Gurpreet Singh sentenced to life imprisonment in Sarabjit Kaur
Connect with us [email protected]

ਅੰਤਰਰਾਸ਼ਟਰੀ

ਸਰਬਜੀਤ ਕੌਰ ਕਤਲ ਕੇਸ `ਚ ਗੁਰਪ੍ਰੀਤ ਸਿੰਘ ਨੂੰ ਉਮਰ ਕੈਦ

Published

on

gurpreet singh case

ਲੰਡਨ, 29 ਜਨਵਰੀ – ਵੁਲਵਰਹੈਂਪਟਨ ਦੇ ਕਾਰੋਬਾਰੀ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਉਸ ਦੀ ਪਤਨੀ ਸਰਬਜੀਤ ਕੌਰ ਦੇ ਕਤਲ ਕੇਸ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ, ਜਿਸ ਤਹਿਤ ਉਸ ਨੂੰ ਘੱਟੋ ਘੱਟ 19 ਸਾਲ ਜੇਲ੍ਹ, ਅੰਦਰ ਰੱਖਣ ਦੇ ਹੁਕਮ ਹਨ।
ਬ੍ਰਮਿੰਘਮ ਕਰਾਊਨ ਕੋਰਟ ਵਿੱਚ ਦੋ ਵਾਰ ਚੱਲੇ ਕੇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਦ ਕਿ ਪਹਿਲੀ ਸੁਣਵਾਈ ਮੌਕੇ ਜਿਊਰੀ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚ ਸਕੀ।ਦੋ ਬੱਚਿਆਂ ਦੇ ਪਿਤਾ 44 ਸਾਲਾ ਗੁਰਪ੍ਰੀਤ ਸਿੰਘਤੇ ਦੋਸ਼ ਸਨ ਕਿ 16 ਫਰਵਰੀ ਨੂੰ ਸਵੇਰੇ 8.15 ਤੋਂ 9 ਵਜੇ ਦਰਮਿਆਨ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਅਤੇ ਕੰਮ `ਤੇ ਜਾਣ ਤੋਂ ਪਹਿਲਾਂ ਉਸ ਨੇ 38 ਸਾਲਾ ਆਪਣੀ ਦੂਜੀ ਪਤਨੀ ਸਰਬਜੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਗੁਰਪ੍ਰੀਤ ਸਿੰਘ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ। ਵੈਸਟ ਮਿਡਲੈਂਡ ਪੁਲਸ ਦੇ ਸੁਪਰਡੈਂਟ ਕ੍ਰਿਸ ਮਾਲਿਟ ਨੇ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਵੱਲੋਂ ਸਰਬਜੀਤ ਕੌਰ ਦੇ ਕਤਲ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ। ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਸਰਬਜੀਤ ਕੌਰ ਦੀ ਮੌਤ ਸਾਹ ਘੁਟਣ ਨਾਲ ਹੋਈ ਸੀ।

ਅੰਤਰਰਾਸ਼ਟਰੀ

ਭਰੋਸੇ ਦੇ ਵੋਟ ਮਗਰੋਂ 12 ਨੂੰ ਇਮਰਾਨ ਦਾ ਟੈੱਸਟ ਫਿਰ ਹੋਵੇਗਾ

Published

on

ਇਸਲਾਮਾਬਾਦ, 8 ਮਾਰਚ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਹਮਣੇ ਸਰਕਾਰ ਨੂੰ ਬਚਾਉਣ ਲਈ ਇੱਕ ਦੇ ਬਾਅਦ ਇੱਕ ਚੁਣੌਤੀ ਆ ਰਹੀ ਹੈ। ਵਿੱਤ ਮੰਤਰੀ ਅਬਦੁਲ ਹਾਫਿਜ਼ ਸ਼ੇਖ਼ ਦੀ ਹਾਰ ਪਿੱਛੋਂ ਬੇਸ਼ੱਕ ਭਰੋਸੇ ਦਾ ਵੋਟ ਇਮਰਾਨ ਖਾਨ ਨੂੰ ਹਾਸਲ ਹੋ ਗਿਆ ਹੋਵੇ, ਅੱਗੋਂ 12 ਨੂੰ ਉਸ ਦਾ ਹੋਰ ਇਮਤਿਹਾਨ ਹੋਵੇਗਾ।
ਸੈਨੇਟ ਚੇਅਰਮੈਨ ਦੀ ਚੋਣ ਲਈ ਵਿਰੋਧੀ ਧਿਰ ਮਜ਼ਬੂਤ ਚੁਣੌਤੀ ਦੇ ਰਹੀ ਹੈ। ਇਸ ਅਹੁਦੇ ਲਈ ਹਾਫਿਜ਼ ਸ਼ੇਖ਼ ਨੂੰ ਹਰਾਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਮੈਦਾਨ ਵਿੱਚ ਆ ਰਹੇ ਹਨ ਅਤੇ ਉਨ੍ਹਾਂ ਨੇ ਇਮਰਾਨ ਖਾਨ ਦੀ ਸਹਿਯੋਗੀ ਰਹੀ ਮੁਤਾਹਿਦਾ ਕੌਮੀ ਮੂਵਮੈਂਟ (ਐਮ ਕਿਊ ਐਮ) ਨਾਲ ਗੱਲ ਕਰ ਲਈ ਹੈ।ਜਿਓ ਨਿਊਜ਼ ਦੇ ਅਨੁਸਾਰ ਅਜੇ ਤੱਕ ਵਿਰੋਧੀ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ ਡੀ ਐਮ) ਨੇ ਸੈਨੇਟ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਪਰੰਤੂ 12 ਮਾਰਚ ਨੂੰ ਹੋਣ ਵਾਲੀ ਚੋਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਵਿਰੋਧੀ ਧਿਰ ਦੇ ਚੇਅਰਮੈਨ ਅਹੁਦੇ ਲਈ ਉਮੀਦਵਾਰ ਹੋਣਗੇ। ਵਾਈਸ ਚੇਅਰਮੈਨ ਦੇ ਅਹੁਦੇ ਲਈ ਵਿਰੋਧੀਆਂ ਦੀ ਐਮ ਕਿਊ ਐਮ ਨਾਲ ਗੱਲਬਾਤ ਚੱਲ ਰਹੀ ਹੈ। ਐਮ ਕਿਊ ਐਮ ਦੇ ਕਨਵੀਨਰ ਖਾਲਿਦ ਮਕਬੂਲ ਸਿੱਦੀਕੀ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਨਾਲ ਮੁਲਾਕਾਤ ਪਾਰਟੀ ਦੇ ਭਵਿੱਖ ਲਈ ਚੰਗੀ ਰਹੀ।ਐਮ ਕਿਊ ਐਮ ਨੇ ਹੀ ਇਮਰਾਨ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ ਹਨ, ਜੋ ਅਜੇ ਤੱਕ ਸੱਤਾਧਾਰੀ ਤਹਿਰੀਕ ਏ ਇਨਸਾਫ ਪਾਰਟੀ ਦਾ ਸਾਥ ਦੇ ਰਹੀ ਸੀ ਅਤੇ ਗਿਲਾਨੀ ਨੂੰ ਚੋਣ ਜਿਤਾਉਣ ਲਈ ਵਿਰੋਧੀ ਧਿਰ ਨਾਲ ਆ ਗਈ। 12 ਮਾਰਚ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੁੜ ਇੱਕ ਵਾਰ ਅਗਨੀ ਪ੍ਰੀਖਿਆ ਤੋਂ ਲੰਘਣਾ ਹੋਵੇਗਾ।

Continue Reading

ਅੰਤਰਰਾਸ਼ਟਰੀ

ਪੋਪ ਨੇ ਜੰਗ ਵਿੱਚ ਬਰਬਾਦ ਹੋਇਆ ਮੋਸੁਲ ਸ਼ਹਿਰ ਦੇਖਿਆ

Published

on

ਮੋਸੁਲ, 8 ਮਾਰਚ – ਈਸਾਈ ਧਰਮ ਦੇ ਪੋਪ ਫਰਾਂਸਿਸ ਨੇ ਕੱਲ੍ਹ ਇਰਾਕ ਵਿੱਚ ਆਪਣੀ ਯਾਤਰਾ ਦੌਰਾਨ ਇਸਲਾਮਿਕ ਸਟੇਟ (ਆਈ ਐਸ) ਨਾਲ ਜੰਗ ਵਿੱਚ ਬਰਬਾਦ ਹੋਏ ਸ਼ਹਿਰ ਮੋਸੁਲ ਨੂੰ ਵੇਖਿਆ। ਮੋਸੁਲ ਸ਼ਹਿਰ ਆਈ ਐਸ ਦੇ ਕਬਜ਼ੇ ਤੋਂ ਮੁਸ਼ਕਲ ਨਾਲ ਮੁਕਤ ਹੋਇਆ ਸੀ ਅਤੇ ਇੱਥੇ ਹਰ ਪਾਸੇ ਜੰਗ ਨਾਲ ਹੋਈ ਤਬਾਹੀ ਨਜ਼ਰ ਆਉਂਦੀ ਹੈ। ਲੱਖਾਂ ਲੋਕ ਜਾਨ ਬਚਾਉਣ ਲਈ ਹਿਜਰਤ ਕਰ ਗਏ ਹਨ।
ਪੋਪ ਦਾ ਮਕਸਦ ਇੱਥੇ ਲੋਕਾਂ ਦੇ ਜ਼ਖਮਾਂ ‘ਤੇ ਮੱਲ੍ਹਮ ਲਗਾਉਣਾ ਸੀ। ਸੁਰੱਖਿਆ ਕਾਰਨਾਂ ਕਰ ਕੇ ਪੋਪ ਇੱਥੇ ਸਿੱਧੇ ਹੈਲੀਕਾਪਟਰ ਰਾਹੀਂ ਪੁੱਜੇ। ਉਨ੍ਹਾਂ ਦਾ ਮੁਸਲਮਾਨਾਂ ਤੇ ਈਸਾਈਆਂ ਨੇ ਸਵਾਗਤ ਕੀਤਾ। ਬਾਅਦ ਵਿੱਚ ਪੋਪ ਨੇ ਇੱਥੇ ਖੰਡਰ ਵਿੱਚ ਤਬਦੀਲ ਹੋ ਚੁੱਕੇ ਗਿਰਜਾਘਰ ਅਤੇ ਘਰਾਂ ਨੂੰ ਵੀ ਦੇਖਿਆ। ਲੋਕਾਂ ਨੇ ਆਪਣੇ ਉਪਰ ਹੋਏ ਜ਼ੁਲਮ ਦੀ ਦਾਸਤਾਨ ਵੀ ਸੁਣਾਈ। ਕੁਝ ਤਾਂ ਆਪਣੀ ਕਹਾਣੀ ਸੁਣਾਉਂਦੇ ਹੋਏ ਰੋ ਪਏ। ਪੋਪ ਨੇ ਇੱਥੇ ਜੰਗ ਵਿੱਚ ਮਰਨ ਵਾਲੇ ਲੋਕਾਂ ਲਈ ਪ੍ਰਾਰਥਨਾ ਕੀਤੀ। ਮੋਸੁਲ ਉਤੇ ਆਈ ਐਸ ਦਾ 2014 ਤੋਂ 2017 ਤੱਕ ਕਬਜ਼ਾ ਰਿਹਾ। ਇਸ ਤੋਂ ਪਹਿਲਾਂ ਉਸ ਨੂੰ ਮਸਜਿਦਾਂ ਅਤੇ ਗਿਰਜਾਘਰਾਂ ਦਾ ਸ਼ਹਿਰ ਕਿਹਾ ਜਾਂਦਾ ਸੀ। ਆਈ ਐਸ 2017 ਵਿੱਚ ਇਨ੍ਹਾਂ ਸਾਰਿਆਂ ਨੂੰ ਤਬਾਹ ਕਰ ਕੇ ਖੰਡਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਇਰਾਕ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੋਸੁਲ ਵਿੱਚ ਪੋਪ ਲਈ ਸਿਟੀ ਚੌਕ ਵਿੱਚ ਸਟੇਜ ਤਿਆਰ ਕੀਤੀ ਗਈ ਸੀ। ਉਸ ਦੇ ਚਾਰੇ ਪਾਸੇ ਖੰਡਰ ਦਿਖਾਈ ਦੇ ਰਹੇ ਸਨ। ਇੱਥੇ ਸ਼ਹਿਰ ਦੇ ਇਕੋ ਇੱਕ ਪਾਦਰੀ ਰੈਡ ਕੈਲੇ ਨੇ ਲੋਕਾਂ ‘ਤੇ ਹੋਏ ਅਤਿਆਚਾਰਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਈ ਐਸ ਦੇ ਹਮਲੇ ਤੋਂ ਪਹਿਲਾਂ ਇੱਥੇ 400 ਈਸਾਈ ਪਰਵਾਰ ਰਹਿੰਦੇ ਸਨ। ਅੱਜਕੱਲ੍ਹ ਕੇਵਲ ਸੱਤਰ ਪਰਵਾਰ ਹੀ ਬਚੇ ਹਨ। ਉਨ੍ਹਾਂ ਨੇ ਮੁਸਲਮਾਨਾਂ ਦੇ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਪੋਪ ਇੱਥੋਂ ਕੁਝ ਦੂਰ ਸਥਿਤ ਕਾਰਾਕੋਸ਼ ਦੇ ਗਿਰਜਾਘਰ ਵਿੱਚ ਗਏ ਅਤੇ ਪ੍ਰਾਰਥਨਾ ਕੀਤੀ। ਕਰੀਬ 600 ਲੋਕ ਪ੍ਰਾਰਥਨਾ ਵਿੱਚ ਸ਼ਾਮਲ ਹੋਏ। ਪੋਪ ਨੂੰ ਖੁੱਲ੍ਹੀ ਗੱਡੀ ਵਿੱਚ ਲਿਜਾਇਆ ਗਿਆ ਸੀ।

Continue Reading

ਅੰਤਰਰਾਸ਼ਟਰੀ

ਚੀਨੀ ਡਿਪਲੋਮੈਟ ਦਾ ਟਵੀਟ ‘ਹਿਜਾਬ ਉਠਾਓ, ਮੁਝੇ ਤੁਮਹਾਰੀ ਆਂਖੇ ਦੇਖਨੇ ਦੋ’

Published

on

ਲੋਕਾਂ ਦਾ ਦੋਸ਼: ਚੀਨੀ ਅਧਿਕਾਰੀ ਨੇ ਇਸਲਾਮ ਦਾ ਅਪਮਾਨ ਕੀਤੈ
ਇਸਲਾਮਾਬਾਦ, 8 ਮਾਰਚ – ਪਾਕਿਸਤਾਨ ਵਿੱਚ ਚੀਨ ਦੇ ਇੱਕ ਡਿਪਲੋਮੈਟ ਵੱਲੋਂ ਹਿਜਾਬ ਬਾਰੇ ਕੀਤੇ ਗਏ ਟਵੀਟ ਉੱਤੇ ਬਖੇੜਾ ਮਚਿਆ ਹੋਇਆ ਹੈ। ਓਥੋਂ ਦੀਆਂ ਧਾਰਮਿਕ ਪਾਰਟੀਆਂ ਹੀ ਨਹੀਂ, ਆਮ ਲੋਕਾਂ ਨੇ ਵੀ ਇਸ ਦੀ ਸ਼ਿਕਾਇਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਪਾਕਿਸਤਾਨੀ ਵਿਦੇਸ਼ ਦਫ਼ਤਰ ਵਿੱਚ ਕੀਤੀ ਹੈ। ਲੋਕਾਂ ਨੇ ਇਸ ਨੂੰ ਇਸਲਾਮ ਅਤੇ ਹਿਜਾਬ ਉੱਤੇ ਹਮਲਾ ਦੱਸਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ।
ਵਰਨਣ ਯੋਗ ਹੈ ਕਿ ਚੀਨ ਪਹਿਲਾਂ ਹੀ ਸ਼ਿਨਜਿਆਂਗ ਵਿੱਚ ਮੁਸਲਮਾਨਾਂ ਦੇ ਉਪਰ ਭਾਰੀ ਅਤਿਆਚਾਰ ਕਰ ਰਿਹਾ ਹੈ, ਪਰ ਦੁਨੀਆ ਭਰ ਵਿੱਚ ਇਸਲਾਮ ਦੀ ਠੇਕੇਦਾਰੀ ਕਰਨ ਵਾਲੇ ਇਮਰਾਨ ਖ਼ਾਨ ਦੇ ਮੂੰਹ ਤੋਂ ਕਦੇ ਇੱਕ ਸ਼ਬਦ ਵੀ ਨਹੀਂ ਨਿਕਲਿਆ ਹੈ। ਦੋ ਦਿਨ ਪਹਿਲਾਂ ਪਾਕਿਸਤਾਨ ਵਿੱਚ ਚੀਨੀ ਦੂਤਘਰ ਦੇ ਕੌਂਸਲਰ ਤੇ ਡਾਇਰੈਟਰ ਜੇਂਗ ਹੇਕਵਿੰਗ ਨੇ ਚੀਨ ਦੇ ਮੁਸਲਿਮ ਬਹੁ-ਗਿਣਤੀ ਸ਼ਿਨਜਿਆਂਗ ਦੀ ਇੱਕ ਲੜਕੀ ਦੇ ਡਾਂਸ ਦਾ ਵੀਡਿਓ ਟਵੀਟ ਕੀਤਾ, ਜਿਸ ਦੀ ਕੈਪਸ਼ਨ ਵਿੱਚ ਉਸ ਨੇ ਇੰਗਲਿਸ਼ ਅਤੇ ਚਾਈਨੀਜ਼ ਵਿੱਚ ਲਿਖਿਆ ਕਿ ‘ਅਪਨਾ ਹਿਜਾਬ ਉਠਾਓ, ਮੁਝੇ ਤੁਮਹਾਰੀ ਆਂਖੇ ਦੇਖਨੇ ਦੋ।’ ਉਸ ਨੇ ਦੂਜੇ ਟਵੀਟ ਵਿੱਚ ਕਿਹਾ ਕਿ ਚੀਨ ਦੇ ਜ਼ਿਆਦਾਤਰ ਲੋਕ ਸ਼ਿਨਜਿਆਂਗ ਦੇ ਇਸ ਗਾਣੇ ਨੂੰ ਗਾਣਾ ਚਾਹੁਣਗੇ।

Continue Reading

ਰੁਝਾਨ


Copyright by IK Soch News powered by InstantWebsites.ca