H-1B visa: US court blocks two of Trump's proposed rules
Connect with us apnews@iksoch.com

ਅੰਤਰਰਾਸ਼ਟਰੀ

ਐਚ-1 ਬੀ ਵੀਜ਼ਾ : ਅਮਰੀਕੀ ਅਦਾਲਤ ਨੇ ਟਰੰਪ ਦੇ ਪ੍ਰਸਤਾਵਿਤ ਦੋ ਨਿਯਮਾਂ ‘ਤੇ ਰੋਕ ਲਾਈ

Published

on

H1B visa trump

ਵਾਸ਼ਿੰਗਟਨ, 3 ਦਸੰਬਰ – ਅਮਰੀਕਾ ਦੀਆਂ ਸਿਖਰਲੀਆਂ ਆਈ ਟੀ ਕੰਪਨੀਆਂ ਅਤੇ ਹਜ਼ਾਰਾਂ ਭਾਰਤੀ ਮਾਹਰਾਂ ਨੂੰ ਰਾਹਤ ਦਿੰਦੇ ਹੋਏ ਅਮਰੀਕੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਸਤਾਵਿਤ ਐਚ1 ਬੀ ਵੀਜ਼ੇ ਦੇ ਦੋ ਨਿਯਮਾਂ ‘ਤੇ ਰੋਕ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਇਜਾਜ਼ਤ ਦੇਣ ‘ਤੇ ਰੋਕ ਲਾ ਦਿੱਤੀ ਸੀ। ਅਮਰੀਕਾ ਵੱਲੋਂ ਹਰ ਸਾਲ 85 ਹਜ਼ਾਰ ਐਚ1 ਬੀ ਵੀਜ਼ੇ ਜਾਰੀ ਕੀਤੇ ਜਾਂਦੇ ਹਨ ਤੇ ਕਰੀਬ ਛੇ ਲੱਖ ਐਚ1-ਬੀ ਵੀਜ਼ਾ ਧਾਰਕਾਂ ਵਿੱਚੋਂ ਜ਼ਿਆਦਾਤਰ ਭਾਰਤੀ ਅਤੇ ਚੀਨੀ ਹਨ।
ਇਸ ਸੰਬੰਧ ਵਿੱਚ ਕੈਲੀਫੋਰਨੀਆ ਦੇ ਨੌਰਦਰਨ ਡਿਸਟ੍ਰਿਕਟ ਜੱਜ ਜੈਫਰੀ ਵ੍ਹਾਈਟ ਨੇ 23 ਪੰਨਿਆਂ ਦੇ ਹੁਕਮ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਨਵੀਂ ਨੀਤੀ ‘ਤੇ ਰੋਕ ਲਾ ਦਿੱਤੀ ਜਿਸ ਤਹਿਤ ਕੰਪਨੀਆਂ ਨੂੰ ਐਚ1-ਬੀ ਵੀਜ਼ੇ ਤਹਿਤ ਵਿਦੇਸ਼ੀ ਵਰਕਰਾਂ ਨੂੰ ਵਧੇਰੇ ਉਜਰਤਾਂ ਦੇਣੀਆਂ ਪੈਣੀਆਂ ਸਨ। ਉਨ੍ਹਾਂ ਇੱਕ ਹੋਰ ਨੀਤੀ ਨੂੰ ਲਾਂਭੇ ਕਰ ਦਿੱਤਾ ਜਿਸ ਵਿੱਚ ਅਮਰੀਕੀ ਟੈਕ ਕੰਪਨੀਆਂ ਤੇ ਹੋਰਨਾਂ ਲਈ ਅਹਿਮ ਮੰਨੇ ਜਾਣ ਵਾਲੇ ਐਚ1-ਬੀ ਵੀਜ਼ੇ ਦੀ ਯੋਗਤਾ ਘੱਟ ਕਰ ਦਿੱਤੀ ਗਈ ਸੀ। ਇਸ ਫੈਸਲੇ ਨਾਲ ਰੁਜ਼ਗਾਰ ਤੇ ਹੋਰ ਮੁੱਦਿਆਂ ਬਾਰੇ ਗ੍ਰਹਿ ਸੁਰੱਖਿਆ ਵਿਭਾਗ ਦਾ ਸੱਤ ਦਸੰਬਰ ਤੋਂ ਲਾਗੂ ਹੋਣ ਵਾਲਾ ਨਿਯਮ ਬੇਲੋੜਾ ਹੋ ਗਿਆ ਹੈ। ਮਜ਼ਦੂਰੀ ਤੇ ਕਿਰਤ ਵਿਭਾਗ ਦਾ ਅੱਠ ਅਕਤੂਬਰ ਨੂੰ ਲਾਗੂ ਹੋਇਆ ਨਿਯਮ ਵੀ ਲਾਗੂ ਨਹੀਂ ਹੋਵੇਗਾ। ਇਹ ਕੇਸ ਅਮਰੀਕੀ ਚੈਂਬਰ ਆਫ ਕਾਮਰਸ, ਬੇਅ ਏਰੀਆ ਕੌਂਸਲ, ਕਈ ਯੂਨੀਵਰਸਿਟੀਆਂ, ਗੂਗਲ, ਫੇਸ ਬੁੱਕ ਸਮੇਤ ਕਈ ਕੰਪਨੀਆਂ ਨੇ ਦਾਖਲ ਕੀਤੇ ਸਨ।
ਓਧਰ ਰਿਪਬਲੀਕਨ ਪਾਰਟੀ ਦੀ ਆਗੂ ਨਿੱਕੀ ਹੇਲੀ ਨੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਦੀ ਇਮੀਗਰੇਸ਼ਨ ਨੀਤੀ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਇਸ ਨਾਲ ਅਮਰੀਕੀ ਵਰਕਰਾਂ ਨੂੰ ਨੁਕਸਾਨ ਪਹੁੰਚੇਗਾ ਅਤੇ ਕਾਨੂੰਨੀ ਪਰਵਾਸੀਆਂ ਦਾ ਅਪਮਾਨ ਹੋਵੇਗਾ। ਭਾਰਤੀ-ਅਮਰੀਕੀ ਨਿੱਕੀ ਹੇਲੀ ਨੇ ਆਪਣੇ ਟਵੀਟਸ ਵਿੱਚ ਕਿਹਾ ਕਿ ਬਾਈਡਨ ਦੀ ਇਮੀਗਰੇਸ਼ਨ ਨੀਤੀ ਇੱਕ ਹੋਰ ਸਰਹੱਦੀ ਸੰਕਟ ਖੜ੍ਹਾ ਕਰੇਗੀ। ਉਨ੍ਹਾਂ ਨੇ ਜਾਰਜੀਆ ਵਿੱਚ ਦੋ ਰਿਪਬਲੀਕਨ ਸੈਨੇਟਰਾਂ ਲਈ ਵੋਟ ਮੰਗਦਿਆਂ ਕਿਹਾ ਕਿ ਅਮਰੀਕਾ ਨੂੰ ਕੰਜ਼ਰਵੇਟਿਵ ਸੈਨੇਟ ਦੀ ਲੋੜ ਹੈ, ਜਿਹੜਾ ਬਾਈਡਨ ਦੀ ਯੋਜਨਾ ਨੂੰ ਡੱਕ ਸਕੇ। ਕੁੱਲ 100 ਮੈਂਬਰਾਂ ਦੀ ਸੈਨੇਟ ਵਿੱਚ ਰਿਪਬਲੀਕਨ ਪਾਰਟੀ ਦੇ ਪੰਜਾਹ ਅਤੇ ਡੈਮੋਕ੍ਰੇਟ ਪਾਰਟੀ ਦੇ 48 ਸੈਨੇਟਰ ਹਨ। ਜੌਰਜੀਆ ਵਿੱਚ ਦੋ ਸੈਨੇਟਰਾਂ ਦੀ ਜਿੱਤ ਨਾਲ ਰਿਪਬਲੀਕਨ ਪਾਰਟੀ ਦੀ ਸੈਨੇਟ ਵਿੱਚ ਚੜ੍ਹਤ ਬਣ ਜਾਵੇਗੀ। ਹੇਲੀ ਨੇ ਕਿਹਾ ਕਿ ਬਾਈਡਨ ਨੇ ਟਰੰਪ ਪ੍ਰਸ਼ਾਸਨ ਦੀ ਇਮੀਗਰੇਸ਼ਨ ਨੀਤੀ ਵਿੱਚ ਬਦਲਾਅ ਦਾ ਵਾਅਦਾ ਕੀਤਾ ਹੈ ਅਤੇ ਐਮਨੈਸਟੀ ਬਿੱਲ ਨਾਲ ਦੁਨੀਆ ਨੂੰ ਸਾਫ ਸੁਨੇਹਾ ਜਾਵੇਗਾ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੋ ਤੇ ਫਿਰ ਇਸ ਦਾ ਇਨਾਮ ਹਾਸਲ ਕਰੋ। ਇਸ ਤੋਂ ਇੱਕ ਦਿਨ ਪਹਿਲਾਂ ਹੇਲੀ ਨੇ ਕਈ ਟਵੀਟ ਕਰ ਕੇ ਬਾਈਡਨ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕੀਤੀ ਸੀ।

ਅਪਰਾਧ

ਥਾਈ ਬਾਦਸ਼ਾਹ ਦੀ ਹੱਤਕ ਕਰਨ ਉਤੇ ਔਰਤ ਨੂੰ ਸਾਢੇ 43 ਸਾਲ ਕੈਦ

Published

on

jail

ਬੈਂਕਾਕ, 20 ਜਨਵਰੀ – ਥਾਈਲੈਂਡ ਦੀ ਇੱਕ ਅਦਾਲਤ ਨੇ ਕੱਲ੍ਹ ਬਾਦਸ਼ਾਹ ਦੀ ਬੇਇੱਜ਼ਤੀ ਕਰਨ ਬਾਰੇ ਦੇਸ਼ ਦੇ ਸਖਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਸਾਬਕਾ ਮਹਿਲਾ ਸਿਵਲ ਅਫਸਰ ਨੂੰ ਸਾਢੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਬਾਦਸ਼ਾਹ ਦੇ ਖਿਲਾਫ ਫੇਸਬੁੱਕ ਤੇ ਯੂ-ਟਿਊਬ ਤੇ ਟਿੱਪਣੀਆਂ ਕਰਨ ਦਾ ਦੋਸ਼ੀ ਪਾਇਆ ਹੈ। ਦੇਸ਼ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ਅਦਾਲਤ ਵੱਲੋਂ ਕੱਲ੍ਹ ਸੁਣਾਈ ਗਈ ਇਸ ਸਜ਼ਾ ਦੇ ਫੈਸਲੇ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੰੁਨ ਆਲੋਚਨਾ ਕਰ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਨਿਗਰਾਨ ਸੰਸਥਾ ਦੇ ਸੀਨੀਅਰ ਖੋਜੀ ਸੁਨਾਈ ਫਾਸੁਕ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਪੂਰੀ ਤਰ੍ਹਾਂ ਹੈਰਾਨ ਤੇ ਸੁੰਨ ਕਰ ਦੇਣ ਵਾਲਾ ਹੈ। ਇਸ ਤੋਂ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਬਾਦਸ਼ਾਹ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸਜ਼ਾ ਹਾਸਲ ਕਰਨ ਵਾਲੀ ਮਹਿਲਾ ਆਪਣੀ ਉਮਰ ਦੇ 60ਵੇਂ ਦਹਾਕੇ ਚੋਂ ਲੰਘ ਰਹੀ ਹੈ। ਅਦਾਲਤ ਨੇ ਉਸ ਨੂੰ ਪਹਿਲਾਂ 87 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜੋ ਕਿ ਬਾਅਦ ਵਿੱਚ ਘਟਾ ਕੇ ਸਾਢੇ 43 ਸਾਲ ਕਰ ਦਿੱਤੀ ਗਈ ਹੈ।

Continue Reading

ਅੰਤਰਰਾਸ਼ਟਰੀ

ਮਰੀਅਮ ਨਵਾਜ਼ ਵੱਲੋਂ ਦੋਸ਼:ਇਮਰਾਨ ਖਾਨ ਦੀ ਪਾਰਟੀ ਨੂੰ ਭਾਜਪਾ ਤੋਂ ਫੰਡ ਮਿਲਦੈ

Published

on

maryam nawav

ਇਸਲਾਮਾਬਾਦ, 20 ਜਨਵਰੀ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਨੂੰ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਤੋਂ ਫੰਡ ਮਿਲਦਾ ਹੈ। ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਸਰਕਾਰ ਦੇ ਖ਼ਿਲਾਫ਼ ਬੋਲਦੇ ਹੋਏ ਮਰੀਅਮ ਨੇ ਦੋਸ਼ ਲਾਇਆ ਕਿ ਇਮਰਾਨ ਖਾਨ ਨੂੰ ਜੋ ਪੈਸਾ ਭਾਰਤ ਤੋਂ ਆ ਰਿਹਾ ਹੈ, ਉਹ ਇਸਰਾਈਲ ਭੇਜ ਰਿਹਾ ਹੈ। ਉਨ੍ਹਾਂ ਕਿਹਾ, ‘ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਫੰਡ ਕੌਣ ਦਿੰਦਾ ਹੈ? ਉਨ੍ਹਾਂ ਨੂੰ ਫੰਡ ਦੇਣ ਵਾਲੇ ਭਾਜਪਾ ਦੇ ਮੈਂਬਰ ਇੰਦਰ ਦੋਸਾਂਝ ਅਤੇ ਇਸਰਾਈਲੀ ਬੰਦੇ ਦਾ ਨਾਂ ਬੈਰੀ ਸੀ ਸ਼੍ਰੇਪਸ ਹੈ।” ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ ਨੂੰ ਸਭ ਤੋਂ ਵੱਡਾ ਚੋਰ ਦੱਸਦੇ ਹੋਏ ਪੀ ਟੀ ਆਈ ਨੂੰ ਵਿਦੇਸ਼ਾਂ ਤੋਂ ਮਿਲਦੇ ਫੰਡ ਨੂੰ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਬਾਹਰ ਰੈਲੀ ਵਿੱਚ ਬੋਲਦਿਆਂ ਮਰੀਅਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਦੇ ਖ਼ਿਲਾਫ਼ ਦਰਜ ਕੇਸਾਂ ਦਾ ਛੇਤੀ ਅਤੇ ਕੁਝ ਦਿਨਾਂ ਵਿੱਚ ਫੈਸਲਾ ਆ ਜਾਵੇਗਾ, ਪਰ ਚੋਣ ਕਮਿਸ਼ਨ ਨੂੰ 2014 ਤੋਂ ਪਿਛੋਂ ਦੇ ਪੀ ਟੀ ਆਈਤੇ ਦਰਜ 70 ਕੇਸਾਂ ਦੀ ਸੁਣਵਾਈ ਕਰਨੀ ਹੈ। ਉਨ੍ਹਾਂ ਨੇ ਇਮਰਾਨ ਖ਼ਾਨ ਉਤੇ ਨਿਸ਼ਾਨਾ ਲਾਉਂਦੇ ਅਤੇ ਉਨ੍ਹਾਂ `ਤੇ ਕੇਸਾਂ ਨੂੰ 30 ਵਾਰ ਰੋਕਣ ਦਾ ਦੋਸ਼ ਲਾਇਆ। ਮਰੀਅਮ ਨੇ ਕਿਹਾ ਕਿ ਅੱਜ ਲੋਕ ਤੁਹਾਨੂੰ ਪੁੱਛਦੇ ਹਨ ਕਿ ਜੇਕਰ ਤੁਸੀਂ ਚੋਰੀ ਨਹੀਂ ਕੀਤੀ ਤਾਂ ਆਪਣੇ ਕੇਸਾਂ ਨੂੰ 30 ਵਾਰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ।

Continue Reading

ਅੰਤਰਰਾਸ਼ਟਰੀ

ਅਮਰੀਕੀ ਹਿੰਸਾ ਵਿੱਚ ਸਪੀਕਰ ਦਾ ਲੈਪਟਾਪ ਚੋਰੀ ਕਰ ਕੇ ਰੂਸ ਭੇਜਣ ਦੀ ਕੋਸ਼ਿਸ਼ ਵੀ ਹੋਈ

Published

on

  • ਦੋਸ਼ੀ ਔਰਤ ਗ੍ਰਿਫਤਾਰ ਕਰ ਲਈ ਗਈ
    ਵਾਸ਼ਿੰਗਟਨ, 19 ਜਨਵਰੀ, -ਅਮਰੀਕਾ ਦੀ ਰਾਜਧਾਨੀ ਦੇ ਕੈਪੀਟਲ ਹਿੱਲ (ਪਾਰਲੀਮੈਂਟ ਭਵਨ) ਵਿੱਚਹੋਈ ਹਿੰਸਾ ਦੌਰਾਨ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਦਾ ਸ਼ੱਕ ਦਿਨੋ-ਦਿਨ ਵਧਦਾ ਜਾਂਦਾ ਹੈ। ਜਾਂਚ ਏਜੰਸੀ ਐੱਫ ਬੀ ਆਈ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਉਸ ਦਿਨ ਦੀ ਹਿੰਸਾ ਦੌਰਾਨ ਪਾਰਲੀਮੈਂਟ ਦੀ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰ ਲਿਆ ਤੇ ਉਸ ਨੂੰ ਆਪਣੇ ਇਕ ਰੂਸੀ ਦੋਸਤ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਲੈਪਟਾਪ ਅੱਗੋਂ ਉਸ ਔਰਤ ਦੇ ਦੋਸਤ ਨੇ ਰੂਸ ਦੀ ਇੰਟੈਲੀਜੈਂਸ ਸਰਵਿਸ ਨੂੰ ਪਹੁੰਚਾਉਣਾ ਸੀ।
    ਫੜੀ ਗਈ ਔਰਤ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਨਿਆਂ ਵਿਭਾਗ ਦੀ ਵੈੱਬਸਾਈਟ ਉੱਤੇ ਸੋਮਵਾਰ ਦਿੱਤੀ ਗਈ ਹੈ, ਜਿਸ ਦੇ ਮੁਤਾਬਕ 6 ਜਨਵਰੀ ਨੂੰ ਕੈਪੀਟਲ ਹਿੱਲ ਵਿੱਚ ਹੋਈ ਹਿੰਸਾ ਦੌਰਾਨ ਪ੍ਰਤੀਨਿਧੀ ਹਾਊਸ ਦੀ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰ ਲਿਆ ਗਿਆ ਸੀ ਅਤੇ ਇਸ ਲੈਪਟਾਪ ਦੇ ਸੰਬੰਧ ਵਿੱਚ ਪੈਨਸਿਲਵੇਨੀਆ ਵਿੱਚੋਂ ਰਿਲੇ ਜੂਨ ਵਿਲੀਅਮਜ਼ ਨਾਂ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਏਜੰਸੀ ਐੱਫ ਬੀ ਆਈ ਨੇ ਅਦਾਲਤ ਵਿੱਚਪੇਸ਼ ਕੀਤੇ ਕੇਸ ਵਿੱਚ ਕਿਹਾ ਕਿ ਇਹ ਔਰਤ ਇਸ ਲੈਪਟਾਪ ਨੂੰ ਆਪਣੇ ਇਕ ਦੋਸਤ ਨੂੰ ਦੇਣ ਦੇ ਯਤਨ ਕਰ ਰਹੀ ਸੀ ਤੇ ਉਸ ਰੂਸੀ ਦੋਸਤ ਦੀ ਇਸ ਲੈਪਟਾਪ ਨੂੰ ਅੱਗੇ ਰੂਸ ਦੀ ਫਾਰਨ ਇੰਟੈਲੀਜੈਂਸ ਸਰਵਿਸ ਨੂੰ ਵੇਚਣ ਦੀ ਯੋਜਨਾ ਸੀ। ਅਜੇ ਇਹ ਸਾਫ ਨਹੀਂ ਹੋ ਸਕਿਆ ਕਿ ਜੂਨ ਵਿਲੀਅਮਜ਼ ਨੇ ਲੈਪਟਾਪ ਆਪਣੇ ਦੋਸਤ ਨੂੰ ਦੇ ਦਿੱਤਾ ਸੀ ਜਾਂ ਉਸ ਨੂੰ ਤਬਾਹ ਕਰ ਦਿੱਤਾ ਹੈ। ਲੈਪਟਾਪ ਚੋਰੀ ਕਰਦੇ ਹੋਏ ਵਿਲੀਅਮਜ਼ ਦੀ ਵੀਡੀਓ ਸਬੂਤ ਦੇ ਤੌਰ ਉੱਤੇਅਦਾਲਤ ਵਿੱਚ ਪੇਸ਼ ਕੀਤੀ ਗਈ ਹੈ।
    ਵਰਨਣ ਯੋਗ ਹੈ ਕਿ ਕੈਪਟੀਲ ਹਿੱਲ ਵਿੱਚ ਹਿੰਸਾ ਹੋਣ ਤੋਂ ਬਾਅਦ ਨੈਂਸੀ ਪੇਲੋਸੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਪਾਰਲੀਮੈਂਟ ਵਿੱਚ ਪ੍ਰਜੈਂਟੇਸ਼ਨ ਦੇ ਕੰਮ ਆਉਣ ਵਾਲਾ ਲੈਪਟਾਪ ਹਿੰਸਾ ਦੌਰਾਨ ਗਾਇਬ ਹੋ ਗਿਆ ਸੀ।

Continue Reading

ਰੁਝਾਨ


Copyright by IK Soch News powered by InstantWebsites.ca