ਦੀ ਰਿਪੋਰਟ ਵਿੱਚ ਚੀਨੀ ਫੌਜ ਦੇ ਵਿਗਿਆਨੀਆਂ ਤੇ ਸਿਹਤ ਅਧਿਕਾਰੀਆਂ ਦੇ ਡੋਜ਼ੀਅਰ ਉਤੇ ਗੱਲ ਕੀਤੀ ਗਈ ਹੈ ਅਤੇ ਹਥਿਆਰ ਦੇ ਰੂਪ ਚ ਬੀਮਾਰੀਆਂ ਦੀ ਵਰਤੋਂ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ 18 ਵਿਗਿਆਨੀ ਹਾਈ ਰਿਸਕ ਲੈਬ ਵਿੱਚ ਇਸਤੇ ਕੰਮ ਕਰ ਰਹੇ ਸਨ। ਦਸਤਾਵੇਜ਼ ਦੇ ਲੇਖਕਾਂ ਅਨੁਸਾਰ ਤੀਜੀ ਸੰਸਾਰ ਜੰਗ ਵਿੱਚ ਜੈਵ ਹਥਿਆਰ ਜਿੱਤ ਦਿਵਾਉਣਗੇ।

Continue Reading

ਅੰਤਰਰਾਸ਼ਟਰੀ

ਮਾਸਕ ਤੇ ਦੂਰੀ ਦੇ ਨਿਯਮਾਂ ਵਿੱਚ ਛੋਟ, ਪਰ ਸੁਰੱਖਿਆ ਦੇ ਨਵੇਂ ਨਿਯਮ ਬਣੇ

Published

on

mask

ਅਮਰੀਕਾ, 10 ਮਈ – ਅਮਰੀਕਾ ਵਿੱਚ ਬਿਮਾਰੀ ਕੰਟਰੋਲ ਕੇਂਦਰਾਂ (ਸੀ ਡੀ ਸੀ) ਦਾ ਕਹਿਣਾ ਹੈ ਕਿ ਵੈਕਸੀਨ ਲਵਾ ਚੁੱਕੇ ਲੋਕ ਬਿਨਾਂ ਮਾਸਕ ਦੇ ਵੀ ਕਮਰਿਆਂ ਅਤੇ ਹਾਲ ਦੇ ਅੰਦਰ ਇਕੱਠੇ ਹੋ ਸਕਦੇ ਹਨ। ਛੇ ਫੁੱਟ ਦੀ ਦੂਰੀ ਦਾ ਨਿਯਮ ਲਾਗੂ ਹੈ। ਫਿਰ ਵੀ ਕਈ ਬਾਰ, ਨਾਈਟ ਕਲੱਬਾਂ ਨੇ ਵੈਕਸੀਨ ਦਾ ਸਬੂਤ ਦੇਣ ਦੇ ਲਈ ਵੈਕਸੀਨੇਸ਼ਨ ਕਾਰਡ ਜ਼ਰੂਰੀ ਕਰ ਦਿੱਤਾ ਹੈ। ਕਲੱਬਾਂ ਦੇ ਬਾਲਰੂਮ ਵਿੱਚ ਡਾਂਸ ਕਰਨ ਵਾਲੇ ਗਰੁੱਪਾਂ ਲਈ ਸਫੈਦ ਟੇਪ ਨਾਲ ਅਲੱਗ-ਅਲੱਗ ਜਗ੍ਹਾ ਘੇਰ ਦਿੱਤੀ ਜਾਂਦੀ ਹੈ। ਸਾਰੇ ਦੇਸ਼ ਖਾਸਕਰ ਨਿਊ ਯਾਰਕ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਰਟੀਆਂ ਵਿੱਚ ਕੇਵਲ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ।
ਪਤਾ ਲੱਗਾ ਹੈ ਕਿ ਲੋਕ ਸੀ ਡੀ ਸੀ ਦੇ ਵੈਕਸੀਨ ਕਾਰਡ ਦੇ ਬਿਨਾ ਇਹ ਸਬੂਤ ਦੇ ਸਕਦੇ ਹਨ ਕਿ ਉਨ੍ਹਾਂ ਨੇ ਕਿਸੇ ਵੈਕਸੀਨ ਦੇ ਟਰਾਇਲ ਵਿੱਚ ਹਿੱਸਾ ਲਿਆ ਸੀ। ਵਿਦੇਸ਼ੀ ਵੈਕਸੀਨਾਂ ਦੇ ਕਾਰਡ ਵੀ ਮੰਨਣਯੋਗ ਹਨ। ਨਿਊ ਯਾਰਕ ਸੂਬੇ ਵਿੱਚ ਬਾਰ, ਕਲੱਬ ਤੋਂ ਵੈਕਸੀਨੇਸ਼ਨ ਦੇ ਸਬੂਤ ਮੰਗਣ ਲਈ ਕਿਹਾ ਗਿਆ ਹੈ। ਦੂਸਰੇ ਰਾਜਾਂ ਵਿੱਚ ਸਥਿਤੀ ਥੋੜ੍ਹੀ ਅਲੱਗ ਹੈ। ਕੈਲੀਫੋਰਨੀਆ ਵਿੱਚ ਵੈਕਸੀਨੇਸ਼ਨ ਕਾਰਡ ਜਾਂ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਦੀ ਮਨਜ਼ੂਰੀ ਹੈ। ਫਲੋਰੀਡਾ ਵਿੱਚ ਵੈਕਸੀਨੇਸ਼ਨ ਦਾ ਸਬੂਤ ਮੰਗਣ ਵਾਲੇ ਵਪਾਰਕ ਅਦਾਰਿਆਂ, ਸਕੂਲਾਂ ਅਤੇ ਸਰਕਾਰੀ ਦਫਤਰਾਂ ਉਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਕਾਨੂੰਨ ਬਣਾਇਆ ਗਿਆ ਹੈ। ਨਿੱਜੀ ਪਾਰਟੀਆਂ ਵਿੱਚ ਬਾਊਂਸਰ ਮਹਿਮਾਨਾਂ ਦਾ ਵੈਕਸੀਨ ਕਾਰਡ ਦੇਖਦੇ ਹਨ। ਕੁਝ ਮੇਜ਼ਬਾਨ ਮਹਿਮਾਨ ਦੀ ਵੈਕਸੀਨੇਸ਼ਨ ਸਥਿਤੀ ਦੀ ਜਾਂਚ ਕਰਨ ਦੇ ਲਈ ਡਾਕਟਰਾਂ ਦੀਆਂ ਸੇਵਾਵਾਂ ਲੈ ਰਹੇ ਹਨ। ਡਾਕਟਰ ਆਸਮਾ ਰਸ਼ੀਦ ਦੱਸਦੀ ਹੈ ਕਿ ਪਿਛਲੇ ਮਹੀਨੇ ਉਨ੍ਹਾਂ ਨੂੰ ਦਸ ਪਾਰਟੀਆਂ ਵਿੱਚ ਮਹਿਮਾਨਾਂ ਦੀ ਜਾਂਚ ਦੇ ਲਈ ਬੁਲਾਇਆ ਗਿਆ ਸੀ। ਅਜਿਹਾ ਕੰਪਨੀਆਂ ਅਤੇ ਅਮੀਰਾਂ ਦੀਆਂ ਪਾਰਟੀਆਂ ਵਿੱਚ ਹੁੰਦਾ ਹੈ।

Read More World News in Punjabi

Continue Reading

ਅੰਤਰਰਾਸ਼ਟਰੀ

ਪੈਮ ਗੋਸਲ ਨੇ ਸਕਾਟਲੈਂਡ ਵਿੱਚ ਪਹਿਲੀ ਸਿੱਖ ਔਰਤ ਐੱਮ ਪੀ ਬਣ ਕੇ ਇਤਿਹਾਸ ਰਚਿਆ

Published

on

first Sikh woman MP in Scotland

ਗਲਾਸਗੋ (ਬ੍ਰਿਟੇਨ), 9 ਮਈ, – ਯੂ ਕੇ ਦੇਸਕਾਟਲੈਂਡ ਰਾਜ ਦੀ ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਦੀ ਗਹਿਮਾ-ਗਹਿਮੀ ਦੌਰਾਨ ਸਿੱਖ ਭਾਈਚਾਰੇ ਵਿੱਚੋਂ ਕੰਜਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਦੀ ਜਿੱਤ ਨਾਲ ਜੋਸ਼ ਭਰ ਗਿਆ ਹੈ। ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤਣ ਨਾਲਪੈਮ ਗੋਸਲ ਨੇ ਸਕਾਟਲੈਂਡ ਵਿੱਚਅੱਜ ਤੱਕ ਦੀ ਪਹਿਲੀ ਸਿੱਖ ਔਰਤ ਪਾਰਲੀਮੈਂਟ ਮੈਂਬਰ ਵਜੋਂ ਇਤਿਹਾਸਸਿਰਜ ਦਿੱਤਾ ਹੈ।
ਪੈਮ ਗੋਸਲ ਦਾ ਜਨਮ ਗਲਾਸਗੋ ਵਿੱਚ ਹੋਇਆ ਸੀ ਤੇ ਉਸਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਸਕਾਟਲੈਂਡ ਵਿੱਚ ਗੁਜ਼ਾਰਿਆ ਹੈ। ਉਸ ਨੇ ਰਾਜਨੀਤੀ ਵਿੱਚ ਆਪਣਾ ਪਹਿਲਾ ਕਦਮ ਓਦੋਂ ਰੱਖਿਆ, ਜਦੋਂ ਉਹ ਸਕਾਟਿਸ਼ ਕੰਜਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ ਸਾਲ 2019 ਦੀਆਂ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਈਸਟ ਡਨਬਰਟਨਸ਼ਾਇਰ ਵਿੱਚੋਂ ਉਮੀਦਵਾਰ ਵਜੋਂ ਖੜ੍ਹੀ ਹੋਈ ਸੀ।ਉਸ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂਦੇ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਿਤ ਨੀਤੀਆਂ ਉੱਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿੱਚ ਤੀਹ ਸਾਲਾਂ ਦੌਰਾਨ ਗਿਆਨ ਤੇ ਤਜਰਬਾ ਇਕੱਠਾ ਕੀਤਾ ਹੈ।ਉਸ ਨੇ ਕਨਜ਼ੂਮਰ ਕਾਨੂੰਨ ਵਿੱਚ ਬੀ ਏ ਅਤੇ ਐੱਮ ਬੀ ਏ ਕੀਤੀ ਅਤੇ ਇਸ ਸਮੇਂ ਉਹ ਪੀ ਐੱਚ ਡੀ ਕਰ ਰਹੀ ਹੈ। ਪੈਮ ਔਰਤਾਂ ਨੂੰ ਸਾਲ 2015 ਦਾ ਮਹਿਲਾ ਲੀਡਰ ਬਿਜ਼ਨਸ ਅਵਾਰਡ ਅਤੇ 2018 ਪਬਲਿਕ ਸਰਵਿਸ ਅਵਾਰਡ ਵੀ ਮਿਲ ਚੁੱਕਾ ਹੈ। ਸਕਾਟਲੈਂਡ ਦੇ ਕੰਜਰਵੇਟਿਵ ਮਹਿਲਾ ਸੰਗਠਨ (ਸੀ ਡਬਲਯੂ ਓ) ਦੀ ਉਹ ਡਿਪਟੀ ਚੇਅਰ ਪਰਸਨ ਹੈ, ਜੋ ਕੰਜਰਵੇਟਿਵ ਮਰਦਾਂ ਤੇ ਔਰਤਾਂ ਦਾ ਇੱਕ ਨੈਸ਼ਨਲ ਗਰੁੱਪ ਹੈ ਅਤੇ ਔਰਤਾਂ ਨੂੰ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹ ਤੇਮਦਦ ਲਈ ਸਰਗਰਮੀ ਨਾਲ ਕੰਮ ਕਰਦੀ ਹੈ। ਉਹ ਕੰਜ਼ਰਵੇਟਿਵ ਫ੍ਰੈਂਡਜ਼ ਆਫ਼ ਇੰਡੀਆ ਸਕਾਟਲੈਂਡ (ਸੀ ਐਫ ਆਈ ਐਸ) ਦੀ ਡਾਇਰੈਕਟਰ ਵੀ ਹੈ। ਇਹ ਸੰਗਠਨ ਸਕਾਟਲੈਂਡ ਵਿਚ ਕੰਜਰਵੇਟਿਵ ਪਾਰਟੀ ਤੇ ਬ੍ਰਿਟਿਸ਼ ਇੰਡੀਅਨ ਕਮਿਊਨਿਟੀ ਵਿਚਾਲੇ ਮਜ਼ਬੂਤ ਸਬੰਧ ਬਣਾਉਣ ਲਈ ਸਰਗਰਮੀ ਕਰਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca