Haryana Chief Minister Khattar's Maha Panchayat was uprooted by angry
Connect with us apnews@iksoch.com

ਰਾਜਨੀਤੀ

ਹਰਿਆਣੇ ਦੇ ਮੁੱਖ ਮੰਤਰੀ ਖੱਟਰ ਦੀ ਮਹਾਂ-ਪੰਚਾਇਤ ਭੜਕੇ ਕਿਸਾਨਾਂ ਨੇ ਜੜ੍ਹੋਂ ਪੁੱਟੀ

Published

on

  • ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਪੰਡਾਲ ਹੀ ਪੁੱਟ ਸੁੱਟਿਆ
  • ਹੈਲੀਕਾਪਟਰ ਦੇ ਚੱਕਰ ਕੱਟ ਕੇ ਹਵਾ ਵਿੱਚੋਂ ਮੁੜ ਗਿਆ ਮੁੱਖ ਮੰਤਰੀ
    ਕਰਨਾਲ, 10 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਦੇਸ਼ ਵਿਆਪੀ ਸੰਘਰਸ਼ ਦੌਰਾਨ ਅੱਜ ਐਤਵਾਰ ਨੂੰ ਹਰਿਆਣਾ ਦੇ ਕਿਸਾਨ ਹਿੰਸਕ ਹੋ ਗਏ ਤੇ ਗੁੱਸੇ ਵਿੱਚਆਏ ਕਿਸਾਨਾਂ ਨੇ ਏਥੇ ਭਾਜਪਾ ਤੇ ਹਰਿਆਣਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਮਹਾ-ਪੰਚਾਇਤ ਦੇ ਪੰਡਾਲ ਉੱਪਰ ਕਬਜ਼ਾ ਕਰ ਲਿਆ ਅਤੇ ਪੂਰੀ ਤਰ੍ਹਾਂ ਭੰਨ-ਤੋੜ ਕਰ ਕੇ ਇਸ ਨੂੰ ਪਲਾਂ ਵਿੱਚ ਤਬਾਹ ਕਰ ਦਿੱਤਾ। ਉਨ੍ਹਾਂਦੇ ਸਾਹਮਣੇ ਪੁਲਿਸ ਦੀ ਵੀ ਕੋਈ ਪੇਸ਼ ਨਹੀਂ ਗਈ ਤੇ ਕਿਸਾਨਾਂ ਦਾ ਮੋੜਵਾਂ ਵਿਰੋਧ ਕਰਨ ਦੀ ਭਾਜਪਾ ਵਰਕਰਾਂ ਦੀ ਕੋਸਿ਼ਸ਼ ਵੀ ਕੰਮ ਨਹੀਂ ਆ ਸਕੀ।
    ਹਰਿਆਣਾ ਦੇਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਐਤਵਾਰ ਨੂੰ ਕਰਨਾਲ ਦੇ ਨੇੜੇ ਆਪਣੇ ਹਲਕੇ ਦੇਇੱਕਪਿੰਡ ਵਿੱਚਦੌਰਾਸੀ ਤੇ ਇਸ ਮੌਕੇ ਮਹਾ-ਪੰਚਾਇਤ ਰੱਖੀ ਗਈ ਸੀ, ਜਿੱਥੇ ਉਨ੍ਹਾਂ ਨੇ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਫਾਇਦਿਆਂ ਦੀ ਗੱਲ ਕਰਨੀ ਸੀ। ਇਸ ਮੀਟਿੰਗ ਤੋਂ ਪਹਿਲਾਂ ਪਿੰਡ ਵਿੱਚ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ, ਪਰ ਕਿਸਾਨਾਂ ਅੱਗੇ ਕੋਈ ਪੇਸ਼ ਨਾ ਚੱਲੀ। ਸਮਾਗਮ ਤੋਂ ਪਹਿਲਾਂ ਕਰਨਾਲ ਨੇੜੇ ਟੋਲ ਪਲਾਜ਼ਾ ਉੱਤੇ ਕਿਸਾਨਾਂ ਨੂੰ ਖਦੇੜਨ ਲਈ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾੜਾਂ ਕੀਤੀਆਂ। ਕਿਸਾਨ ਪਿੰਡ ਕੈਮਲਾ ਵਿੱਚ ਮੁੱਖ ਮੰਤਰੀ ਦਾ ਦਾਖਲਾ ਰੋਕਣਾ ਚਾਹੁੰਦੇ ਸਨ। ਇਸ ਪਿੱਛੋਂ ਜਦੋਂ ਕਿਸਾਨ ਗੁੱਸੇ ਵਿੱਚ ਆ ਗਏ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਦਾ ਪੰਡਾਲ ਪੁੱਟ ਦਿੱਤਾ ਤੇਇਸ ਦੇ ਬਾਅਦ ਮੁੱਖ ਮੰਤਰੀ ਦਾ ਹੈਲੀਕਾਪਟਰ ਉੱਤਰਨ ਵਾਲੀ ਥਾਂ ਵੀ ਕਿਸਾਨਾਂ ਨੇ ਘੇਰ ਲਈ ਅਤੇ ਮੁੱਖ ਮੰਤਰੀ ਨੂੰ ਉੱਪਰੋਂ ਹੀ ਚੱਕਰ ਲਾ ਕੇ ਚੰਡੀਗੜ੍ਹ ਵਾਪਸ ਜਾਣਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਹੈਲੀਕੈਪਟਰ ਜਦੋਂ ਤੱਕ ਹੈਲੀਪੈਡ ਉੱਤੇ ਪੁੱਜਿਆ,ਉਦੋਂ ਤੱਕ ਕਿਸਾਨਾਂ ਨੇ ਹੈਲੀਪੈਡ ਨੂੰ ਘੇਰ ਲਿਆ ਸੀ, ਇਸ ਲਈ ਹੈਲੀਕੈਪਟਰ ਉਪਰੋਂ ਚੱਕਰ ਕੱਟ ਕੇ ਮੁੜ ਗਿਆ ਅਤੇ ਸਮਾਗਮ ਰੱਦ ਕਰਨਾ ਪਿਆ, ਪਰ ਭਾਜਪਾ ਆਗੂਆਂ ਨੇ ਓਥੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਖਰਾਬ ਮੌਸਮ ਦੇ ਕਾਰਨ ਨਹੀਂ ਉੱਤਰ ਸਕੇ।
    ਇਸ ਤੋਂ ਕੁਝ ਘੰਟੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇਅੱਜ ਦੀ ਘਟਨਾ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੁੰਨੀ ਨੂੰ ਜਿ਼ਮੇਵਾਰ ਦੱਸਿਆ। ਉਨ੍ਹਾ ਕਿਹਾ, ‘ਜੇ ਇਸ ਲਈ ਕਿਸੇ ਨੂੰ ਜਿ਼ੰਮੇਵਾਰ ਠਹਿਰਾਉਣਾ ਹੈ ਤਾਂ ਗੁਰਨਾਮ ਸਿੰਘ ਚੜੁੰਨੀ (ਭਾਰਤੀ ਕਿਸਾਨ ਯੂਨੀਅਨ ਦੇ ਮੁਖੀ) ਦੀ ਇਕ ਵੀਡੀਓ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਲੋਕਾਂ ਨੂੰ ਭੜਕਾਉਣ ਦੀ ਕੋਸਿ਼ਸ਼ ਕੀਤੀ ਸੀ।’ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਵਿਰੋਧੀ ਧਿਰਾਂ, ਖ਼ਾਸਕਰ ਕੇ ਕਾਂਗਰਸ ਉੱਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ‘ਉਹ ਜੋ ਸੰਦੇਸ਼ ਦੇਣਾ ਚਾਹੁੰਦੇ ਸਨ, ਅੱਜ ਦੀ ਘਟਨਾ ਨੇ ਲੋਕਾਂ ਵਿੱਚ ਵੱਡਾ ਸੰਦੇਸ਼ ਦੇ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਹੈ, ਕਿਉਂਕਿ ਇਹ ਕਿਸਾਨ ਦਾ ਸੁਭਾਅ ਨਹੀਂ ਹੈ। ਕਿਸਾਨ ਘੱਟ ਪੜ੍ਹਿਆ ਲਿਖਿਆ ਹੋ ਸਕਦਾ ਹੈ, ਪਰ ਸਮਝਦਾਰ ਹੈ। ਇਹ ਲੋਕਨੰਗੇ ਹੋ ਰਹੇ ਹਨ। ਮੈਨੂੰ ਲਗਦਾ ਹੈ ਕਿ ਇਨ੍ਹਾਂ ਅੰਦੋਲਨਾਂ ਪਿੱਛੇ ਕਾਂਗਰਸ ਅਤੇ ਕਮਿਊਨਿਸਟਾਂ ਦੀ ਵੱਡੀ ਭੂਮਿਕਾ ਹੈ।’ਉਨ੍ਹਾਂ ਕਿਹਾ, ‘ਸਾਡੀ ਕੌਮ ਇੱਕ ਮਜ਼ਬੂਤ ਲੋਕਤੰਤਰ ਹੈ, ਜਿੱਥੇ ਹਰ ਕਿਸੇ ਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਹੈ। ਅਸੀਂ ਇਨ੍ਹਾਂ ਕਥਿਤ ਕਿਸਾਨਾਂ ਅਤੇ ਨੇਤਾਵਾਂ ਦੇ ਬਿਆਨਾਂ ਨੂੰ ਕਦੇ ਨਹੀਂ ਰੋਕਿਆ।’

Read More Political News Today

ਅੰਤਰਰਾਸ਼ਟਰੀ

ਮਰੀਅਮ ਨਵਾਜ਼ ਵੱਲੋਂ ਦੋਸ਼:ਇਮਰਾਨ ਖਾਨ ਦੀ ਪਾਰਟੀ ਨੂੰ ਭਾਜਪਾ ਤੋਂ ਫੰਡ ਮਿਲਦੈ

Published

on

maryam nawav

ਇਸਲਾਮਾਬਾਦ, 20 ਜਨਵਰੀ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਨੂੰ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਤੋਂ ਫੰਡ ਮਿਲਦਾ ਹੈ। ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਸਰਕਾਰ ਦੇ ਖ਼ਿਲਾਫ਼ ਬੋਲਦੇ ਹੋਏ ਮਰੀਅਮ ਨੇ ਦੋਸ਼ ਲਾਇਆ ਕਿ ਇਮਰਾਨ ਖਾਨ ਨੂੰ ਜੋ ਪੈਸਾ ਭਾਰਤ ਤੋਂ ਆ ਰਿਹਾ ਹੈ, ਉਹ ਇਸਰਾਈਲ ਭੇਜ ਰਿਹਾ ਹੈ। ਉਨ੍ਹਾਂ ਕਿਹਾ, ‘ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਫੰਡ ਕੌਣ ਦਿੰਦਾ ਹੈ? ਉਨ੍ਹਾਂ ਨੂੰ ਫੰਡ ਦੇਣ ਵਾਲੇ ਭਾਜਪਾ ਦੇ ਮੈਂਬਰ ਇੰਦਰ ਦੋਸਾਂਝ ਅਤੇ ਇਸਰਾਈਲੀ ਬੰਦੇ ਦਾ ਨਾਂ ਬੈਰੀ ਸੀ ਸ਼੍ਰੇਪਸ ਹੈ।” ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ ਨੂੰ ਸਭ ਤੋਂ ਵੱਡਾ ਚੋਰ ਦੱਸਦੇ ਹੋਏ ਪੀ ਟੀ ਆਈ ਨੂੰ ਵਿਦੇਸ਼ਾਂ ਤੋਂ ਮਿਲਦੇ ਫੰਡ ਨੂੰ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਬਾਹਰ ਰੈਲੀ ਵਿੱਚ ਬੋਲਦਿਆਂ ਮਰੀਅਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਦੇ ਖ਼ਿਲਾਫ਼ ਦਰਜ ਕੇਸਾਂ ਦਾ ਛੇਤੀ ਅਤੇ ਕੁਝ ਦਿਨਾਂ ਵਿੱਚ ਫੈਸਲਾ ਆ ਜਾਵੇਗਾ, ਪਰ ਚੋਣ ਕਮਿਸ਼ਨ ਨੂੰ 2014 ਤੋਂ ਪਿਛੋਂ ਦੇ ਪੀ ਟੀ ਆਈਤੇ ਦਰਜ 70 ਕੇਸਾਂ ਦੀ ਸੁਣਵਾਈ ਕਰਨੀ ਹੈ। ਉਨ੍ਹਾਂ ਨੇ ਇਮਰਾਨ ਖ਼ਾਨ ਉਤੇ ਨਿਸ਼ਾਨਾ ਲਾਉਂਦੇ ਅਤੇ ਉਨ੍ਹਾਂ `ਤੇ ਕੇਸਾਂ ਨੂੰ 30 ਵਾਰ ਰੋਕਣ ਦਾ ਦੋਸ਼ ਲਾਇਆ। ਮਰੀਅਮ ਨੇ ਕਿਹਾ ਕਿ ਅੱਜ ਲੋਕ ਤੁਹਾਨੂੰ ਪੁੱਛਦੇ ਹਨ ਕਿ ਜੇਕਰ ਤੁਸੀਂ ਚੋਰੀ ਨਹੀਂ ਕੀਤੀ ਤਾਂ ਆਪਣੇ ਕੇਸਾਂ ਨੂੰ 30 ਵਾਰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ।

Continue Reading

ਅੰਤਰਰਾਸ਼ਟਰੀ

ਪਾਕਿ ਚੋਣ ਕਮਿਸ਼ਨ ਨੇ ਡੰਡਾ ਚੁੱਕਿਆ:ਜਾਇਦਾਦ ਦਾ ਵੇਰਵਾ ਜਮ੍ਹਾਂ ਨਾ ਕਰਨ ਵਾਲੇ 154 ਪਾਰਲੀਮੈਂਟ ਮੈਂਬਰ ਤੇ ਵਿਧਾਇਕ ਸਸਪੈਂਡ

Published

on

ਇਸਲਾਮਾਬਾਦ, 19 ਜਨਵਰੀ, -ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜਾਇਦਾਦ ਦਾ ਵੇਰਵਾ ਨਾ ਦੇਣ ਦੇ ਦੋਸ਼ ਹੇਠ ਪਾਰਲੀਮੈਂਟ ਅਤੇ ਸੂਬਾਈ ਵਿਧਾਨ ਸਭਾਵਾਂ ਦੇ 154 ਮੈਂਬਰਾਂ ਦੀ ਮੈਂਬਰੀ ਅਸਥਾਈ ਤੌਰ ਉੱਤੇ ਸਸਪੈਂਡ ਕਰ ਦਿੱਤੀਹੈ। ਇਨ੍ਹਾਂ ਮੈਂਬਰਾਂ ਨੂੰ ਆਪਣੀ ਜਾਇਦਾਦ ਬਾਰੇ ਪੂਰੀ ਜਾਣਕਾਰੀ ਜਲਦੀ ਦੇਣ ਦੇ ਆਦੇਸ਼ ਦਿੱਤੇ ਗਏ ਹਨ ਤੇ ਜਦੋਂ ਤੱਕ ਉਹ ਇਹ ਜਿ਼ਮੇਵਾਰੀ ਪੂਰੀ ਨਹੀਂ ਕਰਦੇ, ਉਨ੍ਹਾਂ ਨੂੰ ਸਸਪੈਂਡ ਮੰਨਿਆ ਜਾਵੇਗਾ।
ਵਰਨਣ ਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਸਸਪੈਂਡ ਕੀਤੇ ਪਾਰਲੀਮੈਂਟ ਮੈਂਬਰਾਂ ਵਿਚ ਇਮਰਾਨ ਖ਼ਾਨ ਸਰਕਾਰ ਦੇ ਕਈ ਸੀਨੀਅਰ ਮੰਤਰੀ ਵੀ ਸ਼ਾਮਲ ਹਨ। ਡਾਨ ਅਖਬਾਰ ਦੇ ਅਨੁਸਾਰ ਪਾਕਿਸਤਾਨ ਦੇ ਇਹ154 ਪਾਰਲੀਮੈਂਟ ਮੈਂਬਰ ਅਤੇ ਵਿਧਾਇਕ ਉਦੋਂ ਤਕ ਸਸਪੈਂਡ ਰਹਿਣਗੇ, ਜਦੋਂ ਤੱਕ ਉਹ ਜਾਇਦਾਦ ਦਾ ਸਾਲਾਨਾ ਬਿਊਰਾ ਜਮ੍ਹਾਂ ਨਹੀਂ ਕਰਾਉਂਦੇ। ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਪਾਕਿਸਤਾਨ ਚੋਣ ਕਮਿਸ਼ਨ ਨੇ ਏਦਾਂ ਦੀ ਕਾਰਵਾਈ ਕੀਤੀ ਹੈ। ਅਖਬਾਰ ਡਾਨ ਦੇ ਅਨੁਸਾਰ ਪਾਕਿਸਤਾਨ ਵਿੱਚ ਚੋਣ ਕਮਿਸ਼ਨ ਹਰ ਸਾਲ ਇਸਦੋਸ਼ਕਾਰਨ ਕਈ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਦੀ ਮੈਂਬਰੀ ਅਸਥਾਈ ਤੌਰ ਉਤੇ ਸਸਪੈਂਡ ਕਰਦਾ ਹੈ। ਜਿਨ੍ਹਾਂ ਪਾਕਿਸਤਾਨੀ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਵਿੱਚ ਇੰਟਰ ਸਟੇਟ ਕੋਆਰਡੀਨੇਸ਼ਨ ਮੰਤਰੀ ਫਹਿਮੀਦਾ ਮਿਰਜ਼ਾ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਅਤੇ ਸਮੁੰਦਰੀ ਮਾਮਲਿਆਂ ਦੇ ਮੰਤਰੀ ਹੈਦਰ ਜ਼ੈਦੀ ਸ਼ਾਮਲ ਹਨ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਭਾਜਪਾ ਨੂੰ ਨਕਸਲੀਆਂ ਤੋਂ ਵੱਧ ਖ਼ਤਰਨਾਕ ਕਿਹਾ

Published

on

mamta banrjee
  • ਵਿਰੋਧੀਆਂ ਨੂੰ ਡਰਾਉਣ ਲਈ ਆਈ ਟੀ ਸੈੱਲ ਦੀ ਵਰਤੋਂ ਦਾ ਦੋਸ਼
    ਕੋਲਕਾਤਾ, 19 ਜਨਵਰੀ, -ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਕਾਰਨ ਸਿਆਸੀ ਧਿਰਾਂ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾਂਦੀ ਹੈ। ਅੱਜ ਮੰਗਲਵਾਰ ਨੂੰ ਪੁਰੂਲੀਆ ਜ਼ਿਲ੍ਹੇ ਵਿੱਚ ਚੋਣ ਰੈਲੀ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਨਕਸਲੀਆਂ ਤੋਂ ਵੱਧ ਖ਼ਤਰਨਾਕ ਕਹਿ ਦਿੱਤਾ ਤੇ ਦੋਸ਼ ਲਾਇਆ ਕਿ ਭਾਜਪਾ ਆਪਣੇ ਵਿਰੋਧੀਆਂ ਨੂੰ ਧਮਕਾਉਣ ਲਈ ਆਈਟੀ ਸੈੱਲ ਦੀ ਵਰਤੋਂ ਕਰਦੀ ਹੈ ਅਤੇ ਇਸ ਦੇ ਆਈਟੀ ਸੈੱਲ ਨੇ ਫਰਜ਼ੀ ਖ਼ਬਰਾਂ ਫੈਲਾਉਣ ਲਈ ਕਈ ਵ੍ਹਟਸਐਪ ਗਰੁੱਪ ਬਣਾਏ ਹਨ।
    ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ‘ਭਾਜਪਾ ਨਕਸਲੀਆਂ ਤੋਂ ਵੀ ਵੱਧ ਖ਼ਤਰਨਾਕ ਹੈ,ਜੋ ਲੋਕਾਂ ਨੂੰ ਆਪੋ ਵਿੱਚ ਲੜਾਉਂਦੀ ਅਤੇ ਦੰਗਾ ਫੈਲਾਉਂਦੀ ਹੈ। ਅਸੀਂ ਬੰਗਾਲ ਵਿੱਚ ਦੰਗਾਬਾਜ ਭਾਜਪਾ ਨੂੰ ਜਿੱਤਣ ਨਹੀਂ ਦੇਵਾਂਗੇ।’ ਇਸ ਦੌਰਾਨ ਮਮਤਾ ਨੇ ਇਹ ਵੀ ਦੋਸ਼ ਲਾਇਆ ਕਿ ਪਿਛਲੇ ਕੁਝ ਸਮੇਂ ਤੋਂ ਦੇਖਿਆ ਗਿਆ ਹੈ ਕਿ ਸਾਡੀਆਂ ਰੈਲੀਆਂ ਵਿੱਚ ਭਾਜਪਾ ਕੁਝ ਲੋਕਾਂ ਨੂੰ ਭੇਜਦੀ ਹੈ, ਜੋ ਇੱਥੇ ਅਰਾਜਕਤਾ ਫੈਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਧਮਕੀ ਦਿੱਤੀ ਕਿ ਅਸੀਂ ਵੀ ਭਾਜਪਾ ਅਤੇ ਸੀ ਪੀ ਐੱਮ ਦੀਆਂ ਬੈਠਕਾਂ ਵਿੱਚ ਵਿਘਨ ਪਾਉਣ ਤੇ ਹੰਗਾਮਾ ਕਰਨ ਲਈ ਆਪਣੇ ਲੋਕਾਂ ਨੂੰ ਭੇਜਾਂਗੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ‘ਜੇ ਕੋਈ (ਭਾਜਪਾ) ਤੁਹਾਨੂੰ ਵੋਟਾਂ ਦੇ ਬਦਲੇ ਪੈਸਾ ਦਿੰਦਾ ਹੈ ਤਾਂ ਤੁਸੀਂ ਪੈਸੇ ਲੈ ਲਓ।’
    ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਬਾਰੇ ਮਮਤਾ ਬੈਨਰਜੀ ਨੇ ਕਿਹਾ ਕਿ “ਇਹ ਕੇਂਦਰ ਸਰਕਾਰ ਦਾ ਵਿਸ਼ਾ ਹੈ। ‘ਪਰਾਕ੍ਰਮ ਦਿਵਸ’ ਨਾਂਅ ਤੋਂ ਨਾ ਅਸੀਂ ਤੇ ਨਾ ਨੇਤਾਜੀ ਦਾ ਪਰਿਵਾਰ ਖ਼ੁਸ਼ ਹੈ।” ਉਨ੍ਹਾਂ ਨੇ ਕਿਹਾ ਕਿ ਨੇਤਾਜੀ ਦੇ ਜਨਮ ਦਿਨ ਨੂੰ ‘ਦੇਸ਼ਨਾਇਕ ਦਿਵਸ’ ਜਾਂ ‘ਦੇਸ਼ਪ੍ਰੇਮ ਦਿਵਸ’ ਦਾ ਨਾਂਅਦਿੱਤਾ ਜਾਂਦਾ ਤਾਂ ਬਿਹਤਰ ਹੋਣਾ ਸੀ, ਅਸੀਂ ‘ਦੇਸ਼ਨਾਇਕ ਦਿਵਸ’ ਦੇ ਰੂਪ ਵਿੱਚ ਹੀ ਉਨ੍ਹਾਂ ਦੀ ਜੈਅੰਤੀ ਮਨਾਵਾਂਗੇ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca