Harbhajan Mann refuses to accept Shiromani Singer Award
Connect with us apnews@iksoch.com

ਮਨੋਰੰਜਨ

ਹਰਭਜਨ ਮਾਨ ਵੱਲੋਂ ਸ਼੍ਰੋਮਣੀ ਗਾਇਕ ਐਵਾਰਡ ਲੈਣ ਤੋਂ ਨਾਂਹ

Published

on

harbhajan singh
  • ਬਾਬਾ ਸੇਵਾ ਸਿੰਘ ਵੱਲੋਂ ਪਦਮਸ੍ਰੀ ਵਾਪਸ ਕਰਨ ਦਾ ਐਲਾਨ
    ਬਠਿੰਡਾ, 5 ਦਸੰਬਰ – ਪੰਜਾਬੀ ਗਾਇਕ ਹਰਭਜਨ ਮਾਨ ਨੇ ਕੱਲ੍ਹ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ਦਿੱਤਾ ਗਿਆ ਸ਼੍ਰੋਮਣੀ ਪੰਜਾਬੀ ਗਾਇਕ ਵਾਲਾ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
    ਕੱਲ੍ਹ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਉੱਤੇ ਸ਼੍ਰੋਮਣੀ ਪੁਰਸਕਾਰ ਕਮੇਟੀ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਉਹ ਉਨ੍ਹਾਂ ਲੋਕਾਂ ਦਾ ਧੰਨਵਾਦੀ ਹੈ,ਜਿਨ੍ਹਾਂਨੇ ਉਸ ਨੂੰ ਇਸ ਪੁਰਸਕਾਰ ਲਈ ਚੁਣਿਆ ਹੈ। ਉਨ੍ਹਾਂ ਕਿਹਾ ਕਿ ਉਹ ਜਿਸ ਮੁਕਾਮ ਉੱਤੇ ਪੁੱਜਿਆ ਹਾਂ, ਉਹ ਕਿਸਾਨਾਂ, ਮਾਂ ਬੋਲੀ ਪੰਜਾਬੀ ਅਤੇ ਸਮੂਹ ਪੰਜਾਬੀਅਤ ਦੀ ਬਦੌਲਤ ਹੈ। ਕਿਸਾਨ ਪਰਵਾਰ ਵਿੱਚ ਜਨਮ ਲੈਣ ਕਾਰਨ ਉਸਦਾ ਰੋਮ-ਰੋਮ ਕਿਸਾਨੀ ਦਾ ਕਰਜ਼ਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਨਦਾਤਾ ਸੜਕਾਂ ਤੇ ਕਿਸਾਨਾਂ ਦੇ ਹੱਕ ਖੋਹਣ ਵਾਲਿਆਂ ਤੋਂ ਇਨਸਾਫ਼ ਮੰਗਦਾ ਪਿਆ ਹੈ ਤਾਂ ਉਸ ਨੂੰ ਸ਼੍ਰੋਮਣੀ ਐਵਾਰਡ ਹਾਸਲ ਕਰਦਾ ਸੋਭਦਾ ਨਹੀਂ। ਜੈ ਕਿਸਾਨ ਸੰਘਰਸ਼, ਜੀਵੇ ਮੇਰੀ ਮਾਂ ਬੋਲੀ ਅਤੇ ਧਰਤੀ।
    ਦੂਸਰੇ ਪਾਸੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਖਡੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਨੇ ਆਪਣਾ ਪਦਮਸ੍ਰ੍ਰੀ ਸਨਮਾਨ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਕੱਲ੍ਹ ਰਾਸ਼ਟਰਪਤੀ ਨੂੰ ਪੱਤਰ ਭੇਜ ਕੇ ਕਿਹਾ, ‘ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜ਼ਬੂਰ ਕਰਨ ਅਤੇ ਸੰਘਰਸ਼ ਕਰਦੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ ਸਰਕਾਰ ਵੱਲੋਂ ਦਿੱਤਾ ਪਦਮ ਸ੍ਰੀ ਐਵਾਰਡ ਵਾਪਸ ਕਰ ਰਿਹਾ ਹਾਂ।’ ਇਸ ਤੋਂ ਪਹਿਲਾਂ ਕਈ ਹੋਰ ਲੋਕ ਵੀ ਐਵਾਰਡ ਵਾਪਸ ਕਰ ਚੁੱਕੇ ਹਨ।

Click Here To Read Pollywood Punjabi News

ਮਨੋਰੰਜਨ

ਪਟਿਆਲੇ ਵਿੱਚ ਜਾਹਨਵੀ ਕਪੂਰ ਦੀ ਸ਼ੂਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ

Published

on

Jahanvi Kapoor

ਪਟਿਆਲਾ, 24 ਜਨਵਰੀ – ਬਾਲੀਵੁੱਡ ਐਕਟਰੈੱਸ ਜਾਹਨਵੀ ਕਪੂਰ ਏਥੇ ਫਿਲਮ ‘ਗੁੱਡ ਲੱਕ ਜੈਰੀਦੀ ਸ਼ੂਟਿੰਗ ਲਈ ਪਟਿਆਲਾ ਆੲੌ ਹੋਈ ਹੈ। ਮਿਥੇ ਸਮੇਂਤੇ ਉਨ੍ਹਾਂ ਦੀ ਸ਼ੂਟਿੰਗ ਪੰਜਾਬੀ ਬਾਗ ਇਲਾਕੇ ਵਿੱਚ ਸ਼ੁਰੂ ਹੋਣੀ ਸੀ, ਪਰ ਉਥੇ ਕਿਸਾਨਾਂ ਤੇ ਨੌਜਵਾਨਾਂ ਨੇ ਸ਼ੂਟਿੰਗ ਦਾ ਵਿਰੋਧ ਕਰਦਿਆਂ ਇਸ ਨੂੰ ਰੁਕਵਾ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਸੀ ਕਿ ਬਾਲੀਵੁੱਡ ਦੇ ਜਿੰਨੇ ਵੀ ਅਦਾਕਾਰ ਹਨ, ਉਨ੍ਹਾਂ ਚੋਂ ਕਿਸੇ ਨੇ ਵੀ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ, ਜਿਸ ਕਾਰਨ ਇਨ੍ਹਾਂ ਨੂੰ ਪੰਜਾਬ ਵਿੱਚ ਕਿਤੇ ਸ਼ੂਟਿੰਗ ਨਹੀਂ ਕਰਨ ਦਿੱਤੀ ਜਾਵੇਗੀ ਤੇ ਨਾ ਇਨ੍ਹਾਂ ਦੀਆਂ ਫਿਲਮਾਂ ਥੀਏਟਰਚ ਲੱਗਣ ਦਿਆਂਗੇ। ਮੌਕੇ ਦੀ ਨਜ਼ਾਕਤ ਦੇਖ ਕੇਇਸ ਫਿਲਮ ਦੀ ਸ਼ੂਟਿੰਗ ਟੀਮ ਨੇ ਆਪਣਾ ਸਾਜੋ ਸਾਮਾਨ ਗੱਡੀਆਂ ਚ ਲੱਦ ਕੇ ਇਥੋਂ ਜਾਣਾ ਠੀਕ ਸਮਝਿਆ ਗਿਆ। ਸ਼ਹਿਰ ਦੇ ਕਿਲ੍ਹਾ ਚੌਕ ਖੇਤਰ ਵਿੱਚ ਇਸ ਫਿਲਮ ਦੀ ਸ਼ੂਟਿੰਗ ਲਈ ਜਾਹਨਵੀ ਕਪੂਰ ਅਤੇ ਉਨ੍ਹਾਂ ਦੀ ਟੀਮ ਨੇ ਰਾਤ ਸਮੇਂਤਿਆਰੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਕੁਝ ਪ੍ਰਸ਼ੰਸਕਾਂ ਨੂੰ ਜਿਨ੍ਹਾਂਚ ਬੱਚੇ ਵੀ ਸਨ, ਨੂੰ ਆਪਣੇ ਆਟੋਗ੍ਰਾਫ ਵੀ ਦਿੱਤੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਸ਼ੂਟਿੰਗ ਦਾ ਬੱਸੀ ਪਠਾਣਾਂ ਵਿਖੇ ਵੀ ਵਿਰੋਧ ਕੀਤਾ ਜਾ ਚੁੱਕਾ ਹੈ।

Continue Reading

ਮਨੋਰੰਜਨ

ਪ੍ਰਸਿੱਧ ਭਜਨ ਗਾਇਕ ਨਰਿੰਦਰ ਚੰਚਲ ਨਹੀਂ ਰਹੇ

Published

on

ਨਵੀਂ ਦਿੱਲੀ, 23 ਜਨਵਰੀ -ਮਾਤਾ ਦੀਆਂ ‘ਚਲੋ ਬੁਲਾਵਾ ਆਇਆ ਹੈ’ ਵਰਗੀਆਂ ਪ੍ਰਸਿੱਧ ਭੇਟਾਂ ਗਾ ਕੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਪ੍ਰਸਿੱਧ ਗਾਇਕ ਅਤੇ ਭਜਨ ਸਮਰਾਟ ਨਰਿੰਦਰ ਚੰਚਲ (80) ਦਾ ਕੱਲ੍ਹ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ।
ਨਰਿੰਦਰ ਚੰਚਲ ਕਾਫ਼ੀ ਸਮੇਂ ਤੋਂ ਬੀਮਾਰ ਸਨ ਤੇ ਉਨ੍ਹਾਂ ਨੂੰ 27 ਨਵੰਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਰਿਸ਼ੀ ਕਪੂਰ ਤੇ ਡਿੰਪਲ ਕਪਾਡੀਆ ਨੂੰ ਚਮਕਾਉਂਦੀ ਸਾਲ 1973 ਵਿੱਚ ਪ੍ਰਦਰਸ਼ਿਤ ਹੋਈ ਸੁਪਰਹਿੱਟ ਫਿਲਮ ‘ਬੌਬੀ’ ਵਿੱਚ ਨਰਿੰਦਰ ਚੰਚਲ ਵੱਲੋਂ ਗਾਏ ਗੀਤ ‘ਬੇਸ਼ੱਕ ਮੰਦਰ ਮਸਜਿਦ ਤੋੜੋ, ਪਰ ਪਿਆਰ ਭਰਾ ਦਿਲ ਕਭੀ ਨਾ ਤੋੜੋ’ ਨੇ ਉਨ੍ਹਾਂ ਨੂੰ ਰਾਤੋ-ਰਾਤ ਚੋਟੀ ਦੇ ਗਾਇਕਾਂ ਵਿੱਚਸ਼ਾਮਲ ਕਰ ਦਿੱਤਾ ਸੀ ਅਤੇ ‘ਦੋ ਘੁੱਟ ਪਿਲਾ ਦੇ ਸਾਥੀਆਂ’ ਵਰਗੇ ਕਈ ਸੁਪਰ ਹਿੱਟ ਗੀਤ ਗਾਉਣ ਤੋਂ ਇਲਾਵਾ ਨਰਿੰਦਰ ਚੰਚਲ ਨੇ ਭਜਨ ਗਾਇਕੀ ਵਿੱਚ ਵੀ ਆਪਣਾ ਲੋਹਾ ਮਨਵਾਇਆ, ਜਿਸ ਕਾਰਨ ਲੋਕ ਉਨ੍ਹਾਂ ਨੂੰ ਭਜਨ ਸਮਰਾਟ ਵਜੋਂ ਯਾਦ ਕਰਦੇ ਹਨ। ਨਰਿੰਦਰ ਚੰਚਲ ਨੂੰ ਬਿਹਤਰੀਨ ਪਲੇਅ-ਬੈਕ ਗਾਇਕੀ ਲਈ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ
16 ਅਕਤੂਬਰ 1940 ਨੂੰ ਅੰਮ੍ਰਿਤਸਰ ਦੀ ਲੂਣ ਮੰਡੀ ਆਬਾਦੀ ਵਿੱਚ ਜਨਮੇ ਨਰਿੰਦਰ ਚੰਚਲ ਦਾ ਪੁਸ਼ਤੈਨੀ ਘਰ ਸ਼ਹਿਰ ਦੇ ਸ਼ਕਤੀ ਨਗਰ ਵਿੱਚ ਹੈ। ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਨਰਿੰਦਰ ਚੰਚਲ ਆਪਣੀ ਮਾਂ ਕੈਲਾਸ਼ਵਤੀ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਬਚਪਨ ਵਿੱਚ ਉਨ੍ਹਾਂ ਤੋਂ ਹੀ ਮਾਤਾ ਦੀਆਂ ਭੇਟਾਂ ਸੁਣਨ ਕਾਰਨ ਉਨ੍ਹਾਂ ਦੀ ਧਾਰਮਿਕ ਸੰਗੀਤ ਵਿੱਚ ਦਿਲਚਸਪੀ ਬਣੀ। ਪਿੱਛੇ ਜਿਹੇ ਨਰਿੰਦਰ ਚੰਚਲ ਦਾ ‘ਕੋਰੋਨਾ’ ਬਾਰੇ ਇੱਕ ਗਾਣਾ ਕਾਫ਼ੀ ਵਾਇਰਲ ਹੋਇਆ ਸੀ।

Continue Reading

ਮਨੋਰੰਜਨ

ਦਲੇਰ ਮਹਿੰਦੀ ਕਹਿੰਦੈ: ਫ਼ਿਲਮੀ ਹਸਤੀਆਂ ਦੀ ਹਾਜ਼ਰੀ ਨਾਲ ਕਿਸਾਨ ਮਸਲਾ ਹੱਲ ਨਹੀਂ ਹੋ ਜਾਣਾ

Published

on

daler mehndi

ਨਵੀਂ ਦਿੱਲੀ, 23 ਜਨਵਰੀ – ਭਾਰਤ ਦੀ ਰਾਜਧਾਨੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦਾ ਕਹਿਣਾ ਹੈ ਕਿ ਕਿਸੇ ਲਈ ਆਵਾਜ਼ ਬੁਲੰਦ ਕਰਨਾ ਚੰਗੀ ਗੱਲ ਹੈ, ਪਰ ਇਸ ਮਸਲੇ ਦਾ ਹੱਲ ਆਗੂਆਂ ਵੱਲੋਂ ਦਿੱਤੇ ਸੁਝਾਅ ਨਾਲ ਹੀ ਹੋ ਸਕਦਾ ਹੈ, ਕਿਸਾਨ ਅੰਦੋਲਨ ਵਿੱਚ ਫ਼ਿਲਮੀ ਹਸਤੀਆਂ ਅਤੇ ਗਾਇਕਾਂ ਦੇ ਹਾਜ਼ਰੀਆਂ ਭਰਨ ਨਾਲ ਇਹ ਮਸਲਾ ਹੱਲ ਨਹੀਂ ਹੋ ਜਾਣਾ।
ਪਤਾ ਲੱਗਾ ਹੈ ਕਿ ਦਲੇਰ ਮਹਿੰਦੀ ਦੇ ਭਰਾ ਮੀਕਾ ਸਿੰਘ, ਦਲਜੀਤ ਦੁਸਾਂਝ, ਹਿਮਾਂਸ਼ੀ ਖੁਰਾਨਾ ਅਤੇ ਬੌਲੀਵੁੱਡ ਅਦਾਕਾਰ ਸਵਰਾ ਭਾਸਕਰ ਸਮੇਤ ਵੱਡੀ ਗਿਣਤੀ ਫ਼ਿਲਮੀ ਹਸਤੀਆਂ ਅਤੇ ਕਲਾਕਾਰ ਕਿਸਾਨ ਅੰਦੋਲਨ ਵਿੱਚ ਹਾਜ਼ਰੀ ਭਰ ਚੁੱਕੇ ਹਨ। ਜਦੋਂ ਦਲੇਰ ਮਹਿੰਦੀ ਨੂੰ ਪੁੱਛਿਆ ਕਿ ਧਰਨੇ ਵਾਲੀ ਥਾਂ ਉੱਤੇ ਫ਼ਿਲਮੀ ਹਸਤੀਆਂ ਦੇ ਹੋਣ ਨਾਲ ਸਮਾਜਿਕ ਪੱਖੋਂ ਕੋਈ ਮਦਦ ਮਿਲ ਸਕਦੀ ਹੈ ਤਾਂ ਉਨ੍ਹਾਂ ਕਿਹਾ, ‘‘ਕਿਸੇ ਲਈ ਆਵਾਜ਼ ਬੁਲੰਦ ਕਰਨਾ ਚੰਗੀ ਗੱਲ ਹੈ ਤੇ ਬਹੁਤ ਸਾਰੇ ਲੋਕ ਅਜਿਹਾ ਕਰਦੇ ਹਨ, ਪਰ ਇਸ ਦਾ ਕੋਈ ਲਾਭ ਨਹੀਂ ਹੋਣਾ। ਮਸਲੇ ਦਾ ਹੱਲ ਆਗੂੁ ਹੀ ਕੱਢ ਸਕਦੇ ਹਨ। ਕਿਸਾਨ ਆਗੂ ਆਪਣਾ ਕੰਮ ਕਰ ਰਹੇ ਹਨ। ਉਹ ਸਰਕਾਰ ਨਾਲ ਮੀਟਿੰਗਾਂ ਕਰ ਰਹੇ ਹਨ। ਨਾ ਉਹ ਗਾ ਰਹੇ ਹਨ ਤੇ ਨਾ ਮਨੋਰੰਜਨ ਕਰਦੇ ਹਨ, ਉਹ ਆਪਣਾ ਕੰਮ ਕਰ ਰਹੇ ਹਨ ਤੇ ਇਸੇ ਨਾਲ ਮਸਲੇ ਦਾ ਹੱਲ ਨਿਕਲੇਗਾ।”
ਦਲੇਰ ਮਹਿੰਦੀ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਨਾ ਹੋ ਸਕਣ ਬਾਰੇ ਆਖਿਆ, ‘‘ਮੈਂ ਇਸ ਲਈ ਕਿਸਾਨਾਂ ਦੇ ਧਰਨੇ ਵਿੱਚ ਨਹੀਂ ਜਾ ਸਕਿਆ ਕਿ ਮੈਂ ਆਪਣਾ ਸਾਰਾ ਸਮਾਂ ਆਪਣੇ ਗੀਤ ‘ਇਸ਼ਕ ਨਚਾਵੇਂ’ ਨੂੰ ਦਿੱਤਾ ਹੈ ਤਾਂ ਕਿ ਕੋਰੋਨਾ ਵਾਇਰਸ ਨਾਲ ਜੂਝ ਰਹੇ ਲੋਕਾਂ ਦਾ ਮਿਜ਼ਾਜ ਬਦਲੇ।”

Continue Reading

ਰੁਝਾਨ


Copyright by IK Soch News powered by InstantWebsites.ca