Hafiz Saeed was at his home in Lahore at the time of the blast
Connect with us [email protected]

ਅੰਤਰਰਾਸ਼ਟਰੀ

ਧਮਾਕੇ ਸਮੇਂ ਹਾਫਿਜ਼ ਸਈਦ ਲਾਹੌਰ ਵਾਲੇ ਆਪਣੇ ਘਰ ਵਿੱਚ ਸੀ

Published

on

Hafiz Saeed

ਇਸਲਾਮਾਬਾਦ, 30 ਜੂਨ – ਯੂ ਐੱਨ ਓ ਵੱਲੋਂ ਅੱਤਵਾਦੀ ਐਲਾਨੇ ਹਾਫਿਜ਼ ਸਈਦ ਦੀ ਲਾਹੌਰ ਵਾਲੀ ਰਿਹਾਇਸ਼ ਨੇੜੇ ਹੋਏ ਬੰਬ ਧਮਾਕੇ ਦੇ ਕੁਝ ਦਿਨ ਬਾਅਦ ਇੱਕ ਪਾਕਿਸਤਾਨੀ ਪੱਤਰਕਾਰ ਨੇ ਦੱਸਿਆ ਕਿ ਬੰਬ ਧਮਾਕੇ ਦੇ ਸਮੇਂ ਅੱਤਵਾਦੀ ਹਾਫਿਜ਼ ਸਈਦ ਆਪਣੇ ਘਰ ਵਿੱਚ ਸੀ ਅਤੇ ਇਸ ਹਮਲੇ ਦਾ ਨਿਸ਼ਾਨਾ ਵੀ ਉਹੀ ਸੀ।
ਪਾਕਿਸਤਾਨੀ ਪੱਤਰਕਾਰ ਅਮਜ਼ਦ ਸਈਦ ਸਾਹਨੀ ਨੇ ਦੱਸਿਆ, ‘‘ਹਾਫਿਜ਼ ਸਈਦ ਆਪਣੇ ਘਰ `ਚ ਮੌਜੂਦ ਸੀ,ਭਾਵੇਂ ਉਸ ਦੇ ਪਰਵਾਰਕ ਮੈਂਬਰ ਇਸ ਤੋਂ ਇਨਕਾਰ ਕਰਦੇ ਹਨ, ਪਰ ਹਮਲੇ ਦਾ ਨਿਸ਼ਾਨਾ ਉਹੀ ਸੀ।” ਹਾਫਿਜ਼ ਸਈਦ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੁਖੀ ਹੈ।
ਡਾਨ ਨਿਊਜ਼ ਦੇ ਪੱਤਰਕਾਰ ਸਾਹਨੀ ਨੇ ਕਿਹਾ, ‘‘ਹਾਫਿਜ਼ ਸਈਦ ਨਿਸ਼ਾਨੇ ਉਤੇ ਹੈ ਅਤੇ ਸਾਨੂੰ ਪਤਾ ਲੱਗਾ ਹੈ ਕਿ ਜੇਲ੍ਹ ਵਿਭਾਗ ਉਸ ਦੀ ਲੋਕੇਸ਼ਨ ਦੀ ਮਾਨੀਟਿ੍ਰੰਗ ਕਰਦਾ ਹੈ। ਜੇਲ੍ਹ ਸੁਪਰਡੈਂਟ ਕੋਲ ਇਸ ਦਾ ਅਧਿਕਾਰ ਹੈ ਕਿ ਉਹ ਕਿਸੇ ਵੀ ਜਗ੍ਹਾ ਨੂੰ ਸਬ ਜੇਲ੍ਹ ਐਲਾਨ ਕਰ ਸਕਦਾ ਹੈ। ਮੰੁਬਈ ਹਮਲੇ ਦੇ ਮੁੱਖ ਦੋਸ਼ੀ ਅਤੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਦੇ ਘਰ ਅੱਗੇ ਤਾਕਤਵਰ ਕਾਰ ਬੰਬ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿੱਚ 20 ਤੋਂ ਵੱਧ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਵਿੱਚ ਹਾਫਿਜ਼ ਸਈਦ ਦੇ ਘਰ ਮੂਹਰੇ ਸੁਰੱਖਿਆ ‘ਚ ਲੱਗੇ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਇਹ ਧਮਾਕੇ ਲਾਹੌਰ ਦੇ ਬੀ ਓ ਆਰ ਸੁਸਾਇਟੀ, ਜੌਹਰ ਟਾਊਨ ‘ਚ ਹੋਏ।

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕੈਪੀਟਲ ਹਮਲੇ ਵੇਲੇ ਭੀੜ ਦੇ ਨਾਲ ਭਿੜਨ ਵਾਲੇ ਚਾਰ ਅਧਿਕਾਰੀ ਖੁਦਕੁਸ਼ੀਆਂ ਕਰ ਗਏ

Published

on

amerika

ਫਰਿਜ਼ਨੋ, 3 ਅਗਸਤ, – ਅਮਰੀਕਾ ਦੀ ਰਾਜਧਨੀ ਵਾਸਿ਼ੰਗਟਨ ਵਿੱਚ 6 ਜਨਵਰੀ ਨੂੰ ਟਰੰਪ ਸਮਰੱਥਕਾਂ ਵੱਲੋਂ ਕੀਤੇ ਹਮਲੇ ਦਾ ਜਵਾਬ ਦੇਣ ਵਾਲੇ ਦੋ ਹੋਰ ਪੁਲਸ ਅਫਸਰਾਂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਨਾਲ ਪਾਰਲੀਮੈਂਟ ਬਿਲਡਿੰਗ ਦੀ ਰਾਖੀ ਕਰਨ ਵਾਲੇ ਅਫਸਰਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਚਾਰ ਹੋ ਗਈ ਹੈ।
ਪੁਲਸ ਵਿਭਾਗ ਦੇ ਬਿਆਨ ਅਨੁਸਾਰ ਮੈਟਰੋਪੋਲੀਟਨ ਪੁਲਸ ਅਫਸਰ ਗੁੰਥਰ ਹਾਸ਼ੀਦਾ ਵੀਰਵਾਰ ਨੂੰ ਆਪਣੇ ਘਰ ਵਿੱਚ ਮ੍ਰਿਤਕ ਪਿਆ ਮਿਲਿਆ। ਹਸ਼ੀਦਾ ਮਈ 2003 ਵਿੱਚ ਕੋਲੰਬੀਆ ਦੇ ਮੈਟਰੋਪੋਲੀਟਨ ਪੁਲਸ ਵਿਭਾਗ (ਐੱਮ ਪੀ ਡੀ) ਵਿੱਚ ਸ਼ਾਮਲ ਹੋਇਆ ਸੀ। ਇਕ ਹੋਰ ਐੱਮ ਪੀ ਡੀ ਅਧਿਕਾਰੀ ਕਾਈਲ ਡੀਫ੍ਰੇਟੈਗ, ਜਿਸ ਨੇ 6 ਜਨਵਰੀ ਨੂੰ ਕੈਪੀਟਲ ਬਿਲਡਿੰਗ ਹਮਲੇ ਦਾ ਜਵਾਬ ਦਿੱਤਾ, ਬੀਤੀ 10 ਜੁਲਾਈ ਨੂੰ ਮ੍ਰਿਤਕ ਪਿਆ ਮਿਲਿਆ ਤੇ ਵਿਭਾਗ ਅਨੁਸਾਰ ਡੀਫ੍ਰੇਟੈਗ ਦੀ ਮੌਤ ਦਾ ਕਾਰਨ ਵੀ ਖੁਦਕੁਸ਼ੀ ਸੀ। ਉਹ ਨਵੰਬਰ 2016 ਤੋਂ ਪੁਲਸ ਵਿਭਾਗ ਵਿੱਚ ਸੀ। ਇਨ੍ਹਾਂ ਤੋਂ ਇਲਾਵਾ ਦੋ ਹੋਰ ਪੁਲਸ ਅਧਿਕਾਰੀ ਜੈਫਰੀ ਸਮਿਥ ਅਤੇ ਕੈਪੀਟਲ ਪੁਲਸ ਅਫਸਰ ਹਾਵਰਡ ਲੀਬੇਨਗੁਡ ਨੇ ਉਸ ਕੈਪੀਟਲ ਦੰਗੇ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੱਰਥਕਾਂ ਦੇ ਹਮਲੇ ਦਾ ਜਵਾਬ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਗਏ ਸਨ।
ਵਰਨਣ ਯੋਗ ਹੈ ਕਿ ਛੇ ਜਨਵਰੀ ਦੀ ਟਰੰਪ ਸਮੱਰਥਕਾਂ ਦੀ ਹਿੰਸਾ ਵੇਲੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਕ ਕੈਪੀਟਲ ਪੁਲਸ ਅਧਿਕਾਰੀ, ਜਿਸ ਉੱਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਸੀ, ਦੀ ਅਗਲੇ ਦਿਨ ਮੌਤ ਹੋ ਗਈ ਸੀ ਤੇ ਇਸ ਦੌਰਾਨ 100 ਤੋਂ ਵੱਧ ਪੁਲਸ ਅਧਿਕਾਰੀ ਜ਼ਖਮੀ ਹੋਏ ਸਨ। ਪਿਛਲੇ ਹਫਤੇ ਉਸ ਕੇਸ ਦੀ ਗਵਾਹੀ ਵੇਲੇ ਚਾਰ ਪੁਲਸ ਅਧਿਕਾਰੀਆਂ ਨੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਦੀ ਵਿਸ਼ੇਸ਼ ਕਮੇਟੀ ਨੂੰ ਦੱਸਿਆ ਕਿ ਹਮਲੇ ਦੇ ਦੌਰਾਨ ਉਨ੍ਹਾਂ ਨੂੰ ਕੁੱਟਿਆ ਗਿਆ, ਧਮਕੀਆਂ ਦਿੱਤੀਆਂ ਗਈਆਂ ਤੇ ਪੁਲਸ ਅਧਿਕਾਰੀ ਨਸਲੀ ਬੇਇੱਜ਼ਤੀ ਦਾ ਸਿ਼ਕਾਰ ਵੀ ਹੋਏ ਸਨ।

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

Published

on

Shot dead

ਪੇਸ਼ਵਾਰ, 3 ਅਗਸਤ – ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਪੋਲੀਉ ਵੈਕਸੀਂ ਵਾਲੇ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਦੇ ਰਹੇ ਪੁਲਸ ਅਧਿਕਾਰੀ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋ ਦਿਨਾਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।
ਪੁਲਸ ਨੇ ਦੱਸਿਆ ਕਿ ਅਧਿਕਾਰੀ ਉੱਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਓਦੋਂ ਹਮਲਾ ਕੀਤਾ, ਜਦੋਂ ਉਹ ਦੱਖਣੀ ਵਜੀਰਿਸਤਾਨ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ ਵਿੱਚ ਪੋਲੀਉ ਕਰਮਚਾਰੀਆਂ ਨਾਲ ਜਾ ਰਹੇ ਸਨ। ਕਾਤਲਾਂ ਨੂੰ ਫੜਨ ਲਈ ਮੁਹਿੰਮ ਚੱਲ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੇਸ਼ਾਵਰ ਦੇ ਦਾਊਦਜਈ ਇਲਾਕੇ ਵਿੱਚ ਮੋਟਰਸਾਈਕਲ ਉੱਤੇ ਆਏ ਕੁਝ ਬਦਮਾਸ਼ਾਂ ਨੇ ਇੱਕ ਸਿਪਾਹੀ ਉੱਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਪੁਲਸ ਕਰਮਚਾਰੀ ਪੋਲੀਉ ਕਰਮਚਾਰੀਆਂ ਦੀ ਇੱਕ ਟੀਮ ਨਾਲ ਡਿਊਟੀ ਕਰਨ ਦੇ ਬਾਅਦ ਘਰ ਪਰਤ ਰਿਹਾ ਸੀ। ਪਾਕਿਸਤਾਨ ਵਿੱਚ ਪੋਲੀਉ ਸਿਹਤ ਕਾਰਕੁਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ ਉੱਤੇ ਆਏ ਦਿਨ ਅਤਿਵਾਦੀਆਂ ਅਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕਿਰਾਏਦਾਰ ਬੇਘਰ ਹੋ ਸਕਦੇ ਨੇ

Published

on

america

ਬੋਸਟਨ, 3 ਅਗਸਤ – ਅਮਰੀਕਾ ਵਿੱਚ ਰਾਜ ਪੱਧਰੀ ਇੱਕ ਹੁਕਮ ਦੀ ਮਿਆਦ ਕੱਲ੍ਹ ਖ਼ਤਮ ਹੋਣ ਪਿੱਛੋਂ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਮਕਾਨ ਜਲਦ ਖ਼ਾਲੀ ਕਰਕੇ ਬੇਘਰ ਹੋਣਾ ਪੈ ਸਕਦਾ ਹੈ।
ਕੋਰੋਨਾ ਦੀ ਮਹਾਂਮਾਰੀ ਦੌਰਾਨ ਮਕਾਨ ਖ਼ਾਲੀ ਕਰਾਉਣ ਉੱਤੇ ਰੋਕ ਸੀ। ਰਿਹਾਇਸ਼ ਬਾਰੇ ਬੁਲਾਰਿਆਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ (ਸੀ ਡੀ ਸੀ ਪੀ) ਵੱਲੋਂ ਲਾਈ ਰੋਕ ਖ਼ਤਮ ਹੋਣ `ਤੇ ਆਉਣ ਵਾਲੇ ਹਫ਼ਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਕਿਰਾਏ ਦੇ ਘਰ ਖ਼ਾਲੀ ਕਰਨੇ ਪੈ ਸਕਦੇ ਹਨ। ਬਾਈਡੇਨ ਪ੍ਰਸ਼ਾਸਨ ਨੇ ਕੱਲ੍ਹ ਕਿਹਾ ਸੀ ਕਿ ਉਹ ਇਸ ਰੋਕ ਨੂੰ ਅੱਗੇ ਨਹੀਂ ਵਧਾਉਣਗੇ, ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਕਿਰਾਏ ਦੇ ਮਕਾਨ ਖ਼ਾਲੀ ਕਰਨ ਉੱਤੇ ਲਾਈ ਗਈ ਰੋਕ ਨੂੰ ਸਿਰਫ਼ ਮਹੀਨੇ ਦੇ ਅੰਤ ਤਕ ਵਧਾਇਆ ਜਾ ਸਕਦਾ ਹੈ। ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਕਿਰਾਏ ਦੇ ਘਰ ਖ਼ਾਲੀ ਕਰਨ ਉੱਤੇ ਰੋਕ ਨੂੰ ਕੁਝ ਮਹੀਨੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਬਾਈਡੇਨ ਪ੍ਰਸ਼ਾਸਨ ਨੇ ਉਮੀਦ ਪ੍ਰਗਟਾਈ ਹੈ ਕਿ ਦਸੰਬਰ ਅਤੇ ਮਾਰਚ ਵਿੱਚ ਕਾਂਗਰਸ ਵੱਲੋਂ ਕਿਰਾਇਆ ਸਹਾਇਤਾ ਵਾਲੇ ਘਰ ਖ਼ਾਲੀ ਕਰਨ ਦਾ ਸੰਕਟ ਟਾਲਣ ਵਿੱਚ ਮਦਦ ਕਰੇਗੀ, ਪਰ ਇਨ੍ਹਾਂ ਦੀ ਵੰਡ ਵਿੱਚ ਕਾਫ਼ੀ ਦੇਰੀ ਹੋਈ ਹੈ। ਏਸ਼ਲੇ ਫੋਨਸਿਰੀ (22) ਦੇ ਘਰ ਖ਼ਾਲੀ ਕਰਨ ਦੇ ਕੇਸ ਦੀ ਕੱਲ੍ਹ ਸੁੁਣਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਮਾਲਕ ਨੇ ਕਿਰਾਇਆ ਸਹਾਇਤਾ ਲੈਣ ਤੋਂ ਮਨਾ ਕਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca