Hard Immunity Expected After Vaccination: WHO
Connect with us apnews@iksoch.com

ਸਿਹਤ

ਟੀਕਾਕਰਨ ਪਿੱਛੋਂ ਵੀ ‘ਹਾਰਡ ਇਮਿਊਨਿਟੀ’ ਦੀ ਆਸ ਘੱਟ: ਡਬਲਯੂ ਐਚ ਓ

Published

on

ਜਨੇਵਾ, 13 ਜਨਵਰੀ – ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੀ ਇੱਕ ਮੁਖੀ ਵਿਗਿਆਨੀ ਨੇ ਸੁਚੇਤ ਕੀਤਾ ਹੈ ਕਿ ਭਾਵੇਂ ਕਈ ਦੇਸ਼ ਕੋਵਿਡ-19 ਨਾਲ ਨਜਿੱਠਣ ਲਈ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ, ਪਰ ਇਸ ਨਾਲ ‘ਹਾਰਡ ਇਮਿਊਨਿਟੀ’ ਬਣਨ ਦੀ ਆਸ ਬਹੁਤ ਘੱਟ ਹੈ।
ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਨੇੜਲੇ ਭਵਿੱਖ ਵਿੱਚ ਵੀ ਦੇਸ਼ ਅਤੇ ਉਨ੍ਹਾਂ ਦੇ ਨਾਗਰਿਕ ਵਿਸ਼ਵ ਪੱਧਰੀ ਮਹਾਮਾਰੀ ਨੂੰ ਕਾਬੂ ਕਰਨ ਲਈ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨ। ਬ੍ਰਿਟੇਨ, ਅਮਰੀਕਾ, ਫਰਾਂਸ, ਕੈਨੇਡਾ, ਜਰਮਨੀ, ਇਜ਼ਰਾਇਲ, ਨੀਦਰਲੈਂਡ ਅਤੇ ਕੁਝ ਹੋਰ ਦੇਸ਼ਾਂ ਨੇ ਪਿੱਛੇ ਜਿਹੇ ਟੀਕਾਕਰਨ ਸ਼ੁਰੂ ਕੀਤਾ ਹੈ। ਸਵਾਮੀਨਾਥਨ ਨੇ ਕਿਹਾ ਕਿ ਟੀਕਾ ਸਭ ਤੋਂ ਸੰਵੇਦਨਸ਼ੀਲ ਲੋਕਾਂ ਦੀ ਰਾਖੀ ਕਰੇਗਾ, ਪਰ ਸਾਲ 2021 ਵਿੱਚ ‘ਪਾਪੁਲੇਸ਼ਨ ਇਮਿਊਨਿਟੀ’ ਜਾਂ ‘ਹਾਰਡ ਇਮਿਊਨਿਟੀ’ ਨਹੀਂ ਬਣਾ ਸਕੇਗਾ। ਵਿਗਿਆਨੀਆਂ ਦੇ ਅਨੁਮਾਨ ਅਨੁਸਾਰ ‘ਹਾਰਡ ਇਮਿਊਨਿਟੀ’ ਦੇ ਲਈ ਟੀਕਾਕਰਨ ਦੀ ਦਰ 70 ਫ਼ੀਸਦੀ ਚਾਹੀਦੀ ਹੈ, ਜਿਸ ਨਾਲ ਪੂਰੀ ਆਬਾਦੀ ਇਨਫੈਕਸ਼ਨ ਤੋਂ ਸੁਰੱਖਿਅਤ ਹੋ ਸਕਦੀ ਹੈ। ਇਸ ਦਾ ਸਭ ਨੂੰ ਖਿਆਲ ਰੱਖਣਾ ਚਾਹੀਦਾ ਹੈ।

ਸਿਹਤ

ਕੋਵਿਡ ਦੀ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੇ ਪਲਾਂਟ ਵਿੱਚ ਅੱਗ

Published

on

  • 5 ਲੋਕਾਂ ਦੀ ਮੌਤ, ਪਰ ਕੋਵਿਡ ਵੈਕਸੀਨ ਪਲਾਂਟ ਸੁਰੱਖਿਅਤ
    ਪੁਣੇ, 21 ਜਨਵਰੀ, – ਮਹਾਰਾਸ਼ਟਰ ਦੇ ਪੁਣੇ ਵਿਚ ਸੀਰਮ ਇੰਸਟੀਚਿਊਟ ਦੇ ਟਰਮੀਨਲ ਨੰਬਰ 1 ਦੇ ਗੇਟ ਦੇ ਕੋਲ ਵੀਰਵਾਰ ਦੁਪਹਿਰ ਨੂੰ ਭਿਆਨਕ ਅੱਗਲੱਗ ਗਈ, ਜਿੱਥੇ ਕੋਰੋਨਾ ਵਾਇਰਸ ਟੀਕਾ ਕੋਵਿਸ਼ਿਲਡ ਬਣਦਾ ਹੈ। ਸੀਰਮ ਇੰਸਟੀਚਿਊਟ ਦੇ ਮੰਜਰੀ ਪਲਾਂਟ ਵਿਚ ਲੱਗੀ ਇਸਅੱਗ ਨੂੰ ਲਗਭਗ 2 ਘੰਟੇ ਦੀ ਸਖਤ ਮਿਹਨਤ ਸਕਦਾ ਕਾਬੂ ਕਰ ਲਿਆ ਗਿਆ ਹੈ, ਪਰ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
    ਮਿਲੀ ਜਾਣਕਾਰੀ ਅਨੁਸਾਰ ਅੱਗ ਸੀਰਮ ਇੰਸਟੀਚਿਊਟ ਦੀ ਟਰਮੀਨਲ ਗੇਟ 1 ਨੇੜਲੀ 3 ਨੰਬਰ ਬਿਲਡਿੰਗ ਦੀ ਚੌਥੀ ਅਤੇ ਪੰਜਵੀਂ ਮੰਜ਼ਲ ਤੱਕ ਫੈਲ ਗਈ, ਪਰ ਕੌਮੀ ਰਾਹਤ ਫੋਰਸ (ਐਨਡੀਆਰਐਫ) ਦੀ ਟੀਮ ਰਾਹਤ ਤੇ ਬਚਾਅ ਕਾਰਜਾਂ ਲਈ ਸੀਰਮ ਇੰਸਟੀਚਿਊਟ ਵਿੱਚਮੌਜੂਦ ਸੀ। ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਦੇ ਮੁਤਾਬਕ ਇਮਾਰਤ ਵਿੱਚੋਂ ਚਾਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਪਰ ਅੱਗ ਉੱਤੇ ਕਾਬੂ ਪੈਣ ਪਿੱਛੋਂ 5 ਲਾਸ਼ਾਂ ਮਿਲੀਆਂ ਹਨ। ਮੇਅਰ ਨੇ ਕਿਹਾ ਕਿ ਮਰਨ ਵਾਲੇ ਪੰਜੇ ਲੋਕ ਬਣ ਰਹੀ ਬਿਲਡਿੰਗ ਵਿਚ ਕੰਮ ਕਰਦੇ ਕਾਮੇ ਹੋ ਸਕਦੇ ਹਨ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਲਗਦਾ ਹੈ ਕਿ ਇਮਾਰਤ ਵਿੱਚ ਵੈਲਡਿੰਗ ਦੇ ਕੰਮ ਨਾਲ ਲੱਗੀ ਹੋਵੇਗੀ। ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਅੱਗ ਉੱਤੇ ਕਾਬੂ ਪਾ ਲਿਆ ਹੈ ਤੇ ਇਹਅੱਗ ਕੋਵਿਡ ਵੈਕਸੀਨ ਵਾਲੇ ਯੂਨਿਟ ਵਿਚ ਨਹੀਂ ਲੱਗੀ ਸੀ।
    ਇੱਕ ਰਿਪੋਰਟ ਹੈ ਕਿਅੱਗ ਸੀਰਮ ਇੰਸਟੀਚਿਊਟ ਦੇ ਪ੍ਰੋਡਕਸ਼ਨ ਪਲਾਂਟ ਵਿਚ ਲੱਗੀ ਸੀ, ਜਿਹੜਾ ਕੋਵਿਸ਼ਿਲਡ ਬਣਾਉਣ ਵਾਲੇ ਯੂਨਿਟ ਦੇ ਨੇੜੇ ਹੈ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸੀਰਮ ਇੰਸਟੀਚਿਊਟ ਦੇ ਮੰਜਰੀ ਨਾਮਕ ਪਲਾਂਟ ਵਿਚ ਲੱਗੀ ਹੈ, ਪਰ ਇਸ ਨਾਲ ਕੋਰੋਨਾ ਦੇ ਟੀਕੇ ਉੱਤੇ ਕੋਈ ਅਸਰ ਨਹੀਂ ਪਵੇਗਾ। ਇਹ ਇੰਸਟੀਚਿਊਟ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਵੱਲੋਂ ਵਿਕਸਤ ਕੀਤਾਕੋਰੋਨਾ ਵਾਇਰਸਦਾ ਕੋਵਿਸ਼ੀਲਡ ਟੀਕਾ ਬਣਾ ਰਿਹਾ ਹੈ। ਸੀਰਮ ਇੰਸਟੀਚਿਊਟ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਬਣਾਉਣ ਵਾਲੀ ਕੰਪਨੀ ਹੈ, ਜਿਹੜੀ 1966 ਵਿਚ ਸਾਈਰਸ ਪੂਨਾਵਾਲਾ ਨੇ ਸ਼ੁਰੂ ਕੀਤੀ ਸੀ।

Continue Reading

ਅੰਤਰਰਾਸ਼ਟਰੀ

ਚੀਨੀ ਨੇਤਾਵਾਂ ਵੱਲੋਂ ਟੀਕੇ ਨਾ ਲਵਾਉਣ ਦੇ ਸਵਾਲ `ਤੇ ਚੀਨ ਦੀ ਚੁੱਪ

Published

on

vaccine

ਪੇਈਚਿੰਗ, 21 ਜਨਵਰੀ – ਚੀਨ ਸਰਕਾਰ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਚੀਨ ਚ ਬਣਿਆ ਕੋਵਿਡ-19 ਦਾ ਟੀਕਾ ਲਗਵਾਇਆ ਹੈ, ਪਰ ਆਪਣੇ ਸੀਨੀਅਰ ਨੇਤਾਵਾਂ ਵੱਲੋਂ ਟੀਕਾ ਨਾ ਲਗਵਾਉਣ ਬਾਰੇ ਚੀਨ ਨੇ ਚੁੱਪ ਧਾਰੀ ਰੱਖੀ ਹੈ। ਉਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਪੈ੍ਰਸ ਕਾਨਫਰੰਸ ਵਿੱਚ ਵਿਸ਼ਵ ਦੇ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਂ ਗਿਣਾਏ, ਜਿਨ੍ਹਾਂ ਨੇ ਚੀਨਚ ਬਣੇ ਕੋਵਿਡ-19 ਟੀਕੇ ਲਗਵਾਏ ਹਨ।
ਹੁਆ ਚੁਨਯਿੰਗ ਨੇ ਦੱਸਿਆ ਕਿ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਯਸ਼ ਐਰਦੋਗਾਨ, ਸੇਸ਼ਲਸ ਦੇ ਰਾਸ਼ਟਰਪਤੀ ਵਾਵੇਲ ਰਾਮਕਾਲਵਨ, ਯੂ ਏ ਈ, ਬਹਿਰੀਨ, ਮਿਸਰ ਅਤੇ ਇੰਡੋਨੇਸ਼ੀਆ ਦੇ ਨੇਤਾਵਾਂ ਨੇ ਚੀਨੀ ਟੀਕੇ ਲਗਵਾਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਪ੍ਰਮੁੱਖ ਵਰਗਾਂ ਚ ਟੀਕਾਕਰਨ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਸਾਰੇ ਲੋਕਾਂ ਨੂੰ ਸਿਸਟਮ ਅਨੁਸਾਰ ਟੀਕਾ ਦਿੱਤਾ ਜਾਵੇਗਾ, ਜੋ ਮਾਪਦੰਡ ਪੂਰਾ ਕਰਦੇ ਹਨ। ਇਹ ਪੁੱਛੇ ਜਾਣਤੇ ਕਿ ਕੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਟੀਕਾ ਲਗਵਾਇਆ ਹੈ, ਹੁਆ ਨੇ ਕਿਹਾ ਕਿ ਇਸ ਸਮੇਂ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਇਸ ਜਵਾਬ ਤੋਂ ਸਾਰੇ ਹੈਰਾਨ ਹਨ।

Continue Reading

ਸਿਹਤ

ਔਰਤਾਂ ਨੂੰ ਮਾਂ ਬਣਨ ਦੇ ਛੇ ਸਾਲ ਬਾਅਦ ਪਰਤਦੀ ਹੈ ਮਿੱਠੀ ਨੀਂਦ

Published

on

child

ਓਟਾਵਾ, 20 ਜਨਵਰੀ – ਮਾਂ ਬਣਨ ਦਾ ਅਹਿਸਾਸ ਸਭ ਤੋਂ ਉਪਰ ਹੁੰਦਾ ਹੈ, ਪਰ ਇਹ ਰਾਤਾਂ ਦੀ ਨੀਂਦ ਤੇ ਵੀ ਬਹੁਤ ਅਸਰ ਕਰਦਾ ਹੈ। ਕੈਨੇਡਾਚ ਹੋਏ ਇੱਕ ਅਧਿਅਨ ਮੁਤਾਬਕ ਜ਼ਿਆਦਾਤਰ ਮਾਂਵਾਂ ਬੱਚੇ ਦੇ ਜਨਮ ਪਿੱਛੋਂ ਰੋਜ਼ ਰਾਤ ਨੂੰ ਔਸਤਨ ਦੋ ਘੰਟੇ ਦੀ ਨੀਂਦ ਗੁਆ ਬੈਠਦੀਆਂ ਹਨ। ਗਰਭ ਅਵਸਥਾ ਤੋਂ ਪਹਿਲਾਂ ਵਰਗੀ ਮਿੱਠੀ ਨੀਂਦ ਲੈਣ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਛੇ ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਮੈਕਗਿਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਔਲਾਦ ਸੁੱਖ ਦੀ ਪ੍ਰਾਪਤੀ ਦੇ ਦੋ ਹਫ਼ਤਿਆਂ ਦੇ ਅੰਦਰ ਇੱਕ ਹਜ਼ਾਰ ਜੋੜਿਆਂ ਦੀ ਨੀਂਦ ਦੀ ਗੁਣਵੱਤਾ ਦਾ ਵਿਸ਼ਲੇਸ਼ਣ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੇ ਦੇ ਜਨਮ ਤੋਂ ਬਾਅਦ ਸਿਰਫ ਮਾਂ ਹੀ ਨਹੀਂ, ਪਿਤਾ ਦੀ ਨੀਂਦ ਵੀ ਪ੍ਰਭਾਵਤ ਹੁੰਦੀ ਹੈ। ਪਿਤਾ ਦੇ ਮੁਕਾਬਲੇ ਮਾਂਵਾਂ ਚੈਨ ਦੀ ਨੀਂਦ ਸੌਣ ਲਈ ਵੱਧ ਤਰਸਦੀਆਂ ਹਨ। ਬੱਚੇੇ ਨੂੰ ਦੁੱਧ ਦੇਣਾ ਅਤੇ ਥਾਪੜ ਕੇ ਸੁਆਉਣ ਦਾ ਦਬਾਅ ਇਸ ਦਾ ਮੁੱਖ ਕਾਰਨ ਹੈ। ਖੋਜ ਕਰਤਾ ਮੈਰੀ ਪੇਨੇਸਟ੍ਰੀ ਮੁਤਾਬਕ ਸ਼ੁਰੂਆਤੀ ਮਹੀਨਿਆਂ `ਚ ਬਹੁਤੇ ਨਵਜਾਤ ਬੱਚੇ ਇੱਕ ਵਾਰ ਵੱਧ ਤੋਂ ਵੱਧ ਤਿੰਨ ਤੋਂ ਚਾਰ ਘੰਟੇ ਸੌਂਦੇ ਹਨ। ਛੇ ਮਹੀਨੇ ਬਾਅਦ ਉਹ ਰਾਤ ਨੂੰ ਆਰਾਮ ਨਾਲ ਸੌਂਦੇ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਅਕਸਰ ਪਤੀ ਤੇ ਨੌਕਰੀ ਦੇ ਦਬਾਅ ਦੇ ਕਾਰਨ ਆਪਣੀ ਨੀਂਦ ਕੁਰਬਾਨ ਕਰਦੀਆਂ ਹਨ। ਦੂਜੇ, ਤੀਜੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਦੀ ਨੀਂਦ ਦਾ ਚੱਕਰ ਹੋਰ ਵਿਗੜ ਜਾਂਦਾ ਹੈ। ਬੱਚੇ ਨੂੰ ਰਾਤ ਵੇਲੇ ਸੰਭਾਲਣ ਦੇ ਨਾਲ ਹੀ ਦਿਨੇ ਬਾਕੀ ਬੱਚਿਆਂ ਦੀ ਦੇਖਭਾਲ ਦਾ ਜਿੰਮਾ ਵੀ ਇਸਦਾ ਮੁੱਖ ਕਾਰਨ ਬਣ ਜਾਂਦਾ ਦੱਸਿਆ ਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca